ਵਣਜ ਤੇ ਉਦਯੋਗ ਮੰਤਰਾਲਾ
azadi ka amrit mahotsav

ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਭਾਰਤ-ਅਮਰੀਕਾ ਵਪਾਰ ਅਤੇ ਨਿਵੇਸ਼ ਸਬੰਧਾਂ ਨੂੰ ਮਜ਼ਬੂਤ ​​ਕਰਨ ਲਈ ਨਿਊਯਾਰਕ ਵਿੱਚ ਅਮਰੀਕਾ ਦੀ ਮੋਹਰੀ ਕੰਪਨੀਆਂ ਨਾਲ ਮੀਟਿੰਗਾਂ ਕੀਤੀਆਂ

Posted On: 07 OCT 2026 10:48AM by PIB Chandigarh

ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਇਸ ਹਫ਼ਤੇ ਨਿਊਯਾਰਕ ਵਿੱਚ ਅਮਰੀਕਾ ਦੀ ਮੋਹਰੀ ਕੰਪਨੀਆਂ ਦੇ ਕਈ ਸੀਨੀਅਰ ਆਗੂਆਂ ਨਾਲ ਭਾਰਤ-ਅਮਰੀਕਾ ਵਪਾਰ ਨੂੰ ਮਜ਼ਬੂਤ ​​ਕਰਨ ਦੇ ਮੌਕਿਆਂ 'ਤੇ ਚਰਚਾ ਕਰਨ ਅਤੇ ਟੌਪ ਅਮਰੀਕੀ ਕੰਪਨੀਆਂ ਨੂੰ ਭਾਰਤ ਵਿੱਚ ਨਿਵੇਸ਼ ਦੇ ਮੌਕਿਆਂ ਦਾ ਪਤਾ ਲਗਾਉਣ ਲਈ ਸੱਦਾ ਦੇਣ ਲਈ ਕਈ ਮੀਟਿੰਗਾਂ ਕੀਤੀਆਂ।

ਸ਼੍ਰੀ ਗੋਇਲ ਨੇ ਬਲੈਕਸਟੋਨ ਦੇ ਪ੍ਰੈਜ਼ੀਡੈਂਟ ਅਤੇ ਸੀਓਓ ਸ਼੍ਰੀ ਜੋਨਾਥਨ ਗ੍ਰੇਅ ਅਤੇ ਬਲੈਕਸਟੋਨ ਦੇ ਇੰਟਰਨੈਸ਼ਨਲ ਪ੍ਰਾਈਵੇਟ ਇਕੁਇਟੀ ਕਾਰੋਬਾਰ ਦੇ ਪ੍ਰਧਾਨ ਸ਼੍ਰੀ ਪ੍ਰਕਾਸ਼ ਮੇਲਵਾਨੀ ਨਾਲ ਮੁਲਾਕਾਤ ਕੀਤੀ। ਚਰਚਾ ਦਾ ਮੁੱਖ ਵਿਸ਼ਾ ਭਾਰਤ ਵਿੱਚ ਪ੍ਰਮੁੱਖ ਖੇਤਰਾਂ ਵਿੱਚ ਬਲੈਕਸਟੋਨ ਦੇ ਨਿਵੇਸ਼ਾਂ ਅਤੇ ਸਾਂਝੇਦਾਰੀਆਂ ਦਾ ਵਿਸਥਾਰ ਕਰਨਾ ਸੀ।

ਸ਼੍ਰੀ ਗੋਇਲ ਨੇ ਨਿਊਬਰਗਰ ਬਰਮਨ ਦੇ ਚੇਅਰਮੈਨ ਅਤੇ ਸੀਈਓ ਸ਼੍ਰੀ ਜੌਰਜ ਵੌਕਰ ਅਤੇ ਉਨ੍ਹਾਂ ਦੀ ਲੀਡਰਸ਼ਿਪ ਟੀਮ ਦੇ ਸੀਨੀਅਰ ਮੈਂਬਰਾਂ ਨਾਲ ਮੁਲਾਕਾਤ ਕੀਤੀ। ਚਰਚਾ ਵਿੱਚ ਨਿਵੇਸ਼ ਸਬੰਧਾਂ ਨੂੰ ਡੂੰਘਾ ਕਰਨ ਅਤੇ ਵਿੱਤੀ ਅਤੇ ਧਨ ਪ੍ਰਬੰਧਨ ਸੇਵਾਵਾਂ ਵਿੱਚ ਭਾਗੀਦਾਰੀ ਨੂੰ ਮਜ਼ਬੂਤ ​​ਕਰਨ ਦੇ ਮੌਕਿਆਂ 'ਤੇ ਵਿਚਾਰ-ਵਟਾਂਦਰਾ ਕੀਤਾ ਗਿਆ। 

ਸ਼੍ਰੀ ਗੋਇਲ ਨੇ ਦ ਐਸਟੀ ਲੌਡਰ ਕੰਪਨੀਆਂ ਦੇ ਚੇਅਰਮੈਨ ਅਤੇ ਸੀਈਓ ਸ਼੍ਰੀ ਸਟੀਫਨ ਡੀ ਲਾ ਫ਼ੇਵੇਰੀ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਭਾਰਤ ਵਿੱਚ ਵਿਕਾਸ ਦੇ ਮੌਕਿਆਂ 'ਤੇ ਚਰਚਾ ਕੀਤੀ, ਜਿਸ ਵਿੱਚ ਨਿਰਮਾਣ ਅਤੇ ਸੋਰਸਿੰਗ ਵਿੱਚ ਵਾਧੇ ਰਾਹੀਂ ਵਿਕਾਸ ਦੇ ਮੌਕਿਆਂ ਅਤੇ ਭਾਰਤ ਦੇ ਵਧਦੇ ਬਿਊਟੀ ਐਂਡ ਪਰਸਨਲ ਕੇਅਰ ਮਾਰਕਿਟ ਸ਼ਾਮਲ ਹਨ।

ਆਈਬੀਐੱਮ ਦੇ ਚੇਅਰਮੈਨ ਅਤੇ ਸੀਈਓ ਸ਼੍ਰੀ ਅਰਵਿੰਦ ਕ੍ਰਿਸ਼ਣਾ ਨਾਲ ਹੋਈ ਉਨ੍ਹਾਂ ਦੀ ਮੁਲਾਕਾਤ ਵਿੱਚ, ਭਾਰਤ ਵਿੱਚ ਆਈਬੀਐੱਮ ਦੀ ਭਾਗੀਦਾਰੀ ਨੂੰ ਹੋਰ ਮਜ਼ਬੂਤ ਕਰਨ ਅਤੇ ਏਆਈ, ਕਲਾਉਡ ਇਨਫ੍ਰਾਸਟ੍ਰਕਚਰ, ਕੁਆਂਟਮ ਕੰਪਿਊਟਿੰਗ ਅਤੇ ਹੋਰ ਉੱਭਰਦੀਆਂ ਤਕਨਾਲੋਜੀਆਂ ਵਿੱਚ ਸਹਿਯੋਗ ਦਾ ਵਿਸਥਾਰ ਕਰਨ 'ਤੇ ਚਰਚਾ ਕੇਂਦ੍ਰਿਤ ਰਹੀ। 

ਮੈਟਲਾਈਫ ਦੇ ਪ੍ਰੈਜ਼ੀਡੈਂਟ ਅਤੇ ਸੀਈਓ ਸ਼੍ਰੀ ਮਿਸ਼ੇਲ ਏ. ਖਲਾਫ (Mr. Michel A. Khalaf) ਨਾਲ ਮੀਟਿੰਗ ਵਿੱਚ, ਚਰਚਾ ਦਾ ਕੇਂਦਰ ਭਾਰਤ ਵਿੱਚ ਕੰਪਨੀ ਦੇ ਵਿਕਾਸ ਦੇ ਮੌਕਿਆਂ ਅਤੇ ਬੀਮਾ ਅਤੇ ਵਿੱਤੀ ਸੇਵਾ ਸੈਕਟਰ ਦੇ ਵਿਸਥਾਰ ‘ਤੇ ਰਿਹਾ।  

ਸ਼੍ਰੀ ਗੋਇਲ ਨੇ ਜਨਰਲ ਅਟਲਾਂਟਿਕ ਦੇ ਚੇਅਰਮੈਨ ਅਤੇ ਸੀਈਓ ਸ਼੍ਰੀ ਵਿਲੀਅਮ ਈ. ਫੋਰਡ ਨਾਲ ਮੁਲਾਕਾਤ ਕੀਤੀ ਅਤੇ ਭਾਰਤ ਨਾਲ ਕੰਪਨੀ ਦੇ ਨਿਵੇਸ਼ ਅਤੇ ਵਪਾਰਕ ਸਬੰਧਾਂ ਨੂੰ ਹੋਰ ਵਧੇਰੇ ਮਜ਼ਬੂਤ ਕਰਨ ਦੇ ਮੌਕਿਆਂ ‘ਤੇ ਚਰਚਾ ਕੀਤੀ। 

ਸ਼੍ਰੀ ਗੋਇਲ ਨੇ ਏਆਈਏ ਗਰੁੱਪ ਦੇ ਗੈਰ-ਕਾਰਜਕਾਰੀ ਚੇਅਰਮੈਨ ਸ਼੍ਰੀ ਮਾਰਕ ਟਕਰ ਨਾਲ ਵੀ ਮੁਲਾਕਾਤ ਕੀਤੀ। ਚਰਚਾ ਦਾ ਕੇਂਦਰ ਬਿੰਦੂ ਭਾਰਤ ਵਿੱਚ ਏਆਈਏ ਦੀ ਭਾਗੀਦਾਰੀ ਅਤੇ ਬੀਮਾ ਅਤੇ ਵਿੱਤੀ ਸੇਵਾ ਸੈਕਟਰਾਂ ਵਿੱਚ ਮੌਜੂਦਾ ਮੌਕੇ ਸਨ। ਇਨ੍ਹਾਂ ਵਿੱਚ ਭਾਰਤ ਦੇ ‘2047 ਤੱਕ ਸਾਰਿਆਂ ਲਈ ਬੀਮਾ’ ਦੇ ਵਿਜ਼ਨ ਦੇ ਸੰਦਰਭ ਵਿੱਚ ਵੀ ਵਿਚਾਰ-ਵਟਾਂਦਰੇ ਸ਼ਾਮਲ ਸਨ। 

ਇਨ੍ਹਾਂ ਮੀਟਿੰਗਾਂ ਨੇ ਵਿੱਤੀ ਸੇਵਾਵਾਂ, ਨਿਰਮਾਣ, ਊਰਜਾ, ਤਕਨਾਲੋਜੀ, ਏਆਈ ਅਤੇ ਹੋਰ ਸੈਕਟਰਾਂ ਵਿੱਚ ਭਾਰਤ ਦੀ ਵਿਕਾਸ ਸੰਭਾਵਨਾਵਾਂ ਅਤੇ ਨਿਵੇਸ਼ ਦੇ ਮੌਕਿਆਂ ‘ਤੇ ਚਰਚਾ ਕਰਨ ਅਤੇ ਭਾਰਤ-ਅਮਰੀਕਾ ਦੇ ਆਰਥਿਕ ਅਤੇ ਵਣਜ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਤਰੀਕਿਆਂ ‘ਤੇ ਵਿਚਾਰ-ਵਟਾਂਦਰਾ ਕਰਨ ਦਾ ਮੌਕਾ ਪ੍ਰਦਾਨ ਕੀਤਾ।

*******

ਅਭਿਸ਼ੇਕ ਦਿਆਲ/ ਗਰਿਮਾ ਸਿੰਘ/ ਇਸ਼ਿਤਾ ਬਿਸਵਾਸ/ਸ਼ੀਨਮ ਜੈਨ


(Release ID: 2320273) ਵਿਜ਼ੀਟਰ ਕਾਊਂਟਰ : 5