ਕੋਲਾ ਮੰਤਰਾਲਾ
azadi ka amrit mahotsav

ਅਕਤੂਬਰ ਵਿੱਚ ਪਾਵਰ ਪਲਾਂਟਾਂ ਨੂੰ ਕੋਲੇ ਦੀ ਸਪਲਾਈ ਵਿੱਚ ਤੇਜ਼ੀ

Posted On: 09 OCT 2026 10:54AM by PIB Chandigarh

ਹਾਲ ਹੀ ਵਿੱਚ ਕੁਝ ਮੀਡੀਆ ਰਿਪੋਰਟਾਂ ਵਿੱਚ ਪਾਵਰ ਪਲਾਂਟਾਂ ਵਿੱਚ ਕੋਲੇ ਦਾ ਭੰਡਾਰ ਘੱਟ ਪੱਧਰ ‘ਤੇ ਪਹੁੰਚਣ ਕਾਰਨ ਭਾਰਤ ਵਿੱਚ ਬਿਜਲੀ ਦੀ ਕਮੀ ਦਾ ਸੰਕਟ ਵਧਣ ਦਾ ਸ਼ੱਕ ਜਤਾਇਆ ਗਿਆ ਹੈ। ਇਸ ਸੰਦਰਭ ਵਿੱਚ ਕੋਲਾ ਮੰਤਰਾਲੇ ਹੇਠ ਲਿਖਿਆ ਸਪੱਸ਼ਟੀਕਰਣ ਦੇਣਾ ਚਾਹੁੰਦਾ ਹੈ। 

"ਕ੍ਰਿਟਿਕਲ ਸਟੌਕ" ਦਾ ਦਰਜਾ ਮਾਪਢੰਡਾਂ ‘ਤੇ ਅਧਾਰਿਤ ਇੱਕ ਸੰਕੇਤਕ ਹੈ। ਇਹ ਉਨ੍ਹਾਂ ਪਾਵਰ ਪਲਾਂਟਾਂ ‘ਤੇ ਲਾਗੂ ਹੁੰਦਾ ਹੈ, ਜਿਨ੍ਹਾਂ ਦੇ ਕੋਲ ਨਿਰਧਾਰਿਤ ਮਿਆਰੀ ਭੰਡਾਰ ਦੀ ਸੀਮਾ ਤੋਂ ਘੱਟ ਕੋਲਾ ਉਪਲਬਧ ਹੁੰਦਾ ਹੈ। ਇਸ ਦਾ ਉਦੇਸ਼ ਵਾਸਤਵਿਕ ਈਂਧਨ ਦੀ ਘਾਟ ਹੋਣ ਜਾਂ ਬਿਜਲੀ ਉਤਪਾਦਨ ਪ੍ਰਭਾਵਿਤ ਹੋਣ ਤੋਂ ਬਹੁਤ ਪਹਿਲਾਂ ਹੀ ਸਬੰਧਿਤ ਪਲਾਂਟਾਂ ਨੂੰ ਸੁਚੇਤ ਕਰਨਾ ਹੈ। ਇਸ ਸੂਚੀ ਵਿੱਚ ਕਿਸੇ ਪਲਾਂਟ ਦਾ ਸ਼ਾਮਲ ਹੋਣਾ, ਸ਼ੁਰੂਆਤੀ ਚੇਤਾਵਨੀ ਵਜੋਂ ਦੇਖਿਆ ਜਾਣਾ ਚਾਹੀਦਾ ਹੈ। ਇਸ ਦਾ ਇਹ ਅਰਥ ਨਹੀਂ ਹੈ ਕਿ ਉਸ ਪਲਾਂਟ ਵਿੱਚ ਕੋਲਾ ਖ਼ਤਮ ਹੋ ਗਿਆ ਹੈ ਜਾਂ ਉਸ ਦੇ ਤੁਰੰਤ ਬੰਦ ਹੋਣ ਦਾ ਖ਼ਤਰਾ ਹੈ। 

ਕੋਲੇ ਦੇ ਭੰਡਾਰ ਦੀ ਸਥਿਤੀ ਦਾ ਮੁਲਾਂਕਣ ਸਤੰਬਰ ਵਿੱਚ ਸਪਲਾਈ ਦੇ ਸਭ ਤੋਂ ਹੇਠਲੇ ਪੱਧਰ ‘ਤੇ ਪਹੁੰਚਣ ਤੋਂ ਬਾਅਦ ਹੋਏ ਸੁਧਾਰ ਨੂੰ ਧਿਆਨ ਵਿੱਚ ਰੱਖ ਕੇ ਕੀਤਾ ਜਾਣਾ ਚਾਹੀਦਾ ਹੈ। ਬਿਜਲੀ ਖੇਤਰ ਨੂੰ ਹੋਣ ਵਾਲੀਆਂ ਰੋਜ਼ਾਨਾ ਕੋਲਾ ਸਪਲਾਈ ਸਤੰਬਰ ਦੇ ਘੱਟੋ-ਘੱਟ ਪੱਧਰ ਤੋਂ ਲਗਭਗ 36 ਪ੍ਰਤੀਸ਼ਤ ਵਧਿਆ ਹੈ, ਜਦੋਂ ਕਿ ਅਕਤੂਬਰ ਵਿੱਚ ਔਸਤ ਸਪਲਾਈ ਸਤੰਬਰ ਦੇ ਮੁਕਾਬਲੇ ਲਗਭਗ 9 ਪ੍ਰਤੀਸ਼ਤ ਵੱਧ ਰਹੀ ਹੈ। ਕੋਲੇ ਦੇ ਭੰਡਾਰ ਵਿੱਚ ਕਮੀ ਆਉਣ ਦੀ ਦਰ ਵਿੱਚ ਵੀ ਜ਼ਿਕਰਯੋਗ ਗਿਰਾਵਟ ਆਈ ਹੈ (ਫੋਟੋ 1)। ਇਸ ਦੇ ਅਨੁਸਾਰ ਰੇਲ ਰਾਹੀਂ ਕੋਲੇ ਦੀ ਲੋਡਿੰਗ ਵਿੱਚ ਵੀ ਸੁਧਾਰ ਹੋਇਆ ਹੈ। ਅਕਤੂਬਰ ਵਿੱਚ ਪ੍ਰਤੀਦਿਨ ਔਸਤਨ 465 ਤੋਂ ਵੱਧ ਰੈਕਾਂ ਰਾਹੀਂ ਕੋਲੇ ਦੀ ਢੋਆ-ਢੁਆਈ ਕੀਤੀ ਗਈ, ਜਦੋਂ ਕਿ ਲਗਾਤਾਰ ਤਿੰਨ ਦਿਨਾਂ ਤੱਕ ਪ੍ਰਤੀਦਿਨ 470 ਰੈਕਾਂ ਦਾ ਟੀਚਾ ਹਾਸਲ ਕੀਤਾ ਗਿਆ (ਫੋਟੋ 2)। ਸੜਕ ਮਾਰਗ ਸਮੇਤ ਹੋਰ ਮਾਧਿਅਮਾਂ ਨਾਲ ਹੋਣ ਵਾਲੇ ਕੋਲੇ ਦੀ ਸਪਲਾਈ ਵਿੱਚ ਵੀ ਸੁਧਾਰ ਹੋਇਆ ਹੈ। 

ਚਿੱਤਰ 1: DCB ਪਲਾਂਟਾਂ ਵਿੱਚ ਕਮੀ/ਵਾਧਾ (MT)

https://static.pib.gov.in/WriteReadData/userfiles/image/2026/oct/image001_20261009105553_068c7a.png

ਚਿੱਤਰ 2: ਕੁੱਲ ਰੈਕ ਲੋਡਿੰਗ ਦਾ ਰੁਝਾਨ, ਅਕਤੂਬਰ 2026

Title: Rake trend - Description: Daily total rakes loaded Oct 2026 vs target and Sept average

ਕੋਲੇ ਦੇ ਭੰਡਾਰ ਵਿੱਚ ਕਮੀ ਆਉਣ ਦੀ ਦਰ ਵਿੱਚ ਤੇਜ਼ੀ ਨਾਲ ਗਿਰਾਵਟ ਆਈ ਹੈ। ਸਤੰਬਰ ਵਿੱਚ ਭੰਡਾਰ ਵਿੱਚ ਪ੍ਰਤੀਦਿਨ 0.243 ਮਿਲੀਅਨ ਟਨ (ਐੱਮਟੀ) ਦੀ ਕਮੀ ਆ ਰਹੀ ਸੀ, ਜੋ ਅਕਤੂਬਰ ਵਿੱਚ ਘੱਟ ਕੇ 0.116 ਐੱਮਟੀ ਪ੍ਰਤੀਦਿਨ ਰਹਿ ਗਈ ਹੈ। ਇਸ ਤਰ੍ਹਾਂ. ਭੰਡਾਰ ਦੀ ਸਥਿਤੀ ਹੁਣ ਸਥਿਰ ਹੋ ਰਹੀ ਹੈ, ਹਾਲਾਂਕਿ ਭੰਡਾਰ ਨੂੰ ਮੁੜ ਤੋਂ ਵਧਾਉਣ ਦੀ ਪ੍ਰਕਿਰਿਆ ਹੁਣੇ ਸ਼ੁਰੂ ਨਹੀਂ ਹੋਈ ਹੈ। 

ਘੱਟ ਭੰਡਾਰ ਵਾਲੇ ਪਾਵਰ ਪਲਾਂਟਾਂ ਦੀ ਵਧਦੀ ਗਿਣਤੀ ‘ਤੇ ਸਖ਼ਤ ਨਿਗਰਾਨੀ ਰੱਖੀ ਜਾ ਰਹੀ ਹੈ। ਨਾਲ ਹੀ, ਲੋੜੀਂਦੀ ਸਪਲਾਈ ਅਤੇ ਨਿਰਵਿਘਨ ਬਿਜਲੀ ਉਤਪਾਦਨ ਯਕੀਨੀ ਬਣਾਉਣ ਦੀ ਜ਼ਰੂਰਤ ਦੇ ਅਧਾਰ 'ਤੇ ਕੋਲੇ ਦੀ ਮੁੜ ਵੰਡ ਕਰਦੇ ਹੋਏ ਸੰਵੇਦਨਸ਼ੀਲ ਪਾਵਰ ਪਲਾਂਟਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਮੌਨਸੂਨ ਦੀ ਵਾਪਸੀ ਅਤੇ ਅਕਤੂਬਰ ਦੇ ਅੱਧ ਤੱਕ ਬਿਜਲੀ ਦੀ ਮੰਗ ਘੱਟ ਹੋਣ ਦੀ ਉਮੀਦ (ਪੁਰਾਣੇ ਰੁਝਾਨਾਂ ਅਨੁਸਾਰ) ਨੂੰ ਦੇਖਦੇ ਹੋਏ, ਰੋਜ਼ਾਨਾ 465-475 ਰੈਕਾਂ ਦੀ ਨਿਰੰਤਰ ਲੋਡਿੰਗ ਨਾਲ ਸਥਿਤੀ ਹੋਰ ਸਥਿਰ ਹੋਣੀ ਚਾਹੀਦੀ ਹੈ। ਇਸ ਨਾਲ ਤਿਉਹਾਰਾਂ, ਸਰਦੀਆਂ ਅਤੇ ਉਸ ਤੋਂ ਬਾਅਦ ਗਰਮੀਆਂ ਦੀ ਮੰਗ ਦੀ ਮਿਆਦ ਤੋਂ ਪਹਿਲਾਂ ਕੋਲੇ ਦਾ ਭੰਡਾਰ ਵਧਾਉਣ ਵਿੱਚ ਮਦਦ ਮਿਲੇਗੀ। ਇਸ ਨਾਲ ‘ਕ੍ਰਿਟਿਕਲ ਕੈਟੇਗਿਰੀ’ (ਗੰਭੀਰ ਸਥਿਤੀ) ਵਾਲੇ ਕੋਲਾ ਭੰਡਾਰ ਦੀ ਸ਼੍ਰੇਣੀ ਵਿੱਚ ਆਉਣ ਵਾਲੇ ਪਾਵਰ ਪਲਾਂਟਾਂ ਦੀ ਗਿਣਤੀ ਵਿੱਚ ਵੀ ਕਮੀ ਆਉਣ ਦੀ ਉਮੀਦ ਹੈ। 

ਕੋਲਾ ਮੰਤਰਾਲੇ, ਰੇਲਵੇ ਮੰਤਰਾਲੇ ਅਤੇ ਬਿਜਲੀ ਮੰਤਰਾਲੇ ਦੇ ਨਾਲ ਸਰਗਰਮੀ ਨਾਲ ਤਾਲਮੇਲ ਸਥਾਪਿਤ ਕਰਕੇ, ਕੋਲੇ ਦੀ ਸਪਲਾਈ ਅਤੇ ਲੌਜਿਸਟਿਕਸ ਦੀ ਸਰਗਰਮੀ ਨਾਲ ਨਿਗਰਾਨੀ ਕਰ ਰਿਹਾ ਹੈ, ਤਾਂ ਜੋ ਦੇਸ਼ ਵਿੱਚ ਕਿਤੇ ਵੀ ਕੋਲੇ ਦੀ ਉਪਲਬਧਤਾ ਬਿਜਲੀ ਉਤਪਾਦਨ ਵਿੱਚ ਰੁਕਾਵਟ ਨਾ ਬਣੇ।

****

  ਸ਼ੁਹੈਬ ਟੀ/ ਏਕੇ


(Release ID: 2321410) ਵਿਜ਼ੀਟਰ ਕਾਊਂਟਰ : 4