ਜਲ ਸ਼ਕਤੀ ਮੰਤਰਾਲਾ
azadi ka amrit mahotsav

ਕੇਂਦਰੀ ਜਲ ਸ਼ਕਤੀ ਮੰਤਰੀ ਨੇ ਸਵੱਛ ਭਾਰਤ ਦਿਵਸ 2026 ‘ਤੇ ਵਿਸ਼ੇਸ਼ ਗ੍ਰਾਮ ਸਭਾ ਸਮਾਗਮ ਦੀ ਅਗਵਾਈ ਕੀਤੀ


ਡੀਡੀਡਬਲਿਊਐੱਸ ਦੇ ਸੀਨੀਅਰ ਅਧਿਕਾਰੀਆਂ ਨੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਵਿਸ਼ੇਸ਼ ਗ੍ਰਾਮ ਸਭਾਵਾਂ ਵਿੱਚ ਹਿੱਸਾ ਲਿਆ

Posted On: 03 OCT 2026 2:32PM by PIB Chandigarh

 

ਕੇਂਦਰੀ ਮੰਤਰੀ ਸ਼੍ਰੀ ਸੀ.ਆਰ. ਪਾਟਿਲ ਨੇ 2 ਅਕਤੂਬਰ 2026 ਨੂੰ ਸਵੱਛ ਭਾਰਤ ਦਿਵਸ 'ਤੇ ਗੁਜਰਾਤ ਦੇ ਨਵਸਾਰੀ ਜ਼ਿਲ੍ਹੇ ਦੇ ਚਿਖਲੀ ਬਲਾਕ ਦੇ ਮਜੀਗਾਮ ਪਿੰਡ ਵਿੱਚ ਇੱਕ ਵਿਸ਼ੇਸ਼ ਗ੍ਰਾਮ ਸਭਾ ਵਿੱਚ ਹਿੱਸਾ ਲਿਆ । ਇਸ ਵਿਸ਼ੇਸ਼ ਗ੍ਰਾਮ ਸਭਾ ਵਿੱਚ ਗੁਜਰਾਤ ਸਰਕਾਰ ਦੇ ਕੈਬਨਿਟ ਮੰਤਰੀ, ਸ਼੍ਰੀ ਨਰੇਸ਼ ਪਟੇਲ, ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਦੇ   ਸੰਯੁਕਤ ਸਕੱਤਰ ਅਤੇ ਮਿਸ਼ਨ ਡਾਇਰੈਕਟਰ, ਸ਼੍ਰੀਮਤੀ ਐਸ਼ਵਰਿਆ ਸਿੰਘ, ਜ਼ਿਲ੍ਹਾ ਕਲੈਕਟਰ ਅਤੇ ਜ਼ਿਲ੍ਹਾ ਵਿਕਾਸ ਅਧਿਕਾਰੀ ਦੇ ਨਾਲ-ਨਾਲ ਰਾਜ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

ਵਿਸ਼ੇਸ਼ ਗ੍ਰਾਮ ਸਭਾ ਦੌਰਾਨ,  ਕੇਂਦਰੀ ਮੰਤਰੀ ਨੇ ਸਫਾਈ ਕਰਮਚਾਰੀਆਂ ਨੂੰ ਸਨਮਾਨਿਤ ਕੀਤਾ ਅਤੇ ਸਾਰਿਆਂ ਨੂੰ ਸਵੱਛਤਾ ਨੂੰ ਇੱਕ ਸਮੂਹਿਕ ਵਚਨਬੱਧਤਾ ਬਣਾਉਣ ਦਾ ਸੱਦਾ ਦਿੱਤਾ, ਸਿਰਫ਼ ਇੱਕ ਦਿਨ ਦੀ ਮੁਹਿੰਮ ਹੀ ਨਹੀਂ, ਸਗੋਂ ਸਾਡੇ ਰੋਜ਼ਾਨਾ ਜੀਵਨ, ਵਿਵਹਾਰ ਅਤੇ ਸਮੂਹਿਕ ਜ਼ਿੰਮੇਵਾਰੀ ਦਾ ਇੱਕ ਅਨਿੱਖੜਵਾਂ ਅੰਗ ਬਣਾਉਣ ਲਈ ਕਿਹਾ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਸਾਨੂੰ ਇਹ ਸੰਕਲਪ ਲੈਣਾ ਚਾਹੀਦਾ ਹੈ ਕਿ ਅਸੀਂ ਨਾ ਤਾਂ ਗੰਦਗੀ ਕਰਾਂਗੇ ਅਤੇ ਨਾ ਹੀ ਦੂਜਿਆਂ ਨੂੰ ਅਜਿਹਾ ਕਰਨ ਦੇਵਾਂਗੇ ।

ਕੇਂਦਰੀ ਮੰਤਰੀ ਨੇ ਆਪਣੇ ਸੰਬੋਧਨ ਦੌਰਾਨ, ਮਹਾਤਮਾ ਗਾਂਧੀ ਦੁਆਰਾ “ਸੁਤੰਤਰਤਾ“ ਦੇ ਨਾਲ-ਨਾਲ “ਸਵੱਛਤਾ” ‘ਤੇ ਦਿੱਤੇ ਗਏ  ਜ਼ੋਰ ਨੂੰ ਯਾਦ ਕੀਤਾ ਅਤੇ ਜ਼ਿਕਰ ਕੀਤਾ ਕਿ ਕਿਵੇਂ ਸੁਤੰਤਰਤਾ ਤੋਂ ਬਾਅਦ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਸਵੱਛਤਾ ਲਈ ਸਭ ਤੋਂ ਮਹੱਤਵਪੂਰਨ ਯਤਨ ਕੀਤੇ ਗਏ ਹਨ । ਇਸ  ਦੇ ਤਹਿਤ, ਸਵੱਛ ਭਾਰਤ ਮਿਸ਼ਨ ਦੇ ਰੂਪ ਵਿੱਚ ਇੱਕ ਦੇਸ਼ ਵਿਆਪੀ ਜਨ ਅੰਦੋਲਨ ਨੇ ਗ੍ਰਾਮੀਣ ਸਵੱਛਤਾ ਦ੍ਰਿਸ਼ ਨੂੰ ਬਦਲ ਦਿੱਤਾ ਹੈ। ਸਵੱਛ ਭਾਰਤ ਲਈ ਇਹ ਜਨਤਕ ਭਾਗੀਦਾਰੀ ਜ਼ਮੀਨੀ ਪੱਧਰ ‘ਤੇ ਮਿਸ਼ਨ ਨੂੰ ਅੱਗੇ ਵਧਾ ਰਹੀ ਹੈ।  

ਹੋਰ ਵਿਸ਼ਿਆਂ ਦੇ ਨਾਲ , ਵਿਸ਼ੇਸ਼ ਗ੍ਰਾਮ ਸਭਾ ਦੌਰਾਨ ਹੋਈ ਚਰਚਾ ਵਿੱਚ SHS 2026 , ਠੋਸ ਰਹਿੰਦ-ਖੂੰਹਦ ਪ੍ਰਬੰਧਨ ਨਿਯਮ , 2026 ਅਤੇ ਸਵੱਛ ਸੇਵਾ ਅੰਕਲਣ , ਜੀਪੀ ਪੱਧਰ ਦੇ ਸਲਾਨਾ ਡਿਜੀਟਲ ਸਵੈ - ਮੁਲਾਂਕਣ ਢਾਂਚੇ ਦੀਆਂ ਉਪਲਬਧੀਆਂ ' ਤੇ ਵੀ ਕੇਂਦ੍ਰਿਤ ਸੀ , ਜਿਸ ' ਤੇ JS & MD ਦੁਆਰਾ ਇੱਕ ਪੇਸ਼ਕਾਰੀ ਦਿੱਤੀ ਗਈ  ਸੀ।

ਕੇਂਦਰੀ ਮੰਤਰੀ ਨੇ ਪਹਿਲਾਂ ਜੀਪੀ ਦੀ "ਵੇਸਟ ਟੂ ਆਰਟ" ਪ੍ਰਦਰਸ਼ਨੀ ਦਾ ਦੌਰਾ ਕੀਤਾ ਸੀ, ਜਿਸ ਵਿੱਚ ਰੱਦੀ ਸਮੱਗਰੀ ਦੀ ਰਚਨਾਤਮਕ ਮੁੜ ਵਰਤੋਂ ਨੂੰ ਉਜਾਗਰ ਕੀਤਾ ਗਿਆ ਸੀ, ਜਿਸ ਨਾਲ ਭਾਈਚਾਰੇ ਦੇ ਅੰਦਰ ਜ਼ਿੰਮੇਵਾਰ ਰਹਿੰਦ-ਖੂੰਹਦ ਪ੍ਰਬੰਧਨ ਅਭਿਆਸਾਂ ਨੂੰ ਉਤਸ਼ਾਹਿਤ ਕੀਤਾ ਗਿਆ ਸੀ ।

 

ਏਕ ਪੇੜ ਮਾਂ ਕੇ ਨਾਮ ਦੇ ਤਹਿਤ  ਇੱਕ ਬੂਟਾ ਲਗਾਉਣ ਦੀ ਮੁਹਿੰਮ ਦਾ ਆਯੋਜਨ ਕੀਤਾ ਗਿਆ, ਜਿਸ ਦੌਰਾਨ ਮਾਣਯੋਗ ਕੇਂਦਰੀ ਜਲ ਸ਼ਕਤੀ ਮੰਤਰੀ, ਸ਼੍ਰੀ ਸੀ.ਆਰ.ਪਾਟਿਲ  ਅਤੇ ਜੇਐੱਸ ਐਂਡ ਐੱਮਡੀ , ਐੱਸਬੀਐੱਮ (ਜੀ) ਨੇ ਬੂਟੇ ਲਗਾਏ। ਸਾਰੇ ਪਤਵੰਤਿਆਂ ਅਤੇ ਗ੍ਰਾਮ ਸਭਾ ਦੇ ਭਾਗੀਦਾਰਾਂ ਨੇ ਮਿਲ ਕੇ ਸਵੱਛਤਾ ਦਾ ਸੰਕਲਪ ਲਿਆ।  

2 ਅਕਤੂਬਰ 2026 ਨੂੰ ਸਵੱਛ ਭਾਰਤ ਦਿਵਸ ‘ਤੇ, ‘ਸਵੱਛਤਾ ਹੀ ਸੇਵਾ’ (SHS) 2026 ਦੇ ਅਧੀਨ ਇੱਕ ਮਹੱਤਵਪੂਰਨ ਗਤੀਵਿਧੀ ਵਜੋਂ ਪੂਰੇ ਗ੍ਰਾਮੀਣ ਭਾਰਤ ਵਿੱਚ ਵਿਸ਼ੇਸ਼ ਗ੍ਰਾਮ ਸਭਾਵਾਂ ਦਾ ਆਯੋਜਨ ਕੀਤਾ ਗਿਆ। ਇਨ੍ਹਾਂ ਗ੍ਰਾਮ ਸਭਾਵਾਂ ਨੇ ਗ੍ਰਾਮ ਪੰਚਾਇਤਾਂ ਅਤੇ ਗ੍ਰਾਮੀਣ ਭਾਈਚਾਰਿਆਂ ਲਈ ਸਥਾਨਕ ਸਵੱਛਤਾ ਅਤੇ ਵੇਸਟ ਪ੍ਰਬੰਧਨ ਯਤਨਾਂ ਦੀ ਸਮੀਖਿਆ ਕਰਨ ਲਈ ਇੱਕ ਮੰਚ ਪ੍ਰਦਾਨ ਕੀਤਾ; SHS 2026 ਦੇ ਨਤੀਜਿਆਂ ‘ਤੇ ਚਰਚਾ ਕਰਨ; ਸੋਲਿਡ ਵੇਸਟ ਪ੍ਰਬੰਧਨ ਨਿਯਮ, 2026 ਦੇ ਅਨੁਸਾਰ ਚਾਰ-ਤਰਫ਼ਾ ਸਰੋਤ ਨਿਖੇੜੇ ਦੀ ਸਥਿਤੀ ਦੀ ਸਮੀਖਿਆ ਕਰਨ; ਬਲਕ ਵੇਸਟ ਜਨਰੇਟਰਾਂ ਦੀ ਪਛਾਣ ਕਰਨ ਅਤੇ ਰਜਿਸਟਰ ਕਰਨ; ਅਤੇ ODF ਪਲੱਸ (ਮਾਡਲ) ਗ੍ਰਾਮ ਪੰਚਾਇਤਾਂ ਵਿੱਚ ਸਵੱਛ ਸੇਵਾ ਸੰਚਾਲਨ ‘ਤੇ ਚਰਚਾ ਕਰਨ।

ਵਿਸ਼ੇਸ਼ ਗ੍ਰਾਮ ਸਭਾ ਨੇ ਜ਼ਮੀਨੀ ਪੱਧਰ ‘ਤੇ ਸੁਚਾਰੂ ਲਾਗੂਕਰਨ ਲਈ ਪੰਚਾਇਤ ਵਿਕਾਸ ਯੋਜਨਾਵਾਂ, ਵਿਸ਼ੇਸ਼ ਤੌਰ ‘ਤੇ ਜੀਪੀਡੀਪੀ ਵਿੱਚ ਕਮੀ-ਮੁਲਾਂਕਣ (gap assessment) ਕਰਨ ਅਤੇ ਪ੍ਰਾਸੰਗਿਕ ਕੰਮਾਂ ਨੂੰ  ਏਕੀਕ੍ਰਿਤ ਕਰਨ ਦਾ ਅਵਸਰ ਅਤੇ ਮੰਚ ਪ੍ਰਦਾਨ ਕੀਤਾ।

ਡੀਡੀਡਬਲਿਊਐੱਸ ਦੇ ਸੀਨੀਅਰ ਅਧਿਕਾਰੀ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਵਿਸ਼ੇਸ਼ ਗ੍ਰਾਮ ਸਭਾਵਾਂ ਅਤੇ ਸਵੱਛਤਾ ਗਤੀਵਿਧੀਆਂ ਵਿੱਚ ਸ਼ਾਮਲ ਹੋਏ।

  •  ਦਾਦਰਾ ਅਤੇ ਨਗਰ ਹਵੇਲੀ ਵਿੱਚ, ਡੀਡੀਡਬਲਿਊਐੱਸ ਦੇ ਉਪ ਸਕੱਤਰ ਨੇ ਸਲੀ ਗ੍ਰਾਮ ਪੰਚਾਇਤ ਵਿੱਚ ਵਿਸ਼ੇਸ਼ ਗ੍ਰਾਮ ਸਭਾ ਵਿੱਚ ਹਿੱਸਾ ਲਿਆ, ਜਿਸ ਵਿੱਚ ‘ਸਵੱਛਤਾ ਹੀ ਸੇਵਾ 2026’ ਅਤੇ ਐੱਸਡਬਲਿਊਐੱਮ (SWM) ਨਿਯਮ, 2026, ਸਵੱਛਤਾ ਸ਼ਪਥ ਅਤੇ ਸਵੱਛਤਾ ਕਰਮਚਾਰੀਆਂ ਦੀ ਭਾਵਨਾ ‘ਤੇ ਚਰਚਾ ਸ਼ਾਮਲ ਸੀ। ਇਸ ਯਾਤਰਾ ਵਿੱਚ ਇੱਕ ਐੱਸਟੀਪੀ  ਦੀ  ਯਾਤਰਾ ਅਤੇ ‘ਏਕ ਪੇੜ ਮਾਂ ਕੇ ਨਾਮ’ ਦੇ ਤਹਿਤ ਇੱਕ ਰੁੱਖ ਲਗਾਉਣ ਦੀ ਮੁਹਿੰਮ ਵੀ ਸ਼ਾਮਲ ਸੀ।

  • ਝਾਰਖੰਡ ਵਿੱਚ ਡੀਡੀਡਬਲਿਊਐੱਸ  ਦੇ ਉਪ ਸਕੱਤਰ ਨੇ ਪਿੰਡਰਕੋਮ ਪਿੰਡ,  ਸਿਠੀਓ ਗ੍ਰਾਮ ਪੰਚਾਇਤ, ਨਾਮਕੁਮ ਬਲਾਕ, ਰਾਂਚੀ ਜ਼ਿਲ੍ਹੇ ਵਿੱਚ ਆਯੋਜਿਤ ਵਿਸ਼ੇਸ਼ ਗ੍ਰਾਮ ਸਭਾ ਵਿੱਚ ਹਿੱਸਾ ਲਿਆ। ਗ੍ਰਾਮ ਸਭਾ ਵਿੱਚ ‘ਸਵੱਛ ਸੇਵਾ ਅੰਕਲਣ ਦੇ ਖਰੜੇ ਅਤੇ ਚਿੰਨ੍ਹਿਤ ਕਮੀਆਂ ਨੂੰ ਦੂਰ ਕਰਨ, ਸਵੱਛਤਾ ਕਰਮਚਾਰੀਆਂ ਦੀ ਅਨੁਭੂਤੀ, ਸਵੱਛਤਾ ਸ਼ਪਥ, ‘ਏਕ ਪੇੜ ਮਾਂ ਕੇ ਨਾਮ’ ਦੇ ਤਹਿਤ ਰੁੱਖ ਲਗਾਉਣ ਅਤੇ ਸਵੱਛਤਾ ਸੰਪਤੀਆਂ ਦੇ ਨਿਰੀਖਣ ਕਰਨ ਦੀ ਪ੍ਰਕਿਰਿਆ ‘ਤੇ ਚਰਚਾ ਸ਼ਾਮਲ ਸੀ।

  • ਹਰਿਆਣਾ ਵਿੱਚ ਉਪ ਸਕੱਤਰ, ਡੀਡੀਡਬਲਿਊਐੱਸ ਨੇ ਪਲਵਲ ਜ਼ਿਲ੍ਹੇ ਦੇ ਪਲਵਲ ਬਲਾਕ ਦੇ ਰਤੀਪੁਰ ਪਿੰਡ ਵਿੱਚ ਆਯੋਜਿਤ ਵਿਸ਼ੇਸ਼ ਗ੍ਰਾਮ ਸਭਾ ਵਿੱਚ ਹਿੱਸਾ ਲਿਆ। ਇਸ ਯਾਤਰਾ ਵਿੱਚ ਇੱਕ ਰੁੱਖ ਲਗਾਉਣ ਦੀ ਮੁਹਿੰਮ, ਸੈਗ੍ਰੀਗੇਸ਼ਨ ਸ਼ੈੱਡ ਦਾ ਨਿਰੀਖਣ ਅਤੇ ‘ਸਵੱਛ ਸੇਵਾ ਅੰਕਲਣ, ਸੋਲਿਡ ਵੇਸਟ ਪ੍ਰਬੰਧਨ ਨਿਯਮ, 2026 ਅਤੇ ਸਥਾਨਕ ਸਵੱਛਤਾ ਯਤਨਾਂ ‘ਤੇ ਭਾਈਚਾਰੇ ਨਾਲ ਗੱਲਬਾਤ ਸ਼ਾਮਲ ਸੀ।

  • ਮੱਧ ਪ੍ਰਦੇਸ਼ ਵਿੱਚ, ਸਹਾਇਕ ਸਲਾਹਕਾਰ , ਡੀਡੀਡਬਲਿਊਐੱਸ ਨੇ ਭੋਪਾਲ ਜ਼ਿਲ੍ਹੇ ਦੇ ਫੰਦਾ ਬਲੌਕ ਦੀਆਂ ਮੁਗਲੀਆ ਹਾਟ ਅਤੇ ਝਿਰਨੀਆ ਗ੍ਰਾਮ ਪੰਚਾਇਤਾਂ ਵਿੱਚ ਆਯੋਜਿਤ ਵਿਸ਼ੇਸ਼ ਗ੍ਰਾਮ ਸਭਾਵਾਂ ਵਿੱਚ ਹਿੱਸਾ ਲਿਆ। ਗ੍ਰਾਮ ਸਭਾਵਾਂ ਦੌਰਾਨ, ਭਾਗੀਦਾਰਾਂ ਨੇ ਸਵੱਛਤਾ ਸ਼ਪਥ ਲਈ ਅਤੇ 'ਸਵੱਛਤਾ ਹੀ ਸੇਵਾ 2026', ਸੋਲਿਡ ਵੇਸਟ  ਪ੍ਰਬੰਧਨ ਨਿਯਮ, 2026 ਅਤੇ 'ਸਵੱਛ ਸੇਵਾ ਅੰਕਲਣ' 'ਤੇ ਚਰਚਾ ਕੀਤੀ। ਯਾਤਰਾ ਵਿੱਚ ਇੱਕ ਰੁੱਖ ਲਗਾਉਣ ਦੀ ਮੁਹਿੰਮ ਅਤੇ ਸੈਗ੍ਰੀਗੇਸ਼ਨ ਸ਼ੈੱਡ ਦਾ ਨਿਰੀਖਣ ਦੌਰਾ ਵੀ ਸ਼ਾਮਲ ਸੀ।

********

ਪੀਐੱਸ/ਏਕੇ


(Release ID: 2318782) ਵਿਜ਼ੀਟਰ ਕਾਊਂਟਰ : 6