ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਸ਼੍ਰੀ ਵਿਨਾਇਕ ਮੰਦਰ ਵਿੱਚ ਪੂਜਾ-ਅਰਚਨਾ ਕੀਤੀ


Posted On: 07 OCT 2026 11:21AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਦੇ ਸ਼੍ਰੀ ਵਿਨਾਇਕ ਮੋਦੀ ਮੰਦਿਰ ਵਿੱਚ ਭਗਵਾਨ ਸ਼੍ਰੀ ਗਣੇਸ਼ ਦੀ ਪੂਜਾ-ਅਰਚਨਾ ਕੀਤੀ। ਸ਼੍ਰੀ ਮੋਦੀ ਨੇ ਪ੍ਰਾਰਥਨਾ ਕੀਤੀ ਕਿ ਵਿਘਨਹਰਤਾ ਦੀ ਕ੍ਰਿਪਾ ਨਾਲ ਸਭ ਦਾ ਕਲਿਆਣ ਹੋਵੇ ਅਤੇ ਦੇਸ਼ ਲਗਾਤਾਰ ਤਰੱਕੀ ਦੇ ਰਾਹ 'ਤੇ ਅੱਗੇ ਵਧਦਾ ਰਹੇ।

ਸ਼੍ਰੀ ਮੋਦੀ ਨੇ ਐੱਕਸ 'ਤੇ ਪੋਸਟ ਕੀਤਾ: 

"ਅੱਜ ਨਵੀਂ ਦਿੱਲੀ ਦੇ ਸ਼੍ਰੀ ਵਿਨਾਇਕ ਮੰਦਿਰ ਵਿੱਚ ਪੂਜਾ-ਅਰਚਨਾ ਕੀਤੀ। 

ਭਗਵਾਨ ਸ਼੍ਰੀ ਗਣੇਸ਼ ਤੋਂ ਦੇਸ਼ ਭਰ ਦੇ ਆਪਣੇ ਪਰਿਵਾਰਕ ਮੈਂਬਰਾਂ ਦੀ ਖ਼ੁਸ਼ਹਾਲੀ ਅਤੇ ਚੰਗੀ ਸਿਹਤ ਦੀ ਕਾਮਨਾ ਕੀਤੀ। 

ਵਿਘਨਹਰਤਾ ਦੀ ਕ੍ਰਿਪਾ ਨਾਲ ਸਭ ਦਾ ਕਲਿਆਣ ਹੋਵੇ ਅਤੇ ਦੇਸ਼ ਲਗਾਤਾਰ ਤਰੱਕੀ ਦੇ ਰਾਹ 'ਤੇ ਅੱਗੇ ਵਧਦਾ ਰਹੇ।"

************

 

ਐੱਮਜੇਪੀਐੱਸ/ਐੱਸਐੱਸ/ਵੀਜੇ


(Release ID: 2320171) ਵਿਜ਼ੀਟਰ ਕਾਊਂਟਰ : 3