ਉਪ ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਉਪ-ਰਾਸ਼ਟਰਪਤੀ ਨੇ ਆਂਧਰਾ ਪ੍ਰਦੇਸ਼ ਵਿੱਚ ਦੇਸ਼ ਦਾ ਪਹਿਲਾ ਗੈਰ- ਜੀਐੱਮਓ ਉੱਚ ਗੁਣਵੱਤਾ ਵਾਲਾ ਪੌਪਕੌਰਨ ਮੱਕੀ ਹਾਈਬ੍ਰਿਡ ਬੀਜ ਜਾਰੀ ਕੀਤਾ


ਉਪ-ਰਾਸ਼ਟਰਪਤੀ ਨੇ ਖੇਤੀਬਾੜੀ ਵਿੱਚ ਤਬਦੀਲੀ ਲਿਆਉਣ ਲਈ ਤਕਨਾਲੋਜੀ, ਨਵੀਨਤਾ ਅਤੇ ਸਵੈ-ਨਿਰਭਰਤਾ ਦਾ ਸੱਦਾ ਦਿੱਤਾ

ਦੇਸੀ ਪੌਪਕੌਰਨ ਮੱਕੀ ਹਾਈਬ੍ਰਿਡ ਬੀਜ ਪੂਰੀ ਤਰ੍ਹਾਂ ਸਵੈ-ਨਿਰਭਰ ਭਾਰਤ ਨੂੰ ਦਰਸਾਉਂਦਾ ਹੈ: ਉਪ-ਰਾਸ਼ਟਰਪਤੀ

“ਇੱਕ ਛੋਟੀ ਸ਼ੁਰੂਆਤ ਇੱਕ ਵੱਡੇ ਦ੍ਰਿਸ਼ਟੀਕੋਣ ਅਤੇ ਇੱਕ ਵੱਡੇ ਸੁਪਨੇ ਵੱਲ ਲੈ ਜਾਣ ਵਾਲੀ ਹੋਣੀ ਚਾਹੀਦੀ ਹੈ”:

ਉਪ-ਰਾਸ਼ਟਰਪਤੀ ਨੇ ਆਂਧਰਾ ਪ੍ਰਦੇਸ਼ ਤੋਂ ਗਲੋਬਲ ਬਾਜ਼ਾਰਾਂ ਤੱਕ ਗੌਰਮੇਟ ਪੌਪਕੌਰਨਿਕਾ ਦੇ ਸਫ਼ਰ ਦੀ ਸ਼ਲਾਘਾ ਕੀਤੀ

प्रविष्टि तिथि: 24 AUG 2026 2:05PM by PIB Chandigarh

ਉਪ-ਰਾਸ਼ਟਰਪਤੀ ਸ਼੍ਰੀ ਸੀ.ਪੀ. ਰਾਧਾਕ੍ਰਿਸ਼ਨਨ ਨੇ ਅੱਜ ਆਂਧਰਾ ਪ੍ਰਦੇਸ਼ ਦੇ ਏਲੂਰੂ ਜ਼ਿਲ੍ਹੇ ਦੇ ਮੁਸੁਨੂਰੂ ਵਿੱਚ ਦੇਸ਼ ਦਾ ਪਹਿਲਾ ਗੈਰ-ਜੀਐਮਓ ਉੱਚ-ਗੁਣਵੱਤਾ ਵਾਲਾ ਪੌਪਕੌਰਨ ਮੱਕੀ ਹਾਈਬ੍ਰਿਡ ਬੀਜ ਜਾਰੀ ਕੀਤਾ ਅਤੇ ਇਸਨੂੰ ਖੇਤੀਬਾੜੀ ਖੇਤਰ ਵਿੱਚ ਸਵੈ-ਨਿਰਭਰ ਭਾਰਤ ਦੀ ਦਿਸ਼ਾ ਵੱਲ ਇੱਕ ਮਹੱਤਵਪੂਰਨ ਕਦਮ ਦੱਸਿਆ। ਉਪ-ਰਾਸ਼ਟਰਪਤੀ ਨੇ ਇਸ ਮੌਕੇ ’ਤੇ ਆਂਧਰਾ ਪ੍ਰਦੇਸ਼ ਅਤੇ ਸੱਤ ਹੋਰ ਰਾਜਾਂ ਦੇ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੇ ਕਿਸਾਨਾਂ ਅਤੇ ਗੌਰਮੇਟ ਪੌਪਕੌਰਨਿਕਾ ਨਾਲ ਜੁੜੇ ਭਾਈਵਾਲਾਂ ਨੂੰ ਵੀ ਸਨਮਾਨਿਤ ਕੀਤਾ।

ਉਪ-ਰਾਸ਼ਟਰਪਤੀ ਨੇ ਕਿਹਾ ਕਿ ਕਿਸਾਨ ਦੇਸ਼ ਦੀ ਰੀੜ੍ਹ ਦੀ ਹੱਡੀ ਹਨ ਅਤੇ ਖੇਤੀਬਾੜੀ ਨੇ ਦੇਸ਼ ਦੀ ਸਭਿਅਤਾ ਅਤੇ ਸਭਿਆਚਾਰਕ ਜੀਵਨ ਨੂੰ ਰੂਪ  ਦਿੱਤਾ ਹੈ। ਉਨ੍ਹਾਂ ਨੇ ਖੇਤੀਬਾੜੀ ਖੇਤਰ ਨੂੰ ਮਜ਼ਬੂਤ ​​ਕਰਨ ਲਈ ਤਕਨਾਲੋਜੀ, ਨਵੀਨਤਾ ਅਤੇ ਸਵਦੇਸ਼ੀ ਬੀਜਾਂ ਦੇ ਵਿਕਾਸ ਦੀ ਮਹੱਤਤਾ ’ਤੇ ਜ਼ੋਰ ਦਿੱਤਾ।

ਸ਼੍ਰੀ ਰਾਧਾਕ੍ਰਿਸ਼ਨਨ ਨੇ ਕਿਹਾ ਕਿ ਭਾਰਤ ਸਾਲਾਂ ਤੋਂ ਉੱਚ-ਗੁਣਵੱਤਾ ਵਾਲੇ ਪੌਪਕੌਰਨ ਲਈ ਦਰਾਮਦ ਹਾਈਬ੍ਰਿਡ ਤਕਨਾਲੋਜੀ ’ਤੇ ਨਿਰਭਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਨਵੀਂ ਸਵਦੇਸ਼ੀ ਹਾਈਬ੍ਰਿਡ ਤਕਨਾਲੋਜੀ ਅਜਿਹੀ ਨਿਰਭਰਤਾ ਨੂੰ ਘਟਾਉਣ ਅਤੇ ਵਿਦੇਸ਼ੀ ਮੁਦਰਾ ਦੀ ਬੱਚਤ ਦੀ ਦਿਸ਼ਾ  ਵੱਲ ਇੱਕ ਮਹੱਤਵਪੂਰਨ ਕਦਮ ਹੈ। ਉਨ੍ਹਾਂ ਨੇ ਗੌਰਮੇਟ ਪੌਪਕੌਰਨਿਕਾ ਅਤੇ ਕਿਸਾਨਾਂ ਨੂੰ ਦੇਸ਼ ਵਿੱਚ ਇੱਕ ਅਜਿਹਾ ਬੀਜ ਵਿਕਸਤ ਕਰਨ ਲਈ ਵਧਾਈ ਦਿੱਤੀ ਜਿਸ ਵਿੱਚ ਗਲੋਬਲ ਬਾਜ਼ਾਰਾਂ ਵਿੱਚ ਮੁਕਾਬਲਾ ਕਰਨ ਦੀ ਸਮਰੱਥਾ ਹੈ।

ਉਪ-ਰਾਸ਼ਟਰਪਤੀ ਨੇ ਕੇਂਦਰ ਸਰਕਾਰ ਦੀਆਂ ਪੀਐੱਮ-ਕਿਸਾਨ, ਪੀਐੱਮ ਫ਼ਸਲ ਬੀਮਾ ਯੋਜਨਾ, ਰਾਸ਼ਟਰੀ ਖ਼ੁਰਾਕ ਸੁਰੱਖਿਆ ਅਤੇ ਪੋਸ਼ਣ ਮਿਸ਼ਨ ਅਤੇ ਨਮੋ ਡਰੋਨ ਦੀਦੀ ਵਰਗੀਆਂ ਕਿਸਾਨ-ਕੇਂਦ੍ਰਿਤ ਪਹਿਲਕਦਮੀਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਐੱਨ. ਚੰਦਰਬਾਬੂ ਨਾਇਡੂ ਦੀਆਂ ਖੇਤੀਬਾੜੀ ਅਤੇ ਪੇਂਡੂ ਵਿਕਾਸ ਦੇ ਖੇਤਰ ਵਿੱਚ ਦੂਰਅੰਦੇਸ਼ੀ ਪਹਿਲਾਂ ਦੀ ਵੀ ਪ੍ਰਸ਼ੰਸਾ ਕੀਤੀ, ਜਿਨ੍ਹਾਂ ਵਿੱਚ ਰਾਇਥੂ ਬਾਜ਼ਾਰ, ਬਾਗ਼ਬਾਨੀ ਅਤੇ ਕੁਦਰਤੀ ਖੇਤੀ ਨੂੰ ਉਤਸ਼ਾਹ ਅਤੇ ਕਿਸਾਨ- ਕੇਂਦ੍ਰਿਤ ਸਹਾਇਤਾ ਪ੍ਰਣਾਲੀ ਸ਼ਾਮਲ ਹਨ।

ਸ਼੍ਰੀ ਸੀਪੀ ਰਾਧਾਕ੍ਰਿਸ਼ਨਨ ਨੇ ਕਿਸਾਨ-ਉੱਦਮ ਭਾਈਵਾਲੀ ਦੀ ਵਿਆਪਕ ਸਰੂਪ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਅੱਠ ਰਾਜਾਂ ਦੇ 17,500 ਤੋਂ ਵੱਧ ਕਿਸਾਨ, ਲਗਭਗ 40,000 ਏਕੜ ਜ਼ਮੀਨ ’ਤੇ ਖੇਤੀ ਕਰਦੇ ਹੋਏ, ਗੌਰਮੇਟ ਪੌਪਕੌਰਨਿਕਾ ਦੇ ਸਫ਼ਰ ਦਾ ਹਿੱਸਾ ਬਣੇ ਹਨ। ਉਨ੍ਹਾਂ ਨੇ ਆਂਧਰਾ ਪ੍ਰਦੇਸ਼ ਦੇ ਸਥਾਨਕ ਉਦਯੋਗ ਤੋਂ ਪੌਪਕੌਰਨ ਮੱਕੀ ਪ੍ਰੋਸੈਸਿੰਗ ਦੇ ਇੱਕ ਮੁੱਖ ਉਦਯੋਗ ਬਣਨ ਤੱਕ ਸ਼੍ਰੀ ਐੱਸ. ਬੀ. ਪੀ. ਪੱਟਾਭੀ ਰਾਮਾਰਾਓ ਅਤੇ ਗੌਰਮੇਟ ਪੌਪਕੌਰਨਿਕਾ ਦੇ ਸਫ਼ਰ ਦੀ ਸ਼ਲਾਘਾ ਕੀਤੀ, ਜਿਸ ਨਾਲ ਹਜ਼ਾਰਾਂ ਕਿਸਾਨ ਪਰਿਵਾਰਾਂ ਲਈ ਬਾਜ਼ਾਰ ਤੱਕ ਪਹੁੰਚ ਅਤੇ ਆਮਦਨ ਦੇ ਮੌਕੇ ਮਜ਼ਬੂਤ ਹੋਏ ਹਨ।

ਉਪ-ਰਾਸ਼ਟਰਪਤੀ ਨੇ ਕਿਹਾ ਕਿ ਕਿਸਾਨਾਂ ਵੱਲੋਂ ਵਾਹੀ ਗਈ ਮਿੱਟੀ ਤੋਂ, ਵਿਗਿਆਨੀਆਂ ਅਤੇ ਉਦਮੀਆ ਵੱਲੋਂ ਸ਼ੁੱਧ ਕੀਤੇ ਗਏ ਬੀਜਾਂ ਤੋਂ ਮਜ਼ਬੂਤ ਹੁੰਦੀ ​​ਸਵੈ-ਨਿਰਭਰਤਾ ਨਾਲ ਵਿਕਸਤ ਭਾਰਤ ਦਾ ਨਿਰਮਾਣ ਹੋਵੇਗਾ। ਉਹਨਾਂ ਨੇ ਕਿਹਾ ਕਿ ਮੁਸੁਨੂਰੂ ਪਹਿਲਕਦਮੀ ਇਹ ਦਰਸਾਉਂਦੀ ਹੈ ਕਿ ਕਿਵੇਂ ਨਵੀਨਤਾ , ਉੱਦਮਸ਼ੀਲਤਾ ਅਤੇ ਕਿਸਾਨ ਭਾਈਵਾਲੀ ਇੱਕ ਮਜ਼ਬੂਤ, ਵਧੇਰੇ ਸਵੈ-ਨਿਰਭਰ ਅਤੇ ਗਲੋਬਲ ਪੱਧਰ ’ਤੇ ਪ੍ਰਤੀਯੋਗੀ ਖੇਤੀਬਾੜੀ ਖੇਤਰ ਦਾ ਨਿਰਮਾਣ ਕਰ ਸਕਦੀ ਹੈ।

ਉਪ-ਰਾਸ਼ਟਰਪਤੀ ਨੇ ਗੌਰਮੇਟ ਪੌਪਕੌਰਨਿਕਾ ਫ਼ੈਕਟਰੀ ਅਤੇ ਕੋਲਡ ਸਟੋਰੇਜ ਦਾ ਵੀ ਦੌਰਾ ਕੀਤਾ, ਜਿੱਥੇ ਉਨ੍ਹਾਂ ਨੂੰ ਮੱਕੀ ਦੀ ਪ੍ਰੋਸੈਸਿੰਗ, ਗੁਣਵੱਤਾ ਨਿਯੰਤਰਣ, ਪੈਕੇਜਿੰਗ ਅਤੇ ਭੰਡਾਰਨ (ਸਟੋਰੇਜ) ਬਾਰੇ ਜਾਣਕਾਰੀ ਦਿੱਤੀ ਗਈ।

ਇਸ ਸਮਾਗਮ ਵਿੱਚ ਆਂਧਰਾ ਪ੍ਰਦੇਸ਼ ਦੇ ਰਾਜਪਾਲ ਸ਼੍ਰੀ ਐੱਸ. ਅਬਦੁਲ ਨਜ਼ੀਰ, ਮੁੱਖ ਮੰਤਰੀ ਸ਼੍ਰੀ ਐੱਨ. ਚੰਦਰਬਾਬੂ ਨਾਇਡੂ, ਆਂਧਰਾ ਪ੍ਰਦੇਸ਼ ਸਰਕਾਰ ਦੇ ਮੰਤਰੀ ਸ਼੍ਰੀ ਨਾਰਾ ਲੋਕੇਸ਼, ਸ਼੍ਰੀ ਕਿੰਜਾਰਾਪੂ ਅਚੰਨਨਾਇਡੂ ਅਤੇ ਸ਼੍ਰੀ ਕੋਲੂਸੂ ਪਾਰਥਸਾਰਥੀ ਦੇ ਨਾਲ-ਨਾਲ ਹੋਰ ਨਾਮਵਰ ਪਤਵੰਤੇ ਅਤੇ ਗੌਰਮੇਟ ਪੌਪਕੌਰਨਿਕਾ ਦੇ ਨੁਮਾਇੰਦੇ ਸ਼ਾਮਲ ਸਨ ।

*****

ਪੀਆਰ/ਏਐਸਐਮ/ਵੀਐਮਜੇ


(रिलीज़ आईडी: 2302783) आगंतुक पटल : 7
इस विज्ञप्ति को इन भाषाओं में पढ़ें: English , Urdu , हिन्दी , Gujarati , Tamil , Telugu_Vw , Telugu , Malayalam