ਪ੍ਰਮਾਣੂ ਊਰਜਾ ਵਿਭਾਗ
azadi ka amrit mahotsav

ਯੂਸੀਆਈਐੱਲ ਨੇ ਡਾਇਮੰਡ ਜੁਬਲੀ ਈਅਰ ਮਨਾਇਆ, ਭਾਰਤ ਦੀ ਯੂਰੇਨੀਅਮ ਮਾਈਨਿੰਗ ਅਤੇ ਪ੍ਰੋਸੈੱਸਿੰਗ ਸਮਰੱਥਾ ਦੇ 6 ਦਹਾਕੇ ਪੂਰੇ ਹੋਣ ਦਾ ਜ਼ਸ਼ਨ

Posted On: 05 OCT 2026 8:31AM by PIB Chandigarh
  • ਪਰਮਾਣੂ ਊਰਜਾ ਵਿਭਾਗ ਦੇ ਅਧੀਨ ਇੱਕ ਜਨਤਕ ਖੇਤਰ ਦੇ ਅਦਾਰੇ (PSU), ਯੂਰੇਨੀਅਮ ਕਾਰਪੋਰੇਸ਼ਨ ਆਫ਼ ਇੰਡੀਆ ਲਿਮਿਟੇਡ (UCIL) ਨੇ ਆਪਣਾ ਡਾਇਮੰਡ ਜੁਬਲੀ ਈਅਰ ਮਨਾਇਆ, 4 ਅਕਤੂਬਰ 1967 ਨੂੰ ਇਸ ਦੇ ਗਠਨ ਅਤੇ ਭਾਰਤ ਦੇ ਪਰਮਾਣੂ ਊਰਜਾ ਸਮਾਰੋਹ ਵਿੱਚ ਇਸ ਦੇ ਯੋਗਦਾਨ ਦੇ 6 ਦਹਾਕੇ ਪੂਰੇ ਹੋਣ ਦਾ ਪ੍ਰਤੀਕ ਹੈ।

  • ਪਰਮਾਣੂ ਊਰਜਾ ਕਮਿਸ਼ਨ ਦੀ ਮੈਂਬਰ-ਵਿੱਤ, ਸੁਸ਼੍ਰੀ ਸੀਮਾ ਜੈਨ ਨੇ ਜਾਦੂਗੁਡਾ ਵਿੱਚ ਹੋਏ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ; ਉਨ੍ਹਾਂ ਨੇ ਤਕਨਾਲੋਜੀ ਪ੍ਰਦਰਸ਼ਨ ਪਾਇਲਟ ਪਲਾਂਟ ਅਤੇ ਪ੍ਰਮਾਣੂ ਊਰਜਾ ਵਿਭਾਗ (ਡੀਏਈ) ਨਾਲ ਸਹਾਇਤਾ ਪ੍ਰਾਪਤ ਸੰਸਥਾ, ਸਾਹਾ ਇੰਸਟੀਟਿਊਟ ਆਫ਼ ਨਿਊਕਲੀਅਰ ਫਿਜ਼ਿਕਸ, ਦੇ ਪ੍ਰਸਤਾਵਿਤ ਨਵੀਂ ਡਾਰਕ ਮੈਟਰ ਪ੍ਰਯੋਗਸ਼ਾਲਾ ਦੇ ਸਥਾਨ ਦਾ ਦੌਰਾ ਕੀਤਾ।

  • ਆਪਣੀ ਤਰ੍ਹਾਂ ਦੀ ਪਹਿਲੀ ਪੱਤਰਕਾਰ ਵਰਕਸ਼ਾਪ ਨੇ ਮੀਡੀਆ ਪ੍ਰਤੀਨਿਧੀਆਂ ਨੂੰ ਯੂਸੀਆਈਐੱਲ ਦੇ ਗਤੀਵਿਧੀਆਂ ਦਾ ਸਿੱਧਾ ਅਨੁਭਵ ਪ੍ਰਾਪਤ ਕਰਨ ਦਾ ਮੌਕਾ ਪ੍ਰਦਾਨ ਕੀਤਾ।

  • ਸਕੂਲੀ ਵਿਦਿਆਰਥੀਆਂ ਲਈ ਇੱਕ ਵਿਸ਼ੇਸ਼ ਡੀਏਈ ਤਕਨਾਲੋਜੀ ਪ੍ਰਦਰਸ਼ਨੀ ਨੇ ਪ੍ਰਮਾਣੂ ਊਰਜਾ ਦੇ ਉਦਯੋਗਿਕ ਅਤੇ ਸਮਾਜਿਕ ਉਪਯੋਗਾਂ ਨੂੰ ਪ੍ਰਦਰਸ਼ਿਤ ਕੀਤਾ।

  • ਇਸ ਸਮਾਰੋਹ ਦੌਰਾਨ ਯੂਰੇਨੀਅਮ ਮਾਈਨਿੰਗ ਅਤੇ ਪ੍ਰੋਸੈੱਸਿੰਗ ਦੇ ਖੇਤਰ ਵਿੱਚ ਯੂਸੀਆਈਐੱਲ ਦੀਆਂ ਵਿਕਸਿਤ ਹੁੰਦੀਆਂ ਸਮਰੱਥਾਵਾਂ ਨੂੰ ਪ੍ਰਦਰਸ਼ਿਤ ਕੀਤਾ ਗਿਆ ਅਤੇ ਭਾਰਤ ਦੇ ਪ੍ਰਮਾਣੂ ਊਰਜਾ ਸਮਾਰੋਹ ਵਿੱਚ ਇਸ ਦੇ ਇਤਿਹਾਸਕ ਅਤੇ ਨਿਰੰਤਰ ਯੋਗਦਾਨ ਨੂੰ ਉਜਾਗਰ ਕੀਤਾ ਗਿਆ।

ਪਰਮਾਣੂ ਊਰਜਾ ਵਿਭਾਗ (DAE) ਦੇ ਅਧੀਨ ਜਨਤਕ ਖੇਤਰ ਦੇ ਉੱਦਮ ਯੂਰੇਨੀਅਮ ਕਾਰਪੋਰੇਸ਼ਨ ਆਫ਼ ਇੰਡੀਆ ਲਿਮਿਟੇਡ (UCIL) ਨੇ 4 ਅਕਤੂਬਰ 2026 ਨੂੰ ਆਪਣਾ ਡਾਇਮੰਡ ਜੁਬਲੀ ਸਾਲ ਮਨਾਇਆ। ਇਹ ਮੌਕਾ ਯੂਰੇਨੀਅਮ ਦੇ ਮਾਈਨਿੰਗ ਅਤੇ ਪ੍ਰੋਸੈੱਸਿੰਗ ਦੇ ਖੇਤਰ ਵਿੱਚ ਇਸ ਦੀ 6 ਦਹਾਕੇ ਦੀ ਯਾਤਰਾ ਅਤੇ ਭਾਰਤ ਦੇ ਪ੍ਰਮਾਣੂ ਊਰਜਾ ਸਮਾਰੋਹ ਵਿੱਚ ਮੋਹਰੀ ਭੂਮਿਕਾ ਨਿਭਾਉਂਦੇ ਹੋਏ ਇਸ ਦੇ ਯੋਗਦਾਨ ਨੂੰ ਦਰਸਾਉਂਦਾ ਹੈ।

ਜਾਦੂਗੁਡਾ ਵਿੱਚ ਆਯੋਜਿਤ ਡਾਇਮੰਡ ਜੁਬਲੀ ਈਅਰ ਸਮਾਰੋਹ ਵਿੱਚ ਸੀਨੀਅਰ ਅਧਿਕਾਰੀਆਂ, ਵਿਗਿਆਨਕਾਂ, ਇੰਜੀਨੀਅਰਾਂ, ਤਕਨੀਕੀ ਕਰਮਚਾਰੀਆਂ, ਮੀਡੀਆ ਪ੍ਰਤੀਨਿਧੀਆਂ ਅਤੇ ਹੋਰ ਹਿਤਧਾਰਕਾਂ ਨੇ ਇਕੱਠੇ ਹਿੱਸਾ ਲਿਆ। ਇਸ ਮੌਕੇ ‘ਤੇ ਯੂਸੀਆਈਐੱਲ ਦੀ ਸੰਸਥਾਗਤ ਯਾਤਰਾ ਦੇ ਇੱਕ ਮਹੱਤਵਪੂਰਨ ਪੜਾਅ ਨੂੰ ਯਾਦ ਕੀਤਾ ਗਿਆ ਅਤੇ ਭਵਿੱਖ ਦੀਆਂ ਸੰਭਾਵਨਾਵਾਂ ਅਤੇ ਸਾਂਝੀਆਂ ਜ਼ਿੰਮੇਵਾਰੀਆਂ ‘ਤੇ ਵੀ ਵਿਚਾਰ ਕੀਤਾ ਗਿਆ। 

ਡਾਇੰਮਡ ਜੁਬਲੀ ਈਅਰ ਵਿੱਚ ਪ੍ਰਮਾਣੂ ਊਰਜਾ ਕਮਿਸ਼ਨ ਦੀ ਮੈਂਬਰ-ਵਿੱਤ ਸੁਸ਼੍ਰੀ ਸੀਮਾ ਜੈਨ  ਮੁੱਖ ਮਹਿਮਾਨ ਵਜੋਂ ਸ਼ਾਮਲ ਹੋਈ। ਸਮਾਗਮ ਦੌਰਾਨ ਉਨ੍ਹਾਂ ਨੇ ਜਾਦੂਗੁਡਾ ਸਥਿਤ ਸੀ, ਰਿਸਰਚ ਐਂਡ ਡਿਵੈਲਪਮੈਂਟ (ਆਰ ਐਂਡ ਡੀ) ਸੈਂਟਰ ਵਿੱਚ ਤਕਨਾਲੋਜੀ ਪ੍ਰਦਰਸ਼ਨ ਪਾਇਲਟ ਪਲਾਂਟ (ਟੀਡੀਪੀਪੀ) ਅਤੇ ਜਾਦੂਗੁਡਾ ਦੀ ਭੂਮੀਗਤ ਖਾਨ ਦੇ 815-ਮੀਟਰ ਦੇ ਪੱਧਰ 'ਤੇ ਡਾਰਕ ਮੈਟਰ ਪ੍ਰਯੋਗਸ਼ਾਲਾ ਦੇ ਪ੍ਰਸਤਾਵਿਤ ਨਵੇਂ ਸਥਾਨ ਦਾ ਵੀ ਦੌਰਾ ਕੀਤਾ।

ਇਸ ਮੌਕੇ 'ਤੇ ਬੋਲਦਿਆਂ, ਪਰਮਾਣੂ ਊਰਜਾ ਕਮਿਸ਼ਨ ਦੀ ਮੈਂਬਰ-ਵਿੱਤ ਸੁਸ਼੍ਰੀ ਸੀਮਾ ਜੈਨ ਨੇ ਕਿਹਾ,"ਯੂਸੀਆਈਐੱਲ ਦਾ ਡਾਇਮੰਡ ਜੁਬਲੀ ਈਅਰ ਵਿਗਿਆਨਕ ਸਮਰੱਥਾ, ਸੰਸਥਾਗਤ ਅਨੁਭਵ ਅਤੇ ਰਾਸ਼ਟਰ ਪ੍ਰਤੀ ਛੇ ਦਹਾਕਿਆਂ ਦੀ ਸਮਰਪਿਤ ਸੇਵਾ ਦਾ ਉਤਸਵ ਹੈ। ਇਹ ਡਾ. ਹੋਮੀ ਜਹਾਂਗੀਰ ਭਾਭਾ ਅਤੇ ਉਨ੍ਹਾਂ ਮੋਢੀਆਂ ਨੂੰ ਸਨਮਾਨਜਨਕ ਸ਼ਰਧਾਂਜਲੀ ਭੇਟ ਕਰਨ ਦਾ ਵੀ ਮੌਕਾ ਹੈ, ਜਿਨ੍ਹਾਂ ਨੇ ਭਾਰਤ ਦੀ ਯੂਰੇਨੀਅਮ ਮਾਈਨਿੰਗ ਅਤੇ ਪ੍ਰੋਸੈੱਸਿੰਗ ਸਮਰੱਥਾਵਾਂ ਦੀ ਨੀਂਹ ਰੱਖੀ। ਧਰਤੀ ਦੀਆਂ ਡੂੰਘਾਈਆਂ ਤੋਂ ਲੈ ਕੇ ਵਿਆਪਕ ਪਰਮਾਣੂ ਊਰਜਾ ਤੱਕ, ਯੂਸੀਆਈਐੱਲ ਨੇ ਯੂਰੇਨੀਅਮ ਮਾਈਨਿੰਗ ਅਤੇ ਪ੍ਰੋਸੈੱਸਿੰਗ ਵਿੱਚ ਸਵਦੇਸ਼ੀ ਸਮਰੱਥਾ ਵਿਕਸਿਤ ਕਰਨ ਵਿੱਚ ਮਹੱਤਵਪੂਰਨ ਅਤੇ ਜ਼ਿੰਮੇਵਾਰ ਭੂਮਿਕਾ ਨਿਭਾਈ ਹੈ। 

ਇਨ੍ਹਾਂ 6 ਦਹਾਕਿਆਂ ਦੌਰਾਨ, ਯੂਸੀਆਈਐੱਲ ਕਰਮਚਾਰੀਆਂ ਦੀਆਂ ਪੀੜ੍ਹੀਆਂ ਨੇ ਮੁਸ਼ਕਿਲ ਹਾਲਤਾਂ ਅਤੇ ਚੁਣੌਤੀਪੂਰਨ ਵਾਤਾਵਰਣ ਵਿੱਚ ਕੰਮ ਕਰਦੇ ਹੋਏ ਇਸ ਮਹੱਤਵਪੂਰਨ ਰਾਸ਼ਟਰੀ ਯਤਨ ਨੂੰ ਲਗਾਤਾਰ ਬਣਾਏ ਰੱਖਣ ਲਈ ਜ਼ਿਕਰਯੋਗ ਸਮਰਪਣ ਅਤੇ ਦਿੜ੍ਹਤਾ ਦਾ ਪਰੀਚੈ ਦਿੱਤਾ ਹੈ। ਜਿਵੇਂ-ਜਿਵੇਂ ਭਾਰਤ ਪ੍ਰਮਾਣੂ ਊਰਜਾ ਲਈ ਇੱਕ ਵਿਸਤ੍ਰਿਤ ਭੂਮਿਕਾ ਵੱਲ ਦੇਖ ਰਿਹਾ ਹੈ, ਇਹ ਮਹੱਤਵਪੂਰਨ ਪੜਾਅ ਉਨ੍ਹਾਂ ਲੋਕਾਂ, ਤਕਨਾਲੋਜੀਆਂ ਅਤੇ ਪ੍ਰਣਾਲੀਆਂ ਨੂੰ ਪਛਾਣਨ ਦਾ ਵੀ ਮੌਕਾ ਹੈ, ਜਿਨ੍ਹਾਂ ਨੇ ਇਸ ਯਾਤਰਾ ਨੂੰ ਲਗਾਤਾਰ ਅੱਗੇ ਵਧਾਇਆ ਹੈ ਅਤੇ ਭਵਿੱਖ ਵੱਲ ਆਤਮਵਿਸ਼ਵਾਸ ਨਾਲ ਦੇਖਣ ਦਾ ਮੌਕਾ ਪ੍ਰਦਾਨ ਕਰਦਾ ਹੈ।"

ਪਰਮਾਣੂ ਊਰਜਾ ਵਿਭਾਗ ਦੇ ਸਕੱਤਰ ਅਤੇ ਪ੍ਰਮਾਣੂ ਊਰਜਾ ਕਮਿਸ਼ਨ ਦੇ ਚੇਅਰਮੈਨ ਡਾ. ਅਜਿਤ ਕੁਮਾਰ ਮੋਹੰਤੀ ਨੇ ਇਸ ਮੌਕੇ ‘ਤੇ ਆਪਣੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ, “ਡਾਇਮੰਡ ਜੁਬਲੀ ਈਅਰ ਯੂਸੀਆਈਐੱਲ ਦੇ ਯੋਗਦਾਨ ਨੂੰ ਮਾਨਤਾ ਦੇਣ ਅਤੇ ਭਾਰਤ ਦੇ ਪ੍ਰਮਾਣੂ ਊਰਜਾ ਮਿਸ਼ਨ ਦੀ ਦਿਸ਼ਾ ਵਿੱਚ ਅੱਗੇ ਵਧਦੇ ਹੋਏ ਲਗਾਤਾਰ ਨਵੀਨਤਾ ਅਤੇ ਸਮਰੱਥਾ ਨਿਰਮਾਣ ਦੇ ਮਹੱਤਵ ਦੀ ਮੁੜ ਪੁਸ਼ਟੀ ਕਰਨ ਦਾ ਮੌਕਾ ਹੈ।”

ਡਾਇਮੰਡ ਜੁਬਲੀ ਈਅਰ ਦੀ ਇੱਕ ਪ੍ਰਮੁੱਖ ਵਿਸ਼ੇਸ਼ਤਾ ਨਰਵਾਪਹਾੜ (ਨਰਵਾਪਹਾਰ) ਸਥਿਤ ਸੂਚਨਾ ਕੇਂਦਰ ਵਿੱਚ ਆਯੋਜਿਤ ਪੱਤਰਕਾਰ ਵਰਕਸ਼ਾਪ ਸੀ। ਇਸ ਦੇ ਨਾਲ ਹੀ, ਡੀਏਈ ਦੀਆਂ ਇਕਾਈਆਂ ਅਤੇ ਸੰਸਥਾਨਾਂ ਤੋਂ ਵਿਕਸਿਤ ਹੋ ਰਹੀਆਂ ਤਕਨਾਲੋਜੀਆਂ ਅਤੇ ਉਨ੍ਹਾਂ ਦੀਆਂ ਵਰਤੋਂ ਨੂੰ ਪ੍ਰਦਰਸ਼ਿਤ ਕਰਨ ਵਾਲੀਆਂ ਡੀਏਈ ਤਕਨਾਲੋਜੀ ਪ੍ਰਦਰਸ਼ਨੀ ਦਾ ਵੀ ਆਯੋਜਨ ਕੀਤਾ ਗਿਆ।  

ਇਸ ਵਰਕਸ਼ਾਪ ਨੇ ਇਸ ਵਿੱਚ ਹਿੱਸਾ ਲੈਣ ਵਾਲੇ ਮੀਡੀਆ ਪ੍ਰਤੀਨਿਧੀਆਂ ਨੂੰ ਭਾਰਤ ਦੇ ਪ੍ਰਮਾਣੂ ਊਰਜਾ ਪ੍ਰੋਗਰਾਮ ਦੇ ਪਿੱਛੇ ਕੰਮ ਕਰ ਰਹੇ ਵਿਗਿਆਨ, ਤਕਨਾਲੋਜੀ ਅਤੇ ਲੋਕਾਂ ਦੇ ਹੋਰ ਨੇੜੇ ਆਉਣ ਦਾ ਮੌਕਾ ਪ੍ਰਦਾਨ ਕੀਤਾ। ਇਸ ਨੇ ਮੀਡੀਆ ਪ੍ਰਤੀਨਿਧੀਆਂ ਨੂੰ ਵਿਗਿਆਨਕਾਂ, ਇੰਜੀਨਿਅਰਾਂ ਅਤੇ ਤਕਨੀਕੀ ਮਾਹਰਾਂ ਨਾਲ ਸੰਵਾਦ ਕਰਨ ਅਤੇ ਉਨ੍ਹਾਂ ਤਕਨਾਲੋਜੀਆਂ, ਪ੍ਰਣਾਲੀਆਂ ਅਤੇ ਵਰਤੋਂ ਦੀ ਡੂੰਘੀ ਸਮਝ ਪ੍ਰਾਪਤ ਕਰਨ ਦਾ ਮੌਕਾ ਪ੍ਰਦਾਨ ਕੀਤਾ, ਜੋ ਵਿਆਪਕ ਪ੍ਰਮਾਣੂ ਅਤੇ ਰੇਡੀਏਸ਼ਨ ਤਕਨਾਲੋਜੀ ਈਕੋਸਿਸਟਮ ਦਾ ਨਿਰਮਾਣ ਕਰਦੇ ਹਨ। 

ਮੀਡੀਆ ਪ੍ਰਤੀਨਿਧੀਆਂ ਨੇ ਯੂਸੀਆਈਐੱਲ ਦੀ ਯੂਰੇਨੀਅਮ ਮਾਈਨਿੰਗ ਅਤੇ ਮਿਲਿੰਗ ਸੁਵਿਧਾਵਾਂ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੂੰ ਮਾਈਨਿੰਗ ਕੰਮਾਂ, ਧਾਤ ਦਾ ਰੱਖ-ਰਖਾਅ ਅਤੇ ਪ੍ਰੋਸੈੱਸਿੰਗ ਪ੍ਰਣਾਲੀਆਂ ਅਤੇ ਸੰਚਾਲਨ ਸਥਾਨਾਂ 'ਤੇ ਅਪਣਾਈਆਂ ਜਾਣ ਵਾਲੀਆਂ ਤਕਨਾਲੋਜੀਆਂ ਅਤੇ ਕਾਰਜ-ਅਭਿਆਸਾਂ ਦਾ ਪ੍ਰਤੱਖ ਅਨੁਭਵ ਹਾਸਲ ਹੋਇਆ।

ਯੂਸੀਆਈਐੱਲ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਡਾ. ਕਚਮ ਆਨੰਦ ਰਾਓ ਨੇ ਕਿਹਾ,“ਡਾਇਮੰਡ ਜੁਬਲੀ ਈਅਰ ਯੂਸੀਆਈਐੱਲ ਪਰਿਵਾਰ ਦੇ ਹਰੇਕ ਮੈਂਬਰ ਲਈ ਮਾਣ ਦਾ ਮਹੱਤਵਪੂਰਨ ਪੜਾਅ ਹੈ। 6 ਦਹਾਕਿਆਂ ਤੋਂ ਵੱਧ ਦੀ ਮਿਆਦ ਯੂਸੀਆਈਐੱਲ ਨੇ ਯੂਰੇਨੀਅਮ ਮਾਈਨਿੰਗ ਅਤੇ ਪ੍ਰੋਸੈੱਸਿੰਗ ਦੇ ਖੇਤਰ ਵਿੱਚ ਲਗਾਤਾਰ ਮੁਹਾਰਤ ਅਤੇ ਬੁਨਿਆਦੀ ਢਾਂਚੇ ਦਾ ਵਿਕਾਸ ਕੀਤਾ ਹੈ ਅਤੇ ਤਕਨਾਲੋਜੀ, ਸੁਰੱਖਿਆ ਅਤੇ ਵਾਤਾਵਰਣ ਪ੍ਰਬੰਧਨ ਵਿੱਚ ਆਪਣੀਆਂ ਸਮਰੱਥਾਵਾਂ ਨੂੰ ਮਜ਼ਬੂਤ ​​ਕੀਤਾ ਹੈ। ਇਸ ਮੌਕੇ 'ਤੇ ਸਾਨੂੰ ਆਪਣੀ ਸੰਚਾਲਨ ਗਤੀਵਿਧੀਆਂ ਅਤੇ ਸੁਵਿਧਾਵਾਂ ਨੂੰ ਮੀਡੀਆ ਲਈ ਖੋਲ੍ਹ ਕੇ ਵਿਸ਼ੇਸ਼ ਖੁਸ਼ੀ ਹੋਈ। ਪੱਤਰਕਾਰ ਵਰਕਸ਼ਾਪ ਅਤੇ ਡੀਏਈ ਤਕਨਾਲੋਜੀ ਪ੍ਰਦਰਸ਼ਨੀ ਨੇ ਸਾਡੇ ਸੰਚਾਲਨ ਪਿੱਛੇ ਕੰਮ ਕਰ ਰਹੇ ਵਿਗਿਆਨ, ਤਕਨਾਲੋਜੀ ਅਤੇ ਲੋਕਾਂ ਦੇ ਨਾਲ-ਨਾਲ ਡੀਏਈ ਦੇ ਵਿਆਪਕ ਯੋਗਦਾਨਾਂ ਨਾਲ ਸਿੱਧੇ ਤੌਰ 'ਤੇ ਜੁੜਨ ਦਾ ਮੌਕਾ ਪ੍ਰਦਾਨ ਕੀਤਾ।”

ਸਾਲ 1967 ਵਿੱਚ ਸਥਾਪਤ ਯੂਰੇਨੀਅਮ ਕਾਰਪੋਰੇਸ਼ਨ ਆਫ਼ ਇੰਡੀਆ ਲਿਮਿਟੇਡ (UCIL) ਭਾਰਤ ਦੀ ਸਵਦੇਸ਼ੀ ਯੂਰੇਨੀਅਮ ਮਾਈਨਿੰਗ ਅਤੇ ਪ੍ਰੋਸੈੱਸਿੰਗ ਸਮਰੱਥਾਵਾਂ ਦੇ ਵਿਕਾਸ ਦਾ ਅਨਿੱਖੜਵਾਂ ਹਿੱਸਾ ਰਿਹਾ ਹੈ ਅਤੇ ਦੇਸ਼ ਦੇ ਪ੍ਰਮਾਣੂ ਊਰਜਾ ਪ੍ਰੋਗਰਾਮ ਲਈ ਜ਼ਰੂਰੀ ਸਰੋਤ ਅਧਾਰ ਪ੍ਰਦਾਨ ਕਰਵਾਉਂਦਾ ਰਿਹਾ ਹੈ। ਡਾਇਮੰਡ ਜੁਬਲੀ ਈਅਰ ਸਮਾਰੋਹ ਭੂਮੀਗਤ ਅਤੇ ਓਪਨਕਾਸਟ ਮਾਈਨਿੰਗ ਤੋਂ ਲੈ ਕੇ ਧਾਤੂ ਪ੍ਰੋਸੈੱਸਿੰਗ, ਤਕਨਾਲੋਜੀ ਵਿਕਾਸ, ਕਿੱਤਾਮੁਖੀ ਸੁਰੱਖਿਆ, ਰੇਡੀਏਸ਼ਨ ਸੁਰੱਖਿਆ ਅਤੇ ਵਾਤਾਵਰਣ ਪ੍ਰਬੰਧਨ ਤੱਕ ਇੱਕ ਵਿਲੱਖਣ ਰਾਸ਼ਟਰੀ ਸਮਰੱਥਾ ਦੇ ਵਿਕਾਸ ਦਾ ਪ੍ਰਤੀਕ ਹੈ।

6 ਦਹਾਕਿਆਂ ਦਾ ਅਨੁਭਵ। ਸਮਰੱਥਾ ਵਧਾਉਣ ਲਈ ਲਗਾਤਾਰ ਵਚਨਬੱਧਤਾ। ਅਤੇ ਭਾਰਤ ਦੇ ਪ੍ਰਮਾਣੂ ਊਰਜਾ ਪ੍ਰੋਗਰਾਮ ਦੇ ਭਵਿੱਖ ਵੱਲ ਇੱਕ ਨਵੀਂ ਯਾਤਰਾ। ਯੂਰੇਨੀਅਮ ਇਸ ਵਿੱਚ ਸਭ ਤੋਂ ਅੱਗੇ ਹੈ।

 

 

******

ਐੱਨਕੇਆਰ/ਐੱਨਐੱਮ/ਐੱਸਜੇ


(Release ID: 2319136) ਵਿਜ਼ੀਟਰ ਕਾਊਂਟਰ : 3