ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ
azadi ka amrit mahotsav

​ਰਾਸ਼ਟਰੀ ਜੈਵ ਵਿਭਿੰਨਤਾ ਅਥਾਰਿਟੀ ਨੇ ਜ਼ਮੀਨੀ ਪੱਧਰ ‘ਤੇ ਜੈਵ ਵਿਭਿੰਨਤਾ ਦੀ ਸੰਭਾਲ ਅਤੇ ਭਾਈਚਾਰਕ ਭਲਾਈ ਨੂੰ ਉਤਸ਼ਾਹਿਤ ਕਰਨ ਲਈ ਬੀਜ ਖੇਤਰ ਤੋਂ ਪ੍ਰਾਪਤ ‘ਪਹੁੰਚ ਅਤੇ ਲਾਭ-ਸਾਂਝਾਕਰਣ’ (ਏਬੀਐੱਸ) ਫੰਡ ਦੇ ਤਹਿਤ 2.02 ਕਰੋੜ ਰੁਪਏ ਵੰਡੇ ਹਨ

Posted On: 10 OCT 2026 7:18PM by PIB Chandigarh

ਰਾਸ਼ਟਰੀ ਜੈਵ ਵਿਭਿੰਨਤਾ ਅਥਾਰਿਟੀ ਨੇ 27 ਰਾਜਾਂ ਅਤੇ 3 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦਰਮਿਆਨ 2.02 ਕਰੋੜ ਰੁਪਏ ਵੰਡੇ ਹਨ। ਇਹ ਰਾਸ਼ੀ ਜੈਵਿਕ ਸਰੋਤਾਂ ਦੀ ਵਰਤੋਂ ਲਈ ਬੀਜ ਖੇਤਰ ਦੀਆਂ ਕੰਪਨੀਆਂ ਤੋਂ ਪ੍ਰਾਪਤ 'ਪਹੁੰਚ ਅਤੇ ਲਾਭ-ਸਾਂਝਾਕਰਣ ਯੋਗਦਾਨ ਵਿੱਚੋਂ ਇਨ੍ਹਾਂ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਉਨ੍ਹਾਂ ਦੇ ਆਪਣੇ-ਆਪਣੇ ਹਿੱਸੇ ਵਜੋਂ ਦਿੱਤੀ ਗਈ ਹੈ। ਇਸ ਦਾ ਉਦੇਸ਼ ਜੈਵ ਵਿਭਿੰਨਤਾ ਦੀ ਸੰਭਾਲ, ਜੈਵਿਕ ਸਰੋਤਾਂ ਦੀ ਟਿਕਾਊ ਵਰਤੋਂ ਅਤੇ ਸਥਾਨਕ ਭਾਈਚਾਰਿਆਂ ਦੀ ਰੋਜ਼ੀ-ਰੋਟੀ ਨੂੰ ਮਜ਼ਬੂਤ ਕਰਨਾ ਹੈ।

ਚੌਲ, ਬੈਂਗਣ, ਫੁੱਲਗੋਭੀ, ਖੀਰਾ, ਤਿੱਖੀ ਮਿਰਚ, ਲੌਕੀ , ਕਰੇਲਾ, ਟਮਾਟਰ ਅਤੇ ਭਿੰਡੀ ਸਮੇਤ ਖੇਤੀਬਾੜੀ ਜੈਵਿਕ ਸਰੋਤਾਂ ਦੀ ਵਰਤੋਂ ਤੋਂ ਪ੍ਰਾਪਤ 'ਪਹੁੰਚ ਅਤੇ ਲਾਭ-ਸਾਂਝਾਕਰਣ' (ਏਬੀਐੱਸ) ਯੋਗਦਾਨ ਵਿੱਚ ਕਈ ਕਿਸਮਾਂ ਅਤੇ ਹਾਈਬ੍ਰਿਡ ਕਿਸਮਾਂ ਸ਼ਾਮਲ ਹਨ। ਇਹ ਯੋਗਦਾਨ ਈਸਟ ਵੈਸਟ ਸੀਡਜ਼ ਇੰਡੀਆ ਪ੍ਰਾਈਵੇਟ ਲਿਮਿਟੇਡ, ਸਿੰਜੈਂਟਾ ਇੰਡੀਆ ਲਿਮਿਟੇਡ, ਦੇਵਜੇਨ ਸੀਡਜ਼ ਐਂਡ ਕ੍ਰੌਪ ਟੈਕਨੋਲੋਜੀ ਪ੍ਰਾਈਵੇਟ ਲਿਮਿਟੇਡ, ਲਿਮਾਗ੍ਰੇਨ ਇੰਡੀਆ ਪ੍ਰਾਈਵੇਟ ਲਿਮਿਟੇਡ, ਬੇਅਰ ਸਾਇੰਸ ਐਂਡ ਇਨੋਵੇਸ਼ਨ ਪ੍ਰਾਈਵੇਟ ਲਿਮਿਟੇਡ, ਨਨਹੇਮਜ਼ ਇੰਡੀਆ ਪ੍ਰਾਈਵੇਟ ਲਿਮਿਟੇਡ ਅਤੇ ਐਨਜ਼ਾ ਜ਼ਾਡੇਨ ਇੰਡੀਆ ਪ੍ਰਾਈਵੇਟ ਲਿਮਿਟੇਡ ਤੋਂ ਪ੍ਰਾਪਤ ਹੋਏ ਹਨ।

ਜਿੱਥੇ ਬਜ਼ਾਰਾਂ ਜਾਂ ਵਪਾਰੀਆਂ ਦੇ ਮਾਧਿਅਮ ਨਾਲ ਪ੍ਰਾਪਤ ਜੈਵਿਕ ਸੰਸਾਧਨਾਂ ਦੇ ਸਰੋਤਾਂ ਦਾ ਪਤਾ ਨਹੀਂ ਲਗਾਇਆ ਜਾ ਸਕਿਆ ਅਤੇ ਵਿਅਕਤੀਗਤ ਲਾਭ ਦਾਅਵੇਦਾਰਾਂ ਦੀ ਪਛਾਣ ਨਹੀਂ ਹੋ ਸਕੀ, ਉੱਥੇ ਰਾਸ਼ਟਰੀ ਜੈਵ ਵਿਭਿੰਨਤਾ ਅਥਾਰਿਟੀ ਨੇ ਇੱਕ ਮਾਹਿਰ ਕਮੇਟੀ ਦੁਆਰਾ ਸਿਫ਼ਾਰਸ਼ ਕੀਤੀਆਂ ਅਤੇ ਅਥਾਰਿਟੀ ਦੁਆਰਾ ਮਨਜ਼ੂਰ ਕੀਤੀਆਂ ਵੰਡ ਪ੍ਰਣਾਲੀਆਂ ਨੂੰ ਲਾਗੂ ਕੀਤਾ। ਇਸ ਅਨੁਸਾਰ, ਲਾਭਪਾਤਰੀਆਂ ਦਾ ਹਿੱਸਾ ਸਬੰਧਿਤ ਰਾਜ ਜੈਵ ਵਿਭਿੰਨਤਾ ਬੋਰਡਾਂ (ਐੱਸਬੀਬੀ) ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਜੈਵ ਵਿਭਿੰਨਤਾ ਪਰਿਸ਼ਦਾਂ (UTBCs) ਦਰਮਿਆਨ ਸਬੰਧਿਤ ਜੈਵਿਕ ਸਰੋਤਾਂ ਦੇ ਖੇਤੀਬਾੜੀ ਖੇਤਰ ਦੇ ਅਧਾਰ ‘ਤੇ ਵੰਡਿਆ ਗਿਆ, ਜਿਵੇਂ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਦੁਆਰਾ ਪ੍ਰਕਾਸ਼ਿਤ ਖੇਤੀਬਾੜੀ ਅੰਕੜਿਆਂ ਵਿੱਚ ਦਰਸਾਇਆ ਗਿਆ ਹੈ। 27 ਰਾਜ ਜੈਵ ਵਿਭਿੰਨਤਾ ਬੋਰਡਾਂ ਅਤੇ 3 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਜੈਵ ਵਿਭਿੰਨਤਾ ਪਰਿਸ਼ਦਾਂ ਨੂੰ ਵੰਡੀ ਗਈ ਕੁੱਲ 2.02 ਕਰੋੜ ਰੁਪਏ ਦੀ ਏਬੀਐੱਸ ਰਾਸ਼ੀ ਵਿੱਚੋਂ ਸਿਖਰਲੇ 10 ਰਾਜਾਂ ਨੂੰ ਕੁੱਲ 1.43 ਕਰੋੜ ਰੁਪਏ ਪ੍ਰਾਪਤ ਹੋਏ।

 

ਸੀਰੀਅਲ. ਨੰ.

ਰਾਜ

ਰਕਮ (ਰੁਪਏ ਵਿੱਚ

1

ਮੱਧ ਪ੍ਰਦੇਸ਼

23,81,072.00

2

ਪੱਛਮੀ ਬੰਗਾਲ

23,32,913.00

3

ਓਡੀਸ਼ਾ

19,75,559.00

4

ਬਿਹਾਰ

17,28,852.00

5

ਗੁਜਰਾਤ

13,29,870.00

6

ਛੱਤੀਸਗੜ੍ਹ

11,37,521.00

7

ਉੱਤਰ ਪ੍ਰਦੇਸ਼

9,80,038.00

8

ਆਂਧਰਾ ਪ੍ਰਦੇਸ਼

9,34,864.00

9

ਕਰਨਾਟਕ

7,87,392.00

10

ਮਹਾਰਾਸ਼ਟਰ

7,16,971.00

11

ਹੋਰ

58,94,948.00

ਕੁੱਲ

2,02,00,000.00

 

ਇਸ ਰੀਲੀਜ਼ ਨਾਲ, ਰਾਸ਼ਟਰੀ ਜੈਵ ਵਿਭਿੰਨਤਾ ਅਥਾਰਿਟੀ ਦੁਆਰਾ ਹੁਣ ਤੱਕ ਵੰਡੀ ਗਈ  ਸੰਚਿਤ ‘ਪਹੁੰਚ ਅਤੇ ਲਾਭ-ਸਾਂਝਾਕਣ (ਏਬੀਐੱਸ) ਰਾਸ਼ੀ 202.00 ਕਰੋੜ ਰੁਪਏ ਤੱਕ ਪਹੁੰਚ ਗਈ ਹੈ। ਇਹ ਜੈਵਿਕ ਸਰੋਤਾਂ ਦੀ ਵਰਤੋਂ ਤੋਂ ਪ੍ਰਾਪਤ ਲਾਭਾਂ ਦੀ ਤਰਕਸੰਗਤ ਸਾਝਾਂਕਰਣ ਅਤੇ ਅਜਿਹੇ ਲਾਭਾਂ ਨੂੰ ਸੰਭਾਲ ਅਤੇ ਭਾਈਚਾਰਕ ਭਲਾਈ ਵਿੱਚ ਮੁੜ-ਨਿਵੇਸ਼ ਕਰਨ ਪ੍ਰਤੀ ਭਾਰਤ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।

ਏਬੀਐੱਸ ਤੰਤਰ ਵਿੱਤੀ ਸਰੋਤ ਜੁਟਾਉਣ ਅਤੇ ਉਨ੍ਹਾਂ ਨੂੰ ਜੈਵ ਵਿਭਿੰਨਤਾ ਸੰਭਾਲ, ਟਿਕਾਊ ਵਰਤੋਂ ਅਤੇ ਸਥਾਨਕ ਵਿਕਾਸ ਦੀ ਦਿਸ਼ਾ ਵਿੱਚ ਲਗਾਉਣ ਦਾ ਇੱਕ ਮਹੱਤਵਪੂਰਨ ਮਾਧਿਅਮ ਪ੍ਰਦਾਨ ਕਰਦਾ ਹੈ। ਰਾਜ ਜੈਵ ਵਿਭਿੰਨਤਾ ਬੋਰਡਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਜੈਵ ਵਿਭਿੰਨਤਾ ਪਰਿਸ਼ਦਾਂ ਨੂੰ ਕੀਤੀ ਗਈ ਵੰਡ ਨਾਲ ਜੈਵ ਵਿਭਿੰਨਤਾ ਪ੍ਰਬੰਧਨ ਕਮੇਟੀਆਂ ਨੂੰ ਮਜ਼ਬੂਤ ਕਰਨ, ਜਨਤਕ ਜੈਵ ਵਿਭਿੰਨਤਾ ਰਜਿਸਟਰਾਂ ਨੂੰ ਅੱਪਡੇਟ ਕਰਨ, ਰਵਾਇਤੀ ਫ਼ਸਲੀ ਕਿਸਮਾਂ ਅਤੇ ਔਸ਼ਧੀ ਪੌਦਿਆਂ ਦੀ ਸੰਭਾਲ ਕਰਨ, ਕੁਦਰਤੀ ਆਵਾਸਾਂ ਦੀ ਬਹਾਲੀ ਕਰਨ ਅਤੇ ਜ਼ਮੀਨੀ ਪੱਧਰ 'ਤੇ ਜੈਵਿਕ ਸਰੋਤਾਂ ਦੇ ਟਿਕਾਊ ਪ੍ਰਬੰਧਨ ਨੂੰ ਉਤਸ਼ਾਹਿਤ ਕਰਨ ਵਰਗੀਆਂ ਪਹਿਲਕਦਮੀਆਂ ਨੂੰ ਸਹਾਇਤਾ ਮਿਲਦੀ ਹੈ। ਇਹ ਉਪਾਅ ਸੰਸਥਾਗਤ ਸਮਰੱਥਾਵਾਂ ਨੂੰ ਹੋਰ ਮਜ਼ਬੂਤ ਕਰ ਸਕਦੇ ਹਨ ਅਤੇ ਜੈਵ ਵਿਭਿੰਨਤਾ ਸ਼ਾਸਨ ਵਿੱਚ ਕਿਸਾਨਾਂ, ਸਥਾਨਕ ਭਾਈਚਾਰਿਆਂ ਅਤੇ ਹੋਰ ਹਿੱਸੇਦਾਰਾਂ ਦੀ ਭਾਗੀਦਾਰੀ ਵਧਾ ਸਕਦੇ ਹਨ।

ਏਬੀਐੱਸ ਫੰਡ ਤੋਂ ਵਿੱਤਪੋਸ਼ਿਤ ਗਤੀਵਿਧੀਆਂ ਸਬੰਧਿਤ ਸਰਕਾਰੀ ਯੋਜਨਾਵਾਂ ਅਤੇ ਪ੍ਰੋਗਰਾਮਾਂ ਦੀ ਪੂਰਕ ਹੋ ਸਕਦੀਆਂ ਹਨ, ਵਿਸ਼ੇਸ਼ ਤੌਰ 'ਤੇ ਕਬਾਇਲੀ ਭਲਾਈ, ਟਿਕਾਊ ਰੋਜ਼ੀ-ਰੋਟੀ ਅਤੇ ਕੁਦਰਤੀ ਸਰੋਤਾਂ 'ਤੇ ਅਧਾਰਿਤ ਉੱਦਮਾਂ ਨੂੰ ਉਤਸ਼ਾਹਿਤ ਕਰਨ ਵਾਲੀਆਂ ਯੋਜਨਾਵਾਂ ਅਤੇ ਪ੍ਰੋਗਰਾਮਾਂ ਦੀ, ਜਿਵੇਂ ਕਿ ਪ੍ਰਧਾਨ ਮੰਤਰੀ ਜਨਜਾਤੀ ਆਦਿਵਾਸੀ ਨਯਾਯ ਮਹਾ-ਅਭਿਆਨ (PM-JANMAN), ਪ੍ਰਧਾਨ ਮੰਤਰੀ ਜਨਜਾਤੀਯ ਵਿਕਾਸ ਮਿਸ਼ਨ ਅਤੇ ਪ੍ਰਧਾਨ ਮੰਤਰੀ ਵਨ ਧਨ ਯੋਜਨਾ। ਇਸ ਪ੍ਰਕਾਰ ਦਾ ਸੁਮੇਲ ਮੌਜੂਦਾ ਸੰਸਥਾਗਤ ਪ੍ਰਣਾਲੀਆਂ ਦਾ ਲਾਭ ਉਠਾਉਂਦੇ ਹੋਏ ਭਾਈਚਾਰੇ ਦੀ ਅਗਵਾਈ ਵਾਲੀ ਸੰਭਾਲ, ਜੈਵਿਕ ਸਰੋਤਾਂ ਦੀ ਟਿਕਾਊ ਵਰਤੋਂ ਅਤੇ ਰੋਜ਼ੀ-ਰੋਟੀ ਦੇ ਅਵਸਰਾਂ ਨੂੰ ਮਜ਼ਬੂਤ ਕਰ ਸਕਦਾ ਹੈ।

ਭਾਰਤ ਦਾ ਪਹੁੰਚ ਅਤੇ ਲਾਭ-ਸਾਂਝਾਕਰਣ ਢਾਂਚਾ ਜੈਵਿਕ ਵਿਭਿੰਨਤਾ ਐਕਟ, 2002 ਅਤੇ ਰਾਸ਼ਟਰੀ ਜੈਵ ਵਿਭਿੰਨਤਾ ਰਣਨੀਤੀ ਅਤੇ ਕਾਰਜ ਯੋਜਨਾ (ਐੱਨਬੀਐੱਸਏਪੀ) 2024–2030 ਦੇ ਲਾਗੂਕਰਨ ਵਿੱਚ ਯੋਗਦਾਨ ਪਾਉਂਦਾ ਹੈ। ਇਹ ਜੈਨੇਟਿਕ ਸਰੋਤਾਂ ਅਤੇ ਉਨ੍ਹਾਂ ਨਾਲ ਸਬੰਧਿਤ ਰਵਾਇਤੀ ਗਿਆਨ ਦੀ ਵਰਤੋਂ ਤੋਂ ਪ੍ਰਾਪਤ ਲਾਭਾਂ ਦੀ ਨਿਰਪੱਖ ਅਤੇ ਤਰਕਸੰਗਤ ਸਾਂਝਾਕਰਣ ਦੇ ਸਬੰਧ ਵਿੱਚ ਕੁਨਮਿੰਗ-ਮਾਂਟਰੀਅਲ ਗਲੋਬਲ ਜੈਵ ਵਿਭਿੰਨਤਾ ਫਰੇਮਵਰਕ ਦੇ ਟੀਚੇ 13 ਅਤੇ ਸਰੋਤ ਜੁਟਾਉਣ ਨਾਲ ਸਬੰਧਿਤ ਟੀਚੇ 19 ਦੇ ਲਾਗੂਕਰਨ ਵਿੱਚ ਸਹਾਇਤਾ ਕਰਦਾ ਹੈ। ਇਹ ਢਾਂਚਾ ਜੈਵ ਵਿਭਿੰਨਤਾ ਸੰਭਾਲ, ਸਰੋਤਾਂ ਦੀ ਟਿਕਾਊ ਵਰਤੋਂ, ਰੋਜ਼ੀ-ਰੋਟੀ ਦੀ ਸਹਾਇਤਾ ਅਤੇ ਸੰਸਥਾਗਤ ਸਹਿਯੋਗ ਦੇ ਮਾਧਿਅਮ ਨਾਲ ਸਬੰਧਿਤ ਟਿਕਾਊ ਵਿਕਾਸ ਟੀਚਿਆਂ ਵਿੱਚ ਵੀ ਯੋਗਦਾਨ ਪਾਉਂਦਾ ਹੈ, ਜਿਨ੍ਹਾਂ ਵਿੱਚ ਟਿਕਾਊ ਵਿਕਾਸ ਟੀਚਾ 2 (ਜ਼ੀਰੋ ਭੁੱਖਮਰੀ), ਟੀਚਾ 8 (ਵਧੀਆ ਕੰਮ ਅਤੇ ਆਰਥਿਕ ਵਿਕਾਸ), ਟੀਚਾ 12 (ਜ਼ਿੰਮੇਵਾਰ ਖਪਤ ਅਤੇ ਉਤਪਾਦਨ), ਟੀਚਾ 15 (ਜ਼ਮੀਨ 'ਤੇ ਜੀਵਨ) ਅਤੇ ਟੀਚਾ 17 (ਟੀਚਿਆਂ ਲਈ ਸਾਂਝੇਦਾਰੀਆਂ) ਸ਼ਾਮਲ ਹਨ।

ਜੈਵ ਵਿਭਿੰਨਤਾ ‘ਤੇ ਕਨਵੈਨਸ਼ਨ ਦੇ ਪੱਖਕਾਰਾਂ ਦੇ ਸੰਮੇਲਨ ਦੀ ਸਤ੍ਹਾਰਵੀਂ ਬੈਠਕ (ਸੀਓਪੀ 17)—ਜੋ 19 ਅਕਤੂਬਰ 2026 ਨੂੰ ਯੇਰਵਾਨ, ਆਰਮੇਨੀਆ ਵਿੱਚ ਸ਼ੁਰੂ ਹੋ ਰਹੀ ਹੈ—ਵਿੱਚ ਹਿੱਸਾ ਲੈਣ ਦੀ ਤਿਆਰੀ ਕਰ ਰਹੇ ਭਾਰਤ ਲਈ ਇਸ ਦਾ ਪਹੁੰਚ ਅਤੇ ਲਾਭ-ਸਾਂਝਾਕਰਣ ਢਾਂਚਾ ਜੈਵ ਵਿਭਿੰਨਤਾ ਦੀ ਸੰਭਾਲ, ਜੈਵਿਕ ਸਰੋਤਾਂ ਦੀ ਟਿਕਾਊ ਵਰਤੋਂ ਅਤੇ ਉਨ੍ਹਾਂ ਦੀ ਵਰਤੋਂ ਤੋਂ ਪ੍ਰਾਪਤ ਲਾਭਾਂ ਦੀ ਨਿਰਪੱਖ ਅਤੇ ਤਰਕਸੰਗਤ ਸਾਂਝਾਕਰਣ ਪ੍ਰਤੀ ਦੇਸ਼ ਦੀ ਨਿਰੰਤਰ ਵਚਨਬੱਧਤਾ ਨੂੰ ਦਰਸਾਉਂਦਾ ਹੈ।

*****

ਵੀਐੱਮ/ਜੀਐੱਸ/ਐੱਸਕੇ


(Release ID: 2322021) ਵਿਜ਼ੀਟਰ ਕਾਊਂਟਰ : 3