ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਕ੍ਰਿਏਟਿਵ ਇਕੌਨੋਮੀ ਭਾਰਤ ਦੇ ਅਗਲੇ ਵਿਕਾਸ ਦੇ ਮੋਰਚੇ ਵਜੋਂ ਉੱਭਰ ਰਹੀ ਹੈ, ਜੋ ਨੌਜਵਾਨ ਭਾਰਤੀਆਂ ਲਈ ਨਵੇਂ ਮੌਕੇ ਪ੍ਰਦਾਰ ਕਰ ਰਹੀ ਹੈ: ਡਾ. ਐੱਲ ਮੁਰੂਗਨ
AVGC ਖੇਤਰ ਨੂੰ 2030 ਤੱਕ ਲਗਭਗ 2 ਮਿਲੀਅਨ ਹੁਨਰਮੰਦ ਪੇਸ਼ੇਵਰਾਂ ਦੀ ਜ਼ਰੂਰਤ ਹੋਣ ਦੀ ਉਮੀਦ ਹੈ, ਨੌਜਵਾਨਾਂ ਲਈ ਨਵੇਂ ਰਾਹ ਖੁੱਲ੍ਹਣਗੇ
ਸਰਕਾਰ ਨੌਜਵਾਨਾਂ ਨੂੰ ਭਵਿੱਖ ਲਈ ਤਿਆਰ ਹੁਨਰ ਨਾਲ ਲੈਸ ਕਰਨ ਲਈ 'ਇੰਡੀਅਨ ਇੰਸਟੀਟਿਊਟ ਆਫ਼ ਕ੍ਰਿਏਟਿਵ ਟੈਕਨਾਲੋਜੀਜ਼' ਅਤੇ AVGC ਕ੍ਰਿਏਟਰ ਲੈਬਸ ਦਾ ਸਮਰਥਨ ਕਰ ਰਹੀ ਹੈ
Posted On:
18 SEP 2026 2:39PM by PIB Chandigarh
ਸੋਨੀਪਤ, 18 ਸਤੰਬਰ 2026: ਸੂਚਨਾ ਅਤੇ ਪ੍ਰਸਾਰਣ ਰਾਜ ਮੰਤਰੀ ਅਤੇ ਸੰਸਦੀ ਮਾਮਲੇ ਰਾਜ ਮੰਤਰੀ, ਡਾ. ਐੱਲ ਮੁਰੂਗਨ ਨੇ ਅੱਜ ਉਦਘਾਟਨ ਸਮਾਰੋਹ ਵਿੱਚ ਹਿੱਸਾ ਲਿਆ ਅਤੇ ਓ.ਪੀ. ਜਿੰਦਲ ਗਲੋਬਲ ਯੂਨੀਵਰਸਿਟੀ ਵਿੱਚ “ਕਾਨੂੰਨ, ਨੀਤੀ ਅਤੇ ਕ੍ਰਿਏਟਿਵ ਇਕੌਨੋਮੀ” ਵਿਸ਼ੇ ‘ਤੇ ਜਿੰਦਲ ਪੌਲਿਸੀ ਕਨਕਲੇਵ ਵਿੱਚ ਉਦਘਾਟਨੀ ਭਾਸ਼ਣ ਦਿੱਤਾ।

ਨੌਜਵਾਨ ਭਾਗੀਦਾਰਾਂ ਨੂੰ ਸੰਬੋਧਨ ਕਰਦਿਆਂ, ਡਾ. ਮੁਰੂਗਨ ਨੇ ਵਿਚਾਰਾਂ, ਕਲਪਨਾ, ਸੱਭਿਆਚਾਰ, ਨਵੀਨਤਾ ਅਤੇ ਬੌਧਿਕ ਸੰਪੱਤੀ ਦੁਆਰਾ ਸੰਚਾਲਿਤ ਭਾਰਤ ਦੀ ਕ੍ਰਿਏਟਿਵ ਇਕੌਨੋਮੀ ਦੇ ਤੇਜ਼ੀ ਨਾਲ ਹੋ ਰਹੇ ਵਿਕਾਸ 'ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਫਿਲਮ, ਸੰਗੀਤ, ਗੇਮਿੰਗ, ਐਨੀਮੇਸ਼ਨ, ਡਿਜ਼ਾਈਨ, ਪ੍ਰਕਾਸ਼ਨ, ਇਸ਼ਤਿਹਾਰਬਾਜ਼ੀ ਅਤੇ ਡਿਜੀਟਲ ਸਮੱਗਰੀ ਵਰਗੇ ਖੇਤਰ ਰੁਜ਼ਗਾਰ ਅਤੇ ਉੱਦਮਤਾ ਲਈ ਨਵੇਂ ਮੌਕੇ ਪੈਦਾ ਕਰ ਰਹੇ ਹਨ।

ਡਾ. ਮੁਰੂਗਨ ਨੇ ਦੱਸਿਆ ਕਿ ਕ੍ਰਿਏਟਿਵ ਇਕੌਨੋਮੀ ਗਲੋਬਲ GDP ਵਿੱਚ 3.1 ਪ੍ਰਤੀਸ਼ਤ ਅਤੇ ਆਲਮੀ ਰੁਜ਼ਗਾਰ ਵਿੱਚ 6.2 ਪ੍ਰਤੀਸ਼ਤ ਦਾ ਯੋਗਦਾਨ ਦਿੰਦੀ ਹੈ, ਅਨੁਮਾਨ ਹੈ ਕਿ 57 ਮਿਲੀਅਨ ਭਾਰਤੀ ਪਹਿਲਾਂ ਤੋਂ ਹੀ ਸੱਭਿਆਚਾਰਕ ਅਤੇ ਕ੍ਰਿਏਟਿਵ ਕਿੱਤਿਆਂ ਵਿੱਚ ਕੰਮ ਕਰ ਰਹੇ ਹਨ। ਭਾਰਤ ਦੀ ਮੀਡੀਆ ਅਤੇ ਐਂਟਰਟੇਨਮੈਂਟ ਇਕੌਨੋਮੀ 2.5 ਟ੍ਰਿਲੀਅਨ ਰੁਪਏ ਹੈ।
ਨੌਜਵਾਨ ਭਾਰਤੀਆਂ ਲਈ ਮੌਕਿਆਂ 'ਤੇ ਚਾਨਣਾ ਪਾਉਂਦੇ ਹੋਏ, ਉਨ੍ਹਾਂ ਨੇ ਕਿਹਾ ਕਿ ਇਕੱਲੇ AVGC ਖੇਤਰ ਵਿੱਚ 2030 ਤੱਕ ਲਗਭਗ 2 ਮਿਲੀਅਨ ਹੁਨਰਮੰਦ ਪੇਸ਼ੇਵਰਾਂ ਦੀ ਜ਼ਰੂਰਤ ਹੋਣ ਦੀ ਉਮੀਦ ਹੈ। ਸਰਕਾਰ ਨੇ ਨੌਜਵਾਨਾਂ ਨੂੰ ਉੱਭਰ ਰਹੇ ਮੌਕਿਆਂ ਲਈ ਤਿਆਰ ਕਰਨ ਦੇ ਉਦੇਸ਼ ਨਾਲ 15,000 ਸਕੂਲਾਂ ਅਤੇ 500 ਕਾਲਜਾਂ ਵਿੱਚ 'ਇੰਡੀਅਨ ਇੰਸਟੀਟਿਊਟ ਆਫ਼ ਕ੍ਰਿਏਟਿਵ ਟੈਕਨਾਲੋਜੀਜ਼' ਅਤੇ 'AVGC ਕ੍ਰਿਏਟਰ ਲੈਬਸ' ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ।
ਡਾ. ਮੁਰੂਗਨ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਕ੍ਰਿਏਟਿਵ ਇਕੌਨੋਮੀ ਦੇ ਵਿਕਾਸ ਨੂੰ ਉੱਚਿਤ ਕਾਨੂੰਨੀ ਅਤੇ ਨੀਤੀਗਤ ਢਾਂਚੇ ਦੁਆਰਾ ਸਮਰਥਨ ਦਿੱਤਾ ਜਾਣਾ ਚਾਹੀਦਾ ਹੈ, ਜਿਸ ਵਿੱਚ ਕਾਪੀਰਾਈਟ ਸੁਰੱਖਿਆ, ਕ੍ਰਿਏਟਰਸ ਲਈ ਉਚਿਤ ਮੁਆਵਜ਼ਾ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ (AI) ਦੀ ਜ਼ਿੰਮੇਵਾਰਾਨਾ ਵਰਤੋਂ ਸ਼ਾਮਲ ਹੈ। ਉਨ੍ਹਾਂ ਨੇ ਨੌਜਵਾਨਾਂ ਨੂੰ ਤਾਕੀਦ ਕੀਤੀ ਕਿ ਉਹ ਮਾਨਤਾਵਾਂ ਅਤੇ ਸੰਸਥਾਨਾਂ ‘ਤੇ ਸਨਮਾਨ, ਤਰਕ ਅਤੇ ਸਬੂਤਾਂ ਨਾਲ ਸਵਾਲ ਚੁੱਕਣ ਅਤੇ 2047 ਤੱਕ ਇੱਕ 'ਵਿਕਸਿਤ ਭਾਰਤ' ਦੇ ਨਿਰਮਾਣ ਦੀ ਦਿਸ਼ਾ ਵਿੱਚ ਆਪਣੇ ਵਿਚਾਰਾਂ ਅਤੇ ਹੁਨਰਾਂ ਦਾ ਯੋਗਦਾਨ ਪਾਉਣ।

*****
ਮਹੇਸ਼ ਕੁਮਾਰ/ਅਪਰਾਜਿਤਾ ਪ੍ਰਿਯਦਰਸ਼ਨੀ/ਸ਼ੀਮਨ ਜੈਨ
(Release ID: 2312098)
ਵਿਜ਼ੀਟਰ ਕਾਊਂਟਰ : 2