ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਨਵੀਂ ਦਿੱਲੀ ਵਿੱਚ ਬ੍ਰਿਕਸ ਸਿਖ਼ਰ ਸੰਮੇਲਨ ਦੇ ਆਸੇ-ਪਾਸੇ ਅਫ਼ਰੀਕੀ ਸੰਘ ਦੇ ਚੇਅਰਪਰਸਨ ਅਤੇ ਬੁਰੁੰਡੀ ਗਣਰਾਜ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ

Posted On: 13 SEP 2026 6:20PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ 18ਵੇਂ ਬ੍ਰਿਕਸ ਸਿਖ਼ਰ ਸੰਮੇਲਨ ਤੋਂ ਇਲਾਵਾ ਅਫ਼ਰੀਕੀ ਸੰਘ ਦੇ ਚੇਅਰਪਰਸਨ ਅਤੇ ਬੁਰੁੰਡੀ ਗਣਰਾਜ ਦੇ ਮਾਣਯੋਗ ਰਾਸ਼ਟਰਪਤੀ ਏਵਾਰਿਸਤੇ ਨਦਾਯਿਸ਼ਿਮੀਏ ਨਾਲ ਦੁਵੱਲੀ ਮੁਲਾਕਾਤ ਕੀਤੀ।

ਦੋਵੇਂ ਆਗੂਆਂ ਨੇ ਸਾਲ 2023 ਵਿੱਚ ਭਾਰਤ ਦੀ ਪ੍ਰਧਾਨਗੀ ਦੌਰਾਨ ਅਫ਼ਰੀਕੀ ਸੰਘ ਨੂੰ ਜੀ20 ਵਿੱਚ ਸ਼ਾਮਲ ਕਰਵਾਉਣ ਵਿੱਚ ਭਾਰਤ ਦੀ ਭੂਮਿਕਾ ਨੂੰ ਯਾਦ ਕਰਦਿਆਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਭਾਰਤ-ਅਫ਼ਰੀਕੀ ਸੰਘ ਭਾਈਵਾਲੀ ਗਲੋਬਲ ਸਾਊਥ ਦੇ ਅੰਦਰ ਸਹਿਯੋਗ ਦਾ ਇੱਕ ਪ੍ਰਮੁੱਖ ਥੰਮ੍ਹ ਹੈ। ਉਨ੍ਹਾਂ ਨੇ ਆਪਸੀ ਸਹੂਲਤ ਅਨੁਸਾਰ ਚੌਥੇ ਭਾਰਤ-ਅਫ਼ਰੀਕਾ ਫੋਰਮ ਸਿਖ਼ਰ ਸੰਮੇਲਨ (ਆਈਏਐੱਫਐੱਸ-IV) ਦੇ ਛੇਤੀ ਆਯੋਜਨ ਬਾਰੇ ਚਰਚਾ ਕੀਤੀ।

ਪ੍ਰਧਾਨ ਮੰਤਰੀ ਨੇ ਇਬੋਲਾ ਪ੍ਰਕੋਪ ਨਾਲ ਸਫ਼ਲਤਾਪੂਰਵਕ ਨਜਿੱਠਣ ਲਈ ਅਫ਼ਰੀਕੀ ਸੰਘ ਦੀ ਅਗਵਾਈ ਦੀ ਸ਼ਲਾਘਾ ਕੀਤੀ। ਅਫ਼ਰੀਕੀ ਸੰਘ ਦੇ ਚੇਅਰਪਰਸਨ ਨੇ ਪ੍ਰਕੋਪ ਨੂੰ ਘਟਾਉਣ ਵਿੱਚ ਮਦਦ ਕਰਨ ਲਈ ਅਫ਼ਰੀਕਾ ਸੀਡੀਸੀ ਨੂੰ ਭਾਰਤ ਵੱਲੋਂ ਦਿੱਤੀ ਗਈ ਮੈਡੀਕਲ ਸਹਾਇਤਾ ਦੀ ਸ਼ਲਾਘਾ ਕੀਤੀ।

ਦੋਵੇਂ ਆਗੂਆਂ ਨੇ ਭਾਰਤ-ਬੁਰੁੰਡੀ ਸਬੰਧਾਂ ਬਾਰੇ ਵੀ ਚਰਚਾ ਕੀਤੀ, ਜੋ ਨਿੱਘ, ਏਕਤਾ ਅਤੇ ਸਾਂਝੀਆਂ ਵਿਕਾਸ ਸਬੰਧੀ ਖਾਹਿਸ਼ਾਂ ਨਾਲ ਪਰਿਭਾਸ਼ਿਤ ਹੁੰਦੇ ਰਹੇ ਹਨ। ਦੋਵੇਂ ਆਗੂਆਂ ਨੇ ਆਰਥਿਕ ਸਹਿਯੋਗ, ਵਿਕਾਸ ਭਾਈਵਾਲੀ, ਖੇਤੀਬਾੜੀ ਦੇ ਆਧੁਨਿਕੀਕਰਨ, ਸਿਹਤ ਸੰਭਾਲ ਅਤੇ ਸਮਰੱਥਾ ਨਿਰਮਾਣ ਪਹਿਲਕਦਮੀਆਂ ਦੇ ਖੇਤਰਾਂ ਵਿੱਚ ਦੁਵੱਲੇ ਸਬੰਧਾਂ ਦੀ ਸਮੀਖਿਆ ਕੀਤੀ।

***********

ਐੱਮਜੇਪੀਐੱਸ/ਐੱਸਐੱਸ/ਐੱਸਟੀ 


(Release ID: 2309961) ਵਿਜ਼ੀਟਰ ਕਾਊਂਟਰ : 5