ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ
ਭਾਰਤ ਨੇ ਮੰਗੋਲੀਆ ਦੇ ਉਲਾਨਬਾਤਰ ਵਿੱਚ ਆਯੋਜਿਤ ਯੂਐਨਸੀਸੀਡੀ ਸੀਓਪੀ17 ਵਿੱਚ ਭੂਮੀ ਬਹਾਲੀ ਅਤੇ ਸੋਕਾ -ਪ੍ਰਤੀਰੋਧਕ ਸਮਰੱਥਾ ਲਈ ਵਿਭਿੰਨ, ਢੁਕਵੇਂ, ਪੂਰਵਅਨੁਮਾਨਿਤ ਅਤੇ ਟਿਕਾਊ ਅੰਤਰਰਾਸ਼ਟਰੀ ਵਿੱਤ ਦੀ ਤਾਕੀਦ ਕੀਤੀ
ਕੇਂਦਰੀ ਵਾਤਾਵਰਣ ਮੰਤਰੀ ਨੇ ਭੂਮੀ ਬਹਾਲੀ ਲਈ ਭਾਰਤ ਦੇ ਸਫਲ ਮਿਸ਼ਰਤ ਹਰਿਤ ਵਿੱਤ ਢਾਂਚੇ ਦਾ ਜ਼ਿਕਰ ਕੀਤਾ
ਸ਼੍ਰੀ ਭੂਪੇਂਦਰ ਯਾਦਵ ਨੇ ਕਿਹਾ, "ਭੂਮੀ ਬਹਾਲੀ ਇੱਕ ਲਾਗਤ ਨਹੀਂ ਹੈ, ਸਗੋਂ ਭੋਜਨ, ਪਾਣੀ, ਜੈਵ ਵਿਭਿੰਨਤਾ, ਰੋਜ਼ੀ-ਰੋਟੀ ਅਤੇ ਲੰਬੇ ਸਮੇਂ ਦੇ ਲਚਕੀਲੇਪਣ ਵਿੱਚ ਨਿਵੇਸ਼ ਹੈ"
Posted On:
24 AUG 2026 12:05PM by PIB Chandigarh
ਕੇਂਦਰੀ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰੀ, ਸ਼੍ਰੀ ਭੂਪੇਂਦਰ ਯਾਦਵ ਨੇ ਅੱਜ ਉਲਾਨਬਾਤਰ (ਮੰਗੋਲੀਆ) ਵਿੱਚ ਸੰਯੁਕਤ ਰਾਸ਼ਟਰ ਮਾਰੂਥਲੀਕਰਨ ਨਿਵਾਰਣ ਸੰਮੇਲਨ (ਯੂਐਨਸੀਸੀਡੀ) ਦੇ 17ਵੇਂ ਸੰਮੇਲਨ (ਸੀਓਪੀ17) ਦੌਰਾਨ 'ਸਿਹਤਮੰਦ ਜ਼ਮੀਨ ਅਤੇ ਸੋਕਾ ਪ੍ਰਤੀਰੋਧਕਤਾ ਲਈ ਨਵੀਨਤਾਕਾਰੀ ਵਿੱਤੀ ਵਿਧੀਆਂ' 'ਤੇ ਮੰਤਰੀ ਪੱਧਰੀ ਗੱਲਬਾਤ ਵਿੱਚ ਭੂਮੀ ਬਹਾਲੀ ਅਤੇ ਸੋਕਾ ਪ੍ਰਤੀਰੋਧਕਤਾ ਦੇ ਲਈ ਭਾਰਤ ਦੇ ਨਵੀਨਤਾਕਾਰੀ ਅਤੇ ਵਿਭਿੰਨ ਵਿੱਤ ਢਾਂਚੇ ਦਾ ਜ਼ਿਕਰ ਕੀਤਾ।

ਸ਼੍ਰੀ ਯਾਦਵ ਨੇ ਜ਼ਮੀਨ ਦੀ ਬਹਾਲੀ ਵਿੱਚ ਨਿਰੰਤਰ ਨਿਵੇਸ਼ ਦੀ ਜ਼ਰੂਰਤ 'ਤੇ ਜ਼ੋਰ ਦਿੰਦੇ ਹੋਏ, ਕਿਹਾ, "ਜ਼ਮੀਨ ਦੀ ਬਹਾਲੀ ਕੋਈ ਲਾਗਤ ਨਹੀਂ ਹੈ, ਸਗੋਂ ਭੋਜਨ, ਪਾਣੀ, ਜੈਵ ਵਿਭਿੰਨਤਾ, ਰੋਜ਼ੀ-ਰੋਟੀ ਅਤੇ ਲੰਬੇ ਸਮੇਂ ਦੀ ਸਥਿਰਤਾ ਵਿੱਚ ਨਿਵੇਸ਼ ਹੈ।" ਉਨ੍ਹਾਂ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਮਾਰੂਥਲੀਕਰਨ, ਜ਼ਮੀਨ ਦੇ ਪਤਨ ਅਤੇ ਸੋਕੇ ਨਾਲ ਵਿਆਪਕ ਤੌਰ ਨਿਪਟਣ ਲਈ ਜਨਤਕ ਬਜਟ ਤੋਂ ਪਰੇ ਵਿਭਿੰਨ, ਪੂਰਵਅਨੁਮਨਿਤ ਅਤੇ ਨਿਰੰਤਰ ਵਿੱਤ ਸਰੋਤਾਂ ਦੇ ਨਾਲ-ਨਾਲ ਮਜ਼ਬੂਤ ਜਨਤਕ-ਨਿੱਜੀ ਭਾਈਵਾਲੀ ਦੀ ਜ਼ਰੂਰਤ ਹੈ।
ਉਨ੍ਹਾਂ ਨੇ ਭਾਰਤ ਦੇ ਮਿਸ਼ਰਤ ਹਰਿਤ ਵਿੱਤ ਢਾਂਚੇ ਦਾ ਜ਼ਿਕਰ ਕੀਤਾ, ਜੋ ਜਲਵਾਯੂ ਪਰਿਵਰਤਨ ਅਨੁਕੂਲਨ, ਟਿਕਾਊ ਭੂਮੀ ਵਰਤੋਂ, ਜੰਗਲਾਤ ਅਤੇ ਖੇਤੀਬਾੜੀ, ਰੁੱਖ ਲਗਾਉਣ ਅਤੇ ਜੈਵ ਵਿਭਿੰਨਤਾ ਸੰਭਾਲ ਲਈ ਫੰਡਿੰਗ ਨੂੰ ਸਮਰੱਥ ਬਣਾਉਂਦਾ ਹੈ । ਉਨ੍ਹਾਂ ਨੇ ਭੂਮੀ ਬਹਾਲੀ, ਸੋਕਾ ਪ੍ਰਤੀਰੋਧ, ਟਿਕਾਊ ਜੰਗਲਾਤ, ਅਤੇ ਹੋਰ ਵਾਤਾਵਰਣ ਅਤੇ ਜਲਵਾਯੂ ਤਰਜੀਹਾਂ ਲਈ ਪੂੰਜੀ ਇਕੱਠੀ ਕਰਨ ਦੇ ਸਾਧਨ ਵਜੋਂ ਸੰਪ੍ਰਭੂ ਹਰਿਤ ਬਾਂਡਾਂ 'ਤੇ ਵੀ ਜ਼ੋਰ ਦਿੱਤਾ।
ਸ਼੍ਰੀ ਯਾਦਵ ਨੇ ਭਾਰਤ ਦੀ ਵਿਲੱਖਣ ਮਾਰਕੀਟ-ਅਧਾਰਿਤ ਪਹਿਲਕਦਮੀ (ਗ੍ਰੀਨ ਕ੍ਰੈਡਿਟ) 'ਤੇ ਚਾਨਣਾ ਪਾਇਆ, ਜੋ ਜਨਤਕ ਅਤੇ ਨਿੱਜੀ ਸੰਸਥਾਵਾਂ ਨੂੰ ਖਰਾਬ ਹੋ ਚੁੱਕੀ ਜੰਗਲੀ ਜ਼ਮੀਨ ਦੀ ਬਹਾਲੀ ਲਈ ਵਿੱਤ ਪ੍ਰਦਾਨ ਕਰਨ ਦੇ ਯੋਗ ਬਣਾਉਂਦੀ ਹੈ। ਬਹਾਲੀ ਤੋਂ ਪੰਜ ਸਾਲ ਬਾਅਦ ਅਤੇ ਘੱਟੋ-ਘੱਟ 40 ਪ੍ਰਤੀਸ਼ਤ ਦੀ ਜੰਗਲਾਤ ਕਵਰ ਘਣਤਾ ਪ੍ਰਾਪਤ ਕਰਨ 'ਤੇ ਕ੍ਰੈਡਿਟ ਜਾਰੀ ਕੀਤੇ ਜਾਂਦੇ ਹਨ, ਅਤੇ ਇਸ ਦੀ ਵਰਤੋਂ ਇੱਕ ਵਾਰ ਮੁਆਵਜ਼ਾ ਦੇਣ ਵਾਲੇ ਜੰਗਲਾਤ, ਕਾਨੂੰਨੀ ਰੁੱਖ ਲਗਾਉਣ, ਜਾਂ ਸੀਐਸਆਰ ਜ਼ਿੰਮੇਵਾਰੀਆਂ ਲਈ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਭਾਰਤ ਦੀ ਮੁਆਵਜ਼ਾ ਸੰਭਾਲ ਪ੍ਰਣਾਲੀ ਦਾ ਵੀ ਜ਼ਿਕਰ ਕੀਤਾ, ਜੋ ਕਿ ਜੰਗਲਾਤ ਜ਼ਮੀਨ ਦੀ ਬਹਾਲੀ ਲਈ ਪ੍ਰਾਪਤ ਭੁਗਤਾਨਾਂ ਨੂੰ ਮੁਆਵਜ਼ਾ ਦੇਣ ਵਾਲੇ ਜੰਗਲਾਤ ਅਤੇ ਈਕੋਸਿਸਟਮ ਬਹਾਲੀ ਵੱਲ ਨਿਰਦੇਸ਼ਤ ਕਰਦੀ ਹੈ, ਜਦੋਂ ਕਿ ਕਾਰਪੋਰੇਟ ਵਿੱਤ ਨੂੰ ਵਾਤਾਵਰਣ ਰੈਗੂਲੇਟਰੀ ਪ੍ਰਕਿਰਿਆਵਾਂ ਏਕੀਕ੍ਰਿਤ ਕੀਤਾ ਜਾਂਦਾ ਹੈ।

ਸ਼੍ਰੀ ਯਾਦਵ ਨੇ ਤਾਲਮੇਲ ਦੀ ਮਹੱਤਤਾ 'ਤੇ ਜ਼ੋਰ ਦਿੰਦੇ ਹੋਏ, ਕਿਹਾ ਕਿ ਗ੍ਰੀਨ ਕ੍ਰੈਡਿਟ ਪ੍ਰੋਗਰਾਮ ਅਤੇ ਕੰਪਨਸੇਟਰੀ ਅਫਾਰਸਟੇਸ਼ਨ ਫੰਡ ਵਰਗੇ ਤੰਤਰ ਜਨਤਕ ਅਤੇ ਨਿੱਜੀ ਵਿੱਤ ਨੂੰ ਇੱਕੋ ਭੂਮੀ 'ਤੇ ਅਤੇ ਨਾਗਰਿਕਾਂ ਦੀ ਭਾਗੀਦਾਰੀ ਦੇ ਨਾਲ ਏਕੀਕ੍ਰਿਤ ਕਰਨਾ,ਸਰਕਾਰ ਅਤੇ ਸਮਾਜ ਦੁਆਰਾ ਇੱਕ ਸੰਪੂਰਨ ਦ੍ਰਿਸ਼ਟੀਕੋਣ ਦਾ ਪ੍ਰਤੀਨਿਧਤਵ ਕਰਦੇ ਹਨ । ਸ਼੍ਰੀ ਯਾਦਵ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ "ਵਿੱਤ ਨਿਰੰਤਰ, ਪ੍ਰਮਾਣਿਤ ਅਤੇ ਸਥਾਨਕ ਭਾਈਚਾਰਿਆਂ ਨਾਲ ਜੁੜਿਆ ਹੋਣਾ ਚਾਹੀਦਾ ਹੈ।"ਉਨ੍ਹਾਂ ਨੇ ਕਿਹਾ ਕਿ ਭਾਰਤ ਦਾ ਅਨੁਭਵ ਦਰਸਾਉਂਦਾ ਹੈ ਕਿ ਵਚਨਬੱਧ ਘਰੇਲੂ ਸਰੋਤ ਕੀ ਹਾਸਲ ਕਰ ਸਕਦੇ ਹਨ, ਪਰ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇਹ ਬਹਾਲੀ ਅਤੇ ਸੋਕਾ-ਪ੍ਰਤੀਰੋਧ ਲਈ ਵਾਧੂ, ਢੁਕਵੇਂ ਅਤੇ ਪੂਰਵਅਨੁਮਾਨਿਤ ਅੰਤਰਰਾਸ਼ਟਰੀ ਵਿੱਤ ਦਾ ਕੋਈ ਬਦਲ ਨਹੀਂ ਹੋ ਸਕਦਾ ।
ਸ਼੍ਰੀ ਯਾਦਵ ਨੇ ਆਪਣੇ ਭਾਸ਼ਣ ਦੀ ਸਮਾਪਤੀ ਵਿੱਚ ਆਪਣੇ ਅਨੁਭਵ ਸੁਰੱਖਿਆ ਉਪਾਵਾਂ, ਸੰਸਥਾਗਤ ਪ੍ਰਬੰਧਾਂ, ਸ਼ਾਮਲ ਕੀਤੇ ਗਏ ਅਨੁਭਵ ਅਤੇ ਸੁਧਾਰ ਦੀ ਜ਼ਰੂਰਤ ਵਾਲੇ ਖੇਤਰਾਂ ਨੂੰ ਸਾਂਝਾ ਕਰਨ ਦੇ ਲਈ ਭਾਰਤ ਦੀ ਵਚਨਬੱਧਤਾ ਨੂੰ ਦੁਹਰਾਇਆ । ਉਨ੍ਹਾਂ ਨੇ ਕਿਹਾ, "ਅੰਤ ਵਿੱਚ, ਨਵੀਨਤਾਕਾਰੀ ਵਿੱਤ ਦਾ ਮੁਲਾਂਕਣ ਇਸਦੇ ਸਵਰੂਪ ਜਾਂ ਜੁਟਾਏ ਗਏ ਸਰੋਤਾਂ ਦੇ ਅਧਾਰ 'ਤੇ ਨਹੀਂ, ਸਗੋਂ ਇਸ ਅਧਾਰ 'ਤੇ ਕੀਤਾ ਜਾਣਾ ਚਾਹੀਦਾ ਹੈ ਕਿ ਕੀ ਇਹ ਉਨ੍ਹਾਂ ਜ਼ਮੀਨਾਂ, ਈਕੋਸਿਸਟਮਸ ਅਤੇ ਭਾਈਚਾਰਿਆਂ ਤੱਕ ਪਹੁੰਚਦਾ ਹੈ ਜਿਨ੍ਹਾਂ ਨੂੰ ਇਸਦੀ ਸਭ ਤੋਂ ਵੱਧ ਜ਼ਰੂਰਤ ਹੈ ਅਤੇ ਕੀ ਇਹ ਟਿਕਾਊ ਰਿਕਵਰੀ ਅਤੇ ਲਚਕੀਲਾਪਣ ਪ੍ਰਦਾਨ ਕਰਦਾ ਹੈ।"
*****
ਵੀਐਮ/ਬਲਜੀਤ ਸਿੰਘ
(Release ID: 2304958)
ਵਿਜ਼ੀਟਰ ਕਾਊਂਟਰ : 14