ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਯੂਪੀਆਈ ਦੇ ਇੱਕ ਦਹਾਕਾ ਪੂਰੇ ਹੋਣ ’ਤੇ ਨਾਗਰਿਕਾਂ ਨੂੰ ਆਪਣੇ ਯੂਪੀਆਈ ਤਜਰਬੇ ਸਾਂਝੇ ਕਰਨ ਲਈ ਸੱਦਾ ਦਿੱਤਾ

Posted On: 25 AUG 2026 11:12AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਯੂਨੀਫਾਈਡ ਪੇਮੈਂਟਸ ਇੰਟਰਫੇਸ (ਯੂਪੀਆਈ) ਦੀ ਤਬਦੀਲੀ ਵਾਲੀ ਯਾਤਰਾ ਨੂੰ ਯਾਦ ਕੀਤਾ, ਜਿਸ ਦੀ ਸ਼ੁਰੂਆਤ ਇੱਕ ਦਹਾਕਾ ਪਹਿਲਾਂ ਹੋਈ ਸੀ। ਯੂਪੀਆਈ ਨੇ ਭਾਰਤ ਦੇ ਡਿਜੀਟਲ ਭੁਗਤਾਨ ਢਾਂਚੇ ਵਿੱਚ ਇੱਕ ਮਹੱਤਵਪੂਰਨ ਤਬਦੀਲੀ ਲਿਆਉਂਦੇ ਹੋਏ ਦੇਸ਼ ਵਿੱਚ ਤੇਜ਼, ਸਰਲ, ਸੁਰੱਖਿਅਤ ਅਤੇ ਸੁਖਾਲੇ ਡਿਜੀਟਲ ਲੈਣ-ਦੇਣ ਨੂੰ ਨਵੀਂ ਰਫ਼ਤਾਰ ਦਿੱਤੀ।

ਪਿਛਲੇ ਦਸ ਸਾਲਾਂ ਵਿੱਚ ਯੂਪੀਆਈ ਨੇ ਦੇਸ਼ ਦੇ ਕੋਨੇ-ਕੋਨੇ ਤੱਕ ਆਪਣੀ ਵਿਆਪਕ ਪਹੁੰਚ ਬਣਾਉਂਦੇ ਹੋਏ ਡਿਜੀਟਲ ਭੁਗਤਾਨ ਨੂੰ ਆਮ ਨਾਗਰਿਕਾਂ ਦੇ ਰੋਜ਼ਾਨਾ ਜੀਵਨ ਦਾ ਅਨਿੱਖੜਵਾਂ ਹਿੱਸਾ ਬਣਾ ਦਿੱਤਾ ਹੈ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਯੂਪੀਆਈ ਦੀ ਇਸ ਬੇਮਿਸਾਲ ਅਤੇ  ਸ਼ਾਨਦਾਰ ਯਾਤਰਾ ਨੂੰ ਉਜਾਗਰ ਕਰਦਿਆਂ ਕਿਹਾ ਕਿ ਇਸ ਦੀਆਂ ਪ੍ਰਾਪਤੀਆਂ ’ਤੇ ਹਰ ਭਾਰਤੀ ਮਾਣ ਕਰ ਸਕਦਾ ਹੈ। ਪ੍ਰਧਾਨ ਮੰਤਰੀ ਨੇ ਨਾਗਰਿਕਾਂ ਨੂੰ ਆਪਣੇ ਯੂਪੀਆਈ ਵਰਤੋਂ ਦੇ ਤਜਰਬੇ ਸਾਂਝੇ ਕਰਨ ਅਤੇ ਇਹ ਦੱਸਣ ਦੀ ਵੀ ਅਪੀਲ ਕੀਤੀ ਕਿ ਯੂਪੀਆਈ ਨੇ ਉਨ੍ਹਾਂ ਦੇ ਰੋਜ਼ਾਨਾ ਜੀਵਨ ਨੂੰ ਕਿਸ ਤਰ੍ਹਾਂ ਸਰਲ, ਸੁਵਿਧਾਜਨਕ ਅਤੇ ਸੁਖਾਲਾ ਬਣਾਇਆ ਹੈ।

ਪ੍ਰਧਾਨ ਮੰਤਰੀ ਨੇ ਐੱਕਸ ’ਤੇ ਪੋਸਟ ਵਿੱਚ ਲਿਖਿਆ:

ਇੱਕ ਦਹਾਕਾ ਪਹਿਲਾਂ ਸ਼ੁਰੂ ਹੋਈ ਯੂਨੀਫਾਈਡ ਪੇਮੈਂਟਸ ਇੰਟਰਫੇਸ (ਯੂਪੀਆਈ), ਭਾਰਤ ਦੀ ਡਿਜੀਟਲ ਭੁਗਤਾਨ ਯਾਤਰਾ ਵਿੱਚ ਇੱਕ ਇਤਿਹਾਸਕ ਪ੍ਰਾਪਤੀ ਸਿੱਧ ਹੋਈ ਹੈ। ਇਸ ਨੇ ਦੇਸ਼ ਵਿੱਚ ਡਿਜੀਟਲ ਲੈਣ-ਦੇਣ ਨੂੰ ਆਸਾਨ, ਤੇਜ਼, ਸੁਰੱਖਿਅਤ ਅਤੇ ਸੁਵਿਧਾਜਨਕ ਬਣਾਉਂਦੇ ਹੋਏ ਭੁਗਤਾਨ ਦੇ ਢੰਗਾਂ ਵਿੱਚ ਇੱਕ ਵੱਡੀ ਤਬਦੀਲੀ ਲਿਆਂਦੀ ਹੈ।

ਯੂਪੀਆਈ ਦੀ ਵਿਆਪਕ ਪਹੁੰਚ ਅਤੇ ਵਿਸਥਾਰ ’ਤੇ ਹਰੇਕ ਭਾਰਤੀ ਨੂੰ ਮਾਣ ਹੋਣਾ ਚਾਹੀਦਾ ਹੈ।

ਮੈਨੂੰ ਆਪਣੇ ਯੂਪੀਆਈ ਤਜਰਬੇ ਬਾਰੇ ਦੱਸੋ ਅਤੇ ਇਸ ਨੇ ਤੁਹਾਡੀ ਜ਼ਿੰਦਗੀ ਨੂੰ ਕਿਵੇਂ ਪ੍ਰਭਾਵਿਤ ਕੀਤਾ...

#10YearsOfUPI

*****

ਐੱਮਜੇਪੀਐੱਸ/ਐੱਸਐੱਸ/ਵੀਜੇ


(Release ID: 2303088) ਵਿਜ਼ੀਟਰ ਕਾਊਂਟਰ : 9