ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਭਾਰਤ ਦੀ ਬ੍ਰਿਕਸ ਪ੍ਰਧਾਨਗੀ ਅਤੇ ਟਿਕਾਊ ਵਿਕਾਸ ਬਾਰੇ ਲੇਖ ਸਾਂਝਾ ਕੀਤਾ
Posted On:
20 AUG 2026 9:39PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੇਂਦਰੀ ਮੰਤਰੀ ਸ਼੍ਰੀ ਭੂਪੇਂਦਰ ਯਾਦਵ ਵੱਲੋਂ ਲਿਖਿਆ ਇੱਕ ਲੇਖ ਸਾਂਝਾ ਕੀਤਾ ਹੈ।
ਇਹ ਲੇਖ ਇਸ ਗੱਲ ’ਤੇ ਚਾਨਣਾ ਪਾਉਂਦਾ ਹੈ ਕਿ ਕਿਵੇਂ ਭਾਰਤ ਦੀ ਬ੍ਰਿਕਸ ਪ੍ਰਧਾਨਗੀ ਲੋਕ-ਪੱਖੀ ਜਲਵਾਯੂ ਕਾਰਵਾਈ ਰਾਹੀਂ ਟਿਕਾਊ ਵਿਕਾਸ ਨੂੰ ਅੱਗੇ ਵਧਾਉਂਦੀ ਹੈ। ਇਸ ਵਿੱਚ ਟਿਕਾਊ ਜੀਵਨ-ਸ਼ੈਲੀ, ਜੰਗਲਾਤ ਵਧਾਉਣ, ਸਰਕੂਲਰ ਇਕਾਨਮੀ ਅਤੇ ਭਾਈਚਾਰਿਆਂ ਦੀ ਸ਼ਮੂਲੀਅਤ ਨਾਲ ਹਾਲਾਤ ਮੁਤਾਬਕ ਢਲਣ ’ਤੇ ਖਾਸ ਜ਼ੋਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਇਹ ਕਾਰਬਨ ਨਿਕਾਸੀ ਦੀ ਦਰ ਘਟਾਉਣ ਅਤੇ ਗੈਰ-ਪਥਰਾਟ ਊਰਜਾ ਸਮਰੱਥਾ ਵਧਾਉਣ ਵਿੱਚ ਭਾਰਤ ਦੀ ਤਰੱਕੀ ਉੱਤੇ ਚਾਨਣਾ ਪਾਉਂਦਾ ਹੈ, ਜੋ ਇਸ ਪਹੁੰਚ ਨੂੰ ਹੋਰ ਪੁਖ਼ਤਾ ਕਰਦੀ ਹੈ।
ਪ੍ਰਧਾਨ ਮੰਤਰੀ ਦਫ਼ਤਰ ਨੇ ਐੱਕਸ ’ਤੇ ਪੋਸਟ ਕੀਤਾ:
“ਕੇਂਦਰੀ ਮੰਤਰੀ ਸ਼੍ਰੀ @byadavbjp ਨੇ ਇਸ ਗੱਲ ’ਤੇ ਚਾਨਣਾ ਪਾਇਆ ਕਿ ਕਿਵੇਂ ਭਾਰਤ ਦੀ ਬ੍ਰਿਕਸ ਪ੍ਰਧਾਨਗੀ ਲੋਕ-ਪੱਖੀ ਜਲਵਾਯੂ ਕਾਰਵਾਈ ਰਾਹੀਂ ਟਿਕਾਊ ਵਿਕਾਸ ਨੂੰ ਅੱਗੇ ਵਧਾਉਂਦੀ ਹੈ।
ਮੰਤਰੀ ਦਾ ਕਹਿਣਾ ਹੈ ਕਿ ਇਸ ਵਿੱਚ ਟਿਕਾਊ ਜੀਵਨ ਸ਼ੈਲੀ, ਜੰਗਲਾਤ ਵਧਾਉਣ, ਸਰਕੂਲਰ ਇਕਾਨਮੀ ਅਤੇ ਭਾਈਚਾਰਿਆਂ ਦੀ ਸ਼ਮੂਲੀਅਤ ਨਾਲ ਹਾਲਾਤ ਮੁਤਾਬਕ ਢਲਣ ਵਰਗੇ ਕਦਮਾਂ ’ਤੇ ਜ਼ੋਰ ਦਿੱਤਾ ਗਿਆ ਹੈ। ਕਾਰਬਨ ਨਿਕਾਸੀ ਦੀ ਤੀਬਰਤਾ ਘਟਾਉਣ ਅਤੇ ਗੈਰ-ਪਥਰਾਟ ਊਰਜਾ ਸਮਰੱਥਾ ਵਧਾਉਣ ਵਿੱਚ ਭਾਰਤ ਦੀ ਤਰੱਕੀ ਇਸ ਪਹੁੰਚ ਨੂੰ ਮਜ਼ਬੂਤ ਕਰਦੀ ਹੈ।”
***************
ਐੱਮਜੇਪੀਐੱਸ/ਐੱਸਐੱਸ/ਐੱਸਟੀ
(Release ID: 2301886)
ਵਿਜ਼ੀਟਰ ਕਾਊਂਟਰ : 59
Read this release in:
Assamese
,
English
,
Urdu
,
Marathi
,
हिन्दी
,
Bengali
,
Manipuri
,
Gujarati
,
Odia
,
Telugu
,
Kannada
,
Malayalam