ਆਯੂਸ਼
23 ਸਤੰਬਰ ਨੂੰ ਪੂਰੇ ਭਾਰਤ ਅਤੇ ਦੁਨੀਆ ਭਰ ਵਿੱਚ 11ਵਾਂ ਆਯੁਰਵੇਦ ਦਿਵਸ ਮਨਾਇਆ ਜਾਵੇਗਾ
ਆਯੁਰਵੇਦ ਨਾਲ ਸਿਹਤਮੰਦ ਕੱਲ੍ਹ: ਸਬੂਤ, ਖੋਜ, ਨਵੀਨਤਾ ਅਤੇ ਭਾਈਚਾਰਕ ਭਲਾਈ ‘ਤੇ ਧਿਆਨ
ਆਯੁਰਵੇਦ ਦਿਵਸ ‘ਤੇ ਸੁਰੱਖਿਆ ਡੋਜ਼ੀਅਰ, ਦਿਸ਼ਾ-ਨਿਰਦੇਸ਼, ਰਿਪੋਰਟ ਅਤੇ ਸੀਸੀਆਰਏਐੱਸ- ਅਗਨੀ ਵੈੱਬ ਪੋਰਟਲ ਦੀ ਸ਼ੁਰੂਆਤ ਹੋਵੇਗੀ
ਆਯੁਰਵੇਦ ਦਿਵਸ ‘ਤੇ ਆਯੁਸ਼ ਸੇਵਾ ਖੇਤਰ ‘ਤੇ ਪਹਿਲੀ ਰਿਪੋਰਟ ਦੀ ਸ਼ੁਰੂਆਤ ਹੋਵੇਗੀ
ਆਯੁਰਵੇਦ ਦੀ 2047 ਤੱਕ ਦੀ ਯਾਤਰਾ ਅਤੇ ਗੈਰ-ਸੰਚਾਰੀ ਬਿਮਾਰੀਆਂ (ਐੱਨਸੀਡੀ) ਦੇ ਬੋਝ ਨੂੰ ਘੱਟ ਕਰਨ ‘ਤੇ ਵਿਚਾਰ-ਵਟਾਂਦਰੇ ਲਈ ਵਿਗਿਆਨਕ ਸੈਸ਼ਨ ਦਾ ਆਯੋਜਨ ਹੋਵੇਗਾ
Posted On:
22 SEP 2026 6:55PM by PIB Chandigarh
ਆਯੁਸ਼ ਮੰਤਰਾਲਾ ਕੱਲ੍ਹ ਨਾਗਪੁਰ ਵਿੱਚ “ਸਿਹਤਮੰਦ ਭਵਿੱਖ ਲਈ ਆਯੁਰਵੇਦ” ਵਿਸ਼ੇ ਦੇ ਤਹਿਤ 11ਵੇਂ ਆਯੁਰਵੇਦ ਦਿਵਸ ਸਮਾਰੋਹ ਦੀ ਮੇਜ਼ਬਾਨੀ ਕਰੇਗਾ। ਪੂਰੇ ਭਾਰਤ ਅਤੇ ਵਿਸ਼ਵ ਭਰ ਵਿੱਚ ਆਯੋਜਿਤ ਸਮਾਰੋਹਾਂ ਵਿੱਚ ਆਯੁਰਵੇਦ ਸੰਸਥਾਨ, ਚਿਕਿਤਸਕ ਅਤੇ ਹਿੱਸੇਦਾਰ ਹਿੱਸਾ ਲੈਣਗੇ।
ਨਾਗਪੁਰ ਵਿਖੇ ਆਯੋਜਿਤ ਰਾਸ਼ਟਰੀ ਪ੍ਰੋਗਰਾਮ ਵਿੱਚ “ਆਯੁਸ਼ ਸੇਵਾ ਖੇਤਰ” ’ਤੇ ਪਹਿਲੀ ਵਾਰ ਤਿਆਰ ਕੀਤੀ ਗਈ ਰਿਪੋਰਟ ਦੀ ਸ਼ੁਰੂਆਤ ਹੋਵੇਗੀ, ਜਿਸ ਨੂੰ ਵਿਕਾਸਸ਼ੀਲ ਦੇਸ਼ਾਂ ਲਈ ਖੋਜ ਅਤੇ ਸੂਚਨਾ ਪ੍ਰਣਾਲੀ (ਆਰਆਈਐੱਸ) ਨੇ ਤਿਆਰ ਕੀਤਾ ਹੈ, ਜੋ ਆਯੁਸ਼ ਸੇਵਾ ਖੇਤਰ ਦਾ ਮੁਲਾਂਕਣ ਪੇਸ਼ ਕਰਦੀ ਹੈ। ਪ੍ਰੋਗਰਾਮ ਵਿੱਚ ਗੋਕਸ਼ੁਰ (Tribulus terrestris) ਅਤੇ ਚੰਦਰਸੁਰਾ (Lepidium sativum) ‘ਤੇ ਸੁਰੱਖਿਆ ਡੋਜ਼ੀਅਰ, ਚਮੜੀ ਦੇ ਵਿਕਾਰਾਂ ‘ਤੇ ਮਾਪਦੰਡ ਇਲਾਜ ਦਿਸ਼ਾ-ਨਿਰਦੇਸ਼ ਅਤੇ ਆਯੁਰਵੇਦ ਵਿੱਚ ਸਬੂਤ, ਖੋਜ, ਨਵੀਨਤਾ ਅਤੇ ਭਾਈਚਾਰਕ ਭਲਾਈ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਹੋਰ ਪਹਿਲਕਦਮੀਆਂ ਅਤੇ ਪ੍ਰਕਾਸ਼ਨਾਂ ਦੀ ਵੀ ਸ਼ੁਰੂਆਤ ਕੀਤੀ ਜਾਵੇਗੀ।
ਪ੍ਰੋਗਰਾਮ ਵਿੱਚ “ਰਵਾਇਤੀ ਗਿਆਨ ਤੋਂ ਗਲੋਬਲ ਅਗਵਾਈ ਤੱਕ: ਆਯੁਸ਼ ਵਿਜ਼ਨ 2030” ਰਿਪੋਰਟ, ਭਾਰਤ ਵਿੱਚ ਆਯੁਸ਼-ਸਬੰਧਿਤ ਕਾਢਾਂ ‘ਤੇ ਸਥਿਤੀ ਰਿਪੋਰਟ ਅਤੇ ਸੀਸੀਆਰਏਐੱਸ-ਅਗਨੀ (ਸੈਂਟਰਲ ਕੌਂਸਲ ਫਾਰ ਰਿਸਰਚ ਇਨ ਆਯੁਰਵੈਦਿਕ ਸਾਇੰਸਿਜ਼- ਆਯੁਰਵੇਦ ਗਿਆਨ ਨੈਪੁਣਿਆ ਪਹਿਲਕਦਮੀ) ਮੁਲਾਂਕਣ ਸਕੇਲ ਵੈੱਬ ਪੋਰਟਲ ਦਾ ਵੀ ਸ਼ੁਰੂਆਤ ਹੋਵੇਗੀ।
ਪ੍ਰੋਗਰਾਮ ਵਿੱਚ ਦੋ ਵਿਗਿਆਨਕ ਸੈਸ਼ਨ ਹੋਣਗੇ। ਵਿਗਿਆਨਕ ਸੈਸ਼ਨ I ਦਾ ਸਿਰਲੇਖ “ਸ਼ਾਸ਼ਵਤਮ ਤੋਂ ਵਿਸ਼ਵਾਸ ਤੱਕ- ਸਿਹਤਮੰਦ ਭਵਿੱਖ ਲਈ ਆਯੁਰਵੇਦ ਅਤੇ 2047 ਵੱਲ ਮਾਰਗ” ਅਤੇ ਵਿਗਿਆਨਕ ਸੈਸ਼ਨ II ਦਾ ਸਿਰਲੇਖ “2027 ਤੱਕ ਐੱਨਸੀਡੀ (ਗੈਰ-ਸੰਚਾਰੀ ਬਿਮਾਰੀ) ਦੇ ਬੋਝ ਨੂੰ ਘੱਟ ਕਰਨ ਲਈ ਇਲਾਜਾਂ ਦਾ ਏਕੀਕਰਣ ਜ਼ਰੂਰੀ” ਹੋਵੇਗਾ।
ਆਯੁਸ਼ ਮੰਤਰਾਲੇ ਦੇ ਸੀਨੀਅਰ ਅਧਿਕਾਰੀ, ਕੌਂਸਲਾਂ ਦੇ ਪ੍ਰਤੀਨਿਧੀ ਅਤੇ ਵੱਖ-ਵੱਖ ਆਯੁਸ਼ ਸੰਸਥਾਨਾਂ ਦੇ ਪ੍ਰਤੀਨਿਧੀ ਪ੍ਰੋਗਰਾਮ ਵਿੱਚ ਮੌਜੂਦ ਰਹਿਣਗੇ। ਸਮਾਰੋਹ ਆਯੁਰਵੇਦ ਈਕੋਸਿਸਟਮ ਨਾਲ ਜੁੜੇ ਪ੍ਰਮੁੱਖ ਹਿੱਸੇਦਾਰਾਂ ਨੂੰ ਇਕੱਠੇ ਲਿਆਏਗਾ, ਜਿਸ ਨਾਲ ਗਿਆਨ ਦੇ ਅਦਾਨ-ਪ੍ਰਦਾਨ ਅਤੇ ਵਿਆਪਕ ਸ਼ਮੂਲੀਅਤ ਲਈ ਇੱਕ ਮੰਚ ਉਪਲਬਧ ਹੋਵੇਗਾ।
11ਵੇਂ ਆਯੁਰਵੇਦ ਦਿਵਸ ਸਮਾਰੋਹ ਆਯੁਰਵੇਦ ਨੂੰ ਮਜ਼ਬੂਤ ਕਰਨ ਅਤੇ ਭਾਈਚਾਰਕ ਭਲਾਈ ਨੂੰ ਅੱਗੇ ਵਧਾਉਣ ਵਿੱਚ ਸਬੂਤ, ਖੋਜ ਅਤੇ ਨਵੀਨਤਾ ਦੇ ਮਹੱਤਵ ਨੂੰ ਰੇਖਾਂਕਿਤ ਕਰਨਗੇ। ਦੇਸ਼ ਭਰ ਅਤੇ ਵਿਸ਼ਵ ਭਰ ਵਿੱਚ ਹੋਣ ਵਾਲਾ ਆਯੋਜਨ ਸਿਹਤਮੰਦ ਭਵਿੱਖ ਲਈ ਆਯੁਰਵੇਦ ‘ਤੇ ਧਿਆਨ ਕੇਂਦ੍ਰਿਤ ਕਰਨ ਨੂੰ ਹੋਰ ਮਜ਼ਬੂਤ ਕਰੇਗਾ।
***
ਐੱਸਆਰ/ਐੱਸਵੀ/ਐੱਸਜੀ/ਏਕੇ
(Release ID: 2314028)
ਵਿਜ਼ੀਟਰ ਕਾਊਂਟਰ : 6