ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਨਵੀਂ ਦਿੱਲੀ ਵਿੱਚ 'ਪ੍ਰਹਾਰ (PRAHAAR) - ਸੀਟੀ (ਅੱਤਵਾਦ-ਵਿਰੋਧੀ) ਨੀਤੀ ਅਤੇ ਰਣਨੀਤੀ' 'ਤੇ ਆਯੋਜਿਤ ਇੱਕ ਕਾਨਫਰੰਸ ਦਾ ਉਦਘਾਟਨ ਕੀਤਾ
ਕਾਨਫਰੰਸ ਦੌਰਾਨ 'ਪ੍ਰਹਾਰ' ਰਣਨੀਤੀ ਦੇ ਸੱਤ ਮੁੱਖ ਥੰਮ੍ਹਾਂ 'ਤੇ ਚਰਚਾ ਕੀਤੀ ਗਈ, ਜਿਨ੍ਹਾਂ ਵਿੱਚ ਰੋਕਥਾਮ, ਪ੍ਰਤਿਕਿਰਿਆ, ਅੰਦਰੂਨੀ ਸਮਰੱਥਾਵਾਂ ਦਾ ਏਕੀਕਰਣ, ਮਨੁੱਖੀ ਅਧਿਕਾਰ, ਅੰਤਰਰਾਸ਼ਟਰੀ ਯਤਨਾਂ ਵਿੱਚ ਤਾਲਮੇਲ ਅਤੇ Whole-of-Society ਦੀ ਪਹੁੰਚ ਦੁਆਰਾ ਰਿਕਵਰੀ ਅਤੇ ਲਚਕੀਲਾਪਣ ਸ਼ਾਮਲ ਹਨ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ, ਭਾਰਤ ਸਰਕਾਰ ਨੇ ਅੱਤਵਾਦ ਦੇ ਸਾਰੇ ਰੂਪਾਂ ਅਤੇ ਪ੍ਰਗਟਾਵਿਆਂ ਵਿਰੁੱਧ 'ਜ਼ੀਰੋ ਟੌਲਰੈਂਸ' ਦੀ ਨੀਤੀ ਅਪਣਾਈ ਹੈ
ਅੱਤਵਾਦੀ ਘਟਨਾਵਾਂ ਦਾ ਵਿਸ਼ਲੇਸ਼ਣ ਕਰਕੇ ਅਗਲੇ 10 ਵਰ੍ਹਿਆਂ ਲਈ ਇੱਕ ਮਜ਼ਬੂਤ ਅਤੇ ਠੋਸ 'ਪ੍ਰਹਾਰ' (PRAHAAR) ਢਾਂਚਾ ਸਥਾਪਿਤ ਕਰਕੇ 'ਪ੍ਰਹਾਰ' ਰਣਨੀਤੀ ਨੂੰ ਹੋਰ ਮਜ਼ਬੂਤ ਬਣਾਉਣ ਲਈ ਲਗਾਤਾਰ ਯਤਨਾਂ ਦੀ ਜ਼ਰੂਰਤ
'ਪ੍ਰਹਾਰ' ਰਣਨੀਤੀ ਦੇ ਥਾਣੇ ਦੇ ਪੱਧਰ ਤੱਕ ਪਹੁੰਚਾਉਣ ਲਈ ਕੇਂਦਰੀ ਗ੍ਰਹਿ ਮੰਤਰੀ ਦਾ ‘ਪ੍ਰਹਾਰ’ ਦੇ ਹਰ ਪਹਿਲੂ ਬਾਰੇ ਸਰਗਰਮ ਦ੍ਰਿਸ਼ਟੀਕੋਣ ਅਪਣਾਉਣ 'ਤੇ ਜ਼ੋਰ
'ਪ੍ਰਹਾਰ' ਢਾਂਚੇ ਦੇ ਹਰ ਪੱਧਰ 'ਤੇ ਅੱਤਵਾਦ-ਵਿਰੋਧੀ ਸਵੈਚਾਲਿਤ ਪ੍ਰਤੀਕਿਰਿਆ ਪ੍ਰਣਾਲੀ (automated response system) ਨੂੰ ਸੰਸਥਾਗਤ ਰੂਪ ਦੇਣ ਦੀ ਲੋੜ
'ਪ੍ਰਹਾਰ' (Prahar) ਨੂੰ ਨਤੀਜਾ-ਮੁਖੀ ਬਣਾਉਣ ਲਈ ਕਾਰਵਾਈ ਵਿੱਚ ਕਿਸੇ ਵੀ ਤਰ੍ਹਾਂ ਦੀ ਦੇਰੀ ਨਾ ਹੋਵੇ ਇਸ ਲਈ ਸਾਰੀਆਂ ਸਬੰਧਿਤ ਧਿਰਾਂ ਵਿਚਕਾਰ ਬਿਹਤਰ ਤਾਲਮੇਲ ਸਥਾਪਿਤ ਕੀਤਾ ਜਾਣਾ ਚਾਹੀਦਾ ਹੈ
ਕੇਂਦਰੀ ਗ੍ਰਹਿ ਮੰਤਰੀ ਨੇ ਇੱਕ ਨਵਾਂ ਹਵਾਲਗੀ (extradition) ਪੋਰਟਲ ਵੀ ਲਾਂਚ ਕੀਤਾ, ਜਿਸ ਨਾਲ ਵਿਦੇਸ਼ਾਂ ਤੋਂ ਭਗੌੜਿਆਂ ਨੂੰ ਵਾਪਸ ਲਿਆਉਣ ਦੀਆਂ ਕੋਸ਼ਿਸ਼ਾਂ ਵਿੱਚ ਤਾਲਮੇਲ ਬਿਹਤਰ ਹੋਵੇਗਾ ਅਤੇ ਇਨ੍ਹਾਂ ਵਿੱਚ ਹੋਰ ਤੇਜ਼ੀ ਆਵੇਗੀ
ਮੋਦੀ ਸਰਕਾਰ ਸਾਲ 2019 ਤੋਂ 2026 ਵਿੱਚ 36 ਦੇਸ਼ਾਂ ਤੋਂ 288 ਭਗੌੜੇ ਅਪਰਾਧੀਆਂ ਨੂੰ ਸਫਲਤਾਪੂਰਵਕ ਦੇਸ਼ ਵਾਪਸ ਲੈ ਕੇ ਆਈ
ਏਜੰਸੀਆਂ ਵਿਚਕਾਰ ਬਿਹਤਰ ਤਾਲਮੇਲ ਦੇ ਨਤੀਜੇ ਵਜੋਂ, ਸਰਹੱਦ ਪਾਰ ਹਥਿਆਰਾਂ, ਵਿਸਫੋਟਕਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿੱਚ ਸ਼ਾਮਲ ਸ਼ਹਿਜ਼ਾਦ ਭੱਟੀ ਨੈੱਟਵਰਕ ਦੇ 40 ਤੋਂ ਵੱਧ ਮੌਡਿਊਲਾਂ ਦਾ ਪਰਦਾਫਾਸ਼ ਕੀਤਾ ਗਿਆ ਅਤੇ 15 ਰਾਜਾਂ ਵਿੱਚ 100 ਤੋਂ ਵੱਧ FIRs ਦਰਜ ਕਰਕੇ 350 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ
ਇਸ ਤੋਂ ਇਲਾਵਾ, ਮੋਦੀ ਸਰਕਾਰ ਨੇ UAPA (ਗੈਰ-ਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ) ਦੇ ਤਹਿਤ ਸ਼ਹਿਜ਼ਾਦ ਭੱਟੀ ਨੈੱਟਵਰਕ ਨੂੰ ਅੱਤਵਾਦੀ ਸੰਗਠਨ ਐਲਾਨਿਆ
ਰਾਜ ਪੁਲਿਸ ਬਲ, ਵਿਦੇਸ਼ਾਂ ਤੋਂ ਭਗੌੜਿਆਂ ਨੂੰ ਵਾਪਸ ਲਿਆਉਣ ਲਈ ਕੇਂਦਰੀ ਏਜੰਸੀਆਂ ਦੇ ਨਾਲ ਮਿਲ ਕੇ ਕੰਮ ਕਰਨ ਵਾਲੀ ਵਿਸ਼ੇਸ਼ ਟੀਮਾਂ ਦਾ ਗਠਨ ਕਰਨ
Posted On:
28 SEP 2026 6:57PM by PIB Chandigarh
ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਨਵੀਂ ਦਿੱਲੀ ਵਿੱਚ 'ਪ੍ਰਹਾਰ - ਸੀਟੀ (ਅੱਤਵਾਦ-ਵਿਰੋਧੀ) ਨੀਤੀ ਅਤੇ ਰਣਨੀਤੀ' ਵਿਸ਼ੇ 'ਤੇ ਆਯੋਜਿਤ ਇੱਕ ਕਾਨਫਰੰਸ ਦਾ ਉਦਘਾਟਨ ਕੀਤਾ। ਇਸ ਕਾਨਫਰੰਸ ਵਿੱਚ 'ਪ੍ਰਹਾਰ' ਦੇ ਸੱਤ ਮੁੱਖ ਥੰਮ੍ਹਾਂ 'ਤੇ ਵਿਚਾਰ-ਵਟਾਂਦਰਾ ਕੀਤਾ ਗਿਆ, ਜਿਨ੍ਹਾਂ ਵਿੱਚ ਰੋਕਥਾਮ, ਪ੍ਰਤਿਕਿਰਿਆ, ਅੰਦਰੂਨੀ ਸਮਰੱਥਾਵਾਂ ਨੂੰ ਮਜ਼ਬੂਤ ਕਰਨਾ, ਮਨੁੱਖੀ ਅਧਿਕਾਰ, ਅੱਤਵਾਦ ਨੂੰ ਫੈਲਾਉਣ ਵਾਲੀਆਂ ਸਥਿਤੀਆਂ ਨੂੰ ਘਟਾਉਣਾ, ਅੰਤਰਰਾਸ਼ਟਰੀ ਯਤਨਾਂ ਵਿੱਚ ਤਾਲਮੇਲ ਬਿਠਾਉਣਾ ਅਤੇ whole-of-society ਦੀ ਪਹੁੰਚ ਰਾਹੀਂ ਬਹਾਲੀ ਤੇ ਲਚਕੀਲਾਪਣ ਲਿਆਉਣਾ ਹੈ। ਇਸ ਕਾਨਫਰੰਸ ਵਿੱਚ ਕੇਂਦਰੀ ਗ੍ਰਹਿ ਸਕੱਤਰ, ਵਿਦੇਸ਼ ਸਕੱਤਰ, ਕੇਂਦਰੀ ਹਥਿਆਰਬੰਦ ਪੁਲਿਸ ਬਲਾਂ (CAPFs) ਅਤੇ ਕੇਂਦਰੀ ਪੁਲਿਸ ਸੰਗਠਨਾਂ (CPOs) ਦੇ ਮੁਖੀ, 15 ਰਾਜਾਂ ਦੇ ਪੁਲਿਸ ਡਾਇਰੈਕਟਰ ਜਨਰਲ ਅਤੇ ਸਾਰੇ ਰਾਜਾਂ/ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਅੱਤਵਾਦ-ਵਿਰੋਧੀ ਦਸਤਿਆਂ (ATS) ਦੇ ਮੁਖੀ ਸ਼ਾਮਲ ਹੋਏ। ਇਸ ਤੋਂ ਇਲਾਵਾ, ਹੋਰ ਰਾਜਾਂ ਦੇ ਪੁਲਿਸ ਡਾਇਰੈਕਟਰ ਜਨਰਲ ਅਤੇ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਵੀ ਵਰਚੁਅਲ ਤੌਰ 'ਤੇ ਇਸ ਕਾਨਫਰੰਸ ਵਿੱਚ ਹਿੱਸਾ ਲਿਆ।

ਆਪਣੇ ਸੰਬੋਧਨ ਵਿੱਚ, ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ, ਭਾਰਤ ਸਰਕਾਰ ਨੇ ਅੱਤਵਾਦ ਦੇ ਸਾਰੇ ਰੂਪਾਂ ਅਤੇ ਪ੍ਰਗਟਾਵਿਆਂ ਵਿਰੁੱਧ 'ਜ਼ੀਰੋ-ਟੌਲਰੈਂਸ' ਦੀ ਨੀਤੀ ਅਪਣਾਈ ਹੈ। ਉਨ੍ਹਾਂ ਨੇ ਅੱਤਵਾਦੀ ਘਟਨਾਵਾਂ ਦਾ ਲਗਾਤਾਰ ਵਿਸ਼ਲੇਸ਼ਣ ਕਰਕੇ ਅਗਲੇ 10 ਵਰ੍ਹਿਆਂ ਲਈ ਇੱਕ ਮਜ਼ਬੂਤ ਅਤੇ ਠੋਸ 'ਪ੍ਰਹਾਰ' (PRAHAAR) ਪ੍ਰਣਾਲੀ ਸਥਾਪਿਤ ਕਰਕੇ 'ਪ੍ਰਹਾਰ' ਰਣਨੀਤੀ ਨੂੰ ਮਜ਼ਬੂਤ ਅਤੇ ਬਿਹਤਰ ਬਣਾਉਣ ਲਈ ਨਿਰੰਤਰ ਯਤਨਾਂ ਦੀ ਲੋੜ 'ਤੇ ਵੀ ਜ਼ੋਰ ਦਿੱਤਾ। 'ਪ੍ਰਹਾਰ' ਰਣਨੀਤੀ ਨੂੰ ਥਾਣਾ ਪੱਧਰ ਤੱਕ ਲਿਜਾਣ 'ਤੇ ਧਿਆਨ ਕੇਂਦ੍ਰਿਤ ਕਰਦੇ ਹੋਏ, ਕੇਂਦਰੀ ਗ੍ਰਹਿ ਮੰਤਰੀ ਨੇ 'ਪ੍ਰਹਾਰ' ਪਹਿਲਕਦਮੀ ਦੇ ਹਰ ਪਹਿਲੂ ਪ੍ਰਤੀ ਸਰਗਰਮ ਪਹੁੰਚ ਅਪਣਾਉਣ 'ਤੇ ਜ਼ੋਰ ਦਿੱਤਾ। ਅੱਤਵਾਦੀ ਖਤਰਿਆਂ ਨੂੰ ਘੱਟ ਕਰਨ ਲਈ ਚੁੱਕੇ ਗਏ ਵੱਖ-ਵੱਖ ਕਦਮਾਂ ਦਾ ਜ਼ਿਕਰ ਕਰਦੇ ਹੋਏ, ਸ਼੍ਰੀ ਸ਼ਾਹ ਨੇ 'ਪ੍ਰਹਾਰ' ਢਾਂਚੇ ਦੇ ਹਰ ਪੱਧਰ 'ਤੇ ਇੱਕ ਅੱਤਵਾਦ-ਵਿਰੋਧੀ ਸਵੈਚਾਲਿਤ ਪ੍ਰਤੀਕਿਰਿਆ ਪ੍ਰਣਾਲੀ ਨੂੰ ਸੰਸਥਾਗਤ ਰੂਪ ਦੇਣ 'ਤੇ ਜ਼ੋਰ ਦਿੱਤਾ। 'ਪ੍ਰਹਾਰ' ਦੇ ਹਰੇਕ ਥੰਮ੍ਹ ਬਾਰੇ ਨਤੀਜਾ-ਮੁਖੀ ਪਹੁੰਚ ਦੀ ਲੋੜ 'ਤੇ ਜ਼ੋਰ ਦਿੰਦੇ ਹੋਏ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਾਰਵਾਈ ਵਿੱਚ ਕਿਸੇ ਵੀ ਤਰ੍ਹਾਂ ਦੀ ਦੇਰੀ ਨੂੰ ਰੋਕਣ ਲਈ ਸਾਰੀਆਂ ਸਬੰਧਿਤ ਧਿਰਾਂ ਵਿਚਕਾਰ ਤਾਲਮੇਲ ਦਾ ਸੱਦਾ ਦਿੱਤਾ। ਕੇਂਦਰੀ ਗ੍ਰਹਿ ਮੰਤਰੀ ਨੇ ਦੱਸਿਆ ਕਿ ਮੋਦੀ ਸਰਕਾਰ ਸਾਲ 2019 ਤੋਂ 2026 ਦੇ ਵਿਚਕਾਰ 36 ਦੇਸ਼ਾਂ ਤੋਂ 288 ਭਗੌੜੇ ਅਪਰਾਧੀਆਂ ਨੂੰ ਸਫਲਤਾਪੂਰਵਕ ਦੇਸ਼ ਵਾਪਸ ਲੈ ਕੇ ਆਈ। ਏਜੰਸੀਆਂ ਵਿਚਕਾਰ ਬਿਹਤਰ ਤਾਲਮੇਲ ਦੇ ਨਤੀਜੇ ਵਜੋਂ, ਸਰਹੱਦ ਪਾਰ ਹਥਿਆਰਾਂ, ਵਿਸਫੋਟਕਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿੱਚ ਸ਼ਾਮਲ ਸ਼ਹਿਜ਼ਾਦ ਭੱਟੀ ਨੈੱਟਵਰਕ ਦੇ 40 ਤੋਂ ਵੱਧ ਮੌਡਿਊਲਾਂ ਦਾ ਪਰਦਾਫਾਸ਼ ਕੀਤਾ ਗਿਆ ਅਤੇ 15 ਰਾਜਾਂ ਵਿੱਚ 100 ਤੋਂ ਵੱਧ FIRs ਦਰਜ ਕਰਕੇ 350 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਤੋਂ ਇਲਾਵਾ, ਮੋਦੀ ਸਰਕਾਰ ਨੇ UAPA (ਗੈਰ-ਕਾਨੂੰਨੀ ਗਤੀਵਿਧੀਆਂ ਰੋਕਥਾਮ ਐਕਟ) ਦੇ ਤਹਿਤ ਸ਼ਹਿਜ਼ਾਦ ਭੱਟੀ ਨੈੱਟਵਰਕ ਨੂੰ ਅੱਤਵਾਦੀ ਸੰਗਠਨ ਵਜੋਂ ਐਲਾਨਿਆ।

ਇਸ ਮੌਕੇ ‘ਤੇ ਕੇਂਦਰੀ ਗ੍ਰਹਿ ਮੰਤਰੀ ਨੇ ਇੱਕ ਨਵਾਂ ਹਵਾਲਗੀ ਪੋਰਟਲ ਵੀ ਲਾਂਚ ਕੀਤਾ, ਜਿਸ ਨਾਲ ਵਿਦੇਸ਼ਾਂ ਤੋਂ ਭਗੌੜਿਆਂ ਨੂੰ ਵਾਪਸ ਲਿਆਉਣ ਦੀਆਂ ਕੋਸ਼ਿਸ਼ਾਂ ਵਿੱਚ ਤਾਲਮੇਲ ਬਿਹਤਰ ਹੋਵੇਗਾ ਅਤੇ ਇਨ੍ਹਾਂ ਵਿੱਚ ਹੋਰ ਤੇਜ਼ੀ ਆਵੇਗੀ। ਉਨ੍ਹਾਂ ਨੇ ਰਾਜ ਪੁਲਿਸ ਬਲਾਂ ਨੂੰ ਕਿਹਾ ਕਿ ਵਿਦੇਸ਼ਾਂ ਤੋਂ ਭਗੌੜਿਆਂ ਨੂੰ ਵਾਪਸ ਲਿਆਉਣ ਲਈ ਕੇਂਦਰੀ ਏਜੰਸੀਆਂ ਦੇ ਨਾਲ ਮਿਲ ਕੇ ਕੰਮ ਕਰਨ ਵਾਲੀ ਵਿਸ਼ੇਸ਼ ਟੀਮ ਦਾ ਗਠਨ ਕਰਨ।

*****
ਆਰਕੇ/ਆਰਆਰ/ਪੀਐੱਸ/ਪੀਆਰ/ ਏਕੇ
(Release ID: 2316328)
ਵਿਜ਼ੀਟਰ ਕਾਊਂਟਰ : 6