ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ ਦਾ ਰੱਖੜੀ ਦੀ ਪੂਰਵ ਸੰਧਿਆ ’ਤੇ ਵਧਾਈ ਸੰਦੇਸ਼

Posted On: 27 AUG 2026 8:00PM by PIB Chandigarh

ਭਾਰਤ ਦੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਰੱਖੜੀ ਦੀ ਪੂਰਵ ਸੰਧਿਆ ’ਤੇ ਆਪਣੇ ਸੰਦੇਸ਼ ਵਿੱਚ ਕਿਹਾ:-

“ਮੈਂ ਦੇਸ਼ ਅਤੇ ਵਿਦੇਸ਼ ਵਿੱਚ ਰਹਿੰਦੇ ਸਾਰੇ ਭਾਰਤੀਆਂ ਨੂੰ ਰੱਖੜੀ ਦੇ ਤਿਉਹਾਰ ਦੀਆਂ ਦਿਲੋਂ ਸ਼ੁਭਕਾਮਨਾਵਾਂ ਦਿੰਦੀ ਹਾਂ।

ਰੱਖੜੀ ਦੀ ਪਵਿੱਤਰ ਪਰੰਪਰਾ, ਪ੍ਰਾਚੀਨ ਕਾਲ ਤੋਂ, ਸਾਡੀ ਪੂਜਾ ਅਤੇ ਸਭਿਆਚਾਰ ਦਾ ਹਿੱਸਾ ਰਹੀ ਹੈ। ਹੱਥ ’ਤੇ ਸ਼ਰਧਾ ਨਾਲ ਬੰਨ੍ਹੇ ਗਏ ਧਾਗੇ ਨੂੰ, ਸੁਰੱਖਿਆ ਦਾ ਪਵਿੱਤਰ ਬੰਧਨ, ਯਾਨੀ ਰੱਖੜੀ ਮੰਨਿਆ ਗਿਆ ਹੈ। ਅਨੇਕਾਂ ਸ਼ਲੋਕਾਂ ਅਤੇ ਮੰਤਰਾਂ ਵਿੱਚ, ‘ਰਕਸ਼ੇ, ਮਾ ਚੱਲ, ਮਾ ਚੱਲ’ ਇਨ੍ਹਾਂ ਸ਼ਬਦਾਂ ਵਿੱਚ ਬੇਨਤੀ ਕੀਤੀ ਜਾਂਦੀ ਹੈ ਕਿ ‘ਹੇ ਰੱਖਿਆ ਦੇ ਬੰਧਨ, ਤੂੰ ਹਮੇਸ਼ਾ ਅਟੱਲ  ਰਹੇਂ।’

ਸਮੇਂ ਦੇ ਨਾਲ, ਰੱਖੜੀ, ਭੈਣ ਦੀ ਰੱਖਿਆ ਲਈ ਭਰਾ ਦੇ ਗੁੱਟ ’ਤੇ ਰੱਖੜੀ ਬੰਨ੍ਹਣ ਦੇ ਭਾਵਪੂਰਨ ਸਮਾਜਿਕ ਤਿਉਹਾਰ ਦੇ ਰੂਪ ਵਿੱਚ ਪ੍ਰਸਿੱਧ ਹੋਇਆ। ਇਹ ਤਿਉਹਾਰ ਭੈਣ-ਭਰਾਵਾਂ, ਮਿੱਤਰਾਂ ਅਤੇ ਪਰਿਵਾਰ ਤੇ ਸਮਾਜ ਦੇ ਵੱਖ-ਵੱਖ ਮੈਂਬਰਾਂ ਵਿਚਕਾਰ ਆਪਸੀ ਸਾਂਝ, ਸਤਿਕਾਰ ਅਤੇ ਇੱਕ-ਦੂਜੇ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਨੂੰ ਮਜ਼ਬੂਤ ਕਰਦਾ ਹੈ। ਇਹ ਤਿਉਹਾਰ ਸਾਨੂੰ ਯਾਦ ਦਿਵਾਉਂਦਾ ਹੈ ਕਿ ਜੀਵਨ ਦੇ ਹਰ ਰਿਸ਼ਤੇ ਦੀ ਨੀਂਹ ਵਿਸ਼ਵਾਸ, ਸੰਵੇਦਨਸ਼ੀਲਤਾ ਅਤੇ ਆਪਸੀ ਸਹਿਯੋਗ ’ਤੇ ਆਧਾਰਿਤ ਹੁੰਦੀ ਹੈ।

ਆਓ, ਰੱਖੜੀ ਦੇ ਸ਼ੁਭ ਮੌਕੇ ’ਤੇ, ਅਸੀਂ ਆਪਣੇ ਪਰਿਵਾਰਾਂ ਅਤੇ ਭਾਈਚਾਰਿਆਂ ਵਿਚਕਾਰ ਆਪਸੀ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰਨ ਦਾ ਸੰਕਲਪ ਲਈਏ। ਨਾਲ ਹੀ, ਇਸੇ ਭਾਵਨਾ ਨਾਲ ਵਿਕਸਤ ਭਾਰਤ ਦੇ ਨਿਰਮਾਣ ਲਈ ਅੱਗੇ ਵਧਦੇ ਰਹੀਏ।”

******

ਐੱਮਜੇਪੀਐੱਸ/ਐੱਸਐੱਸ/ਪੀਆਰਕੇ


(Release ID: 2305349) ਵਿਜ਼ੀਟਰ ਕਾਊਂਟਰ : 28