ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਧਰਮਵੀਰ ਚੌਧਰੀ, ਮਨੂ ਟੀਐੱਸ, ਜੈ ਕੁਮਾਰ ਅਤੇ ਵਿਸ਼ਾਲ ਟੀਕੇ ਨੂੰ ਏਸ਼ਿਆਈ ਖੇਡਾਂ ਵਿੱਚ ਪੁਰਸ਼ਾਂ ਦੀ 4x400 ਮੀਟਰ ਰਿਲੇਅ ਵਿੱਚ ਕਾਂਸੀ ਦਾ ਤਮਗ਼ਾ ਜਿੱਤਣ ’ਤੇ ਵਧਾਈਆਂ ਦਿੱਤੀਆਂ

Posted On: 29 SEP 2026 9:41PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਧਰਮਵੀਰ ਚੌਧਰੀ, ਮਨੂ ਟੀਐੱਸ, ਜੈ ਕੁਮਾਰ ਅਤੇ ਵਿਸ਼ਾਲ ਟੀਕੇ ਨੂੰ ਏਸ਼ਿਆਈ ਖੇਡਾਂ ਵਿੱਚ ਪੁਰਸ਼ਾਂ ਦੀ 4x400 ਮੀਟਰ ਰਿਲੇਅ ਵਿੱਚ ਕਾਂਸੀ ਦਾ ਤਮਗ਼ਾ ਜਿੱਤਣ ’ਤੇ ਵਧਾਈ ਦਿੱਤੀ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਟੀਮ ਨੇ ਸ਼ਾਨਦਾਰ ਟਾਈਮਿੰਗ ਨਾਲ ਇਹ ਤਮਗ਼ਾ ਹਾਸਲ ਕੀਤਾ ਹੈ।

ਸ਼੍ਰੀ ਮੋਦੀ ਨੇ ਉਮੀਦ ਜਤਾਈ ਕਿ ਉਨ੍ਹਾਂ ਦੀ ਇਹ ਸਫ਼ਲਤਾ ਆਉਣ ਵਾਲੇ ਸਮੇਂ ਵਿੱਚ ਅਥਲੈਟਿਕਸ ਦੀ ਪ੍ਰਸਿੱਧੀ ਵਿੱਚ ਯੋਗਦਾਨ ਪਾਵੇਗੀ।

ਪ੍ਰਧਾਨ ਮੰਤਰੀ ਦਫ਼ਤਰ ਨੇ ਐੱਕਸ ’ਤੇ ਪੋਸਟ ਕੀਤਾ;

“ਅਸਲ ਵਿੱਚ ਸ਼ਾਨਦਾਰ!

ਧਰਮਵੀਰ ਚੌਧਰੀ, ਮਨੂ ਟੀਐੱਸ, ਜੈ ਕੁਮਾਰ ਅਤੇ ਵਿਸ਼ਾਲ ਟੀਕੇ ਨੂੰ ਸ਼ਾਨਦਾਰ ਟਾਈਮਿੰਗ ਨਾਲ ਪੁਰਸ਼ਾਂ ਦੀ 4x400 ਮੀਟਰ ਰਿਲੇਅ ਵਿੱਚ ਕਾਂਸੀ ਦਾ ਤਮਗ਼ਾ ਜਿੱਤਣ ’ਤੇ ਵਧਾਈਆਂ। ਉਮੀਦ ਹੈ ਕਿ ਉਨ੍ਹਾਂ ਦੀ ਇਹ ਸਫ਼ਲਤਾ ਆਉਣ ਵਾਲੇ ਸਮੇਂ ਵਿੱਚ ਅਥਲੈਟਿਕਸ ਦੀ ਪ੍ਰਸਿੱਧੀ ਵਿੱਚ ਯੋਗਦਾਨ ਪਾਵੇ: ਪੀਐੱਮ @narendramodi”

 

*********

ਐੱਮਜੇਪੀਐੱਸ/ਐੱਸਐੱਸ/ਐੱਸਟੀ


(Release ID: 2316814) ਵਿਜ਼ੀਟਰ ਕਾਊਂਟਰ : 8