ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਇੱਕ ਸੱਚੇ ਬੁੱਧੀਮਾਨ ਵਿਅਕਤੀ ਦੇ ਸੂਝ-ਬੂਝ, ਧੀਰਜ, ਦੂਰਦਰਸ਼ਤਾ ਅਤੇ ਡੂੰਘੀ ਸੋਚ ਵਰਗੇ ਉੱਤਮ ਗੁਣਾਂ ਦਾ ਜ਼ਿਕਰ ਕਰਨ ਵਾਲੇ ਸੰਸਕ੍ਰਿਤ ਸੁਭਾਸ਼ਿਤਮ ਨੂੰ ਸਾਂਝਾ ਕੀਤਾ

Posted On: 01 SEP 2026 8:27AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇੱਕ ਸੰਸਕ੍ਰਿਤ ਸੁਭਾਸ਼ਿਤਮ ਸਾਂਝਾ ਕੀਤਾ। ਇਸ ਸੁਭਾਸ਼ਿਤਮ ਵਿੱਚ ਇੱਕ ਸੱਚੇ ਬੁੱਧੀਮਾਨ ਵਿਅਕਤੀ ਦੇ ਸੂਝ-ਬੂਝ, ਧੀਰਜ, ਦੂਰਦਰਸ਼ਤਾ ਅਤੇ ਡੂੰਘੀ ਸੋਚ ਵਰਗੇ ਉੱਤਮ ਗੁਣਾਂ ਦਾ ਜ਼ਿਕਰ ਕੀਤਾ ਗਿਆ ਹੈ।

ਪ੍ਰਧਾਨ ਮੰਤਰੀ ਨੇ ਐੱਕਸ ’ਤੇ ਪੋਸਟ ਵਿੱਚ ਲਿਖਿਆ-

"यस्य कृत्यं न जानन्ति मन्त्रं वा मन्त्रितं परे।

कृतमेवास्य जानन्ति स वै पण्डित उच्यते॥"

ਜਿਸ ਵਿਅਕਤੀ ਦੇ ਕੰਮਾਂ, ਯੋਜਨਾਵਾਂ, ਗੁਪਤ ਵਿਚਾਰਾਂ ਅਤੇ ਰਣਨੀਤੀਆਂ ਦਾ ਗਿਆਨ ਦੂਜਿਆਂ ਨੂੰ ਓਦੋਂ ਤੱਕ ਨਹੀਂ ਹੁੰਦਾ, ਜਦੋਂ ਤੱਕ ਕਿ ਉਹ ਸਫਲਤਾਪੂਰਵਕ ਪੂਰੇ ਨਾ ਹੋ ਜਾਣ, ਅਜਿਹੇ ਧੀਰਜ ਵਾਲੇ, ਸੂਝਵਾਨ ਅਤੇ ਸੰਜੀਦਾ ਵਿਅਕਤੀ ਨੂੰ ਹੀ ਅਸਲ ਵਿੱਚ ਬੁੱਧੀਮਾਨ ਕਿਹਾ ਜਾਂਦਾ ਹੈ।

***************

ਐੱਮਜੇਪੀਐੱਸ/ਐੱਸਐੱਸ/ਪੀਆਰਕੇ


(Release ID: 2305463) ਵਿਜ਼ੀਟਰ ਕਾਊਂਟਰ : 2