ਖੇਤੀਬਾੜੀ ਮੰਤਰਾਲਾ
azadi ka amrit mahotsav

ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਸਖ਼ਤ ਕਦਮ ਚੁੱਕਿਆ, ਰਿਸ਼ਵਤ ਦੀ ਸ਼ਿਕਾਇਤ 'ਤੇ ਅਧਿਕਾਰੀ ਨੂੰ ਕੀਤਾ ਸਸਪੈਂਡ


ਖੇਤੀਬਾੜੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਰਿਸ਼ਵਤ ਦੀ ਸ਼ਿਕਾਇਤ 'ਤੇ ਅਧਿਕਾਰੀ ਨੂੰ ਸਸਪੈਂਡ ਕਰਨ ਦਾ ਹੁਕਮ ਦਿੱਤਾ

ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਦੀ ਤੁਰੰਤ ਕਾਰਵਾਈ: ਰਿਸ਼ਵਤ ਦੀ ਸ਼ਿਕਾਇਤ 'ਤੇ ਮਾਰਕੀਟਿੰਗ ਅਧਿਕਾਰੀ ਸਸਪੈਂਡ

ਵੇਅਰਹਾਊਸ ਸਬਸਿਡੀ ਜਾਰੀ ਕਰਨ ਦੇ ਸਬੰਧ ਵਿੱਚ ਰਿਸ਼ਵਤ ਦੀ ਸ਼ਿਕਾਇਤ ਤੋਂ ਬਾਅਦ ਅਧਿਕਾਰੀ ਸਸਪੈਂਡ

Posted On: 21 SEP 2026 4:51PM by PIB Chandigarh

ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਰਿਸ਼ਵਤ ਮੰਗਣ ਦੀ ਸ਼ਿਕਾਇਤ ਤੋਂ ਬਾਅਦ ਖੇਤੀਬਾੜੀ ਮੰਤਰਾਲੇ ਦੇ ਮਾਰਕੀਟਿੰਗ ਅਧਿਕਾਰੀ ਅਨੁਰਾਗ ‘ਤੇ  ਸਖ਼ਤ ਐਕਸ਼ਨ ਲਿਆ ਹੈ। ਉਨ੍ਹਾਂ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ। ਮਾਰਕੀਟਿੰਗ ਅਧਿਕਾਰੀ ਨੇ ਸੀਹੋਰ ਜ਼ਿਲ੍ਹੇ ਵਿੱਚ ਨਿਰੀਖਣ ਦੌਰਾਨ ਦੋ ਵੇਅਰਹਾਊਸਾਂ ਤੋਂ ਸਬਸਿਡੀ ਫੰਡ ਜਾਰੀ ਕਰਨ ਬਦਲੇ ਰਿਸ਼ਵਤ ਦੀ ਮੰਗ ਕੀਤੀ ਸੀ। ਸ਼ਿਕਾਇਤ ਦੇ ਅਨੁਸਾਰ, ਭੈਰੁੰਡਾ ਤਹਿਸੀਲ ਵਿੱਚ 'ਸ਼ਿਵਾਏ ਵੇਅਰਹਾਊਸ' ਤੋਂ 1 ਲੱਖ ਰੁਪਏ ਅਤੇ ਗ੍ਰਾਮ ਬੇਹਰਾਖੇੜ੍ਹੀ (ਰੇਹਟੀ ਖੇਤਰ) ਸਥਿਤ 'ਸ਼੍ਰੀ ਕ੍ਰਿਸ਼ਨਾ ਵੇਅਰਹਾਊਸ' ਤੋਂ 60,000 ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਗਈ ਸੀ। ਮਾਮਲੇ ਦੀ ਸ਼ਿਕਾਇਤ ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਤੱਕ ਪਹੁੰਚੀ ਸੀ।

ਸ਼ਿਕਾਇਤ ਮਿਲਣ ਤੋਂ ਬਾਅਦ, ਕੇਂਦਰੀ ਖੇਤੀਬਾੜੀ ਮੰਤਰੀ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਤੁਰੰਤ ਕਾਰਵਾਈ ਦੇ ਹੁਕਮ ਦਿੱਤੇ। ਇਸ ਤੋਂ ਬਾਅਦ ਖੇਤੀਬਾੜੀ ਮੰਤਰਾਲੇ ਦੇ ਮਾਰਕੀਟਿੰਗ ਅਧਿਕਾਰੀ ਅਨੁਰਾਗ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ। ਕਾਰਵਾਈ ਤੋਂ ਬਾਅਦ ਮੰਤਰਾਲੇ ਵੱਲੋਂ ਇਹ ਸਪਸ਼ਟ ਸੰਦੇਸ਼ ਦਿੱਤਾ ਗਿਆ ਹੈ ਕਿ ਕਿਸਾਨਾਂ ਅਤੇ ਵੇਅਰਹਾਊਸ ਸੰਚਾਲਕਾਂ ਨਾਲ ਸਬੰਧਿਤ ਸਰਕਾਰੀ ਪ੍ਰਕਿਰਿਆਵਾਂ ਵਿੱਚ ਕਿਸੇ ਵੀ ਬੇਨਿਯਮੀ ਜਾਂ ਰਿਸ਼ਵਤਖੋਰੀ ਦੀ ਸ਼ਿਕਾਇਤ ਨੂੰ ਗੰਭੀਰਤਾ ਨਾਲ ਲਿਆ ਜਾਵੇਗਾ।

*************

 

ਐੱਸਐੱਸ/ਐੱਮਐੱਸ/ਡੀਕੇ/ਏਕੇ


(Release ID: 2313305) ਵਿਜ਼ੀਟਰ ਕਾਊਂਟਰ : 4