ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਸੰਯੁਕਤ ਰਾਸ਼ਟਰ ਮਹਾਸਭਾ 81 (UNGA) ਵਿੱਚ, ਭਾਰਤ ਨੇ ਯੂਨੀਵਰਸਲ ਹੈਲਥ ਕਵਰੇਜ, ਹੈਪੇਟਾਈਟਸ ਦੇ ਖਾਤਮੇ ਅਤੇ ਸਿਕਲ ਸੈੱਲ ਕੇਅਰ ਵਿੱਚ ਹੋਈ ਪ੍ਰਗਤੀ ਨੂੰ ਉਜਾਗਰ ਕੀਤਾ


ਭਾਰਤ ਨੇ UNGA81 ਵਿਖੇ ਯੂਨੀਵਰਸਲ ਹੈਲਥ ਕਵਰੇਜ ਨੂੰ ਅੱਗੇ ਵਧਾਉਣ ਲਈ ਆਯੁਸ਼ਮਾਨ ਆਰੋਗਯ ਮੰਦਿਰਾਂ, AB-PMJAY ਅਤੇ ਈ-ਸੰਜੀਵਨੀ ਦਾ ਪ੍ਰਦਰਸ਼ਨ ਕੀਤਾ

1.8 ਲੱਖ ਤੋਂ ਵੱਧ ਆਯੁਸ਼ਮਾਨ ਆਰੋਗਯ ਮੰਦਿਰਾਂ, 90 ਕਰੋੜ ਤੋਂ ਵੱਧ ਵਿਲੱਖਣ ਸਿਹਤ ਆਈਡੀ ਅਤੇ 49.7 ਕਰੋੜ ਤੋਂ ਵੱਧ ਟੈਲੀ-ਕੰਸਲਟੇਸ਼ਨਾਂ ਦੇ ਨਾਲ, ਭਾਰਤ ਯੂਨੀਵਰਸਲ ਹੈਲਥ ਕਵਰੇਜ ਨੂੰ ਅੱਗੇ ਵਧਾ ਰਿਹਾ ਹੈ - ਕੇਂਦਰੀ ਸਿਹਤ ਸਕੱਤਰ

ਕੇਂਦਰੀ ਸਿਹਤ ਸਕੱਤਰ ਸ਼੍ਰੀਮਤੀ ਪੁਣਯ ਸਲੀਲਾ ਸ੍ਰੀਵਾਸਤਵ ਨੇ UNGA81 ਵਿਖੇ 2030 ਤੱਕ ਹੈਪੇਟਾਈਟਸ ਨੂੰ ਖਤਮ ਕਰਨ ਵੱਲ ਪ੍ਰਗਤੀ ਨੂੰ ਉਜਾਗਰ ਕੀਤਾ

ਭਾਰਤ ਨੇ UNGA81 ਵਿਖੇ OneSCD ਲਾਂਚ ਕਰਨ ਲਈ ਗਲੋਬਲ ਭਾਈਵਾਲਾਂ ਨਾਲ ਹੱਥ ਮਿਲਾਇਆ, ਜੋ ਕਿ ਬਰਾਬਰ ਅਤੇ ਪਹੁੰਚਯੋਗ ਸਿਕਲ ਸੈੱਲ ਦੇਖਭਾਲ ਨੂੰ ਉਤਸ਼ਾਹਿਤ ਕਰੇਗਾ

ਭਾਰਤ ਨੇ UNGA81 ਵਿਖੇ OneSCD ਗਲੋਬਲ ਪਾਰਟਨਰਸ਼ਿਪ ਦੀ ਸ਼ੁਰੂਆਤ ਦੌਰਾਨ ਵਿਆਪਕ ਸਿਕਲ ਸੈੱਲ ਪ੍ਰਤੀਕਿਰਿਆ ਅਤੇ 2047 ਤੱਕ ਇਸਨੂੰ ਖਤਮ ਕਰਨ ਦੇ ਟੀਚੇ ਨੂੰ ਉਜਾਗਰ ਕੀਤਾ

Posted On: 24 SEP 2026 12:36PM by PIB Chandigarh

ਨਿਊਯਾਰਕ ਵਿੱਚ 81ਵੀਂ ਸੰਯੁਕਤ ਰਾਸ਼ਟਰ ਮਹਾਸਭਾ ਦੇ ਮੌਕੇ 'ਤੇ ਆਯੋਜਿਤ ਦੋ ਪ੍ਰਮੁੱਖ ਵਿਸ਼ਵ ਸਿਹਤ ਸਮਾਗਮਾਂ ਵਿੱਚ, ਭਾਰਤ ਨੇ ਗੁਣਵੱਤਾ ਵਾਲੀ ਸਿਹਤ ਸੰਭਾਲ ਨੂੰ ਸਾਰਿਆਂ ਲਈ ਪਹੁੰਚਯੋਗ ਅਤੇ ਕਿਫਾਇਤੀ ਬਣਾਉਣ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ ਅਤੇ ਜਨਤਕ ਸਿਹਤ ਪ੍ਰਣਾਲੀਆਂ ਨੂੰ ਮਜ਼ਬੂਤ ​​ਕਰਨ ਅਤੇ ਗੰਭੀਰ ਸਿਹਤ ਚੁਣੌਤੀਆਂ ਨੂੰ ਹੱਲ ਕਰਨ ਵਿੱਚ ਆਪਣੇ ਅਨੁਭਵ ਸਾਂਝੇ ਕੀਤੇ।

ਕੇਂਦਰੀ ਸਿਹਤ ਸਕੱਤਰ, ਸ਼੍ਰੀਮਤੀ ਪੁਣਯ ਸਲੀਲਾ ਸ੍ਰੀਵਾਸਤਵ ਨੇ ਗਰੁੱਪ ਆਫ ਫਰੈਡਸ ਆਫ ਯੂਨੀਵਰਸਲ ਹੈਲਥ ਕਵਰੇਜ (UHC) ਅਤੇ ਗਲੋਬਲ ਹੈਲਥ ਦੀ 7ਵੀਂ ਸਲਾਨਾ ਮੰਤਰੀ ਪੱਧਰੀ ਮੀਟਿੰਗ ਵਿੱਚ ਹਿੱਸਾ ਲਿਆ । ਇਸ ਦੌਰਾਨ ਉਨ੍ਹਾਂ ਨੇ ਲੋਕਾਂ ਨੂੰ ਵਿੱਤੀ ਤੰਗੀ ਤੋਂ ਬਚਾਉਂਦੇ ਹੋਏ, ਵਿਆਪਕ ਪ੍ਰਾਇਮਰੀ ਸਿਹਤ ਸੰਭਾਲ ਤੋਂ ਲੈ ਕੇ ਸੈਕੰਡਰੀ ਅਤੇ ਤੀਜੇ ਦਰਜੇ ਦੀ ਦੇਖਭਾਲ ਤੱਕ, ਸਿਹਤ ਸੰਭਾਲ ਪ੍ਰਦਾਨ ਕਰਨ ਨੂੰ ਮਜ਼ਬੂਤ ​​ਕਰਨਦੇਭਾਰਤਦੇਯਤਨਾਂਨੂੰਉਜਾਗਰਕੀਤਾ।

ਉਨ੍ਹਾਂ ਨੇ ਭਾਰਤ ਦੇ 1.8 ਲੱਖ ਤੋਂ ਵੱਧ ਆਯੁਸ਼ਮਾਨ ਆਰੋਗਯ  ਮੰਦਿਰਾਂ ਦੇ ਨੈੱਟਵਰਕ 'ਤੇ ਚਾਨਣਾ ਪਾਇਆ, ਜੋ ਸਿਹਤ ਸੇਵਾਵਾਂ ਦੀ ਇੱਕ ਵਿਸ਼ਾਲ ਸ਼੍ਰੇਣੀ ਨੂੰ ਭਾਈਚਾਰਿਆਂ ਦੇ ਨੇੜੇ ਲਿਆਉਂਦੇ ਹਨ। ਇਨ੍ਹਾਂ ਵਿੱਚ ਰੋਕਥਾਮ, ਪ੍ਰੋਤਸਾਹਨ ਅਤੇ ਇਲਾਜ ਸਬੰਧੀ ਸਿਹਤ ਸੇਵਾਵਾਂ ਸ਼ਾਮਲ ਹਨ, ਜਿਨ੍ਹਾਂ ਵਿੱਚ ਪ੍ਰਜਨਨ ਅਤੇ ਬਾਲ ਸਿਹਤ, ਗੈਰ- ਸੰਚਾਰੀ ਬਿਮਾਰੀਆਂ ਦੀ ਜਾਂਚ ਅਤੇ ਪ੍ਰਬੰਧਨ, ਮਾਨਸਿਕ ਸਿਹਤ, ਬਜ਼ੁਰਗਾਂ ਦੀ ਦੇਖਭਾਲ ਅਤੇ ਉਪਚਾਰਕ ਦੇਖਭਾਲ ਸ਼ਾਮਲ ਹਨ। ਉਨ੍ਹਾਂ ਨੇ ਪ੍ਰਾਇਮਰੀ ਸਿਹਤ ਸੰਭਾਲ ਡਿਲੀਵਰੀ ਵਿੱਚ ਗੁਣਵੱਤਾ ਦੇ ਮਿਆਰਾਂ 'ਤੇ ਨਿਰੰਤਰ ਧਿਆਨ ਕੇਂਦ੍ਰਿਤ ਕਰਨ 'ਤੇ ਵੀ ਜ਼ੋਰ ਦਿੱਤਾ।

ਸ਼੍ਰੀਮਤੀ ਸ੍ਰੀਵਾਸਤਵ ਨੇ ਸਮਾਜ ਦੇ ਕਮਜ਼ੋਰ ਅਤੇ ਵਾਂਝੇ ਵਰਗਾਂ ਲਈ ਵਿੱਤੀ ਸੁਰੱਖਿਆ ਨੂੰ ਮਜ਼ਬੂਤ ​​ਕਰਨਵਿੱਚਜਨਤਕਤੌਰ'ਤੇ ਫੰਡ ਪ੍ਰਾਪਤ ਸਿਹਤ ਬੀਮਾ ਯੋਜਨਾ, " ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗਯ  ਯੋਜਨਾ "(AB - PMJAY ) ਦੀ ਭੂਮਿਕਾ ' ਤੇ ਚਾਨਣਾ ਪਾਇਆ। ਉਨ੍ਹਾਂ ਨੇ ਮਰੀਜ਼ਾਂ 'ਤੇ ਵਿੱਤੀ ਬੋਝ ਘਟਾਉਣ ਅਤੇ ਜ਼ਰੂਰੀ ਸਿਹਤ ਸੰਭਾਲ ਸੇਵਾਵਾਂ ਤੱਕ ਪਹੁੰਚ ਨੂੰ ਬਿਹਤਰ ਬਣਾਉਣ ਵਿੱਚ "ਮੁਫ਼ਤ ਦਵਾਈਆਂ ਅਤੇ ਡਾਇਗਨੌਸਟਿਕਸ ਸੇਵਾ ਪਹਿਲਕਦਮੀ " ਅਤੇ "ਪ੍ਰਧਾਨ ਮੰਤਰੀ ਰਾਸ਼ਟਰੀ ਡਾਇਲਸਿਸ ਪ੍ਰੋਗਰਾਮ" ਦੀ ਮਹੱਤਤਾ 'ਤੇ ਵੀ ਜ਼ੋਰ ਦਿੱਤਾ।

ਦੇਖਭਾਲ ਦੇ ਇੱਕ ਏਕੀਕ੍ਰਿਤ ਨਿਰੰਤਰਤਾ ਦੀ ਮਹੱਤਤਾ 'ਤੇ ਜ਼ੋਰ ਦਿੰਦੇ ਹੋਏ, ਉਨ੍ਹਾਂ ਨੇ ਦਸਿਆ ਕਿ ਭਾਰਤ ਦਾ ਦ੍ਰਿਸ਼ਟੀਕੋਣ ਵਿਆਪਕ ਪ੍ਰਾਇਮਰੀ ਸਿਹਤ ਸੰਭਾਲ ਨੂੰ ਆਯੁਸ਼ਮਾਨ ਆਰੋਗਯ  ਮੰਦਿਰਾਂ ਰਾਹੀਂ ਸੈਕੰਡਰੀ ਅਤੇ ਤੀਜੇ ਦਰਜੇ ਦੀ ਦੇਖਭਾਲ ਲਈ ਰੈਫਰਲ ਲਿੰਕਾਂ ਨਾਲ ਜੋੜਦਾ ਹੈ। ਇਸ ਦ੍ਰਿਸ਼ਟੀਕੋਣ ਦਾ ਉਦੇਸ਼ ਲੋਕਾਂ ਨੂੰ ਬਿਮਾਰੀ ਦੀ ਰੋਕਥਾਮ, ਸਿਹਤ ਪ੍ਰੋਤਸਾਹਨ ਅਤੇ ਇਲਾਜ ਸੇਵਾਵਾਂ ਤੱਕ ਪਹੁੰਚ ਪ੍ਰਦਾਨ ਕਰਨਾ ਹੈ, ਨਾਲ ਹੀ ਲੋੜ ਪੈਣ 'ਤੇ ਵਿਸ਼ੇਸ਼ ਦੇਖਭਾਲ ਤੱਕ ਪਹੁੰਚ ਨੂੰ ਯਕੀਨੀ ਬਣਾਉਣਾ ਹੈ।

ਭਾਰਤ ਦੇ ਵਧ ਰਹੇ ਡਿਜੀਟਲ ਸਿਹਤ ਵਾਤਾਵਰਣ ਦਾ ਹਵਾਲਾ ਦਿੰਦੇ ਹੋਏ, ਕੇਂਦਰੀ ਸਿਹਤ ਸਕੱਤਰ ਨੇ ਕਿਹਾ ਕਿ 900 ਮਿਲੀਅਨ ਤੋਂ ਵੱਧ ਨਾਗਰਿਕਾਂ ਦੀ ਇੱਕ ਵਿਲੱਖਣ ਸਿਹਤ ਪਛਾਣ ਹੈ। ਸਿਹਤ ਸਹੂਲਤਾਂ ਅਤੇ ਸਿਹਤ ਸੰਭਾਲ ਪੇਸ਼ੇਵਰਾਂ ਦੀਆਂ ਇੰਟਰਓਪਰੇਬਲ ਡਿਜੀਟਲ ਰਜਿਸਟਰੀਆਂ  ਅਤੇ ਆਭਾ-ਸਮਰੱਥ ਸਿਹਤ ਰਿਕਾਰਡ, ਦੇਖਭਾਲ ਦੀ ਨਿਰੰਤਰਤਾ ਨੂੰ ਮਜ਼ਬੂਤ ​​ਕਰਨ ਅਤੇ ਸਿਹਤ ਸੰਭਾਲ ਸੇਵਾਵਾਂ ਤੱਕ ਪਹੁੰਚ ਨੂੰ ਸੁਚਾਰੂ ਬਣਾਉਣ ਵਿੱਚ ਮਦਦ ਕਰ ਰਹੇ ਹਨ।

ਉਨ੍ਹਾਂ ਨੇ ਸਿਹਤ ਸੰਭਾਲ ਵਿੱਚ ਭੂਗੋਲਿਕ ਰੁਕਾਵਟਾਂ ਨੂੰ ਦੂਰ ਕਰਨ ਲਈ ਤਕਨਾਲੋਜੀ ਦੀ ਵੱਧ ਰਹੀ ਵਰਤੋਂ 'ਤੇ ਵੀ ਚਾਨਣਾ ਪਾਇਆ। ਈ-ਸੰਜੀਵਨੀ ਨੇ ਟੈਲੀ - ਰੇਡੀਓਲੋਜੀ, ਏਆਈ-ਯੋਗ ਐਕਸ-ਰੇ ਅਤੇ ਮੋਬਾਈਲ ਮੈਡੀਕਲ ਯੂਨਿਟਾਂ ਵਰਗੀਆਂ ਸੇਵਾਵਾਂ ਅਤੇ ਨਵੀਨਤਾਵਾਂ ਦੇ ਨਾਲ-ਨਾਲ 497 ਮਿਲੀਅਨ ਤੋਂ ਵੱਧ ਟੈਲੀ -ਸਲਾਹ-ਮਸ਼ਵਰੇ ਦੀ ਸਹੂਲਤ ਦਿੱਤੀ ਹੈ। ਇਹ ਪਹਿਲਕਦਮੀਆਂ ਦੂਰ-ਦੁਰਾਡੇ ਅਤੇ ਘੱਟ ਸੇਵਾ ਵਾਲੇ ਖੇਤਰਾਂ ਵਿੱਚ ਲੋਕਾਂ ਤੱਕ ਸਿਹਤ ਸੰਭਾਲ ਸੇਵਾਵਾਂ ਪਹੁੰਚਾਉਣ ਵਿੱਚ ਮਦਦ ਕਰ ਰਹੀਆਂ ਹਨ ।

ਸੰਯੁਕਤ ਰਾਸ਼ਟਰ ਮਹਾਸਭਾ 81 ਵੇਂ  ਸਮਾਗਮ ਵਿੱਚ "ਹੈਪੇਟਾਈਟਸ ਨੂੰ ਖਤਮ ਕਰਨ ਲਈ ਗਲੋਬਲ ਐਕਸ਼ਨ ਨੂੰ ਅੱਗੇ ਵਧਾਉਣਾ" ਵਿਸ਼ੇ 'ਤੇ ਭਾਰਤ ਵੱਲੋਂ ਬੋਲਦੇ ਹੋਏ, ਕੇਂਦਰੀ ਸਿਹਤ ਸਕੱਤਰ ਨੇ ਹੈਪੇਟਾਈਟਸ ਬੀ ਅਤੇ ਸੀ ਨੂੰ ਜਨਤਕ ਸਿਹਤ ਲਈ ਖ਼ਤਰਾ ਬਣਨ ਤੋਂ ਰੋਕਣ ਅਤੇ 2030 ਤੱਕ ਉਨ੍ਹਾਂ ਨੂੰ ਖਤਮ ਕਰਨ ਦੇ ਦੇਸ਼ ਦੇ ਸੰਕਲਪ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਇਸ ਟੀਚੇ ਵੱਲ ਤਰੱਕੀ ਨੂੰ ਤੇਜ਼ ਕਰਨ ਲਈ ਜਲਦੀ ਪਤਾ ਲਗਾਉਣ, ਇਲਾਜ ਤੱਕ ਕਿਫਾਇਤੀ ਪਹੁੰਚ ਅਤੇ ਰੋਕਥਾਮ ਅਤੇ ਦੇਖਭਾਲ ਲਈ ਇੱਕ ਸੰਯੁਕਤ ਰਣਨੀਤੀ ਦੀ ਮਹੱਤਤਾ 'ਤੇ ਜ਼ੋਰ ਦਿੱਤਾ।

ਰਾਸ਼ਟਰੀ ਸਿਹਤ ਮਿਸ਼ਨ (NHM) ਦੇ ਢਾਂਚੇ ਦੇ ਤਹਿਤ, ਲਗਭਗ 180,000 ਪ੍ਰਾਇਮਰੀ ਸਿਹਤ ਸੰਭਾਲ ਸਹੂਲਤਾਂ (ਸਿਹਤ ਅਤੇ ਤੰਦਰੁਸਤੀ ਕੇਂਦਰਾਂ ਸਮੇਤ) ਅਤੇ ਤੀਜੇ ਦਰਜੇ ਦੇ ਦੇਖਭਾਲ ਸਹੂਲਤਾਂ 'ਤੇ ਵਾਇਰਲ ਹੈਪੇਟਾਈਟਸ ਸਕ੍ਰੀਨਿੰਗ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਇਹ ਪ੍ਰੋਗਰਾਮ 1,039 ਇਲਾਜ ਕੇਂਦਰਾਂ ਤੱਕ ਵੀ ਫੈਲ ਗਿਆ ਹੈ। 2018 ਵਿੱਚ ਰਾਸ਼ਟਰੀ ਵਾਇਰਲ ਹੈਪੇਟਾਈਟਸ ਕੰਟਰੋਲ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਬਾਅਦ, ਲਗਭਗ 225 ਮਿਲੀਅਨ ਲਾਭਪਾਤਰੀਆਂ ਦੀ ਜਾਂਚ ਕੀਤੀ ਗਈ ਹੈ।

ਸ਼੍ਰੀਮਤੀ ਸ੍ਰੀਵਾਸਤਵ ਨੇ ਰਾਸ਼ਟਰੀ ਸਿਹਤ ਪ੍ਰੋਗਰਾਮਾਂ ਵਿੱਚ ਵਾਇਰਲ ਹੈਪੇਟਾਈਟਸ ਉਪਾਵਾਂ ਨੂੰ ਸ਼ਾਮਲ ਕਰਕੇ ਰੋਕਥਾਮ ਨੂੰ ਮਜ਼ਬੂਤ ​​ਕਰਨਦੇਯਤਨਾਂ'ਤੇ ਵੀ ਚਾਨਣਾ ਪਾਇਆ, ਜਿਸ ਵਿੱਚ ਪ੍ਰਜਨਨ, ਜਣੇਪਾ, ਨਵਜੰਮੇ, ਬੱਚੇ ਅਤੇ ਕਿਸ਼ੋਰ ਸਿਹਤ ਢਾਂਚੇ ਦੇ ਤਹਿਤ ਮਾਂ ਤੋਂ ਬੱਚੇ ਵਿੱਚ ਸੰਕ੍ਰਮਣ  ਨੂੰ ਰੋਕਣ ਦੇ ਉਪਾਅ ਸ਼ਾਮਲ ਹਨ।

ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਹੈਪੇਟਾਈਟਸ ਦੇ ਖਾਤਮੇ ਵੱਲ ਨਿਰੰਤਰ ਤਰੱਕੀ ਲਈ ਸਿਹਤ ਸੇਵਾਵਾਂ ਤੱਕ ਪਹੁੰਚ ਵਧਾਉਣ, ਜਲਦੀ ਨਿਦਾਨ ਨੂੰ ਉਤਸ਼ਾਹਿਤ ਕਰਨ ਅਤੇ ਸਮੇਂ ਸਿਰ ਇਲਾਜ ਯਕੀਨੀ ਬਣਾਉਣ ਦੇ ਨਾਲ- ਨਾਲ ਸਿਹਤ ਪ੍ਰਣਾਲੀਆਂ ਨੂੰ ਮਜ਼ਬੂਤ ​​ਕਰਨ ਅਤੇ ਮੌਜੂਦਾ ਪ੍ਰਣਾਲੀਆਂ ਵਿੱਚ ਉਪਾਵਾਂ ਨੂੰ ਜੋੜਨ ਲਈ ਨਿਰੰਤਰ ਯਤਨਾਂ ਦੀ ਲੋੜ ਹੋਵੇਗੀ।

81 ਵੀਂ ਸੰਯੁਕਤ ਰਾਸ਼ਟਰ ਮਹਾਸਭਾ ਦੌਰਾਨ ਇੱਕ ਹੋਰ ਮਹੱਤਵਪੂਰਨ ਵਿਸ਼ਵ ਸਿਹਤ ਸਮਾਗਮ ਵਿੱਚ, ਭਾਰਤ ਨੇ "OneSCD: ਸਿਕਲ ਸੈੱਲ ਕੇਅਰ ਵਿੱਚ ਸਮਾਨਤਾ ਲਿਆਉਣ ਅਤੇ ਬਦਲਾਅ ਲਿਆਉਣ ਲਈ ਇੱਕ ਗਲੋਬਲ ਪਾਰਟਨਰਸ਼ਿਪ” ਦੀ ਸ਼ੁਰੂਆਤ ਦੀ ਸਹਿ-ਮੇਜ਼ਬਾਨੀ ਕੀਤੀ। ਇਸ ਪਹਿਲਕਦਮੀ ਨੇ ਦੁਨੀਆ ਭਰ ਦੇ ਭਾਈਵਾਲਾਂ ਨੂੰ ਸਿਕਲ ਸੈੱਲ ਬਿਮਾਰੀ (SCD) ਵਿਰੁੱਧ ਠੋਸ ਅੰਤਰਰਾਸ਼ਟਰੀ ਕਾਰਵਾਈ ਕਰਨ ਲਈ ਇਕੱਠੇ ਕੀਤਾ।

ਇਸ ਪਹਿਲਕਦਮੀ ਵਿੱਚ ਨਾਈਜੀਰੀਆ ਸਰਕਾਰ, WHO, UNICEF, ਅਫਰੀਕਾ CDC, ਸਿਕਲ ਸੈੱਲ ਬਿਮਾਰੀ 'ਤੇ ਵਿਸ਼ਵ ਗੱਠਜੋੜ ਅਤੇ ਸੇਂਟ ਜੂਡ ਚਿਲਡਰਨਜ਼ ਰਿਸਰਚ ਹਸਪਤਾਲ ਵਰਗੇ ਭਾਈਵਾਲ ਸ਼ਾਮਲ ਹਨ, ਇਹ ਸਾਰਿਆ ਦਾ ਸਾਂਝਾ ਟੀਚਾ ਸਿਕਲ ਸੈੱਲ ਦੇਖਭਾਲ ਲਈ ਵਧੇਰੇ ਬਰਾਬਰੀ ਅਤੇ ਪਹੁੰਚਯੋਗ ਪਹੁੰਚ ਪ੍ਰਾਪਤ ਕਰਨਾ ਹੈ।

ਲਾਂਚ ਮੌਕੇ ਬੋਲਦਿਆਂ, ਸ਼੍ਰੀਮਤੀ ਪੁਣਿਆ ਸਲੀਲਾ ਸ੍ਰੀਵਾਸਤਵ ਨੇ 2047 ਤੱਕ ਜਨਤਕ ਸਿਹਤ ਸਮੱਸਿਆ ਵਜੋਂ ਸਿਕਲ ਸੈੱਲ ਅਨੀਮੀਆ ਨੂੰ ਖਤਮ ਕਰਨ ਦੇ ਉਦੇਸ਼ ਨਾਲ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ 2023 ਵਿੱਚ ਸ਼ੁਰੂ ਕੀਤੇ ਗਏ 'ਰਾਸ਼ਟਰੀ ਸਿਕਲ ਸੈੱਲ ਅਨੀਮੀਆ ਖਾਤਮੇ ਮਿਸ਼ਨ' ਤਹਿਤ ਭਾਰਤ ਦੇ ਵਿਆਪਕ ਯਤਨਾਂ 'ਤੇ ਚਾਨਣਾ ਪਾਇਆ ।

ਉਨ੍ਹਾਂ ਨੇ ਜਨਤਕ ਸਿਹਤ ਪ੍ਰਣਾਲੀਆਂ ਵਿੱਚ ਆਬਾਦੀ- ਪੱਧਰ ਦੀ ਜਾਂਚ, ਸ਼ੁਰੂਆਤੀ ਖੋਜ, ਸਲਾਹ, ਇਲਾਜ, ਫਾਲੋ-ਅੱਪ ਅਤੇ ਡਿਜੀਟਲ ਟਰੈਕਿੰਗ ਨੂੰ ਜੋੜਨ ਲਈ ਭਾਰਤ ਦੇ ਦ੍ਰਿਸ਼ਟੀਕੋਣ ਦਾ ਵਰਣਨ ਕੀਤਾ। ਮਿਸ਼ਨ ਦਾ ਉਦੇਸ਼ ਬਿਮਾਰੀ ਅਤੇ ਕੈਰੀਅਰ ਸਥਿਤੀ ਦੀ ਜਲਦੀ ਪਛਾਣ ਕਰਨਾ, ਢੁਕਵੀਂ ਸਲਾਹ ਤੱਕ ਪਹੁੰਚ ਪ੍ਰਦਾਨ ਕਰਨਾ ਅਤੇ ਇਹ ਯਕੀਨੀ ਬਣਾਉਣਾ ਹੈ ਕਿ ਸਿਕਲ ਸੈੱਲ ਬਿਮਾਰੀ ਵਾਲੇ ਲੋਕ ਇਲਾਜ ਨਾਲ ਜੁੜੇ ਰਹੇ।

ਇਸ ਮਿਸ਼ਨ ਦੇ ਤਹਿਤ, 72.9 ਕਰੋੜ ਤੋਂ ਵੱਧ ਲੋਕਾਂ ਦੀ ਜਾਂਚ ਕੀਤੀ ਗਈ ਹੈ, 20 ਲੱਖ ਤੋਂ ਵੱਧ ਕੈਰੀਅਰਾਂ ਦੀ ਪਛਾਣ ਕੀਤੀ ਗਈ ਹੈ  ਅਤੇ 250,000 ਲੋਕਾਂ ਵਿੱਚ ਇਸ ਬਿਮਾਰੀ ਦਾ ਪਤਾ ਲਗਾਇਆ ਗਿਆ ਹੈ, ਜਦੋਂ ਕਿ 49.3 ਮਿਲੀਅਨ ਤੋਂ ਵੱਧ ਸਿਕਲ ਸੈੱਲ ਕਾਰਡ ਵੰਡੇ ਗਏ ਹਨ। ਇਹ ਯਤਨ ਇਲਾਜ ਨਿਰੰਤਰਤਾ ਨੂੰ ਮਜ਼ਬੂਤ ​​ਕਰਨ ਅਤੇ ਵਿਅਕਤੀਆਂ, ਪਰਿਵਾਰਾਂ ਅਤੇ ਭਾਈਚਾਰਿਆਂ ਵਿੱਚ ਇਸ ਬਿਮਾਰੀ ਬਾਰੇ ਜਾਗਰੂਕਤਾ ਵਧਾਉਣ ਵਿੱਚ ਮਦਦ ਕਰ ਰਹੇ ਹਨ।

ਕੇਂਦਰੀ ਸਿਹਤ ਸਕੱਤਰ ਨੇ ਕਿਫਾਇਤੀ ਪੁਆਇੰਟ-ਆਫ-ਕੇਅਰ ਡਾਇਗਨੌਸਟਿਕਸ ਅਤੇ ਹਾਈਡ੍ਰੋਕਸੀਯੂਰੀਆ ਥੈਰੇਪੀ ਤੱਕ ਪਹੁੰਚ ਵਧਾਉਣ ਦੇ ਯਤਨਾਂ ਨੂੰ ਉਜਾਗਰ ਕੀਤਾ, ਨਾਲ ਹੀ ਸਵਦੇਸ਼ੀ ਜੀਨ- ਐਡੀਟਿੰਗ ਥੈਰੇਪੀਆਂ 'ਤੇ ਚੱਲ ਰਹੀ ਖੋਜ ਵੀ ਕੀਤੀ। ਉਨ੍ਹਾਂ ਨੇ ਸਿਕਲ ਸੈੱਲ ਬਿਮਾਰੀ ਨਾਲ ਜੀ ਰਹੇ ਲੋਕਾਂ ਲਈ ਜਲਦੀ ਪਛਾਣ, ਢੁਕਵੇਂ ਇਲਾਜ ਅਤੇ ਨਿਰੰਤਰ ਫਾਲੋ- ਅੱਪ ਦੀ ਮਹੱਤਤਾ 'ਤੇ ਜ਼ੋਰ ਦਿੱਤਾ।

ਇਨ੍ਹਾਂ ਦੋਵਾਂ ਪ੍ਰੋਗਰਾਮਾਂ ਵਿੱਚ ਭਾਰਤ ਦੀ ਭਾਗੀਦਾਰੀ ਸਿਹਤ ਪ੍ਰਣਾਲੀਆਂ ਨੂੰ ਮਜ਼ਬੂਤ ​​ਕਰਨਦੇਉਸਦੇਨਿਰੰਤਰਯਤਨਾਂਨੂੰਦਰਸਾਉਂਦੀਹੈਜੋਭੂਗੋਲਿਕ ਅਤੇ ਸਮਾਜਿਕ- ਆਰਥਿਕ ਸਥਿਤੀਆਂ ਦੀ ਪਰਵਾਹ ਕੀਤੇ ਬਿਨਾਂ ਲੋਕਾਂ ਲਈ ਪਹੁੰਚਯੋਗ ਹਨ। ​​ਜਦੋਂਕਿ UHC 'ਤੇ ਚਰਚਾ ਵਿਆਪਕ, ਕਿਫਾਇਤੀ ਅਤੇ ਡਿਜੀਟਲ ਤੌਰ 'ਤੇ ਸਮਰੱਥ ਸਿਹਤ ਸੇਵਾਵਾਂ ਦੇ ਨਿਰਮਾਣ 'ਤੇ ਕੇਂਦ੍ਰਿਤ ਸੀ, OneSCD ਪਹਿਲਕਦਮੀ ਨੇ ਸਿਕਲ ਸੈੱਲ ਬਿਮਾਰੀ ਦਾ ਮੁਕਾਬਲਾ ਕਰਨ ਵਿੱਚ ਨਿਰੰਤਰ ਵਿਸ਼ਵਵਿਆਪੀ ਸਹਿਯੋਗ ਦੀ ਮਹੱਤਤਾ ਨੂੰ ਉਜਾਗਰ ਕੀਤਾ।

ਭਾਰਤ ਨੇ ਸਾਰਿਆਂ ਲਈ ਬਰਾਬਰ, ਕਿਫਾਇਤੀ ਅਤੇ ਲੋਕ-ਕੇਂਦ੍ਰਿਤ ਸਿਹਤ ਸੰਭਾਲ ਯਕੀਨੀ ਬਣਾਉਣ ਲਈ ਅੰਤਰਰਾਸ਼ਟਰੀ ਭਾਈਵਾਲਾਂ ਨਾਲ ਮਿਲ ਕੇ ਕੰਮ ਕਰਨ ਦੀ ਆਪਣੀ ਵਚਨਬੱਧਤਾ ਦੁਹਰਾਈ ਅਤੇ ਤਜ਼ਰਬੇ ਅਤੇ ਪਹੁੰਚ ਸਾਂਝੇ ਕਰਨ ਲਈ ਜੋ ਸਿਹਤ ਪ੍ਰਣਾਲੀਆਂ ਨੂੰ ਮਜ਼ਬੂਤ ​​ਕਰਨਅਤੇਦੁਨੀਆਭਰਵਿੱਚਬਿਹਤਰਸਿਹਤ ਨਤੀਜੇ ਪ੍ਰਾਪਤ ਕਰਨ ਵਿੱਚ ਮਦਦ ਕਰ ਸਕਦੇ ਹਨ।

*************

ਐੱਸਆਰ /ਏਕੇ


(Release ID: 2314773) ਵਿਜ਼ੀਟਰ ਕਾਊਂਟਰ : 20