ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਸਰਕਾਰ ਨੇ ਚਾਰ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿੱਚ ਉਪਯੋਗ ਲਈ ਕਲੋਰਫੇਨਿਰਾਮਾਇਨ ਮੇਲਏਟ ਅਤੇ ਫਿਨਾਇਲਫ੍ਰਾਇਨ ਹਾਈਡ੍ਰੋਕਲੋਰਾਈਡ ਵਾਲੇ ਫਿਕਸਡ ਡੋਜ਼ ਕੰਬੀਨੇਸ਼ਨਾਂ ਦੇ ਨਿਰਮਾਣ, ਵਿਕਰੀ ਅਤੇ ਵੰਡ ‘ਤੇ ਪਾਬੰਦੀ ਲਗਾਈ ਹੈ

प्रविष्टि तिथि: 22 AUG 2026 9:47AM by PIB Chandigarh

ਛੋਟੇ ਬੱਚਿਆਂ ਦੀ ਸਿਹਤ ਅਤੇ ਸੁਰੱਖਿਆ ਦੀ ਰੱਖਿਆ ਲਈ ਇੱਕ ਮਹੱਤਵਪੂਰਨ ਕਦਮ ਚੁੱਕਦੇ ਹੋਏ, ਸਰਕਾਰ ਨੇ ਕਲੋਰਫੇਨਿਰਾਮਾਇਨ ਮੇਲਏਟ ਅਤੇ ਫਿਨਾਇਲਫ੍ਰਾਇਨ ਹਾਈਡ੍ਰੋਕਲੋਰਾਈਡ ਵਾਲੇ ਸਾਰੇ ਫਿਕਸਡ ਡੋਜ਼ ਕੰਬੀਨੇਸ਼ਨ (ਐੱਫਡੀਸੀ) ਦੇ ਨਿਰਮਾਣ, ਵਿਕਰੀ ਅਤੇ ਵੰਡ ‘ਤੇ ਪਾਬੰਦੀ ਲਗਾਈ ਹੈ, ਅਤੇ ਇਹ ਲਾਜ਼ਮੀ ਕਰ ਦਿੱਤਾ ਹੈ ਕਿ ਇਨ੍ਹਾਂ ਦਵਾਈਆਂ ਦੀ ਵਰਤੋਂ ਚਾਰ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿੱਚ ਨਹੀਂ ਕੀਤੀ ਜਾਣੀ ਚਾਹੀਦੀ ਹੈ।

ਇਸ ਤੋਂ ਪਹਿਲਾਂ, 15 ਅਪ੍ਰੈਲ 2025 ਦੀ ਨੋਟੀਫਿਕੇਸ਼ਨ [ਐੱਸਓ 1717 (ਈ) ] ਰਾਹੀਂ, ਸਰਕਾਰ ਨੇ ਕਲੋਰਫੇਨਿਰਾਮਾਇਨ ਮੇਲਏਟ ਅਤੇ ਫਿਨਾਇਲਫ੍ਰਾਇਨ ਹਾਈਡ੍ਰੋਕਲੋਰਾਈਡ ਵਾਲੇ ਕੁਝ ਫਿਕਸਡ ਡੋਜ਼ ਕੰਬੀਨੇਸ਼ਨ (ਐੱਫਡੀਸੀ) ‘ਤੇ ਉਮਰ-ਵਿਸ਼ੇਸ਼ ਚੇਤਾਵਨੀ ਲਾਗੂ ਕਰਦੇ ਹੋਏ ਪਾਬੰਦੀ ਲਗਾ ਦਿੱਤੀ ਸੀ। ਨਵੀਨਤਮ ਨੋਟੀਫਿਕੇਸ਼ਨ ਇਸ ਜ਼ਰੂਰਤ ਨੂੰ ਇਨ੍ਹਾਂ ਦੋਵਾਂ ਸਮੱਗਰੀਆਂ ਵਾਲੇ ਸਾਰੇ ਫਾਰਮੂਲੇਸ਼ਨ ‘ਤੇ ਲਾਗੂ ਕਰਦੀ ਹੈ।

ਇਹ ਫੈਸਲਾ ਮਾਹਿਰ ਕਮੇਟੀ ਅਤੇ ਡਰੱਗਜ਼ ਟੈਕਨੀਕਲ ਐਡਵਾਇਜ਼ਰੀ ਬੋਰਡ (ਡੀਟੀਏਬੀ) ਦੀਆਂ ਸਿਫਾਰਿਸ਼ਾਂ ਤੋਂ ਬਾਅਦ ਲਿਆ ਗਿਆ ਹੈ। ਸਰਕਾਰ ਨੇ ਕਿਹਾ ਕਿ ਇਸ ਤਰ੍ਹਾਂ ਦੇ ਸੁਮੇਲ ਦੀ ਵਰਤੋਂ ਚਾਰ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਜੋਖਮ ਪੈਦਾ ਕਰ ਸਕਦੀ ਹੈ ਅਤੇ ਇਸ ਦੇ ਸੁਰੱਖਿਅਤ ਵਿਕਲਪ ਉਪਲਬਧ ਹਨ।

ਨਿਰਮਾਤਾਵਾਂ ਨੂੰ ਨਿਰਦੇਸ਼ ਦਿੱਤਾ ਗਿਆ ਹੈ ਕਿ ਉਹ ਇਨ੍ਹਾਂ ਦਵਾਈਆਂ ਨਾਲ ਸਬੰਧਿਤ ਲੇਬਲ, ਪੈਕੇਜ ਇਨਸਰਟ ਅਤੇ ਪ੍ਰਚਾਰ ਸਮੱਗਰੀ ‘ਤੇ ਸਪਸ਼ਟ ਤੌਰ ‘ਤੇ ਇਹ ਚੇਤਾਵਨੀ ਪ੍ਰਦਰਸ਼ਿਤ ਕਰਨ, “ਫਿਕਸਡ ਡੋਜ਼ ਕੰਬੀਨੇਸ਼ਨ ਦੀ ਵਰਤੋਂ ਚਾਰ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿੱਚ ਨਹੀਂ ਕੀਤੀ ਜਾਣੀ ਚਾਹੀਦੀ ।”

ਇਹ ਨੋਟੀਫਿਕੇਸ਼ਨ ਡਰੱਗਜ਼ ਐਂਡ ਕੌਸਮੈਟਿਕਸ ਐਕਟ, 1940 ਦੀ ਧਾਰਾ 26ਏ ਦੇ ਤਹਿਤ ਜਨਤਕ ਸਿਹਤ ਦੇ ਹਿਤ ਵਿੱਚ ਜਾਰੀ ਕੀਤੀ ਗਈ ਹੈ ਅਤੇ ਅਧਿਕਾਰਤ ਗਜ਼ਟ ਵਿੱਚ ਇਸ ਦੇ ਪ੍ਰਕਾਸ਼ਨ ਦੀ ਮਿਤੀ ਤੋਂ ਲਾਗੂ ਹੈ।

ਅਧਿਕਾਰਤ ਗਜ਼ਟ ਨੂੰ ਇਸ ਲਿੰਕ ਰਾਹੀਂ ਦੇਖਿਆ ਜਾ ਸਕਦਾ ਹੈ: https://egazette.gov.in/WriteReadData/2026/275640.pdf

 

************

ਐੱਸਆਰ/ਏਕੇ


(रिलीज़ आईडी: 2302759) आगंतुक पटल : 2
इस विज्ञप्ति को इन भाषाओं में पढ़ें: English , Urdu , Marathi , हिन्दी , Bengali , Bengali-TR , Gujarati , Tamil , Telugu , Malayalam