ਗ੍ਰਹਿ ਮੰਤਰਾਲਾ
ਗ੍ਰਹਿ ਮੰਤਰਾਲਾ (MHA), ਪ੍ਰਸ਼ਾਸਨਿਕ ਸੁਧਾਰ ਅਤੇ ਜਨਤਕ ਸ਼ਿਕਾਇਤ ਵਿਭਾਗ (DARPG) ਵੱਲੋਂ ਆਯੋਜਿਤ 'ਵਿਸ਼ੇਸ਼ ਮੁਹਿੰਮ 6' ਵਿੱਚ ਸਰਗਰਮੀ ਨਾਲ ਹਿੱਸਾ ਲੈਣ ਲਈ ਤਿਆਰ ਹੈ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ 'ਸਵੱਛਤਾ' ਨੂੰ ਸੰਸਥਾਗਤ ਬਣਾਉਣ ਅਤੇ ਸਰਕਾਰ ਵਿੱਚ ਲੰਬਿਤ ਮਾਮਲਿਆਂ ਨੂੰ ਘਟਾਉਣ ਦੇ ਵਿਜ਼ਨ ਤੋਂ ਪ੍ਰੇਰਿਤ ਇਸ ਮੁਹਿੰਮ ਦਾ ਉਦੇਸ਼ ਸਵੱਛਤਾ ਨੂੰ ਉਤਸ਼ਾਹਿਤ ਕਰਨਾ, ਕੰਮਕਾਜ ਨੂੰ ਸੁਚਾਰੂ ਬਣਾਉਣਾ ਅਤੇ ਲੰਬਿਤ ਸ਼ਿਕਾਇਤਾਂ ਦਾ ਨਿਪਟਾਰਾ ਕਰਨਾ ਹੈ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਦੀ ਅਗਵਾਈ ਹੇਠ, ਉਨ੍ਹਾਂ ਖੇਤਰੀ ਅਤੇ ਬਾਹਰੀ ਦਫ਼ਤਰਾਂ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ ਜਿੱਥੇ ਜਨਤਾ ਨਾਲ ਸਿੱਧਾ ਸੰਪਰਕ ਹੁੰਦਾ ਹੈ
MHA ਵਿੱਚ 'ਵਿਸ਼ੇਸ਼ ਮੁਹਿੰਮ 6' ਦਾ ਫੋਕਸ ਟਿਕਾਊ ਅਤੇ ਵਾਤਾਵਰਣ-ਅਨੁਕੂਲ ਕਾਰਜ-ਸਥਾਨ ਬਣਾਉਣ 'ਤੇ ਹੋਵੇਗਾ, ਨਾਲ ਹੀ ਲੰਬਿਤ ਸੰਦਰਭਾਂ ਦਾ ਨਿਪਟਾਰਾ ਵੀ ਕੀਤਾ ਜਾਵੇਗਾ
Posted On:
23 SEP 2026 1:16PM by PIB Chandigarh
ਗ੍ਰਹਿ ਮੰਤਰਾਲਾ (MHA), ਪ੍ਰਸ਼ਾਸਨਿਕ ਸੁਧਾਰ ਅਤੇ ਜਨਤਕ ਸ਼ਿਕਾਇਤ ਵਿਭਾਗ (DARPG) ਵੱਲੋਂ ਆਯੋਜਿਤ 'ਵਿਸ਼ੇਸ਼ ਮੁਹਿੰਮ 6' ਵਿੱਚ ਸਰਗਰਮੀ ਨਾਲ ਹਿੱਸਾ ਲੈਣ ਲਈ ਤਿਆਰ ਹੈ। ਇਹ ਮੁਹਿੰਮ ਦੋ ਪੜਾਵਾਂ ਵਿੱਚ ਚਲਾਈ ਜਾਵੇਗੀ:
- ਤਿਆਰੀ ਦਾ ਪੜਾਅ: 15 ਸਤੰਬਰ ਤੋਂ 30 ਸਤੰਬਰ 2026
- ਲਾਗੂ ਕਰਨ ਦਾ ਪੜਾਅ: 2 ਅਕਤੂਬਰ ਤੋਂ 31 ਅਕਤੂਬਰ 2026
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ 'ਸਵੱਛਤਾ' ਨੂੰ ਸੰਸਥਾਗਤ ਬਣਾਉਣ ਅਤੇ ਸਰਕਾਰ ਵਿੱਚ ਲੰਬਿਤ ਮਾਮਲਿਆਂ ਨੂੰ ਘਟਾਉਣ ਦੇ ਵਿਜ਼ਨ ਤੋਂ ਪ੍ਰੇਰਿਤ ਇਸ ਮੁਹਿੰਮ ਦਾ ਉਦੇਸ਼ ਸਵੱਛਤਾ ਨੂੰ ਉਤਸ਼ਾਹਿਤ ਕਰਨਾ, ਕੰਮਕਾਜ ਨੂੰ ਸੁਚਾਰੂ ਬਣਾਉਣਾ ਅਤੇ ਲੰਬਿਤ ਸ਼ਿਕਾਇਤਾਂ ਦਾ ਸਮਾਧਾਨ ਕਰਨਾ ਹੈ। ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਦੀ ਅਗਵਾਈ ਹੇਠ, ਉਨ੍ਹਾਂ ਖੇਤਰੀ ਅਤੇ ਬਾਹਰੀ ਦਫ਼ਤਰਾਂ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ ਜਿੱਥੇ ਜਨਤਾ ਨਾਲ ਸਿੱਧਾ ਸੰਪਰਕ ਹੁੰਦਾ ਹੈ।
MHA ਵਿੱਚ 'ਵਿਸ਼ੇਸ਼ ਮੁਹਿੰਮ 6' ਦਾ ਫੋਕਸ ਟਿਕਾਊ ਅਤੇ ਵਾਤਾਵਰਣ-ਅਨੁਕੂਲ ਕਾਰਜ ਸਥਾਨ ਬਣਾਉਣ 'ਤੇ ਹੋਵੇਗਾ, ਨਾਲ ਹੀ ਵੱਖ-ਵੱਖ ਸ਼੍ਰੇਣੀਆਂ ਦੇ ਲੰਬਿਤ ਸੰਦਰਭਾਂ ਅਤੇ ਮਾਮਲਿਆਂ ਦਾ ਨਿਪਟਾਰਾ ਵੀ ਕੀਤਾ ਜਾਵੇਗਾ। ਇਨ੍ਹਾਂ ਵਿੱਚ ਸੰਸਦ ਮੈਂਬਰਾਂ ਦੇ ਸੰਦਰਭ, ਰਾਜ ਸਰਕਾਰਾਂ ਦੇ ਸੰਦਰਭ, ਸੰਸਦ ਦੇ ਭਰੋਸੇ, ਅੰਤਰ-ਮੰਤਰਾਲੇ ਸਲਾਹ-ਮਸ਼ਵਰੇ, ਜਨਤਕ ਸ਼ਿਕਾਇਤਾਂ ਅਤੇ ਅਪੀਲਾਂ, ਨਾਲ ਹੀ ਬਿਹਤਰ ਰਿਕਾਰਡ ਪ੍ਰਬੰਧਨ ਸ਼ਾਮਲ ਹਨ।
ਗ੍ਰਹਿ ਮੰਤਰਾਲੇ ਵਿੱਚ 'ਵਿਸ਼ੇਸ਼ ਮੁਹਿੰਮ 5.0' ਦੀ ਉੱਚ ਪੱਧਰ 'ਤੇ ਨਿਗਰਾਨੀ ਕੀਤੀ ਜਾ ਰਹੀ ਹੈ। ਕੇਂਦਰੀ ਹਥਿਆਰਬੰਦ ਪੁਲਿਸ ਬਲਾਂ (CAPFs) ਅਤੇ ਕੇਂਦਰੀ ਪੁਲਿਸ ਸੰਗਠਨਾਂ (CPOs) ਨੂੰ ਵਿਸ਼ੇਸ਼ ਮੁਹਿੰਮ ਦੇ ਮਹੱਤਵ ਬਾਰੇ ਸੈਂਸਿਟਾਈਜ਼ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਨਿਰਧਾਰਿਤ ਮਿਆਰਾਂ ਅਨੁਸਾਰ ਵਧੀਆ ਨਤੀਜੇ ਪ੍ਰਾਪਤ ਕਰਨ ਲਈ ਵਾਧੂ ਯਤਨ ਕਰਨ ਲਈ ਉਤਸ਼ਾਹਿਤ ਕੀਤਾ ਗਿਆ ਹੈ।
ਮੰਤਰਾਲਾ, ਸਵੱਛਤਾ, ਬਿਹਤਰ ਰਿਕਾਰਡ ਪ੍ਰਬੰਧਨ, ਲੰਬਿਤ ਮਾਮਲਿਆਂ ਦੇ ਸਮੇਂ ਸਿਰ ਨਿਪਟਾਰੇ ਅਤੇ ਸਾਫ਼-ਸੁਥਰੇ, ਗ੍ਰੀਨ ਅਤੇ ਜ਼ਿਆਦਾ ਉਤਪਾਦਕਤਾ ਵਾਲਾ ਕਾਰਜ ਸਥਾਨ ਬਣਾਉਣ ਦੀ ਦਿਸ਼ਾ ਵਿੱਚ ਲਗਾਤਾਰ ਯਤਨਾਂ ਰਾਹੀਂ 'ਵਿਸ਼ੇਸ਼ ਮੁਹਿੰਮ' ਤੋਂ ਮਿਲੇ ਲਾਭ ਨੂੰ ਸੰਸਥਾਗਤ ਰੂਪ ਦੇਣ ਲਈ ਵਚਨਬੱਧ ਹੈ।
ਗ੍ਰਹਿ ਮੰਤਰਾਲਾ ਅਤੇ ਇਸ ਨਾਲ ਜੁੜੇ/ਅਧੀਨ ਸੰਗਠਨ ਲੰਬਿਤ ਮਾਮਲਿਆਂ ਨੂੰ ਘਟਾਉਣ ਅਤੇ ਸਵੱਛਤਾ ਅਤੇ ਬਿਹਤਰ ਰਿਕਾਰਡ ਪ੍ਰਬੰਧਨ ਨੂੰ ਉਤਸ਼ਾਹਿਤ ਕਰਨ ਲਈ 'ਵਿਸ਼ੇਸ਼ ਮੁਹਿੰਮ' ਵਿੱਚ ਸਰਗਰਮੀ ਨਾਲ ਹਿੱਸਾ ਲੈ ਰਹੇ ਹਨ। ਨਵੰਬਰ 2025 ਤੋਂ ਅਗਸਤ 2026 ਦੀ ਮਿਆਦ ਦੇ ਦੌਰਾਨ, ਮੰਤਰਾਲੇ ਅਤੇ ਉਸ ਦੇ ਖੇਤਰੀ/ਬਾਹਰੀ ਦਫ਼ਤਰਾਂ ਨੇ ਲੰਬਿਤ ਮਾਮਲਿਆਂ ਦੇ ਨਿਪਟਾਰੇ ਅਤੇ ਸਾਫ਼-ਸੁਥਰੇ ਅਤੇ ਜ਼ਿਆਦਾ ਕੁਸ਼ਲ ਕਾਰਜ ਸਥਾਨ ਬਣਾਉਣ ਵਿੱਚ ਅਹਿਮ ਤਰੱਕੀ ਕੀਤੀ ਹੈ।
ਇਸ ਦੌਰਾਨ ਪ੍ਰਾਪਤ ਕੀਤੀਆਂ ਗਈਆਂ ਮੁੱਖ ਉਪਲਬਧੀਆਂ ਇਸ ਤਰ੍ਹਾਂ ਹਨ:
- ਮੰਤਰਾਲੇ ਨੇ ਆਪਣੇ ਖੇਤਰੀ ਅਤੇ ਬਾਹਰੀ ਦਫ਼ਤਰਾਂ ਸਮੇਤ ਕਈ ਥਾਵਾਂ 'ਤੇ 761 ਸਵੱਛਤਾ ਮੁਹਿੰਮਾਂ ਚਲਾਈਆਂ।
- ਸੰਸਦ ਮੈਂਬਰਾਂ ਤੋਂ ਪ੍ਰਾਪਤ 299 ਸੰਦਰਭਾਂ, ਰਾਜ ਸਰਕਾਰਾਂ ਤੋਂ ਪ੍ਰਾਪਤ 336 ਸੰਦਰਭਾਂ ਅਤੇ ਪ੍ਰਧਾਨ ਮੰਤਰੀ ਦਫ਼ਤਰ ਤੋਂ ਪ੍ਰਾਪਤ 7 ਸੰਦਰਭਾਂ ਦਾ ਨਿਪਟਾਰਾ ਕੀਤਾ ਗਿਆ।
- ਇਸ ਦੌਰਾਨ ਮਿਲੀਆਂ ਕੁੱਲ 52,050 ਜਨਤਕ ਸ਼ਿਕਾਇਤਾਂ ਅਤੇ 7,410 ਜਨਤਕ ਸ਼ਿਕਾਇਤ ਅਪੀਲਾਂ ਦਾ ਮੰਤਰਾਲੇ ਵੱਲੋਂ ਨਿਪਟਾਰਾ ਕੀਤਾ ਗਿਆ।
- MHA ਅਤੇ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ (CAPFs) ਦੇ ਦਫ਼ਤਰਾਂ ਵਿੱਚ 1,02,084 ਵਰਗ ਫੁੱਟ ਦਫ਼ਤਰੀ ਥਾਂ ਖਾਲੀ ਕਰਵਾਈ ਗਈ।
ਡੇਟਾ ਨੂੰ ਅਸਾਨੀ ਨਾਲ ਇਕੱਠਾ ਕਰਨ ਅਤੇ ਇਸ ਦੀ ਸ਼ੁੱਧਤਾ ਨੂੰ ਯਕੀਨੀ ਬਣਾਉਣ ਲਈ, ਗ੍ਰਹਿ ਮੰਤਰਾਲਾ ਇੱਕ ਅੰਤਰ-ਮੰਤਰਾਲਾ ਪੋਰਟਲ ਦੀ ਵਰਤੋਂ ਕਰ ਰਿਹਾ ਹੈ, ਜਿਸ ਵਿੱਚ ਮੰਤਰਾਲੇ ਦੀਆਂ ਸਾਰੀਆਂ ਡਿਵੀਜ਼ਨਾਂ ਦੇ ਨਾਲ-ਨਾਲ ਕੇਂਦਰ ਸ਼ਾਸਿਤ ਪ੍ਰਦੇਸ਼ਾਂ/ਦਿੱਲੀ ਪੁਲਿਸ ਵੱਲੋਂ ਮੁਹਿੰਮ ਨਾਲ ਸਬੰਧਿਤ ਡਾਟੇ ਅੱਪਲੋਡ ਕੀਤਾ ਜਾਂਦਾ ਹੈ। ਇਸ ਨਾਲ ਡਿਵੀਜ਼ਨਾਂ/ਦਫ਼ਤਰਾਂ ਨਾਲ ਕੁਸ਼ਲਤਾਪੂਰਵਕ ਤਾਲਮੇਲ ਸਥਾਪਿਤ ਕਰਨ ਵਿੱਚ ਮਦਦ ਮਿਲੀ ਹੈ, ਜਿਸ ਨਾਲ ਬਿਨਾ ਕਿਸੇ ਦੇਰੀ ਦੇ ਸਹੀ ਡੇਟਾ ਪ੍ਰਾਪਤ ਕਰਨ ਵਿੱਚ ਸੁਵਿਧਾ ਹੋਈ ਹੈ।
*****
ਆਰਕੇ/ਆਰਆਰ/ਆਰਕੇਬੀ/ਪੀਆਰ/ਪੀਐੱਸ/ਏਕੇ
(Release ID: 2314031)
ਵਿਜ਼ੀਟਰ ਕਾਊਂਟਰ : 2