ਆਯੂਸ਼
azadi ka amrit mahotsav

ਬ੍ਰਿਕਸ ਨੇ ਰਵਾਇਤੀ ਚਿਕਿਤਸਾ ‘ਤੇ ਮਾਹਿਰ ਸਮੂਹ ਦਾ ਸਮਰਥਨ ਕੀਤਾ, ਸਬੂਤ-ਅਧਾਰਿਤ ਵਿਸ਼ਵਵਿਆਪੀ ਸਹਿਯੋਗ ਦੀ ਮੰਗ ਕੀਤੀ


ਨਵੀਂ ਦਿੱਲੀ ਐਲਾਨਨਾਮੇ ਵਿੱਚ ਸਿਹਤ ਪ੍ਰਣਾਲੀਆਂ ਨੂੰ ਮਜ਼ਬੂਤ ​​ਕਰਨ ਅਤੇ ਯੂਨੀਵਰਸਲ ਹੈਲਥ ਕਵਰੇਜ ਨੂੰ ਅੱਗੇ ਵਧਾਉਣ ਵਿੱਚ ਟੀਸੀਆਈਐੱਮ ਦੀ ਵਧਦੀ ਭੂਮਿਕਾ ਨੂੰ ਉਜਾਗਰ ਕੀਤਾ

Posted On: 13 SEP 2026 2:07PM by PIB Chandigarh

18ਵੇਂ ਬ੍ਰਿਕਸ ਸੰਮੇਲਨ ਵਿੱਚ ਅਪਣਾਏ ਗਏ ਨਵੀਂ ਦਿੱਲੀ ਐਲਾਨਨਾਮੇ ਨੇ ਰਵਾਇਤੀ, ਪੂਰਕ ਅਤੇ ਏਕੀਕ੍ਰਿਤ ਚਿਕਿਤਸਾ (TCIM) ਵਿੱਚ ਅੰਤਰਰਾਸ਼ਟਰੀ ਸਹਿਯੋਗ ਨੂੰ ਇੱਕ ਮਹੱਤਵਪੂਰਨ ਹੁਲਾਰਾ ਦਿੱਤਾ ਹੈ, ਸਿਹਤ ਪ੍ਰਣਾਲੀਆਂ ਨੂੰ ਮਜ਼ਬੂਤ ​​ਕਰਨ ਅਤੇ ਯੂਨੀਵਰਸਲ ਹੈਲਥ ਕਵਰੇਜ (ਯੂਐੱਚਸੀ) ਵਿੱਚ ਯੋਗਦਾਨ ਪਾਉਣ ਲਈ ਇਸ ਦੀ ਵਧਦੀ ਸਾਰਥਕਤਾ ਨੂੰ ਮਾਨਤਾ ਦਿੱਤੀ ਹੈ।

ਐਲਾਨਨਾਮੇ ਦਾ ਇੱਕ ਮੁੱਖ ਨਤੀਜਾ ਇਹ ਹੈ ਕਿ ਬ੍ਰਿਕਸ ਸਿਹਤ ਟ੍ਰੈਕ ਦੇ ਤਹਿਤ ਰਵਾਇਤੀ, ਪੂਰਕ ਅਤੇ ਏਕੀਕ੍ਰਿਤ ਚਿਕਿਤਸਾ (TCIM) ‘ਤੇ ਇੱਕ ਬ੍ਰਿਕਸ ਮਾਹਿਰ  ਕਾਰਜ ਸਮੂਹ ਦੀ ਪ੍ਰਸਤਾਵਿਤ ਸਥਾਪਨਾ ਦਾ ਸਵਾਗਤ ਕੀਤਾ ਗਿਆ ਹੈ। ਇਹ ਪ੍ਰਸਤਾਵਿਤ ਕਾਰਜ ਸਮੂਹ ਬ੍ਰਿਕਸ ਮੈਂਬਰ ਦੇਸ਼ਾਂ ਦਰਮਿਆਨ ਸੰਵਾਦ, ਸਹਿਯੋਗ ਅਤੇ ਜਾਣਕਾਰੀ ਦੇ ਅਦਾਨ-ਪ੍ਰਦਾਨ ਲਈ ਇੱਕ ਮੰਚ ਵਜੋਂ ਦੇਖਿਆ ਜਾ ਰਹਾ ਹੈ, ਜੋ ਰਵਾਇਤੀ ਚਿਕਿਤਸਾ ਵਿੱਚ ਸਹਿਯੋਗ ਨੂੰ ਅੱਗੇ ਵਧਾਉਣ ਲਈ ਇੱਕ ਸੰਗਠਿਤ ਪ੍ਰਣਾਲੀ ਪ੍ਰਦਾਨ ਕਰਦਾ ਹੈ।

ਆਯੁਸ਼ ਮੰਤਰਾਲੇ ਦੇ ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ, ਸ਼੍ਰੀ ਪ੍ਰਤਾਪਰਾਓ ਜਾਧਵ ਨੇ ਕਿਹਾ, “ਨਵੀਂ ਦਿੱਲੀ ਐਲਾਨਨਾਮੇ ਵਿੱਚ ਰਵਾਇਤੀ, ਪੂਰਕ ਅਤੇ ਏਕੀਕ੍ਰਿਤ ਚਿਕਿਤਸਾ ਨੂੰ ਮਾਨਤਾ ਦੇਣਾ ਰਵਾਇਤੀ  ਚਿਕਿਤਸਾ ਦੇ ਖੇਤਰ ਵਿੱਚ ਵਿਸ਼ਵਵਿਆਪੀ ਸਹਿਯੋਗ ਨੂੰ ਮਜ਼ਬੂਤ ​​ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ। ਪ੍ਰਸਤਾਵਿਤ ਬ੍ਰਿਕਸ ਮਾਹਿਰ  ਕਾਰਜ ਸਮੂਹ ਮੈਂਬਰ ਦੇਸ਼ਾਂ ਨੂੰ ਗਿਆਨ ਸਾਂਝਾ ਕਰਨ, ਖੋਜ ਨੂੰ ਮਜ਼ਬੂਤ ​​ਕਰਨ ਅਤੇ ਸਬੂਤ-ਅਧਾਰਿਤ ਪਹੁੰਚਾਂ ਨੂੰ ਅੱਗੇ ਵਧਾਉਣ ਲਈ ਇੱਕ ਸਾਰਥਕ ਪਲੈਟਫਾਰਮ ਪ੍ਰਦਾਨ ਕਰੇਗਾ। ਭਾਰਤ ਵਿਗਿਆਨਕ ਖੋਜ, ਗੁਣਵੱਤਾ ਭਰੋਸਾ ਅਤੇ ਅੰਤਰਰਾਸ਼ਟਰੀ ਸਹਿਯੋਗ ਰਾਹੀਂ ਆਯੁਰਵੇਦ ਅਤੇ  ਹੋਰ ਰਵਾਇਤੀ ਚਿਕਿਤਸਾ ਪ੍ਰਣਾਲੀਆਂ ਨੂੰ ਅੱਗੇ ਵਧਾਉਣ ਲਈ ਵਚਨਬੱਧ ਹੈ, ਤਾਂ ਜੋ ਉਨ੍ਹਾਂ ਦੀ ਸਮਰੱਥਾ ਸੁਰੱਖਿਅਤ, ਪ੍ਰਭਾਵਸ਼ਾਲੀ ਅਤੇ ਕਿਫਾਇਤੀ ਸਿਹਤ ਸੰਭਾਲ ਵਿੱਚ ਯੋਗਦਾਨ ਪਾ ਸਕੇ। ”

ਆਯੁਸ਼ ਮੰਤਰਾਲੇ ਦੇ ਸਕੱਤਰ ਵੈਦਯ ਰਾਜੇਸ਼ ਕੋਟੇਚਾ ਨੇ ਦੱਸਿਆ, “ਨਵੀਂ ਦਿੱਲੀ ਐਲਾਨਨਾਮਾ ਬ੍ਰਿਕਸ  ਦੇਸ਼ਾਂ ਦਰਮਿਆਨ ਰਵਾਇਤੀ, ਪੂਰਕ ਅਤੇ ਏਕੀਕ੍ਰਿਤ ਚਿਕਿਤਸਾ ‘ਤੇ ਸੰਗਠਿਤ ਸਹਿਯੋਗ ਨੂੰ ਅੱਗੇ ਵਧਾਉਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ। ਪ੍ਰਸਤਾਵਿਤ ਮਾਹਿਰ  ਕਾਰਜ ਸਮੂਹ ਸਬੂਤ ਸਾਂਝੇ ਕਰਨ, ਖੋਜ ਸਹਿਯੋਗ ਨੂੰ ਮਜ਼ਬੂਤ ਕਰਨ ਅਤੇ ਗੁਣਵੱਤਾ ਅਤੇ ਰੈਗੂਲੇਟਰੀ ਦ੍ਰਿਸ਼ਟੀਕੋਣਾਂ ਵਿੱਚ ਸੁਧਾਰ ਲਈ ਇੱਕ ਕੇਂਦ੍ਰਿਤ ਪਲੈਟਫਾਰਮ ਪ੍ਰਦਾਨ ਕਰ ਸਕਦਾ ਹੈ। ਭਾਰਤ, ਆਪਣੀ ਆਯੁਸ਼ ਪ੍ਰਣਾਲੀ ਰਾਹੀਂ, ਸਖ਼ਤ ਖੋਜ ਅਤੇ ਸਬੂਤ-ਅਧਾਰਿਤ ਅਭਿਆਸਾਂ ਨੂੰ ਉਤਸ਼ਾਹਿਤ ਕਰਕੇ ਇਸ ਸਹਿਯੋਗ ਵਿੱਚ ਯੋਗਦਾਨ ਪਾਉਣ ਲਈ ਵਚਨਬੱਧ ਹੈ, ਜੋ ਸੁਰੱਖਿਅਤ, ਪ੍ਰਭਾਵਸ਼ਾਲੀ ਅਤੇ ਕਿਫਾਇਤੀ ਸਿਹਤ ਸੰਭਾਲ ਦਾ ਸਮਰਥਨ ਕਰ ਸਕਦੀਆਂ ਹਨ।”

 ਇਸ ਐਲਾਨਨਾਮੇ ਵਿੱਚ ਵਿਸ਼ੇਸ਼ ਤੌਰ ‘ਤੇ ਇਲਾਜ ਅਤੇ ਰੋਕਥਾਮ ਦੇ ਉਦੇਸ਼ਾਂ ਲਈ ਵਰਤੇ ਜਾਣ ਵਾਲੇ ਔਸ਼ਧੀ ਪੌਦਿਆਂ ਅਤੇ ਹਰਬਲ ਤਿਆਰੀਆਂ ‘ਤੇ ਖੋਜ ਵਿੱਚ ਵਧੇਰੇ ਸਹਿਯੋਗ ਦਾ ਸੱਦਾ ਦਿੱਤਾ ਗਿਆ ਹੈ। ਇਸ ਵਿੱਚ ਇਹ ਸਵੀਕਾਰ ਕੀਤਾ ਗਿਆ ਹੈ ਕਿ ਬ੍ਰਿਕਸ ਮੈਂਬਰ ਦੇਸ਼ਾਂ ਦੀਆਂ ਸਾਂਝੀਆਂ ਰਵਾਇਤੀ ਔਸ਼ਧ ਸੰਹਿਤਾਵਾਂ (Pharmacopoeias) ਸੁਰੱਖਿਅਤ, ਪ੍ਰਭਾਵਸ਼ਾਲੀ ਅਤੇ ਕਿਫਾਇਤੀ ਇਲਾਜ ਸਬੰਧੀ ਉਤਪਾਦਾਂ ਦੇ ਵਿਕਾਸ ਲਈ ਅਧਾਰ ਬਣ ਸਕਦੀਆਂ ਹਨ।

ਤਾਲਮੇਲ ਵਾਲੇ ਖੋਜ ‘ਤੇ ਜ਼ੋਰ ਬ੍ਰਿਕਸ ਸਮੂਹ ਦੇ ਦੇਸ਼ਾਂ ਲਈ ਵਿਸ਼ੇਸ਼ ਮਹੱਤਵ ਰੱਖਦਾ ਹੈ, ਜਿੱਥੇ ਰਵਾਇਤੀ ਚਿਕਿਸਤਾ ਪ੍ਰਣਾਲੀਆਂ ਪੀੜ੍ਹੀਆਂ ਤੋਂ ਵਿਕਸਿਤ ਹੋਈਆਂ ਹਨ ਅਤੇ ਔਸ਼ਧੀ ਪੌਦੇ ਅਤੇ ਹਰਬਲ ਔਸ਼ਧੀਆਂ ਸਿਹਤ ਸੰਭਾਲ ਪਰੰਪਰਾਵਾਂ ਦਾ ਇੱਕ ਮਹੱਤਵਪੂਰਨ ਕੰਪੋਨੈਂਟ ਹਨ। ਵਧੇਰੇ ਸਹਿਯੋਗ ਨਾਲ ਖੋਜ, ਦਸਤਾਵੇਜ਼ੀਕਰਣ, ਗਿਆਨ ਦੇ ਅਦਾਨ-ਪ੍ਰਦਾਨ ਅਤੇ ਸਬੂਤ ਨਿਰਮਾਣ ਵਿੱਚ ਸਹੂਲਤ ਮਿਲ ਸਕਦੀ ਹੈ, ਨਾਲ ਹੀ ਇਲਾਜ ਸਬੰਧੀ ਉਤਪਾਦਾਂ ਦੇ ਜ਼ਿੰਮੇਵਾਰ ਵਿਕਾਸ ਨੂੰ ਵੀ ਸਮਰਥਨ ਮਿਲ ਸਕਦਾ ਹੈ।

 

 ਇਸ ਐਲਾਨਨਾਮੇ ਵਿੱਚ ਮੈਂਬਰ ਦੇਸ਼ਾਂ ਦੇ ਰਾਸ਼ਟਰੀ ਸੰਦਰਭਾਂ ਦੇ ਅਨੁਕੂਲ ਸਬੂਤ-ਅਧਾਰਿਤ ਦ੍ਰਿਸ਼ਟੀਕੋਣਾਂ ਅਤੇ ਢੁਕਵੇਂ ਰੈਗੂਲੇਟਰੀ ਢਾਂਚੇ ਰਾਹੀਂ ਟੀਸੀਆਈਐੱਮ ਅਭਿਆਸਾਂ ਅਤੇ ਉਤਪਾਦਾਂ ਦੀ ਗੁਣਵੱਤਾ, ਸੁਰੱਖਿਆ ਅਤੇ ਪ੍ਰਭਾਵਸ਼ੀਲਤਾ ਨੂੰ ਯਕੀਨੀ ਬਣਾਉਣ ਦੇ ਮਹੱਤਵ ਦੀ ਪੁਸ਼ਟੀ ਕੀਤੀ ਗਈ ਹੈ।

ਪ੍ਰਮਾਣ, ਗੁਣਵੱਤਾ, ਸੁਰੱਖਿਆ ਅਤੇ ਪ੍ਰਭਾਵਸ਼ੀਲਤਾ ‘ਤੇ ਇਹ ਜ਼ੋਰ ਰਵਾਇਤੀ ਚਿਕਿਤਸਾ ਵਿੱਚ ਵਿਸ਼ਵਾਸ ਨੂੰ ਮਜ਼ਬੂਤ ਕਰਨ ਲਈ ਇੱਕ ਮਹੱਤਵਪੂਰਨ ਅਧਾਰ ਪ੍ਰਦਾਨ ਕਰਦਾ ਹੈ। ਇਹ ਬ੍ਰਿਕਸ ਦੇਸ਼ਾਂ ਨੂੰ ਖੋਜ ਵਿਧੀਆਂ, ਔਸ਼ਧ ਸੰਹਿਤਾ (Pharmacopoeia) ਦੇ ਮਾਪਦੰਡਾਂ, ਗੁਣਵੱਤਾ ਭਰੋਸੇ, ਰੈਗੂਲੇਟਰੀ ਪ੍ਰਕਿਰਿਆਵਾਂ ਅਤੇ ਰਵਾਇਤੀ ਚਿਕਿਤਸਾ ਪ੍ਰਥਾਵਾਂ ਅਤੇ ਉਤਪਾਦਾਂ ਦੇ ਵਿਗਿਆਨਕ ਪ੍ਰਮਾਣਿਕਤਾ ਵਰਗੇ ਖੇਤਰਾਂ ਵਿੱਚ ਅਨੁਭਵ ਅਤੇ ਮੁਹਾਰਤ ਦਾ ਅਦਾਨ-ਪ੍ਰਦਾਨ ਕਰਨ ਦਾ ਵੀ ਮੌਕਾ ਪ੍ਰਦਾਨ ਕਰਦਾ ਹੈ।

 ਭਾਰਤ ਦੀ ਬ੍ਰਿਕਸ ਪ੍ਰਧਾਨਗੀ ਰਵਾਇਤੀ ਚਿਕਿਤਸਾ ਵਿੱਚ ਯੋਜਨਾਬੱਧ ਸਹਿਯੋਗ ਨੂੰ ਉਤਸ਼ਾਹਿਤ ਕਰਦੀ ਹੈ।

​ਇਹ ਘਟਨਾਕ੍ਰਮ ਭਾਰਤ ਦੀ ਪ੍ਰਧਾਨਗੀ ਹੇਠ 21 ਜੁਲਾਈ, 2026 ਨੂੰ ਚੰਡੀਗੜ੍ਹ ਵਿੱਚ ਆਯੋਜਿਤ ਰਵਾਇਤੀ, ਪੂਰਕ ਅਤੇ ਏਕੀਕ੍ਰਿਤ ਚਿਕਿਤਸਾ ‘ਤੇ ਬ੍ਰਿਕਸ ਬੈਠਕ ਤੋਂ ਬਾਅਦ ਹੋਇਆ ਹੈ। ਇਸ ਬੈਠਕ ਵਿੱਚ ਸੀਨੀਅਰ ਸਰਕਾਰੀ ਅਧਿਕਾਰੀ, ਤਕਨੀਕੀ ਮਾਹਿਰ  ਅਤੇ ਬ੍ਰਿਕਸ ਮੈਂਬਰ ਦੇਸ਼ਾਂ ਦੇ ਪ੍ਰਤੀਨਿਧੀ ਇੱਕਠੇ ਹੋਏ ਅਤੇ ਰਵਾਇਤੀ, ਪੂਰਕ ਅਤੇ ਏਕੀਕ੍ਰਿਤ ਚਿਕਿਤਸਾ ਨਾਲ ਸੰਬੰਧਿਤ ਖੋਜ, ਸਿੱਖਿਆ, ਗਿਆਨ ਦੇ ਅਦਾਨ-ਪ੍ਰਦਾਨ ਅਤੇ ਰੈਗੂਲੇਟਰੀ ਢਾਂਚੇ ਵਿੱਚ ਸਹਿਯੋਗ ਨੂੰ ਅੱਗੇ ਵਧਾਇਆ। ਬੈਠਕ ਵਿੱਚ ਪ੍ਰਸਤਾਵਿਤ ਬ੍ਰਿਕਸ ਮਾਹਿਰ  ਕਾਰਜ ਸਮੂਹ ਦੇ ਕਾਰਜ ਖੇਤਰ ‘ਤੇ ਵੀ ਸਹਿਮਤੀ ਬਣੀ।

ਪ੍ਰਸਤਾਵਿਤ ਮਾਹਿਰ  ਕਾਰਜ ਸਮੂਹ ਇਸ ਸਹਿਯੋਗ ਨੂੰ ਹੋਰ ਵੱਧ ਸੰਸਥਾਗਤ ਰੂਪ ਦੇਣ ਅਤੇ ਬ੍ਰਿਕਸ ਦੇਸ਼ਾਂ ਦੇ ਖੋਜ ਸੰਸਥਾਨਾਂ, ਮਾਹਿਰਾਂ, ਨੀਤੀ ਨਿਰਮਾਤਾਵਾਂ ਅਤੇ ਅਕਾਦਮਿਕ ਸੰਸਥਾਵਾਂ ਦਰਮਿਆਨ ਨਿਰੰਤਰ ਜੁੜਾਅ ਨੂੰ ਸੁਵਿਧਾਜਨਕ ਬਣਾਉਣ ਦਾ ਮੌਕਾ ਪ੍ਰਦਾਨ ਕਰਦਾ ਹੈ।

ਭਾਰਤ ਲਈ ਇਹ ਵਿਕਾਸ ਵਿਸ਼ੇਸ਼ ਤੌਰ ‘ਤੇ ਮਹੱਤਵਪੂਰਨ ਹੈ ਕਿਉਂਕਿ ਇਹ ਖੋਜ, ਸਬੂਤ ਜੁਟਾਉਣ, ਗੁਣਵੱਤਾ ਭਰੋਸੇ ਅਤੇ ਅੰਤਰਰਾਸ਼ਟਰੀ ਸਹਿਯੋਗ ਦੇ ਮਾਧਿਅਮ ਨਾਲ ਆਯੁਰਵੇਦ ਅਤੇ ਹੋਰ ਆਯੁਸ਼ ਪ੍ਰਣਾਲੀਆਂ ਨੂੰ ਅੱਗੇ ਵਧਾਉਣ ਦੇ ਦੇਸ਼ ਦੇ ਯਤਨਾਂ ਨੂੰ ਮਜ਼ਬੂਤ ਕਰਦਾ ਹੈ। ਭਾਰਤ ਨੇ ਸਿਹਤ ਸੰਭਾਲ ਵਿੱਚ ਰਵਾਇਤੀ  ਚਿਕਿਤਸਾ ਦੇ ਜ਼ਿੰਮੇਵਾਰ ਏਕੀਕਰਣ ਨੂੰ ਉਤਸ਼ਾਹਿਤ ਕਰਦੇ ਹੋਏ ਵਿਗਿਆਨਕ ਪ੍ਰਮਾਣ, ਸੁਰੱਖਿਆ, ਪ੍ਰਭਾਵਸ਼ੀਲਤਾ ਅਤੇ ਢੁਕਵੇਂ ਮਾਪਦੰਡਾਂ ਦੇ ਮਹੱਤਵ ‘ਤੇ ਲਗਾਤਾਰ ਜ਼ੋਰ ਦਿੱਤਾ ਹੈ।

ਔਸ਼ਧੀ ਪੌਦਿਆਂ ਅਤੇ ਹਰਬਲ ਔਸ਼ਧੀਆਂ ‘ਤੇ ਧਿਆਨ ਕੇਂਦ੍ਰਿਤ ਕਰਨ ਨਾਲ ਬ੍ਰਿਕਸ  ਦੇਸ਼ਾਂ ਦਰਮਿਆਨ ਡੂੰਘੇ ਵਿਗਿਆਨਕ ਅਤੇ ਤਕਨੀਕੀ ਸਹਿਯੋਗ ਦੇ ਰਾਹ ਖੁੱਲ੍ਹਦੇ ਹਨ। ਤਾਲਮੇਲ ਵਾਲੀ ਖੋਜ ਨਾਲ ਔਸ਼ਧੀ ਸਰੋਤਾਂ ਦੇ ਬਿਹਤਰ ਦਸਤਾਵੇਜ਼ੀਕਰਣ ਅਤੇ ਵਿਗਿਆਨਕ ਸਮਝ ਵਿੱਚ ਯੋਗਦਾਨ ਮਿਲ ਸਕਦਾ ਹੈ, ਔਸ਼ਧ ਸੰਹਿਤਾ (Pharmacopoeia) ਦੇ ਗਿਆਨ ਨੂੰ ਮਜ਼ਬੂਤੀ ਮਿਲ ਸਕਦੀ ਹੈ ਅਤੇ ਗੁਣਵੱਤਾ-ਯਕੀਨੀ ਇਲਾਜ ਸਬੰਧੀ ਉਤਪਾਦਾਂ ਦੇ ਵਿਕਾਸ ਵਿੱਚ ਸਹਾਇਤਾ ਮਿਲ ਸਕਦੀ ਹੈ।

ਇਹ ਘਟਨਾਕ੍ਰਮ ਸਿਹਤ ਪ੍ਰਣਾਲੀਆਂ ਵਿੱਚ ਰਵਾਇਤੀ ਚਿਕਿਤਸਾ ਦੀ ਢੁਕਵੀਂ ਭੂਮਿਕਾ ‘ਤੇ ਵਧਦੇ ਅੰਤਰਰਾਸ਼ਟਰੀ ਧਿਆਨ ਦੇ ਸੰਦਰਭ ਵਿੱਚ ਸਾਹਮਣੇ ਆਇਆ ਹੈ। ਵਿਸ਼ਵ ਸਿਹਤ ਸੰਗਠਨ (WHO) ਦੀ ਵਿਸ਼ਵ-ਵਿਆਪੀ ਰਵਾਇਤੀ ਚਿਕਿਤਸਾ ਰਣਨੀਤੀ 2025-2034 ਸਬੂਤਾਂ ਦੇ ਅਧਾਰ ਨੂੰ ਮਜ਼ਬੂਤ ਕਰਨ, ਸੁਰੱਖਿਆ ਤੇ ਗੁਣਵੱਤਾ ਨੂੰ ਯਕੀਨੀ ਬਣਾਉਣ ਅਤੇ ਸਿਹਤ ਪ੍ਰਣਾਲੀਆਂ ਵਿੱਚ ਰਵਾਇਤੀ ਚਿਕਿਤਸਾ ਦੇ ਢੁਕਵੇਂ ਏਕੀਕਰਣ ਦਾ ਸਮਰਥਨ ਕਰਨ ‘ਤੇ ਜ਼ੋਰ ਦਿੰਦੀ ਹੈ। ਵਿਸ਼ਵ ਸਿਹਤ ਸੰਗਠਨ (WHO) ਨੇ ਬ੍ਰਿਕਸ ਪਹਿਲਕਦਮੀ ਨੂੰ ਰਵਾਇਤੀ ਚਿਕਿਤਸਾ ‘ਤੇ ਅੰਤਰਰਾਸ਼ਟਰੀ ਸਹਿਯੋਗ ਨੂੰ ਅੱਗੇ ਵਧਾਉਣ ਵਿੱਚ ਇੱਕ ਮਹੱਤਵਪੂਰਨ ਕਦਮ ਦੱਸਿਆ ਹੈ।

ਇਸ ਲਈ ਨਵੀਂ ਦਿੱਲੀ ਐਲਾਨਨਾਮੇ ਵਿੱਚ ਰਵਾਇਤੀ ਚਿਕਿਤਸਾ ‘ਤੇ ਧਿਆਨ ਕੇਂਦ੍ਰਿਤ ਕਰਨਾ ਨਾ ਸਿਰਫ਼ ਰਵਾਇਤੀ ਚਿਕਿਤਸਾ ਦੀ ਮਾਨਤਾ ਵਜੋਂ ਮਹੱਤਵਪੂਰਨ ਹੈ, ਸਗੋਂ ਗਹਿਰੇ, ਸਬੂਤ-ਅਧਾਰਿਤ ਅੰਤਰਰਾਸ਼ਟਰੀ ਸਹਿਯੋਗ ਦੇ ਸੱਦੇ ਵਜੋਂ ਵੀ ਮਹੱਤਵਪੂਰਨ ਹੈ।

ਪ੍ਰਸਤਾਵਿਤ ਮਾਹਿਰ  ਕਾਰਜ ਸਮੂਹ ਰਵਾਇਤੀ, ਪੂਰਕ ਅਤੇ ਏਕੀਕ੍ਰਿਤ ਚਿਕਿਤਸਾ ਵਿੱਚ ਬ੍ਰਿਕਸ ਦੇਸ਼ਾਂ ਦੇ ਵਿਭਿੰਨ ਅਨੁਭਵਾਂ ਨੂੰ ਇੱਕਠੇ ਲਿਆ ਸਕਦਾ ਹੈ ਅਤੇ ਖੋਜ, ਸਬੂਤ ਸਿਰਜਣ, ਸਮਰੱਥਾ ਨਿਰਮਾਣ, ਗਿਆਨ ਦੇ ਅਦਾਨ-ਪ੍ਰਦਾਨ ਅਤੇ ਰੈਗੂਲੇਟਰੀ ਦ੍ਰਿਸ਼ਟੀਕੋਣਾਂ ਵਿੱਚ ਸਹਿਯੋਗ ਦੇ ਰਾਹ ਬਣਾ ਸਕਦਾ ਹੈ।

ਇਸ ਤਰ੍ਹਾਂ ਨਵੀਂ ਦਿੱਲੀ ਐਲਾਨਨਾਮਾ ਬ੍ਰਿਕਸ  ਦੇਸ਼ਾਂ ਦਰਮਿਆਨ ਰਵਾਇਤੀ ਚਿਕਿਤਸਾ ਸਹਿਯੋਗ ਲਈ ਵਧੇਰੇ ਸੰਗਠਿਤ ਦ੍ਰਿਸ਼ਟੀਕੋਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ – ਜੋ ਰਵਾਇਤੀ ਗਿਆਨ, ਵਿਗਿਆਨਕ ਖੋਜ, ਔਸ਼ਧੀ ਪੌਦਿਆਂ ਦੇ ਸਰੋਤਾਂ, ਔਸ਼ਧ ਸੰਹਿਤਾ (Pharmacopoeia) ਦੀ ਮੁਹਾਰਤ ਅਤੇ ਰੈਗੂਲੇਟਰੀ ਅਨੁਭਵ ਨੂੰ ਇੱਕਠੇ ਲਿਆਉਂਦਾ ਹੈ।

ਭਾਰਤ ਲਈ, ਇਹ ਨਤੀਜਾ ਆਯੁਰਵੇਦ ਅਤੇ ਵਿਆਪਕ ਆਯੁਸ਼ ਵਾਤਾਵਰਣ ਪ੍ਰਣਾਲੀ ਲਈ ਅੰਤਰਰਾਸ਼ਟਰੀ ਮੰਚ ਨੂੰ ਹੋਰ ਮਜ਼ਬੂਤ ਕਰਦਾ ਹੈ ਤਾਂ ਜੋ ਸਬੂਤ-ਅਧਾਰਿਤ ਰਵਾਇਤੀ ਚਿਕਿਤਸਾ, ਰੋਕਥਾਮ ਸਿਹਤ ਸੰਭਾਲ ਅਤੇ ਲਚਕੀਲੇ ਸਿਹਤ ਪ੍ਰਣਾਲੀਆਂ ‘ਤੇ ਗਲੋਬਲ ਚਰਚਾ ਵਿੱਚ ਯੋਗਦਾਨ ਪਾਇਆ ਜਾ ਸਕੇ। 

ਟੀਸੀਆਈਐੱਮ ਨੂੰ ਬ੍ਰਿਕਸ  ਹੈਲਥ ਟ੍ਰੈਕ ਦੇ ਅਧੀਨ ਰੱਖ ਕੇ ਅਤੇ ਯੂਨੀਵਰਸਲ ਹੈਲਥ ਕਵਰੇਜ, ਖੋਜ, ਸਬੂਤ, ਗੁਣਵੱਤਾ, ਸੁਰੱਖਿਆ ਅਤੇ ਪ੍ਰਭਾਵਸ਼ੀਲਤਾ ਨਾਲ ਸਹਿਯੋਗ ਨੂੰ ਜੋੜ ਕੇ, ਨਵੀਂ ਦਿੱਲੀ ਐਲਾਨਨਾਮਾ ਮੈਂਬਰ ਦੇਸ਼ਾਂ ਦਰਮਿਆਨ ਸੁਰੱਖਿਅਤ, ਪ੍ਰਭਾਵਸ਼ਾਲੀ ਅਤੇ ਕਿਫਾਇਤੀ ਸਿਹਤ ਸੰਭਾਲ ਹੱਲਾਂ ਦੀ ਦਿਸ਼ਾ ਵਿੱਚ ਨਿਰੰਤਰ ਸਹਿਯੋਗ ਲਈ ਇੱਕ ਮਜ਼ਬੂਤ ਅਧਾਰ ਪ੍ਰਦਾਨ ਕਰਦਾ ਹੈ।

*****

ਐੱਸਆਰ/ਐੱਸਵੀ/ਐੱਸਜੀ/ਐੱਸਜੇ


(Release ID: 2310160) ਵਿਜ਼ੀਟਰ ਕਾਊਂਟਰ : 2