ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ
azadi ka amrit mahotsav

ਕੇਂਦਰੀ ਵਾਤਾਵਰਣ ਮੰਤਰੀ ਨੇ ਜੈਸਲਮੇਰ ਦੇ ਡੇਜ਼ਰਟ ਨੈਸ਼ਨਲ ਪਾਰਕ ਵਿਖੇ ਦੋ ਨਰ ਗ੍ਰੇਟ ਇੰਡੀਅਨ ਬਸਟਾਰਡ ਨੂੰ ਜੰਗਲੀ ਖੇਤਰ ਵਿੱਚ ਛੱਡਿਆ


ਸਾਡੇ ਵਿਗਿਆਨੀਆਂ, ਖੋਜਕਰਤਾਵਾਂ ਅਤੇ ਗਰਾਊਂਡ ਸਟਾਫ ਦੇ ਲਗਭਗ ਇੱਕ ਦਹਾਕੇ ਦੇ ਅਟੁੱਟ ਸਮਰਪਣ ਦੀ ਇੱਕ ਮਹੱਤਵਪੂਰਨ ਉਪਲਬਧੀ ਹੈ: ਸ਼੍ਰੀ ਭੂਪੇਂਦਰ ਯਾਦਵ

Posted On: 04 OCT 2026 11:33AM by PIB Chandigarh

ਕੇਂਦਰੀ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰੀ ਸ਼੍ਰੀ ਭੂਪੇਂਦਰ ਯਾਦਵ ਨੇ ਗੰਭੀਰ ਰੂਪ ਵਿੱਚ ਲੁਪਤ ਹੋਣ ਦੀ ਕਗਾਰ ‘ਤੇ ਪਹੁੰਚੇ ਗ੍ਰੇਟ ਇੰਡੀਅਨ ਬਸਟਰਡ (GIB) ਦੀ ਸੰਭਾਲ਼ ਲਈ ਇੱਕ ਮਹੱਤਵਪੂਰਨ ਉਪਲਬਧੀ ਹਾਸਲ ਕਰਦੇ ਹੋਏ, ਅੱਜ ਰਾਜਸਥਾਨ ਦੇ ਜੈਸਲਮੇਰ ਦੇ ਡੈਜ਼ਰਟ ਨੈਸ਼ਨਲ ਪਾਰਕ ਵਿੱਚ ਸਮ (Sam) ਵਿਖੇ ਦੋ ਨਰ ਜੀਆਈਬੀ ਨੂੰ ਜੰਗਲੀ ਖੇਤਰ ਵਿੱਚ ਛੱਡ ਦਿੱਤਾ। ਇਸ ਮੌਕੇ ‘ਤੇ ਰਾਜਸਥਾਨ ਰਾਜ ਦੇ ਜੰਗਲਾਤ ਅਤੇ ਵਾਤਾਵਰਣ ਮੰਤਰੀ ਸ਼੍ਰੀ ਸੰਜੈ ਸ਼ਰਮਾ ਅਤੇ ਕੇਂਦਰ ਅਤੇ ਰਾਜ ਸਰਕਾਰਾਂ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ।

ਐਕਸ (X) ‘ਤੇ ਇੱਕ ਪੋਸਟ ਵਿੱਚ, ਸ਼੍ਰੀ ਯਾਦਵ ਨੇ ਗ੍ਰੇਟ ਇੰਡੀਅਨ ਬਸਟਰਡ ਅਤੇ ਹੋਰ ਪ੍ਰਜਾਤੀਆਂ ਦੇ ਸੰਭਾਲ਼ ਦੀ ਦਿਸ਼ਾ ਵਿੱਚ ਕੰਮ ਕਰਨ ਲਈ ਵਿਗਿਆਨਕ ਭਾਈਚਾਰੇ ਨੂੰ ਸਮਰੱਥ ਬਣਾਉਣ ਵਿੱਚ ਨਿਰੰਤਰ ਮਾਰਗਦਰਸ਼ਨ, ਉਤਸ਼ਾਹ ਅਤੇ ਸਮਰਥਨ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਧੰਨਵਾਦ ਕੀਤਾ।

ਮੰਤਰੀ ਮਹੋਦਯ ਨੇ ਕਿਹਾ ਕਿ ਇਹ ਮਹੱਤਵਪੂਰਨ ਉਪਲਬਧੀ  ਸਾਡੇ ਵਿਗਿਆਨੀਆਂ, ਖੋਜਕਰਤਾਵਾਂ ਅਤੇ ਗਰਾਊਂਡ ਸਟਾਫ਼ ਦੇ ਲਗਭਗ ਇੱਕ ਦਹਾਕੇ ਦੇ ਅਣਥੱਕ ਸਮਰਪਣ ਦਾ ਨਤੀਜਾ ਹੈ ਤਾਂ ਜੋ ਗ੍ਰੇਟ ਇੰਡੀਅਨ ਬਸਟਰਡ ਨੂੰ ਰਾਜਸਥਾਨ ਦੇ ਰੇਗਿਸਤਾਨ ਨੂੰ ਮੁੜ ਪ੍ਰਾਪਤ ਕਰਨ ਵਿੱਚ ਮਦਦ ਮਿਲ ਸਕੇ।

ਇਹ ਰੀਲੀਜ਼ ਭਾਰਤ ਦੇ ਜੀਆਈਬੀ ਸੰਭਾਲ਼ ਪ੍ਰੋਗਰਾਮ ਵਿੱਚ ਇੱਕ ਵਿਵਹਾਰਕ ਸੰਭਾਲ਼-ਪ੍ਰਜਨਨ ਆਬਾਦੀ ਦੀ ਸਥਾਪਨਾ ਤੋਂ ਲੈ ਕੇ ਪ੍ਰਜਾਤੀਆਂ ਨੂੰ ਉਨ੍ਹਾਂ ਦੇ ਕੁਦਰਤੀ ਨਿਵਾਸ ਅਸਥਾਨ ਵਿੱਚ ਮੁੜ ਜੰਗਲੀ ਬਣਾਉਣ ਅਤੇ ਵਧਾਉਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਤਬਦੀਲੀ ਦਾ ਪ੍ਰਤੀਕ ਹੈ। ਰੀਲੀਜ਼ ਤੋਂ ਮਿਲੀ ਸੀਖ ਦਾ ਇਸਤੇਮਾਲ ਅੱਗੇ ਦੀ ਰੀਲੀਜ਼ ਲਈ ਪ੍ਰੋਟੋਕੋਲ ਨੂੰ ਹੌਲੀ-ਹੌਲੀ ਬਿਹਤਰ ਬਣਾਉਣ ਲਈ ਕੀਤਾ ਜਾਵੇਗਾ।

ਬਸਟਰਡ ਰਿਕਵਰੀ ਪ੍ਰੋਗਰਾਮ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ, ਰਾਜਸਥਾਨ ਜੰਗਲਾਤ ਵਿਭਾਗ ਅਤੇ ਭਾਰਤੀ ਵਾਈਲਡਲਾਈਫ ਸੰਸਥਾਨ (WII) ਦੀ ਇੱਕ ਸਾਂਝੀ ਪਹਿਲਕਦਮੀ ਹੈ, ਜਿਸ ਵਿੱਚ ਇੰਟਰਨੈਸ਼ਨਲ ਫੰਡ ਫਾਰ ਹੌਬਾਰਾ ਕੰਜ਼ਰਵੇਸ਼ਨ ਅਤੇ ਨੈਸ਼ਨਲ ਸੀਏਐੱਮਪੀਏ (CAMPA) ਤੋਂ ਫੰਡਿੰਗ ਸਪੋਰਟ ਦਾ ਤਕਨੀਕੀ ਸਹਿਯੋਗ ਹੈ। ਇਹ ਪ੍ਰੋਗਰਾਮ ਸੰਭਾਲ਼ ਪ੍ਰਜਨਨ, ਨਿਵਾਸ ਪ੍ਰਬੰਧਨ, ਖਤਰੇ ਨੂੰ ਘਟਾਉਣ, ਆਵਾਸ ਦੀ ਬਹਾਲੀ ਅਤੇ ਭਾਈਚਾਰਕ ਜੁੜਾਅ ‘ਤੇ ਕੇਂਦ੍ਰਿਤ ਹੈ।

ਸੰਭਾਲ਼-ਪ੍ਰਜਨਨ ਪ੍ਰੋਗਰਾਮ ਨੇ ਮਹੱਤਵਪੂਰਨ ਤਰੱਕੀ ਕੀਤੀ ਹੈ। ਸਮ ਅਤੇ ਰਾਮਦੇਵਰਾ ਵਿਖੇ ਜੀਆਈਬੀ ਸੁਵਿਧਾਵਾਂ ਵਿੱਚ ਵਰਤਮਾਨ ਵਿੱਚ 97 ਪੰਛੀ ਹਨ, ਜਿਨ੍ਹਾਂ ਵਿੱਚੋਂ 40 ਜੰਗਲੀ ਆਂਡਿਆਂ ਤੋਂ ਪੈਦਾ ਹੋਏ ਹਨ ਅਤੇ 57 ਨੂੰ ਕੈਦ ਵਿੱਚ ਪਾਲਿਆ ਗਿਆ ਹੈ। ਇਨ੍ਹਾਂ ਵਿੱਚੋਂ 86 ਪੰਛੀਆਂ ਨੂੰ ਬੰਦੀ ਪ੍ਰਜਨਨ ਲਈ ਰੱਖਿਆ ਜਾ ਰਿਹਾ ਹੈ, ਜਦਕਿ 11 ਨੂੰ ਜੰਗਲ ਵਿੱਚ ਛੱਡਣ ਲਈ ਨਿਰਧਾਰਿਤ ਕੀਤਾ ਗਿਆ ਹੈ। ਇਨ੍ਹਾਂ 11 ਵਿੱਚੋਂ 2 ਪੰਛੀਆਂ ਨੂੰ ਅੱਜ ਡੈਜ਼ਰਟ ਨੈਸ਼ਨਲ ਪਾਰਕ ਵਿੱਚ ਜੰਗਲ ਵਿੱਚ ਛੱਡ ਦਿੱਤਾ ਗਿਆ। ਕੈਪਟਿਵ ਪ੍ਰਜਨਨ ਦੇ ਸਿੱਟੇ ਵਜੋਂ 2025 ਵਿੱਚ 24 ਅਤੇ 2026 ਵਿੱਚ 29 ਜਿਊਂਦੇ ਚੂਚੇ ਪੈਦਾ ਹੋਏ।

ਪ੍ਰਜਾਤੀ ਦੀ ਸੰਭਾਲ਼ ਅਤੇ ਮੁੜ ਬਹਾਲੀ ਵਿੱਚ ‘ਜੰਪਸਟਾਰਟ’ (Jumpstart) ਦ੍ਰਿਸ਼ਟੀਕੋਣ ਵਰਗੀਆਂ ਨਵੀਂਆਂ ਵਿਗਿਆਨਕ ਪਹਿਲਕਦਮੀਆਂ ਨੇ ਵੀ ਮਹੱਤਵਪੂਰਨ ਯੋਗਦਾਨ ਪਾਇਆ ਹੈ। ਇਸ ਦ੍ਰਿਸ਼ਟੀਕੋਣ ਦੇ ਤਹਿਤ, ਜੰਗਲੀ ਆਲ੍ਹਣਿਆਂ ਵਿੱਚ ਰੱਖੇ ਗਏ ਕੈਪਟਿਵ-ਲੇਡ ਆਂਡਿਆਂ ਨੂੰ ਮਾਦਾਵਾਂ ਦੁਆਰਾ ਸਵੀਕਾਰ ਕੀਤਾ ਗਿਆ ਸੀ, ਜਿਸ ਦੇ ਸਿੱਟੇ ਵਜੋਂ ਰਾਜਸਥਾਨ ਵਿੱਚ ਛੇ ਅਤੇ ਗੁਜਰਾਤ ਵਿੱਚ ਦੋ ਚੂਚਿਆਂ ਦਾ ਸਫਲਤਾਪੂਰਵਕ ਜਨਮ ਹੋਇਆ।

ਇਨ੍ਹਾਂ ਯਤਨਾਂ ਨੂੰ ਰਾਜਸਥਾਨ ਜੰਗਲਾਤ ਵਿਭਾਗ ਦੁਆਰਾ ਕੀਤੇ ਜਾ ਰਹੇ ਨਿਵਾਸ ਅਸਥਾਨ ਦੀ ਬਹਾਲੀ ਦੇ ਕਾਰਜਾਂ ਤੋਂ ਹੋਰ ਮਜ਼ਬੂਤੀ ਮਿਲ ਰਹੀ ਹੈ, ਜਿਸ ਵਿੱਚ ਡੈਜ਼ਰਟ ਨੈਸ਼ਨਲ ਪਾਰਕ ਦੇ ਅੰਦਰ ਲਗਭਗ 200 ਵਰਗ ਕਿਲੋਮੀਟਰ ਵਾੜ ਵਾਲੇ ਘਾਹ ਦੇ ਮੈਦਾਨਾਂ ਦੀ ਸਥਾਪਨਾ ਸ਼ਾਮਲ ਹੈ। ਡਬਲਿਊਆਈਆਈ (WII) ਦੁਆਰਾ ਲੰਮੇ ਸਮੇਂ ਦੇ ਟੈਲੀਮੈਟਰੀ ਅਧਿਐਨਾਂ ਨੇ ਇਨ੍ਹਾਂ ਵਾੜ ਵਾਲੇ ਖੇਤਰਾਂ ਨੂੰ ਪ੍ਰਜਾਤੀਆਂ ਲਈ ਮੁੱਖ ਪ੍ਰਜਨਨ ਆਵਾਸਾਂ ਵਜੋਂ ਪਛਾਣਿਆ ਹੈ। ਇਸ ਉਦੇਸ਼ ਲਈ ਗਠਿਤ ਮਾਹਿਰ ਕਮੇਟੀ ਦੀਆਂ ਸਿਫ਼ਾਰਸ਼ਾਂ ਦੇ ਅਧਾਰ ‘ਤੇ ਪ੍ਰਜਾਤੀਆਂ ਦੇ ਸੰਭਾਲ਼ ਕਾਰਜਾਂ ਨੂੰ ਭਾਰਤ ਦੇ ਸੁਪਰੀਮ ਕੋਰਟ ਦੇ ਫੈਸਲੇ ਦੁਆਰਾ ਨਿਰਦੇਸ਼ਿਤ ਕੀਤਾ ਜਾ ਰਿਹਾ ਹੈ।

*****

 

ਵੀਐੱਮ/ਜੀਐੱਸ/ਏਕੇ


(Release ID: 2318969) ਵਿਜ਼ੀਟਰ ਕਾਊਂਟਰ : 2