ਵਿੱਤ ਮੰਤਰਾਲਾ
azadi ka amrit mahotsav

ਕੇਂਦਰੀ ਵਿੱਤ ਮੰਤਰੀ ਨੇ ਕਈ ਜਨਤਕ ਖੇਤਰ ਦੇ ਬੈਂਕ (PSB) ਕਰਮਚਾਰੀਆਂ ਦੇ ਵਫ਼ਦ ਨਾਲ ਮੁਲਾਕਾਤ ਕੀਤੀ


ਕਰਮਚਾਰੀਆਂ ਦੀਆਂ ਚਿੰਤਾਵਾਂ ‘ਤੇ ਪ੍ਰਤੀਕਿਰਿਆ ਵਿੱਚ ਜਨਤਕ ਖੇਤਰ ਦੇ ਬੈਂਕ ਅਧਿਕਾਰੀਆਂ ਲਈ ਪ੍ਰਦਰਸ਼ਨ-ਅਧਾਰਿਤ ਪ੍ਰੋਤਸਾਹਨ (PLI) ਯੋਜਨਾ ਨੂੰ ਫਿਲਹਾਲ ਮੁਲਤਵੀ ਕੀਤਾ ਗਿਆ ਹੈ।

Posted On: 07 SEP 2026 9:05PM by PIB Chandigarh

ਕੇਂਦਰੀ ਵਿੱਤ ਮੰਤਰੀ ਨੇ ਅੱਜ ਭਾਰਤੀ ਮਜ਼ਦੂਰ ਸੰਘ ਦੀ ਅਗਵਾਈ ਹੇਠ ਕਈ ਜਨਤਕ ਖੇਤਰ ਦੇ ਬੈਂਕ (PSB) ਕਰਮਚਾਰੀਆਂ ਦੇ ਇੱਕ ਵਫ਼ਦ ਨਾਲ ਮੁਲਾਕਾਤ ਕੀਤੀ। ਵਫ਼ਦ ਨੇ ਬੈਂਕਿੰਗ ਖੇਤਰ ਨਾਲ ਸਬੰਧਿਤ ਕਈ ਮੁੱਦਿਆਂ ਨੂੰ ਚੁੱਕਿਆ, ਜਿਨ੍ਹਾਂ ਵਿੱਚ ਐਕਸ-ਗ੍ਰੇਸ਼ੀਆ ਰਕਮ ਦੀ ਸਮੀਖਿਆ, ਸੇਵਾਮੁਕਤ ਕਰਮਚਾਰੀਆਂ ਲਈ ਮੈਡੀਕਲ ਸਹੂਲਤਾਂ, PSB ਕਰਮਚਾਰੀਆਂ ਲਈ ਲਾਗੂ ਪ੍ਰਦਰਸ਼ਨ-ਅਧਾਰਿਤ ਪ੍ਰੋਤਸਾਹਨ (PLI) ਯੋਜਨਾ ਦੇ ਮੌਜੂਦਾ ਢਾਂਚੇ 'ਤੇ ਮੁੜ ਵਿਚਾਰ ਅਤੇ ਕਰਮਚਾਰੀਆਂ ਨਾਲ ਸਬੰਧਿਤ ਹੋਰ ਚਿੰਤਾਵਾਂ ਸ਼ਾਮਲ ਸਨ।

ਬੈਂਕ ਕਰਮਚਾਰੀਆਂ ਦੁਆਰਾ ਵਿਅਕਤ ਕੀਤੀਆਂ ਗਈਆਂ ਚਿੰਤਾਵਾਂ ਦਾ ਨੋਟਿਸ ਲਿਆ ਗਿਆ ਅਤੇ PLI ਦੇ ਬੁਨਿਆਦੀ ਢਾਂਚੇ ‘ਤੇ ਪ੍ਰਾਪਤ ਪ੍ਰਤੀਨਿਧਤਾਵਾਂ ਦੇ ਜਵਾਬ ਵਿੱਚ, ਵਿੱਤੀ ਸਾਲ 2025-26 ਲਈ ਮਿਤੀ 19.11.2024 ਦੀ PLI ਯੋਜਨਾ ਦੇ ਲਾਗੂ ਕਰਨ ਨੂੰ ਮੁਲਤਵੀ ਕਰਨ ਅਤੇ ਚੱਲ ਰਹੇ ਦੁਵੱਲੇ ਸਮਝੌਤੇ/ਸੰਯੁਕਤ ਨੋਟ ਚਰਚਾਵਾਂ ਦੌਰਾਨ ਇਸ 'ਤੇ ਵਿਚਾਰ ਕਰਨ ਦਾ ਫੈਸਲਾ ਲਿਆ ਗਿਆ।

ਸਰਕਾਰ ਬੈਂਕ ਕਰਮਚਾਰੀਆਂ, ਗਾਹਕਾਂ ਅਤੇ ਬੈਂਕਿੰਗ ਖੇਤਰ ਦੇ ਵਿਆਪਕ ਹਿਤ ਵਿੱਚ ਗੱਲਬਾਤ, ਸਲਾਹ-ਮਸ਼ਵਰੇ ਅਤੇ ਆਪਸੀ ਸਮਝ ਰਾਹੀਂ ਮੁੱਦਿਆਂ ਨੂੰ ਹੱਲ ਕਰਨ ਲਈ ਵਚਨਬੱਧ ਹੈ।

****

ਐੱਸਆਰ/ਏਡੀ/ਸ਼ੀਨਮ ਜੈਨ


(Release ID: 2307769) ਵਿਜ਼ੀਟਰ ਕਾਊਂਟਰ : 6