ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਆਯੁਸ਼ਮਾਨ ਭਾਰਤ ਦੀ 8ਵੀਂ ਵਰ੍ਹੇਗੰਢ ’ਤੇ ਇਸਦੀ ਸਫਲਤਾ ’ਤੇ ਚਾਨਣਾ ਪਾਇਆ

Posted On: 23 SEP 2026 11:35AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਆਯੁਸ਼ਮਾਨ ਭਾਰਤ ਦੀਆਂ ਪ੍ਰਾਪਤੀਆਂ ’ਤੇ ਚਾਨਣਾ ਪਾਇਆ, ਕਿਉਂਕਿ ਇਸ ਪਹਿਲਕਦਮੀ ਨੂੰ ਸ਼ੁਰੂ ਹੋਇਆਂ ਅੱਠ ਸਾਲ ਪੂਰੇ ਹੋ ਗਏ ਹਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਯੋਜਨਾ ਅੱਠ ਸਾਲ ਪਹਿਲਾਂ ਇਸ ਵਿਚਾਰ ਨਾਲ ਸ਼ੁਰੂ ਕੀਤੀ ਗਈ ਸੀ ਕਿ ਹਰੇਕ ਭਾਰਤੀ ਨੂੰ ਉੱਚ-ਗੁਣਵੱਤਾ ਅਤੇ ਕਿਫਾਇਤੀ ਸਿਹਤ ਸੰਭਾਲ ਸੇਵਾ ਮਿਲਣੀ  ਚਾਹੀਦੀ ਹੈ। ਉਨ੍ਹਾਂ ਨੇ ਦੱਸਿਆ ਕਿ ਅੱਜ 6 ਕਰੋੜ ਤੋਂ ਵੱਧ ਲਾਭਪਾਤਰੀਆਂ ਨੂੰ 5 ਲੱਖ ਰੁਪਏ ਦਾ ਸਾਲਾਨਾ ਸਿਹਤ ਬੀਮੇ ਦਾ ਲਾਭ ਮਿਲ ਰਿਹਾ ਹੈ ਜਿਸ ਨਾਲ ਇਹ ਵਿਸ਼ਵ ਦੀ ਸਭ ਤੋਂ ਵੱਡੀ ਸਿਹਤ ਯੋਜਨਾ ਬਣ ਗਈ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਇਸ ਪਹਿਲਕਦਮੀ ਨਾਲ ਇਲਾਜ ਦੇ ਖ਼ਰਚਿਆਂ ਵਿੱਚ ਰਿਕਾਰਡ ਬੱਚਤ ਹੋਈ ਹੈ, ਜਿਸ ਨਾਲ ਗਰੀਬ ਅਤੇ ਮੱਧ ਵਰਗ ਨੂੰ ਲਾਭ ਮਿਲਿਆ ਹੈ।

ਪ੍ਰਧਾਨ ਮੰਤਰੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਸਿਹਤ ਸੇਵਾ ਹਰੇਕ ਘਰ ਤੱਕ ਪਹੁੰਚ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਆਯੁਸ਼ਮਾਨ ਆਰੋਗਿਆ ਮੰਦਰਾਂ ਵਿੱਚ ਹੁਣ ਤੱਕ 500 ਕਰੋੜ ਤੋਂ ਵੱਧ ਲੋਕ ਆ ਚੁੱਕੇ ਹਨ, ਜਿਸ ਨਾਲ ਜ਼ਮੀਨੀ ਪੱਧਰ ’ਤੇ ਮੁਢਲੀ ਸਿਹਤ ਸੇਵਾ ਮਜ਼ਬੂਤ  ਹੋ ਰਹੀ ਹੈ। ਉਨ੍ਹਾਂ ਨੇ ਆਯੁਸ਼ਮਾਨ ਭਾਰਤ ਦੇ ਸਾਰੇ ਲਾਭਪਾਤਰੀਆਂ ਨੂੰ ਸ਼ੁਭਕਾਮਨਾਵਾਂ ਵੀ ਦਿੱਤੀਆਂ।

ਪ੍ਰਧਾਨ ਮੰਤਰੀ ਨੇ ਐੱਕਸ ’ਤੇ ਇੱਕ ਪੋਸਟ ਵਿੱਚ ਸਾਂਝਾ ਕੀਤਾ:

 “ਅੱਠ ਸਾਲ ਪਹਿਲਾਂ, ਆਯੁਸ਼ਮਾਨ ਭਾਰਤ ਯੋਜਨਾ ਇਸ ਵਿਚਾਰ ਨਾਲ ਸ਼ੁਰੂ ਕੀਤੀ ਗਈ ਸੀ ਕਿ ਹਰੇਕ ਭਾਰਤੀ ਦੀ ਉੱਚ-ਗੁਣਵੱਤਾ ਅਤੇ ਕਿਫਾਇਤੀ ਸਿਹਤ ਸੇਵਾ ਤੱਕ ਪਹੁੰਚ ਹੋਣੀ ਚਾਹੀਦੀ ਹੈ।”

ਅੱਜ, 60 ਕਰੋੜ ਤੋਂ ਵੱਧ ਲਾਭਪਾਤਰੀਆਂ ਨੂੰ 5 ਲੱਖ ਰੁਪਏ ਦੇ ਸਾਲਾਨਾ ਸਿਹਤ ਬੀਮੇ ਦਾ ਲਾਭ ਮਿਲ ਰਿਹਾ ਹੈ, ਜਿਸ ਨਾਲ ਇਹ ਦੁਨੀਆ ਦੀ ਸਭ ਤੋਂ ਵੱਡੀ ਸਿਹਤ ਯੋਜਨਾ ਬਣ ਗਈ ਹੈ।

ਇਸ ਨਾਲ ਇਲਾਜ ਦੇ ਖਰਚਿਆਂ ਵਿੱਚ ਰਿਕਾਰਡ ਬੱਚਤ ਸੰਭਵ ਹੋਈ ਹੈ, ਜਿਸ ਨਾਲ ਗਰੀਬ ਅਤੇ ਮੱਧ ਵਰਗ ਨੂੰ ਲਾਭ ਹੋਇਆ ਹੈ।

ਸਿਹਤ ਸੇਵਾਵਾਂ ਅੱਜ ਹਰੇਕ ਘਰ ਤੱਕ ਪਹੁੰਚ ਰਹੀਆਂ ਹਨ। ਆਯੁਸ਼ਮਾਨ ਆਰੋਗਿਆ ਮੰਦਰਾਂ ਵਿੱਚ ਹੁਣ ਤੱਕ 500 ਕਰੋੜ ਤੋਂ ਵੱਧ ਲੋਕ ਆ ਚੁੱਕੇ ਹਨ, ਜਿਸ ਨਾਲ ਜ਼ਮੀਨੀ ਪੱਧਰ ’ਤੇ ਮੁਢਲੀ ਸਿਹਤ ਸੰਭਾਲ ਨੂੰ ਮਜ਼ਬੂਤੀ ਮਿਲ ਰਹੀ ਹੈ।

ਆਯੁਸ਼ਮਾਨ ਭਾਰਤ ਦੇ ਸਾਰੇ ਲਾਭਪਾਤਰੀਆਂ ਨੂੰ ਮੇਰੀਆਂ ਦਿਲੋਂ ਸ਼ੁਭਕਾਮਨਾਵਾਂ।

#8YearsOfAyushmanBharat"

*****

ਐੱਮਜੇਪੀਐੱਸ/ਐੱਸਐੱਸ/ਪੀਆਰਕੇ


(Release ID: 2313868) ਵਿਜ਼ੀਟਰ ਕਾਊਂਟਰ : 5