ਗ੍ਰਹਿ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਮੁੰਬਈ ਵਿੱਚ 52ਵੇਂ ਇੰਡੀਆ ਜੇਮਸ ਐਂਡ ਜਵੈਲਰੀ ਐਵਾਰਡ ਸਮਾਰੋਹ ਨੂੰ ਮੁੱਖ ਮਹਿਮਾਨ ਵਜੋਂ ਸੰਬੋਧਨ ਕੀਤਾ


ਆਗਾਮੀ ਦਿਨਾਂ ਵਿੱਚ ਭਾਰਤ ਦੁਨੀਆ ਦਾ ਰਤਨ ਅਤੇ ਗਹਿਣਿਆਂ ਦਾ ਹੱਬ ਬਣੇਗਾ

ਪੁਰਸਕਾਰ ਨਾਲ ਸਨਮਾਨਿਤ ਲੋਕਾਂ ਵਿੱਚ ਨਿਰਯਾਤਕ, ਨਿਰਮਾਤਾ, ਬੈਂਕਰ ਅਤੇ ਮਹਿਲਾ ਉੱਦਮੀ ਸ਼ਾਮਲ ;ਇਨ੍ਹਾਂ ਸਾਰਿਆਂ ਨੇ ਮਿਲ ਕੇ ਭਾਰਤ ਦੇ ਵਿਕਾਸ ਲਈ ਨਵੇਂ ਮਾਪਦੰਡ ਸਥਾਪਿਤ ਕੀਤੇ

ਹੁਣ ਲੈਬ-ਗ੍ਰੋਨ ਡਾਇਮੰਡ ਦਾ ਯੁੱਗ ਆਉਣ ਵਾਲਾ ਹੈ, ਇਸਦੇ ਬਜ਼ਾਰ ਦਾ ਆਕਾਰ ਮੌਜੂਦਾ ਡਾਇਮੰਡ ਬਜ਼ਾਰ ਨਾਲੋਂ ਲਗਭਗ 50 ਗੁਣਾ ਵਧਣ ਵਾਲਾ ਹੈ

ਸਾਡੀ ਅਜਿਹੀ ਤਿਆਰੀ ਹੋਵੇ ਕਿ ਲੈਬ-ਗ੍ਰੋਨ ਡਾਇਮੰਡ ਦਾ ਪੂਰਾ ਈਕੋਸਿਸਟਮ ਅਤੇ ਪੂਰਾ ਨਿਰਮਾਣ ਲੜੀ ਭਾਰਤੀਆਂ ਦੇ ਹੱਥਾਂ ਵਿੱਚ ਹੋਵੇ

ਲੈਬ-ਗ੍ਰੋਨ ਡਾਇਮੰਡ ਦੀ ਨਵੀਂ ਵਿਧਾ ਵਿੱਚ ਭਾਰਤ ਇੱਕ ਸੰਸਥਾਪਕ ਉਦਯੋਗ ਨੇਤਾ ਵਜੋਂ ਉਭਰੇ, ਇਸ ਦੇ ਲਈ ਮੋਦੀ ਸਰਕਾਰ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਲਈ ਤਿਆਰ ਹੈ

ਦੁਨੀਆ ਭਰ ਵਿੱਚ ਤਰਾਸ਼ੇ ਜਾਣ ਵਾਲੇ ਹਰ 10 ਹੀਰਿਆਂ ਵਿੱਚੋਂ 9 ਸੂਰਤ ਵਿੱਚ ਤਰਾਸ਼ੇ ਜਾਂਦੇ ਹਨ, ਉੱਥੋਂ ਦੇ ਵਪਾਰੀਆਂ ਨੇ ਨਾ ਸਿਰਫ਼ ਹੀਰਾ ਤਰਾਸ਼ਿਆ, ਸਗੋਂ ਲੱਖਾਂ ਲੋਕਾਂ ਨੂੰ ਰੁਜ਼ਗਾਰ ਦੇ ਕੇ ਆਰਥਿਕਤਾ ਅਤੇ ਨਿਰਯਾਤ ਵਿੱਚ ਵੀ ਮਹੱਤਵਪੂਰਨ ਯੋਗਦਾਨ ਦਿੱਤਾ

ਦੇਸ਼ ਦੀ ਵਿੱਤੀ ਰਾਜਧਾਨੀ ਮੁੰਬਈ ਨੇ ਰਤਨ-ਗਹਿਣਿਆਂ ਦੇ ਵਪਾਰ ਨੂੰ ਇੱਕ ਨਿਰਯਾਤ ਦਾ ਧੁਰਾ ਬਣਾਉਣ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ

15 ਅਗਸਤ, 2047 ਤੱਕ ਭਾਰਤ ਨੂੰ ਹਰ ਖੇਤਰ ਵਿੱਚ ਦੁਨੀਆ ਦਾ ਪ੍ਰਥਮ ਰਾਸ਼ਟਰ ਬਣਾਉਣ ਦੇ ਮੋਦੀ ਜੀ ਦੇ ਸੰਕਲਪ ਨੂੰ ਦੇਸ਼ ਦੇ 140 ਕਰੋੜ ਲੋਕਾਂ ਨੇ ਸਵੀਕਾਰ ਕੀਤਾ ਹੈ

ਜਦੋਂ ਵੀ ਭਾਰਤ ਨੂੰ ਕਿਸੇ ਸੰਕਟ ਦਾ ਸਾਹਮਣਾ ਕਰਨਾ ਪਿਆ ਉਦੋਂ, ਗਹਿਣਿਆਂ ਦੇ ਵਪਾਰੀ ਦਿਲ ਖੋਲ੍ਹ ਕੇ ਨਾਲ ਸਮਾਜ ਅਤੇ ਦੇਸ਼ ਦੇ ਨਾਲ ਖੜ੍ਹੇ ਹੋਏ ਹਨ

1975 ਵਿੱਚ ਸਥਾਪਿਤ ਇਹ ਪੁਰਸਕਾਰ, 50 ਸਾਲ ਬਾਅਦ, ਦੇਸ਼ ਦੇ ਜੇਮਸ ਐਂਡ ਜਵੈਲਰੀਉਦਯੋਗ ਲਈ ਇੱਕ ਵੱਕਾਰੀ ਪਲੈਟਫਾਰਮ ਬਣ ਚੁੱਕਿਆ ਹੈ, ਨਿਰੰਤਰਤਾ, ਉੱਤਮਤਾ ਅਤੇ ਲੱਖਾਂ ਲੋਕਾਂ ਨੂੰ ਰੁਜ਼ਗਾਰ ਦੇਣ ਲਈ ਇਸ ਉਦਯੋਗ ਨਾਲ ਜੁੜੇ ਸਾਰੇ ਲੋਕਾਂ ਨੂੰ ਉਨ੍ਹਾਂ ਦੀ ਵਧਾਈਆਂ

Posted On: 13 SEP 2026 7:46PM by PIB Chandigarh

ਕੇਂਦਰੀ ਗ੍ਰਹਿ ਮੰਤਰੀ ਅਤੇ ਸਹਿਕਾਰਤਾ ਮੰਤਰੀ, ਸ਼੍ਰੀ ਅਮਿਤ ਸ਼ਾਹ ਨੇ ਅੱਜ 52ਵੇਂ ਇੰਡੀਆ ਜੇਮਸ ਐਂਡ ਜਵੈਲਰੀਪੁਰਸਕਾਰ ਸਮਾਰੋਹ ਨੂੰ ਮੁੱਖ ਮਹਿਮਾਨ ਵਜੋਂ ਸੰਬੋਧਨ ਕੀਤਾ। ਇਸ ਮੌਕੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਸ਼੍ਰੀ ਦੇਵੇਂਦਰ ਫੜਨਵੀਸ, ਉਪ ਮੁੱਖ ਮੰਤਰੀ ਸ਼੍ਰੀ ਏਕਨਾਥ ਸ਼ਿੰਦੇ ਅਤੇ ਗੁਜਰਾਤ ਦੇ ਉਪ ਮੁੱਖ ਮੰਤਰੀ ਸ਼੍ਰੀ ਹਰਸ਼ ਸੰਘਵੀ ਸਮੇਤ ਕਈ ਪਤਵੰਤੇ ਮੌਜੂਦ ਸਨ।

ਪੁਰਸਕਾਰ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ, ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਉਨ੍ਹਾਂ ਲਈ ਖੁਸ਼ੀ ਦੀ ਗੱਲ ਹੈ ਕਿ ਭਾਰਤ ਦੀ ਆਰਥਿਕਤਾ, ਖੁਸ਼ਹਾਲੀ ਅਤੇ ਭਾਰਤ ਦੀ ਚਮਕ ਨੂੰ ਨਿਰੰਤਰ ਵਧਾਉਣ ਵਾਲੇ ਜੇਮਸ ਐਂਡ ਜਵੈਲਰੀਪੁਰਸਕਾਰ ਅੱਜ ਬਹੁਤ ਸਾਰੇ ਲੋਕਾਂ ਨੂੰ ਮਿਲੇ ਹਨ । ਇੰਡੀਆ ਡਾਇਮੰਡ ਬੋਰਡ ਦੁਆਰਾ ਆਯੋਜਿਤ ਇਹ ਸਮਾਗਮ ਭਾਰਤ ਦੇ ਆਤਮ-ਵਿਸ਼ਵਾਸ, ਹੁਨਰ, ਸ਼ਾਨ ਅਤੇ ਵਿਸ਼ਵਵਿਆਪੀ ਮਹੱਤਵਾਕਾਂਖਾ ਦਾ ਪ੍ਰਤੀਕ ਹੈ। ਆਗਾਮੀ ਦਿਨਾਂ ਵਿੱਚ, ਭਾਰਤ ਦੁਨੀਆ ਦਾ ਰਤਨ ਅਤੇ ਗਹਿਣਿਆਂ ਦਾ ਹੱਬ ਬਣੇਗਾ।

CR3_0627.JPG.jpeg

ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਜਦੋਂ 1975 ਵਿੱਚ ਇਸ ਪੁਰਸਕਾਰ ਦੀ ਨੀਂਹ ਰੱਖੀ ਗਈ ਸੀ, ਤਾਂ ਸ਼ਾਇਦ ਕਿਸੇ ਨੇ ਕਲਪਨਾ ਕੀਤੀ ਹੋਵੇਗੀ ਕਿ ਇਹ ਛੋਟੀ ਜਿਹੀ ਪਹਿਲ 50 ਵਰ੍ਹਿਆਂ ਬਾਅਦ ਦੇਸ਼ ਦੇ ਜੇਮਸ ਐਂਡ ਜਵੈਲਰੀਉਦਯੋਗ ਲਈ ਇੱਕ ਵੱਕਾਰੀ ਪਲੈਟਫਾਰਮ ਬਣ ਜਾਵੇਗੀ; ਅਤੇ ਦੇਸ਼ ਦੀ ਆਰਥਿਕਤਾ ਦੇ ਵਿਕਾਸ ਅਤੇ ਐੱਮਐੱਸਐੱਮਈ ਖੇਤਰ ਦੇ ਵਿਸਥਾਰ ਵਿੱਚ ਉਦਯੋਗ ਦਾ ਯੋਗਦਾਨ ਇੰਨਾ ਅਹਿਮ ਹੋ ਜਾਵੇਗਾ। ਸ਼੍ਰੀ ਸ਼ਾਹ ਨੇ ਕਿਹਾ ਕਿ ਅੱਜ ਅਸੀਂ ਜਿਨ੍ਹਾਂ ਦਾ ਸਨਮਾਨ ਕੀਤਾ ਹੈ, ਉਨ੍ਹਾਂ ਵਿੱਚ ਨਿਰਯਾਤਕ, ਨਿਰਮਾਤਾ, ਬੈਂਕਰ ਅਤੇ ਮਹਿਲਾ ਉੱਦਮੀ ਸ਼ਾਮਲ ਹਨ, ਅਤੇ ਉਨ੍ਹਾਂ ਸਾਰਿਆਂ ਨੇ ਮਿਲ ਕੇ ਭਾਰਤ ਦੇ ਵਿਕਾਸ ਲਈ ਨਵੇਂ ਮਾਪਦੰਡ ਸਥਾਪਿਤ ਕੀਤੇ ਹਨ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਜੇਮਸ ਐਂਡ ਜਵੈਲਰੀਹਮੇਸ਼ਾ ਭਾਰਤ ਦੀ ਪਛਾਣ ਦਾ ਹਿੱਸਾ ਰਹੇ ਹਨ। 6000 ਸਾਲ ਪਹਿਲਾਂ ਤੋਂ ਹੀ, ਰਤਨ ਅਤੇ ਗਹਿਣਿਆਂ ਦਾ ਵਪਾਰ ਦੁਨੀਆ ਭਰ ਵਿੱਚ ਹੁੰਦਾ ਰਿਹਾ ਹੈ। ਰੋਮਨ ਲੇਖਕ ਪਲੀਨੀ ਨੇ ਲਿਖਿਆ ਕਿ "ਭਾਰਤ ਤੋਂ ਰਤਨ ਅਤੇ ਮਸਾਲਿਆਂ ਦਾ ਵਪਾਰ ਨਾਲ ਰੋਮ ਦਾ ਖਜ਼ਾਨਾ ਖਾਲੀ ਹੋ ਰਿਹਾ ਹੈ। ਜੋ ਧਨ ਰੋਮ ਕਮਾ ਕੇ ਲਿਆਂਦਾ ਹੈ, ਉਹ ਇਸ ਵਪਾਰ ਰਾਹੀਂ ਭਾਰਤ ਚਲਿਆ ਜਾਂਦਾ ਹੈ।" ਸ਼੍ਰੀ ਸ਼ਾਹ ਨੇ ਕਿਹਾ ਕਿ ਸਮੇਂ-ਸਮੇਂ 'ਤੇ ਭਾਰਤੀ ਰਤਨ ਕਲਾਕਾਰਾਂ ਨੇ ਇਸ ਵਿੱਚ ਨਵੇਂ ਆਯਾਮ ਜੋੜੇ। ਮੱਧਕਾਲ ਵਿੱਚ, ਰਤਨ ਕਲਾ ਨੂੰ ਰਾਜ ਦੀ ਸਰਪ੍ਰਸਤੀ ਮਿਲੀ ਅਤੇ ਨਵੀਆਂ ਉਚਾਈਆਂ 'ਤੇ ਪਹੁੰਚਿਆ। ਰਾਜਸਥਾਨ ਅਤੇ ਕੋਲਕਾਤਾ ਦੀਆਂ ਰਿਆਸਤਾਂ ਨੇ ਕੁੰਦਨ ਅਤੇ ਮੀਨਾਕਾਰੀ ਨੂੰ ਜਨਮ ਦਿੱਤਾ। ਜੈਪੁਰ ਅੱਜ ਵੀ ਰੰਗੀਨ ਰਤਨਾਂ ਦੀ ਰਾਜਧਾਨੀ ਵਜੋਂ ਵਿਸ਼ਵ ਵਿੱਚ ਜਾਣਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸੂਰਤ ਦਾ ਜ਼ਿਕਰ ਕੀਤੇ ਬਿਨਾਂ, ਚਰਚਾ ਅਧੂਰੀ ਰਹੇਗੀ। ਇਹ ਇੱਕ ਹਕੀਕਤ ਹੈ ਕਿ ਇੱਕ ਪੂਰੇ ਕਾਰੋਬਾਰ ਦੀ ਸੂਰਤਾ ਬਦਲਣ ਵਿੱਚ ਸਾਡੇ ਸੂਰਤ ਦਾ ਬਹੁਤ ਵੱਡਾ ਯੋਗਦਾਨ ਹੈ। ਦੁਨੀਆ ਵਿੱਚ ਤਰਾਸ਼ੇ ਜਾਣ ਵਾਲੇ ਹਰ ਦਸ ਹੀਰਿਆਂ ਵਿੱਚੋਂ ਲਗਭਗ ਨੌਂ ਸੂਰਤ ਵਿੱਚ ਤਰਾਸ਼ੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸੂਰਤ ਵਾਲਿਆਂ ਨੇ ਸਿਰਫ਼ ਹੀਰਾ ਹੀ ਨਹੀਂ ਤਰਾਸ਼ਿਆ; ਉਨ੍ਹਾਂ ਸਖ਼ਤ ਮਿਹਨਤ ਦੇ ਸਿਖਰ ਵੀ ਦਿਖਾਇਆ। ਸੂਰਤ ਦੇ ਹੀਰਾ ਵਪਾਰੀਆਂ ਨੇ ਨਾ ਸਿਰਫ਼ ਲੱਖਾਂ ਲੋਕਾਂ ਨੂੰ ਰੁਜ਼ਗਾਰ ਦਿੱਤਾ, ਉਨ੍ਹਾਂ ਨੂੰ ਆਤਮ-ਨਿਰਭਰ  ਬਣਾਇਆ, ਅਤੇ ਦੇਸ਼ ਦੀ ਆਰਥਿਕਤਾ ਅਤੇ ਨਿਰਯਾਤ ਵਿੱਚ ਵੱਡਾ ਯੋਗਦਾਨ ਪਾਇਆ, ਸਗੋਂ ਇਸ ਤੋਂ ਵੀ ਵੱਡਾ ਕਾਰਜ ਕੀਤਾ। ਉਨ੍ਹਾਂ ਕਿਹਾ ਕਿ ਇੱਕ ਵਾਰ ਕਿਹਾ ਜਾਂਦਾ ਸੀ ਕਿ ਕੱਛ ਅਤੇ ਸੌਰਾਸ਼ਟਰ 50 ਵਰ੍ਹਿਆਂ ਦੇ ਅੰਦਰ ਮਾਰੂਥਲ ਬਣ ਜਾਣਗੇ, ਪਰ ਸੂਰਤ ਦੇ ਹੀਰਾ ਵਪਾਰੀਆਂ ਨੇ ਕੱਛ ਅਤੇ ਸੌਰਾਸ਼ਟਰ ਦੇ ਪਾਣੀਆਂ ਲਈ ਅਣਥੱਕ ਮਿਹਨਤ ਕਰਕੇ ਪੂਰੇ ਸੌਰਾਸ਼ਟਰ ਨੂੰ ਵੀ ਬਚਾਉਣ ਦਾ ਕਾਰਜ ਵੀ ਕੀਤਾ ਹੈ।

ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਦੇਸ਼ ਦੀ ਵਿੱਤੀ ਰਾਜਧਾਨੀ ਮੁੰਬਈ ਨੇ ਰਤਨ ਅਤੇ ਗਹਿਣਿਆਂ ਦੇ ਵਪਾਰ ਨੂੰ ਇੱਕ ਨਿਰਯਾਤ ਦਾ ਧੁਰਾ ਬਣਾਉਣ ਵਿੱਚ ਵੱਡਾ ਯੋਗਦਾਨ ਪਾਇਆ ਹੈ। Bharat Diamond Bourse - BDB ਅੱਜ ਵਿਸ਼ਵ ਪੱਧਰ 'ਤੇ ਭਾਰਤ ਦੇ ਰਤਨ ਅਤੇ ਗਹਿਣਿਆਂ ਦੇ ਵਪਾਰ ਦਾ ਪ੍ਰਤੀਕ ਬਣ ਗਿਆ ਹੈ।

ਗ੍ਰਹਿ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਸਰਕਾਰ ਨੇ ਪਿਛਲੇ 12 ਸਾਲਾਂ ਵਿੱਚ ਦੇਸ਼ ਵਿੱਚ ਕਈ ਬੁਨਿਆਦੀ ਬਦਲਾਅ ਲਿਆਂਦੇ ਹਨ। ਉਨ੍ਹਾਂ ਕਿਹਾ ਕਿ 2014 ਵਿੱਚ, ਸਾਡਾ ਦੇਸ਼ "ਫਰੈਜ਼ਾਈਲ ਫਾਈਵ " ਵਿੱਚ ਗਿਣਿਆ ਜਾਂਦਾ ਸੀ; ਅੱਜ, ਇਹ ਚੋਟੀ ਦੇ ਪੰਜਾਂ ਵਿੱਚ ਗਿਣਿਆ ਜਾਂਦਾ ਹੈ। ਪਹਿਲੀ ਤਿਮਾਹੀ ਦੇ ਜੀਡੀਪੀ ਅੰਕੜੇ ਹੁਣੇ ਜਾਰੀ ਕੀਤੇ ਗਏ ਹਨ - 7.8 ਪ੍ਰਤੀਸ਼ਤ ਦੀ ਵਿਕਾਸ ਦਰ ਨੇ ਸਾਨੂੰ ਦੁਨੀਆ ਦੀਆਂ ਸਭ ਤੋਂ ਤੇਜ਼ੀ ਨਾਲ ਵਧ ਰਹੀਆਂ ਪ੍ਰਮੁੱਖ ਅਰਥਵਿਵਸਥਾਵਾਂ ਵਿੱਚ ਸ਼ਾਮਲ ਕੀਤਾ ਹੈ। ਇਹ ਬਦਲਾਅ ਆਰਥਿਕ ਗਤੀਵਿਧੀਆਂ ਤੱਕ ਸੀਮਤ ਨਹੀਂ ਹੈ; ਸਗੋਂ, ਮੋਦੀ ਜੀ ਨੇ ਹਰ ਖੇਤਰ ਵਿੱਚ ਬਦਲਾਅ ਲਿਆਉਣ ਲਈ ਕੰਮ ਕੀਤਾ ਹੈ।

ਉਨ੍ਹਾਂ ਕਿਹਾ, ਕੌਣ ਕਲਪਨਾ ਕਰ ਸਕਦਾ ਸੀ ਕਿ ਅੱਤਵਾਦੀ ਹਮਲੇ ਦਾ ਜਵਾਬ ਪਾਕਿਸਤਾਨ ਦੇ ਘਰ ਵਿੱਚ ਵੜ ਕੇ ਹਮਲਾ ਕਰਕੇ ਦਿੱਤਾ ਜਾਵੇਗਾ ਅਤੇ ਅਜਿਹਾ ਪ੍ਰਧਾਨ ਮੰਤਰੀ ਇਸ ਦੇਸ਼ ਨੂੰ ਮਿਲੇਗਾ? ਭਾਵੇਂ ਇਹ ਸਰਜੀਕਲ ਸਟ੍ਰਾਈਕ ਹੋਵੇ, ਹਵਾਈ ਹਮਲੇ ਹੋਣ ਜਾਂ ਆਪ੍ਰੇਸ਼ਨ ਸਿੰਦੂਰ, ਮੋਦੀ ਨੇ ਇੱਕ ਅਜਿਹੀ ਰੱਖਿਆ ਨੀਤੀ ਅਪਣਾਈ ਹੈ ਜੋ ਭਾਰਤ 'ਤੇ ਹਮਲਾ ਕਰਨ ਵਾਲੇ ਹਰ ਵਿਅਕਤੀ ਨੂੰ ਪਸੀਨੇ ਛੁੱਟ ਜਾਣ। ਉਨ੍ਹਾਂ ਕਿਹਾ ਕਿ ਰਾਮ ਜਨਮਭੂਮੀ ਦਾ ਨਿਰਮਾਣ ਹੋਵੇ, ਕਾਸ਼ੀ ਵਿਸ਼ਵਨਾਥ ਕੋਰੀਡੋਰ ਦਾ ਨਿਰਮਾਣ ਹੋਵੇ, ਕੇਦਾਰਨਾਥ ਦੀ ਬਹਾਲੀ ਹੋਵੇ, ਜਾਂ ਮਹਾਕਾਲ ਲੋਕ – ਸਾਲਾਂ ਤੱਕ ਜਿਸ ਨੂੰ ਕਹਿਣਾ ਦਾ ਸਾਹਸ ਨਹੀਂ ਹੁੰਦਾ ਸੀ, ਉਹ ਇਸ ਦੇਸ਼ ਨੇ ਕਰਕੇ ਦਿਖਾਇਆ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਬੁਨਿਆਦੀ ਢਾਂਚੇ ਦੇ ਖੇਤਰ ਵਿੱਚ ਕੀਤੇ ਗਏ ਬੁਨਿਆਦੀ ਬਦਲਾਅ ਨੇ ਅਰਥਵਿਵਸਥਾ ਨੂੰ ਤੇਜ਼ ਕੀਤਾ ਹੈ। ਪੀ.ਐਲ.ਆਈ. ਸਕੀਮਾਂ ਅਤੇ ਨਿਰਯਾਤ ਵਧਾਉਣ ਵਾਲੀਆਂ ਸਹੂਲਤਾਂ ਦੇ ਕਾਰਨ, ਦੇਸ਼ ਦਾ ਨਿਰਯਾਤ ਆਪਣਾ ਰਿਕਾਰਡ ਤੋੜਦਾ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਮੋਦੀ ਜੀ ਨੇ 140 ਕਰੋੜ ਲੋਕਾਂ ਨੂੰ ਇਹ ਭਰੋਸਾ ਅਤੇ ਸੰਕਲਪ ਦਿੱਤਾ ਹੈ ਕਿ 15 ਅਗਸਤ, 2047 ਤੱਕ, ਭਾਰਤ ਹਰ ਖੇਤਰ ਵਿੱਚ ਦੁਨੀਆ ਦਾ ਪਹਿਲਾ ਰਾਸ਼ਟਰ ਹੋਵੇਗਾ, ਜਿਸ ਨੂੰ 140 ਕਰੋੜ ਲੋਕਾਂ ਨੇ ਵੀ ਸਵੀਕਾਰ ਕੀਤਾ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਜਿੱਥੇ ਵੀ ਵਿਸ਼ਵਵਿਆਪੀ ਹਾਲਾਤ ਬਦਲੇ ਅਤੇ ਵਪਾਰ ਅਤੇ ਵਣਜ ਨੂੰ ਸਹਾਇਤਾ ਦੀ ਲੋੜ ਪਈ, ਉੱਥੇ ਪਹਿਲਕਦਮੀਆਂ ਕੀਤੀਆਂ ਗਈਆਂ। ਟੈਕਸੇਸ਼ਨ ਅਤੇ ਹੋਰ ਕਾਨੂੰਨ ਸੋਧ ਐਕਟ, 2026 ਇਸਦੀ ਇੱਕ ਤਾਜ਼ਾ ਉਦਾਹਰਣ ਹੈ। ਵਿਸ਼ੇਸ਼ ਤੌਰ 'ਤੇ ਅਧਿਸੂਚਿਤ ਖੇਤਰਾਂ ਵਿੱਚ ਰਫ਼ ਡਾਇਮੰਡ ਦਾ ਵਪਾਰ ਕਰਨ ਵਾਲੀਆਂ ਕੰਪਨੀਆਂ ਨੂੰ ਪੰਦਰਾਂ ਸਾਲਾਂ ਲਈ ਆਮਦਨ ਟੈਕਸ ਵਿੱਚ ਛੋਟ ਦਿੱਤੀ ਗਈ ਹੈ। ਇਹ ਭਾਰਤ ਨੂੰ ਇੱਕ ਗਲੋਬਲ ਰਫ਼ ਡਾਇਮੰਡ ਦੇ ਵਪਾਰ ਦਾ ਹੱਬ ਬਣਾਉਣ ਦੀ ਇੱਕ ਵੱਡੀ ਸ਼ੁਰੂਆਤ ਹੈ।

ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਬੁਨਿਆਦੀ ਢਾਂਚੇ ਦੇ ਮੋਰਚੇ 'ਤੇ, ਪ੍ਰਧਾਨ ਮੰਤਰੀ ਮੋਦੀ ਨੇ ਹਾਲ ਹੀ ਵਿੱਚ SEEPZ, ਮੁੰਬਈ ਵਿੱਚ ਭਾਰਤ ਰਤਨਮ ਮੈਗਾ ਕਾਮਨ ਫੈਸਿਲਿਟੀ ਸੈਂਟਰ ਦਾ ਉਦਘਾਟਨ ਕੀਤਾ ਹੈ। 1.25 ਲੱਖ ਵਰਗ ਫੁੱਟ ਵਿੱਚ ਫੈਲਿਆ ਇਹ ਸੈਂਟਰ 3D ਪ੍ਰਿੰਟਿੰਗ, ਕਾਸਟਿੰਗ ਅਤੇ ਰਿਫਾਇਨਿੰਗ ਵਰਗੀਆਂ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਹੈ। ਉਨ੍ਹਾਂ ਕਿਹਾ ਕਿ ਇੰਡੀਆ ਜਿਊਲਰੀ ਪਾਰਕ ਇੱਕ ਮਹੱਤਵਪੂਰਨ ਪ੍ਰੋਜੈਕਟ ਹੈ, ਜਿਸ ਨਾਲ ਲਗਭਗ 50,000 ਕਰੋੜ ਰੁਪਏ ਦਾ ਨਿਵੇਸ਼ ਅਤੇ 100,000 ਲੋਕਾਂ ਲਈ ਸਿੱਧੇ ਅਤੇ ਅਸਿੱਧੇ ਰੁਜ਼ਗਾਰ ਮਿਲਣ ਵਾਲਾ ਹੈ। ਮਹਾਰਾਸ਼ਟਰ ਸਰਕਾਰ ਨੇ ਸਟੈਂਪ ਡਿਊਟੀ ਵਿੱਚ ਛੋਟ, ਬਿਜਲੀ ਰਿਆਇਤਾਂ ਅਤੇ ਸਬਸਿਡੀ ਦੀਆਂ ਦਰਾਂ ਵਧਾਉਣ ਸਮੇਤ ਕਈ ਸੁਵਿਧਾਵਾਂ ਦਿੱਤੀਆਂ ਹਨ। 2025 ਵਿੱਚ ਇਹ ਉਦਯੋਗ ਦੇ 244,000 ਕਰੋੜ ਰੁਪਏ ਤੱਕ ਪਹੁੰਚ ਚੁੱਕਿਆ ਹੈ । ਇਹ ਦੇਸ਼ ਦੇ ਮਾਲ-ਨਿਰਯਾਤ ਦਾ 6.3 ਪ੍ਰਤੀਸ਼ਤ ਹੈ। ਇਸ ਉਦਯੋਗ ਤੋਂ ਲਗਭਗ 75 ਲੱਖ ਲੋਕਾਂ ਨੂੰ ਸਿੱਧੇ ਅਤੇ ਅਸਿੱਧੇ ਰੁਜ਼ਗਾਰ ਮਿਲ ਰਿਹਾ ਹੈ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਅੱਜ ਭਾਰਤ ਅਮਰੀਕਾ, ਮੱਧ ਪੂਰਬ, ਹਾਂਗਕਾਂਗ ਅਤੇ ਯੂਰਪ ਲਈ ਗਹਿਣਿਆਂ ਦੀ ਦਰਾਮਦ ਦਾ ਇੱਕ ਵੱਡਾ ਸਰੋਤ ਬਣ ਚੁੱਕਿਆ ਹੈ, ਅਤੇ ਇਸ ਯਾਤਰਾ ਨੂੰ ਅੱਗੇ ਵਧਾਉਣਾ ਹੈ। ਉਨ੍ਹਾਂ ਅੱਗੇ ਕਿਹਾ ਕਿ ਭਾਰਤ ਸਰਕਾਰ ਦੇ ਵਣਜ ਮੰਤਰਾਲੇ ਦੁਆਰਾ ਯੂਰਪੀਅਨ ਯੂਨੀਅਨ, ਸੰਯੁਕਤ ਅਰਬ ਅਮੀਰਾਤ, ਆਸਟ੍ਰੇਲੀਆ, ਓਮਾਨ ਅਤੇ ਯੂਨਾਈਟਿਡ ਕਿੰਗਡਮ ਨਾਲ ਮੁਕਤ ਵਪਾਰ ਸਮਝੌਤਿਆਂ ‘ਤੇ ਦਸਤਖਤ ਕੀਤੇ ਹਨ, ਉਹ ਸਾਡੇ ਵਪਾਰ ਨੂੰ ਅੱਗੇ ਵਧਾਉਣ ਦਾ ਇੱਕ ਵੱਡਾ ਮਾਧਿਅਮ ਬਣ ਸਕਦੇ ਹਨ। ਨਵੇਂ ਬਾਜ਼ਾਰਾਂ, ਨਵੇਂ ਕਾਰੋਬਾਰਾਂ ਅਤੇ ਨਵੇਂ ਮੌਕਿਆਂ ਦੀ ਖੋਜ ਕਰਨ ਲਈ, ਸਾਨੂੰ ਭਾਰਤ ਸਰਕਾਰ ਦੇ ਸਮਰਥਨ ਨਾਲ ਸਾਹਸ ਨਾਲ ਅੱਗੇ ਵਧਣਾ ਚਾਹੀਦਾ ਹੈ। ਅੱਜ, ਭਾਰਤ ਦੁਨੀਆ ਦੇ 90 ਪ੍ਰਤੀਸ਼ਤ ਤੋਂ ਵੱਧ ਕੱਟੇ-ਪਾਲਿਸ਼ ਕੀਤੇ ਹੀਰਿਆਂ ਦੀ ਪ੍ਰਕਿਰਿਆ ਕਰਦਾ ਹੈ, ਜੋ ਕਿ ਗਹਿਣਿਆਂ ਦੇ ਵਪਾਰੀਆਂ ਦੇ ਸਾਹਸ ਦਾ ਸਭ ਤੋਂ ਵੱਡਾ ਪ੍ਰਮਾਣ ਹੈ।

ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਜਮਾਨਾ ਬਦਲ ਰਿਹਾ ਹੈ, ਰੁਝਾਨ ਬਦਲ ਰਹੇ ਹਨ, ਅਤੇ ਇਹ ਕਾਰੋਬਾਰ ਵਿੱਚ ਇੱਕ ਨਵਾਂ ਮੋੜ ਹੈ, ਅਤੇ ਰਤਨ ਅਤੇ ਗਹਿਣਿਆਂ ਦੇ ਜੌਹਰੀਆਂ ਨੂੰ ਇਸਦਾ ਫਾਇਦਾ ਉਠਾਉਣ ਲਈ ਤਿਆਰ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪ੍ਰਯੋਗਸ਼ਾਲਾ ਵਿੱਚ ਲੈਬ-ਗ੍ਰੋਨ ਡਾਇਮੰਡ ਦਾ ਯੁੱਗ ਸ਼ੁਰੂ ਹੋਣ ਵਾਲਾ ਹੈ, ਅਤੇ ਇਸਦਾ ਬਜ਼ਾਰ ਮੌਜੂਦਾ ਹੀਰਾ ਬਜ਼ਾਰ ਨਾਲੋਂ ਲਗਭਗ 50 ਗੁਣਾ ਵਧਣ ਵਾਲਾ ਹੈ। ਇਹ ਇੱਕ ਬਹੁਤ ਵੱਡਾ ਮੌਕਾ ਹੈ। ਉਨ੍ਹਾਂ ਕਿਹਾ ਕਿ ਜਦੋਂ ਵਿਸ਼ਵਵਿਆਪੀ ਗਹਿਣਿਆਂ ਦੇ ਵਪਾਰ ਦਾ ਆਧੁਨਿਕੀਕਰਣ ਹੋਇਆ, ਤਾਂ ਅਸੀਂ ਗੁਲਾਮ ਸੀ। ਬਹੁਤ ਸਾਰੇ ਦੇਸ਼ ਸਾਡੇ ਤੋਂ ਅੱਗੇ ਨਿਕਲ ਗਏ, ਇੱਥੋਂ ਤੱਕ ਕਿ ਛੋਟੇ ਦੇਸ਼ ਵੀ ਅੱਗੇ ਨਿਕਲ ਗਏ । ਪਰ ਹੁਣ ਜਦੋਂ ਲੈਬ-ਗ੍ਰੋਨ ਡਾਇਮੰਡ ਦਾ ਯੁੱਗ ਆ ਗਿਆ ਹੈ, ਤਾਂ ਸਾਡੇ ਕੋਲ ਬੁਨਿਆਦੀ ਢਾਂਚਾ, ਹੁਨਰ, ਪੂੰਜੀ ਅਤੇ ਹੁਨਰਮੰਦ ਵਪਾਰੀ ਵੀ ਹਨ। ਉਨ੍ਹਾਂ ਨੇ ਕਿਹਾ ਅਜਿਹੀ ਤਿਆਰੀ ਹੋਵੇ ਕਿ ਲੈਬ-ਗ੍ਰੋਨ ਡਾਇਮੰਡ ਲਈ ਪੂਰਾ ਈਕੋਸਿਸਟਮ ਅਤੇ ਨਿਰਮਾਣ ਲੜੀ ਭਾਰਤੀਆਂ ਦੇ ਹੱਥਾਂ ਵਿੱਚ ਹੋਵੇ। ਮਸ਼ੀਨਾਂ ਬਣਾਉਣੀ ਹੈ, ਲੈਬ-ਗ੍ਰੋਨ ਡਾਇਮੰਡ ਦਾ ਨਿਰਮਾਣ ਹੋਵੇ, ਗਹਿਣੇ ਬਣਾਉਣੇ ਹੋਣ, ਜਾਂ ਦੁਨੀਆ ਭਰ ਦੇ ਸ਼ਹਿਰਾਂ ਵਿੱਚ ਭਾਰਤੀ ਕੰਪਨੀਆਂ ਲਈ ਬ੍ਰਾਂਡ ਵਿਕਸਿਤ ਕਰਕੇ  ਸ਼ੋਅਰੂਮ ਖੋਲ੍ਹਣੇ ਹੋਣ- ਸਾਡੇ ਕੋਲ ਪੂਰੀ ਲੜੀ ਹੋਣੀ ਚਾਹੀਦੀ ਹੈ।

ਉਨ੍ਹਾਂ ਨੇ ਕਿਹਾ ਕਿ ਭਾਰਤੀ ਗਹਿਣਿਆਂ ਦੇ ਵਪਾਰੀ ਅਜਿਹਾ ਕਰਨ ਦੇ ਪੂਰੀ ਤਰ੍ਹਾਂ ਸਮਰੱਥ ਹਨ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੇ ਸ਼ੁਰੂਆਤ ਕੀਤੀ ਹੈ। ਸੂਰਤ ਅਤੇ ਮੁੰਬਈ ਦੇ ਕੁਝ ਸਾਹਸੀ ਵਪਾਰੀਆਂ ਨੇ ਵੀ ਕਦਮ ਵਧਾਇਆ ਹੈ। ਗੁਜਰਾਤ ਅਤੇ ਮਹਾਰਾਸ਼ਟਰ ਸਰਕਾਰਾਂ ਨੀਤੀਆਂ ਲੈ ਕੇ ਆ ਰਹੀਆਂ ਹਨ; ਭਾਰਤ ਸਰਕਾਰ ਵੀ ਨੀਤੀ ਲੈ ਕੇ ਆਵੇਗੀ । ਮਸ਼ੀਨਾਂ ਦੇ ਨਿਰਮਾਣ ਤੋਂ ਲੈ ਕੇ ਸ਼ੋਅਰੂਮ ਤੱਕ ਜਿੱਥੇ ਗਹਿਣੇ ਮਹਿਲਾਵਾਂ ਦੇ ਹੱਥਾਂ ਵਿੱਚ ਪਹੁੰਚਦੇ ਹਨ- ਭਾਰਤ ਦਾ ਪੂਰੀ ਪ੍ਰਣਾਲੀ 'ਤੇ ਕੰਟਰੋਲ ਹੋਣਾ ਚਾਹੀਦਾ ਹੈ, ਇਸ ਦ੍ਰਿਸ਼ਟੀਕੋਣ ਅਤੇ ਮਹੱਤਵਾਕਾਂਖਾ ਨਾਲ ਅੱਗੇ ਵਧਣਾ ਚਾਹੀਦਾ ਹੈ। ਹੁਣ ਸਿਰਫ਼ ਗਤੀ ਨਾਲ ਕੰਮ ਨਹੀਂ ਚੱਲੇਗਾ; ਪੈਮਾਨਾ ਬਦਲਣਾ ਪਵੇਗਾ। ਸ਼੍ਰੀ ਸ਼ਾਹ ਨੇ ਕਿਹਾ ਕਿ ਭਾਰਤ ਨੂੰ ਲੈਬ-ਗ੍ਰੋਨ ਡਾਇਮੰਡ ਦੀ ਨਵੀਂ ਵਿਧਾ  ਵਿੱਚ ਇੱਕ ਸੰਸਥਾਪਕ ਉਦਯੋਗ ਵਜੋਂ ਉਭਰੇ, ਅਤੇ ਸਾਡੇ ਬ੍ਰਾਂਡਾਂ ਨੂੰ ਗਲੋਬਲ ਬ੍ਰਾਂਡ ਬਣਨ, ਤਾਂ ਜੋ ਇਸ ਗਲੋਬਲ ਕਾਰੋਬਾਰ ਵਿੱਚ ਭਾਰਤ ਅਤੇ ਭਾਰਤੀ ਗਹਿਣੇ ਵਪਾਰੀਆਂ ਦੀ ਮਜ਼ਬੂਤ ​​ਮੌਜੂਦਗੀ ਹੋਵੇ। ਇਸ ਦੇ ਲਈ ਮੋਦੀ ਸਰਕਾਰ ਇਸ ਲਈ ਹਰ ਸੰਭਵ ਸਹਾਇਤਾ ਦੇਣ ਲਈ ਤਿਆਰ ਹੈ।

ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਜਦੋਂ ਵੀ ਗੁਜਰਾਤ ਅਤੇ ਭਾਰਤ ਨੂੰ ਕੋਈ ਸੰਕਟ ਆਇਆ, ਗਹਿਣਿਆਂ ਦੇ ਵਪਾਰੀ ਦਿਲ ਖੋਲ੍ਹ ਕੇ ਸਮਾਜ ਅਤੇ ਦੇਸ਼ ਦੇ ਨਾਲ ਖੜ੍ਹੇ ਹੋਏ। ਸਮਾਜ ਨੂੰ ਅੱਗੇ ਵਧਾਉਣ ਅਤੇ ਸਹਾਇਤਾ ਦੇਣ ਵਿੱਚ ਰਤਨ-ਗਹਿਣਿਆਂ ਦਾ ਉਦਯੋਗ ਕਦੇ ਵੀ ਪਿੱਛੇ ਨਹੀਂ ਹਟਿਆ। ਅਕਾਲ ਹੋਵੇ, ਹੜ੍ਹ ਹੋਵੇ, ਚੱਕਰਵਾਤ ਹੋਵੇ, ਪਾਣੀ ਦੀ ਸੰਭਾਲ ਹੋਵੇ, ਰੁੱਖ ਲਗਾਉਣਾ ਹੋਵੇ, ਜਾਂ ਕਾਰੀਗਰਾਂ ਅਤੇ ਕਾਮਿਆਂ ਦੇ ਬੱਚਿਆਂ ਨੂੰ ਸਭ ਤੋਂ ਵਧੀਆ ਸੰਸਥਾਵਾਂ ਵਿੱਚ ਸਿੱਖਿਆ ਦਿਵਾਉਣੀ ਹੋਵੇ - ਹਰ ਜਗ੍ਹਾ ਤੁਸੀਂ ਸਮਾਜ ਨੂੰ ਅੱਗੇ ਵਧਾਇਆ ਹੈ। ਇਸ ਲਈ ਮੈਂ ਇਸ ਉਦਯੋਗ ਨੂੰ ਦਿਲੋਂ ਵਧਾਈ ਦਿੰਦਾ ਹਾਂ। ਉਨ੍ਹਾਂ ਉਮੀਦ ਪ੍ਰਗਟਾਈ ਕਿ ਵੱਡੇ ਉਦਯੋਗਿਕ ਘਰਾਣੇ, ਨੌਜਵਾਨ ਅਤੇ ਟੈਕਨਾਲੌਜਿਸਟ ਇੱਥੋਂ ਇਸ ਸੰਕਲਪ ਨਾਲ ਜਾਣਗੇ ਕਿ ਆਉਣ ਵਾਲੇ ਡਾਇਮੰਡ ਸੰਸਾਰ ਵਿੱਚ ਪੂਰੀ ਚੇਨ ਭਾਰਤ ਵਿੱਚ ਬਣੇ, ਅਤੇ ਦੁਨੀਆ ਭਰ ਵਿੱਚ ਮਾਰਕੀਟਿੰਗ ਚੇਨ ਵੀ ਭਾਰਤੀ ਬ੍ਰਾਂਡਾਂ ਦੀ ਹੋਵੇ।

****

ਆਰਕੇ/ਆਰਆਰ/ਆਰਕੇਬੀ/ਪੀਐਸ/ਪੀਆਰ/ਏਕੇ


(Release ID: 2310289) ਵਿਜ਼ੀਟਰ ਕਾਊਂਟਰ : 7