ਵਿੱਤ ਮੰਤਰਾਲਾ
ਆਪ੍ਰੇਸ਼ਨ ਵਜਰ 2.0 (Vajra 2.0) ਅਧੀਨ ਦਵਾਈਆਂ ਦੀ ਗੈਰ-ਕਾਨੂੰਨੀ ਸਪਲਾਈ ਦੇ ਵੱਡੇ ਅੰਤਰ-ਰਾਜੀ ਮਾਮਲੇ ਵਿੱਚ ਸੈਂਟਰਲ ਨਾਰਕੋਟਿਕਸ ਬਿਊਰੋ (ਸੀਬੀਐੱਨ) ਨੇ 66.80 ਲੱਖ ਮਨੋਰੋਗ (psychotropic) ਸਬੰਧੀ ਗੋਲੀਆਂ ਜ਼ਬਤ ਕੀਤੀਆਂ: ਇੱਕ ਵਿਅਕਤੀ ਗ੍ਰਿਫਤਾਰ
Posted On:
29 AUG 2026 5:40PM by PIB Chandigarh
ਮਨੋਰੋਗ (psychotropic) ਸਬੰਧੀ ਦਵਾਈਆਂ ਦੀ ਗੈਰ-ਕਾਨੂੰਨ ਹੇਰ-ਫੇਰ ਅਤੇ ਤਸਕਰੀ ਦੇ ਵਿਰੁੱਧ ਇੱਕ ਵੱਡੀ ਸਫਲਤਾ ਹਾਸਲ ਕਰਦੇ ਹੋਏ, ਸੈਂਟਰਲ ਨਾਰਕੋਟਿਕਸ ਬਿਊਰੋ (ਸੀਬੀਐੱਨ) ਦੀ ਮੱਧ ਪ੍ਰਦੇਸ਼ ਯੂਨਿਟ ਨੇ, ਸੀਬੀਐੱਨ ਦੀ ਨੀਮਚ, ਮੱਧ ਪ੍ਰਦੇਸ਼ ਯੂਨਿਟ ਦੁਆਰਾ ਵਿਕਸਿਤ ਵਿਸ਼ੇਸ਼ ਖੁਫੀਆ ਜਾਣਕਾਰੀ ‘ਤੇ ਕਾਰਵਾਈ ਕੀਤੀ।
ਪੰਜਾਬ-ਹਿਮਾਚਲ ਪ੍ਰਦੇਸ਼ ਗਲਿਆਰੇ ਦੇ ਨਾਲ ਮਨੋਰੋਗ ਸਬੰਧੀ ਦਵਾਈਆਂ ਦੀ ਇੱਕ ਵੱਡੀ ਗੈਰ-ਕਾਨੂੰਨੀ ਖੇਪ ਦੀ ਆਵਾਜਾਈ ਦੇ ਸਬੰਧ ਵਿੱਚ ਵਿਸ਼ੇਸ਼ ਖੁਫੀਆ ਜਾਣਕਾਰੀ ‘ਤੇ ਕਾਰਵਾਈ ਕਰਦੇ ਹੋਏ, ਸੀਬੀਐੱਨ ਐੱਮਪੀ ਯੂਨਿਟ ਦੀ ਇੱਕ ਵਿਸ਼ੇਸ਼ ਨਿਵਾਰਕ ਟੀਮ ਨੇ ਆਪ੍ਰੇਸ਼ਨ ਵਜਰ 2.0 ਅਧੀਨ 27-28 ਅਗਸਤ ਨੂੰ ਚੰਡੀਗੜ੍ਹ-ਬੱਦੀ ਅੰਤਰ-ਰਾਜੀ ਮਾਰਗ ‘ਤੇ ਨਿਰੰਤਰ ਨਿਗਰਾਨੀ ਰੱਖੀ ਅਤੇ ਰਣਨੀਤਕ ਤੌਰ ‘ਤੇ ਆਪਣੀ ਸਥਿਤੀ ਮਜ਼ਬੂਤ ਕੀਤੀ।
ਇਸ ਆਪ੍ਰੇਸ਼ਨ ਦੇ ਸਿੱਟੇ ਵਜੋਂ, ਅਲਪ੍ਰਾਜ਼ੋਲਮ, ਟ੍ਰਾਮਾਡੋਲ, ਨਾਈਟ੍ਰਜ਼ੇਪਾਮ ਅਤੇ ਕਲੋਨਾਜ਼ੇਪਾਮ ਸਮੇਤ 66,79,980 ਮਨੋਰੋਗ ਸਬੰਧੀ ਦਵਾਈਆਂ ਦੀ ਇੱਕ ਵੱਡੀ ਖੇਪ ਜ਼ਬਤ ਕੀਤੀ ਗੀ, ਜਿਸ ਨੂੰ ਜ਼ਰੂਰੀ ਕਾਨੂੰਨੀ ਦਸਤਾਵੇਜ਼ਾਂ ਦੇ ਬਿਨਾ ਲੈ ਜਾਇਆ ਜਾ ਰਿਹਾ ਸੀ। ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਇੱਕ ਐੱਸਐੱਮਐੱਲ ਇਸੁਜ਼ੂ ਸਰਤਾਜ ਟਰੱਕ ਜ਼ਬਤ ਕੀਤਾ ਗਿਆ ਹੈ।
ਪੂਰੀ ਰਾਤ ਨਿਗਰਾਨੀ ਰੱਖਣ ਮਗਰੋਂ, 27.08.2026 ਨੂੰ, ਟੀਮ ਨੇ ਉੱਤਰ ਪ੍ਰਦੇਸ਼ ਰਜਿਸਟ੍ਰੇਸ਼ਨ ਵਾਲੇ ਇੱਕ ਸ਼ੱਕੀ ਐੱਸਐੱਮਐੱਲ ਇਸੁਜ਼ੂ ਸਰਤਾਜ ਟਰੱਕ ਨੂੰ ਰੋਕਿਆ ਅਤੇ ਵਿਸਤ੍ਰਿਤ ਤਲਾਸ਼ੀ ਲਈ ਉਸ ਨੂੰ ਇੱਕ ਸੁਰੱਖਿਅਤ ਥਾਂ ‘ਤੇ ਲੈ ਗਈ।
ਮਾਲ ਦੀ ਇੱਕ-ਇੱਕ ਕਰਕੇ ਡੂੰਘਾਈ ਨਾਲ ਜਾਂਚ ਕਰਨ ‘ਤੇ 120 ਵੱਡੇ ਕਾਰਟੂਨ ਮਿਲੇ ਜਿਨ੍ਹਾਂ ਵਿੱਚ ਨਿਯੰਤ੍ਰਿਤ ਮਨੋਰੋਗ ਸਬੰਧੀ ਦਵਾਈਆਂ ਸਨ। ਖੇਪ ਵਿੱਚ ਅਲਪ੍ਰਾਜ਼ੋਲਮ, ਟ੍ਰਾਮਾਡੋਲ, ਨਾਈਟ੍ਰਜ਼ੇਪਾਮ ਅਤੇ ਕਲੋਨਾਜ਼ੇਪਾਮ ਦੀਆਂ ਗੋਲੀਆਂ ਸਨ, ਗੋਲੀਆਂ ਦੀ ਕੁੱਲ ਸੰਖਿਆ 66,79,980 ਸੀ।
ਸ਼ੁਰੂਆਤੀ ਜਾਂਚ ਵਿੱਚ ਗੈਰ ਕਾਨੂੰਨੀ ਸਪਲਾਈ ਚੇਨ ਨੂੰ ਲੁਕਾਉਣ ਅਤੇ ਰੈਗੂਲੇਟਰੀ ਨਿਗਰਾਨੀ ਤੋਂ ਬਚਣ ਲਈ ਕਈ ਯੋਜਨਾਬੱਧ ਉਪਾਅ ਸਾਹਮਣੇ ਆਏ। ਵੱਡੀ ਮਾਤਰਾ ਵਿੱਚ ਬਲਿਸਟਰ ਸਟ੍ਰਿਪਸ ਅਤੇ ਡੱਬਿਆਂ ਤੋਂ ਬੈਚ ਨੰਬਰ, ਨਿਰਮਾਣ ਮਿਤੀ ਅਤੇ ਸਮਾਪਤੀ ਦੀ ਮਿਤੀ ਮਿਟਾ ਦਿੱਤੀ ਗਈ ਸੀ।
ਇਸ ਤੋਂ ਇਲਾਵਾ, ਪੰਜਾਬ, ਹਰਿਆਣਾ ਰਾਜ ਵਿੱਚ ਵਿਕਰੀ ਦੇ ਲਈ ਨਹੀਂ’ ਅੰਕਿਤ ਵੱਡੀ ਮਾਤਰਾ ਵਿੱਚ ਦਵਾਈਆਂ ਵੈਧ ਸਹਾਇਕ ਦਸਤਾਵੇਜ਼ਾਂ ਜਿਵੇਂ ਕਿ ਚਲਾਨ, ਬਿਲਟੀ ਜਾਂ ਈ-ਵੇਅ ਬਿਲ ਤੋਂ ਬਿਨਾ ਖੇਤਰ ਵਿੱਚ ਲੈ ਜਾਈਆਂ ਜਾ ਰਹੀਆਂ ਸਨ।


ਵਿਸਤ੍ਰਿਤ ਸੂਚੀ ਤਿਆਰ ਕਰਨ, ਜਾਂਚ ਕਰਨ ਅਤੇ ਸੀਲ ਕਰਨ ਦੀ ਕਾਰਵਾਈ ਪੂਰੀ ਰਾਤ 14 ਘੰਟੇ ਤੋਂ ਵੱਧ ਸਮੇਂ ਤੱਕ ਚੱਲੀ। 66,79,980 ਮਨੋਰੋਗ ਸਬੰਧੀ ਦਵਾਈਆਂ ਦੀ ਪੂਰੀ ਖੇਪ, ਆਵਾਜਾਈ ਲਈ ਵਰਤੋਂ ਕੀਤੇ ਗਏ ਐੱਸਐੱਮਐੱਲ ਇਸੁਜ਼ੂ ਸਰਤਾਜ ਟਰੱਕ ਸਮੇਤ, ਨਸ਼ੀਲੀਆਂ ਦਵਾਈਆਂ ਅਤੇ ਮਨੋਰੋਗ ਸਬੰਧੀ ਦਵਾਈਆਂ (ਐੱਨਡੀਪੀਐੱਸ) ਐਕਟ, 1985 ਦੇ ਸਬੰਧਿਤ ਪ੍ਰਬੰਧਾਂ ਦੇ ਤਹਿਤ ਜ਼ਬਤ ਕਰ ਲਈਆਂ ਗਈਆਂ।
ਐੱਨਡੀਪੀਐੱਸ ਐਕਟ, 1985 ਦੀਆਂ ਸਬੰਧਿਤ ਧਾਰਾਵਾਂ ਦੇ ਤਹਿਤ ਇੱਕ ਸ਼ੱਕੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਇਸ ਵੱਡੇ ਅੰਤਰਰਾਜੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਰੈਕੇਟ ਵਿੱਚ ਸ਼ਾਮਲ ਉੱਚ-ਪੱਧਰੀ ਮੈਨੂਫੈਕਚਰਿੰਗ ਅਤੇ ਸਪਲਾਈ ਚੈਨਲਾਂ ਅਤੇ ਹੇਠਲੇ-ਪੱਧਰ ਦੇ ਵੰਡ ਨੈੱਟਵਰਕ ਦੀ ਪਛਾਣ ਕਰਨ ਅਤੇ ਉਸ ਨੂੰ ਖਤਮ ਕਰਨ ਲਈ ਡੂੰਘਾਈ ਨਾਲ ਜਾਂਚ ਚੱਲ ਰਹੀ ਹੈ। ਇਸ ਜਾਂਚ ਵਿੱਚ ਇਨ੍ਹਾਂ ਮਨੋਰੋਗ ਸਬੰਧੀ ਦਵਾਈਆਂ ਦੀ ਗੈਰ-ਕਾਨੂੰਨੀ ਤਸਕਰੀ ਅਤੇ ਹੇਰਾਫੇਰੀ ਵਿੱਚ ਜੁੜੇ ਹੋਰ ਵਿਅਕਤੀਆਂ ਅਤੇ ਸੰਸਥਾਵਾਂ ਦੀ ਪਛਾਣ ਕਰਨ ਦੀ ਵੀ ਕੋਸ਼ਿਸ਼ ਕੀਤੀ ਜਾਵੇਗੀ।
ਸੈਂਟਰਲ ਬਿਊਰੋ ਆਫ਼ ਨਾਰਕੋਟਿਕਸ (ਸੀਬੀਐੱਨ) "ਨਸ਼ੀਲੀਆਂ ਦਵਾਈਆਂ ਦੀ ਸੁਰੱਖਿਅਤ ਵਰਤੋਂ" ਅਤੇ "ਨਸ਼ਾ ਮੁਕਤ ਭਾਰਤ ਅਭਿਆਨ (ਐੱਨਐੱਮਬੀਏ)" ਦੇ ਦ੍ਰਿਸ਼ਟੀਕੋਣ ਪ੍ਰਤੀ ਦ੍ਰਿੜ੍ਹਤਾ ਨਾਲ ਵਚਨਬੱਧ ਹੈ ਅਤੇ ਨਸ਼ੀਲੇ ਪਦਾਰਥਾਂ ਅਤੇ ਮਨੋਰੋਗ ਸਬੰਧੀ ਦਵਾਈਆਂ ਦੀ ਗੈਰ-ਕਾਨੂੰਨੀ ਤਸਕਰੀ ਅਤੇ ਹੇਰਾਫੇਰੀ ਵਿਰੁੱਧ ਖੁਫੀਆ ਜਾਣਕਾਰੀ-ਅਧਾਰਿਤ ਲਾਗੂ ਕਰਨ ਦੀ ਕਾਰਵਾਈ ਜਾਰੀ ਰੱਖਦਾ ਹੈ।
ਮੌਜੂਦਾ ਕੈਲੰਡਰ ਸਾਲ 2026 ਦੌਰਾਨ, ਸੈਂਟਰਲ ਬਿਊਰੋ ਆਫ਼ ਨਾਰਕੋਟਿਕਸ (ਸੀਬੀਐੱਨ) ਨੇ ਗੈਰ ਕਾਨੂੰਨੀ ਨਸ਼ੀਲੇ ਪਦਾਰਥਾਂ ਦੇ ਨੈੱਟਵਰਕ ਵਿੱਚ ਸ਼ਾਮਲ 197 ਮਾਮਲਿਆਂ ਨੂੰ ਸਫਲਤਾਪੂਰਵਕ ਦਰਜ ਕਰਕੇ ਅਤੇ 272 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਤਸਕਰੀ ਵਿਰੋਧੀ ਮੁਹਿੰਮ ਵਿੱਚ ਅਸਧਾਰਣ ਪ੍ਰਦਰਸ਼ਨ ਕੀਤਾ ਹੈ। ਸਿੰਥੈਟਿਕ ਨਸ਼ੀਲੇ ਪਦਾਰਥਾਂ ਦੇ ਨਿਰਮਾਣ ਵਿਰੁੱਧ ਹਮਲਾਵਰ ਕਾਰਵਾਈ ਕਰਦੇ ਹੋਏ, ਬਿਊਰੋ ਨੇ 6 ਗੁਪਤ ਪ੍ਰਯੋਗਸ਼ਾਲਾਵਾਂ ਦਾ ਪਰਦਾਫਾਸ਼ ਕੀਤਾ। ਇਸ ਤੋਂ ਇਲਾਵਾ, ਏਜੰਸੀ ਦੀਆਂ ਵਿਆਪਕ ਲਾਗੂਕਰਨ ਕਾਰਵਾਈਆਂ ਦੇ ਨਤੀਜੇ ਵਜੋਂ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ, ਜਿਸ ਵਿੱਚ ਲਗਭਗ 51,000 ਕਿਲੋਗ੍ਰਾਮ ਵੱਖ-ਵੱਖ ਐੱਨਡੀਪੀਐੱਸ ਦਵਾਈਆਂ ਦੇ ਨਾਲ-ਨਾਲ 12,72,00,000 ਮਨੋਰੋਗ ਦਵਾਈਆਂ ਦੀਆਂ ਗੋਲੀਆਂ ਅਤੇ ਕੈਪਸੂਲ ਸ਼ਾਮਲ ਹਨ।
****
ਐੱਸਆਰ/ਕੇਐੱਮਐੱਨ-ਏਕੇ
(Release ID: 2304686)
ਵਿਜ਼ੀਟਰ ਕਾਊਂਟਰ : 3