ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਪੱਤਰ ਸੂਚਨਾ ਦਫ਼ਤਰ (ਪੀਆਈਬੀ) ਨੇ ਨੈਸ਼ਨਲ ਮੀਡੀਆ ਸੈਂਟਰ ਵਿੱਚ ਸਵੱਛਤਾ ਹੀ ਸੇਵਾ 2026 ਗਤੀਵਿਧੀਆਂ ਦਾ ਆਯੋਜਨ ਕੀਤਾ
ਪੀਆਈਬੀ ਨੇ ਪੌਦੇ ਲਗਾਓ, ਸਮੂਹਿਕ ਸਵੱਛਤਾ ਅਭਿਆਨ ਅਤੇ ਸਫਾਈ ਮਿੱਤਰਾਂ ਦੇ ਸਨਮਾਨ ਨਾਲ ਸਵੱਛਤਾ ਹੀ ਸੇਵਾ 2026 ਦਾ ਆਯੋਜਨ ਕੀਤਾ
Posted On:
01 OCT 2026 4:39PM by PIB Chandigarh
ਸਵੱਛਤਾ ਹੀ ਸੇਵਾ 2026 ਅਭਿਆਨ ਦੇ ਤਹਿਤ, ਪੱਤਰ ਸੂਚਨਾ ਦਫ਼ਤਰ (ਪੀਆਈਬੀ) ਦੇ ਹੈੱਡਕੁਆਰਟਰ ਸਥਿਤ ਨੈਸ਼ਨਲ ਮੀਡੀਆ ਸੈਂਟਰ ਵਿਖੇ ਵਾਤਾਵਰਣ ਸਥਿਰਤਾ, ਸਵੱਛਤਾ, ਸਫਾਈ ਅਤੇ ਸਫਾਈ ਕਰਮਚਾਰੀਆਂ ਦੇ ਸਨਮਾਨ ‘ਤੇ ਕੇਂਦ੍ਰਿਤ ਕਈ ਗਤੀਵਿਧੀਆਂ ਆਯੋਜਿਤ ਕੀਤੀਆਂ ਗਈਆਂ।

ਸਵੱਛਤਾ ਹੀ ਸੇਵਾ 2026 ਅਭਿਆਨ ਅਧੀਨ, ਪੱਤਰ ਸੂਚਨਾ ਦਫਤਰ ਦੇ ਹੈੱਡਕੁਆਰਟਰ ਸਥਿਤ ਨੈਸ਼ਨਲ ਮੀਡੀਆ ਸੈਂਟਰ ਵਿੱਚ ਵਾਤਾਵਰਣ ਸਥਿਰਤਾ, ਸਵੱਛਤਾ, ਸਫਾਈ ਅਤੇ ਸਫਾਈ ਕਰਮਚਾਰੀਆਂ ਦੇ ਸਨਮਾਨ ‘ਤੇ ਕੇਂਦ੍ਰਿਤ ਕਈ ਗਤੀਵਿਧੀਆਂ ਆਯੋਜਿਤ ਕੀਤੀਆਂ ਗਈਆਂ।

ਅੱਜ, 1 ਅਕਤੂਬਰ ਨੂੰ ਏਕ ਦਿਨ, ਏਕ ਘੰਟਾ, ਏਕ ਸਾਥ ਪਹਿਲ ਅਧੀਨ ਸਵੱਛਤਾ ਅਭਿਆਨ ਦਾ ਆਯੋਜਨ ਕੀਤਾ ਗਿਆ। ਇਸ ਅਭਿਆਨ ਦਾ ਮੁੱਖ ਉਦੇਸ਼ ਰਾਸ਼ਟਰੀ ਨਗਰ ਨਿਗਮ ਪਰਿਸਰਾਂ ਦੀ ਸਫਾਈ ਅਤੇ ਰੱਖ-ਰਖਾਓ ਨੂੰ ਯਕਨੀ ਕਰਨਾ ਸੀ ਅਤੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਾਫ ਅਤੇ ਸਿਹਤਮੰਦ ਕੰਮ ਵਾਲੀ ਥਾਂ ਬਣਾਈ ਰੱਖਣ ਵਿੱਚ ਯੋਗਦਾਨ ਦੇਣ ਲਈ ਉਤਸ਼ਾਹਿਤ ਕਰਨਾ ਸੀ। ਇਸ ਦੇ ਨਾਲ ਹੀ, ਇਸ ਨਾਲ ਸਵੱਛ ਭਾਰਤ ਦੇ ਉਦੇਸ਼ਾਂ ਨੂੰ ਅੱਗੇ ਵਧਾਉਣ ਵਿੱਚ ਸਵੱਛਤਾ, ਸਾਫ-ਸਫਾਈ ਅਤੇ ਸਮੂਹਿਕ ਜ਼ਿੰਮੇਵਾਰੀ ਦੇ ਮਹੱਤਵ ਦਾ ਵੀ ਪਤਾ ਚੱਲਦਾ ਹੈ।

ਅੱਜ ਐੱਨਐੱਮਸੀ ਵਿੱਚ ਸਫਾਈ ਮਿੱਤਰਾਂ/ਸਵੱਛਾਗ੍ਰਹਿਆਂ/ਸਫਾਈ ਕਰਮਚਾਰੀਆਂ ਲਈ ਇੱਕ ਸਨਮਾਨ ਸਮਾਗਮ ਦਾ ਆਯੋਜਨ ਕੀਤਾ ਗਿਆ। ਸਮਾਗਮ ਵਿੱਚ ਕੰਮ ਵਾਲ਼ੀ ਥਾਂ ‘ਤੇ ਸਵੱਛਤਾ ਬਣਾਈ ਰੱਖਣ ਵਿੱਚ ਉਨ੍ਹਾਂ ਦੇ ਸਮਰਪਿਤ ਯਤਨਾਂ ਅਤੇ ਵਡਮੁੱਲੇ ਯੋਗਦਾਨ ਨੂੰ ਸਨਮਾਨਿਤ ਕੀਤਾ ਗਿਆ। ਇਸ ਪਹਿਲ ਨੇ ਸਫਾਈ ਕਰਮਚਾਰੀਆਂ ਦੀ ਭੂਮਿਕਾ ਨੂੰ ਸਵੀਕਾਰਿਆ ਅਤੇ ਸਵੱਛ ਅਤੇ ਸਿਹਤਮੰਦ ਵਾਤਾਵਰਣ ਦੀ ਦਿਸ਼ਾ ਵੱਲ ਉਨ੍ਹਾਂ ਦੇ ਨਿਰੰਤਰ ਯੋਗਦਾਨ ਨੂੰ ਉਤਸ਼ਾਹਿਤ ਕਰਨ ਦੀ ਮਹੱਤਤਾ ਉੱਪਰ ਚਾਨਣਾ ਪਾਇਆ।

ਇਨ੍ਹਾਂ ਗਤੀਵਿਧੀਆਂ ਦੀ ਅਗਵਾਈ ਪੀਆਈਬੀ ਦੇ ਪ੍ਰਿੰਸੀਪਲ ਡਾਇਰੈਕਟਰ ਜਨਰਲ ਨੇ ਕੀਤੀ, ਜਿਸ ਵਿੱਚ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਹਿੱਸਾ ਲਿਆ ਅਤੇ ਸੰਗਠਨ ਦੀ ਵਾਤਾਵਰਣ ਸਥਿਰਤਾ, ਸਵੱਛਤਾ ਅਤੇ ਇੱਕ ਹਰਿਤ ਅਤੇ ਸਿਹਤਮੰਦ ਭਵਿੱਖ ਪ੍ਰਤੀ ਵਚਨਬੱਧਤਾ ਦੀ ਪੁਸ਼ਟੀ ਕੀਤੀ ਗਈ।

ਇਨ੍ਹਾਂ ਵੱਖ-ਵੱਖ ਗਤੀਵਿਧੀਆਂ ਨੇ ਸਵੱਛਤਾ ਹੀ ਸੇਵਾ 2026 ਦੇ ਉਦੇਸ਼ਾਂ ਪ੍ਰਤੀ ਪੀਆਈਬੀ ਦੀ ਵਚਨਬੱਧਤਾ ਅਤੇ ਸਵੱਛਤਾ, ਵਾਤਾਵਰਣ-ਅਧਾਰਿਤ ਜ਼ਿੰਮੇਵਾਰੀ ਅਤੇ ਸਮੂਹਿਕ ਭਾਈਵਾਲੀ ਦੀ ਸੱਭਿਆਚਾਰ ਨੂੰ ਹੁਲਾਰਾ ਦੇਣ ਪ੍ਰਤੀ ਉਨ੍ਹਾਂ ਦੇ ਸਮਰਪਣ ਨੂੰ ਦਰਸਾਇਆ।
****
ਮਹੇਸ਼ ਕੁਮਾਰ/ਵਿਵੇਕ ਵਿਸ਼ਵਾਸ਼/ਏਕੇ
(Release ID: 2318962)
ਵਿਜ਼ੀਟਰ ਕਾਊਂਟਰ : 9