ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ
azadi ka amrit mahotsav

ਇੰਡੀਆ ਪੋਸਟ ਨੇ ਉਨੱਤ ਡਾਕ ਮਿੱਤਰ ਐਪ, ਡਾਕ ਸੇਵਾ ਐਪ ਦੇ ਨਾਲ ਡਿਜੀਟਲ ਅਤੇ ਬੁਨਿਆਦੀ ਢਾਂਚੇ ਸਬੰਧੀ ਤਬਦੀਲੀ ਨੂੰ ਗਤੀ ਦਿੱਤੀ


“ਸਿਰਫ਼ ਇੱਕ ਕਲਿੱਕ ‘ਤੇ ਡਾਕ ਸੇਵਾਵਾਂ: ਭਾਰਤੀ ਡਾਕ ਨੇ ਤਕਨਾਲੋਜੀ-ਅਧਾਰਿਤ ਜਨਤਕ ਸੇਵਾ ਦੇ ਨਵੇਂ ਯੁੱਗ ਵਿੱਚ ਪ੍ਰਵੇਸ਼ ਕੀਤਾ ਹੈ”-

ਕੇਂਦਰੀ ਸੰਚਾਰ ਮੰਤਰੀ ਸ਼੍ਰੀ ਜਯੋਤੀਰਾਦਿੱਤਿਆ ਐੱਮ.ਸਿੰਧੀਆ

Posted On: 24 AUG 2026 8:38PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਵਿਕਸਿਤ ਭਾਰਤ 2047 ਦੇ ਵਿਜ਼ਨ ਦੇ ਅਨੁਸਾਰ, ਭਾਰਤੀ ਡਾਕ ਇੱਕ ਆਧੁਨਿਕ, ਭਰੋਸੇਯੋਗ ਅਤੇ ਤਕਨਾਲੋਜੀ ਨਾਲ ਲੈਸ ਸੰਸਥਾਨ ਦੇ ਰੂਪ ਵਿੱਚ ਉਭਰ ਰਿਹਾ ਹੈ

 

ਡਾਕ ਵਿਭਾਗ ਨੇ ਉੱਨਤ ਡਾਕ ਮਿੱਤਰ ਅਤੇ ਡਾਕ ਸੇਵਾ ਮੋਬਾਈਲ ਐਪਲੀਕੇਸ਼ਨ ਦੀ ਸ਼ੁਰੂਆਤ ਅਤੇ ਦੇਸ਼ ਭਰ ਵਿੱਚ 14 ਮੁਰੰਮਤ ਕੀਤੇ ਡਾਕਘਰ ਭਵਨਾਂ ਦੇ ਉਦਘਾਟਨ ਦੇ ਨਾਲ ਡਾਕ ਸੇਵਾ ਵੰਡ ਨੂੰ ਆਧੁਨਿਕ ਬਣਾਉਣ ਦੀ ਦਿਸ਼ਾ ਵਿੱਚ ਮਹੱਤਵਪੂਰਨ ਕਦਮ ਚੁੱਕੇ ਹਨ। ਕੇਂਦਰੀ ਸੰਚਾਰ ਅਤੇ ਉੱਤਰ-ਪੂਰਬੀ ਖੇਤਰ ਵਿਕਾਸ ਮੰਤਰੀ ਸ਼੍ਰੀ ਜਯੋਤੀਰਾਦਿੱਤਿਆ ਐੱਮ. ਸਿੰਧੀਆ ਅਤੇ ਕੇਂਦਰੀ ਸੰਚਾਰ ਅਤੇ ਗ੍ਰਾਮੀਣ ਵਿਕਾਸ ਰਾਜ ਮੰਤਰੀ ਡਾ. ਚੰਦਰਸ਼ੇਖਰ ਪੇਮਾਸਾਨੀ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਡਿਜੀਟਲ ਤੌਰ ‘ਤੇ ਸਸ਼ਕਤ, ਨਾਗਰਿਕ-ਕੇਂਦ੍ਰਿਤ ਅਤੇ ਸਮਾਵੇਸ਼ੀ ਭਾਰਤ ਦੇ ਵਿਜ਼ਨ ਦੇ ਅਨੁਸਾਰ, ਅਪਗ੍ਰੇਡ ਕੀਤੀਆਂ ਗਈਆਂ ਐਪਲੀਕੇਸ਼ਨਾਂ ਦੀ ਸ਼ੁਰੂਆਤ ਕੀਤੀ ਅਤੇ ਮੁਰੰਮਤ ਕੀਤੇ ਡਾਕਘਰ ਭਵਨਾਂ ਦਾ ਉਦਘਾਟਨ ਕੀਤਾ। ਇਨ੍ਹਾਂ ਪਹਿਲਕਦਮੀਆਂ ਦਾ ਉਦੇਸ਼ ਅੰਤਿਮ ਸਿਰ੍ਹੇ ਤੱਕ ਸੇਵਾ ਵੰਡ ਨੂੰ ਮਜ਼ਬੂਤ ਕਰਨਾ, ਨਾਗਰਿਕਾਂ ਦੇ ਅਨੁਭਵ ਨੂੰ ਬਿਹਤਰ ਬਣਾਉਣਾ ਅਤੇ ਇੰਡੀਆ ਪੋਸਟ ਦੀ ਡਿਜੀਟਲ ਤਬਦੀਲੀ ਵਿੱਚ ਤੇਜ਼ੀ ਲਿਆਉਣਾ ਹੈ।

ਕੇਂਦਰੀ ਸੰਚਾਰ ਮੰਤਰੀ ਸ਼੍ਰੀ ਜਯੋਤੀਰਾਦਿੱਤਿਆ ਐੱਮ.ਸਿੰਧੀਆ, ਕੇਂਦਰੀ ਸੰਚਾਰ ਰਾਜ ਮੰਤਰੀ ਡਾ. ਚੰਦਰਸ਼ੇਖਰ ਪੇਮਾਸਾਨੀ, ਸਕੱਤਰ (ਡਾਕ) ਸ਼੍ਰੀ ਸੁਬਰਤ ਦਾਸ, ਡਾਕ ਵਿਭਾਗ ਦੇ ਡਾਇਰੈਕਟਰ ਜਨਰਲ ਸ਼੍ਰੀ ਜਿਤੇਂਦਰ ਗੁਪਤਾ ਅਤੇ ਮੈਂਬਰ (ਸੰਪਦਾ) ਸ਼੍ਰੀਮਤੀ ਪ੍ਰਤਿਮਾ ਨਾਥ ਉੱਨਤ ਡਾਕ ਮਿੱਤਰ ਅਤੇ ਡਾਕ ਸੇਵਾ ਐਪਲੀਕੇਸ਼ਨ ਦੀ ਸ਼ੁਰੂਆਤ ਅਤੇ 14 ਮੁਰੰਮਤ ਕੀਤੇ ਡਾਕਘਰ ਭਵਨਾਂ ਦੇ ਉਦਘਾਟਨ ਦੌਰਾਨ ਮੌਜੂਦ ਸਨ

ਕੇਂਦਰੀ ਸੰਚਾਰ ਅਤੇ ਉੱਤਰ-ਪੂਰਬੀ ਖੇਤਰ ਵਿਕਾਸ ਮੰਤਰੀ ਸ਼੍ਰੀ ਜਯੋਤੀਰਾਦਿੱਤਿਆ ਐੱਮ. ਸਿੰਧੀਆ ਨੇ ਕਿਹਾ ਕਿ ਡਾਕ ਵਿਭਾਗ ਤਕਨਾਲੋਜੀ, ਨੀਤੀਗਤ ਸੁਧਾਰਾਂ, ਸੰਗਠਨਾਤਮਕ ਪਰਿਵਰਤਨ ਅਤੇ ਆਧੁਨਿਕ ਬੁਨਿਆਦੀ ਢਾਂਚੇ ਦੇ ਕਾਰਨ ਵੱਡੀ ਤਬਦੀਲੀ ਦੇ ਦੌਰ ਤੋਂ ਲੰਘ ਰਿਹਾ ਹੈ। ਡਾਕ ਸੇਵਾ ਅਤੇ ਡਾਕ ਮਿੱਤਰ ਦੀ ਸ਼ੁਰੂਆਤ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਹ ਪਹਿਲਕਦਮੀਆਂ ਡਾਕ ਸੇਵਾਵਾਂ ਨੂੰ ਹਰ ਪੀੜ੍ਹੀ ਲਈ ਵਧੇਰੇ ਪਹੁੰਚਯੋਗ, ਸੁਵਿਧਾਜਨਕ ਅਤੇ ਪ੍ਰਾਸੰਗਿਕ ਬਣਾਉਣ ਦੇ ਵਿਭਾਗ ਦੀ ਵਚਨਬੱਧਤਾ ਨੂੰ ਦਰਸਾਉਂਦੀਆਂ ਹਨ। ਉਨ੍ਹਾਂ ਨੇ ਇਨ੍ਹਾਂ ਪਲੈਟਫਾਰਮਾਂ ਨੂੰ ਵਿਕਸਿਤ ਕਰਨ ਅਤੇ ਡਾਕ ਨੈੱਟਵਰਕ ਨੂੰ ਆਧੁਨਿਕ ਬਣਾਉਣ ਵਿੱਚ ਸ਼ਾਮਲ ਟੀਮਾਂ ਨੂੰ ਵਧਾਈ ਦਿੱਤੀ ਅਤੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਭਾਰਤੀ ਡਾਕ ਦੀ ਸੋਚ, ਕਾਰਜ ਪ੍ਰਣਾਲੀ ਅਤ ਨਾਗਰਿਕਾਂ ਨੂੰ ਸੇਵਾ ਪ੍ਰਦਾਨ ਕਰਨ ਦੇ ਤਰੀਕੇ ਵਿੱਚ ਵਿਆਪਕ ਤਬਦੀਲੀ ਆ ਰਹੀ ਹੈ।

ਕੇਂਦਰੀ ਸੰਚਾਰ ਅਤੇ ਗ੍ਰਾਮੀਣ ਵਿਕਾਸ ਰਾਜ ਮੰਤਰੀ ਡਾ. ਚੰਦਰਸ਼ੇਖਰ ਪੇਮਾਸਾਨੀ ਨੇ ਕਿਹਾ ਕਿ ਡਾਕਘਰ ਦੇ ਬੁਨਿਆਦੀ ਢਾਂਚੇ ਦੇ ਆਧੁਨਿਕੀਕਰਣ ਦੇ ਨਾਲ-ਨਾਲ ਡਾਕ ਸੇਵਾ ਅਤੇ ਡਾਕ ਮਿੱਤਰ ਦੀ ਸ਼ੁਰੂਆਤ, ਭਾਰਤੀ ਡਾਕ ਨੂੰ ਹੋਰ ਵਧੇਰੇ ਨਾਗਰਿਕ-ਕੇਂਦ੍ਰਿਤ ਅਤੇ ਤਕਨਾਲੋਜੀ ਨਾਲ ਲੈਸ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ। ਉਨ੍ਹਾਂ ਨੇ ਦੱਸਿਆ ਕਿ ਕਿਵੇਂ ‘ਡਾਕ ਮਿੱਤਰ’ ਡਿਜੀਟਲ ਟੂਲਸ ਰਾਹੀਂ ਡਾਕ ਕਰਮਚਾਰੀਆਂ ਨੂੰ ਘਰ-ਘਰ ਸੇਵਾ ਪ੍ਰਦਾਨ ਕਰਨ ਵਿੱਚ ਮਦਦ ਕਰਦਾ ਹੈ, ਜਦੋਂ ਕਿ ‘ਡਾਕ ਸੇਵਾ’ 23 ਭਾਰਤੀ ਭਾਸ਼ਾਵਾਂ ਵਿੱਚ ਉਪਲਬਧ ਇੱਕ ਹੀ ਪਹੁੰਚਯੋਗ ਪਲੈਟਫਾਰਮ ‘ਤੇ ਕਈ ਡਾਕ ਸੇਵਾਵਾਂ ਦੀ ਸੁਵਿਧਾ ਪ੍ਰਦਾਨ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਪਹਿਲਕਦਮੀਆਂ ਭਾਰਤੀ ਡਾਕ ਦੇ ਰਵਾਇਤੀ ਵਿਸ਼ਵਾਸ ਅਤੇ ਸੇਵਾ ਦੀ ਭਾਵਨਾ ਨੂੰ ਆਧੁਨਿਕ ਤਕਨੀਕ, ਵਧੇਰੇ ਗਤੀ ਅਤੇ ਅਸਾਨ ਪਹੁੰਚ ਦੇ ਨਾਲ ਜੋੜਨ ਦੇ ਵਿਭਾਗ ਦੇ ਦ੍ਰਿਸ਼ਟੀਕੋਣ ਨੂੰ ਦਰਸਾਉਂਦੀ ਹੈ।

ਡਾਕ ਵਿਭਾਗ ਆਈਟੀ 2.0 ਆਧੁਨਿਕੀਕਰਣ ਦੇ ਤਹਿਤ ਉੱਨਤ ਡਾਕ ਤਕਨਾਲੋਜੀ (ਏਪੀਟੀ) ਪਲੈਟਫਾਰਮ ਦੇ ਤਹਿਤ ਡਾਕ ਤਕਨਾਲੋਜੀ ਉੱਤਮਤਾ ਕੇਂਦਰ (ਸੀਈਪੀਟੀ) ਦੁਆਰਾ ਸਵਦੇਸ਼ੀ ਤੌਰ ‘ਤੇ ਵਿਕਸਿਤ, ਉੱਨਤ ਡਾਕ ਮਿੱਤਰ (ਮੋਬਾਈਲ ਇੰਟਰਫੇਸ ਫਾਰ ਟ੍ਰਾਂਜ਼ੈਕਸ਼ਨਸ ਐਂਡ ਰੂਰਲ ਅਸਿਸਟੈਂਸ) ਐਪਲੀਕੇਸ਼ਨ 1.4 ਲੱਖ ਤੋਂ ਵੱਧ ਸ਼ਾਖਾ ਡਾਕ ਘਰਾਂ ਦੇ ਲਈ ਇੱਕ ਏਕੀਕ੍ਰਿਤ ਸੰਚਾਲਨ ਪਲੈਟਫਾਰਮ ਵਜੋਂ ਕੰਮ ਕਰਦਾ ਹੈ। ਐਂਡਰਾਇਡ ਅਧਾਰਿਤ ਹੈਂਡਹੈਲਡ ਉਪਕਰਣਾਂ ਦੀ ਵਰਤੋਂ ਨਾਲ, ਇਹ ਸ਼ਾਖਾ ਪੋਸਟ ਮਾਸਟਰਾਂ ਨੂੰ ਪੇਪਰਲੈਸ ਅਤੇ ਰੀਅਲ ਟਾਈਮ ਵਿੱਚ ਡਾਕ ਅਤੇ ਵਿੱਤੀ ਲੈਣ-ਦੇਣ ਕਰਨ ਦੀ ਸੁਵਿਧਾ ਪ੍ਰਦਾਨ ਕਰਦਾ ਹੈ, ਜਿਸ ਵਿੱਚ ਮੇਲ ਬੁਕਿੰਗ, ਓਟੀਪੀ-ਅਧਾਰਿਤ ਡੋਰਸਟੈਪ ਡਿਲੀਵਰੀ, ਕੋਰ ਬੈਂਕਿੰਗ ਸੇਵਾਵਾਂ, ਬੀਮਾ ਸੇਵਾਵਾਂ, ਆਧਾਰ-ਅਧਾਰਿਤ ਬਾਇਓਮੈਟ੍ਰਿਕ ਈ-ਕੇਵਾਈਸੀ, ਨਕਦ ਜਮ੍ਹਾਂ ਅਤੇ ਨਿਕਾਸੀ ਅਤੇ ਘਰ ‘ਤੇ ਹੀ ਪੀਐੱਲਆਈ/ਆਰਪੀਐੱਲਆਈ ਪ੍ਰੀਮੀਅਮ ਜਮ੍ਹਾਂ ਕਰਨਾ ਸ਼ਾਮਲ ਹਨ।

ਡਾਕ ਸੇਵਾ ਐਪ ਨਾਗਰਿਕਾਂ ਨੂੰ 24 ਘੰਟੇ ਡਾਕ ਸੇਵਾਵਾਂ ਦੀ ਸੁਵਿਧਾ ਦਿੰਦਾ ਹੈ, ਜਿਸ ਵਿੱਚ ਟ੍ਰੈਕਿੰਗ, ਬੁਕਿੰਗ, ਸ਼ਿਕਾਇਤਾਂ, ਡਾਕ ਘਰ ਅਤੇ ਪਿਨ ਕੋਡ ਲੋਕੇਟਰ ਅਤੇ ਵਿੱਤੀ ਕੈਲਕੁਲੇਟਰ ਸ਼ਾਮਲ ਹੈ। ਨਾਲ ਹੀ ਭਾਸ਼ਿਣੀ ਰਾਹੀਂ 23 ਭਾਸ਼ਾਵਾਂ ਵਿੱਚ ਡਾਕ ਸੇਵਾਵਾਂ ਦਾ ਲਾਭ ਚੁੱਕਣ ਦੀ ਸੁਵਿਧਾ ਵੀ ਦਿੰਦਾ ਹੈ। ਇਸ ਦੇ ਨਾਲ ਹੀ, ਡਾਕ ਵਿਭਾਗ, ਸਕੂਲ ਆਫ ਪਲਾਨਿੰਗ ਐਂਡ ਆਰਕੀਟੈਕਚਰ (ਐੱਸਪੀਏ), ਨਵੀਂ ਦਿੱਲੀ ਦੇ ਸਹਿਯੋਗ ਨਾਲ, ਇੱਕ ਡਿਜ਼ਾਈਨ ਮੈਨੂਅਲ ਰਾਹੀਂ ਡਾਕਘਰ ਦੀਆਂ ਸੁਵਿਧਾਵਾਂ ਦਾ ਆਧੁਨਿਕੀਕਰਣ ਕਰ ਰਿਹਾ ਹੈ। ਇਹ ਮੈਨੂਅਲ ਕਾਰਜਸਮਰੱਥਾ, ਪਹੁੰਚਯੋਗਤਾ, ਸੰਚਾਲਨ ਕੁਸ਼ਲਤਾ ਅਤੇ ਬਿਹਤਰ ਗ੍ਰਾਹਕ ਅਨੁਭਵ ‘ਤੇ ਕੇਂਦ੍ਰਿਤ ਹੈ, ਨਾਲ ਹੀ ਸਥਾਨਕ ਜ਼ਰੂਰਤਾਂ ਦੇ ਅਨੁਕੂਲ ਵੀ ਹੈ।

ਡਿਜ਼ਾਈਨ ਮੈਨੂਅਲ ਚਾਰ ਮੁੱਖ ਸਿਧਾਂਤਾਂ, ਜਨਤਕ ਸੇਵਾ ਦੇ ਰੂਪ ਵਿੱਚ ਪਛਾਣ, ਨਾਗਰਿਕ-ਕੇਂਦ੍ਰਿਤ ਸੇਵਾ ਪ੍ਰਦਾਨ ਕਰਨਾ, ਤਕਨਾਲੋਜੀ ਅਤੇ ਨਵੀਨਤਾ ਰਾਹੀਂ ਭਵਿੱਖ ਦੇ ਲਈ ਤਿਆਰ ਰਹਿਣਾ ਅਤੇ ਸਥਾਨਕ ਜ਼ਰੂਰਤਾਂ ਦੇ ਅਨੁਸਾਰ ਬਦਲਾਅ ਦੀ ਸੁਵਿਧਾ ਦੇ ਨਾਲ ਮਿਆਰੀਕਰਣ ‘ਤੇ ਅਧਾਰਿਤ ਹੈ। ਇਸ ਵਿੱਚ ਪੰਜ ਖੇਤਰ ਸਥਾਨਕ ਢਾਂਚੇ ਨੂੰ ਵੀ ਅਪਣਆਇਆ ਗਿਆ ਹੈ ਜਿਸ ਵਿੱਚ ਅਰਬਨ ਇੰਟਰਫੇਸ ਜ਼ੋਨ, ਓਪਨ ਐਕਸੈੱਸ ਫੋਰਕੋਰਟ, ਓਪਨ ਐਕਸੈੱਸ ਸਰਿਵਿਸਿਸ ਅਤੇ ਟ੍ਰਾਂਜ਼ੈਕਸ਼ਨ ਜ਼ੋਨ ਅਤੇ ਸਟਾਫ ਜ਼ੋਨ ਆਉਂਦੇ ਹਨ, ਜਿਸ ਨੂੰ ਪਹੁੰਚ, ਆਵਾਜਾਈ, ਸੰਚਾਲਨ ਕੁਸ਼ਲਤਾ ਅਤੇ ਸਮੁੱਚੇ ਗ੍ਰਾਹਕ ਅਨੁਭਵ ਨੂੰ ਬਿਹਤਰ ਬਣਾਉਣ ਲਈ ਬਣਾਇਆ ਗਿਆ ਹੈ।

ਪਰੂਫ ਆਫ਼ ਕੰਨਸੈਪਟ ਦੇ ਤਹਿਤ, ਐੱਸਪੀਏ ਡਿਜ਼ਾਈਨ ਮੈਨੂਅਲ ਦੇ ਅਨੁਸਾਰ ਕਾਇਆਕਲਪ ਲਈ 17 ਰਾਜਾਂ ਵਿੱਚ 40 ਡਾਕਘਰਾਂ ਦੀ ਪਛਾਣ ਕੀਤੀ ਗਈ। 27 ਡਾਕਘਰਾਂ ਦਾ ਨਿਰਮਾਣ ਪਹਿਲਾਂ ਹੀ ਪੂਰਾ ਹੋ ਚੁੱਕਿਆ ਹੈ, ਜਿਨ੍ਹਾਂ ਵਿੱਚੋਂ ਚਾਰ ਦਾ ਉਦਘਾਟਨ ਕੀਤਾ ਜਾ ਚੁੱਕਿਆ ਹੈ ਅਤੇ 14 ਹੋਰ ਮੁਰੰਮਤ ਕੀਤੇ ਡਾਕ  ਘਰਾਂ ਦਾ ਉਦਘਾਟਨ 23 ਅਗਸਤ, 2026 ਨੂੰ ਕੀਤਾ ਗਿਆ। ਸ਼ੁਰੂਆਤੀ ਪੜਾਅ ਦੇ ਤਹਿਤ ਪਛਾਣ ਕੀਤੇ ਗਏ 40 ਡਾਕ ਘਰਾਂ ਵਿੱਚੋਂ ਬਾਕੀ ਡਾਕ ਘਰਾਂ ਨੂੰ 31 ਅਗਸਤ, 2026 ਤੱਕ ਪੂਰਾ ਕਰਨ ਦਾ ਟੀਚਾ ਹੈ। ਇਸ ਪਹਿਲ ਦੇ ਅਨੁਭਵ ਅਤੇ ਸਿੱਖ ਦੇ ਅਧਾਰ ‘ਤੇ ਵਿਭਾਗ ਨੇ ਚਾਲੂ ਵਿੱਤੀ ਵਰ੍ਹੇ ਦੌਰਾਨ ਇਸ ਪ੍ਰੋਗਰਾਮ ਨੂੰ 60 ਅਤੇ ਡਾਕ ਘਰਾਂ ਤੱਕ ਵਧਾਉਣ ਦਾ ਪ੍ਰਸਤਾਵ ਰੱਖਿਆ ਹੈ। ਅੱਜ ਜਿਨ੍ਹਾਂ 14 ਪੋਸਟ ਆਫਿਸਾਂ ਦਾ ਉਦਘਾਟਨ ਕੀਤਾ ਗਿਆ, ਉਹ ਪਾਟਲੀਪੁੱਤਰ (ਬਿਹਾਰ), ਵਸੰਤ ਕੁੰਜ (ਦਿੱਲੀ),  ਸੈਕਟਰ-56 ਗੁਰੂਗ੍ਰਾਮ (ਹਰਿਆਣਾ), ਕੰਕੁਰਗਾਛੀ (ਕੋਲਕਾਤਾ), ਵਿਦਿਸ਼ਾ ਅਤੇ ਸਾਂਚੀ (ਮੱਧ ਪ੍ਰਦੇਸ਼), ਸ਼ਿਲੌਂਗ (ਮੇਘਾਲਿਆ), ਕਾਂਦਿਵਲੀ ਵੇਸਟ (ਮੁੰਬਈ), ਸ਼ੰਕਰ ਨਗਰ ਅਤੇ ਅਯੋਧਿਆ ਨਗਰ (ਨਾਗਪੁਰ), ਨਿਰਾਲਾ ਨਗਰ, ਗੋਮਤੀ ਨਗਰ ਅਤ ਇੰਦਰਾ ਨਗਰ (ਲਖਨਊ) ਅਤੇ ਪ੍ਰਯਾਗਰਾਜ ਵਿੱਚ ਹਨ।

 

 

ਉਦਘਾਟਨ ਕੀਤੇ ਗਏ ਡਾਕ ਘਰਾਂ ਵਿੱਚੋਂ ਇੱਕ ਡਾਕ ਘਰ ਦੇ ਆਧੁਨਿਕ ਇੰਟੀਰੀਅਰ ਦੀ ਇੱਕ ਝਲਕ, ਜਿਸ ਵਿੱਚ ਨਾਗਰਿਕ ਕੇਂਦ੍ਰਿਤ ਸੇਵਾ ਕਾਊਂਟਰ, ਬੈਠਣ ਦੀ ਬਿਹਤਰ ਵਿਵਸਥਾ ਅਤੇ ਇੱਕ ਸਮਕਾਲੀ ਭਾਰਤੀ ਡਾਕ ਡਿਜ਼ਾਈਨ ਸ਼ਾਮਲ ਹੈ

ਮੁਰੰਮਤ ਕੀਤੇ ਡਾਕ ਘਰਾਂ ਵਿੱਚ ਭਾਰਤੀ ਡਾਕ ਦੀ ਇੱਕ ਵਿਸ਼ੇਸ਼ ਪਛਾਣ, ਬਿਹਤਰ ਸਾਈਨੇਜ਼, ਨਾਗਰਿਕ-ਕੇਂਦ੍ਰਿਤ ਲੇਆਉਟ, ਸਮਰਪਿਤ ਸੇਵਾ ਖੇਤਰ ਅਤੇ ਤਕਨਾਲੋਜੀ-ਅਧਾਰਿਤ ਸੁਵਿਧਾਵਾਂ ਹਨ, ਜਿਨ੍ਹਾਂ ਵਿੱਚ 24 ਘੰਟੇ ਸੱਤ ਦਿਨ ਸੇਵਾ ਸੁਵਿਧਾਵਾਂ, ਏਟੀਐੱਮ, ਦਫ਼ਤਰ ਸਮੇਂ ਦੇ ਬਾਅਦ ਬੁਕਿੰਗ ਅਤੇ ਜਿੱਥੇ ਵੀ ਸੰਭਵ ਹੋਵੇ, ਸਮਾਰਟ ਪਾਰਸਲ ਸੇਵਾਵਾਂ ਸ਼ਾਮਲ ਹਨ।

ਡਾਕ ਮਿੱਤਰ ਅਤੇ ਡਾਕ ਸੇਵਾ ਦੇ ਨਾਲ ਮਿਲ ਕੇ, ਇਹ ਆਧੁਨਿਕ ਬੁਨਿਆਦੀ ਢਾਂਚਾ ਅੰਤਿਮ ਸਿਰ੍ਹੇ ਤੱਕ ਡਿਲੀਵਰੀ ਨੂੰ ਮਜ਼ਬੂਤ ਕਰਦਾ ਹੈ, ਪਹੁੰਚ ਅਤੇ ਕੁਸ਼ਲਤਾ ਨੂੰ ਵਧਾਉਂਦਾ ਹੈ ਅਤੇ ਵਿਭਾਗ ਦਾ ਦ੍ਰਿਸ਼ਟੀਕੋਣ ਭਾਰਤੀ ਡਾਕ ਨੂੰ ਵਧੇਰੇ ਨਾਗਰਿਕ-ਕੇਂਦ੍ਰਿਤ ਬਣਾਉਣਾ ਹੈ, ਜੋ ਡਿਜੀਟਲ ਇੰਡੀਆ, ਆਤਮਨਿਰਭਰ ਭਾਰਤ ਅਤੇ ਵਿਕਸਿਤ ਭਾਰਤ ਦੇ ਅਨੁਸਾਰ ਆਪਣੀ ਭਰੋਸੇਯੋਗ ਵਿਰਾਸਤ ਨੂੰ ਆਧੁਨਿਕ ਤਕਨੀਕ ਦੇ ਨਾਲ ਜੋੜਦਾ ਹੈ।

***************

ਐੱਨਜੇ/ਏਆਰਜੇ/ਬਲਜੀਤ


(Release ID: 2303322) ਵਿਜ਼ੀਟਰ ਕਾਊਂਟਰ : 9