ਵਿੱਤ ਮੰਤਰਾਲਾ
azadi ka amrit mahotsav

ਉੱਤਰ ਪੂਰਬੀ ਸਰਹੱਦ ‘ਤੇ ਦੋ ਆਪ੍ਰੇਸ਼ਨਾਂ ਵਿੱਚ ਡੀਆਰਆਈ ਨੇ 76 ਕਿਲੋਗ੍ਰਾਮ ਮੇਥਮਫੇਟਾਮਾਇਨ (methamphetamin) ਦੀਆਂ ਗੋਲੀਆਂ ਜ਼ਬਤ ਕੀਤੀਆਂ


ਗੱਡੀਆਂ ਵਿੱਚ ਵਿਸ਼ੇਸ਼ ਤਰੀਕੇ ਨਾਲ ਤਿਆਰ ਕੀਤੀਆਂ ਗਈਆਂ ਖੋਖਲੀਆਂ ਥਾਵਾਂ ਵਿੱਚ ਨਸ਼ੀਲਾ ਸਮਾਨ ਲੁਕਾਇਆ ਗਿਆ ਸੀ: ਦੋ ਵਿਅਕਤੀ ਗ੍ਰਿਫਤਾਰ

Posted On: 28 AUG 2026 12:12AM by PIB Chandigarh

ਉੱਤਰ ਪੂਰਬੀ ਸਰਹੱਦ ‘ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਵਿਰੁੱਧ ਲਗਾਤਾਰ ਕਾਰਵਾਈ ਕਰਦੇ ਹੋਏ, ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ (ਡੀਆਰਆਈ) ਨੇ ਅਸਾਮ ਅਤੇ ਮਿਜ਼ੋਰਮ ਵਿੱਚ ਖੁਫੀਆ ਜਾਣਕਾਰੀ ਦੇ ਅਧਾਰ ‘ਤੇ ਚਲਾਏ ਗਏ ਦੋ ਆਪ੍ਰੇਸ਼ਨਾਂ ਵਿੱਚ 76 ਕਿਲੋਗ੍ਰਾਮ ਮੇਥਮਫੇਟਾਮਾਇਨ ਦੀਆਂ ਗੋਲੀਆਂ ਜ਼ਬਤ ਕੀਤੀਆਂ ਹਨ। ਇਸ ਮਾਮਲੇ ਵਿੱਚ ਦੋ ਲੋਕਾਂ ਨੂੰ ਨਾਰਕੋਟਿਕ ਡਰਗੱਸ ਐਂਡ ਸਾਇਕੋਟ੍ਰੌਪਿਕ ਸਬਸਟੈਂਸਿਸ (ਐੱਨਡੀਪੀਐੱਸ) ਐਕਟ, 1985 ਦੇ ਉਪਬੰਧਾਂ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ।

56 ਕਿਲੋਗ੍ਰਾਮ ਮੇਥਮਫੇਟਾਮਾਇਨ ਜ਼ਬਤ

 25 ਅਗਸਤ 2026 ਨੂੰ, ਖੁਫੀਆ ਜਾਣਕਾਰੀ ‘ਤੇ ਅਧਾਰਿਤ ਇੱਕ ਨਵੇਂ ਆਪ੍ਰੇਸ਼ਨ ਵਿੱਚ, ਡੀਆਰਆਈ ਅਧਿਕਾਰੀਆਂ ਨੇ ਸਿਲਚਰ ਦੇ ਅਸਾਮ ਰਾਈਫਲਜ਼ ਦੀ 38ਵੀਂ ਬਟਾਲੀਅਨ ਦੇ ਜਵਾਨਾਂ ਦੀ ਮਦਦ ਨਾਲ, ਸਿਲਚਰ ਤੋਂ ਲਗਭਗ 40 ਕਿਲੋਮੀਟਰ ਦੂਰ ਲਾਲਪਾਣੀ ਵਿਖੇ ਅਸਾਮ-ਮਣੀਪੁਰ ਸਰਹੱਦ ਦੇ ਨੇੜੇ ਇੱਕ ਸ਼ੱਕੀ 12-ਪਹੀਆ ਟਰੱਕ ਨੂੰ ਰੋਕਿਆ। ਟਰੱਕ ਦੀ ਪਛਾਣ ਮਣੀਪੁਰ ਦੇ ਜਿਰੀਬਾਮ ਤੋਂ ਆ ਰਹੇ ਵਾਹਨਾਂ ਦੇ ਇੱਕ ਵੱਡੇ ਕਾਫਲੇ ਵਿੱਚੋਂ ਕੀਤੀ ਗਈ ਸੀ।

ਟਰੱਕ ਦੀ ਡੂੰਘੀ ਪੜਤਾਲ ਕਰਨ ‘ਤੇ ਚਾਲਕ ਦੀ ਸੀਟ ਦੇ ਪਿੱਛੇ ਚਾਲਕ ਦੇ ਕੈਬਿਨ ਵਿੱਚ ਵਿਸ਼ੇਸ਼ ਤਰੀਕੇ ਨਾਲ ਤਿਆਰ ਕੀਤੀ ਗਈ ਇੱਕ ਗੁਪਤ ਥਾਂ ਦਾ ਪਤਾ ਲੱਗਿਆ, ਜਿਸ ਵਿੱਚ 1 ਕਿਲੋਗ੍ਰਾਮ ਵਜ਼ਨ ਦੇ 36 ਇੱਟਾਂ ਦੇ ਅਕਾਰ ਦੇ ਪੈਕੇਟ ਅਤੇ 200 ਗ੍ਰਾਮ ਵਜ਼ਨ ਦੇ 100 ਛੋਟੇ ਪੈਕੇਟ ਮਿਲੇ, ਜਿਨ੍ਹਾਂ ਵਿੱਚ ਗੁਲਾਬੀ-ਨਾਰੰਗੀ ਰੰਗ ਦੀਆਂ ਗੋਲੀਆਂ ਸਨ, ਜਿਨ੍ਹਾਂ ਵਿੱਚ ਮੇਥਮਫੇਟਾਮਾਇਨ ਹੋਣ ਦਾ ਸ਼ੱਕ ਸੀ।

ਫੀਲਡ ਡਿਟੈਕਸ਼ਨ ਕਿੱਟ ਦੀ ਵਰਤੋਂ ਕਰਕੇ ਨਮੂਨਿਆਂ ਦੀ ਸ਼ੁਰੂਆਤੀ ਟੈਸਟਿੰਗ ਨਾਲ ਏਮਫੈਟੇਮਿਨ ਦੇ ਹੋਣ ਦਾ ਸੰਕੇਤ ਮਿਲਿਆ। ਬਰਾਮਦ 56 ਕਿਲੋਗ੍ਰਾਮ ਨਸ਼ੀਲੇ ਪਦਾਰਥ ਅਤੇ ਟਰੱਕ ਨੂੰ ਐੱਨਡੀਪੀਐੱਸ ਐਕਟ, 1985 ਦੀਆਂ ਸਬੰਧਿਤ ਧਾਰਾਵਾਂ ਦੇ ਤਹਿਤ ਜ਼ਬਤ ਕਰ ਲਿਆ ਗਿਆ। ਵਾਹਨ ਵਿੱਚ ਸਵਾਰ ਵਿਅਕਤੀ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ। 

ਇਸ ਤੋਂ ਪਹਿਲਾ, 18 ਅਗਸਤ 2026 ਨੂੰ, ਮਿਜ਼ੋਰਮ ਵਿੱਚ ਆਈਜ਼ੋਲ-ਚੰਫਾਈ ਰੋਡ ‘ਤੇ ਇੱਕ ਹੋਰ ਖੁਫੀਆ-ਅਧਾਰਿਤ ਆਪ੍ਰੇਸ਼ਨ ਵਿੱਚ, ਡੀਆਰਆਈ ਦੇ ਅਧਿਕਾਰੀਆਂ ਨੇ ਆਈਜ਼ੋਲ ਤੋਂ ਕਰੀਬ 30 ਕਿਲੋਮੀਟਰ ਦੂਰ ਬੰਗ ਬੰਗਲਾ ਵਿੱਚ ਇੱਕ ਕਾਰ ਨੂੰ ਰੋਕਿਆ। ਵਾਹਨ ਦੀ ਡੂੰਘੀ ਤਲਾਸ਼ੀ ਦੌਰਾਨ, 20 ਕਿਲੋਗ੍ਰਾਮ ਗੁਲਾਬੀ-ਨਾਰੰਗੀ ਰੰਗ ਦੀਆਂ ਗੋਲੀਆਂ ਨਾਲ ਭਰੇ 64 ਵੱਖ-ਵੱਖ ਆਕਾਰ ਦੇ ਪੈਕੇਟ ਬਰਾਮਦ ਹੋਏ, ਜਿਨ੍ਹਾਂ ‘ਤੇ ਮੇਥਮਫੇਟਾਮਾਇਨ ਹੋਣ ਦੀ ਸ਼ੰਕਾ ਸੀ। ਇਹ ਗੋਲੀਆਂ ਵਾਹਨ ਦੇ ਦੋਵੇਂ ਕਿਨਾਰਿਆਂ ‘ਤੇ ਰੌਕਰ ਪੈਨਲ/ਸਾਈਡ ਸਿਲ ਵਿੱਚ ਵਿਸ਼ੇਸ਼ ਤੌਰ ‘ਤੇ ਤਿਆਰ ਕੀਤੇ ਗਏ ਡੂੰਘੇ ਟੋਇਆਂ ਵਿੱਚ ਅਤੇ ਫਿਊਲ ਟੈਂਕ ਅਤੇ ਕਾਰ ਦੇ ਫਰਸ਼ ਦੇ ਵਿਚਾਲੇ ਵਾਲੀ ਥਾਂ ‘ਤੇ ਲੁਕਾਏ ਗਏ ਸਨ।

ਆਪ੍ਰੇਸ਼ਨ ਵਿੱਚ 20 ਕਿਲੋਗ੍ਰਾਮ ਮੇਥਮਫੇਟਾਮਾਇਨ ਜ਼ਬਤ ਕੀਤਾ ਗਿਆ

ਐੱਨਡੀਪੀਐੱਸ ਫੀਲਡ ਟੈਸਟ ਕਿੱਟ ਦੁਆਰਾ ਕੀਤੇ ਗਏ ਪ੍ਰੀਖਣਾਂ ਵਿੱਚ ਏਮਫੈਟੇਮਿਨ ਦੀ ਮੌਜੂਦਗੀ ਪਾਈ ਗਈ। ਸ਼ੁਰੂਆਤਾ ਜਾਂਚ ਤੋਂ ਪਤਾ ਲੱਗਿਆ ਕਿ ਡਰੱਗਸ ਦੀ ਤਸਕਰੀ ਮਿਆਂਮਾਰ ਤੋਂ ਜੋਖਾਵਥਰ-ਚੰਫਾਈ ਸੈਕਟਰ ਦੇ ਰਸਤੇ ਮਿਜ਼ੋਰਮ ਵਿੱਚ ਕੀਤੀ ਗਈ ਸੀ। ਐੱਨਡੀਪੀਐੱਸ ਐਕਟ, 1985 ਦੇ ਉਪਬੰਧਾਂ ਅਧੀਨ 20 ਕਿਲੋਗ੍ਰਾਮ ਨਸ਼ੀਲੇ ਪਦਾਰਥ ਅਤੇ ਉਨ੍ਹਾਂ ਦੀ ਆਵਾਜਾਈ ਲਈ ਵਰਤੇ ਗਏ ਵਾਹਨ ਨੂੰ ਜ਼ਬਤ ਕਰ ਲਿਆ ਗਿਆ। ਵਾਹਨ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਗਿਆ।

ਮੇਥਮਫੇਟਾਮਾਇਨ ਇੱਕ ਸ਼ਕਤੀਸ਼ਾਲੀ ਸਿੰਥੈਟਿਕ ਮਨੋਉਤੇਜਕ ਪਦਾਰਥ ਹੈ, ਜਿਸ ਦੀ ਗਲਤ ਵਰਤੋਂ ਅਤੇ ਆਦਤ ਲੱਗਣ ਦੀ ਬਹੁਤ ਜ਼ਿਆਦਾ ਸੰਭਾਵਨਾ ਹੁੰਦੀ ਹੈ। ਇਸ ਦੀ ਅਵੈਧ ਵਰਤੋਂ ਗੰਭੀਰ ਸਰੀਰਕ ਅਤੇ ਮਨੋਵਿਗਿਆਨਕ ਨਤੀਜੇ ਪੈਦਾ ਕਰ ਸਕਦੀ ਹੈ, ਜਿਨ੍ਹਾਂ ਵਿੱਚ ਦਿਲ ਸਬੰਧੀ ਗੁੰਝਲਤਾਵਾਂ, ਬੇਚੈਨੀ, ਅਧਰੰਗ ਅਤੇ ਮਨੋਵਿਕਾਰ ਸ਼ਾਮਲ ਹਨ। ਲੰਬੇ ਸਮੇਂ ਤੱਕ ਇਸ ਦੀ ਵਰਤੋਂ ਨਾਲ ਗੰਭੀਰ ਨਸ਼ਾਖੋਰੀ ਅਤੇ ਤੰਤੂ ਵਿਗਿਆਨ ਅਤੇ ਵਿਵਹਾਰਕ ਵਿਕਾਰ ਹੋ ਸਕਦੇ ਹਨ। ਮੇਥਮਫੇਟਾਮਾਇਨ ਨੂੰ NDPS ਐਕਟ, 1985 ਦੇ ਤਹਿਤ ਇੱਕ ਮਨੋਰੋਗ ਪਦਾਰਥ ਵਜੋਂ ਸੂਚਿਤ ਕੀਤਾ ਗਿਆ ਹੈ ਅਤੇ ਇਸ ਦੇ ਗੈਰ-ਕਾਨੂੰਨੀ ਨਿਰਮਾਣ, ਕਬਜ਼ੇ, ਆਵਾਜਾਈ ਅਤੇ ਤਸਕਰੀ ਲਈ ਸਖ਼ਤ ਸਜ਼ਾਵਾਂ ਨਿਰਧਾਰਿਤ ਕੀਤੀਆਂ ਗਈਆਂ ਹਨ।

 

************

ਐੱਸਆਰ/ਕੇਐੱਮਐੱਨ/ਏਕੇ


(Release ID: 2304327) ਵਿਜ਼ੀਟਰ ਕਾਊਂਟਰ : 3