ਆਯੂਸ਼
ਏਆਈਆਈਏ ਵਿੱਚ ਸਵੱਛਤਾ ਹੀ ਸੇਵਾ 2026 ਦੀ ਸਮਾਪਤੀ; ਵਿਸ਼ੇਸ਼ ਅਭਿਆਨ 6.0, 31 ਅਕਤੂਬਰ ਤੱਕ ਜਾਰੀ ਰਹੇਗਾ
Posted On:
04 OCT 2026 10:08AM by PIB Chandigarh
ਆਲ ਇੰਡੀਆ ਇੰਸਟੀਟਿਊਟ ਆਫ਼ ਆਯੁਰਵੇਦ (ਏਆਈਆਈਏ), ਨਵੀਂ ਦਿੱਲੀ ਨੇ 2 ਅਕਤੂਬਰ, 2026 ਨੂੰ ਸਵੱਛਤਾ ਹੀ ਸੇਵਾ (ਐੱਸਐੱਚਐੱਸ) ਅਭਿਆਨ 2026 ਦੀ ਸਮਾਪਤੀ ਕੀਤੀ। ਏਆਈਆਈਏ ਦੇ ਸਵਸਥਵ੍ਰਿੱਤਾ (Swasthavritta) ਅਤੇ ਯੋਗ ਵਿਭਾਗ ਦੁਆਰਾ ਆਯੋਜਿਤ ਇਹ ਅਭਿਆਨ 17 ਸਤੰਬਰ ਤੋਂ 2 ਅਕਤੂਬਰ, 2026 ਤੱਕ “ਸਵੱਛਤਾ ਮੇਂ ਸਹਿਭਾਗ, ਸਵੱਛ ਭਾਰਤ, ਵਿਕਸਿਤ ਭਾਰਤ” ਵਿਸ਼ੇ ਤਹਿਤ ਚਲਾਇਆ ਗਿਆ। ਇਸ ਅਭਿਆਨ ਦਾ ਉਦੇਸ਼ ਸੰਸਥਾ ਅਤੇ ਉਸ ਦੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਸਵੱਛਤਾ, ਜ਼ਿੰਮੇਵਾਰ ਰਹਿੰਦ-ਖੂੰਹਦ ਪ੍ਰਬੰਧਨ, ਵਾਤਾਵਰਣ ਜਾਗਰੂਕਤਾ ਅਤੇ ਭਾਈਚਾਰਕ ਭਾਗੀਦਾਰੀ ਨੂੰ ਹੁਲਾਰਾ ਦੇਣਾ ਸੀ।
ਸਮਾਪਤੀ ਵਾਲੇ ਦਿਨ, ਪ੍ਰੋਗਰਾਮ ਵਿੱਚ ਏਆਈਆਈਏ ਦੇ ਡਾਇਰੈਕਟਰ ਪ੍ਰੋ. (ਡਾ.) ਪੀ.ਕੇ. ਪ੍ਰਜਾਪਤੀ; ਡੀਯੂ ਦੇ ਡੀਨ ਪ੍ਰੋ. (ਡਾ.) ਮੰਜੂਸ਼ਾ ਰਾਜਗੋਪਾਲਾ; ਰਿਸਰਚ ਡੀਨ ਪ੍ਰੋ. (ਡਾ.) ਰਾਜਗੋਪਾਲਾ; ਡਾ. ਰਾਜਾ ਰਾਮ ਮਹਤੋ, ਏਐੱਮਐੱਸ ਅਤੇ ਸੰਸਥਾ ਦੇ ਫੈਕਲਟੀ ਮੈਂਬਰ ਮੌਜੂਦ ਸਨ।
ਸਮਾਪਤੀ ਪ੍ਰੋਗਰਾਮ ਦੇ ਅਧੀਨ ਏਆਈਆਈਏ ਵਿੱਚ ਪੂਰੇ ਕੈਂਪਸ ਵਿੱਚ ਸਵੱਛਤਾ ਅਭਿਆਨ ਚਲਾਇਆ ਗਿਆ। ਇਕੱਠ ਨੂੰ ਸੰਬੋਧਨ ਕਰਦੇ ਹੋਏ ਏਆਈਆਈਏ ਦੇ ਡਾਇਰੈਕਟਰ ਪ੍ਰੋਫੈਸਰ (ਡਾ.) ਪੀ.ਕੇ. ਪ੍ਰਜਾਪਤੀ ਨੇ ਸਵੱਛਤਾ ਅਤੇ ਸਫਾਈ ਨੂੰ ਇੱਕ ਸਾਂਝੀ ਜ਼ਿੰਮੇਵਾਰੀ ਦੱਸਦੇ ਹੋਏ ਸਾਰਿਆਂ ਨੂੰ ਸਵੱਛਤਾ ਨੂੰ ਆਪਣੇ ਰੋਜ਼ਾਨਾ ਜੀਵਨ ਦਾ ਅਨਿੱਖੜਵਾਂ ਅੰਗ ਬਣਾਉਣ ਲਈ ਉਤਸ਼ਾਹਿਤ ਕੀਤਾ।
ਏਆਈਆਈਏ ਦੇ ਸਹਿਭਾਗੀ ਮੈਂਬਰਾਂ ਨੂੰ ਸਵੱਛਤਾ ਦੀ ਸਹੁੰ ਵੀ ਦਿਲਾਈ ਗਈ। ਫੈਕਲਟੀ ਮੈਂਬਰਾਂ, ਖੋਜਕਰਤਾਵਾਂ ਅਤੇ ਕਰਮਚਾਰੀਆਂ ਨੇ ਸਫਾਈ ਅਤੇ ਸਵੱਛਤਾ ਬਣਾਈ ਰੱਖਣ, ਰਹਿੰਦ-ਖੂੰਹਦ ਪ੍ਰਬੰਧਨ ਪ੍ਰਤੀ ਜ਼ਿੰਮੇਵਾਰ ਦ੍ਰਿਸ਼ਟੀਕੋਣ ਅਪਣਾਉਣ ਅਤੇ ਸਵੱਛਤਾ, ਹੈਲਥ ਅਤੇ ਟਿਕਾਊ ਵਾਤਾਵਰਣ ਨੂੰ ਬਣਾਈ ਰੱਖਣ ਵਿੱਚ ਯੋਗਦਾਨ ਦੇਣ ਦੀ ਸਹੁੰ ਚੁੱਕੀ।
ਸੰਸਥਾਨ ਵਿੱਚ ਸਵੱਛਤਾ ਅਤੇ ਸਫਾਈ ਬਣਾਈ ਰੱਖਣ ਵਿੱਚ ਉਨ੍ਹਾਂ ਦੇ ਸਮਰਪਿਤ ਅਤੇ ਨਿਰੰਤਰ ਯੋਗਦਾਨ ਨੂੰ ਮਾਨਤਾ ਦਿੰਦੇ ਹੋਏ ਸਫਾਈ ਮਿੱਤਰਾਂ ਨੂੰ ਸਨਮਾਨਿਤ ਕੀਤਾ ਗਿਆ।
ਵਿਭਾਗ ਨੇ ਵਾਤਾਵਰਣ ਸਥਿਰਤਾ ਅਤੇ ਭਾਈਚਾਰਕ ਭਾਗੀਦਾਰੀ ਨੂੰ ਹੁਲਾਰਾ ਦੇਣ ਦੇ ਉਦੇਸ਼ ਨਾਲ ਐੱਨਟੀਪੀਸੀ ਖੇਤਰ ਵਿੱਚ “ਏਕ ਪੇੜ ਮਾਂ ਕੇ ਨਾਮ” ਪਹਿਲਕਦਮੀ ਦੇ ਤਹਿਤ ਬੂਟੇ ਲਗਾਉਣ ਦੇ ਅਭਿਆਨ ਦਾ ਆਯੋਜਨ ਕੀਤਾ। ਇਸ ਬੂਟੇ ਲਗਾਉਣ ਦੇ ਅਭਿਆਨ ਵਿੱਚ ਪ੍ਰੋ. (ਡਾ.) ਮੰਜੂਸ਼ਾ ਰਾਜਗੋਪਾਲਾ; ਪ੍ਰੋ. (ਡਾ.) ਮਹੇਸ਼ ਵਯਾਸ, ਡੀਨ; ਪ੍ਰੋ. (ਡਾ.) ਰਾਜਗੋਪਾਲਾ, ਡੀਨ ਰਿਸਰਚ; ਅਤੇ ਡਾ. ਰਾਜਾ ਰਾਮ ਮਹਤੋ, ਏਐੱਮਐੱਸ, ਦੇ ਨਾਲ-ਨਾਲ ਏਆਈਆਈਏ ਦੇ ਸੀਨੀਅਰ ਫੈਕਲਟੀ ਮੈਂਬਰ ਅਤੇ ਖੋਜਕਰਤਾ ਮੌਜੂਦ ਸਨ। ਫੈਕਲਟੀ ਮੈਂਬਰਾਂ, ਖੋਜਕਰਤਾਵਾਂ ਅਤੇ ਕਰਮਚਾਰੀਆਂ ਦੀ ਭਾਗੀਦਾਰੀ ਸਵੱਛਤਾ ਅਤੇ ਵਾਤਾਵਰਣ ਸਥਿਰਤਾ ਦੇ ਆਦਰਸ਼ਾਂ ਪ੍ਰਤੀ ਸੰਸਥਾ ਦੀ ਸਮੂਹਿਕ ਵਚਨਬੱਧਤਾ ਨੂੰ ਦਰਸਾਉਂਦੀ ਹੈ।
2 ਹਫਤਿਆਂ ਤੱਕ ਚੱਲੇ ਇਸ ਅਭਿਆਨ ਵਿੱਚ ਫੈਕਲਟੀ ਮੈਂਬਰਾਂ, ਪੀਐੱਚਡੀ ਖੋਜਕਰਤਾਵਾਂ, ਪੋਸਟ-ਗ੍ਰੈਜੂਏਟ ਖੋਜਕਰਤਾਵਾਂ, ਕਰਮਚਾਰੀਆਂ, ਮਰੀਜ਼ਾਂ ਅਤੇ ਉਨ੍ਹਾਂ ਦੇ ਸਹਾਇਕਾਂ ਨੇ ਸਰਗਰਮੀ ਨਾਲ ਹਿੱਸਾ ਲਿਆ। ਅਭਿਆਨ ਦੌਰਾਨ, ਹਸਪਤਾਲ ਦੇ ਵੇਟਿੰਗ ਏਰੀਆ ਵਿੱਚ ਮਰੀਜ਼ਾਂ ਅਤੇ ਉਨ੍ਹਾਂ ਦੇ ਸਹਾਇਕਾਂ ਲਈ ਰਹਿੰਦ-ਖੂੰਹਦ ਨੂੰ ਵੱਖ-ਵੱਖ ਕਰਨਾ, ਘਰ ਵਿੱਚ ਖਾਦ ਨਿਰਮਾਣ, ਘੱਟ ਕਰਨ- ਮੁੜ ਵਰਤੋਂ ਕਰਨ- ਰੀਸਾਈਕਲ ਕਰਨ (3 ਆਰ) ਅਤੇ ਸਿੰਗਲ-ਯੂਜ਼ ਪਲਾਸਟਿਕ ਤੋਂ ਬਚਣ ਬਾਰੇ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕੀਤੇ ਗਏ।
ਸ਼੍ਰਮਦਾਨ ਗਤੀਵਿਧੀਆਂ ਦੇ ਅਧੀਨ, ਸੰਸਥਾਨ ਦੇ ਦਫ਼ਤਰ ਪਰਿਸਰ ਅਤੇ ਅੰਦਰੂਨੀ ਖੇਤਰਾਂ ਦੀ ਸਫਾਈ ਕੀਤੀ ਗਈ, ਜਿਸ ਨਾਲ ਸਵੈਇੱਛੁਕ ਸੇਵਾ ਅਤੇ ਸਮੂਹਿਕ ਜ਼ਿੰਮੇਵਾਰੀ ਦੀ ਭਾਵਨਾ ਨੂੰ ਹੁਲਾਰਾ ਮਿਲਿਆ। ਸਵੱਛ ਅਤੇ ਸਿਹਤਮੰਦ ਵਾਤਾਵਰਣ ਨੂੰ ਹੁਲਾਰਾ ਦੇਣ ਅਤੇ ਜਨਤਕ ਸਥਾਨਾਂ ‘ਤੇ ਰਹਿੰਦ-ਖੂੰਹਦ ਪ੍ਰਬੰਧਨ ਨੂੰ ਉਤਸ਼ਾਹਿਤ ਕਰਨ ਲਈ ਪਰਿਸਰ ਦੇ ਅੰਦਰ ਅਤੇ ਆਲੇ-ਦੁਆਲੇ ਦੇ ਵੱਖ-ਵੱਖ ਚਿੰਨ੍ਹਿਤ ਖੇਤਰਾਂ ਵਿੱਚ ਸਵੱਛਤਾ ਅਭਿਆਨ ਵੀ ਚਲਾਏ ਗਏ।
ਸੰਸਥਾਨ, “ਈ-ਵੇਸਟ ਦਾ ਪ੍ਰਭਾਵਸ਼ਾਲੀ ਸੰਗ੍ਰਹਿ, ਵੱਖ-ਵੱਖ ਕਰਨਾ ਅਤੇ ਨਿਪਟਾਰਾ” ਥੀਮ ਨਾਲ ਚੱਲ ਰਹੇ ਅਤੇ 31 ਅਕਤੂਬਰ, 2026 ਤੱਕ ਜਾਰੀ ਰਹਿਣ ਵਾਲੇ ਵਿਸ਼ੇਸ਼ ਅਭਿਆਨ 6.0 ਰਾਹੀਂ ਸਵੱਛਤਾ ਅਤੇ ਪ੍ਰਭਾਵਸ਼ਾਲੀ ਰਹਿੰਦ-ਖੂੰਹਦ ਪ੍ਰਬੰਧਨ ਦੀ ਦਿਸ਼ਾ ਵਿੱਚ ਆਪਣੇ ਯਤਨਾਂ ਨੂੰ ਜਾਰੀ ਰਖੇਗਾ।



*********
ਐੱਸਆਰ/ਐੱਸਵੀ/ਐੱਸਜੀ/ਏਕੇ
(Release ID: 2319133)
ਵਿਜ਼ੀਟਰ ਕਾਊਂਟਰ : 4