ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਯੂਪੀਐੱਸਸੀ ਸ਼ਤਾਬਦੀ ਸਮਾਗਮ ਸੰਬੋਧਨ ਵਿੱਚ ਕੈਪਟਨ ਸਮਿਤ ਮਾਛਰ ਦੀ ਦਲੇਰੀ ਦੀ ਸ਼ਲਾਘਾ ਕੀਤੀ
Posted On:
01 OCT 2026 4:19PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸੰਘ ਲੋਕ ਸੇਵਾ ਕਮਿਸ਼ਨ ਦੇ ਸ਼ਤਾਬਦੀ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੈਪਟਨ ਸਮਿਤ ਮਾਛਰ ਨੇ ਪੂਰੀ ਦੁਨੀਆ ਨੂੰ ਸਰਬਉੱਚ ਦਲੇਰੀ ਦਿਖਾਈ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਕੈਪਟਨ ਮਾਛਰ ਨੇ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਸਥਿਤੀ ਦਾ ਬਹਾਦਰੀ ਨਾਲ ਸਾਹਮਣਾ ਕਰਦਿਆਂ 9/11 ਵਰਗਾ ਇੱਕ ਹੋਰ ਹਮਲਾ ਹੋਣ ਤੋਂ ਰੋਕ ਦਿੱਤਾ।
ਸ਼੍ਰੀ ਮੋਦੀ ਨੇ ਕਿਹਾ ਕਿ 140 ਕਰੋੜ ਭਾਰਤੀ, ਕੈਪਟਨ ਸਮਿਤ ਮਾਛਰ ਨੂੰ ਸਲਾਮ ਕਰਦਿਆਂ ਉਨ੍ਹਾਂ ਦੀ ਤੰਦਰੁਸਤੀ ਦੀ ਪ੍ਰਾਰਥਨਾ ਕਰ ਰਹੇ ਹਨ।
ਪ੍ਰਧਾਨ ਮੰਤਰੀ ਨੇ ਸੋਸ਼ਲ ਮੀਡੀਆ ਐੱਕਸ ’ਤੇ ਆਪਣੇ ਸੰਦੇਸ਼ ਵਿੱਚ ਕਿਹਾ;
ਕੈਪਟਨ ਸਮਿਤ ਮਾਛਰ ਨੇ ਦੁਨੀਆ ਨੂੰ ਸਰਬਉੱਚ ਦਲੇਰੀ ਦਿਖਾਈ ਹੈ।
ਆਪਣੀ ਜਾਨ ਦੀ ਚਿੰਤਾ ਕੀਤੇ ਬਿਨਾਂ, ਉਨ੍ਹਾਂ ਨੇ ਬਹਾਦਰੀ ਨਾਲ ਲੜਦਿਆਂ 9/11 ਵਰਗਾ ਇੱਕ ਹੋਰ ਹਮਲਾ ਹੋਣ ਤੋਂ ਰੋਕ ਦਿੱਤਾ।
140 ਕਰੋੜ ਭਾਰਤੀ, ਕੈਪਟਨ ਸਮਿਤ ਨੂੰ ਸਲਾਮ ਕਰਦਿਆਂ ਉਨ੍ਹਾਂ ਦੀ ਤੰਦਰੁਸਤੀ ਦੀ ਪ੍ਰਾਰਥਨਾ ਕਰ ਰਹੇ ਹਨ।
****
ਐੱਮਜੇਪੀਐੱਸ/ਐੱਸਐੱਸ/ਐੱਸਟੀ
(Release ID: 2318528)
ਵਿਜ਼ੀਟਰ ਕਾਊਂਟਰ : 9