ਖੇਤੀਬਾੜੀ ਮੰਤਰਾਲਾ
azadi ka amrit mahotsav

ਦੱਖਣੀ ਰਾਜਾਂ ਦੇ ਖੇਤੀਬਾੜੀ ਰੋਡਮੈਪ 'ਤੇ ਮੰਥਨ - ਹੈਦਰਾਬਾਦ ਵਿੱਚ ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਖੇਤਰੀ ਖੇਤੀਬਾੜੀ ਕਾਨਫਰੰਸ ਨੂੰ ਸੰਬੋਧਨ ਕੀਤਾ


ਸਿਰਫ਼ ਈਟਿੰਗ, ਮੀਟਿੰਗ ਅਤੇ ਸਿਟਿੰਗ ਨਹੀਂ ,ਨਤੀਜੇ ਦੇਣੇ ਹਨ, ਕੁਝ ਨਹੀਂ ਕੀਤਾ ਤਾਂ ਇਹ ਚੀਟਿੰਗ ਹੋ ਜਾਵੇਗੀ - ਸ਼੍ਰੀ ਸ਼ਿਵਰਾਜ ਸਿੰਘ ਚੌਹਾਨ

ਕੇਂਦਰ ਅਤੇ ਰਾਜ ਮਿਲ ਕੇ ਹਨ ਟੀਮ ਐਗਰੀਕਲਚਰ, ਵਿਗਿਆਨੀਆਂ ਅਤੇ ਕਿਸਾਨਾਂ ਵਿਚਕਾਰ ਸੰਵਾਦ ਵਧਾਉਣਾ ਜ਼ਰੂਰੀ- ਕੇਂਦਰੀ ਖੇਤੀਬਾੜੀ ਮੰਤਰੀ

ਕਿਸਾਨ ਆਈ.ਡੀ. ਅਤੇ 'ਐਗਰੀ-ਸਟੈਕ' (AgriStack) ਦਾ ਕੰਮ ਨਿਰਧਾਰਿਤ ਸਮਾਂ-ਸੀਮਾ ਦੇ ਅੰਦਰ ਪੂਰਾ ਹੋਣਾ ਚਾਹੀਦਾ ਹੈ; ਕੋਈ ਵੀ ਰਾਜ ਪਿੱਛੇ ਨਹੀਂ ਰਹਿਣਾ ਚਾਹੀਦਾ: ਕੇਂਦਰੀ ਖੇਤੀਬਾੜੀ ਮੰਤਰੀ

ਰਿਸਰਸ ਲੈਬ ਤੋਂ ਖੇਤਾਂ ਤੱਕ, ਯਾਨਿ ਕਿਸਾਨਾਂ ਤੱਕ ਪਹੁੰਚਣੀ ਚਾਹੀਦੀ ਹੈ; ਭਾਰਤ ਨੂੰ ਦੁਨੀਆ ਦਾ 'ਫੂਡ ਬਾਸਕੇਟ' (ਅੰਨ ਦਾ ਭੰਡਾਰ) ਬਣਨਾ ਚਾਹੀਦਾ ਹੈ: ਸ਼੍ਰੀ ਸ਼ਿਵਰਾਜ ਸਿੰਘ ਚੌਹਾਨ

'ਭਾਰਤ ਵਿਸਤਾਰ' 13 ਖੇਤਰੀ ਭਾਸ਼ਾਵਾਂ ਵਿੱਚ ਕਿਸਾਨਾਂ ਤੱਕ ਪਹੁੰਚੇਗਾ ; ਦਿੱਲੀ ਵਿੱਚ 28-29 ਸਤੰਬਰ ਨੂੰ ਰਬੀ ਕਾਨਫਰੰਸ: ਸ਼੍ਰੀ ਸ਼ਿਵਰਾਜ ਸਿੰਘ ਚੌਹਾਨ

Posted On: 18 SEP 2026 8:07PM by PIB Chandigarh

ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਦੱਖਣੀ ਰਾਜਾਂ ਦੇ ਖੇਤਰੀ ਖੇਤੀਬਾੜੀ ਸੰਮੇਲਨ ਦੇ ਸਮਾਪਤੀ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ, ਰਾਜਾਂ ਨੂੰ ਖੇਤੀਬਾੜੀ ਖੇਤਰ ਵਿੱਚ ਨਿਰਧਾਰਿਤ ਟੀਚਿਆਂ ਅਤੇ ਵਚਨਬੱਧਤਾਵਾਂ ਨੂੰ ਨਿਰਧਾਰਤ ਸਮਾਂ ਸੀਮਾ ਦੇ ਅੰਦਰ ਪੂਰਾ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਰਾਜਾਂ ਨੂੰ ਦਿਨ ਭਰ ਵਿਚਾਰੇ ਗਏ ਕਾਰਵਾਈਯੋਗ ਬਿੰਦੂਆਂ 'ਤੇ ਗੰਭੀਰਤਾ ਨਾਲ ਕੰਮ ਕਰਨਾ ਚਾਹੀਦਾ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਕੇਂਦਰ ਅਤੇ ਰਾਜ ਇਕੱਠੇ ਇੱਕ ਖੇਤੀਬਾੜੀ ਟੀਮ ਹਨ। ਸਾਡੇ ਵਿਗਿਆਨੀ, ਸਾਡੇ ਕਿਸਾਨ, ਕੇਂਦਰ ਅਤੇ ਰਾਜ ਸਰਕਾਰ ਦੇ ਅਧਿਕਾਰੀ, ਭਾਰਤ ਦੀ ਇੱਕ ਟੀਮ ਐਗਰੀਕਲਚਰ  ਹੈ । ਸਾਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਕਾਨਫਰੰਸ ਵਿੱਚ ਰਾਜਾਂ ਦੁਆਰਾ ਕੀਤੇ ਗਏ ਵਾਅਦੇ ਪੂਰੇ ਕੀਤੇ ਜਾਣੇ ਚਾਹੀਦੇ ਹਨ, ਨਹੀਂ ਤਾਂ ਇਹ ਅਭਿਆਸ ਵਿਅਰਥ ਹੋਵੇਗਾ। ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਜੇਕਰ ਕਿਸੇ ਰਾਜ ਨੇ ਕਿਸਾਨ ਆਈਡੀ ਦੇ ਕੰਮ ਨੂੰ ਦਸੰਬਰ ਤੱਕ ਪੂਰਾ ਕਰਨ ਲਈ ਵਚਨਬੱਧਤਾ ਪ੍ਰਗਟਾਈ ਹੈ, ਤਾਂ ਇਸਨੂੰ ਦਸੰਬਰ ਤੱਕ ਪੂਰਾ ਕਰਨਾ ਹੋਵੇਗਾ । ਵੱਖ-ਵੱਖ ਕੰਮਾਂ ਨੂੰ ਦੁਹਰਾਉਣ ਦੀ ਕੋਈ ਲੋੜ ਨਹੀਂ ਹੈ, ਪਰ ਉਨ੍ਹਾਂ 'ਤੇ ਕਾਰਵਾਈ ਜ਼ਰੂਰੀ ਹੈ।

ਮਕਸਦ ਨਤੀਜੇ ਪ੍ਰਾਪਤ ਕਰਨਾ ਹੈ, ਸਿਰਫ਼ ਮੀਟਿੰਗਾਂ ਕਰਨਾ ਨਹੀਂ

ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਜੇਕਰ ਕਾਨਫਰੰਸ ਤੋਂ ਬਾਅਦ ਤੈਅ ਕੀਤੇ ਗਏ ਕੰਮਾਂ ਨੂੰ ਲਾਗੂ ਨਹੀਂ ਕੀਤਾ ਜਾਂਦਾ, ਤਾਂ ਸਾਰੀ ਕਵਾਇਦ ਵਿਅਰਥ ਹੋ ਜਾਵੇਗੀ। ਇੱਕ ਦਿਨ ਅਸੀਂ ਆਏ, ਈਟਿੰਗ,ਮੀਟਿੰਗ ਕਰ ਲਈ ਅਤੇ ਹੋਰ ਕੁਝ ਨਹੀਂ ਕੀਤਾ ਤਾਂ ਇਹ ਚੀਟਿੰਗ ਹੋ ਜਾਏਗੀ ਜਨਤਾ ਦੇ ਨਾਲ। ਅਸੀਂ ਅਜਿਹਾ ਨਹੀਂ ਕਰਨਾ ਚਾਹੀਦਾ; ਅਸੀਂ ਨਤੀਜੇ ਦੇਣੇ ਹਨ । ਉਨ੍ਹਾਂ ਨੇ ਕਿਹਾ, "ਮੈਨੂੰ ਪੂਰਾ ਵਿਸ਼ਵਾਸ ਹੈ ਕਿ ਸਿਖਰ 'ਤੇ ਬੈਠੀ ਟੀਮ, ਖੇਤੀਬਾੜੀ ਮੰਤਰੀ ਅਤੇ ਹੇਠਲੇ ਪੱਧਰ 'ਤੇ ਕੰਮ ਕਰਨ ਵਾਲੀ ਟੀਮ ਇਕੱਠੇ ਕੰਮ ਕਰੇਗੀ।" ਉਨ੍ਹਾਂ ਕਿਹਾ, "ਮੇਰਾ ਮਕਸਦ ਸਿਰਫ਼ ਹੰਗਾਮਾ ਖੜ੍ਹਾ ਕਰਨਾ ਨਹੀਂ ਹੈ; ਮੇਰੀ ਤਾਂ ਹਸਰਤ ਹੈ ਕਿ ਇਹ ਚਿਹਰਾ ਬਦਲਣਾ ਚਾਹੀਦੀ ਹੈ । ਅਸੀਂ ਖੇਤੀਬਾੜੀ ਦਾ ਚਿਹਰਾ ਬਦਲ ਕੇ ਹੀ ਮੰਨਾਂਗੇ ।ਨਾਲ ਹੀ ਕੇਂਦਰੀ ਮੰਤਰੀ ਨੇ ਇਹ ਵੀ ਕਿਹਾ ਕਿ ਵਿਕਸਿਤ ਖੇਤੀਬਾੜੀ ਸੰਕਲਪ ਮੁਹਿੰਮ ਦੌਰਾਨ ਇਹ ਨਿਰਧਾਰਿਤ ਕੀਤਾ ਗਿਆ ਸੀ ਕਿ ਜਦੋਂ ਵੀ ਰਾਜ ਕੋਈ ਤਾਰੀਖ਼ ਨਿਰਧਾਰਿਤ ਕਰਨਗੇ, ਭਾਰਤ ਸਰਕਾਰ ਵਿਗਿਆਨੀ ਅਤੇ ਕੇਵੀਕੇ ਦੇ ਵਿਗਿਆਨੀ ਉਨ੍ਹਾਂ ਦੇ ਨਾਲ ਜਾਣਗੇ। ਵਿਗਿਆਨੀ ਪਿੰਡਾਂ ਅਤੇ ਖੇਤਾਂ ਦਾ ਦੌਰਾ ਕਰਨਗੇ, ਕਿਸਾਨਾਂ ਨਾਲ ਬੈਠਣਗੇ, ਅਤੇ ਕਿਸਾਨ, ਵਿਗਿਆਨੀ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਇਕੱਠੇ ਚਰਚਾ ਕਰਨਗੇ।

ਫਾਰਮਰ ਆਈਡੀ ਅਤੇ ਐਗਰੀ ਸਟੈਕ 'ਤੇ ਤੇਜ਼ੀ ਨਾਲ ਕੰਮ ਕਰਨ ਰਾਜ

ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਐਗਰੀ ਸਟੈਕ ਕਿੰਨਾ ਮਹੱਤਵਪੂਰਣ ਹੈ, ਇਹ ਸਾਰੇ ਰਾਜਾਂ ਨੂੰ ਸਮਝਣਾ ਹੋਵੇਗਾ। ਫਾਰਮਰ ਆਈਡੀ ਪ੍ਰਕਿਰਿਆ ਵਿੱਚ ਕਾਫੀ ਪ੍ਰਗਤੀ ਹੋਈ ਹੈ। ਤੇਲੰਗਾਨਾ ਅਤੇ ਕਰਨਾਟਕ 75 ਪ੍ਰਤੀਸ਼ਤ ਤੋਂ ਉਪਰ ਪਹੁੰਚ ਗਏ ਹਨ। ਉਥੇ ਤਮਿਲ ਨਾਡੂ, ਕਰਨਾਟਕ ਅਤੇ ਤੇਲੰਗਾਨਾ ਵਿੱਚ ਜਿਯੋ ਰਿਫਰੈਂਸਿੰਗ ਦਾ ਕੰਮ ਵੀ ਚੰਗਾ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਡਿਜੀਟਲ ਕਰੌਪ ਸਰਵੇ ਵਿੱਚ ਅੰਡੇਮਾਨ ਅਤੇ ਨਿਕੋਬਾਰ ਟਾਪੂ, ਆਂਧਰਾ ਪ੍ਰਦੇਸ਼, ਤੇਲੰਗਾਨਾ, ਕਰਨਾਟਕ ਅਤੇ ਕੇਰਲ ਨੇ ਸੰਪੂਰਨਤਾ ਹਾਸਲ ਕੀਤੀ ਹੈ, ਪਰ ਜਿਨ੍ਹਾਂ ਰਾਜਾਂ ਨੂੰ ਅਜੇ ਵੀ ਕਿਸਾਨ ਆਈਡੀ ਬਣਾਉਣ ਵਿੱਚ ਹੋਰ ਮਿਹਨਤ ਦੀ ਲੋੜ ਹੈ ਉਨ੍ਹਾਂ ਵਿੱਚ ਕੇਰਲ, ਤਮਿਲ ਨਾਡੂ ਅਤੇ ਅੰਡੇਮਾਨ ਅਤੇ ਨਿਕੋਬਾਰ ਟਾਪੂ ਸ਼ਾਮਲ ਹਨ। ਉਨ੍ਹਾਂ ਨੇ ਕਿਹਾ ਕਿ ਨਿਰਧਾਰਿਤ ਸਮਾਂ ਸੀਮਾ ਦੇ ਅੰਦਰ ਫਾਰਮਰ ਆਈਡੀ ਨੂੰ ਪੂਰਾ ਕਰਨਾ ਜ਼ਰੂਰੀ ਹੈ, ਕਿਉਂਕਿ ਭਵਿੱਖ ਵਿੱਚ ਖੇਤੀਬਾੜੀ ਖੇਤਰ ਵਿੱਚ ਬਹੁਤ ਸਾਰੇ ਸਿਸਟਮ ਇਸ 'ਤੇ ਨਿਰਭਰ ਰਹਿਣਗੇ। ਕੋਈ ਵੀ ਰਾਜ ਪਿੱਛੇ ਨਾ ਰਹਿ ਜਾਵੇ ਇਹ ਮੇਰੀ ਉਮੀਦ ਹੈ । 

ਲੈਂਡ ਰਿਕਾਰਡ ਅਤੇ ਕਿਸਾਨ ਰਜਿਸਟਰੀ ਦਾ ਤਾਲਮੇਲ ਜ਼ਰੂਰੀ

ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਜਿੱਥੇ ਲੈਂਡ ਪਾਰਸਲ ਅਜੇ ਤੱਕ ਨਹੀਂ ਜੁੜੇ ਹਨ, ਖਾਸ ਕਰਕੇ ਤਮਿਲ ਨਾਡੂ ਅਤੇ ਕੇਰਲ ਵਿੱਚ, ਉੱਥੇ ਇਹ ਕੰਮ ਤੇਜ਼ੀ ਨਾਲ ਪੂਰਾ ਕਰਨਾ ਹੋਵੇਗਾ । ਲੈਂਡ ਰਿਕਾਰਡ ਡੇਟਾ ਦਾ ਕਿਸਾਨ ਰਜਿਸਟਰੀ ਦੇ ਨਾਲ ਤਾਲਮੇਲ ਵੀ ਕੇਰਲ ਨੂੰ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਦੱਖਣੀ ਰਾਜਾਂ ਵਿੱਚ ਟੇਨੇਂਟ ਫਾਰਮਰਸ, ਯਾਨਿ ਬਟਾਈਦਾਰ ਜਾਂ ਕਿਰਾਏਦਾਰ ਕਿਸਾਨਾਂ ਲਈ ਐਸਓਪੀ ਬਣਾਕੇ ਨੋਟੀਫਾਈ ਕਰਨ ਦੀ ਜ਼ਰੂਰਤ ਹੈ। ਕਰਨਾਟਕ, ਕੇਰਲ, ਤਮਿਲ ਨਾਡੂ ਅਤੇ ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ਨੂੰ ਇਸ ਦਿਸ਼ਾ ਵਿੱਚ ਕੰਮ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਨਕਸ਼ਿਆਂ ਦੀ ਜਿਯੋ ਰੈਫਰੈਂਸਿੰਗ ਦਾ ਕੰਮ ਪੁਡੂਚੇਰੀ ਅਤੇ ਲਕਸ਼ਦੀਪ ਨੂੰ ਕਰਨਾ ਹੋਵੇਗਾ।

13 ਖੇਤਰੀ ਭਾਸ਼ਾਵਾਂ ਵਿੱਚ ਕਿਸਾਨਾਂ ਤੱਕ ਪਹੁੰਚੇਗਾ ਭਾਰਤ ਵਿਸਤਾਰ

ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਕਿਸਾਨਾਂ ਦੇ ਸਾਹਮਣੇ ਹਰ ਰੋਜ਼ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਆਉਂਦੀਆਂ ਹਨ, ਅਤੇ ਹਰ ਸਮੱਸਿਆ ਦੇ ਲਈ ਕਿਸਾਨ ਕਿਤੇ ਭੱਜ ਨਹੀਂ ਜਾ ਸਕਦਾ ਇਸ ਲਈ ਸਿਰਫ਼ ਇੱਕ ਮੋਬਾਈਲ ਨੰਬਰ 'ਤੇ ਇੱਕ ਨੰਬਰ ਲਗਾ ਕੇ ਢੁਕਵੀਂ ਸਲਾਹ ਮਿਲ ਸਕੇ, ਇਸ ਦੇ ਲਈ ਭਾਰਤ ਵਿਸਤਾਰ ਦੀ ਵਿਵਸਥਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਇਹ ਹਿੰਦੀ ਅਤੇ ਅੰਗਰੇਜ਼ੀ ਵਿੱਚ ਉਪਲਬਧ ਹੈ,ਲੇਕਿਨ ਇਸਨੂੰ ਤਾਮਿਲ, ਤੇਲਗੂ, ਕੰਨੜ ਅਤੇ ਮਲਿਆਲਮ ਸਮੇਤ 13 ਖੇਤਰੀ ਭਾਸ਼ਾਵਾਂ ਵਿੱਚ ਲਾਂਚ ਕੀਤਾ ਜਾਵੇਗਾ । ਕਿਸਾਨ ਆਪਣੀ ਭਾਸ਼ਾ ਵਿੱਚ ਸਵਾਲ ਪੁੱਛਣਗੇ ਅਤੇ ਉਸ ਭਾਸ਼ਾ ਵਿੱਚ ਜਵਾਬ ਮਿਲ ਸਕੇਗਾ । ਉਨ੍ਹਾਂ ਕਿਹਾ ਕਿ ਅੱਜ ਆਂਧਰਾ ਪ੍ਰਦੇਸ਼ ਦੇ ਖੇਤੀਬਾੜੀ ਮੰਤਰੀ ਨੇ ਤੇਲਗੂ ਵਿੱਚ ਗੱਲ ਕੀਤੀ। ਆਪਣੀ ਭਾਸ਼ਾ ਵਿੱਚ ਵਿਚਾਰ ਪ੍ਰਗਟ ਕਰਨਾ ਸੱਚਮੁੱਚ ਸਟੀਕ ਅਤੇ ਪਰਫੈਕਟ ਹੁੰਦਾ ਹੁੰਦਾ ਹੈ। ਕਿਸਾਨ ਤਾਂ ਆਪਣੀ ਭਾਸ਼ਾ ਹੀ ਸਮਝਦੇ ਹਨ, ਇਸ ਲਈ ਇਸ ਲਈ ਰਾਜਾਂ ਦੇ ਨਾਲ ਮਿਲ ਕੇ ਇਸ ਵਿਵਸਥਾ ਜਲਦ ਪੂਰਾ ਕਰਨਾ ਹੋਵੇਗਾ। ਨਾਲ ਹੀ ਰਾਜ ਦੀਆਂ ਯੋਜਨਾਵਾਂ ਨੂੰ ਵੀ ਇਸ ਦੇ ਨਾਲ ਜੋੜਨ ਦਾ ਕੰਮ ਤੇਜਜ਼ੀ ਨਾਲ ਕਰਨਾ ਹੋਵੇਗਾ ।

ਲੈਬ ਤੋਂ ਲੈਂਡ ਤੱਕ ਕਿਸਾਨਾਂ ਤੱਕ ਪਹੁੰਚੇ ਰਿਸਰਚ

ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਰਾਜਾਂ ਨੂੰ ਜਦੋਂ ਵੀ ਸੁਵਿਧਾਜਨਕ ਹੋਵੇ ਉਹ 15 ਦਿਨ ਜਾਂ 20 ਦਿਨਾਂ ਦੀ ਮੁਹਿੰਮ ਤੈਅ ਕਰ ਸਕਦੇ ਹਨ ਅਤੇ ਭਾਰਤ ਸਰਕਾਰ ਦੇ ਵਿਗਿਆਨੀ ਉਸੇ ਸਮੇਂ ਰਾਜਾਂ ਤੱਕ ਪਹੁੰਚਣਗੇ। ਸਾਡੇ ਕੋਲ 16,000 ਵਿਗਿਆਨੀ ਹਨ। ਆਈਸੀਏਆਰ ਸੰਸਥਾਵਾਂ, ਕੇਵੀਕੇ ਅਤੇ ਖੇਤੀਬਾੜੀ ਯੂਨੀਵਰਸਿਟੀਆਂ ਸਿਰਫ਼ ਰਿਸਰਚ ਕਰਨ ਲਈ ਹੀ ਨਹੀਂ ਹਨ , ਸਗੋਂ ਰਿਸਰਚ ਨੂੰ ਕਿਸਾਨਾਂ ਤੱਕ ਪਹੁੰਚਾਉਣ ਲਈ ਵੀ ਹਨ। ਉਨ੍ਹਾਂ ਕਿਹਾ ਕਿ ਜਦੋਂ ਤੱਕ ਕਿਸਾਨ ਅਤੇ ਵਿਗਿਆਨੀ ਆਪਸ ਵਿੱਚ ਨਹੀਂ ਬੈਠਣਗੇ ਜਦੋਂ ਤੱਕ ਰਿਸਰਚ ਕਿਸਾਨਾਂ ਤੱਕ ਨਹੀਂ ਪਹੁੰਚੇਗੀ, ਲੈਬ ਤੋਂ ਲੈਂਡ ਤੱਕ ਨਹੀਂ ਪਹੁੰਚਦੀ, ਉਦੋਂ ਤੱਕ ਕੰਮ ਨਹੀਂ ਚਲੇਗਾ।

ਭਾਰਤ ਨੂੰ ਖੇਤੀਬਾੜੀ ਵਿੱਚ ਵਿਸ਼ਵ ਦਾ ਸਿਰਮੌਰ ਬਣਾਉਣਾ ਹੈ

ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਖੇਤੀਬਾੜੀ ਮੰਤਰੀ ਦੇ ਰੂਪ, ਉਹ ਵਿੱਚ ਭਾਰਤ ਨੂੰ ਖੇਤੀਬਾੜੀ ਵਿੱਚ ਵਿਸ਼ਵ ਦਾ ਸਿਰਮੌਰ ਬਣਾਉਣ ਲਈ ਮਿਹਨਤ ਅਤੇ ਇਮਾਨਦਾਰੀ ਨਾਲ ਕੰਮ ਕਰਨਾ ਚਾਹੁੰਦੇ ਹਨ। ਦੁਨੀਆ ਦਾ ਫੂਡ ਬਾਸਕੇਟ ਇੰਡੀਆ ਨੂੰ ਬਣਾਉਣਾ ਹੈ, ਅਤੇ ਇਹ ਬਣ ਸਕਦਾ ਹੈ; ਇਹ ਅਸੰਭਵ ਨਹੀਂ ਹੈ; ਇਹ ਹੋ ਕੇ ਰਹੇਗਾ, ਪਰ ਸਾਨੂੰ ਸਾਰਿਆਂ ਨੂੰ ਇਹ ਕੰਮ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਭਾਰਤ ਦੀ ਖੇਤੀਬਾੜੀ ਵਿੱਚ ਕਾਫੀ ਬਦਲਾਅ ਆਇਆ ਹੈ ਅਤੇ ਅੱਗੇ ਵੀ ਬਦਲਾਅ ਕਰਦੇ ਹੋਏ ਖੇਤੀਬਾੜੀ ਦੇ ਖੇਤਰ ਵਿੱਚ ਦੁਨੀਆਂ ਦਾ ਸਿਰਮੌਰ ਬਣਾਇਆ ਜਾਵੇਗਾ ।

28 ਅਤੇ 29 ਸਤੰਬਰ ਨੂੰ ਦਿੱਲੀ ਵਿੱਚ ਹੋਵੇਗੀ ਹਾੜੀ  ਕਾਨਫਰੰਸ

ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਦੱਸਿਆ ਕਿ 28 ਅਤੇ 29 ਸਤੰਬਰ ਨੂੰ ਦਿੱਲੀ ਦੇ ਪੂਸਾ ਇੰਸਟੀਚਿਊਟ ਵਿੱਚ ਇੱਕ ਹਾੜੀ ਕਾਨਫਰੰਸ ਆਯੋਜਿਤ ਕੀਤੀ ਜਾਵੇਗੀ, ਜਿਸ ਵਿੱਚ ਸਾਰੇ ਰਾਜਾਂ ਦੇ ਖੇਤੀਬਾੜੀ ਮੰਤਰੀ ਅਤੇ ਅਧਿਕਾਰੀ, ਆਪਣੀਆਂ ਟੀਮਾਂ ਦੇ ਨਾਲ, ਹਾੜੀ ਸੀਜ਼ਨ ਲਈ ਇੱਕ ਪੂਰਾ ਪਲਾਨ ਲੈ ਕੇ ਆਉਣਗੇ ।ਇਸ ਵਿੱਚ ਇਹ ਨਿਰਧਾਰਿਤ ਕੀਤਾ ਜਾਵੇਗਾ ਕਿ ਹਾੜੀ ਵਿੱਚ ਕਿਹੜੀ ਫਸਲਾ ਕਿੰਨੇ ਖੇਤਰ ਵਿੱਚ ਬੀਜੀ ਜਾਵੇਗੀ । ਕਾਨਫਰੰਸ ਵਿੱਚ ਇਨ੍ਹਾਂ ਤਿਆਰੀਆਂ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ। ਇਸ ਦੇ ਆਧਾਰ 'ਤੇ, ਬੀਜ ਦੀ ਉਪਲਬਧਤਾ, ਖਾਦ ਦੀਆਂ ਜ਼ਰੂਰਤਾਂ ਅਤੇ ਹੋਰ ਜ਼ਰੂਰੀ ਸਰੋਤਾਂ ਦਾ ਮੁਲਾਂਕਣ ਕਰਕੇ ਅੱਗੇ ਦੀ ਯੋਜਨਾ ਤਿਆਰ ਕੀਤੀ ਜਾਵੇਗੀ।

ਇਸ ਕਾਨਫਰੰਸ ਵਿੱਚ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਦੇ ਰਾਜ ਮੰਤਰੀ, ਸ਼੍ਰੀ ਰਾਮ ਨਾਥ ਠਾਕੁਰ ਅਤੇ ਸ਼੍ਰੀ ਭਾਗੀਰਥ ਚੌਧਰੀ ਦੇ ਨਾਲ-ਨਾਲ ਤੇਲੰਗਾਨਾ, ਕੇਰਲ, ਆਂਧਰਾ ਪ੍ਰਦੇਸ਼ ਅਤੇ ਪੁਡੂਚੇਰੀ ਦੇ ਖੇਤੀਬਾੜੀ ਮੰਤਰੀਆਂ ਨੇ ਵੀ ਭਾਗ ਲਿਆ ।

ਇਸ ਕਾਨਫਰੰਸ ਵਿੱਚ ਮੰਤਰਾਲੇ ਦੇ ਸੀਨੀਅਰ ਅਧਿਕਾਰੀ, ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਦੇ ਸਕੱਤਰ ਸ਼੍ਰੀ ਆਤਿਸ਼ ਚੰਦਰ ਅਤੇ ਖੇਤੀਬਾੜੀ ਖੋਜ ਅਤੇ ਸਿੱਖਿਆ ਵਿਭਾਗ (ਡੀਏਆਰਈ) ਦੇ ਸਕੱਤਰ ਅਤੇ ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ (ਆਈਸੀਏਆਰ) ਦੇ ਡਾਇਰੈਕਟਰ ਜਨਰਲ ਡਾ. ਐੱਮ.ਐੱਲ. ਜਾਟ ਨੇ ਵੀ ਹਿੱਸਾ ਲਿਆ ।

************

ਐਸਐਸ/ਐਮਐਸ/ਡੀਕੇ/ਬਲਜੀਤ


(Release ID: 2313386) ਵਿਜ਼ੀਟਰ ਕਾਊਂਟਰ : 3