ਗ੍ਰਹਿ ਮੰਤਰਾਲਾ
ਅੱਜ ਸਿਲੀਗੁੜੀ ਵਿੱਚ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਦੀ ਪ੍ਰਧਾਨਗੀ ਹੇਠ ਅਤੇ ਪੱਛਮ ਬੰਗਾਲ ਦੇ ਮੁੱਖ ਮੰਤਰੀ ਸ਼੍ਰੀ ਸੁਭੇਂਦੂ ਅਧਿਕਾਰੀ ਦੀ ਮੌਜੂਦਗੀ ਵਿੱਚ ਪੱਛਮ ਬੰਗਾਲ ਦੇ ਪਹਾੜੀ ਖੇਤਰ ਦੇ ਵੱਖ-ਵੱਖ ਹਿੱਸੇਦਾਰਾਂ ਅਤੇ ਪ੍ਰਤੀਨਿਧੀਆਂ ਨਾਲ ਇੱਕ ਮੀਟਿੰਗ ਹੋਈ
ਮੀਟਿੰਗ ਵਿੱਚ ਪੱਛਮ ਬੰਗਾਲ ਦੀ ਪਹਾੜੀ ਆਬਾਦੀ ਨਾਲ ਸਬੰਧਿਤ ਸਾਰੇ ਮੁੱਦਿਆਂ 'ਤੇ ਵਿਸਥਾਰ ਨਾਲ ਚਰਚਾ ਕੀਤੀ ਗਈ ਅਤੇ ਭਾਰਤ ਦੇ ਸੰਵਿਧਾਨ ਅਧੀਨ ਪਛਾਣ, ਸਥਾਈ ਰਾਜਨੀਤਿਕ ਹੱਲ ਅਤੇ ਮਾਨਤਾ ਲਈ ਉਨ੍ਹਾਂ ਦੀਆਂ ਮੰਗਾਂ ਵੀ ਰੱਖੀਆਂ ਗਈਆਂ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਹੇਠ ਭਾਰਤ ਸਰਕਾਰ ਪੱਛਮ ਬੰਗਾਲ ਦੀ ਪਹਾੜੀ ਆਬਾਦੀ ਨਾਲ ਸਬੰਧਿਤ ਸਾਰੇ ਮੁੱਦਿਆਂ ਦੇ ਸਮਾਧਾਨ ਲਈ ਵਚਨਬੱਧ
ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਭਾਰਤ ਦੇ ਸੰਵਿਧਾਨ ਦੇ ਢਾਂਚੇ ਦੇ ਅੰਦਰ ਇੱਕ ਜਲਦੀ ਅਤੇ ਸਥਾਈ ਰਾਜਨੀਤਿਕ ਹੱਲ ਦਾ ਭਰੋਸਾ ਦਿੱਤਾ
ਗ੍ਰਹਿ ਮੰਤਰੀ ਨੇ ਪਹਾੜੀ ਭਾਈਚਾਰੇ ਦੀਆਂ ਹੋਰ ਸਾਰੀਆਂ ਮੰਗਾਂ 'ਤੇ ਹਮਦਰਦੀ ਨਾਲ ਵਿਚਾਰ ਕਰਨ ਦਾ ਭਰੋਸਾ ਦਿੱਤਾ ਅਤੇ ਕਿਹਾ ਕਿ ਕੇਂਦਰ ਤੋਂ ਲੋੜੀਂਦੇ ਫੰਡ ਸਾਰੇ ਲੰਬਿਤ ਮੁੱਦਿਆਂ ਦਾ ਹੱਲ ਯਕੀਨੀ ਬਣਾਉਣਗੇ
ਰੂਪ-ਰੇਖਾ ਨੂੰ ਅੰਤਿਮ ਰੂਪ ਦੇਣ ਲਈ ਸਾਬਕਾ ਉਪ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਤੇ ਮੌਜੂਦਾ ਵਾਰਤਾਕਾਰ, ਸ਼੍ਰੀ ਪੰਕਜ ਕੁਮਾਰ ਸਿੰਘ ਦੀ ਪ੍ਰਧਾਨਗੀ ਹੇਠ ਇੱਕ ਕਮੇਟੀ ਗਠਿਤ ਕਰਨ ਦਾ ਫੈਸਲਾ ਕੀਤਾ ਗਿਆ
ਮੀਟਿੰਗ ਵਿੱਚ ਵੱਖ-ਵੱਖ ਸੰਗਠਨਾਂ ਦੇ ਨੁਮਾਇੰਦਿਆਂ ਨੇ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਅਤੇ ਮੁੱਖ ਮੰਤਰੀ ਸ਼੍ਰੀ ਸੁਭੇਂਦੂ ਅਧਿਕਾਰੀ ਦਾ ਉਨ੍ਹਾਂ ਦੇ ਸੁਹਿਰਦ ਅਤੇ ਉਦਾਰ ਰਵੱਈਏ ਲਈ ਧੰਨਵਾਦ ਕੀਤਾ
प्रविष्टि तिथि:
22 AUG 2026 4:15PM by PIB Chandigarh
ਅੱਜ ਸਿਲੀਗੁੜੀ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਤੇ ਸਹਕਾਰਿਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਦੀ ਪ੍ਰਧਾਨਗੀ ਹੇਠ ਅਤੇ ਪੱਛਮ ਬੰਗਾਲ ਦੇ ਮੁੱਖ ਮੰਤਰੀ ਸ਼੍ਰੀ ਸੁਭੇਂਦੂ ਅਧਿਕਾਰੀ ਦੀ ਮੌਜੂਦਗੀ ਵਿੱਚ, ਪੱਛਮ ਬੰਗਾਲ ਦੇ ਪਹਾੜੀ ਖੇਤਰ ਦੇ ਵੱਖ-ਵੱਖ ਹਿੱਸੇਦਾਰਾਂ ਅਤੇ ਪ੍ਰਤੀਨਿਧੀਆਂ ਨਾਲ ਇੱਕ ਮੀਟਿੰਗ ਹੋਈ। ਭਾਰਤ ਸਰਕਾਰ ਅਤੇ ਰਾਜ ਸਰਕਾਰ ਦੇ ਸੀਨੀਅਰ ਪ੍ਰਤੀਨਿਧੀ ਵੀ ਮੀਟਿੰਗ ਵਿੱਚ ਮੌਜੂਦ ਸਨ।

ਮੀਟਿੰਗ ਦੌਰਾਨ ਮੌਜੂਦ ਸਿਆਸੀ ਨੁਮਾਇੰਦਿਆਂ ਵਿੱਚ ਸੰਸਦ ਮੈਂਬਰ ਰਾਜੂ ਬਿਸਟਾ, ਸੰਸਦ ਮੈਂਬਰ ਹਰਸ਼ਵਰਧਨ ਸਿੰਗਲਾ, ਪਹਾੜੀ ਮੰਤਰੀ ਬਿਸ਼ਾਲ ਲਾਮਾ, ਜੀਜੇਐੱਮ ਆਗੂ ਬਿਮਲ ਗੁਰੰਗ, ਜੀਐੱਨਐੱਲਐੱਫ ਆਗੂ ਮਾਨ ਘਿਸਿੰਗ, ਵਿਧਾਇਕ ਭਰਤ ਛੇਤਰੀ, ਵਿਧਾਇਕ ਸੋਨਮ ਲਾਮਾ, ਵਿਧਾਇਕ ਨੋਮਨ ਰਾਏ, ਸੀਪੀਆਰਐੱਮ ਆਗੂ ਜੇਬੀ ਰਾਏ, ਗੋਰਾਨਿਮੋ ਆਗੂ ਦਾਵਾ ਪਾਖਰੀਨ, ਸੁਮੀਤੀ ਆਗੂ ਬਿਕਾਸ਼ ਰਾਏ ਤੇ ਹੋਰ ਹਾਜ਼ਰ ਸਨ।

ਮੀਟਿੰਗ ਵਿੱਚ ਪੱਛਮ ਬੰਗਾਲ ਦੀ ਪਹਾੜੀ ਆਬਾਦੀ ਨਾਲ ਸਬੰਧਿਤ ਸਾਰੇ ਮੁੱਦਿਆਂ 'ਤੇ ਵਿਸਥਾਰ ਨਾਲ ਚਰਚਾ ਕੀਤੀ ਗਈ। ਭਾਰਤੀ ਸੰਵਿਧਾਨ ਦੇ ਤਹਿਤ ਇੱਕ ਵੱਖਰੀ ਪਛਾਣ, ਇੱਕ ਸਥਾਈ ਰਾਜਨੀਤਿਕ ਹੱਲ ਅਤੇ ਮਾਨਤਾ ਲਈ ਉਨ੍ਹਾਂ ਦੀਆਂ ਮੰਗਾਂ ਵੀ ਉਠਾਈਆਂ ਗਈਆਂ। ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਭਾਰਤੀ ਸੰਵਿਧਾਨ ਦੇ ਢਾਂਚੇ ਦੇ ਅੰਦਰ ਇੱਕ ਜਲਦੀ, ਸਥਾਈ ਰਾਜਨੀਤਿਕ ਹੱਲ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਭਾਈਚਾਰੇ ਦੀਆਂ ਹੋਰ ਸਾਰੀਆਂ ਮੰਗਾਂ 'ਤੇ ਹਮਦਰਦੀ ਨਾਲ ਵਿਚਾਰ ਕਰਨ ਦਾ ਵੀ ਭਰੋਸਾ ਦਿੱਤਾ ਅਤੇ ਕਿਹਾ ਕਿ ਢੁਕਵੀਂ ਕੇਂਦਰੀ ਫੰਡਿੰਗ ਸਾਰੇ ਬਕਾਇਆ ਮੁੱਦਿਆਂ ਦੇ ਹੱਲ ਨੂੰ ਯਕੀਨੀ ਬਣਾਏਗੀ। ਰੂਪ-ਰੇਖਾ ਨੂੰ ਅੰਤਿਮ ਰੂਪ ਦੇਣ ਲਈ, ਸਾਬਕਾ ਉਪ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਤੇ ਮੌਜੂਦਾ ਵਾਰਤਾਕਾਰ, ਸ਼੍ਰੀ ਪੰਕਜ ਕੁਮਾਰ ਸਿੰਘ ਦੀ ਅਗਵਾਈ ਵਿੱਚ ਇੱਕ ਕਮੇਟੀ ਦਾ ਗਠਨ ਕਰਨ ਦਾ ਫੈਸਲਾ ਕੀਤਾ ਗਿਆ, ਜੋ ਕਿ ਭਾਰਤੀ ਸੰਵਿਧਾਨ ਦੇ ਤਹਿਤ ਪੱਛਮ ਬੰਗਾਲ ਦੇ ਪਹਾੜੀ ਖੇਤਰ ਦੇ ਲੋਕਾਂ ਲਈ ਇੱਕ ਸਥਾਈ ਰਾਜਨੀਤਿਕ ਹੱਲ ਵੱਲ ਤਿਆਰ ਕੀਤੇ ਜਾਣ ਵਾਲੇ ਅੰਤਿਮ ਸਮਝੌਤੇ ਦੇ ਵੇਰਵਿਆਂ ਨੂੰ ਅੰਤਿਮ ਰੂਪ ਦੇਵੇਗੀ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ, ਪੱਛਮ ਬੰਗਾਲ ਦੀ ਪਹਾੜੀ ਆਬਾਦੀ ਨਾਲ ਸਬੰਧਿਤ ਸਾਰੇ ਮੁੱਦਿਆਂ ਨੂੰ ਹੱਲ ਕਰਨ ਲਈ ਵਚਨਬੱਧ ਹੈ।

ਮੀਟਿੰਗ ਇੱਕ ਸਦਭਾਵਨਾਪੂਰਨ ਮਾਹੌਲ ਵਿੱਚ ਸਮਾਪਤ ਹੋਈ, ਜਿਸ ਵਿੱਚ ਵੱਖ-ਵੱਖ ਸੰਗਠਨਾਂ ਦੀ ਨੁਮਾਇੰਦਗੀ ਕਰਨ ਵਾਲੇ ਸਾਰੇ ਆਗੂਆਂ ਨੇ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਅਤੇ ਮੁੱਖ ਮੰਤਰੀ ਸ਼੍ਰੀ ਸੁਭੇਂਦੂ ਅਧਿਕਾਰੀ ਦਾ ਉਨ੍ਹਾਂ ਦੇ ਸੁਹਿਰਦ ਅਤੇ ਉਦਾਰ ਰਵੱਈਏ ਲਈ ਧੰਨਵਾਦ ਕੀਤਾ।
******
ਆਰਕੇ / ਆਰਆਰ/ ਪੀਆਰ / ਪੀਐੱਸ/ ਬਲਜੀਤ ਸਿੰਘ
(रिलीज़ आईडी: 2302782)
आगंतुक पटल : 6