ਗ੍ਰਹਿ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਸਾਬਕਾ ਅੰਤਰਰਾਸ਼ਟਰੀ ਪ੍ਰਧਾਨ ਅਸ਼ੋਕ ਸਿੰਘਲ ਜੀ ਦੀ ਜਯੰਤੀ ‘ਤੇ ਆਯੋਜਿਤ ਜਨਮ ਸ਼ਤਾਬਦੀ ਵਰ੍ਹੇ ਦੇ ਉਦਘਾਟਨੀ ਸਮਾਰੋਹ ਨੂੰ ਸੰਬੋਧਨ ਕੀਤਾ


ਤਿਆਗ, ਸਾਦਗੀ, ਮਿਸਾਲੀ ਦੇਸ਼ਭਗਤੀ, ਧਰਮ ਪ੍ਰਤੀ ਨਿਸ਼ਠਾ ਅਤੇ ਸੰਘਰਸ਼, ਇਨ੍ਹਾਂ ਸਾਰੇ ਗੁਣਾਂ ਦਾ ਸੰਗਮ ਸੀ ਅਸ਼ੋਕ ਜੀ ਦਾ ਜੀਵਨ, ਉਨ੍ਹਾਂ ਦੀ ਜਨਮ ਸ਼ਤਾਬਦੀ ‘ਤੇ ਸਾਡੇ ਸਾਰਿਆਂ ਦਾ ਇੱਥੇ ਇਕੱਠੇ ਹੋਣਾ ਮਾਣ ਦੀ ਗੱਲ ਹੈ

ਜੀਵਨ ਦੇ ਹਰ ਪੜਾਅ ‘ਤੇ ਸ਼੍ਰੇਸ਼ਠ ਰਹੇ ਅਸ਼ੋਕ ਜੀ ਨੇ ਵਿਦਿਆਰਥੀ, ਸਵੈ-ਸੇਵਕ ਅਤੇ ਪ੍ਰਚਾਰਕ ਤੋਂ ਲੈ ਕੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਅੰਤਰਰਾਸ਼ਟਰੀ ਪ੍ਰਧਾਨ ਤੱਕ, ਆਖਰੀ ਸਾਹ ਤੱਕ ਹਿੰਦੂਤਵ ਨੂੰ ਸਮਰਪਿਤ ਜੀਵਨ ਵਤੀਤ ਕੀਤਾ

ਸਮ੍ਰਿੱਧ ਅਤੇ ਉੱਘੇ ਪਰਿਵਾਰ ਵਿੱਚ ਜਨਮ ਲੈਣ ਦੇ ਬਾਵਜੂਦ ਵੀ ਉਹ ਵਿਸ਼ਵ ਹਿੰਦੂ ਪ੍ਰੀਸ਼ਦ ਦਫ਼ਤਰ ਦੇ ਛੋਟੇ ਜਿਹੇ ਕਮਰੇ ਵਿੱਚ ਰਹੇ; ਇੱਥੇ ਬਿਤਾਏ ਉਨ੍ਹਾਂ ਦੇ 20 ਸਾਲ ਅੱਜ ਦੇ ਨੌਜਵਾਨ ਕਾਰਕੁਨਾਂ ਲਈ ਪ੍ਰੇਰਨਾ ਦਾ ਸਰੋਤ ਹਨ।

ਅਸ਼ੋਕ ਦੀ ਸਵੈ ਇੱਕ ਸੰਸਥਾ ਸਨ, ਉਨ੍ਗਾਂ ਦਾ ਤਿਆਗ, ਸਾਦਗੀ ਅਤੇ ਮਿਹਨਤਕਸ਼ ਸੁਭਾਅ ਇਸ ਜਨਮ-ਸ਼ਤਾਬਦੀ ਵਰ੍ਹੇ ਦੌਰਾਨ ਲੱਖਾਂ ਨੌਜਵਾਨਾਂ ਲਈ ਪ੍ਰੇਰਨਾ ਦਾ ਸਰੋਤ ਬਣਨਗੇ।

ਖਰਾਬ ਸਿਹਤ ਰਹਿੰਦੇ ਹੋਏ ਵੀ ਵੱਡੀ ਊਮਰ ਵਿੱਚ 16 ਘੰਟੇ ਕੰਮ ਕਰਨ ਦੀ ਪ੍ਰੇਰਣਾ ਉਨ੍ਹਾਂ ਨੂੰ ਸਿਰਫ ਆਪਣੀ ਮਿਸਾਲੀ ਰਾਸ਼ਟਰ ਭਗਤੀ ਨਾਲ ਮਿਲਾਉਂਦੀਆਂ ਸਨ

ਹਿੰਦੂ ਧਰਮ, ਵੇਦਾਂ, ਉਪਨਿਸ਼ਦਾਂ, ਸੰਸਕ੍ਰਿਤੀ ਅਤੇ ਸੰਤ-ਪਰੰਪਰਾ ਪ੍ਰਤੀ ਅਸ਼ੋਕ ਜੀ ਦੇ ਮਨ ਵਿੱਚ ਡੂੰਘਾ ਸਨਮਾਨ ਦਾ ਭਾਵ ਸੀ ਅਤੇ ਉਹ ਸਾਰੀ ਉਮਰ ਪੂਰੇ ਦਿਲੋਂ ਇਨ੍ਹਾਂ ਪ੍ਰਤੀ ਸਮਰਪਿਤ ਰਹੇ।

ਅਸ਼ੋਕ ਜੀ ਕਹਿੰਦੇ ਸਨ ਕਿ ਹਿੰਦੂ ਧਰਮ ਨੂੰ ਦੁਨੀਆ ਤੱਕ ਇਸ ਲਈ ਨਹੀਂ ਪਹੁੰਚਾਉਣਾ ਹੈ ਕਿ ਅਸੀਂ ਹਿੰਦੂ ਹਾਂ, ਸਗੋਂ ਇਸ ਲਈ ਕਿ ਸੰਪੂਰਨ ਦੁਨੀਆ ਦੇ ਕਲਿਆਣ ਦੀ ਚਿੰਤਾ ਸਿਰਫ ਹਿੰਦੂ ਧਰਮ ਕਰਦਾ ਹੈ

ਰਾਮ ਜਨਮ ਭੂਮੀ ਅੰਦੋਲਨ ਉਨ੍ਹਾਂ ਦੇ ਰੋਮ-ਰੋਮ ਵਿੱਚ ਵਸਿਆ ਸੀ; ਉਨ੍ਹਾਂ ਦਾ ਮੰਨਣਾ ਸੀ ਕਿ ਭਾਰਤ ਦਾ ਵਿਸ਼ਵ ਵਿੱਚ ਸਥਾਨ ਉਸ ਵੇਲੇ ਗੌਰਵਮਯ ਹੋਵੇਗਾ ਜਦੋਂ ਗੁਲਾਮੀ ਦੇ ਕਾਲਖੰਡ ਦੇ ਚਿਨ੍ਹਾਂ ਨੂੰ ਮਿਟਾ ਕੇ ਸ਼ਾਨਦਾਰ ਰਾਮ ਮੰਦਿਰ ਬਣਾਇਆ ਜਾਵੇ

ਉਨ੍ਹਾਂ ਦੇ ਨਿਜੀ ਅਤੇ ਜਨਤਕ ਜੀਵਨ ਵਿੱਚ ਕੋਈ ਅੰਤਰ ਨਹੀਂ ਰਿਹਾ; ਦੇਸ਼ ਲਈ ਜਿਉਣ ਦੇ ਮੰਤਰ ਨੂੰ ਅਪਣਾਉਂਦੇ ਹੋਏ ਉਨ੍ਹਾਂ ਨੇ ਆਪਣੇ ਨਿਜੀ ਜੀਵਨ ਨੂੰ ਉਸ ਵਿੱਚ ਅਰਪਿਤ ਕਰ ਦਿੱਤਾ ਅਤੇ ਸੰਗਠਨ ਦੇ ਕੰਮਾਂ ਨੂੰ ਸਾਧਨਾ ਵਜੋਂ ਸਵੀਕਾਰ ਕੀਤਾ

ਜਦੋਂ ਕੋਈ ਸਮਾਜ ਆਪਣੇ ਨਾਇਕਾਂ ਨੂੰ ਭੁੱਲ ਜਾਂਦਾ ਹੈ, ਤਾਂ ਵਿਚਾਰਧਾਰਕ ਵੈਕਿਊਮ ਪੈਦਾ ਹੁੰਦਾ ਹੈ ਅਤੇ ਨੌਜਵਾਨ ਦੂਰ-ਦੁਰਾਡੇ ਦੀਆਂ ਸਭਿਅਤਾਵਾਂ ਵਿੱਚ ਆਪਣੇ ਨਾਇਕ ਲੱਭਣ ਲਗਦਾ ਹੈ, ਇਸ ਲਈ ਅਸ਼ੋਕ ਜੀ ਦਾ ਜੀਵਨ ਅਤੇ ਇਹ ਜਨਮ ਸ਼ਤਾਬਦੀ ਬਹੁਤ ਮਹੱਤਵਪੂਰਨ ਹੈ

ਪ੍ਰਧਾਨ ਮੰਤਰੀ ਮੋਦੀ ਜੀ ਦੇ ਆਉਣ ਤੋਂ ਬਾਅਦ 5 ਵਰ੍ਹਿਆਂ ਵਿੱਚ ਹੀ ਸਾਰੀਆਂ ਰੁਕਾਵਟਾਂ ਦੂਰ ਹੋਇਆ ਅਤੇ ਬਿਨਾ ਖੂਨ-ਖਰਾਬੇ ਦੇ ਭਗਵਾਨ ਸ਼੍ਰੀਰਾਮ ਦਾ ਸ਼ਾਨਦਾਰ ਮੰਦਿਰ ਬਣਾਇਆ

ਅੱਜ 11 ਸ਼੍ਰੀ ਰਾਮ ਥੰਮ੍ਹਾਂ (pillars) ਦਾ ਡਿਜੀਟਲ ਤੌਰ 'ਤੇ ਉਦਘਾਟਨ ਕੀਤਾ ਗਿਆ, ਜੋ ਆਉਣ ਵਾਲੇ ਹਜ਼ਾਰ ਵਰ੍ਹਿਆਂ ਤੱਕ ਸ਼੍ਰੀ ਰਾਮ ਵਨ ਗਮਨ ਪਥ' ਅਤੇ ਭਗਵਾਨ ਸ਼

Posted On: 27 SEP 2026 7:40PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਨਵੀਂ ਦਿੱਲੀ ਵਿਖੇ ਵਿਸ਼ਵ ਹਿੰਦੂ ਪ੍ਰੀਸ਼ਦ (VHP) ਦੇ ਸਾਬਕਾ ਪ੍ਰੈਜੀਡੈਂਟ ਅਸ਼ੋਕ ਸਿੰਘਲ ਦੀ ਜਯੰਤੀ ਦੇ ਮੌਕੇ, ਆਯੋਜਿਤ ਸ਼ਤਾਬਦੀ ਸਮਾਰੋਹ ਦੇ ਉਦਘਾਟਨ ਪ੍ਰੋਗਰਾਮ ਨੂੰ ਸੰਬੋਧਨ ਕੀਤਾ। ਇਸ ਮੌਕੇ ‘ਤੇ ਕਈ ਪਤਵੰਤੇ ਮੌਜੂਦ ਸਨ।

ਇਕੱਠ ਨੂੰ ਸੰਬੋਧਨ ਕਰਦੇ ਹੋਏ, ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਸਤਿਕਾਰਯੋਗ ਅਸ਼ੋਕ ਜੀ ਦੇ ਸ਼ਤਾਬਦੀ ਸਮਾਰੋਹ ਦੇ ਉਦਘਾਟਨ ਮੌਕੇ ‘ਤੇ ਇੱਥੇ ਮੌਜੂਦ ਹੋਣਾ ਸਾਡੇ ਸਾਰਿਆਂ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਨੇ ਕਿਹਾ ਕਿ ਅਸ਼ੋਕ ਜੀ ਦਾ ਜਨਮ ਸੌ ਸਾਲ ਪਹਿਲਾਂ ਹੋਇਆ ਸੀ ਅਤੇ ਉਹ ਆਪਣੇ ਜੀਵਨ ਦੇ ਹਰ ਪੜਾਅ ‘ਤੇ ਇੱਕ ਮਿਸਾਲ ਬਣੇ ਰਹੇ। ਇੱਕ ਵਿਦਿਆਰਥੀ ਦੇ ਤੌਰ ‘ਤੇ ਉਨ੍ਹਾਂ ਨੇ ਬਿਹਤਰੀਨ ਕੰਮ ਕੀਤਾ; ਇੱਕ ਸਵਯਮਸੇਵਕ ਵਜੋਂ ਉਹ ਉੱਤਮ ਰਹੇ; ਅਤੇ ਇੱਕ ਪ੍ਰਚਾਰਕ ਵਜੋਂ ਵੀ ਉਨ੍ਹਾਂ ਨੇ ਆਪਣੀ ਵੱਖਰੀ ਪਛਾਣ ਬਣਾਈ। ਜਦੋਂ ਉਨ੍ਹਾਂ ਨੂੰ ਵਿਸ਼ਵ ਹਿੰਦੂ ਪ੍ਰੀਸ਼ਦ ਦੀ ਜਿੰਮੇਦਾਰੀ ਸੌਂਪੀ ਗਈ, ਤਾਂ ਉਨ੍ਹਾਂ ਨੇ ਆਪਣੇ ਆਖਰੀ ਸਾਹਾਂ ਤੱਕ ਅਟੁੱਟ ਸਮਰਪਣ ਨਾਲ ਹਿੰਦੂਤਵ ਲਈ ਸਮਰਪਿਤ ਜੀਵਨ ਬਿਤਾਇਆ ਅਤੇ ਆਪਣੇ ਮਿਸ਼ਨ ਵਿੱਚ ਸਫਲ ਰਹੇ। ਅਜਿਹੀਆਂ ਸ਼ਖਸੀਅਤਾਂ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਹਨ। ਸ਼੍ਰੀ ਸ਼ਾਹ ਨੇ ਕਿਹਾ ਕਿ ਸਾਦਗੀ, ਮਿਸਾਲੀ ਦੇਸ਼ਭਗਤੀ, ਧਰਮ ਦੇ ਪ੍ਰਤੀ ਨਿਸ਼ਠਾ, ਸਵਯਮਸੇਵਕ ਆਦਰਸ਼ਾਂ ਪ੍ਰਤੀ ਵਚਨਬੱਧਤਾ ਅਤੇ ਸੰਘਰਸ਼ ਦੀ ਭਾਵਨਾ-ਇਹ ਸਾਰੇ ਗੁਣ ਅਸ਼ੋਕ ਜੀ ਦੇ ਜੀਵਨ ਵਿੱਚ ਇਕੱਠੇ ਸ਼ਾਮਲ ਸਨ। ਉਨ੍ਹਾਂ ਦਾ ਜਨਮ ਇੱਕ ਬਹੁਤ ਹੀ ਪ੍ਰਤਿਸ਼ਠਿਤ ਅਤੇ ਸੰਪੰਨ ਪਰਿਵਾਰ ਵਿੱਚ ਹੋਇਆ ਸੀ। ਅਜਿਹੇ ਪਰਿਵਾਰ ਵਿੱਚ ਜਨਮ ਲੈਣ ਦੇ ਬਾਵਜੂਦ, ਉਹ ਆਪਣੀ ਜੀਵਨਸ਼ੈਲੀ ਵਿੱਚ ਪੂਰੀ ਤਰ੍ਹਾਂ ਨਾਲ ਸਾਦਗੀਪਰੂਨ ਬਣੇ ਰਹੇ, ਜਿਸ ਦਾ ਨਤੀਜਾ ਅੱਜ ਸਾਡੇ ਸਾਹਮਣੇ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਰਾਮ ਜਨਮ ਭੂਮੀ ਮੰਦਿਰ ਦਾ ਨਿਰਮਾਣ ਹੁੰਦੇ ਹੋਏ ਦੇਖਿਆ ਹੈ, ਜਿਸ ਲਈ ਪੂਰਾ ਹਿੰਦੂ ਸਮਾਜ ਬਲੀਦਾਨ ਦਿੰਦਾ ਰਿਹਾ, ਸੰਘਰਸ਼ ਕਰਦਾ ਰਿਹਾ ਅਤੇ ਉਸ ਪਲ ਲਈ ਇਕਜੁੱਟ ਹੋਇਆ ਜਿਸ ਦਾ ਇੰਤਜਾਰ ਸਾਢੇ ਪੰਜ ਸਦੀਆਂ ਤੋਂ ਕੀਤਾ ਜਾ ਰਿਹਾ ਸੀ। ਉਨ੍ਹਾਂ ਨੇ ਕਿਹਾ ਕਿ ਵੀਐੱਚਪੀ ਵਿੱਚ ਜਿਸ ਕਮਰੇ ਵਿੱਚ ਅਸ਼ੋਕ ਜੀ ਨੇ ਆਪਣੇ ਜੀਵਨ ਦੇ ਵੀਹ ਵਰ੍ਹੇ ਬਿਤਾਏ, ਉਹ ਅੱਜ ਕਾਰਜਕਰਤਾਵਾਂ ਲਈ ਲਗਭਗ ਇੱਕ ਪ੍ਰਦਰਸ਼ਨੀ ਸਥਲ ਬਣ ਗਿਆ ਹੈ। ਇੰਨੀ ਸਾਦਗੀ ਨਾਲ ਜਿਉਣਾ ਅਤੇ ਅਜਿਹੀ ਮਿਸਾਲੀ ਦੇਸ਼ਭਗਤੀ ਬਣਾਈ ਰੱਖਣਾ ਅਸਲ ਵਿੱਚ ਦੁਰਲਭ ਹੈ।

 

ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਜ਼ਿਆਦਾ ਉਮਰ ਹੋਣ ਦੇ ਬਾਵਜੂਦ ਅਸ਼ੋਕ ਜੀ ਦਿਨ ਵਿੱਚ 16 ਘੰਟੇ ਕੰਮ ਕਰਦੇ ਸਨ। ਉਨ੍ਹਾਂ ਦੀ ਪ੍ਰੇਰਣਾ ਦਾ ਇੱਕੋ-ਇੱਕ ਸਰੋਤ ਦੇਸ਼ ਪ੍ਰਤੀ ਉਨ੍ਹਾਂ ਦੀ ਮਿਸਾਲੀ ਦੇਸ਼-ਭਗਤੀ ਸੀ। ਅਸ਼ੋਕ ਜੀ ਹਿੰਦੂ ਧਰਮ, ਵੇਦਾਂ, ਉਪਨਿਸ਼ਦਾਂ, ਸੰਸਕ੍ਰਿਤ, ਭਾਰਤੀ ਸੱਭਿਆਚਾਰ ਅਤੇ ਸੰਤ-ਪਰੰਪਰਾ ਦਾ ਬਹੁਤ ਸਨਮਾਨ ਕਰਦੇ ਸਨ। ਜੀਵਨ ਭਰ ਉਨ੍ਹਾਂ ਨੇ ਇਨ੍ਹਾਂ ਸਾਰੀਆਂ ਪ੍ਰਤੀ ਡੂੰਘੀ ਸ਼ਰਧਾ ਕਾਇਮ ਰੱਖੀ। ਉਨ੍ਹਾਂ ਦਾ ਮੰਨਣਾ ਸੀ ਕਿ ਜੇਕਰ ਕੋਈ ਚੀਜ਼ ਪੂਰੇ ਸੰਸਾਰ ਦੀ ਭਲਾਈ ਵਿੱਚ ਯੋਗਦਾਨ ਪਾ ਸਕਦੀ ਹੈ, ਤਾਂ ਉਹ ਹਿੰਦੂ ਧਰਮ, ਵੇਦ ਅਤੇ ਉਪਨਿਸ਼ਦ ਹੀ ਹਨ। ਸ਼ਾਂਤੀ ਮੰਤਰ ਦਾ ਉਦਾਹਰਣ ਦਿੰਦਿਆਂ ਉਨ੍ਹਾਂ ਸਮਝਾਇਆ ਕਿ ਹਿੰਦੂ ਧਰਮ ਦਾ ਮਾਣ ਵਧਾਉਣਾ ਅਤੇ ਉਸ ਨੂੰ ਵਿਸ਼ਵ ਪੱਧਰ 'ਤੇ ਸਥਾਪਿਤ ਕਰਨ ਦਾ ਉਦੇਸ਼ ਸਿਰਫ਼ ਇਸ ਲਈ ਨਹੀਂ ਸੀ ਕਿ ਅਸੀਂ ਹਿੰਦੂ ਹਾਂ, ਸਗੋਂ ਇਸ ਲਈ ਸੀ ਕਿਉਂਕਿ ਹਿੰਦੂ ਧਰਮ ਪੂਰੀ ਦੁਨੀਆ ਦੀ ਭਲਾਈ ਦੀ ਗੱਲ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਗੁਰੂ ਗੋਲਵਲਕਰ ਜੀ ਦੇ ਸ਼ਬਦ ਸਨ ਕਿ ਸਾਡੇ ਕੰਮ ਦਾ ਅਧਾਰ ਸਿਰਫ਼ ਨਿਰਸਵਾਰਥ ਅਤੇ ਪਵਿੱਤਰ ਪ੍ਰੇਮ ਹੀ ਹੋ ਸਕਦਾ ਹੈ—ਅਤੇ ਹੋਰ ਕੁਝ ਨਹੀਂ। ਇੰਨ੍ਹੀ ਮਹਾਨ ਸ਼ਖਸੀਅਤ ਵਾਲੇ ਵਿਅਕਤੀ ਹੋਣ ਦੇ ਬਾਵਜੂਦ ਉਹ ਸਾਰੀ ਉਮਰ ਸਵੈ-ਸੇਵਕ ਬਣੇ ਰਹੇ। ਅਸ਼ੋਕ ਜੀ ਨੇ ਬਿਨਾ ਕਿਸੇ ਤਾਰੀਫ ਜਾਂ ਪ੍ਰਚਾਰ ਦੀ ਇੱਛਾ ਦੇ, ਪ੍ਰਚਾਰਕ ਦੇ ਜੀਵਨ ਦੇ ਹਰ ਨਿਯਮ ਦਾ ਪੂਰੀ ਨਿਸ਼ਠਾ ਨਾਲ ਪਾਲਣ ਕੀਤਾ।

 

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਜਦੋਂ ਸੰਘਰਸ਼ ਦੀ ਗੱਲ ਆਉਂਦੀ ਹੈ, ਤਾਂ ਅਸ਼ੋਕ ਜੀ ਆਪਣੇ ਸੰਘਰਸ਼ੀਲ ਸੁਭਾਅ ਲਈ ਜਾਣੇ ਜਾਂਦੇ ਹਨ। ਰਾਮ ਜਨਮਭੂਮੀ ਅੰਦੋਲਨ ਉਨ੍ਹਾਂ ਦੇ ਦਿਲ ਅਤੇ ਦਿਮਾਗ ਵਿੱਚ ਡੂੰਘਾਈ ਨਾਲ ਵਸਿਆ ਹੋਇਆ ਸੀ। ਉਨ੍ਹਾਂ ਦਾ ਦ੍ਰਿੜ੍ਹ ਵਿਸ਼ਵਾਸ ਸੀ ਕਿ ਭਾਰਤ ਗੁਲਾਮੀ ਦੇ ਕਲੰਕ ਨੂੰ ਮਿਟਾ ਕੇ ਇੱਕ ਸ਼ਾਨਦਾਰ ਰਾਮ ਮੰਦਿਰ ਦਾ ਨਿਰਮਾਣ ਕਰਕੇ ਹੀ ਦੁਨੀਆ ਵਿੱਚ ਮਾਣ ਅਤੇ ਪ੍ਰਤਿਸ਼ਠਾ ਦਾ ਸਥਾਨ ਪ੍ਰਾਪਤ ਕਰ ਸਕਦਾ ਹੈ। ਉਨ੍ਹਾਂ ਨੇ ਆਪਣਾ ਪੂਰਾ ਜੀਵਨ ਰਾਮ ਜਨਮਭੂਮੀ ਅੰਦੋਲਨ ਨੂੰ ਸਮਰਪਿਤ ਕਰ ਦਿੱਤਾ। ਸ਼੍ਰੀ ਸ਼ਾਹ ਨੇ ਕਿਹਾ ਕਿ ਜਦੋਂ ਤਤਕਾਲੀ ਉੱਤਰ ਪ੍ਰਦੇਸ਼ ਸਰਕਾਰ ਨੇ ਬੇਰਹਿਮ ਲਾਠੀਚਾਰਜ ਦਾ ਹੁਕਮ ਦਿੱਤਾ, ਤਾਂ ਅਸ਼ੋਕ ਜੀ ਭੇਸ ਬਦਲ ਕੇ ਸਭ ਤੋਂ ਅੱਗੇ ਪਹੁੰਚ ਗਏ। ਲਾਠੀਚਾਰਜ ਵਿੱਚ ਉਹ ਜਖਮੀ ਵੀ ਹੋਏ ਸਨ। ਉਨ੍ਹਾਂ ਨੇ ਕਿਹਾ ਕਿ ਗਮਛੇ ਨਾਲ ਆਪਣੇ ਚਿਹਰੇ ਦਾ ਲਹੂ ਸਾਫ ਕਰਦੇ ਹੋਏ ਅਸ਼ੋਕ ਜੀ ਦਾ ਅਕਸ ਨੌਜਵਾਨਾਂ ਦੀਆਂ ਯਾਦਾਂ ਵਿੱਚ ਸੌ ਵਰ੍ਹਿਆਂ ਤੱਕ ਅੰਕਿਤ ਰਹਿਣਾ ਚਾਹੀਦਾ ਹੈ। ਸੱਚੀ ਨਿਸ਼ਠਾ ਦਾ ਕੀ ਅਰਥ ਹੈ, ਇਹ ਅਸ਼ੋਕ ਜੀ ਦੇ ਜੀਵਨ ਅਤੇ ਕਾਰਜਾਂ ਤੋਂ ਸਪਸ਼ਟ ਹੁੰਦਾ ਹੈ।

 

ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਵਿਸ਼ਵ ਹਿੰਦੂ ਪ੍ਰੀਸ਼ਦ, ਸੰਤਾਂ ਦੀ ਸੰਸਥਾ, ਰਾਮ ਜਨਮਭੂਮੀ ਅੰਦੋਲਨ, ਮੰਦਿਰ ਦਾ ਨਿਰਮਾਣ ਅਤੇ ਸੰਘ-ਇਹ ਸਾਰੇ ਵਿਸ਼ੇ ਅਸ਼ੋਕ ਜੀ ਦੇ ਦਿਲ ਦੇ ਬਹੁਤ ਨੇੜੇ ਸਨ। ਉਹ ਹਮੇਸ਼ਾ ਇਨ੍ਹਾਂ ਉਦੇਸ਼ਾਂ ਬਾਰੇ ਖੁੱਲ੍ਹ ਕੇ ਗੱਲ ਕਰਦੇ ਸੀ ਅਤੇ ਉਨ੍ਹਾਂ ਨੂੰ ਅੱਗੇ ਵਧਾਉਣ ਲਈ ਕੰਮ ਕਰਦੇ ਸੀ। ਇਹ ਸਾਰੀਆਂ ਸੰਸਥਾਵਾਂ ਅਤੇ ਉਦੇਸ਼ ਉਨ੍ਹਾਂ ਦੀ ਪਛਾਣ ਦੇ ਪ੍ਰਤੀਕ ਬਣ ਗਏ। ਉਹ ਖੁਦ ਇੱਕ ਸੰਸਥਾ ਸਨ। ਅਸ਼ੋਕ ਜੀ ਦਾ ਜੀਵਨ ਕਈ ਕਿਸ਼ੋਰਾਂ ਅਤੇ ਨੌਜਵਾਨਾਂ ਲਈ ਆਪਣੇ ਆਪ ਵਿੱਚ ਇੱਕ ਸੰਸਥਾ ਹੈ। ਉਨ੍ਹਾਂ ਨੇ ਭਰੋਸਾ ਪ੍ਰਗਟਾਇਆ ਕਿ ਅਸ਼ੋਕ ਜੀ ਦੀ ਜਨਮ ਸ਼ਤਾਬਦੀ ਦਾ ਉਤਸਵ ਉਨ੍ਹਾਂ ਨੂੰ ਜੀਵਨ ਭਰ ਕਈ ਨੌਜਵਾਨਾਂ ਅਤੇ ਕਿਸ਼ੋਰਾਂ ਲਈ ਪ੍ਰੇਰਣਾ ਦਾ ਸਰੋਤ ਬਣਾਏਗਾ। ਉਨ੍ਹਾਂ ਦੇ ਜੀਵਨ ਦਾ ਸਾਰ, ਉਨ੍ਹਾਂ ਦੀ ਤਪੱਸਿਆ, ਉਨ੍ਹਾਂ ਦੀ ਸਾਦਗੀ ਅਤੇ ਉਨ੍ਹਾਂ ਦੀ ਨਿਸ਼ਠਾ ਅਤੇ ਯਤਨ ਅਜਿਹੇ ਗੁਣ ਹਨ ਜਿਨ੍ਹਾਂ ਦੀ ਹਰ ਨੌਜਵਾਨ ਨੂੰ ਪਾਲਣਾ ਕਰਨੀ ਚਾਹੀਦੀ ਹੈ। ਉਨ੍ਹਾਂ ਦੇ ਜੀਵਨ ਦੀਆਂ ਯਾਦਾਂ ਸੁਭਾਵਿਕ ਤੌਰ ‘ਤੇ ਨੌਜਵਾਨਾਂ ਨੂੰ ਪ੍ਰੇਰਿਤ ਅਤੇ ਜਾਗ੍ਰਿਤ ਕਰਦੀਆਂ ਰਹਿਣਗੀਆਂ।

 

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਅਸ਼ੋਕ ਜੀ ਦੇ ਨਿਜੀ ਅਤੇ ਜਨਤਕ ਜੀਵਨ ਵਿੱਚ ਕੋਈ ਅੰਤਰ ਨਹੀਂ ਸੀ। ਉਨ੍ਹਾਂ ਨੇ ਦੇਸ਼ ਲਈ ਜਿਉਣ ਦੇ ਆਦਰਸ਼ ਨੂੰ ਅਪਣਾਇਆ ਸੀ ਅਤੇ ਆਪਣੇ ਨਿਜੀ ਜੀਵਨ ਨੂੰ ਪੂਰੀ ਤਰ੍ਹਾਂ ਇਸ ਸਿਧਾਂਤ ਨਾਲ ਜੋੜ ਲਿਆ ਸੀ। ਉਹ ਸੰਗਠਨਾਤਮਕ ਕਾਰਜਾਂ ਨੂੰ ਇੱਕ ਤਰ੍ਹਾਂ ਦੀ ਸਾਧਨਾ ਮੰਨਦੇ ਸਨ। ਉਨ੍ਹਾਂ ਨੇ ਕਿਹਾ ਕਿ ਇਸ ਪ੍ਰੋਗਰਾਮ ਦਾ ਮਕਸਦ ਸਿਰਫ਼ ਅਸ਼ੋਕ ਜੀ ਦਾ ਨਾਮ ਯਾਦ ਕਰਨਾ ਨਹੀਂ ਹੈ। ਜਨਮ ਸ਼ਤਾਬਦੀ ਵਰ੍ਹੇ ਦਾ ਆਯੋਜਨ ਉਨ੍ਹਾਂ ਦੇ ਗੁਣਾਂ ਨੂੰ ਹਰ ਘਰ ਤੱਕ, ਖਾਸ ਕਰਕੇ ਨੌਜਵਾਨਾਂ ਤੱਕ ਪਹੁੰਚਾਉਣ ਦੀ ਇੱਕ ਕੋਸ਼ਿਸ਼ ਹੈ। ਕੁਝ ਲੋਕ ਪੁੱਛਦੇ ਹਨ ਕਿ ਅਜਿਹੇ ਵਿਅਕਤੀ ਦੀ ਜਨਮ ਸ਼ਤਾਬਦੀ ਮਨਾਉਣ ਦੀ ਕੀ ਲੋੜ ਹੈ ਜਿਸ ਨੇ ਕਦੇ ਪ੍ਰਚਾਰ ਦੀ ਇੱਛਾ ਨਹੀਂ ਕੀਤੀ। ਮੈਂ ਨਿਮਰਤਾ ਨਾਲ ਕਹਿਣਾ ਚਾਹਾਂਗਾ ਕਿ ਧੰਨਵਾਦ ਦੀ ਭਾਵਨਾ ਸਿਰਫ਼ ਇੱਕ ਅਹਿਸਾਸ ਨਹੀਂ ਹੈ; ਇਹ ਦੇਸ਼ ਦੀ ਲੋੜ ਹੈ। ਜਨਮ ਸ਼ਤਾਬਦੀ ਇਸ ਲਈ ਜ਼ਰੂਰੀ ਹੈ ਤਾਂ ਜੋ ਪੂਰਾ ਦੇਸ਼ ਅਤੇ ਦੁਨੀਆ ਭਰ ਦੇ ਹਿੰਦੂ ਅਸ਼ੋਕ ਜੀ ਪ੍ਰਤੀ ਆਪਣਾ ਧੰਨਵਾਦ ਪ੍ਰਗਟ ਕਰ ਸਕਣ। ਜਦੋਂ ਕੋਈ ਦੇਸ਼ ਅਤੇ ਸਮਾਜ ਆਪਣੇ ਨਾਇਕਾਂ ਨੂੰ ਯਾਦ ਨਹੀਂ ਰੱਖਦਾ ਅਤੇ ਉਨ੍ਹਾਂ ਦੇ ਜੀਵਨ ਅਤੇ ਸਿੱਖਿਆਵਾਂ ਨੂੰ ਨੌਜਵਾਨਾਂ ਤੱਕ ਪਹੁੰਚਾ ਨਹੀਂ ਪਾਉਂਦਾ, ਤਾਂ ਇੱਕ ਵਿਚਾਰਧਾਰਕ ਖਲਾਅ ਪੈਦਾ ਹੋ ਜਾਂਦਾ ਹੈ। ਉਦੋਂ  ਨਾ ਤਾਂ ਕੋਈ ਆਦਰਸ਼ ਸਾਹਮਣੇ ਹੁੰਦਾ ਹੈ, ਨਾ ਹੀ ਕੋਈ ਦਿਸ਼ਾ ਅਤੇ ਨਾ ਹੀ ਪ੍ਰੇਰਨਾ ਦਾ ਕੋਈ ਸਰੋਤ। ਲੋਕ ਹਜ਼ਾਰਾਂ ਕਿਲੋਮੀਟਰ ਦੂਰ ਦੀਆਂ ਸੱਭਿਅਤਾਵਾਂ ਵਿੱਚ ਆਦਰਸ਼ ਲੱਭਣ ਲੱਗ ਪੈਂਦੇ ਹਨ। ਇਸ ਲਈ, ਇਹ ਯਕੀਨੀ ਬਣਾਉਣਾ ਜ਼ਰੂਰੀ ਹੈ ਕਿ ਸਮਾਜ ਵਿੱਚ ਕੋਈ ਵਿਚਾਰਧਾਰਕ ਖਲਾਅ ਪੈਦਾ ਨਾ ਹੋਵੇ, ਲੋਕਾਂ ਦੇ ਸਾਹਮਣੇ ਉੱਤਮ ਆਦਰਸ਼ ਰੱਖੇ ਜਾਣ ਅਤੇ ਅਸ਼ੋਕ ਜੀ ਦਾ ਜੀਵਨ ਦਿਸ਼ਾ ਅਤੇ ਪ੍ਰੇਰਨਾ ਪ੍ਰਦਾਨ ਕਰੇ। ਇਸੇ ਕਰਕੇ ਉਨ੍ਹਾਂ ਦੀ ਜਨਮ ਸ਼ਤਾਬਦੀ ਮਨਾਉਣੀ ਬਹੁਤ ਮਹੱਤਵਪੂਰਨ ਹੈ।

 

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਅੱਜ ਅਸੀਂ ਸੇਵਾ ਨਾਲ ਜੁੜੀਆਂ ਕਈ ਪਹਿਲਕਦਮੀਆਂ ਦੀ ਪੇਸ਼ਕਾਰੀ ਦੇਖੀ ਜੋ ਕਿ ਹਿੰਦੂਤਵ ਦੀ ਭਾਵਨਾ ਨੂੰ ਦਰਸਾਉਂਦੀਆਂ ਹਨ। ਇਨ੍ਹਾਂ ਵਿੱਚ ਸੰਤ ਰਵਿਦਾਸ ਜੀ ਅਤੇ ਮਹਾਰਿਸ਼ੀ ਵਾਲਮੀਕਿ ਜੀ ਦੇ ਮੰਦਿਰਾਂ ਵਿੱਚ ਪ੍ਰਾਰਥਨਾਵਾਂ, ਪ੍ਰਯਾਗਰਾਜ ਵਿੱਚ ਗੰਗਾ ਆਰਤੀ, ਗੰਗਾ ਸੰਭਾਲ, ਗਊ-ਮਾਤਾ ਦੀ ਸੇਵਾ, ਰਾਮ ਸੇਤੂ ਅੰਦੋਲਨ ਦੀ ਯਾਦ ਵਿੱਚ ਪ੍ਰੋਗਰਾਮ ਅਤੇ ਅਯੁੱਧਿਆ ਵਿੱਚ ਆਰਟੀਫਿਸ਼ੀਅਲ ਲਿੰਬਸ (in Ayodhya. The digital inauguration of 11 Shri Ram Stambhs was also held. These pillars commemorate) ਦਾ ਦਾਨ ਸ਼ਾਮਲ ਹਨ। ਇਸ ਦੌਰਾਨ, 11 'ਸ਼੍ਰੀ ਰਾਮ ਸਤੰਭਾਂ' ਦਾ ਡਿਜੀਟਲ ਉਦਘਾਟਨ ਵੀ ਕੀਤਾ ਗਿਆ। ਇਹ ਥੰਮ੍ਹ ਮਰਿਆਦਾ ਪੁਰਸ਼ੋਤਮ ਸ਼੍ਰੀ ਰਾਮ ਦੁਆਰਾ ਆਪਣੇ ਬਨਵਾਸ ਦੌਰਾਨ ਤੈਅ ਕੀਤੇ ਗਏ ਰਸਤੇ ਦੀ ਯਾਦ ਦਿਵਾਉਂਦੇ ਹਨ। ਬਿਨਾ ਕੋਈ ਸ਼ਬਦ ਕਹੇ, ਇਹ ਥੰਮ੍ਹ ਆਉਣ ਵਾਲੀਆਂ ਪੀੜ੍ਹੀਆਂ ਤੱਕ 'ਰਾਮ ਵਨ ਗਮਨ ਪਥ' ਅਤੇ ਸ਼੍ਰੀ ਰਾਮ ਦੇ ਗੁਣਾਂ ਦਾ ਸੰਦੇਸ਼ ਪਹੁੰਚਾਉਣਗੇ।

 

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਮਨ ਵਿੱਚ ਥੋੜ੍ਹਾ ਦੁਖ ਜ਼ਰੂਰ ਹੈ ਕਿ ਰਾਮ ਜਨਮਭੂਮੀ ਅੰਦੋਲਨ ਲਈ ਇੰਨਾ ਸੰਘਰਸ਼ ਕਰਨ ਵਾਲੇ ਅਸ਼ੋਕ ਜੀ ਨਾ ਭੂਮੀ ਪੂਜਨ ਦੇਖ ਸਕੇ ਅਤੇ ਨਾ ਹੀ ਮੰਦਿਰ ਨੂੰ ਪੂਰਾ ਹੁੰਦੇ ਹੋਏ ਦੇਖ ਸਕੇ। ਪਰੰਤੂ ਉਨ੍ਹਾਂ ਨੇ ਕਦੇ ਵੀ ਆਪਣੇ ਜੀਵਨ ਦੀ ਸਿੱਧੀ ਦੇਖਣ ਲਈ ਕੰਮ ਨਹੀਂ ਕੀਤਾ। ਉਹ ਹਮੇਸ਼ਾ ਕਹਿੰਦੇ ਸਨ ਕਿ ਇਹ ਪੀੜ੍ਹੀਆਂ ਦੀ ਲੜਾਈ ਹੈ, ਪਤਾ ਨਹੀਂ ਕਿੰਨੇ ਹੀ ਲੋਕ ਲੜਣਗੇ ਅਤੇ ਕਿੰਨਾ ਹੀ ਪੀੜ੍ਹੀਆਂ ਲੱਗਣਗੀਆਂ, ਤਾਂ ਜਿੱਤ ਮਿਲੇਗੀ। ਸ਼੍ਰੀ ਸ਼ਾਹ ਨੇ ਕਿਹਾ ਕਿ ਅਸ਼ੋਕ ਜੀ ਦੀ ਆਤਮਾ ਜਿੱਥੇ ਵੀ ਹੋਵੇਗੀ, ਇਹ ਜ਼ਰੂਰ ਮਹਿਸੂਸ ਕਰ ਰਹੀ ਹੋਵੇਗੀ ਕਿ 2014 ਵਿੱਚ ਆਈ ਤਬਦੀਲੀ ਨਾਲ ਸਰਕਾਰਾਂ ਦੀ ਦਿਸ਼ਾ ਬਦਲੀ ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇ ਆਉਣ ਤੋਂ ਬਾਅਦ ਸਿਰਫ਼ ਪੰਜ ਵਰ੍ਹਿਆਂ ਵਿੱਚ ਸਾਰੀਆਂ ਰੁਕਾਵਟਾਂ ਦੂਰ ਹੋਈਆਂ ਅਤੇ ਬਿਨਾ ਲਹੂ ਵਹਾਏ ਪ੍ਰਭੂ ਸ਼੍ਰੀ ਰਾਮ ਦਾ ਸ਼ਾਨਦਾਰ ਮੰਦਿਰ ਬਣਿਆ। ਇਹ ਸਿਰਫ਼ ਦੇਸ਼ ਲਈ ਨਹੀਂ, ਸਗੋਂ ਵਿਸ਼ਵ ਭਰ ਦੇ ਸਾਰੇ ਰਾਮ ਭਗਤਾਂ ਲਈ ਸ਼ਾਂਤੀ ਅਤੇ ਸੰਤੋਸ਼ ਦਾ ਵਿਸ਼ਾ ਹੈ।

 

ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਅਸ਼ੋਕ ਜੀ ਦੀ ਇਸ ਸ਼ਰਧਾ ਵਿੱਚ ਉਨ੍ਹਾਂ ਦਾ ਵਿਸ਼ਵਾਸ ਹੈ ਕਿ ਰਾਮ ਮੰਦਿਰ ਦੇ ਨਿਰਮਾਣ ਤੋਂ ਬਾਅਦ ਭਾਰਤ ਦੀ ਪ੍ਰਗਤੀ ਦਾ ਨਵਾਂ ਰਾਹ ਖੁੱਲ੍ਹੇਗਾ ਅਤੇ ਸਾਡੇ ਵਿਚਾਰ, ਸਾਡੇ ਸੱਭਿਆਚਾਰ ਅਤੇ ਸਾਡਾ ਧਰਮ ਪੂਰੇ ਵਿਸ਼ਵ ਤੱਕ ਪਹੁੰਚੇਗਾ, ਉਹ ਮੰਨਦੇ ਸਨ ਕਿ ਹਿੰਦੂਤਵ ਪ੍ਰਤੀ ਨਿਸ਼ਠਾ ਇਸ ਲਈ ਰੱਖਣੀ ਚਾਹੀਦੀ ਹੈ, ਕਿਉਂਕਿ ਬ੍ਰਹਿਮੰਡ ਦੀ ਭਲਾਈ ਹਿੰਦੂਤਵ ਦੇ ਵਿਚਾਰਾਂ ਦੇ ਅਧਾਰ ‘ਤੇ ਹੀ ਸੰਭਵ ਹੈ। ਸ਼੍ਰੀ ਸ਼ਾਹ ਨੇ ਕਾਮਨਾ ਕੀਤੀ ਕਿ ਆਉਣ ਵਾਲੀਆਂ ਕਈ ਸਦੀਆਂ ਤੱਕ ਇਸ ਦੇਸ਼ ਦੇ ਨੌਜਵਾਨਾਂ ਨੂੰ ਅਸ਼ੋਕ ਜੀ ਦੀ ਸ਼ਖਸੀਅਤ, ਜੀਵਨ, ਯੋਗਦਾਨ ਅਤੇ ਬਾਣੀ ਤੋਂ ਸੰਸਕਾਰ ਅਤੇ ਪ੍ਰੇਰਣਾ ਮਿਲਦੀ ਰਹੇ। 

************

ਆਰਕੇ/ਆਰਆਰ/ਪੀਆਰ/ਪੀਐੱਸ/ਬਲਜੀਤ ਸਿੰਘ


(Release ID: 2316551) ਵਿਜ਼ੀਟਰ ਕਾਊਂਟਰ : 8