ਆਯੂਸ਼
ਆਯੁਸ਼ ਭਾਰਤ ਦੇ ਸਭ ਤੋਂ ਤੇਜ਼ੀ ਨਾਲ ਵਧਦੇ ਸੇਵਾ ਖੇਤਰਾਂ ਵਿੱਚੋਂ ਇੱਕ ਦੇ ਰੂਪ ਵਿੱਚ ਉਭਰਿਆ, ਆਰਆਈਐੱਸ ਅਧਿਐਨ ਦੇ ਮੁਤਾਬਕ ਇਹ 36.92 ਬਿਲੀਅਨ ਅਮਰੀਕੀ ਡਾਲਰ ਦੀ ਅਰਥਵਿਵਸਥਾ ਹੈ
ਆਯੁਸ਼ ਸੇਵਾ ਖੇਤਰ ਨੇ ਵਿੱਤ ਵਰ੍ਹੇ 2023 ਤੋਂ 16.91 ਪ੍ਰਤੀਸ਼ਤ ਦੀ ਸਲਾਨਾ ਵਾਧਾ ਦਰ ਦਰਜ ਕੀਤੀ; ਇਹ ਖੇਤਰ 1.76 ਮਿਲੀਅਨ ਲੋਕਾਂ ਦੀ ਆਜੀਵਿਕਾ ਦਾ ਸਮਰਥਨ ਕਰਦਾ ਹੈ ਅਤੇ ਚਿਕਿਤਸਾ ਮੁੱਲ ਦੇ ਖੇਤਰ ਵਿੱਚ 1.77 ਬਿਲੀਅਨ ਅਮਰੀਕੀ ਡਾਲਰ ਰੈਵੇਨਿਊ ਦਾ ਸਿਰਜਣ ਕਰਦਾ ਹੈ
ਵਰ੍ਹੇ 2047 ਤੱਕ ਆਯੁਸ਼ ਸੇਵਾ ਖੇਤਰ ਦੇ 216-318 ਬਿਲੀਅਨ ਅਮਰੀਕੀ ਡਾਲਰ ਤੱਕ ਪਹੁੰਚਣ ਅਤੇ ਵਿਕਸਿਤ ਭਾਰਤ ਵਿੱਚ ਇੱਕ ਪ੍ਰਮੁੱਖ ਯੋਗਦਾਨਕਰਤਾ ਦੇ ਰੂਪ ਵਿੱਚ ਉਭਰਨ ਦੀ ਉਮੀਦ
Posted On:
30 SEP 2026 12:38PM by PIB Chandigarh
ਵਿਕਾਸਸ਼ੀਲ ਦੇਸ਼ਾਂ ਦੀ ਖੋਜ ਅਤੇ ਸੂਚਨਾ ਪ੍ਰਣਾਲੀ (ਆਰਆਈਐੱਸ) ਦੇ ਇੱਕ ਨਵੇਂ ਅਧਿਐਨ ਦੇ ਅਨੁਸਾਰ, ਆਯੁਸ਼ ਸੇਵਾ ਖੇਤਰ ਭਾਰਤ ਦੇ ਸਭ ਤੋਂ ਤੇਜ਼ੀ ਨਾਲ ਵਧ ਰਹੇ ਸੇਵਾ ਖੇਤਰਾਂ ਵਿੱਚੋਂ ਇੱਕ ਬਣ ਕੇ ਉਭਰਿਆ ਹੈ ਅਤੇ ਇਸ ਦਾ ਵਿੱਤੀ ਵਰ੍ਹੇ 2024-25 ਵਿੱਚ ਅਨੁਮਾਨਿਤ ਆਰਥਿਕ ਯੋਗਦਾਨ 36.92 ਅਰਬ ਅਮਰੀਕੀ ਡਾਲਰ ਹੈ। ਵਿੱਤੀ ਵਰ੍ਹੇ 2022-23 ਤੋਂ 16.91 ਪ੍ਰਤੀਸ਼ਤ ਦੀ ਸਲਾਨਾ ਵਿਕਾਸ ਦਰ (ਸੀਏਜੀਆਰ) ਦਰਜ ਕਰਦੇ ਹੋਏ, ਇਹ ਖੇਤਰ ਸਿਹਤ ਸੰਭਾਲ, ਭਲਾਈ, ਰੁਜ਼ਗਾਰ ਸਿਰਜਣਾ ਅਤੇ ਮੈਡੀਕਲ ਵੈਲਿਊ ਟ੍ਰੈਵਲ ਰਾਹੀਂ ਭਾਰਤ ਦੇ ਆਰਥਿਕ ਵਿਕਾਸ ਵਿੱਚ ਨਿਰੰਤਰ ਯੋਗਦਾਨ ਪਾ ਰਿਹਾ ਹੈ। ਅਧਿਐਨ ਵਿੱਚ ਅਨੁਮਾਨ ਲਗਾਇਆ ਗਿਆ ਹੈ ਕਿ ਆਯੁਸ਼ ਸੇਵਾ ਅਰਥਵਿਵਸਥਾ ਵਰ੍ਹੇ 2047 ਤੱਕ 216-318 ਅਰਬ ਅਮਰੀਕੀ ਡਾਲਰ ਤੱਕ ਪਹੁੰਚ ਸਕਦੀ ਹੈ ਅਤੇ ਇਹ ਵਰ੍ਹੇ 2047 ਵਿੱਚ 'ਵਿਕਸਿਤ ਭਾਰਤ' ਦੇ ਟੀਚੇ ਵਿੱਚ ਇਸ ਦੇ ਮਹੱਤਵਪੂਰਨ ਯੋਗਦਾਨ ਦੀ ਸਮਰੱਥਾ ਨੂੰ ਉਜਾਗਰ ਕਰਦੀ ਹੈ। ਇਸ ਰਿਪੋਰਟ ਨੂੰ 23 ਸਤੰਬਰ ਨੂੰ ਨਾਗਪੁਰ ਵਿੱਚ ਆਯੋਜਿਤ 11ਵੇਂ ਆਯੁਰਵੇਦ ਦਿਵਸ ਸਮਾਰੋਹ ਦੌਰਾਨ ਰਸਮੀ ਤੌਰ 'ਤੇ ਜਾਰੀ ਕੀਤਾ ਗਿਆ ਸੀ।
ਆਯੁਸ਼ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਸ਼੍ਰੀ ਪ੍ਰਤਾਪਰਾਓ ਜਾਧਵ ਨੇ ਇਸ ਗੱਲ ‘ਤੇ ਬਲ ਦਿੱਤਾ ਕਿ ਇਹ ਸਿੱਟਾ ਆਯੁਸ਼ ਖੇਤਰ ਦੀ ਆਰਥਿਕ ਸਮਰੱਥਾ ਨੂੰ ਪਛਾਣਨ ਵਿੱਚ ਇੱਕ ਮਹੱਤਵਪੂਰਨ ਉਪਲਬਧੀ ਹਨ। ਉਨ੍ਹਾਂ ਨੇ ਕਿਹਾ ਕਿ ਇਸ ਇਤਿਹਾਸਕ ਅਧਿਐਨ ਦੇ ਸਿੱਟੇ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਆਯੁਸ਼ ਸਿਰਫ਼ ਇੱਕ ਸੱਭਿਆਚਾਰਕ ਵਿਰਾਸਤ ਨਹੀਂ ਹੈ, ਸਗੋਂ ਭਾਰਤ ਦੀ ਅਰਥਵਿਵਸਥਾ ਦਾ ਇੱਕ ਗਤੀਸ਼ੀਲ ਅਤੇ ਉੱਚ ਵਿਕਾਸ ਦਾ ਇੰਜਣ ਹੈ। ਆਯੁਸ਼ ਖੇਤਰ ਸਿਹਤ ਸੰਭਾਲ, ਭਲਾਈ, ਰੁਜ਼ਗਾਰ ਅਤੇ ਗਲੋਬਲ ਆਰਥਿਕ ਜੁੜਾਅ ਵਿੱਚ ਤੇਜ਼ੀ ਨਾਲ ਮਹੱਤਵਪੂਰਨ ਭੂਮਿਕਾ ਨਿਭਾਉਣ ਲਈ ਤਿਆਰ ਹੈ, ਨਾਲ ਹੀ ਸਿਹਤ ਅਤੇ ਆਤਮਨਿਰਭਰ ਭਾਰਤ ਦੇ ਸਾਡੇ ਦ੍ਰਿਸ਼ਟੀਕੋਣ ਵਿੱਚ ਯੋਗਦਾਨ ਦੇ ਰਿਹਾ ਹੈ।
ਆਯੁਸ਼ ਮੰਤਰਾਲੇ ਦੇ ਸਕੱਤਰ ਵੈਦਯ ਰਾਜੇਸ਼ ਕੋਟੇਚਾ ਨੇ ਕਿਹਾ ਕਿ ਪਹਿਲੀ ਵਾਰ, ਰਾਸ਼ਟਰੀ ਪੱਧਰ ‘ਤੇ ਕੀਤੇ ਗਏ ਇੱਕ ਸਰਵੇਖਣ ਰਾਹੀਂ ਆਯੁਸ਼ ਸੇਵਾ ਖੇਤਰ ਦੇ ਆਰਥਿਕ ਯੋਗਦਾਨ ਦਾ ਮੁਲਾਂਕਣ ਕੀਤਾ ਗਿਆ ਹੈ, ਜਿਸ ਵਿੱਚ ਸਾਰੀਆਂ ਪ੍ਰਮੁੱਖ ਆਯੁਸ਼ ਪ੍ਰਣਾਲੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਇਹ ਰਿਪੋਰਟ ਭਵਿੱਖ ਦੀ ਨਿਵੇਸ਼, ਨੀਤੀ ਯੋਜਨਾਬੰਦੀ ਅਤੇ ਸੁਧਾਰਾਂ ਦੇ ਮਾਰਦਰਸ਼ਨ ਲਈ ਇੱਕ ਮਜ਼ਬੂਤ ਸਬੂਤ ਅਧਾਰ ਪ੍ਰਦਾਨ ਕਰਦੀ ਹੈ।
ਆਰਆਈਐੱਸ ਦੇ ਡਾਇਰੈਕਟਰ ਜਨਰਲ ਪ੍ਰੋਫੈਸਰ ਸਚਿਨ ਕੁਮਾਰ ਸ਼ਰਮਾ ਨੇ ਕਿਹਾ ਕਿ ਇਹ ਅਧਿਐਨ ਭਾਰਤ ਦੀ ਆਯੁਸ਼ ਸੇਵਾ ਅਰਥਵਿਵਸਥਾ ਦੀ ਸਬੂਤ-ਅਧਾਰਿਤ ਸਮਝ ਵਿਕਸਿਤ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਪਹਿਲ ਹੈ। ਸਾਰੀਆਂ 6 ਆਯੁਸ਼ ਪ੍ਰਣਾਲੀਆਂ ਦੇ ਤਹਿਤ 15,914 ਸੰਸਥਾਨਾਂ ਦੇ ਰਾਸ਼ਟਰੀ ਪੱਧਰ ‘ਤੇ ਕੀਤੇ ਗਏ ਸਰਵੇਖਣ ਦੇ ਅਧਾਰ ‘ਤੇ, ਇਹ ਸਿੱਟਾ ਦਰਸਾਉਂਦਾ ਹੈ ਕਿ 36.92 ਅਰਬ ਅਮਰੀਕੀ ਡਾਲਰ ਦੀ ਅਰਥਵਿਵਸਥਾ, ਜੋ ਲਗਭਗ 17 ਪ੍ਰਤੀਸ਼ਤ ਦਰ ਤੋਂ ਵਧ ਰਹੀ ਹੈ ਅਤੇ 17 ਲੱਖ ਲੋਕਾਂ ਦੀ ਆਜੀਵਿਕਾ ਦਾ ਸਮਰਥਨ ਕਰਦੀ ਹੈ, ਹੁਣ ਇੱਕ ਪੈਰੀਫਿਰਲ ਸੈਕਟਰ ਨਹੀਂ ਸਗੋਂ ਇੱਕ ਗਤੀਸ਼ੀਲ, ਗਿਆਨ-ਅਧਾਰਿਤ ਸੇਵਾ ਅਰਥਵਿਵਸਥਾ ਹੈ।
ਅਧਿਐਨ ਦੇ ਅਨੁਸਾਰ, ਵਿੱਤੀ ਵਰ੍ਹੇ 2025 ਵਿੱਚ ਆਯੁਸ਼ ਸੇਵਾ ਅਰਥਵਿਵਸਥਾ ਦਾ ਅਨੁਮਾਨਿਤ ਮੁੱਲ 36.92 ਅਰਬ ਅਮਰੀਕੀ ਡਾਲਰ ਸੀ, ਜਿਸ ਨੇ ਵਿੱਤੀ ਵਰ੍ਹੇ 2023 ਤੋਂ 16.91 ਪ੍ਰਤੀਸ਼ਤ ਦੀ ਮਿਸ਼ਰਿਤ ਸਲਾਨਾ ਵਾਧਾ ਦਰ (ਸੀਏਜੀਆਰ) ਦਰਜ ਕੀਤੀ। ਇਹ ਸਿੱਟਾ ਭਾਰਤ ਦੀ ਸੇਵਾ ਅਰਥਵਿਵਸਥਾ ਦੇ ਇੱਕ ਮਹੱਤਵਪੂਰਨ ਅਤੇ ਤੇਜ਼ੀ ਨਾਲ ਵਧਦੇ ਖੇਤਰ ਦੇ ਰੂਪ ਵਿੱਚ ਆਯੁਸ਼ ਸੇਵਾਵਾਂ ਦੇ ਉਭਾਰ ਨੂੰ ਰੇਖਾਂਕਿਤ ਕਰਦੇ ਹਨ, ਜਿਸ ਵਿੱਚ ਸੰਗਠਿਤ ਸਿਹਤ ਸੇਵਾ ਵੰਡ, ਭਲਾਈ ਸੇਵਾਵਾਂ, ਗੁਣਵੱਤਾਪੂਰਨ ਬੁਨਿਆਦੀ ਢਾਂਚੇ ਅਤੇ ਗਲੋਬਲ ਪਹੁੰਚ ਰਾਹੀਂ ਭਵਿੱਖ ਵਿੱਚ ਵਿਸਥਾਰ ਦੀਆਂ ਅਪਾਰ ਸੰਭਾਵਨਾਵਾਂ ਹਨ।
ਅਧਿਐਨ ਤੋਂ ਪਤਾ ਚੱਲਦਾ ਹੈ ਕਿ ਕਲੀਨਿਕ ਅਤੇ ਡੇ-ਕੇਅਰ ਸੈਂਟਰ ਆਯੁਸ਼ ਸੇਵਾਵਾਂ ਦੀ ਅਰਥਵਿਵਸਥਾ ਦਾ ਮੁੱਖ ਅਧਾਰ ਹਨ, ਜੋ ਮਿਲ ਕੇ ਕੁੱਲ ਖੇਤਰੀ ਰੈਵੇਨਿਊ ਦਾ 71 ਪ੍ਰਤੀਸ਼ਤ ਤੋਂ ਵੱਧ ਹਿੱਸਾ ਬਣਾਉਂਦੇ ਹਨ। ਸਿਰਫ਼ ਕਲੀਨਿਕਾਂ ਨੇ ਹੀ ਅਨੁਮਾਨਿਤ 16.21 ਬਿਲੀਅਨ ਅਮਰੀਕੀ ਡਾਲਰ ਦਾ ਰੈਵੇਨਿਊ ਅਰਜਿਤ ਕੀਤਾ, ਜਦਕਿ ਡੇ-ਕੇਅਰ ਸੈਂਟਰਾਂ ਦਾ ਯੋਗਦਾਨ 10.13 ਬਿਲੀਅਨ ਅਮਰੀਕੀ ਡਾਲਰ ਰਿਹਾ। ਆਯੁਰਵੇਦ ਸਭ ਤੋਂ ਵੱਡੀ ਨਿਜੀ ਪ੍ਰਣਾਲੀ ਬਣੀ ਰਹੀ, ਜਿਸ ਦਾ ਹਿੱਸਾ 17.73 ਬਿਲੀਅਨ ਅਮਰੀਕੀ ਡਾਲਰ ਜਾਂ ਖੇਤਰੀ ਰੈਵੇਨਿਊ ਦਾ ਲਗਭਗ 48 ਪ੍ਰਤੀਸ਼ਤ ਹੈ।
ਰਿਪੋਰਟ ਵਿੱਚ ਆਯੁਸ਼ ਅਧਾਰਿਤ ਸਿਹਤ ਸੇਵਾਵਾਂ ਦੇ ਵਧਦੇ ਆਰਥਿਕ ਮਹੱਤਵ ‘ਤੇ ਵੀ ਉਜਾਗਰ ਕੀਤਾ ਗਿਆ ਹੈ, ਜਿਸ ਵਿੱਚ ਯੋਗਾ ਕੇਂਦਰ, ਸਪਾ ਅਤੇ ਆਯੁਸ਼ ਅਧਾਰਿਤ ਸੇਵਾਵਾਂ ਪ੍ਰਦਾਨ ਕਰਨ ਵਾਲੇ ਰਿਜ਼ੋਰਟ ਸ਼ਾਮਲ ਹਨ। ਇਸ ਖੇਤਰ ਵਿੱਚ 21.29 ਪ੍ਰਤੀਸ਼ਤ ਦੀ ਸਲਾਨਾ ਵਾਧਾ ਦਰ (ਸੀਏਜੀਆਰ) ਦਰਜ ਕੀਤੀ ਗਈ ਹੈ, ਜਿਸ ਵਿੱਚ ਯੋਗਾ ਕੇਂਦਰਾਂ ਦੇ ਰੈਵੇਨਿਊ ਵਿੱਚ ਦੋ ਵਰ੍ਹਿਆਂ ਵਿੱਚ ਲਗਭਗ 75 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ, ਜੋ ਨਿਵਾਰਕ ਸਿਹਤ, ਭਲਾਈ ਅਤੇ ਸਮੁੱਚੀ ਦੇਖਭਾਲ ਸੇਵਾਵਾਂ ਦੀ ਵਧਦੀ ਮੰਗ ਨੂੰ ਦਰਸਾਉਂਦੀ ਹੈ।
ਅਧਿਐਨ ਤੋਂ ਪਤਾ ਚੱਲਦਾ ਹੈ ਕਿ ਆਯੁਸ਼ ਸੇਵਾ ਖੇਤਰ ਰੁਜ਼ਗਾਰ ਦਾ ਇੱਕ ਮਹੱਤਵਪੂਰਨ ਸਰੋਤ ਬਣ ਕੇ ਉਭਰਿਆ ਹੈ। ਇਹ ਖੇਤਰ ਪ੍ਰਤੱਖ ਤੌਰ ‘ਤੇ 17 ਲੱਖ ਲੋਕਾਂ ਦੀ ਆਜੀਵਿਕਾ ਦਾ ਸਮਰਥਨ ਕਰਦਾ ਹੈ, ਜਿਨ੍ਹਾਂ ਵਿੱਚੋਂ ਦਸ ਲੱਖ ਤੋਂ ਵੱਧ ਨੋਕਰੀਆਂ ਸਥਾਨਕ ਅਤੇ ਸੁਤੰਤਰ ਕਲੀਨਿਕਾਂ ਵਿੱਚ ਕੇਂਦ੍ਰਿਤ ਹਨ। ਆਯੁਸ਼ ਸੇਵਾ ਖੇਤਰ ਵਿੱਚ ਕੰਮ ਕਰ ਰਹੇ ਕੁੱਲ ਕਰਮਚਾਰੀਆਂ ਵਿੱਚ ਮਹਿਲਾਵਾਂ ਦੀ ਹਿੱਸੇਦਾਰੀ 43 ਪ੍ਰਤੀਸ਼ਤ ਹੈ, ਅਤੇ ਕਈ ਸੰਗਠਿਤ ਖੇਤਰਾਂ ਵਿੱਚ ਮਹਿਲਾਵਾਂ ਦੀ ਭਾਗੀਦਾਰੀ 50 ਪ੍ਰਤੀਸ਼ਤ ਤੋਂ ਵੱਧ ਹੈ। ਆਯੁਸ਼ ਅਧਾਰਿਤ ਸੇਵਾਵਾਂ ਪ੍ਰਦਾਨ ਕਰਨ ਵਾਲੇ ਸਿਹਤ ਕੇਂਦਰਾਂ (ਸਪਾ ਅਤੇ ਰਿਜ਼ੋਰਟ) ਵਿੱਚ 60 ਪ੍ਰਤੀਸ਼ਤ ਤੋਂ ਵੱਧ ਮਹਿਲਾਵਾਂ ਕੰਮ ਕਰ ਰਹੀਆਂ ਹਨ, ਵਿਦਿਅਕ ਸੰਸਥਾਨਾਂ ਵਿੱਚ 58 ਪ੍ਰਤੀਸ਼ਤ ਹੈ, ਡੇ ਕੇਅਰ ਸੈਂਟਰਾਂ ਵਿੱਚ 57 ਪ੍ਰਤੀਸ਼ਤ ਅਤੇ ਹਸਪਤਾਲਾਂ ਵਿੱਚ 53 ਪ੍ਰਤੀਸ਼ਤ ਮਹਿਲਾਵਾਂ ਕੰਮ ਕਰ ਰਹੀਆਂ ਹਨ।
ਅਧਿਐਨ ਵਿੱਚ ਮੈਡੀਕਲ ਵੈਲਿਊ ਟ੍ਰੈਵਲ (ਐੱਮਵੀਟੀ) ਵਿੱਚ ਆਯੁਸ਼ ਦੀ ਵਧਦੀ ਸਮਰੱਥਾ ਵੱਲ ਵੀ ਇਸ਼ਾਰਾ ਕੀਤਾ ਗਿਆ ਹੈ। ਵਿੱਤੀ ਵਰ੍ਹੇ 2025 ਵਿੱਚ ਇਸ ਖੇਤਰ ਨੇ ਐੱਮਵੀਟੀ ਰੈਵੇਨਿਊ ਵਿੱਚ ਅਨੁਮਾਨਿਤ 1.77 ਬਿਲੀਅਨ ਅਮਰੀਕੀ ਡਾਲਰ ਦਾ ਯੋਗਦਾਨ ਦਿੱਤਾ। ਹਾਲਾਂਕਿ ਅੰਤਰਰਾਸ਼ਟਰੀ ਮਰੀਜ਼ਾਂ ਵਿੱਚ ਕੁੱਲ ਮਰੀਜ਼ਾਂ ਦਾ ਸਿਰਫ਼ 5 ਪ੍ਰਤੀਸ਼ਤ ਹੈ, ਲੇਕਿਨ ਹਸਪਤਾਲ ਦੇ ਰੈਵੇਨਿਊ ਵਿੱਚ ਉਨ੍ਹਾਂ ਦਾ ਯੋਗਦਾਨ ਅਨੁਮਾਨਿਤ 15-25 ਪ੍ਰਤੀਸ਼ਤ ਹੈ। ਅਧਿਐਨ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਪੰਚਕਰਮਾ ਅਤੇ ਰਿਹਾਇਸ਼ੀ ਯੋਗਾ ਸਮੇਤ ਆਯੁਸ਼ ਦੇ ਚਿਕਿਤਸਕ ਪ੍ਰੋਗਰਾਮਾਂ ਦੇ ਕਾਰਨ ਮਰੀਜ਼ਾਂ ਦਾ ਹਸਪਤਾਲ ਵਿੱਚ ਪ੍ਰਵਾਸ ਲੰਬਾ ਹੁੰਦਾ ਹੈ, ਜਿਸ ਦੀ ਔਸਤ ਮਿਆਦ 5 ਤੋਂ 11 ਦਿਨਾਂ ਤੱਕ ਹੁੰਦੀ ਹੈ।
ਡਿਜੀਟਲ ਮੌਜੂਦਗੀ ਅਤੇ ਗੁਣਵੱਤਾ ਮਾਨਤਾ ਵੀ ਅੰਤਰਰਾਸ਼ਟਰੀ ਮਰੀਜ਼ਾਂ ਨੂੰ ਆਕਰਸ਼ਿਤ ਕਰਨ ਵਿੱਚ ਮਹੱਤਵਪੂਰਨ ਕਾਰਕ ਦੇ ਰੂਪ ਵਿੱਚ ਉਭਰ ਰਹੀਆਂ ਹਨ। ਅਧਿਐਨ ਦੇ ਅਨੁਸਾਰ, ਇੱਕ ਸਮਰਪਿਤ ਕਾਰਜਸ਼ੀਲ ਵੈੱਬਸਾਈਟ ਵਾਲੇ ਪ੍ਰਤੀਸ਼ਠਾਨਾਂ ਦੇ ਅੰਤਰਰਾਸ਼ਟਰੀ ਮਰੀਜ਼ਾਂ ਨੂੰ ਆਕਰਸ਼ਿਤ ਕਰਨ ਦੀ ਸੰਭਾਵਨਾ 3.6 ਗੁਣਾ ਵੱਧ ਹੁੰਦੀ ਹੈ, ਜਦਕਿ ਐੱਨਏਬੀਐੱਚ ਜਾਂ ਆਈਐੱਸਓ ਜਿਹੇ ਮਾਨਤਾ ਪ੍ਰਾਪਤ ਗੁਣਵੱਤਾ ਮਾਨਤਾ ਨਾਲ ਇਹ ਸੰਭਾਵਨਾ ਦੁੱਗਣੀ ਹੋ ਜਾਂਦੀ ਹੈ।
ਭਵਿੱਖ ਦੀ ਦ੍ਰਿਸ਼ਟੀ ਨਾਲ, ਅਧਿਐਨ ਵਿੱਚ ਅਨੁਮਾਨ ਲਗਾਇਆ ਗਿਆ ਹੈ ਕਿ ਭਾਰਤ ਦੇ ਵਰ੍ਹੇ 2047 ਤੱਕ ਵਿਕਸਿਤ ਭਾਰਤ ਬਣਨ ਦੀ ਦਿਸ਼ਾ ਵਿੱਚ ਪ੍ਰਗਤੀ ਦੇ ਨਾਲ-ਨਾਲ ਇਸ ਖੇਤਰ ਵਿੱਚ ਮਹੱਤਵਪੂਰਨ ਵਾਧੇ ਦੀਆਂ ਸੰਭਾਵਨਾਵਾਂ ਹਨ। ਬੁਨਿਆਦੀ ਢਾਂਚੇ, ਗੁਣਵੱਤਾ ਪ੍ਰਣਾਲੀਆਂ, ਕੌਸ਼ਲ, ਡਿਜੀਟਲ ਸਮਰੱਥਾਵਾਂ ਅਤੇ ਅੰਤਰਰਾਸ਼ਟਰੀ ਬਜ਼ਾਰ ਤੱਕ ਪਹੁੰਚ ਨੂੰ ਮਜ਼ਬੂਤ ਕਰਨ ‘ਤੇ ਆਯੁਸ਼ ਸੇਵਾ ਅਰਥਵਿਵਸਥਾ ਵਿੱਤੀ ਵਰ੍ਹੇ 2025 ਵਿੱਚ ਅਨੁਮਾਨਿਤ 36.92 ਅਰਬ ਅਮਰੀਕੀ ਡਾਲਰ ਤੋਂ ਵਧ ਕੇ 2047 ਤੱਕ 216 ਅਰਬ ਤੋਂ 318 ਅਰਬ ਅਮਰੀਕੀ ਡਾਲਰ ਤੱਕ ਪਹੁੰਚ ਸਕਦੀ ਹੈ।
ਇਸ ਅਧਿਐਨ ਵਿੱਚ ਆਯੁਸ਼ ਦੀ ਗਿਆਨ ਮੁੱਲ ਲੜੀ, ਉੱਦਮ ਅਤੇ ਸੰਸਥਾਗਤ ਸਮਰੱਥਾਵਾਂ, ਗਲੋਬਲ ਮੁਕਾਬਲੇਬਾਜ਼ੀ ਅਤੇ ਮੈਡੀਕਲ ਮੁੱਲ ਯਾਤਰਾ ਅਤੇ ਡਿਜੀਟਲ ਤਕਨਾਲੋਜੀਆਂ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਰਾਹੀਂ ਇਨੋਵੇਸ਼ਨ ਜਿਹੇ ਚਾਰ ਥੰਮ੍ਹਾਂ ਦੇ ਵਿਸ਼ਲੇਸ਼ਣ ‘ਤੇ ਅਧਾਰਿਤ ਇੱਕ ਰਣਨੀਤਕ ਮਾਰਗ ਦੀ ਰੂਪਰੇਖਾ ਪੇਸ਼ ਕੀਤੀ ਗਈ ਹੈ। ਇਸ ਵਿੱਚ ਵਿਆਪਕ ਗੁਣਵੱਤਾ ਮਾਨਤਾ, ਡਿਜੀਟਲ ਹੈਲਥ ਰਿਕਾਰਡ, ਕਾਰਜਬਲ ਹੁਨਰ ਵਿਕਾਸ,ਅੰਤਰਰਾਸ਼ਟਰੀ ਤਤਪਰਤਾ ਅਤੇ ਉਭਰਦੀਆਂ ਤਕਨਾਲੋਜੀਆਂ ਨੂੰ ਜ਼ਿੰਮੇਵਾਰੀਪੂਰਨ ਅਪਣਾਉਣ ਦੀ ਜ਼ਰੂਰਤ ‘ਤੇ ਵੀ ਜ਼ੋਰ ਦਿੱਤਾ ਗਿਆ ਹੈ।
ਇਹ ਸਿੱਟਾ ਆਯੁਸ਼ ਦੀ ਵਧਦੀ ਭੂਮਿਕਾ ਨੂੰ ਨਾ ਸਿਰਫ਼ ਇੱਕ ਸਿਹਤ ਸੇਵਾ ਅਤੇ ਭਲਾਈ ਈਕੋਸਿਸਟਮ ਦੇ ਰੂਪ ਵਿੱਚ, ਸਗੋਂ ਰੁਜ਼ਗਾਰ ਸਿਰਜਣ, ਉੱਦਮਤਾ, ਸੇਵਾ-ਅਧਾਰਿਤ ਆਰਥਿਕ ਵਿਕਾਸ ਅਤੇ ਰਵਾਇਤੀ ਅਤੇ ਪੂਰਕ ਮੈਡੀਕਲ ਵਿੱਚ ਭਾਰਤ ਦੀ ਵਧਦੀ ਗਲੋਬਲ ਭਾਗੀਦਾਰੀ ਵਿੱਚ ਯੋਗਦਾਨਕਰਤਾ ਦੇ ਰੂਪ ਵਿੱਚ ਵੀ ਪੁਸ਼ਟ ਕਰਦੇ ਹਨ।
ਆਰਆਈਐੱਸ ਅਧਿਐਨ ਆਯੁਸ਼ ਸੇਵਾਵਾਂ ਦੇ ਵਿਕਸਿਤ ਹੁੰਦੈ ਲੈਂਡਸਕੇਪ ਦਾ ਸਬੂਤ-ਅਧਾਰਿਤ ਮੁਲਾਂਕਣ ਪ੍ਰਦਾਨ ਕਰਦਾ ਹੈ ਅਤੇ ਆਉਣ ਵਾਲੇ ਵਰ੍ਹਿਆਂ ਵਿੱਚ ਭਾਰਤ ਦੀ ਸਿਹਤ ਸੰਭਾਲ, ਭਲਾਈ ਅਤੇ ਆਰਥਿਕ ਵਿਕਾਸ ਤਰਜੀਹਾਂ ਵਿੱਚ ਇਸ ਖੇਤਰ ਦੇ ਯੋਗਦਾਨ ਨੂੰ ਮਜ਼ਬੂਤ ਕਰਨ ਦੇ ਮੌਕਿਆਂ ਦੀ ਪਛਾਣ ਕਰਦਾ ਹੈ।

*********
ਐੱਸਆਰ/ਐੱਸਵੀ/ਐੱਸਜੀ/ਬਲਜੀਤ
(Release ID: 2317137)
ਵਿਜ਼ੀਟਰ ਕਾਊਂਟਰ : 6