ਰੱਖਿਆ ਮੰਤਰਾਲਾ
azadi ka amrit mahotsav

ਮੈਸਰਜ਼ GRSE, ਕੋਲਕਾਤਾ ਵਿਖੇ ਅਗਲੀ ਪੀੜ੍ਹੀ ਦੇ ਔਫਸ਼ੋਰ ਪੈਟਰੋਲ ਵੈਸਲ (ਯਾਰਡ 3040, ਸ਼੍ਰੇਯਸ) ਦਾ ਲਾਂਚ

Posted On: 10 OCT 2026 7:20PM by PIB Chandigarh

ਭਾਰਤੀ ਜਲ ਸੈਨਾ ਦੇ ਡਿਪਟੀ ਚੀਫ਼ ਵਾਈਸ ਐਡਮਿਰਲ ਅਜੈ ਕੋਚਰ ਦੀ ਮੌਜੂਦਗੀ ਵਿੱਚ, ਸ਼੍ਰੀਮਤੀ ਰੇਮਨ ਕੋਚਰ ਨੇ  10 ਅਕਤੂਬਰ 2026 ਨੂੰ, ਮੈਸਰਜ਼ GRSE, ਕੋਲਕਾਤਾ ਵਿਖੇ ਅਗਲੀ ਪੀੜ੍ਹੀ ਦੇ ਔਫਸ਼ੋਰ ਪੈਟਰੋਲ ਵੈਸਲ (NGOPV) ਯਾਰਡ 3040 (ਸ਼੍ਰੇਯਸ) ਨੂੰ ਲਾਂਚ ਕੀਤਾ। ਇਹ ਪ੍ਰੋਗਰਾਮ ਭਾਰਤੀ ਜਲ ਸੈਨਾ ਦੀਆਂ ਸ਼ਾਨਦਾਰ ਪਰੰਪਰਾਵਾਂ ਅਤੇ ਕਦਰਾਂ-ਕੀਮਤਾਂ ਨੂੰ ਦਰਸਾਉਂਦਾ ਹੈ। ਇਸ ਮੌਕੇ ਭਾਰਤੀ ਜਲ ਸੈਨਾ, ਰੱਖਿਆ ਮੰਤਰਾਲੇ, GRSE ਅਤੇ ਉਦਯੋਗਿਕ ਭਾਈਵਾਲਾਂ ਦੇ ਉੱਚ ਅਧਿਕਾਰੀ ਮੌਜੂਦ ਸਨ।

ਅਗਲੀ ਪੀੜ੍ਹੀ ਦੇ ਔਫਸ਼ੋਰ ਪੈਟਰੋਲ ਵੈਸਲ (NGOPVs) ਦਾ ਨਿਰਮਾਣ ਇੱਕੋ ਸਮੇਂ ਦੋ ਸ਼ਿਪਯਾਰਡਾਂ (GSL, ਗੋਆ ਅਤੇ GRSE, ਕੋਲਕਾਤਾ) ਵਿਖੇ ਕੀਤਾ ਜਾ ਰਿਹਾ ਹੈ। ਸਵਦੇਸ਼ੀ ਤੌਰ 'ਤੇ ਡਿਜ਼ਾਈਨ ਅਤੇ ਨਿਰਮਿਤ ਇਹ ਵੈਸਲ ਸਮੁੰਦਰੀ ਨਿਗਰਾਨੀ, ਖੋਜ ਅਤੇ ਬਚਾਅ, ਸਮੁੰਦਰੀ ਸੰਪਤੀਆਂ ਦੀ ਸੁਰੱਖਿਆ, ਮਨੁੱਖਤਾਵਾਦੀ ਸਹਾਇਤਾ ਅਤੇ ਆਫ਼ਤ ਰਾਹਤ (HADR) ਅਤੇ ਸਮੁੰਦਰੀ ਡਾਕੂਆਂ ਵਿਰੁੱਧ ਮੁਹਿੰਮਾਂ ਵਰਗੇ ਮਲਟੀ-ਡੋਮੇਨ ਆਪ੍ਰੇਸ਼ਨਾਂ ਲਈ ਮੌਜੂਦਾ OPVs/NOPVs ਦੀ ਸਮਰੱਥਾ ਨੂੰ ਵਧਾਉਣਗੇ। ਇਨ੍ਹਾਂ ਜਹਾਜ਼ਾਂ ਦੇ ਨਾਮ ਭਾਰਤ ਦੀ ਸਮ੍ਰਿੱਧ ਵਿਰਾਸਤ ਤੋਂ ਲਏ ਗਏ ਹਨ; ਅਤੇ ਇਸ ਖਾਸ ਜਹਾਜ਼ ਦਾ ਨਾਮ 'ਸ਼੍ਰੇਯਸ' ਰੱਖਿਆ ਗਿਆ ਹੈ, ਜਿਸਦਾ ਸੰਸਕ੍ਰਿਤ ਵਿੱਚ ਅਰਥ ਹੈ 'ਸਭ ਤੋਂ ਵਧੀਆ' ਜਾਂ 'ਸਭ ਤੋਂ ਉੱਤਮ'।

ਇਹ ਲਾਂਚ ਭਾਰਤੀ ਜਲ ਸੈਨਾ ਦੇ ਸਵਦੇਸ਼ੀ ਜਹਾਜ਼ ਨਿਰਮਾਣ ਦੇ ਯਤਨਾਂ ਵਿੱਚ ਇੱਕ ਹੋਰ ਮਹੱਤਵਪੂਰਨ ਪ੍ਰਾਪਤੀ ਹੈ ਅਤੇ ਭਾਰਤ ਸਰਕਾਰ ਦੇ ਆਤਮ ਨਿਰਭਰ ਭਾਰਤ ਅਤੇ ਮੇਕ ਇਨ ਇੰਡੀਆ ਪਹਿਲਕਦਮੀਆਂ ਦੇ ਵਿਜ਼ਨ ਦੇ ਅਨੁਸਾਰ ਹੈ।

 

*****

ਵੀਐੱਮ/ਏਐੱਸ-ਏਕੇ


(Release ID: 2322022) ਵਿਜ਼ੀਟਰ ਕਾਊਂਟਰ : 2