ਵਣਜ ਤੇ ਉਦਯੋਗ ਮੰਤਰਾਲਾ
azadi ka amrit mahotsav

ਭਾਰਤ ਅਤੇ ਮਰਕੋਸੁਰ (MERCOSUR) ਨੇ ਇਲੈਕਟ੍ਰੌਨਿਕ ਮੂਲ ਸਰਟੀਫਿਕੇਟ ਜਾਰੀ ਕਰਨ ਦੀ ਪ੍ਰਕਿਰਿਆ ਨੂੰ ਅਸਾਨ ਬਣਾਉਣ ਲਈ ਪਹਿਲੇ ਐਡੀਸ਼ਨਲ ਪ੍ਰੋਟੋਕੋਲ ‘ਤੇ ਦਸਤਖ਼ਤ ਕੀਤੇ


ਭਾਰਤ-ਮਰਕੋਸੁਰ (MERCOSUR) ਤਰਜੀਹੀ ਵਪਾਰ ਸਮਝੌਤੇ ਦੇ ਤਹਿਤ ਪੇਪਰਲੈਸ ਵਪਾਰ ਨੂੰ ਅਸਾਨ ਬਣਾਉਣ ਅਤੇ ਕਸਟਮ ਪ੍ਰਕਿਰਿਆਵਾਂ ਦਾ ਆਧੁਨਿਕੀਕਰਨ ਕਰਨ ਲਈ ਪ੍ਰੋਟੋਕੋਲ

Posted On: 14 SEP 2026 4:31PM by PIB Chandigarh

ਭਾਰਤ ਅਤੇ ਮਰਕੋਸੁਰ (MERCOSUR) ਨੇ ਇਲੈਕਟ੍ਰੌਨਿਕ ਮੂਲ ਸਰਟੀਫਿਕੇਟਾਂ ਦੀ ਸਵੀਕਾਰਯੋਗਤਾ ਨੂੰ ਸੁਵਿਧਾਜਨਕ ਬਣਾਉਣ ਲਈ ਭਾਰਤ- ਮਰਕੋਸੁਰ ਤਰਜੀਹੀ ਸਮਝੌਤੇ (ਪੀਟੀਏ) ਦੇ ਪਹਿਲੇ ਐਡੀਸ਼ਨਲ ਪ੍ਰੋਟੋਕਾਲ ‘ਤੇ ਦਸਤਖ਼ਤ ਕੀਤੇ, ਜੋ ਭਾਰਤ ਅਤੇ ਮਰਕੋਸੁਰ ਦੇਸ਼ਾਂ ਵਿੱਚ ਪੇਪਰਲੈਸ ਵਪਾਰ ਨੂੰ ਅਸਾਨ ਬਣਾਉਣ ਅਤੇ ਕਸਟਮ ਪ੍ਰਕਿਰਿਆਵਾਂ ਦੇ ਆਧੁਨਿਕੀਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ। 

ਇਸ ਪ੍ਰੋਟੋਕਾਲ ‘ਤੇ ਭਾਰਤ ਸਰਕਾਰ ਦੇ ਵਣਜ ਸਕੱਤਰ ਸ਼੍ਰੀ ਰਾਜੇਸ਼ ਅਗਰਵਾਲ, ਭਾਰਤ ਵਿੱਚ ਉਰੂਗੁਏ ਦੇ ਰਾਜਦੂਤ ਮਾਣਯੋਗ ਸ਼੍ਰੀ ਅਲਬਰਟੋ ਗੁਆਨੀ ਅਤੇ ਭਾਰਤ ਵਿੱਚ ਪੈਰਾਗੁਏ ਦੇ ਰਾਜਦੂਤ ਸ਼੍ਰੀ ਫਲੇਮਿੰਗ ਰਾਉਲ ਡੁਆਰਟੇ ਰਾਮੋਸ ਨੇ ਮਰਕੋਸੁਰ ਦੀ ਕਾਰਜਕਾਰੀ ਪ੍ਰਧਾਨਗੀ ਕਰ ਰਹੇ ਉਰੂਗੁਏ ਗਣਰਾਜ ਦੇ ਵਿਦੇਸ਼ ਮੰਤਰੀ ਮਾਣਯੋਗ ਸ਼੍ਰੀ ਮਾਰੀਓ ਲੁਬੇਟਕਿਨ ਅਤੇ ਅਰਜਨਟੀਨਾ ਅਤੇ ਬ੍ਰਾਜ਼ੀਲ ਦੇ ਦੂਤਾਵਾਸਾਂ ਦੇ ਪ੍ਰਤੀਨਿਧੀਆਂ ਦੀ ਮੌਜੂਦਗੀ ਵਿੱਚ ਦਸਤਖ਼ਤ ਕੀਤੇ।  

ਭਾਰਤ-ਮਰਕੋਸੁਰ ਪੀਟੀਏ ‘ਤੇ 25 ਜਨਵਰੀ, 2004 ਨੂੰ ਦਸਤਖ਼ਤ ਕੀਤੇ ਗਏ ਸਨ ਅਤੇ ਇਹ 1 ਜੂਨ, 2009 ਤੋਂ ਲਾਗੂ ਹੋਇਆ। ਇਹ ਸਮਝੌਤਾ ਭਾਰਤ ਦੁਆਰਾ 450 ਟੈਰਿਫ ਲਾਈਨਾਂ ਅਤੇ ਮਰਕੋਸੁਰ ਧਿਰ ਦੁਆਰਾ 452 ਟੈਰਿਫ ਲਾਈਨਾਂ ‘ਤੇ ਤਰਜੀਹੀ ਟੈਰਿਫ ਰਿਆਇਤਾਂ ਪ੍ਰਦਾਨ ਕਰਦਾ ਹੈ। 

ਪਹਿਲਾ ਐਡੀਸ਼ਨਲ ਪ੍ਰੋਟੋਕੋਲ PTA ਦੇ ਅਨੁਬੰਧ III (ਮੂਲ-ਸਥਾਨ ਦੇ ਨਿਯਮ) ਦੀ ਧਾਰਾ 16 ਵਿੱਚ ਸੋਧ ਕਰਦਾ ਹੈ, ਜਿਸ ਵਿੱਚ ਪ੍ਰਾਵਧਾਨ ਕੀਤਾ ਗਿਆ ਹੈ ਕਿ ਇਲੈਕਟ੍ਰੌਨਿਕ ਫਾਰਮੈਟ ਵਿੱਚ ਜਾਰੀ ਕੀਤੇ ਗਏ ਮੂਲ-ਸਥਾਨ ਦੇ ਸਰਟੀਫਿਕੇਟਾਂ (certificates of origin) ਦੀ ਕਾਨੂੰਨੀ ਮਾਨਤਾ ਅਤੇ ਮੁੱਲ ਕਾਰਜ਼ੀ ਫਾਰਮੈਟ ਵਿੱਚ ਜਾਰੀ ਕੀਤੇ ਗਏ ਮੂਲ ਸਰਟੀਫਿਕੇਟਾਂ ਦੇ ਸਮਾਨ ਹੀ ਹੋਵੇਗਾ। ਅਜਿਹੇ ਇਲੈਕਟ੍ਰੌਨਿਕ ਮੂਲ- ਸਥਾਨ ਦੇ ਸਰਟੀਫਿਕੇਟ ਸਬੰਧਿਤ ਧਿਰਾਂ ਦੇ ਘਰੇਲੂ ਕਾਨੂੰਨਾਂ ਅਨੁਸਾਰ, ਉਚਿਤ ਤੌਰ 'ਤੇ ਅਧਿਕਾਰਤ ਸੰਸਥਾਵਾਂ ਅਤੇ ਅਧਿਕਾਰੀਆਂ ਦੁਆਰਾ ਜਾਰੀ ਕੀਤੇ ਜਾਣਾ ਅਤੇ ਇਲੈਕਟ੍ਰੌਨਿਕ ਤੌਰ 'ਤੇ ਦਸਤਖਤ ਕੀਤੇ ਜਾਣੇ ਜ਼ਰੂਰੀ ਹੋਣਗੇ। 

ਇਸ ਕਦਮ ਨਾਲ ਡਿਜੀਟਲ ਅਤੇ ਪੇਪਰਲੈਸ ਵਪਾਰ ਦਸਤਾਵੇਜ਼ੀਕਰਣ ਵੱਲੋਂ ਬਦਲਾਅ ਨੂੰ ਅਸਾਨ ਬਣਾਉਣ, ਮੂਲ ਸਰਟੀਫਿਕੇਟ ਜਾਰੀ ਕਰਨ ਅਤੇ ਤਸਦੀਕ ਨਾਲ ਜੁੜੇ ਲੈਣ-ਦੇਣ ਲਾਗਤ ਅਤੇ ਪ੍ਰਕਿਰਿਆ ਵਿੱਚ ਲੱਗਣ ਵਾਲੇ ਸਮੇਂ ਨੂੰ ਘੱਟ ਕਰਨ ਅਤੇ ਮੌਜੂਦਾ ਭਾਰਤ-ਮਰਕੋਸੁਰ ਪੀਟੀਏ ਤਹਿਤ ਤਰਜੀਹੀ ਵਪਾਰ ਦੀ ਕੁਸ਼ਲਤਾ ਵਿੱਚ ਸੁਧਾਰ ਕਰਨ ਦੀ ਉਮੀਦ ਹੈ। 

ਇਹ ਪਹਿਲਕਦਮੀ ਭਾਰਤ-ਮਰਕੋਸੁਰ ਪੀਟੀਏ ਦੀ ਸੰਯੁਕਤ ਪ੍ਰਸ਼ਾਸਕੀ ਕਮੇਟੀ ਵਿੱਚ ਹੋਈ ਚਰਚਾਵਾਂ ਤੋਂ ਬਾਅਦ ਕੀਤੀ ਗਈ ਹੈ। 27 ਨਵੰਬਰ, 2025 ਨੂੰ ਆਯੋਜਿਤ ਆਪਣੀ ਚੌਥੀ ਮੀਟਿੰਗ ਵਿੱਚ, ਦੋਵਾਂ ਧਿਰਾਂ ਨੇ ਡਿਜੀਟਲ ਮੂਲ ਸਰਟੀਫਿਕੇਟਾਂ ਦੀ ਵਰਤੋਂ ਨੂੰ ਅਸਾਨ ਬਣਾਉਣ ਲਈ ਸਮਝੌਤੇ ਨੂੰ ਅੱਪਡੇਟ ਕਰਨ ਦਾ ਸਮਰਥਨ ਕੀਤਾ। ਇਸ ਤੋਂ ਬਾਅਦ, 9 ਅਪ੍ਰੈਲ, 2026 ਨੂੰ ਆਯੋਜਿਤ ਸੰਯੁਕਤ ਪ੍ਰਸ਼ਾਸਕੀ ਕਮੇਟੀ ਦੀ 5ਵੀਂ ਮੀਟਿੰਗ ਵਿੱਚ ਐਡੀਸ਼ਨਲ ਪ੍ਰੋਟੋਕੋਲ ਦੇ ਪ੍ਰਸਤਾਵ ਨੂੰ ਆਪਸੀ ਸਹਿਮਤੀ ਨਾਲ ਅਪਣਾਇਆ ਗਿਆ। 

ਭਾਰਤ ਅਤੇ ਮਰਕੋਸੁਰ ਦੇ ਮੈਂਬਰ ਦੇਸ਼ਾਂ ਦੁਆਰਾ ਸਬੰਧਿਤ ਆਂਤਰਿਕ ਪ੍ਰਕਿਰਿਆਵਾਂ ਨੂੰ ਪੂਰਾ ਕਰਨ ਅਤੇ ਇੱਕ ਦੂਜੇ ਨੂੰ ਇਸ ਦੀ ਸੂਚਨਾ ਦੇਣ ਤੋਂ ਬਾਅਦ ਪ੍ਰੋਟੋਕੋਲ ਲਾਗੂ ਹੋ ਜਾਵੇਗਾ।

ਪਹਿਲੇ ਐਡੀਸ਼ਨਲ ਪ੍ਰੋਟੋਕੋਲ ‘ਤੇ ਦਸਤਖ਼ਤ ਭਾਰਤ ਅਤੇ ਮਰਕੋਸੁਰ ਦੀ ਵਪਾਰ ਸੁਵਿਧਾ ਨੂੰ ਡੂੰਘਾ ਕਰਨ, ਆਧੁਨਿਕ ਕਸਟਮ ਪ੍ਰਣਾਲੀਆਂ ਨੂੰ ਅਪਣਾਉਣ ਅਤੇ ਦੁਵੱਲੇ ਵਪਾਰ ਦਾ ਸਮਰਥਨ ਕਰਨ ਵਾਲੇ ਸੰਸਥਾਗਤ ਢਾਂਚੇ ਨੂੰ ਮਜ਼ਬੂਤ ਕਰਨ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।

ਇਹ ਸਮਝੌਤਾ ਭਾਰਤ ਅਤੇ ਮਰਕੋਸੁਰ ਵਿਚਕਾਰ ਚੱਲ ਰਹੇ ਵਪਾਰਕ ਅਤੇ ਆਰਥਿਕ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰਨ ਅਤੇ ਵਿਸਥਾਰ ਦੇਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ। 

***********

ਅਭਿਸ਼ੇਕ ਦਿਆਲ/ ਗਰਿਮਾ ਸਿੰਘ/ ਅਨੁਸ਼ਕਾ ਪਾਂਡੇ/ਸ਼ੀਨਮ ਜੈਨ


(Release ID: 2310531) ਵਿਜ਼ੀਟਰ ਕਾਊਂਟਰ : 2