ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਕੇਂਦਰੀ ਸਿਹਤ ਮੰਤਰਾਲੇ ਨੇ ਸ਼ਡਿਊਲ H, H1 ਅਤੇ X ਦਵਾਈਆਂ ‘ਤੇ ਰੈਗੂਲੇਟਰੀ ਨਿਗਰਾਨੀ ਮਜ਼ਬੂਤ ਕਰਨ ਲਈ ਡਰੱਗਜ਼ ਰੂਲਜ਼, 1945 ਵਿੱਚ ਸੋਧਾਂ ਦਾ ਪ੍ਰਸਤਾਵ ਰੱਖਿਆ


ਪਾਰਦਰਸ਼ਤਾ ਅਤੇ ਜਵਾਬਦੇਹੀ ਵਧਾਉਣ ਲਈ ਮੈਡੀਕਲ ਸਟੋਰਾਂ 'ਤੇ ਲਾਜ਼ਮੀ ਸੀਸੀਟੀਵੀ ਨਿਗਰਾਨੀ ਦਾ ਪ੍ਰਸਤਾਵ

Posted On: 17 SEP 2026 9:37AM by PIB Chandigarh

ਕੇਂਦਰ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਸ਼ਡਿਊਲ H, H1 ਅਤੇ X ਦਵਾਈਆਂ 'ਤੇ ਰੈਗੂਲੇਟਰੀ ਨਿਗਰਾਨੀ ਮਜ਼ਬੂਤ ​​ਕਰਨ ਲਈ ਡਰੱਗਜ਼ ਰੂਲਜ਼, 1945 ਵਿੱਚ ਸੋਧ ਦਾ ਪ੍ਰਸਤਾਵ ਰੱਖਿਆ ਹੈ। ਇਹ ਪ੍ਰਸਤਾਵ 8 ਸਤੰਬਰ, 2026 ਨੂੰ ਜਾਰੀ ਕੀਤੇ ਗਏ ਡਰਾਫਟ ਗਜ਼ਟ ਨੋਟੀਫਿਕੇਸ਼ਨ G.S.R. 791(E) ਰਾਹੀਂ ਪੇਸ਼ ਕੀਤਾ ਗਿਆ ਹੈ।

ਪ੍ਰਸਤਾਵਿਤ ਸੋਧ ਦਾ ਉਦੇਸ਼ ਸ਼ਡਿਊਲ H, H1 ਅਤੇ X ਦਵਾਈਆਂ ਤੱਕ ਅਣਅਧਿਕਾਰਤ ਪਹੁੰਚ ਅਤੇ ਉਨ੍ਹਾਂ ਦੀ ਵਿਕਰੀ ਨਾਲ ਸਬੰਧਿਤ ਚਿੰਤਾਵਾਂ ਦਾ ਸਮਾਧਾਨ ਕਰਨਾ ਹੈ। ਇਸ ਦੇ ਅਧੀਨ ਵਾਧੂ ਨਿਯਮਿਤ ਸੁਰੱਖਿਆ ਉਪਾਅ ਵਜੋਂ ਮੈਡੀਕਲ ਸਟੋਰਾਂ 'ਤੇ ਲਾਜ਼ਮੀ CCTV ਨਿਗਰਾਨੀ ਦੀ ਸਿਫ਼ਾਰਸ਼ ਕੀਤੀ ਗਈ ਹੈ।

ਇਸ ਪ੍ਰਸਤਾਵ ‘ਤੇ ਸ਼ੁਰੂਆਤ ਵਿੱਚ ਡਰੱਗਜ਼ ਕੰਸਲਟੇਟਿਵ ਕਮੇਟੀ (DCC) ਵੱਲੋਂ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਤੋਂ ਬਾਅਦ ਇਸ ਨੂੰ ਵਿਚਾਰਨ ਲਈ ਡਰੱਗਜ਼ ਟੈਕਨੀਕਲ ਐਡਵਾਈਜ਼ਰੀ ਬੋਰਡ (DTAB) ਦੇ ਮੈਂਬਰਾਂ ਵਿੱਚ ਪ੍ਰਸਾਰਿਤ ਕੀਤਾ ਗਿਆ। ਪ੍ਰਸਤਾਵ ‘ਤੇ ਵਿਚਾਰ ਕਰਨ ਤੋਂ ਬਾਅਦ ਡੀਟੀਏਬੀ ਨੇ ਇਸ ਦੀ ਮਨਜ਼ੂਰੀ ਦੀ ਸਿਫਾਰਸ਼ ਕੀਤੀ। 

ਲਾਗੂ ਹੋਣ ਤੋ ਬਾਅਦ, ਪ੍ਰਸਤਾਵਿਤ ਸੋਧ ਨਾਲ ਸ਼ਡਿਊਲ H, H1 ਅਤੇ X ਦਵਾਈਆਂ ਦੀ ਵਿਕਰੀ ਅਤੇ ਵੰਡ ਦੀ ਨਿਗਰਾਨੀ ਮਜ਼ਬੂਤ ​​ਹੋਣ ਅਤੇ ਵੈਧ ਡਾਕਟਰੀ ਪਰਚੀ ਤੋਂ ਬਿਨਾ ਉਨ੍ਹਾਂ ਦੀ ਅਣਅਧਿਕਾਰਤ ਪਹੁੰਚ ਅਤੇ ਵਿਕਰੀ ‘ਤੇ ਰੋਕ ਲਗਾਉਣ ਵਿੱਚ ਮਦਦ ਮਿਲਣ ਦੀ ਉਮੀਦ ਹੈ। 

ਮੰਤਰਾਲੇ ਨੇ ਪ੍ਰਸਤਾਵਿਤ ਸੋਧ ‘ਤੇ ਹਿਤਧਾਰਕਾਂ ਅਤੇ ਲੋਕਾਂ ਨਾਲ ਇਤਰਾਜ਼ ਅਤੇ ਸੁਝਾਅ ਮੰਗੇ ਗਏ ਹਨ। ਇਤਰਾਜ਼ ਅਤੇ ਸੁਝਾਅ ਜੇਕਰ ਕੋਈ ਹੋਵੇ ਤਾਂ ਇਸ ਪਤੇ 'ਤੇ ਭੇਜੇ ਜਾ ਸਕਦੇ ਹਨ:

ਅੰਡਰ ਸੈਕਟਰੀ (ਡਰੱਗਜ਼)

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ, ਭਾਰਤ ਸਰਕਾਰ

U-6, ਵਰਕ ਹਾਲ-C ਵਿੰਗ, ਪਹਿਲੀ ਮੰਜ਼ਿਲ

ਕਰਤਵਯ ਭਵਨ-1, ਨਵੀਂ ਦਿੱਲੀ-110001

ਈਮੇਲ: drugsdiv-mohfw[at]gov[dot]in

ਈ-ਗਜ਼ਟ ਨੂੰ ਹੇਠਾਂ ਦਿੱਤੇ ਲਿੰਕ ਰਾਹੀਂ ਦੇਖਿਆ ਜਾ ਸਕਦਾ ਹੈ: https://egazette.gov.in/(S(ypsv3ntrb4ngmjg0wdnihog4))/ViewPDF.aspx

*****

ਐੱਸਆਰ/ਬਲਜੀਤ ਸਿੰਘ

HFW/ Amendments to Drug Rules 1945/17 September 2026/2


(Release ID: 2311496) ਵਿਜ਼ੀਟਰ ਕਾਊਂਟਰ : 2