ਰੱਖਿਆ ਮੰਤਰਾਲਾ
'ਵਿਮਰਸ਼' (VIMARSH) ਡੀਆਰਡੀਓ-ਉਦਯੋਗ ਸਹਿਯੋਗ ਮੀਟਿੰਗ : ਰੱਖਿਆ ਮੰਤਰੀ ਨੇ ਐੱਮਐੱਸਐੱਮਈਜ਼ ਅਤੇ ਸਟਾਰਟ-ਅੱਪਸ ਨੂੰ ਸਸ਼ਕਤ ਬਣਾਉਣ ਲਈ ਮੁੱਖ ਨੀਤੀਗਤ ਪਹਿਲਕਦਮੀਆਂ ਦੀ ਸ਼ੁਰੂਆਤ ਕੀਤੀ ਅਤੇ ਲਾਇਸੈਂਸਧਾਰਕ ਉਦਯੋਗਾਂ ਨਾਲ ਸਾਫਟਵੇਅਰ ਸੋਰਸ ਕੋਡ ਸਾਂਝਾ ਕਰਨ ਲਈ ਇੱਕ ਢਾਂਚੇ ਦਾ ਉਦਘਾਟਨ ਕੀਤਾ
ਤਕਨਾਲੋਜੀ ਟ੍ਰਾਂਸਫਰ ਲਈ 13 ਨਿਰਮਾਣ ਭਾਗੀਦਾਰਾਂ ਨੂੰ 9 ਲਾਇਸੈਂਸ-ਅਧਾਰਿਤ ਸਮਝੌਤੇ ਸੌਂਪੇ ਗਏ; ਉਦਯੋਗ ਤੱਕ ਪਹੁੰਚ ਦਾ ਵਿਸਤਾਰ ਕਰਨ ਲਈ ਸਮਝੌਤੇ ਪੱਤਰਾਂ ਦਾ ਅਦਾਨ-ਪ੍ਰਦਾਨ ਕੀਤਾ ਗਿਆ
ਭਾਰਤ ਨੂੰ ਇੱਕ ਗਲੋਬਲ ਪ੍ਰੋਡਕਸ਼ਨ ਹੱਬ ਵਿੱਚ ਬਦਲਣ ਲਈ ਰੱਖਿਆ ਸਪਲਾਈ ਚੇਨ ਵਿੱਚ ਐੱਮਐੱਸਐੱਮਈਜ਼ ਅਤੇ ਸਟਾਰਟ-ਅੱਪ ਉੱਦਮਾਂ ਨੂੰ ਏਕੀਕ੍ਰਿਤ ਕਰਨ ਲਈ ਡੀਆਰਡੀਓ-ਉਦਯੋਗ ਸਹਿਯੋਗ ਦਾ ਵਿਸਤਾਰ ਕਰਨ, ਐੱਮਐੱਸਐੱਮਈਜ਼ ਅਤੇ ਸਟਾਰਟਅੱਪ ਉੱਦਮਾਂ ਨੂੰ ਰੱਖਿਆ ਸਪਲਾਈ ਚੇਨ ਦੇ ਅਨਿੱਖੜਵੇਂ ਹਿੱਸੇ ਵਜੋਂ ਏਕੀਕ੍ਰਿਤ ਕਰਨ ਦੀ ਜ਼ਰੂਰਤ ਹੈ: ਸ਼੍ਰੀ ਰਾਜਨਾਥ ਸਿੰਘ
'ਵਿਕਸਿਤ ਭਾਰਤ' ਦਾ ਟੀਚਾ ਆਰਥਿਕ ਤੌਰ 'ਤੇ ਮਜ਼ਬੂਤ, ਤਕਨੀਕੀ ਤੌਰ 'ਤੇ ਆਤਮ-ਨਿਰਭਰ, ਸਮਾਜਿਕ ਤੌਰ 'ਤੇ ਸਮਾਵੇਸ਼ੀ, ਵਾਤਾਵਰਣ ਪੱਖੋਂ ਟਿਕਾਊ ਅਤੇ ਰਣਨੀਤਕ ਤੌਰ 'ਤੇ ਸੁਰੱਖਿਅਤ ਰਾਸ਼ਟਰ ਦਾ ਨਿਰਮਾਣ ਕਰਨਾ ਹੈ”
Posted On:
15 SEP 2026 1:45PM by PIB Chandigarh
ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ 15 ਸਤੰਬਰ, 2026 ਨੂੰ ਨਵੀਂ ਦਿੱਲੀ ਵਿੱਚ DRDO-ਉਦਯੋਗ ਸਹਿਯੋਗ ਮੀਟਿੰਗ 'VIMARSH' ਦੌਰਾਨ ਮੁੱਖ ਨੀਤੀਗਤ ਪਹਿਲਕਦਮੀਆਂ ਦੀ ਸ਼ੁਰੂਆਤ ਕੀਤੀ। ਇਨ੍ਹਾਂ ਪਹਿਲਕਦਮੀਆਂ ਵਿੱਚ MSME ਅਤੇ ਡੀਪ-ਟੈੱਕ ਸਟਾਰਟ-ਅੱਪ ਉਦਯੋਗਾਂ ਲਈ ਤਕਨੀਕੀ ਅਤੇ ਸ਼ੁਰੂਆਤੀ ਵਿੱਤੀ ਰੁਕਾਵਟਾਂ ਨੂੰ ਘਟਾਉਣ ਲਈ ਇੱਕ ਵਿਆਪਕ ਢਾਂਚਾ ਸ਼ਾਮਲ ਹੈ ਜੋ, ਸਿੱਧੀ ਫੰਡਿੰਗ, ਇਨਕਿਊਬੇਸ਼ਨ ਸਹਾਇਤਾ ਅਤੇ ਡੀਆਰਡੀਓ ਨੂੰ ਟੈਸਟਿੰਗ ਸੁਵਿਧਾਵਾਂ ਤੱਕ ਸਮਰਪਿਤ ਪਹੁੰਚ ਪ੍ਰਦਾਨ ਕਰਦਾ ਹੈ। ਸੌਫਟਵੇਅਰ-ਦੁਆਰਾ ਸੰਚਾਲਿਤ ਰੱਖਿਆ ਸਮਰੱਥਾਵਾਂ ਅਤੇ ਪੁਰਾਣੇ ਪ੍ਰਬੰਧਨ ਨੂੰ ਤੇਜ਼ ਕਰਨ ਲਈ ਲਾਇਸੈਂਸਸ਼ੁਦਾ ਉਦਯੋਗਾਂ ਨਾਲ DRDO ਦੁਆਰਾ ਵਿਕਸਿਤ ਕੀਤੇ ਗਏ ਸੌਫਟਵੇਅਰ ਸੋਰਸ ਕੋਡ ਨੂੰ ਸਾਂਝਾ ਕਰਨ ਲਈ ਇੱਕ ਮਿਆਰੀ, ਸੁਰੱਖਿਅਤ ਫ੍ਰੇਮਵਰਕ ਵੀ ਲਾਂਚ ਕੀਤਾ ਗਿਆ।
_20260915134711_6599ca.jpeg)
_20260915134722_1df6be.jpeg)
ਅਤਿ-ਆਧੁਨਿਕ ਪ੍ਰਣਾਲੀਆਂ ਦੇ ਵਪਾਰਕ ਉਤਪਾਦਨ ਨੂੰ ਸਮਰੱਥ ਬਣਾਉਣ ਲਈ ਰਕਸ਼ਾ ਮੰਤਰੀ ਦੀ ਮੌਜੂਦਗੀ ਵਿੱਚ 13 ਨਿਰਮਾਣ ਭਾਗੀਦਾਰਾਂ ਨੂੰ ਨੌਂ (09) ਲਾਈਸੈਂਸਿੰਗ ਟ੍ਰਾਂਸਫਰ ਆਫ ਟੈਕਨੋਲੋਜੀ ਐਗਰੀਮੈਂਟਸ (LATOTS) ਸੌਂਪੇ ਗਏ।
ਉਦਯੋਗ ਨੂੰ ਸੌਂਪੇ ਗਏ LATOTS ਦੀ ਸੂਚੀ
ਉਦਯੋਗ ਦੀ ਪਹੁੰਚ ਦਾ ਵਿਸਤਾਰ ਕਰਨ ਅਤੇ ਜ਼ਮੀਨੀ ਪੱਧਰ 'ਤੇ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਲਈ ਸੋਸਾਇਟੀ ਆਫ ਇੰਡੀਅਨ ਡਿਫੈਂਸ ਮੈਨੂਫੈਕਚਰਰਜ਼ (SIDM) ਅਤੇ ਲਘੂ ਉਦਯੋਗ ਭਾਰਤੀ (LUB) ਨਾਲ ਰਣਨੀਤਕ ਸਮਝੌਤੇ ਪੱਤਰਾਂ ਦਾ ਰਸਮੀ ਤੌਰ 'ਤੇ ਅਦਾਨ ਪ੍ਰਦਾਨ ਕੀਤਾ ਗਿਆ। ਡੀਆਰਡੀਓ ਨੇ ਘਰੇਲੂ ਰੱਖਿਆ ਉੱਦਮਾਂ ਦੀ ਨਿਰਮਾਣ ਪਰਿਪੱਕਤਾ ਨੂੰ ਬੈਂਚਮਾਰਕ ਕਰਨ ਲਈ ਸਿਸਟਮ ਫਾਰ ਐਡਵਾਂਸਡ ਮੈਨੂਫੈਕਚਰਿੰਗ ਅਸੈੱਸਮੈਂਟ ਐਂਡ ਰੇਟਿੰਗ (SAMAR) ਸੰਸਕਰਣ 2.0 ਲਈ ਕੁਆਲਿਟੀ ਕੌਂਸਲ ਆਫ ਇੰਡੀਆ ਨਾਲ ਇਕਰਾਰਨਾਮੇ ‘ਤੇ ਵੀ ਦਸਤਖਤ ਕੀਤੇ।
ਆਪਣੇ ਸੰਬੋਧਨ ਵਿੱਚ, ਰੱਖਿਆ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਡੀਆਰਡੀਓ-ਉਦਯੋਗ ਸਹਿਯੋਗ ਹੁਣ ਸਿਰਫ਼ ਉਤਪਾਦਨ ਤੱਕ ਹੀ ਸੀਮਤ ਨਹੀਂ ਰਹਿਣਾ ਚਾਹੀਦਾ, ਸਗੋਂ ਭਾਰਤ ਨੂੰ ਰੱਖਿਆ ਨਿਰਮਾਣ ਲਈ ਇੱਕ ਗਲੋਬਲ ਹੱਬ ਵਿੱਚ ਬਦਲਣ ਲਈ ਖੋਜ, ਡਿਜ਼ਾਈਨ, ਟੈਸਟਿੰਗ, ਪ੍ਰਮਾਣੀਕਰਨ ਅਤੇ ਨਿਰਮਾਣ ਸਮੇਤ ਸਮੁੱਚੀ ਵੈਲਿਊ ਚੇਨ ਵਿੱਚ ਵਿਸਤ੍ਰਿਤ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ, "ਡੀਆਰਡੀਓ ਕੋਲ ਗਿਆਨ ਅਤੇ ਤਕਨਾਲੋਜੀ ਹੈ, ਉਦਯੋਗ ਕੋਲ ਪੈਮਾਨਾ ਅਤੇ ਨਿਰਮਾਣ ਸਮਰੱਥਾ ਹੈ, ਸਟਾਰਟ-ਅੱਪ ਨਵੀਨਤਾ ਅਤੇ ਕੁਸ਼ਲਤਾ ਲਿਆਉਂਦੇ ਹਨ ਅਤੇ ਨੌਜਵਾਨ ਇੱਕ ਨਵੇਂ ਭਾਰਤ ਦਾ ਸੁਪਨਾ ਦੇਖਦੇ ਹਨ। ਜਦੋਂ ਇਹ ਚਾਰ ਸ਼ਕਤੀਆਂ ਇਕਜੁੱਟ ਹੁੰਦੀਆਂ ਹਨ ਅਤੇ ਇਕੱਠੇ ਅੱਗੇ ਵਧਦੀਆਂ ਹਨ ਤਾਂ ਕੋਈ ਵੀ ਟੀਚਾ ਅਸੰਭਵ ਨਹੀਂ ਹੁੰਦਾ।"
ਸ਼੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਇੱਕ ਵਿਕਸਿਤ ਭਾਰਤ ਦਾ ਟੀਚਾ ਨਾ ਸਿਰਫ਼ ਇੱਕ ਆਰਥਿਕ ਤੌਰ 'ਤੇ ਮਜ਼ਬੂਤ ਰਾਸ਼ਟਰ ਦਾ ਨਿਰਮਾਣ ਕਰਨਾ ਨਹੀਂ ਹੈ, ਸਗੋਂ ਇਸ ਨੂੰ ਤਕਨੀਕੀ ਤੌਰ 'ਤੇ ਆਤਮ-ਨਿਰਭਰ, ਸਮਾਜਿਕ ਤੌਰ 'ਤੇ ਸਮਾਵੇਸ਼ੀ, ਵਾਤਾਵਰਣ ਪੱਖੋਂ ਟਿਕਾਊ ਅਤੇ ਰਣਨੀਤਕ ਤੌਰ 'ਤੇ ਸੁਰੱਖਿਅਤ ਬਣਾਉਣਾ ਵੀ ਹੈ। ਉਨ੍ਹਾਂ ਕਿਹਾ, "2047 ਤੱਕ, ਸਾਨੂੰ ਮਹੱਤਵਪੂਰਨ ਤਕਨਾਲੋਜੀਆਂ ਵਿੱਚ ਆਤਮ-ਨਿਰਭਰਤਾ ਹਾਸਲ ਕਰਨੀ ਚਾਹੀਦੀ ਹੈ, ਸਵਦੇਸ਼ੀ ਸਮੱਗਰੀ ਵਿੱਚ ਮਹੱਤਵਪੂਰਨ ਵਾਧਾ, ਰੱਖਿਆ ਨਿਰਯਾਤ ਵਿੱਚ ਕਈ ਗੁਣਾ ਵਾਧਾ ਅਤੇ ਗਲੋਬਲ ਸਪਲਾਈ ਚੇਨਾਂ ਵਿੱਚ ਭਾਰਤ ਲਈ ਇੱਕ ਮਜ਼ਬੂਤ ਮੌਜੂਦਗੀ ਪ੍ਰਾਪਤ ਕਰਨੀ ਚਾਹੀਦੀ ਹੈ।"
ਰਕਸ਼ਾ ਮੰਤਰੀ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਪਿਛਲੇ ਕੁਝ ਵਰ੍ਹਿਆਂ ਵਿੱਚ ਰੱਖਿਆ ਖੇਤਰ ਵਿੱਚ ਕੀਤੇ ਗਏ ਬੇਮਿਸਾਲ ਸੁਧਾਰਾਂ ਦੀ ਗਿਣਤੀ ਕੀਤੀ, ਜਿਸ ਵਿੱਚ ਸਕਾਰਾਤਮਕ ਸਵਦੇਸ਼ੀਕਰਣ ਸੂਚੀਆਂ ਦੀ ਨੋਟੀਫਿਕੇਸ਼ਨ, 'ਮੇਕ ਇਨ ਇੰਡੀਆ' ਪਹਿਲਕਦਮੀ, IDEX, ADITI ਅਤੇ ਆਯਾਤ ਨਿਰਭਰਤਾ ਨੂੰ ਘਟਾਉਣ ਅਤੇ ਆਤਮ-ਨਿਰਭਰਤਾ ਵੱਲ ਵਧਣ ਲਈ ਰੱਖਿਆ ਖੋਜ ਅਤੇ ਵਿਕਾਸ ਦਾ ਬਜਟ 25 ਫੀਸਦੀ ਨਿਜੀ ਖੇਤਰ ਨੂੰ ਅਲਾਟ ਕਰਨ ਦਾ ਫੈਸਲਾ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਤਕਨਾਲੋਜੀ ਡਿਵੈਲਪਮੈਂਟ ਫੰਡ ਰਾਹੀਂ ਸਟਾਰਟ-ਅੱਪਸ ਨੂੰ ਗ੍ਰਾਂਟਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ ਅਤੇ ਕਈ ਤਕਨੀਕਾਂ ਪਹਿਲਾਂ ਹੀ ਉਤਪਾਦਨ ਦੇ ਪੜਾਅ 'ਤੇ ਪਹੁੰਚ ਚੁੱਕੀਆਂ ਹਨ। ਉਨ੍ਹਾਂ ਨੇ ਉਜਾਗਰ ਕੀਤਾ ਕਿ IDEX ਨੇ ਰੱਖਿਆ ਨਵੀਨਤਾ ਲਈ ਇੱਕ ਨਵਾਂ ਈਕੋਸਿਸਟਮ ਵੀ ਬਣਾਇਆ ਹੈ, ਜਿੱਥੇ ਸਟਾਰਟ-ਅੱਪ ਉੱਦਮ ਸੰਚਾਲਨ-ਸਬੰਧੀ ਲੋੜਾਂ ਦੇ ਅਧਾਰ 'ਤੇ ਹੱਲ ਵਿਕਸਿਤ ਕਰ ਰਹੇ ਹਨ।
ਸਟਾਰਟ-ਅੱਪਸ ਅਤੇ ਐੱਮਐੱਸਐੱਮਈਜ਼ ਨੂੰ ਭਾਰਤ ਵਿੱਚ ਨਵੀਨਤਾ ਦੇ ਨਵੇਂ ਝੰਡਾਬਰਦਾਰ ਦੱਸਦੇ ਹੋਏ, ਸ਼੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਇਹ ਉਦਯੋਗ ਆਤਮ-ਨਿਰਭਰ ਭਾਰਤ ਦੇ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਕਿਉਂਕਿ ਉਹ ਅਤਿ-ਆਧੁਨਿਕ ਤਕਨਾਲੋਜੀਆਂ ਦੇ ਨਾਲ-ਨਾਲ ਪ੍ਰਮੁੱਖ ਰੱਖਿਆ ਪ੍ਰਣਾਲੀਆਂ ਲਈ ਕੰਪੋਨੈਂਟਸ, ਉਪ-ਪ੍ਰਣਾਲੀਆਂ ਆਦਿ ਦਾ ਵਿਕਾਸ ਕਰਦੇ ਹਨ। ਉਨ੍ਹਾਂ ਨੇ ਵੱਡੇ ਉਦਯੋਗਾਂ ਦੇ ਨਾਲ-ਨਾਲ ਰੱਖਿਆ ਸਪਲਾਈ ਚੇਨ ਵਿੱਚ ਐੱਮਐੱਸਐੱਮਈ ਅਤੇ ਸਟਾਰਟ-ਅੱਪ ਨੂੰ ਅਨਿੱਖੜਵੇਂ ਅੰਗ ਵਜੋਂ ਏਕੀਕ੍ਰਿਤ ਕਰਨ ਦੀ ਲੋੜ ਬਾਰੇ ਦੱਸਦੇ ਹੋਏ ਵਿਸ਼ਵਾਸ ਪ੍ਰਗਟਾਇਆ ਕਿ ਨਵੀਂ ਪਹਿਲਕਦਮੀ ਉਦਯੋਗ ਲਈ ਨਵੇਂ ਮੌਕੇ ਪੈਦਾ ਕਰੇਗੀ।
ਰਕਸ਼ਾ ਮੰਤਰੀ ਨੇ ਉਜਾਗਰ ਕੀਤਾ ਕਿ ਨਵੀਂ ਨੀਤੀਗਤ ਪਹਿਲਕਦਮੀ ਉਦਯੋਗ ਦੀ ਅਗਵਾਈ ਵਾਲੀ ਖੋਜ ਅਤੇ ਵਿਕਾਸ ਨੂੰ ਉਤਸ਼ਾਹਿਤ ਕਰਨ 'ਤੇ ਕੇਂਦ੍ਰਿਤ ਹੈ; ਸਟਾਰਟ-ਅੱਪਸ ਅਤੇ ਐੱਮਐੱਸਐੱਮਈਜ਼ ਨੂੰ ਫੰਡਿੰਗ ਅਤੇ ਮੈਂਟਰਸ਼ਿਪ ਪ੍ਰਦਾਨ ਕਰਨਾ; ਅਕਾਦਮਿਕ-ਉਦਯੋਗ ਸਹਿਯੋਗ ਨੂੰ ਉਤਸ਼ਾਹਿਤ ਕਰਨਾ; ਅਤੇ ਏਆਈ, ਕੁਆਂਟਮ ਕੰਪਿਊਟਿੰਗ, ਹਾਈਪਰਸੋਨਿਕਸ ਅਤੇ ਨਿਰਦੇਸ਼ਿਤ ਊਰਜਾ ਵਰਗੀਆਂ ਭਵਿੱਖ ਦੀਆਂ ਤਕਨਾਲੋਜੀਆਂ ਵਿੱਚ ਨਿਵੇਸ਼ ਨੂੰ ਉਤਸ਼ਾਹਿਤ ਕਰਨਾ।
ਸ੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਜਿਵੇਂ-ਜਿਵੇਂ ਭਾਰਤ ਤੇਜ਼ੀ ਨਾਲ ਰੱਖਿਆ ਆਯਾਤਕ ਤੋਂ ਇੱਕ ਨਿਰਯਾਤਕ ਵਜੋਂ ਤਬਦੀਲ ਹੋ ਰਿਹਾ ਹੈ, ਡਰੋਨ ਤਕਨਾਲੋਜੀ, ਏਆਈ (AI) ਅਤੇ ਸਾਈਬਰ ਸੁਰੱਖਿਆ ਵਰਗੇ ਕਈ ਖੇਤਰ ਹਨ, ਜਿੱਥੇ MSMEs ਅਤੇ ਸਟਾਰਟ-ਅੱਪ ਨਵੀਨਤਾ ਵਿੱਚ ਤੇਜ਼ੀ ਲਿਆ ਸਕਦੇ ਹਨ ਅਤੇ ਭਾਰਤ ਦੀ ਤਕਨੀਕੀ ਅਤੇ ਰਣਨੀਤਕ ਸਮਰੱਥਾ ਨੂੰ ਨਵੀਆਂ ਉਚਾਈਆਂ 'ਤੇ ਲੈ ਜਾ ਸਕਦੇ ਹਨ। ਉਨ੍ਹਾਂ ਕਿਹਾ, "ਐੱਮਐੱਸਐੱਮਈਜ਼ ਭਾਰਤੀ ਅਰਥਵਿਵਸਥਾ ਦੀ ਰੀੜ੍ਹ ਦੀ ਹੱਡੀ ਹੈ ਅਤੇ ਰੱਖਿਆ ਈਕੋਸਿਸਟਮ ਦੀ ਇੱਕ ਅਹਿਮ ਤਾਕਤ ਹਨ। ਉਨ੍ਹਾਂ ਨੂੰ ਵੱਡੀਆਂ ਕੰਪਨੀਆਂ ਨਾਲ ਸਾਂਝੇਦਾਰੀ ਦਾ ਵਿਸਤਾਰ ਕਰਦੇ ਹੋਏ ਗੁਣਵੱਤਾ, ਡਿਲੀਵਰੀ, ਨਵੀਨਤਾ ਅਤੇ ਵਿਸ਼ਵ ਪੱਧਰੀ ਮਿਆਰਾਂ 'ਤੇ ਲਗਾਤਾਰ ਧਿਆਨ ਦੇਣ ਦੀ ਜ਼ਰੂਰਤ ਹੈ।"
ਰਕਸ਼ਾ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇੱਕ ਰਾਸ਼ਟਰ ਜਿਸ ਕੋਲ ਆਪਣੀ ਤਕਨਾਲੋਜੀ ਹੁੰਦੀ ਹੈ, ਉਹ ਆਪਣੇ ਭਵਿੱਖ ਨੂੰ ਘੜਣ ਦੀ ਤਾਕਤ ਰੱਖਦਾ ਹੈ। ਉਨ੍ਹਾਂ ਕਿਹਾ ਕਿ ਆਤਮ-ਨਿਰਭਰਤਾ ਨੂੰ ਦੇਸ਼ ਦੇ ਚਰਿੱਤਰ ਅਤੇ ਦ੍ਰਿਸ਼ਟੀਕੋਣ ਦਾ ਅਨਿੱਖੜਵਾਂ ਅੰਗ ਬਣਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ, "ਜੋ ਕੰਪਨੀਆਂ ਅੱਜ ਨਵੀਆਂ ਅਤੇ ਉੱਭਰ ਰਹੀਆਂ ਤਕਨਾਲੋਜੀਆਂ ਵਿੱਚ ਨਿਵੇਸ਼ ਕਰਦੀਆਂ ਹਨ, ਉਹ ਕੱਲ੍ਹ ਦੀਆਂ ਮੋਹਰੀ ਕੰਪਨੀਆਂ ਬਣ ਜਾਣਗੀਆਂ ਕਿਉਂਕਿ ਭਵਿੱਖ ਦੇ ਯੁੱਧ ਵਿੱਚ, ਜੋ ਦੇਸ਼ ਤਕਨਾਲੋਜੀ ਦੇ ਖੇਤਰ ਵਿੱਚ ਮੋਹਰੀ ਹੈ, ਉਹ ਰਣਨੀਤਕ ਲਾਭ ਹਾਸਲ ਕਰੇਗਾ।"
ਇਸ ਮੌਕੇ 'ਤੇ ਬੋਲਦਿਆਂ, ਰੱਖਿਆ ਸਕੱਤਰ ਅਤੇ ਰੱਖਿਆ ਖੋਜ ਅਤੇ ਵਿਕਾਸ ਵਿਭਾਗ ਦੇ ਸਕੱਤਰ ਅਤੇ ਡੀਆਰਡੀਓ ਦੇ ਚੇਅਰਮੈਨ, ਸ੍ਰੀ ਰਾਜੇਸ਼ ਕੁਮਾਰ ਸਿੰਘ ਨੇ ਕਿਹਾ ਕਿ 'ਵਾਰਤਾ ਸੇ ਵਿਕਾਸ' ਦੇ ਵਿਸ਼ੇ 'ਤੇ ਕੇਂਦ੍ਰਿਤ 'ਵਿਮਰਸ਼ 2026' ਨੂੰ ਰਾਸ਼ਟਰੀ ਰੱਖਿਆ ਦੀ ਤਿਆਰੀ ਨਾਲ ਅਤਿ-ਆਧੁਨਿਕ ਵਣਜ ਨਵੀਨਤਾ ਦਾ ਤਾਲਮੇਲ ਬਿਠਾਉਣ ਅਤੇ ਨਿਜੀ ਖੇਤਰ ਦੀਆਂ ਸਮਰੱਥਾਵਾਂ ਨੂੰ ਰੱਖਿਆ ਈਕੋਸਿਸਟਮ ਦੇ ਮੂਲ ਵਿੱਚ ਯੋਜਨਾਬੱਧ ਢੰਗ ਨਾਲ ਏਕੀਕ੍ਰਿਤ ਕਰਨ ਲਈ ਰਣਨੀਤਕ ਤੌਰ ‘ਤੇ ਤਿਆਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਪਲੈਟਫਾਰਮ ਰਾਸ਼ਟਰੀ ਸੁਰੱਖਿਆ ਢਾਂਚੇ ਨੂੰ ਸਿਰਫ਼ ਲੈਣ-ਦੇਣ ਅਤੇ ਖਰੀਦਦਾਰ-ਵਿਕ੍ਰੇਤਾ ਸਬੰਧਾਂ ਨਾਲ ਇੱਕ ਸਹਿਯੋਗੀ, ਸਹਿ-ਨਿਰਮਿਤ ਤਕਨਾਲੋਜੀ ਈਕੋਸਿਸਟਮ ਵਿੱਚ ਬਦਲਣ ਲਈ ਇੱਕ ਮੁੱਖ ਜ਼ਰੀਏ ਦੇ ਰੂਪ ਵਿੱਚ ਕੰਮ ਕਰਦਾ ਹੈ।
ਸ੍ਰੀ ਰਾਜੇਸ਼ ਕੁਮਾਰ ਸਿੰਘ ਨੇ ਸਰਕਾਰ ਦੇ ਆਤਮ-ਨਿਰਭਰਤਾ ਦੇ ਯਤਨਾਂ ਕਾਰਨ ਹਾਲ ਹੀ ਦੇ ਵਰ੍ਹਿਆਂ ਵਿੱਚ ਰੱਖਿਆ ਖੇਤਰ ਵਿੱਚ ਆਈ ਤਬਦੀਲੀ 'ਤੇ ਵੀ ਚਾਨਣਾ ਪਾਇਆ। ਉਨ੍ਹਾਂ ਕਿਹਾ, "ਤਕਨਾਲੋਜੀ ਦੇ ਤਬਾਦਲੇ ਦੇ ਵਿਸਥਾਰ ਨੇ ਨਾ ਸਿਰਫ਼ ਰੱਖਿਆ ਬਲਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਸਮਾਨਾਂਤਰ ਉਤਪਾਦਨ ਲਾਈਨਾਂ ਦੀ ਸਥਾਪਨਾ ਕਰਨ ਦੀ ਸਹੂਲਤ ਪ੍ਰਦਾਨ ਕੀਤੀ ਹੈ, ਜਿਸ ਨਾਲ ਐੱਮਐੱਸਐੱਮਈਜ਼ ਨੂੰ ਸਿੱਧਾ ਲਾਭ ਹੋਇਆ ਹੈ, ਸਗੋਂ ਉਨ੍ਹਾਂ ਰੁਕਾਵਟਾਂ ਨੂੰ ਦੂਰ ਕਰਨ ਵਿੱਚ ਵੀ ਮਦਦ ਕੀਤੀ ਹੈ ਜੋ ਪਹਿਲਾਂ ਸੀਮਤ ਨਿਰਮਾਣ ਅਧਾਰ ਦੇ ਰਾਹ ਵਿੱਚ ਰੁਕਾਵਟ ਪਾਉਂਦੀਆਂ ਸਨ। ਹੁਣ ਤੱਕ, 1,100 ਤੋਂ ਵੱਧ ਉਦਯੋਗਾਂ ਨੂੰ 2,300 ਤੋਂ ਵੱਧ ਤਕਨਾਲੋਜੀ ਤਬਾਦਲੇ (ToT) ਸੌਂਪੇ ਜਾ ਚੁੱਕੇ ਹਨ। ਵਰਤਮਾਨ ਵਿੱਚ, ਅਸੀਂ DRDO ਦੁਆਰਾ ਵਿਕਸਿਤ ਲਗਭਗ 50 ਮਿਜ਼ਾਈਲਾਂ ਨਾਲ ਸਬੰਧਿਤ ਤਕਨਾਲੋਜੀਆਂ ਨੂੰ ਉਦਯੋਗ ਲਈ ਉਪਲਬਧ ਕਰਵਾਇਆ ਹੈ, ਤਾਂ ਜੋ ਭਾਗੀਦਾਰੀ ਨੂੰ ਹੁਲਾਰਾ ਦਿੱਤਾ ਜਾ ਸਕੇ।"
ਸਮਾਗਮ ਦੌਰਾਨ, DRDO ਵਿਖੇ ਮਨੁੱਖੀ ਸੰਸਾਧਨ ਆਊਟਸੋਰਸਿੰਗ ਸੇਵਾ ਦੇ ਇਕਰਾਰਨਾਮਿਆਂ ਲਈ ਦਿਸ਼ਾ-ਨਿਰਦੇਸ਼ਾਂ ਦੇ ਨਾਲ ਨਾਲ 2014 ਤੋਂ 2026 ਦਰਮਿਆਨ ਡੀਆਰਡੀਓ ਦੇ ਤਕਨਾਲੋਜੀ ਸਮੂਹਾਂ ਦੁਆਰਾ ਵਿਕਸਿਤ ਮਹੱਤਵਪੂਰਨ ਰੱਖਿਆ ਪ੍ਰਣਾਲੀਆਂ ਦਾ ਦਸਤਾਵੇਜ਼ੀਕਰਣ ਕਰਨ ਵਾਲੀ ਇੱਕ ਵਿਸ਼ੇਸ਼ ਸੰਗ੍ਰਹਿ 'ਡਿਫੈਂਸ ਸਿਸਟਮਜ਼ ਫਾਰ ਰੈਜ਼ੀਲੀਐਂਟ ਭਾਰਤ–ਐਡਵਾਂਸਿੰਗ ਆਤਮ-ਨਿਰਭਰਤਾ ਇਨ ਡਿਫੈਂਸ' (Defence Systems for Resilient Bharat – Advancing Atmanirbharata in Defence) ਨਾਮਕ ਇੱਕ ਬੁੱਕ ਵੀ ਜਾਰੀ ਕੀਤੀ ਗਈ। ਇਹ ਦਿਸ਼ਾ ਨਿਰਦੇਸ਼ ਡੀਆਰਡੀਓ ਲੈਬਸ ਵਿੱਚ ਮਨੁੱਖੀ ਸੰਸਾਧਨ ਦੀ ਆਊਟਸੋਰਸਿੰਗ ਲਈ ਸੇਵਾ ਨਿਰਦੇਸ਼ਾਂ ਦੇ ਨਿਰਮਾਣ, ਢੁਕਵੇਂ ਸੇਵਾ ਪ੍ਰਦਾਤਾਵਾਂ ਦੀ ਚੋਣ, ਇਕਰਾਰਨਾਮੇ ਦਾ ਪ੍ਰਬੰਧਨ, ਪ੍ਰਦਰਸ਼ਨ ਦੀ ਨਿਗਰਾਨੀ ਅਤੇ ਇਕਰਾਰਨਾਮੇ ਦੇ ਨਾਲ-ਨਾਲ ਅਤੇ ਕਾਨੂੰਨੀ ਜ਼ਿੰਮੇਵਾਰੀਆਂ ਦੀ ਪਾਲਣਾ ਲਈ ਇੱਕ ਵਿਆਪਕ ਢਾਂਚਾ ਵੀ ਪ੍ਰਦਾਨ ਕਰਦੇ ਹਨ।
ਇਸ ਮੌਕੇ ‘ਤੇ ਸਕੱਤਰ (ਰੱਖਿਆ ਉਤਪਾਦਨ) ਸ੍ਰੀ ਸੰਜੀਵ ਕੁਮਾਰ, ਸਕੱਤਰ (ਰੱਖਿਆ ਵਿੱਤ) ਸ੍ਰੀ ਵਿਸ਼ਵਜੀਤ ਸਹਾਏ, ਅਤੇ ਡੀਆਰਡੀਓ ਦੇ ਡਾਇਰੈਕਟਰ ਜਨਰਲ (ਉਤਪਾਦਨ ਤਾਲਮੇਲ ਅਤੇ ਸੇਵਾਵਾਂ ਆਪਸੀ ਤਾਲਮੇਲ) ਡਾ. (ਸ਼੍ਰੀਮਤੀ) ਚੰਦ੍ਰਿਕਾ ਕੌਸ਼ਿਕ ਮੌਜੂਦ ਸਨ।
ਤਕਨੀਕੀ ਸੈਸ਼ਨਾਂ ਦੌਰਾਨ, ਡੀਆਰਡੀਓ ਤਕਨੀਕੀ ਸਮੂਹਾਂ ਦੇ ਡਾਇਰੈਕਟਰ ਜਨਰਲਾਂ ਨੇ ਏਅਰੋਨੌਟਿਕਲ ਪ੍ਰਣਾਲੀਆਂ, ਮਿਜ਼ਾਈਲਾਂ, ਹਥਿਆਰਾਂ, ਮਾਈਕ੍ਰੋ-ਇਲੈਕਟ੍ਰੌਨਿਕਸ ਅਤੇ ਜਲ ਸੈਨਾ ਪ੍ਰਣਾਲੀਆਂ ਲਈ ਤਕਨੀਕੀ ਰੋਡਮੈਪ ਦੀ ਰੂਪ-ਰੇਖਾ ਤਿਆਰ ਕੀਤੀ। ਡੀਆਰਡੀਓ ਹੈੱਡਕੁਆਰਟਰ ਨੇ ਪ੍ਰਕਿਰਿਆਗਤ ਅਨੁਪਾਲਣਾ, ਫਾਸਟ-ਟ੍ਰੈਕਿੰਗ ਸਹੂਲਤਾਂ ਤੱਕ ਪਹੁੰਚ ਅਤੇ ਲਾਇਸੈਂਸਿੰਗ ਦੀ ਸਮੇਂ-ਸੀਮਾ ਨੂੰ ਘਟਾਉਣ ਦੇ ਉਦੇਸ਼ ਨਾਲ ਇੱਕ ਪਹਿਲ ਦੀ ਸ਼ੁਰੂਆਤ ਕੀਤੀ।
ਉੱਚ ਪੱਧਰੀ ਪੈਨਲ ਚਰਚਾ ਵਿੱਚ ਡੀਆਰਡੀਓ, ਰੱਖਿਆ ਉਤਪਾਦਨ ਵਿਭਾਗ (ਡੀਡੀਪੀ) ਅਤੇ ਰੱਖਿਆ ਬਲਾਂ ਦੇ ਸੀਨੀਅਰ ਪ੍ਰਤੀਨਿਧੀਆਂ ਨੇ ਤਕਨਾਲੋਜੀ ਨੂੰ ਅਪਣਾਉਣ ਵਿੱਚ ਤੇਜ਼ੀ ਲਿਆਉਣ, ਵਿਕਾਸ-ਸਹਿ-ਉਤਪਾਦਨ ਭਾਗੀਦਾਰ ਮਾਡਲ ਨੂੰ ਅਨੁਕੂਲਿਤ ਕਰਨ ਅਤੇ ਸਰਗਰਮ ਸੇਵਾ ਵਿੱਚ ਸਵਦੇਸ਼ੀ ਤਕਨਾਲੋਜੀਆਂ ਨੂੰ ਤੇਜ਼ੀ ਨਾਲ ਸ਼ਾਮਲ ਕਰਨ ਲਈ ਵਿਧੀ ‘ਤੇ ਵਿਚਾਰ-ਚਰਚਾ ਕੀਤੀ।
ਇਸ ਮੁੱਖ ਪ੍ਰੋਗਰਾਮ ਵਿੱਚ 250 ਤੋਂ ਵੱਧ ਰੱਖਿਆ ਜਗਤ ਦੇ ਦਿੱਗਜਾਂ, ਉਦਯੋਗ ਚੈਂਬਰ ਦੇ ਵਫਦਾਂ, ਸੀਨੀਅਰ ਨਾਗਰਿਕ ਅਤੇ ਸੈਨਿਕ ਅਧਿਕਾਰੀਆਂ ਅਤੇ ਡੀਆਰਡੀਓ ਦੇ ਸੀਨੀਅਰ ਵਿਗਿਆਨੀਆਂ ਨੇ ਹਿੱਸਾ ਲਿਆ। ਬੈਠਕ ਵਿੱਚ ਡੀਪੀਆਈਆਈਟੀ ਦੇ ਸਕੱਤਰ ਨੇ ਵੀ ਹਿੱਸਾ ਲਿਆ। ਰਾਸ਼ਟਰੀ ਰੱਖਿਆ-ਉਦਯੋਗਿਕ ਢਾਂਚੇ ਨੂੰ ਮਜ਼ਬੂਤ ਕਰਨ ਲਈ ਤਿਆਰ ਕੀਤੇ ਗਏ 'ਵਿਮਰਸ਼ 2026' (Vimarsh 2026) ਨੇ DRDO ਦੀ ਤਕਨੀਕੀ ਖੋਜ ਅਤੇ ਉੱਭਰ ਰਹੇ 'ਡੀਪ-ਟੈਕ' ਸਟਾਰਟਅੱਪਸ ਨੂੰ ਸਥਾਪਿਤ ਨਿਰਮਾਣ ਈਕੋ-ਸਿਸਟਮ ਨਾਲ ਜੋੜਨ ਲਈ ਇੱਕ ਢਾਂਚਾਗਤ ਮੰਚ ਪ੍ਰਦਾਨ ਕੀਤਾ, ਜਿਸ ਨਾਲ ਨਿਜੀ ਖੇਤਰ ਦੀ ਭਾਗੀਦਾਰੀ ਲਈ ਇੱਕ ਚੁਸਤ, ਪਾਰਦਰਸ਼ੀ ਅਤੇ ਸਹਿਯੋਗੀ ਮਾਹੌਲ ਤਿਆਰ ਹੋਇਆ।
***********
ਵੀਕੇ/ਸੈਵੀ/ਬਲਜੀਤ ਸਿੰਘ
(Release ID: 2311222)
ਵਿਜ਼ੀਟਰ ਕਾਊਂਟਰ : 5