ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਅਹਿਮਦਾਬਾਦ ਵਿਖੇ ਆਪਣੇ ਸੰਸਦੀ ਖੇਤਰ ਦੀ ਟਾਈਪ-। ਡਾਇਬਿਟੀਜ਼ ਤੋਂ ਪੀੜ੍ਹਤ ਬੇਟੀਆਂ ਨਾਲ ਰਕਸ਼ਾ ਬੰਧਨ ਦਾ ਪਵਿੱਤਰ ਤਿਉਹਾਰ ਮਨਾਇਆ
ਟਾਈਪ-। ਡਾਇਬਿਟੀਜ਼ ਨਾਲ ਪੀੜ੍ਹਤ ਬੱਚਿਆਂ ਨੂੰ ਜੀਵਨ ਭਰ ਇੰਸੁਲੀਨ ਦੇ ਇੰਜੈਕਸ਼ਨ ਦੀ ਲੋੜ ਹੁੰਦੀ ਹੈ, ਜੋ ਉਨ੍ਹਾਂ ਦੇ ਪਰਿਵਾਰਾਂ ‘ਤੇ ਬਹੁਤ ਵੱਡਾ ਆਰਥਿਕ ਬੋਝ ਪਾਉਂਦਾ ਹੈ
ਮੋਦੀ ਜੀ ਦੀ ਅਗਵਾਈ ਵਿੱਚ ਸਾਡੀ ਸਰਕਾਰ ਦੁਆਰਾ ਅਜਿਹੇ ਸਾਰੇ ਬੱਚਿਆਂ ਨੂੰ ਜੀਵਨ ਭਰ ਮੁਫ਼ਤ ਇੰਸੁਲੀਨ ਉਪਲਬਧ ਕਰਵਾਈ ਜਾ ਰਹੀ ਹੈ
ਇਹ ਦੂਰਦਰਸ਼ੀ ਪਹਿਲਕਦਮੀ, ਜਿਸ ਨੂੰ ਕਈ ਵਿਕਸਿਤ ਦੇਸ਼ ਵੀ ਹਾਲੇ ਲਾਗੂ ਕਰਨ ਲਈ ਯਤਨਸ਼ੀਲ ਹਨ, ਮੋਦੀ ਸਰਕਾਰ ਦੀ ‘ਸੇਵਾ, ਸੰਵੇਦਨਾ ਅਤੇ ਸੁਰੱਖਿਆ’ ਦੇ ਸਿਧਾਂਤਾਂ ਪ੍ਰਤੀ ਵਚਨਬੱਧਤਾ ਦਾ ਪ੍ਰਮਾਣ ਹੈ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਅਹਿਮਦਾਬਾਦ ਵਿੱਚ ਆਪਣੇ ਸੰਸਦੀ ਖੇਤਰ ਦੀ ਟਾਈਪ-। ਡਾਇਬਿਟੀਜ਼ ਤੋਂ ਪੀੜ੍ਹਤ ਬੇਟੀਆਂ ਨਾਲ ਰਕਸ਼ਾ ਬੰਧਨ ਦਾ ਪਵਿੱਤਰ ਤਿਉਹਾਰ ਮਨਾਇਆ।
Posted On:
28 AUG 2026 4:53PM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਐਕਸ ‘ਤੇ ਆਪਣੀ ਇੱਕ ਪੋਸਟ ਵਿੱਚ ਕਿਹਾ, “ਅੱਜ ਅਹਿਮਦਾਬਾਦ ਵਿੱਚ ਆਪਣੇ ਸੰਸਦੀ ਖੇਤਰ ਦੀ ਟਾਈਪ-। ਡਾਇਬਿਟੀਜ਼ ਤੋਂ ਪੀੜ੍ਹਤ ਬੇਟੀਆਂ ਦੇ ਨਾਲ ਰਕਸ਼ਾ ਬੰਧਨ ਦਾ ਪਵਿੱਤਰ ਤਿਉਹਾਰ ਮਨਾਇਆ। ਟਾਈਪ-। ਡਾਇਬਿਟੀਜ਼ ਤੋਂ ਪੀੜ੍ਹਤ ਬੱਚਿਆਂ ਨੂੰ ਜੀਵਨ ਭਰ ਇੰਸੁਲੀਨ ਦੇ ਇੰਜੈਕਸ਼ਨ ਦੀ ਲੋੜ ਹੁੰਦੀ ਹੈ, ਜੋ ਕਿ ਉਨ੍ਹਾਂ ਦੇ ਪਰਿਵਾਰਾਂ ‘ਤੇ ਬਹੁਤ ਵੱਡਾ ਆਰਥਿਕ ਬੋਝ ਪਾਉਂਦਾ ਹੈ। ਮੋਦੀ ਜੀ ਦੀ ਅਗਵਾਈ ਵਿੱਚ ਸਾਡੀ ਸਰਕਾਰ ਦੁਆਰਾ ਅਜਿਹੇ ਸਾਰੇ ਬੱਚਿਆਂ ਨੂੰ ਜੀਵਨ ਭਰ ਮੁਫ਼ਤ ਇੰਸੁਲੀਨ ਉਪਲਬਧ ਕਰਵਾਈ ਜਾ ਰਹੀ ਹੈ। ਇਹ ਦੂਰਦਰਸ਼ੀ ਪਹਿਲ, ਜਿਸ ਨੂੰ ਕਈ ਵਿਕਸਿਤ ਦੇਸ਼ ਵੀ ਹਾਲੇ ਲਾਗੂ ਕਰਨ ਲਈ ਯਤਨਸ਼ੀਲ ਹਨ, ਮੋਦੀ ਸਰਕਾਰ ਦੀ ‘ਸੇਵਾ, ਸੰਵੇਦਨਾ ਅਤੇ ਸੁਰੱਖਿਆ’ ਦੇ ਸਿਧਾਂਤਾ ਪ੍ਰਤੀ ਵਚਨਬੱਧਤਾ ਦਾ ਨਤੀਜਾ ਹੈ।”
ਇਸ ਮੌਕੇ ‘ਤੇ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਸਾਰੇ ਬੱਚਿਆਂ ਨੂੰ ਰਕਸ਼ਾ ਬੰਧਨ ਦੇ ਤਿਉਹਾਰ ਦੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਉਨ੍ਹਾਂ ਦੀ ਉੱਤਮ ਸਿਹਤ ਅਤੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।

ਸ਼੍ਰੀ ਅਮਿਤ ਸ਼ਾਹ ਦੀ ਸੰਵੇਦਨਸ਼ੀਲ ਅਗਵਾਈ ਅਤੇ ਮਾਰਗਦਰਸ਼ਨ ਵਿੱਚ ਗਾਂਧੀਨਗਰ ਸੰਸਦੀ ਖੇਤਰ ਵਿੱਚ 0 ਤੋਂ 18 ਵਰ੍ਹਿਆਂ ਦੀ ਉਮਰ ਦੇ ਟਾਈਪ-। ਜੁਵੇਨਾਇਲ ਡਾਇਬਿਟੀਜ਼ ਨਾਲ ਪੀੜ੍ਹਤ ਬੱਚਿਆਂ ਨੂੰ ਮੋਦੀ ਸਰਕਾਰ ਦੀ ਦੂਰਦਰਸ਼ੀ ਪਹਿਲ ਦਾ ਲਾਭ ਯਕੀਨੀ ਕੀਤਾ ਗਿਆ ਹੈ। ਇਸੇ ਦਿਸ਼ਾ ਵਿੱਚ ਇਨ੍ਹਾਂ ਬੱਚੀਆਂ ਸਮੇਤ ਗਾਂਧੀਨਗਰ ਲੋਕ ਸਭਾ ਖੇਤਰ ਵਿੱਚ ਟਾਈਪ-। ਡਾਇਬਿਟੀਜ਼ ਨਾਲ ਪੀੜ੍ਹਤ ਬੱਚਿਆਂ ਨੂੰ ਜੀਵਨ ਭਰ ਜ਼ਰੂਰੀ ਇੰਸੁਲੀਨ ਉਪਲਬਧ ਕਰਵਾਉਣ ਲਈ ‘ਸਕ੍ਰੀਨਿੰਗ-ਇਲਾਜ-ਇੰਸੁਲੀਨ/ਉਪਚਾਰ-ਮੌਨੀਟਰਿੰਗ-ਫਾਲੋਅੱਪ’ ਦੀ ਏਕੀਕ੍ਰਿਤ ਵਿਵਸਥਾ ਸਥਾਪਿਤ ਕੀਤੀ ਗਈ ਹੈ।

ਇਸ ਮੌਕੇ ‘ਤੇ ਸ਼੍ਰੀ ਅਮਿਤ ਸ਼ਾਹ ਨੇ ਕਿਹਾ, “ਮੋਦੀ ਸਰਕਾਰ ਦੇ ਲਈ ਜਨਤਕ ਸੇਵਾ ਸਿਰਫ਼ ਇੱਕ ਜ਼ਿੰਮੇਵਾਰੀ ਨਹੀਂ, ਸਗੋਂ ਸੰਵੇਦਨਸ਼ੀਲ ਸ਼ਾਸਨ ਦਾ ਮੂਲ ਮੰਤਰ ਹੈ। ਬੇਟੀ ਦੀ ਸਿਹਤ ਸੁਰੱਖਿਅਤ ਹੋਵੇਗੀ, ਤਾਂ ਹੀ ਪਰਿਵਾਰ ਅਤੇ ਸਮਾਜ ਦਾ ਭਵਿੱਖ ਸੁਰੱਖਿਅਤ ਹੋਵੇਗਾ। ਰਕਸ਼ਾ ਬੰਧਨ ਦੇ ਪਵਿੱਤਰ ਤਿਉਹਾਰ ‘ਤੇ ਬੇਟੀਆਂ ਨੂੰ ਮੁਫ਼ਤ ਇੰਸੁਲੀਨ ਉਪਲਬਧ ਕਰਵਾਉਣ ਦੀ ਇਹ ਪਹਿਲ ‘ਬੇਟੀ ਦੀ ਰੱਖਿਆ ਅਤੇ ਬੇਟੀ ਦੀ ਸਿਹਤ’ ਪ੍ਰਤੀ ਸਾਡੀ ਵਚਨਬੱਧਤਾ ਦਾ ਵੀ ਪ੍ਰਤੀਕ ਹੈ।”
*****
ਆਰਕੇ/ਆਰਆਰ/ਪੀਆਰ/ਪੀਐੱਸ /ਏਕੇ
(Release ID: 2304935)
ਵਿਜ਼ੀਟਰ ਕਾਊਂਟਰ : 8