ਖੇਤੀਬਾੜੀ ਮੰਤਰਾਲਾ
azadi ka amrit mahotsav

ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਰਾਜਾਂ ਦੀ ਜ਼ਿਆਦਾ ਭਾਈਵਾਲੀ ਰਾਹੀਂ ਕ੍ਰਿਸ਼ੀ ਵਿਗਿਆਨ ਕੇਂਦਰਾਂ ਨੂੰ ਮਜ਼ਬੂਤ ਕਰਨ ਲਈ ਐਕਸ਼ਨ ਪਲਾਨ ਦੀ ਸਮੀਖਿਆ ਕੀਤੀ


ਮਾਰਚ 2027 ਤੱਕ 300 ਕ੍ਰਿਸ਼ੀ ਵਿਗਿਆਨ ਕੇਂਦਰਾਂ ਦੇ ਅੱਪਗ੍ਰੇਡੇਸ਼ਨ ਅਤੇ ਦਸੰਬਰ 2028 ਤੱਕ ਸਾਰੇ ਕੇਂਦਰਾਂ ਵਿੱਚ ਇਨਕਿਊਬੇਸ਼ਨ-ਕਮ-ਸਕਿੱਲ ਸੈਂਟਰਾਂ ਦੀ ਸਥਾਪਨਾ ਵੱਲ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ

Posted On: 07 SEP 2026 3:00PM by PIB Chandigarh

ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਅਤੇ ਪੇਂਡੂ ਵਿਕਾਸ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਨਵੀਂ ਦਿੱਲੀ ਵਿਖੇ ਰਾਜਾਂ ਦੀ ਭਾਗੀਦਾਰੀ ਵਧਾਉਣ ਰਾਹੀਂ ਕ੍ਰਿਸ਼ੀ ਵਿਗਿਆਨ ਕੇਂਦਰਾਂ (KVKs) ਨੂੰ ਮਜ਼ਬੂਤ ਕਰਨ ਲਈ ਐਕਸ਼ਨ ਪਲਾਨ ਦੀ ਸਮੀਖਿਆ ਲਈ ਬੈਠਕ ਦੀ ਪ੍ਰਧਾਨਗੀ ਕੀਤੀ। ਇਸ ਬੈਠਕ ਵਿੱਚ ਮੁੱਖ ਸਕੱਤਰਾਂ ਦੀ 5ਵੀਂ ਕਾਨਫਰੰਸ 2025 ਦੁਆਰਾ ਉਭਰਨ ਵਾਲੇ ਕੇਵੀਕੇ ਨਾਲ ਸਬੰਧਿਤ ਮੁੱਖ ਸਿਫਾਰਸ਼ਾਂ ਨੂੰ ਲਾਗੂ ਕਰਨ ਵਿੱਚ ਤੇਜ਼ੀ ਲਿਆਉਣ ਦੇ ਉਪਾਵਾਂ ‘ਤੇ ਧਿਆਨ ਕੇਂਦ੍ਰਿਤ ਕੀਤਾ ਗਿਆ। ਇਸ ਮੌਕੇ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਰਾਜ ਮੰਤਰੀ ਸ਼੍ਰੀ ਭਾਗੀਰਥ ਚੌਧਰੀ, ਖੇਤੀਬਾੜੀ ਖੋਜ ਅਤੇ ਸਿੱਖਿਆ ਵਿਭਾਗ (DARE) ਦੇ ਸਕੱਤਰ ਅਤੇ ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ (ICAR)  ਦੇ ਡਾਇਰੈਕਟਰ ਜਨਰਲ ਡਾ. ਮੰਗੀ ਲਾਲ ਜਾਟ ਅਤੇ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ।

ਇਸ ਬੈਠਕ ਦੌਰਾਨ ਸਾਲ 2027 ਤੱਕ ਤਰਜੀਹੀ 300 ਕੇਵੀਕੇਜ਼ ਦੇ ਬੁਨਿਆਦੀ ਢਾਂਚੇ ਅਤੇ ਲੌਜਿਸਟਿਕਸ ਦੇ ਅੱਪਗ੍ਰੇਡੇਸ਼ਨ ਬਾਰੇ ਚਰਚਾ ਕੀਤੀ ਗਈ। ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਨਿਰਧਾਰਿਤ ਸਮੇਂ-ਸੀਮਾ ਅੰਦਰ ਟੀਚਾ ਹਾਸਲ ਕਰਨ ਲਈ ਰਾਜ ਸਰਕਾਰਾਂ ਦੀ ਸਰਗਰਮ ਭਾਗੀਦਾਰੀ ਅਤੇ ਸਮੇਂ ਸਿਰ ਸਮਰਥਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਖੇਤੀਬਾੜੀ ਖੋਜ ਅਤੇ ਸਿੱਖਿਆ ਵਿਭਾਗ (DARE) ਦੇ ਸਕੱਤਰ ਨੇ ਤਰਜੀਹੀ ਕੇਵੀਕੇਜ਼ ਦੇ ਅੱਪਗ੍ਰੇਡੇਸ਼ਨ ਲਈ ਵਿੱਤੀ ਅਤੇ ਸੰਸਥਾਗਤ ਸਹਾਇਤਾ ਜੁਟਾਉਣ ਲਈ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਸਕੱਤਰਾਂ ਨਾਲ ਗੱਲਬਾਤ ਕੀਤੀ। ਕਈ ਰਾਜਾਂ ਨੇ ਆਪਣੀਆਂ-ਆਪਣੀਆਂ ਰਾਜ ਯੂਨੀਵਰਸਿਟੀਆਂ ਰਾਹੀਂ ਐਕਸ਼ਨ ਪਲਾਨ ਦੇ ਲਾਗੂਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ। ਮਹਾਰਾਸ਼ਟਰ, ਗੁਜਰਾਤ, ਗੋਆ ਅਤੇ ਛੱਤੀਸਗੜ੍ਹ ਨੇ ਵਿਸਤ੍ਰਿਤ ਪ੍ਰੋਜੈਕਟ ਰਿਪੋਰਟਾਂ (DPRs) ਪੇਸ਼ ਕੀਤੀਆਂ ਹਨ, ਜਦਕਿ ਹੋਰ ਰਾਜ ਤਿਆਰੀ ਅਤੇ ਲਾਗੂ ਕਰਨ ਦੇ ਵੱਖ-ਵੱਖ ਪੜਾਵਾਂ ਵਿੱਚ ਹਨ।

ਬੈਠਕ ਵਿੱਚ ਦਸੰਬਰ 2028 ਤੱਕ ਸਾਰੇ ਕੇਵੀਕੇਜ਼ ਵਿੱਚ ਇਨਕਿਊਬੇਸ਼ਨ-ਕਮ-ਸਕਿੱਲ ਸੈਂਟਰ ਸਥਾਪਿਤ ਕਰਨ ਦੇ ਐਕਸ਼ਨ ਪੁਆਇੰਟਾਂ ਨੂੰ ਵੀ ਸ਼ਾਮਲ ਕੀਤਾ ਗਿਆ। ਇਸ ਪਹਿਲ ਦੇ ਤਹਿਤ, ਕੇਵੀਕੇ ਦੇ ਖੇਤੀਬਾੜੀ-ਅਧਾਰਿਤ ਉੱਦਮਾਂ, ਤਕਨੀਕੀ ਭਾਗੀਦਾਰ ਸੰਸਥਾਨਾਂ ਅਤੇ ਜ਼ਿਲ੍ਹਾ-ਵਿਸ਼ਿਸ਼ਟ ਖੇਤੀਬਾੜੀ ਮੌਕਿਆਂ ਦੇ ਨਾਲ ਮੈਪਿੰਗ ਕੀਤੀ ਜਾ ਰਹੀ ਹੈ। ਫੰਡਿੰਗ ਅਤੇ ਲਾਗੂਕਰਨ ਸਹਾਇਤਾ ਲਈ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਲਈ ਕੇਵੀਕੇ-ਵਾਰ ਯੋਜਨਾਵਾਂ ਵਿਕਸਿਤ ਕੀਤੀਆਂ ਜਾ ਰਹੀਆਂ ਹਨ।

ਕ੍ਰਿਸ਼ੀ ਵਿਗਿਆਨ ਕੇਂਦਰ ਪ੍ਰਸੋਨਲਜ਼ ਦੇ ਸਬੰਧ ਵਿੱਚ ਸੁਧਾਰਾਂ ਬਾਰੇ ਅੱਗੇ ਵਿਸਤ੍ਰਿਤ ਚਰਚਾ ਕੀਤੀ ਗਈ। ਕੇਵੀਕੇ ਪ੍ਰਸੋਨਲਜ਼ ਦੀ ਤਨਖਾਹ, ਭੱਤੇ ਅਤੇ ਪ੍ਰਮੋਸ਼ਨ ਨਾਲ ਸਬੰਧਿਤ ਸੁਧਾਰਾਂ ਨੂੰ ਖਰਚ ਵਿਭਾਗ (DoE) ਤੋਂ ਮਨਜ਼ੂਰੀ ਮਿਲੀ ਹੈ। ਕੇਵੀਕੇ ਦੇ ਕਰਮਚਾਰੀਆਂ ਲਈ ਐੱਨਪੀਐੱਸ ਯੋਗਦਾਨ ਅਤੇ ਸੇਵਾਮੁਕਤ ਲਾਭ ਪ੍ਰਦਾਨ ਕਰਨ ਵਿੱਚ ਰਾਜ ਸਰਕਾਰਾਂ ਦੀ ਭੂਮਿਕਾ ‘ਤੇ ਵੀ ਜ਼ੋਰ ਦਿੱਤਾ ਗਿਆ। ਰਾਜਾਂ ਨੂੰ ਤਾਕੀਦ ਕੀਤੀ ਗਈ ਕਿ ਉਹ ਕੇਵੀਕੇ ਦੇ ਪ੍ਰਭਾਵਸ਼ਾਲੀ ਕੰਮਕਾਰ ਅਤੇ ਉਨ੍ਹਾਂ ਦੀਆਂ ਲਾਜ਼ਮੀ ਗਤੀਵਿਧੀਆਂ ਦੀ ਵੰਡ ਲਈ ਉਚਿਤ ਜਨਸ਼ਕਤੀ ਨੂੰ ਯਕੀਨੀ ਬਣਾਉਣ ਲਈ ਖਾਲੀ ਅਹੁਦਿਆਂ ‘ਤੇ ਸਮੇਂ ਸਿਰ ਭਰਤੀ ਕਰਨ।

ਬੈਠਕ ਦੌਰਾਨ ਵਿਸ਼ੇਸ਼ ਤੌਰ ‘ਤੇ ਮੌਸਮੀ ਖੇਤੀਬਾੜੀ ਪ੍ਰੋਗਰਾਮਾਂ ਲਈ ਕੇਵੀਕੇਜ਼ ਨੂੰ ਸਮੇਂ ਸਿਰ ਫੰਡ ਜਾਰੀ ਕਰਨ ਦੇ ਮਹੱਤਵ ‘ਤੇ ਵੀ ਧਿਆਨ ਕੇਂਦ੍ਰਿਤ ਕੀਤਾ ਗਿਆ, ਤਾਂ ਜੋ ਯੋਜਨਾਬੱਧ ਗਤੀਵਿਧੀਆਂ ਨੂੰ ਢੁਕਵੀਂ ਐਗਰੀਕਲਚਰਲ ਵਿੰਡੋ ਦੇ ਅੰਦਰ ਲਾਗੂ ਕੀਤਾ ਜਾ ਸਕੇ। ਸਾਲ 2026-27 ਲਈ ਦਾਲਾਂ ਤੇ ਤੇਲ ਬੀਜ ਪ੍ਰੋਗਰਾਮ ‘ਤੇ ਕਲਸਟਰ ਫ੍ਰੰਟਲਾਈਨ ਪ੍ਰਦਰਸ਼ਨ (CFLD) ਦੇ ਤਹਿਤ, 12,349 ਹੈਕਟੇਅਰ ਦੇ ਟੀਚਾਬੱਧ ਖੇਤਰ ਨਾਲ 353 ਕੇਵੀਕੇ/ਜ਼ਿਲ੍ਹਿਆਂ ਰਾਹੀਂ 24 ਰਾਜਾਂ ਵਿੱਚ ਗਤੀਵਿਧੀਆਂ ਨੂੰ ਲਾਗੂ ਕੀਤਾ ਜਾ ਰਿਹਾ ਹੈ। 9,750 ਹੈਕਟੇਅਰ ਖੇਤਰ ਪਹਿਲਾਂ ਹੀ ਹਾਸਲ ਕੀਤੇ ਜਾ ਚੁੱਕੇ ਹਨ। ਕੁਝ ਰਾਜਾਂ ਵਿੱਚ ਫੰਡ-ਫਲੋ ਮੈਪਿੰਗ ਅਤੇ ਫੰਡ ਜਾਰੀ ਕਰਨ ਵਿੱਚ ਦੇਰੀ ਨਾਲ ਸਬੰਧਿਤ ਮੁੱਦਿਆਂ ‘ਤੇ ਚਰਚਾ ਕੀਤੀ ਗਈ। ਰਾਜਾਂ ਨੂੰ ਅਪੀਲ ਕੀਤੀ ਗਈ ਕਿ ਉਹ ਐਗਰੀਕਲਚਰਲ ਟੈਕਨੋਲੋਜੀ ਐਪਲੀਕੇਸ਼ਨ ਰਿਸਰਚ ਇੰਸਟੀਟਿਊਟ ਅਤੇ ਕੇਵੀਕੇ ਪੱਧਰਾਂ ਤੱਕ ਫੰਡਾਂ ਦੇ ਸੁਚਾਰੂ ਅਤੇ ਸਮੇਂ ਸਿਰ ਪ੍ਰਵਾਹ ਦੀ ਸੁਵਿਧਾ ਪ੍ਰਦਾਨ ਕਰਨ, ਸੋਧੇ ਹੋਏ ਗੁਣਵੱਤਾ ਵਾਲੇ ਬੀਜਾਂ ਅਤੇ ਕਿਸਮਾਂ ਦੀ ਸਮੇਂ ਸਿਰ ਉਪਲਬਧਤਾ ਨੂੰ ਯਕੀਨੀ ਕਰਨ ਅਤੇ ਪ੍ਰਦਰਸ਼ਨਾਂ ਦੀ ਯੋਜਨਾਬੰਦੀ ਅਤੇ ਅਮਲ ਵਿੱਚ ਲਿਆਉਣ ਦੌਰਾਨ ਤਾਲਮੇਲ ਨੂੰ ਮਜ਼ਬੂਤ ਕਰਨ।

ਸਮੀਖਿਆ ਬੈਠਕ ਵਿੱਚ ਪ੍ਰਧਾਨ ਮੰਤਰੀ ਧਨ-ਧਾਨਯ ਕ੍ਰਿਸ਼ੀ ਯੋਜਨਾ (PM DDKY) ਦਾ ਸਮਰਥਨ ਕਰਨ ਵਿੱਚ ਕੇਵੀਕੇ ਦੀ ਭੂਮਿਕਾ ‘ਤੇ ਵੀ ਚਾਨਣਾ ਪਾਇਆ ਗਿਆ। ਰਾਜਾਂ ਨੂੰ ਅਪੀਲ ਕੀਤੀ ਗਈ ਕਿ ਉਹ PM DDKY ਦੇ ਤਹਿਤ ਆਪਣੀਆਂ ਲਾਜਮੀ ਗਤੀਵਿਧੀਆਂ ਦੇ ਨਾਲ-ਨਾਲ ਜ਼ਿਲ੍ਹਾ –ਵਿਸ਼ੇਸ਼ ਐਕਸ਼ਨ ਪਲਾਨਾਂ ਨੂੰ ਲਾਗੂ ਕਰਨ ਲਈ ਕੇਵੀਕੇ ਨੂੰ ਉਚਿਤ ਫੰਡ ਸਹਾਇਤਾ ਪ੍ਰਦਾਨ ਕਰਨ। ਸਮਰੱਥਾ ਵਿਕਾਸ ਪ੍ਰੋਗਰਾਮਾਂ ਤੋਂ ਇਲਾਵਾ, ਜ਼ਿਲ੍ਹਾ ਪੱਧਰ ‘ਤੇ ਕੇਵੀਕੇ ਦੀਆਂ ਗਤੀਵਿਧੀਆਂ ਦੀ ਵਿਆਪਕ ਨਿਗਰਾਨੀ, ਰਿਪੋਰਟਿੰਗ ਅਤੇ ਨਤੀਜਿਆਂ ਨੂੰ ਮੁਲਾਂਕਣ ਲਈ ਦਰਸਾਏ ਗਏ ਪੋਰਟਲ ‘ਤੇ ਅਪਲੋਡ ਕਰਨ ‘ਤੇ ਵੀ ਜ਼ੋਰ ਦਿੱਤਾ ਗਿਆ। 

ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਕੇਵੀਕੇਜ਼ ਵਿੱਚ ਤਬਦੀਲੀ ਲਈ ਮਜ਼ਬੂਤ ਕੇਂਦਰ-ਰਾਜ ਕਨਵਰਜੈਂਸ, ਸਮੇਂ ਸਿਰ ਵਿੱਤੀ ਸਹਾਇਤਾ, ਆਧੁਨਿਕ ਬੁਨਿਆਦੀ ਢਾਂਚੇ, ਉਚਿਤ ਜਨਸ਼ਕਤੀ ਅਤੇ ਜ਼ਿਲ੍ਹਾ –ਵਿਸ਼ੇਸ਼ ਐਕਸ਼ਨ ਪਲਾਨਾਂ ਦੇ ਪ੍ਰਭਾਵਸ਼ਾਲੀ ਲਾਗੂਕਰਨ ਦੀ ਜ਼ਰੂਰਤ ਹੈ। ਉਨ੍ਹਾਂ ਨੇ ਇਹ ਯਕੀਨੀ ਬਣਾਉਣ ਦੇ ਮਹੱਤਵ ‘ਤੇ ਜ਼ੋਰ ਦਿੱਤਾ ਕਿ ਕ੍ਰਿਸ਼ੀ ਵਿਗਿਆਨ ਕੇਂਦਰਾਂ ਕਿਸਾਨ ਭਾਈਚਾਰੇ ਦਾ ਪ੍ਰਭਾਵਸ਼ਾਲੀ ਢੰਗ ਨਾਲ ਸੇਵਾ ਕਰਨ ਅਤੇ ਖੇਤੀਬਾੜੀ ਵਿੱਚ ਉਭਰ ਰਹੀਆਂ ਚੁਣੌਤੀਆਂ ਦਾ ਜਵਾਬ ਦੇਣ ਲਈ ਜ਼ਰੂਰੀ ਬੁਨਿਆਦੀ ਢਾਂਚੇ, ਮਨੁੱਖੀ ਸੰਸਾਧਨ ਅਤੇ ਸੰਸਥਾਗਤ ਸਹਾਇਤਾ ਨਾਲ ਲੈਸ ਹਨ। 

ਮਜ਼ਬੂਤ ਕੇਵੀਕੇਜ਼ ਵਿਗਿਆਨਕ ਗਿਆਨ, ਆਧੁਨਿਕ ਖੇਤੀਬਾੜੀ ਤਕਨਾਲੋਜੀਆਂ, ਉੱਨਤ ਕਿਸਮਾਂ, ਕੌਸ਼ਲ, ਨਵੀਨਤਾ ਅਤੇ ਉੱਤਮਤਾ ਦੇ ਮੌਕਿਆਂ ਦੀਆਂ ਕਿਸਾਨਾਂ ਅਤੇ ਪੇਂਡੂ ਭਾਈਚਾਰਿਆਂ ਤੱਕ ਪਹੁੰਚ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ। ਬੈਠਕ ਵਿੱਚ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਲਈ ਸਹਿਮਤ ਕੇਂਦਰ ਬਿੰਦੂਆਂ ਦੇ ਲਾਗੂਕਰਨ ਵਿੱਚ ਤੇਜ਼ੀ ਲਿਆਉਣ ਅਤੇ ਕੇਂਦਰ ਅਤੇ ਹੋਰ ਹਿੱਸੇਦਾਰਾਂ ਨਾਲ ਤਾਲਮੇਲ ਨੂੰ ਮਜ਼ਬੂਤ ਕਰਨ ਦੀ ਲੋੜ ਨੂੰ ਉਜਾਗਰ ਕੀਤਾ ਗਿਆ ਤਾਂ ਜੋ ਕੇਵੀਕੇ ਖੇਤੀਬਾੜੀ ਤਕਨਾਲੋਜੀ ਦੇ ਪ੍ਰਸਾਰ, ਕੌਸ਼ਲ ਵਿਕਾਸ ਨਵੀਨਤਾ ਅਤੇ ਪੇਂਡੂ ਉੱਤਮਤਾ ਦੇ ਪ੍ਰਭਾਵਸ਼ਾਲੀ ਮੰਚ ਦੇ ਰੂਪ ਵਿੱਚ ਉਭਰ ਸਕਣ, ਜਿਸ ਨਾਲ ਇੱਕ ਵਿਕਸਿਤ ਅਤੇ ਖੁਸ਼ਹਾਲ ਖੇਤੀਬਾੜੀ ਖੇਤਰ ਵਿੱਚ ਯੋਗਦਾਨ ਦਿੱਤਾ ਜਾ ਸਕੇ।

*****  

ਆਰਸੀ/ਐੱਮਐੱਸ/ਸ਼ੀਨਮ ਜੈਨ


(Release ID: 2307666) ਵਿਜ਼ੀਟਰ ਕਾਊਂਟਰ : 4