ਸੰਸਦੀ ਮਾਮਲੇ
azadi ka amrit mahotsav

ਸ਼੍ਰੀ ਕਿਰਨ ਰਿਜੀਜੂ ਨੇ ਜਵਾਹਰ ਨਵੋਦਿਆ ਵਿਦਿਆਲਿਆਂ ਲਈ ਆਯੋਜਿਤ 27ਵੇਂ ਰਾਸ਼ਟਰੀ ਨੌਜਵਾਨ ਸੰਸਦ ਮੁਕਾਬਲੇ, 2025-26 ਦੇ ਜੇਤੂਆਂ ਨੂੰ ਸ਼ੀਲਡ ਅਤੇ ਪੁਰਸਕਾਰ ਪ੍ਰਦਾਨ ਕੀਤੇ


ਪੀਐੱਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ, ਉਖਰੁਲ-1, ਮਣੀਪੁਰ (ਸ਼ਿਲੌਂਗ ਖੇਤਰ) 27ਵੇਂ ਰਾਸ਼ਟਰੀ ਨੌਜਵਾਨ ਸੰਸਦ ਮੁਕਾਬਲੇ, 2025-26 ਦਾ ਰਾਸ਼ਟਰੀ ਜੇਤੂ ਬਣਿਆ

Posted On: 10 SEP 2026 8:27PM by PIB Chandigarh

ਜਵਾਹਰ ਨਵੋਦਿਆ ਵਿਦਿਆਲਿਆਂ ਲਈ ਆਯੋਜਿਤ 27ਵੇਂ ਰਾਸ਼ਟਰੀ ਨੌਜਵਾਨ ਸੰਸਦ ਮੁਕਾਬਲੇ, 2025-26 ਦਾ ਪੁਰਸਕਾਰ ਵੰਡ ਸਮਾਗਮ ਅੱਜ, 10 ਸਤੰਬਰ 2026 ਨੂੰ ਸੰਸਦ ਭਵਨ ਕੰਪਲੈਕਸ, ਨਵੀਂ ਦਿੱਲੀ ਸਥਿਤ ਜੀਐੱਮਸੀ ਬਾਲਯੋਗੀ ਸਭਾਗਾਰ, ਸੰਸਦ ਲਾਇਬ੍ਰੇਰੀ ਭਵਨ ਵਿੱਚ ਸੰਪੰਨ ਹੋਇਆ।

ਕੇਂਦਰੀ ਸੰਸਦੀ ਮਾਮਲਿਆਂ ਅਤੇ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ, ਸ਼੍ਰੀ ਕਿਰਨ ਰਿਜੀਜੂ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ ਅਤੇ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਜਵਾਹਰ ਨਵੋਦਿਆ ਵਿਦਿਆਲਿਆਂ ਦੀਆਂ ਜੇਤੂ ਟੀਮਾਂ ਨੂੰ ਸ਼ੀਲਡ ਅਤੇ ਪੁਰਸਕਾਰ ਵੰਡੇ। ਮੰਤਰੀ ਮਹੋਦਯ ਨੇ ਰਾਸ਼ਟਰੀ ਜੇਤੂ ਟੀਮ 'ਪੀਐੱਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ, ਉਖਰੁਲ-1, ਮਣੀਪੁਰ' ਅਤੇ ਹੋਰ ਸੱਤ ਖੇਤਰੀ ਜੇਤੂਆਂ ਨੂੰ ਵਧਾਈਆਂ ਦਿੱਤੀਆਂ।

 

ਮੰਤਰੀ ਮਹੋਦਯ ਨੇ ਲੋਕਤੰਤਰ ਦੇ ਪ੍ਰਤੀਕ ਦੇ ਰੂਪ ਵਿੱਚ ਸੰਸਦ ਦੇ ਮਹੱਤਵ ’ਤੇ ਵਿਦਿਆਰਥੀਆਂ ਦਾ ਮਾਰਗਦਰਸ਼ਨ ਕਰਦੇ ਹੋਏ ਕਿਹਾ ਕਿ ਸੰਸਦੀ ਲੋਕਤੰਤਰੀ ਪ੍ਰਣਾਲੀ ਭਾਰਤ ਲਈ ਸਭ ਤੋਂ ਢੁਕਵੀਂ ਹੈ, ਜਿੱਥੇ ਨਾਗਰਿਕ ਆਪਣੇ ਚੁਣੇ ਹੋਏ ਨੁਮਾਇੰਦਿਆਂ ਰਾਹੀਂ ਖ਼ੁਦ ਸ਼ਾਸਨ ਕਰਦੇ ਹਨ। ਉਨ੍ਹਾਂ ਨੇ ਸ਼ਾਸਨ ਪ੍ਰਣਾਲੀ ਦੇ ਰੂਪ ਵਿੱਚ ਸੰਸਦੀ ਲੋਕਤੰਤਰ ਨੂੰ ਦੁਨੀਆ ਵਿੱਚ ਸਭ ਤੋਂ ਉੱਤਮ ਦੱਸਿਆ। ਇਸ ਦੇ ਨਾਲ ਹੀ, ਉਨ੍ਹਾਂ ਨੇ ਜਵਾਹਰ ਨਵੋਦਿਆ ਵਿਦਿਆਲਿਆਂ ਦੇ ਕਾਰਜ ਸੱਭਿਆਚਾਰ ਦੀ ਸ਼ਲਾਘਾ ਕੀਤੀ, ਜੋ ਵਿਦਿਆਰਥੀਆਂ ਦੇ ਚਰਿੱਤਰ ਨੂੰ ਸਹੀ ਦਿਸ਼ਾ ਵਿੱਚ ਢਾਲਣ ਦਾ ਕੰਮ ਕਰਦੀ ਹੈ।

 

 

ਸੰਸਦੀ ਮਾਮਲਿਆਂ ਦੇ ਮੰਤਰਾਲੇ ਦੇ ਸਕੱਤਰ, ਸ੍ਰੀ ਨਿਕੁੰਜ ਬਿਹਾਰੀ ਧਲ ਨੇ ਸਮਾਗਮ ਨੂੰ ਸੰਬੋਧਨ ਕੀਤਾ ਅਤੇ ਜੇਤੂ ਟੀਮਾਂ ਨੂੰ ਵਧਾਈ ਦੇਣ ਦੇ ਨਾਲ-ਨਾਲ ਸੰਸਦੀ ਮਾਮਲਿਆਂ ਦੇ ਮੰਤਰਾਲੇ ਅਤੇ ਇਸ ਪ੍ਰੋਗਰਾਮ ਦੇ ਹੋਰ ਹਿੱਸੇਦਾਰਾਂ ਵੱਲੋਂ ਕੀਤੇ ਗਏ ਸ਼ਲਾਘਾਯੋਗ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਅੱਗੇ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸ਼ਖ਼ਸੀਅਤ ਵਿਕਾਸ, ਆਲੋਚਨਾਤਮਕ ਸੋਚ ਅਤੇ ਟੀਮ ਵਰਕ ਦੀ ਭਾਵਨਾ ਨੂੰ ਵਿਕਸਤ ਕਰਨ ਦਾ ਬਿਹਤਰ ਮੌਕਾ ਪ੍ਰਦਾਨ ਕਰਦੇ ਹਨ।

 

 

ਮੁੱਖ ਮਹਿਮਾਨ ਅਤੇ ਹੋਰ ਸਾਰੇ ਮਹਿਮਾਨਾਂ ਦਾ ਸਵਾਗਤ ਕਰਦਿਆਂ, ਸੰਸਦੀ ਮਾਮਲਿਆਂ ਦੇ ਮੰਤਰਾਲੇ ਦੇ ਵਧੀਕ ਸਕੱਤਰ, ਡਾ. ਸਤਿਆ ਪ੍ਰਕਾਸ਼ ਨੇ 2047 ਤੱਕ ਭਾਰਤ ਨੂੰ 'ਵਿਕਸਤ ਭਾਰਤ' ਬਣਾਉਣ ਲਈ ਰਵਾਇਤੀ 'ਗੁਰੂ-ਸ਼ਿਸ਼ਿਆ ਪਰੰਪਰਾ' ’ਤੇ ਅਧਾਰਿਤ ਪ੍ਰਿੰਸੀਪਲਾਂ/ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਭੂਮਿਕਾ ਨੂੰ ਉਜਾਗਰ ਕੀਤਾ।

 

 

ਇਸ ਮੌਕੇ ’ਤੇ, 27ਵੇਂ ਰਾਸ਼ਟਰੀ ਨੌਜਵਾਨ ਸੰਸਦ ਮੁਕਾਬਲੇ, 2025-26 ਵਿੱਚ ਰਾਸ਼ਟਰੀ ਪੱਧਰ ’ਤੇ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ 'ਪੀਐੱਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ, ਉਖਰੁਲ-1, ਮਣੀਪੁਰ (ਸ਼ਿਲੌਂਗ ਖੇਤਰ)' ਦੇ ਵਿਦਿਆਰਥੀਆਂ ਵੱਲੋਂ "ਨੌਜਵਾਨ ਸੰਸਦ" ਦੀ ਮੁੜ-ਪੇਸ਼ਕਾਰੀ ਦਿੱਤੀ ਗਈ।

 

ਸੰਸਦੀ ਮਾਮਲਿਆਂ ਦਾ ਮੰਤਰਾਲਾ ਪਿਛਲੇ 30 ਸਾਲਾਂ ਤੋਂ ਜਵਾਹਰ ਨਵੋਦਿਆ ਵਿਦਿਆਲਿਆਂ ਲਈ ਨੌਜਵਾਨ ਸੰਸਦ ਮੁਕਾਬਲਿਆਂ ਦਾ ਆਯੋਜਨ ਕਰਦਾ ਆ ਰਿਹਾ ਹੈ। ਜਵਾਹਰ ਨਵੋਦਿਆ ਵਿਦਿਆਲਿਆਂ ਲਈ ਰਾਸ਼ਟਰੀ ਨੌਜਵਾਨ ਸੰਸਦ ਮੁਕਾਬਲੇ ਯੋਜਨਾ ਦੇ ਤਹਿਤ, ਇਸ ਲੜੀ ਦੀ 27ਵੇਂ ਮੁਕਾਬਲੇ ਸਾਲ 2025-26 ਦੌਰਾਨ ਪੂਰੇ ਭਾਰਤ ਵਿੱਚ ਨਵੋਦਿਆ ਵਿਦਿਆਲਿਆ ਸਮਿਤੀ ਦੇ 8 ਖੇਤਰਾਂ ਵਿੱਚ ਫੈਲੇ 100 ਵਿਦਿਆਲਿਆਂ ਵਿਚਕਾਰ ਆਯੋਜਿਤ ਕੀਤੀ ਗਈ ਸੀ।

 

ਨੌਜਵਾਨ ਸੰਸਦ ਯੋਜਨਾ ਦੇਸ਼ ਭਰ ਦੇ ਜਵਾਹਰ ਨਵੋਦਿਆ ਵਿਦਿਆਲਿਆਂ ਦੇ ਨੌਜਵਾਨ ਮਨਾਂ ਨੂੰ ਇੱਕ ਮੰਚ ਪ੍ਰਦਾਨ ਕਰਦੀ ਹੈ, ਜਿੱਥੇ ਉਹ ਇਕੱਠੇ ਹੋ ਕੇ ਆਪਣੀ ਵਾਕਫ਼ੀਅਤ, ਆਲੋਚਨਾਤਕ ਸੋਚ ਅਤੇ ਅਗਵਾਈ ਦੇ ਹੁਨਰ ਦਾ ਪ੍ਰਦਰਸ਼ਨ ਕਰ ਸਕਦੇ ਹਨ। ਇਸ ਤੋਂ ਇਲਾਵਾ, ਇਹ ਯੋਜਨਾ ਵਿਦਿਆਰਥੀਆਂ ਨੂੰ ਸੰਸਦ ਦੀਆਂ ਕਾਰਜ-ਪ੍ਰਣਾਲੀਆਂ ਅਤੇ ਪ੍ਰਕਿਰਿਆਵਾਂ ਅਤੇ ਬਹਿਸ ਤੇ ਚਰਚਾ ਦੀਆਂ ਤਕਨੀਕਾਂ ਤੋਂ ਜਾਣੂ ਕਰਵਾਉਂਦੀ ਹੈ, ਜਿਸ ਨਾਲ ਉਨ੍ਹਾਂ ਵਿੱਚ ਆਤਮ-ਵਿਸ਼ਵਾਸ, ਅਗਵਾਈ ਦੇ ਗੁਣ ਅਤੇ ਪ੍ਰਭਾਵਸ਼ਾਲੀ ਭਾਸ਼ਣ ਕਲਾ ਦਾ ਵਿਕਾਸ ਹੁੰਦਾ ਹੈ। ਇਹ ਵੱਕਾਰੀ ਪ੍ਰੋਗਰਾਮ ਜਵਾਹਰ ਨਵੋਦਿਆ ਵਿਦਿਆਲਿਆਂ ਦੇ ਅਤਿਅੰਤ ਪ੍ਰਤਿਭਾਸ਼ਾਲੀ ਅਤੇ ਹੋਣਹਾਰ ਵਿਦਿਆਰਥੀਆਂ ਨੂੰ ਰਾਸ਼ਟਰੀ ਅਤੇ ਗਲੋਬਲ ਮਹੱਤਵ ਦੇ ਵਿਸ਼ਿਆਂ ’ਤੇ ਜੀਵਿਤ ਬਹਿਸ ਵਿੱਚ ਹਿੱਸਾ ਲੈਣ ਲਈ ਉਤਸ਼ਾਹਿਤ ਕਰਦਾ ਹੈ।

ਸਮਾਗਮ ਵਿੱਚ, ਰਾਸ਼ਟਰੀ ਪੱਧਰ ’ਤੇ ਪਹਿਲਾ ਸਥਾਨ ਪ੍ਰਾਪਤ ਕਰਨ ’ਤੇ 'ਪੀਐੱਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ, ਉਖਰੁਲ-1, ਮਣੀਪੁਰ (ਸ਼ਿਲੌਂਗ ਖੇਤਰ)' ਨੂੰ "ਪੰਡਿਤ ਜਵਾਹਰ ਲਾਲ ਨਹਿਰੂ ਰਨਿੰਗ ਪਾਰਲੀਮੈਂਟਰੀ ਸ਼ੀਲਡ" ਅਤੇ ਟ੍ਰੌਫ਼ੀ ਪ੍ਰਦਾਨ ਕੀਤੀ ਗਈ।

 

ਇਸ ਤੋਂ ਇਲਾਵਾ, ਆਪਣੇ-ਆਪਣੇ ਖੇਤਰਾਂ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਹੇਠਾਂ ਲਿਖੇ 7 ਜਵਾਹਰ ਨਵੋਦਿਆ ਵਿਦਿਆਲਿਆਂ ਨੇ ਮੰਤਰੀ ਮਹੋਦਯ ਤੋਂ ਟਰਾਫ਼ੀਆਂ ਅਤੇ ਪੁਰਸਕਾਰ ਪ੍ਰਾਪਤ ਕੀਤੇ:

 

ਲੜੀ ਨੰ.

ਵਿਦਿਆਲਿਆਂ ਦੇ ਨਾਂ

ਖੇਤਰ

1.

ਪੀਐੱਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ, ਕੋੱਲਮ, ਕੇਰਲ

ਹੈਦਰਾਬਾਦ

2.

ਪੀਐੱਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ, ਠਿਓਗ, ਸ਼ਿਮਲਾ

ਚੰਡੀਗੜ੍ਹ

3.

ਪੀਐੱਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ, ਸੂਰਤਗੜ੍ਹ, ਸ੍ਰੀਗੰਗਾਨਗਰ

ਜੈਪੁਰ

4.

ਪੀਐੱਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ, ਬਿਲਾਸਪੁਰ, ਛੱਤੀਸਗੜ੍ਹ

ਭੋਪਾਲ

5.

ਪੀਐੱਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ, ਵਲਸਾਡ, ਗੁਜਰਾਤ

ਪੁਣੇ

6.

ਪੀਐੱਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ, ਪੁਰੂਲਿਆ, ਪੱਛਮ ਬੰਗਾਲ

ਪਟਨਾ

7.

ਪੀਐੱਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ, ਉੱਧਮ ਸਿੰਘ ਨਗਰ, ਉੱਤਰਾਖੰਡ

ਲਖਨਊ



 

ਸ੍ਰੀ ਅਨਿਲ ਕੁਮਾਰ, ਉਪ ਸਕੱਤਰ, ਸੰਸਦੀ ਮਾਮਲਿਆਂ ਦੇ ਮੰਤਰਾਲੇ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ। ਉਨ੍ਹਾਂ ਨੇ ਮੁਕਾਬਲੇ ਦੇ ਸਫ਼ਲ ਆਯੋਜਨ ਵਿੱਚ ਅਮੁੱਲ ਯੋਗਦਾਨ ਪਾਉਣ ਲਈ ਪਤਵੰਤੇ ਮਹਿਮਾਨਾਂ, ਭਾਗੀਦਾਰ ਵਿਦਿਆਰਥੀਆਂ, ਅਧਿਆਪਕਾਂ, ਮੰਤਰਾਲੇ ਦੇ ਅਧਿਕਾਰੀਆਂ ਅਤੇ ਹੋਰ ਸਾਰੇ ਹਿੱਸੇਦਾਰਾਂ ਦਾ ਧੰਨਵਾਦ ਪ੍ਰਗਟ ਕੀਤਾ।

 

************

ਆਈਐੱਸਏ


(Release ID: 2309016) ਵਿਜ਼ੀਟਰ ਕਾਊਂਟਰ : 3