ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ‘ਸਵੱਛਤਾ ਹੀ ਸੇਵਾ 2026’ ਮੁਹਿੰਮ ਸਫਲਤਾਪੂਰਵਕ ਸੰਪੰਨ ਕੀਤੀ


ਦੇਸ਼ ਭਰ ਵਿੱਚ 4,710 ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ,74,000 ਤੋਂ ਵੱਧ ਲੋਕਾਂ ਦੀ ਭਾਗੀਦਾਰੀ ਨਾਲ ਟੀਚੇ ਦਾ 160% ਹਾਸਲ ਕੀਤਾ ਗਿਆ

Posted On: 08 OCT 2026 7:15PM by PIB Chandigarh

ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ 'ਸਵੱਛਤਾ ਹੀ ਸੇਵਾ (SHS) 2026' ਮੁਹਿੰਮ ਨੂੰ ਸਫਲਤਾਪੂਰਵਕ ਪੂਰਾ ਕੀਤਾ। ਇਹ ਮੁਹਿੰਮ 17 ਸਤੰਬਰ ਤੋਂ 2 ਅਕਤੂਬਰ 2026 ਤੱਕ ਚੱਲੀ ਅਤੇ 'ਸਵੱਛ ਭਾਰਤ ਦਿਵਸ' 'ਤੇ ਸਮਾਪਤ ਹੋਈ। "ਸਵੱਛਤਾ ਮੇਂ ਸਭ ਕੀ ਭਾਗੀਦਾਰੀ; ਸਵੱਛ ਭਾਰਤ, ਵਿਕਸਿਤ ਭਾਰਤ" ਦੇ ਵਿਸ਼ੇ 'ਤੇ ਚਲਾਈ ਗਈ ਮੁਹਿੰਮ ਨੇ ਇੱਕ ਸਵੱਛ ਅਤੇ ਵਿਕਸਿਤ ਭਾਰਤ ਦੇ ਵਿਜ਼ਨ ਅਤੇ ਸੰਕਲਪ ਨੂੰ ਅੱਗੇ ਵਧਾਉਣ ਵਿੱਚ ਹਰੇਕ ਵਿਅਕਤੀ ਦੀ ਸਮੂਹਿਕ ਭੂਮਿਕਾ ਅਤੇ ਜ਼ਿੰਮੇਵਾਰੀ 'ਤੇ ਜ਼ੋਰ ਦਿੱਤਾ। ਇਸ ਦਾ ਉਦੇਸ਼ 'ਸੌਲਿਡ ਵੇਸਟ ਮੈਨੇਜਮੈਂਟ ਰੂਲਜ਼, 2026' ਬਾਰੇ ਜਾਗਰੂਕਤਾ ਵਧਾਉਣਾ, ਸਫਾਈ ਵਿੱਚ ਨੌਜਵਾਨਾਂ ਦੀ ਭਾਗੀਦਾਰੀ ਨੂੰ ਮਜ਼ਬੂਤ ​​ਕਰਨਾ ਅਤੇ ਸਮੂਹਿਕ ਮਾਲਕੀ ਅਤੇ ਜਨਤਕ ਭਾਗੀਦਾਰੀ ਨੂੰ ਉਤਸ਼ਾਹਿਤ ਕਰਨਾ ਵੀ ਸੀ।

ਮੰਤਰਾਲੇ ਨੇ ਆਪਣੀਆਂ ਸਾਰੀਆਂ ਮੀਡੀਆ ਯੂਨਿਟਾਂ ਅਤੇ ਉਨ੍ਹਾਂ ਦੇ ਖੇਤਰੀ ਦਫਤਰਾਂ ਦੇ ਨਾਲ, ਮੁਹਿੰਮ ਦੇ ਵੱਖ-ਵੱਖ ਪਹਿਲੂਆਂ ਦੇ ਤਹਿਤ ਦੇਸ਼ ਭਰ ਵਿੱਚ 4,710 ਸਮਾਗਮਾਂ ਦਾ ਆਯੋਜਨ ਕੀਤਾ। 2,943 ਦੇ ਟੀਚੇ ਦੇ ਮੁਕਾਬਲੇ ਇਸ ਤਰ੍ਹਾਂ 160 ਫੀਸਦੀ ਟੀਚਾ ਹਾਸਲ ਕੀਤਾ ਗਿਆ। ਇਨ੍ਹਾਂ ਗਤੀਵਿਧੀਆਂ ਵਿੱਚ ਕੁੱਲ 74,483 ਲੋਕਾਂ ਨੇ ਹਿੱਸਾ ਲਿਆ।

ਸੂਚਨਾ ਅਤੇ ਪ੍ਰਸਾਰਣ, ਰੇਲਵੇ, ਅਤੇ ਇਲੈਕਟ੍ਰੌਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰੀ, ਸ਼੍ਰੀ ਅਸ਼ਵਿਨੀ ਵੈਸ਼ਣਵ ਨੇ 1 ਅਕਤੂਬਰ ਨੂੰ 'ਸਵੱਛਤਾ ਹੀ ਸੇਵਾ' ਮੁਹਿੰਮ ਦੇ ਹਿੱਸੇ ਵਜੋਂ ਤਿੰਨੋਂ ਮੰਤਰਾਲਿਆਂ ਦੇ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਕੀਤੀ।

ਇਸ ਮੌਕੇ ‘ਤੇ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ, ਸ਼੍ਰੀ ਵੈਸ਼ਣਵ ਨੇ ਜ਼ੋਰ ਦਿੱਤਾ ਕਿ ਸਵੱਛਤਾ ਨੂੰ ਸਿਰਫ਼ ਇੱਕ ਮੁਹਿੰਮ ਤੱਕ ਸੀਮਤ ਨਹੀਂ ਰਹਿਣਾ ਚਾਹੀਦਾ, ਸਗੋਂ ਇਹ ਇੱਕ ਸਥਾਈ ਆਦਤ ਬਣਨੀ ਚਾਹੀਦੀ ਹੈ- ਜੋ ਰੋਜ਼ਾਨਾ ਜੀਵਨ ਅਤੇ ਕੰਮ-ਕਾਜ ਦਾ ਇੱਕ ਅਨਿੱਖੜਵਾਂ ਅੰਗ ਬਣ ਜਾਵੇ। ਉਨ੍ਹਾਂ ਨੇ ਅਪੀਲ ਕੀਤੀ ਕਿ ਸਵੱਛਤਾ ਦਾ ਸੰਦੇਸ਼ ਹੇਠਲੇ ਪੱਧਰ 'ਤੇ ਹਰੇਕ ਦਫ਼ਤਰ ਅਤੇ ਹਰੇਕ ਇਕਾਈ ਤੱਕ ਪਹੁੰਚੇ, ਇੱਥੋਂ ਤੱਕ ਕਿ ਸਭ ਤੋਂ ਛੋਟੇ ਖੇਤਰੀ ਦਫ਼ਤਰਾਂ ਤੱਕ ਵੀ ਪਹੁੰਚੇ।

ਸੂਚਨਾ ਅਤੇ ਪ੍ਰਸਾਰਣ ਰਾਜ ਮੰਤਰੀ, ਡਾ. ਐੱਲ. ਮੁਰੂਗਨ ਨੇ ਦਿੱਲੀ ਸਥਿਤ ਇੰਡੀਅਨ ਇੰਸਟੀਟਿਊਟ ਆਫ਼ ਮਾਸ ਕਮਿਊਨੀਕੇਸ਼ਨ (IIMC) ਵਿਖੇ "ਏਕ ਦਿਨ, ਏਕ ਘੰਟਾ, ਏਕ ਸਾਥ" ਪਹਿਲਕਦਮੀ ਅਤੇ ਹੋਰ ਗਤੀਵਿਧੀਆਂ ਵਿੱਚ ਹਿੱਸਾ ਲਿਆ ਅਤੇ ਸਾਰਿਆਂ ਨੂੰ ਸਵੱਛਤਾ ਨੂੰ ਇੱਕ ਜਨਤਕ ਲਹਿਰ ਵਿੱਚ ਬਦਲਣ ਦਾ ਸੱਦਾ ਦਿੱਤਾ।

ਮੁਹਿੰਮ ਦੌਰਾਨ, ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ ਨੇ ਮੀਡੀਆ ਯੂਨਿਟਾਂ ਦੇ ਮੁਖੀਆਂ ਅਤੇ ਨੋਡਲ ਅਧਿਕਾਰੀਆਂ ਨਾਲ ਗਤੀਵਿਧੀਆਂ ਦੀ ਪ੍ਰਗਤੀ ਦੀ ਸਮੀਖਿਆ ਕੀਤੀ। ਸਕੱਤਰ ਨੇ ਉਨ੍ਹਾਂ ਨੂੰ ਹਦਾਇਤ ਕੀਤੀ ਕਿ ਉਹ ਮੁਹਿੰਮ ਵਿੱਚ ਵੱਧ ਤੋਂ ਵੱਧ ਜਨਤਕ ਭਾਗੀਦਾਰੀ ਨੂੰ ਯਕੀਨੀ ਬਣਾਉਣ ਅਤੇ ਨਿਰਧਾਰਿਤ ਟੀਚਿਆਂ ਨੂੰ ਪ੍ਰਾਪਤ ਕਰਨ।

ਇਨ੍ਹਾਂ ਗਤੀਵਿਧੀਆਂ ਵਿੱਚ ਸਵੱਛਤਾ ਅਤੇ ਜਨਤਕ ਸ਼ਮੂਲੀਅਤ ਦੇ ਵੱਖ-ਵੱਖ ਪਹਿਲੂ ਸ਼ਾਮਲ ਸਨ। 'ਸਵੱਛਤਾ ਟੀਚਾ ਇਕਾਈਆਂ' (CTUs) ਨੂੰ ਮੁੜ ਸੁਰਜੀਤ ਕਰਨ ਅਤੇ ਜਨਤਕ ਥਾਵਾਂ ਨੂੰ ਸਾਫ਼-ਸੁਥਰਾ ਬਣਾਉਣ ਦੀ ਪਹਿਲਕਦਮੀ ਦੇ ਤਹਿਤ, ਚੁਣੌਤੀਪੂਰਨ, ਗੰਦੀਆਂ ਅਤੇ ਬਹੁਤ ਜ਼ਿਆਦਾ ਭੀੜ-ਭੜੱਕੇ ਵਾਲੀਆਂ ਜਨਤਕ ਥਾਵਾਂ ਦੀ ਪਛਾਣ ਕੀਤੀ ਗਈ, ਉਨ੍ਹਾਂ ਦੀ ਨਿਸ਼ਾਨਦੇਹੀ ਕੀਤੀ ਗਈ ਅਤੇ ਨਿਰਧਾਰਿਤ ਸਮੇਂ-ਸੀਮਾ ਦੇ ਅੰਦਰ ਉਨ੍ਹਾਂ ਦੀ ਸਫ਼ਾਈ ਕੀਤੀ ਗਈ। ਕੁੱਲ 2,864 CTUs ਨੂੰ ਮੁੜ ਸੁਰਜੀਤ ਕੀਤਾ ਗਿਆ ਅਤੇ ਜਨਤਕ ਥਾਵਾਂ ਦੀ ਸਫ਼ਾਈ ਕੀਤੀ ਗਈ।

'ਸਵੱਛ ਪਾਠਸ਼ਾਲਾ: ਯੁਵਾ ਫਾਰ ਸਵੱਛਤਾ’ ਪਹਿਲਕਦਮੀ ਦੇ ਤਹਿਤ, ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਸਵੱਛਤਾ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ ਗਿਆ। ਇਸ ਮਕਸਦ ਲਈ 'ਸਵੱਛਤਾ ਗਿਆਨ ਯਾਤਰਾ', ਠੋਸ ਰਹਿੰਦ-ਖੂੰਹਦ ਪ੍ਰਬੰਧਨ ਕੇਂਦਰਾਂ ਦੇ ਦੌਰੇ ਅਤੇ 'ਸਵੱਛਤਾ ਏਵਮ ਜਲ ਸੰਚਯ ਸੰਵਾਦ' ਵਰਗੀਆਂ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ। ਇਨ੍ਹਾਂ ਸੰਵਾਦਾਂ ਵਿੱਚ ਸਵੱਛਤਾ, ਮੀਂਹ ਦੇ ਪਾਣੀ ਦੀ ਸੰਭਾਲ (ਰੇਨ ਵਾਟਰ ਹਾਰਵੈਸਟਿੰਗ) ਅਤੇ ਜਲ ਪ੍ਰਬੰਧਨ ਬਾਰੇ ਚਰਚਾ ਕੀਤੀ ਗਈ। ਇਸ ਹਿੱਸੇ ਤਹਿਤ ਕੁੱਲ 219 ਪ੍ਰੋਗਰਾਮ ਆਯੋਜਿਤ ਕੀਤੇ ਗਏ।

'ਸਫਾਈ ਮਿੱਤਰ ਸੁਰਕਸ਼ਾ ਏਵਮ ਸਨਮਾਨ ਸ਼ਿਵਿਰ' ਦੇ ਤਹਿਤ, ਸਫਾਈ ਮਿੱਤਰਾਂ/ਸਵੱਛਾਗ੍ਰਾਹੀਆਂ/ਸਫਾਈ ਕਰਮੀਆਂ ਲਈ 'ਸਿੰਗਲ-ਵਿੰਡੋ' ਕੈਂਪ ਲਗਾਏ ਗਏ। ਇਨ੍ਹਾਂ ਕੈਂਪਾਂ ਦਾ ਮੁੱਖ ਉਦੇਸ਼ ਯੋਗ ਲਾਭਪਾਤਰੀਆਂ ਨੂੰ ਕੇਂਦਰੀ ਅਤੇ ਰਾਜ ਭਲਾਈ ਸਕੀਮਾਂ ਨਾਲ ਜੋੜਨਾ, ਸਿਹਤ ਜਾਂਚ ਕਰਨਾ ਅਤੇ ਪੀ.ਪੀ.ਈ. (PPE) ਕਿੱਟਾਂ ਤੇ ਸੁਰੱਖਿਆ ਉਪਕਰਣ ਵੰਡਣਾ ਸੀ। ਸਫਾਈ ਖੇਤਰ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਮਾਨਤਾ ਦੇਣ ਲਈ ਸਥਾਨਕ ਪੱਧਰ 'ਤੇ ਸਨਮਾਨ ਸਮਾਰੋਹ ਵੀ ਆਯੋਜਿਤ ਕੀਤੇ ਗਏ। ਇਸ ਹਿੱਸੇ ਦੇ ਤਹਿਤ ਕੁੱਲ 139 ਸਮਾਗਮ ਆਯੋਜਿਤ ਕੀਤੇ ਗਏ।

 

'ਜਨ ਭਾਗੀਦਾਰੀ ਫਾਰ ਸਵੱਛਤਾ' ਵਾਲੇ ਹਿੱਸੇ ਵਿੱਚ ਘਰ-ਘਰ ਜਾ ਕੇ ਜਾਗਰੂਕਤਾ ਮੁਹਿੰਮਾਂ ਚਲਾਉਣ ਅਤੇ ਲੋਕਾਂ ਨੂੰ ਸ਼ਾਮਲ ਕਰਨ ਵਾਲੀਆਂ ਪਹਿਲਕਦਮੀਆਂ 'ਤੇ ਧਿਆਨ ਕੇਂਦ੍ਰਿਤ ਸੀ। ਇਸ ਵਿੱਚ 'ਠੋਸ ਰਹਿੰਦ-ਖੂੰਹਦ ਪ੍ਰਬੰਧਨ ਨਿਯਮ, 2026' ਬਾਰੇ ਜਾਗਰੂਕਤਾ ਪੈਦਾ ਕਰਨਾ ਅਤੇ ਕਚਰੇ ਨੂੰ ਚਾਰ ਸ਼੍ਰੇਣੀਆਂ ਵਿੱਚ ਵੱਖ-ਵੱਖ ਕਰਨ ਅਤੇ ਖਾਦ ਬਣਾਉਣ ਨੂੰ ਉਤਸ਼ਾਹਿਤ ਕਰਨਾ ਸ਼ਾਮਲ ਸੀ। ਇਸ ਤੋਂ ਇਲਾਵਾ, 'ਸਪੋਰਟਸ ਫਾਰ ਸਵੱਛਤਾ', 'ਸਵੱਛ ਪਰਵ', 'ਹਰਿਤ ਪਰਵ' ਵਰਗੀਆਂ ਮੁਹਿੰਮਾਂ ਅਤੇ 'ਇੱਕ ਪੇੜ ਮਾਂ ਕੇ ਨਾਮ' ਦੇ ਤਹਿਤ ਰੁੱਖ ਲਗਾਉਣ ਦੀਆਂ ਮੁਹਿੰਮਾਂ ਚਲਾਈਆਂ ਗਈਆਂ। ਇਸ ਹਿੱਸੇ ਦੇ ਤਹਿਤ ਕੁੱਲ 1,418 ਸਮਾਗਮ ਆਯੋਜਿਤ ਕੀਤੇ ਗਏ।

pasted-movie.png

'ਸਵੱਛਤਾ ਸੇ ਸਮ੍ਰਿੱਧੀ’ ਦੇ ਵਿਸ਼ੇ ਤਹਿਤ, ਚੱਕਰੀ ਆਰਥਿਕਤਾ ਨੂੰ ਉਤਸ਼ਾਹਿਤ ਕਰਨ ਅਤੇ ਮਜ਼ਬੂਤ ​​ਕਰਨ 'ਤੇ ਧਿਆਨ ਕੇਂਦ੍ਰਿਤ ਕੀਤਾ ਗਿਆ। ਇਸ ਮੰਤਵ ਦੀ ਪੂਰਤੀ ਲਈ "ਕਬਾੜ ਸੇ ਜੁਗਾੜ- ਵੇਸਟ ਟੂ ਵੈਲਥ" -"ਕਬਾੜ ਸੇ ਕਲਾ" ਵਰਗੀਆਂ ਪਹਿਲਕਦਮੀਆਂ ਕੀਤੀਆਂ ਗਈਆਂ। ਇਸ ਤੋਂ ਇਲਾਵਾ, ਪੁਰਾਣੀਆਂ ਕਿਤਾਬਾਂ, ਖਿਡੌਣਿਆਂ ਅਤੇ ਕੱਪੜਿਆਂ ਦੇ ਦਾਨ ਲਈ ਮੁਹਿੰਮਾਂ ਵੀ ਚਲਾਈਆਂ ਗਈਆਂ। ਇਸ ਪਹਿਲਕਦਮੀ ਤਹਿਤ ਕੁੱਲ 70 ਸਮਾਗਮ ਆਯੋਜਿਤ ਕੀਤੇ ਗਏ।

ਮੰਤਰਾਲੇ ਨੇ 'ਵਿਸ਼ਵ ਸੈਰ-ਸਪਾਟਾ ਦਿਵਸ' (27 ਸਤੰਬਰ, 2026) ਅਤੇ 1 ਅਕਤੂਬਰ, 2026 ਨੂੰ "ਏਕ ਦਿਨ, ਏਕ ਘੰਟਾ, ਏਕ ਸਾਥ" ਮੁਹਿੰਮ ਦੇ ਤਹਿਤ ਵਿਸ਼ੇਸ਼ ਗਤੀਵਿਧੀਆਂ ਦਾ ਆਯੋਜਨ ਕੀਤਾ, ਜਿਸ ਵਿੱਚ ਸਵੱਛਤਾ ਲਈ ਇੱਕ ਘੰਟੇ ਦੀ ਸਵੈ-ਇੱਛਤ ਸੇਵਾ ਦਾ ਯੋਗਦਾਨ ਸ਼ਾਮਲ ਸੀ। ਇਸ ਤੋਂ ਇਲਾਵਾ, 'ਸਵੱਛ ਭਾਰਤ ਦਿਵਸ' (2 ਅਕਤੂਬਰ, 2026) 'ਤੇ ਵਿਸ਼ੇਸ਼ ਸਵੱਛਤਾ ਮੁਹਿੰਮਾਂ ਚਲਾਈਆਂ ਗਈਆਂ, ਜਿਨ੍ਹਾਂ ਵਿੱਚ ਅਧਿਕਾਰੀਆਂ ਅਤੇ ਸਟਾਫ ਮੈਂਬਰਾਂ ਨੇ ਉਤਸ਼ਾਹਪੂਰਵਕ ਹਿੱਸਾ ਲਿਆ।

ਮੰਤਰਾਲੇ ਨੇ ਆਪਣੀਆਂ ਮੀਡੀਆ ਯੂਨਿਟਾਂ ਅਤੇ ਖੇਤਰੀ ਦਫ਼ਤਰਾਂ ਰਾਹੀਂ, ਸਵੱਛਤਾ ਨੂੰ ਇੱਕ ਸਮੂਹਿਕ ਜ਼ਿੰਮੇਵਾਰੀ ਅਤੇ ਇੱਕ ਨਿਰੰਤਰ ਜਨਤਕ ਲਹਿਰ ਵਜੋਂ ਉਤਸ਼ਾਹਿਤ ਕਰਨ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ। ਇਨ੍ਹਾਂ ਯਤਨਾਂ ਵਿੱਚ ਦੇਸ਼ ਭਰ ਦੇ ਅਧਿਕਾਰੀਆਂ, ਸਟਾਫ, ਨੌਜਵਾਨਾਂ, ਸਫਾਈ ਮਿੱਤਰਾਂ' ਅਤੇ ਨਾਗਰਿਕਾਂ ਦੀ ਸਰਗਰਮ ਸ਼ਮੂਲੀਅਤ ਦੇਖਣ ਨੂੰ ਮਿਲੀ।

****

ਮਹੇਸ਼ ਕੁਮਾਰ/ਵਿਵੇਕ ਵਿਸ਼ਵਾਸ਼/ਏਕੇ


(Release ID: 2322142) ਵਿਜ਼ੀਟਰ ਕਾਊਂਟਰ : 8