ਵਿੱਤ ਮੰਤਰਾਲਾ
ਡੀਐੱਫਐੱਸ ਨੇ ਪੀਐੱਸਬੀ ਕਨਫਲੂਐਂਸ 2026 ਦੀ ਮੇਜ਼ਬਾਨੀ ਕੀਤੀ: ਪਹਿਲੇ ਦਿਨ ਦੀ ਚਰਚਾ ਚਾਰ ਵਿਸ਼ਿਆਂ ‘ਤੇ ਕੇਂਦ੍ਰਿਤ ਰਹੀ- ਡਿਪੌਜ਼ਿਟ ਮੋਬਿਲਾਈਜ਼ੇਸ਼ਨ, ਨੌਜਵਾਨਾਂ ਲਈ ਬੈਂਕਿੰਗ, ਨਿਵੇਸ਼ ਚੱਕਰ ਦਾ ਸਮਰਥਨ ਕਰਨਾ ਅਤੇ ਗਲੋਬਲ ਸਮਰੱਥਾ ਕੇਂਦਰ
ਕੇਂਦਰੀ ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਬੈਂਕਿੰਗ ਦੇ ਭਵਿੱਖ ਲਈ ਨੌਜਵਾਨਾਂ ਨੂੰ ਮਹੱਤਵਪੂਰਨ ਦੱਸਿਆ
ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਕਿਹਾ ਕਿ ਵਿਕਸਿਤ ਭਾਰਤ ਲਈ ਬੈਂਕਿੰਗ ਸੁਧਾਰਾਂ ‘ਤੇ ਉੱਚ-ਪੱਧਰੀ ਕਮੇਟੀ ਦਾ ਐਲਾਨ ਜਲਦੀ ਹੀ ਕੀਤਾ ਜਾਵੇਗਾ
ਪ੍ਰਸਤਾਵਿਤ ਬੈਂਕਾਂ ਦੇ ਸੰਮੇਲਨ ਤੋਂ ਪ੍ਰਾਪਤ ਸਿੱਟੇ ਵਿਕਸਿਤ ਭਾਰਤ ਲਈ ਪ੍ਰਸਤਾਵਿਤ ਬੈਂਕਿੰਗ ਉੱਚ-ਪੱਧਰੀ ਕਮੇਟੀ ਨੂੰ ਠੋਸ ਸੁਝਾਅ ਪ੍ਰਦਾਨ ਕਰਨਗੇ
ਸੰਮੇਲਨ ਨੇ ਜਨਤਕ ਖੇਤਰ ਦੇ ਬੈਂਕਾਂ ਅਤੇ ਜਨਤਕ ਵਿੱਤੀ ਸੰਸਥਾਨਾਂ ਨੂੰ ਭਾਰਤ ਦੀਆਂ ਉਭਰਦੀਆਂ ਵਿਕਾਸ ਇੱਛਾਵਾਂ ਦਾ ਸਮਰਥਨ ਕਰਨ ਲਈ ਦਿਸ਼ਾ ਨਿਰਧਾਰਿਤ ਕੀਤੀ ਹੈ
प्रविष्टि तिथि:
17 AUG 2026 5:08PM by PIB Chandigarh
ਵਿੱਤੀ ਮੰਤਰਾਲੇ ਨੇ ਵਿੱਤੀ ਸੇਵਾ ਵਿਭਾਗ (ਡੀਐੱਫਐੱਸ) ਦੁਆਰਾ ਆਯੋਜਿਤ ਦੋ ਦਿਨਾਂ ਪੀਐੱਸਬੀ ਕਨਫਲੂਐਂਸ 2026 ਦੇ ਪਹਿਲੇ ਦਿਨ ਜਨਤਕ ਖੇਤਰ ਦੇ ਬੈਂਕਾਂ (ਪੀਐੱਸਬੀ) ਅਤੇ ਜਤਨਕ ਵਿੱਤੀ ਸੰਸਥਾਨਾਂ (ਪੀਐੱਫਆਈ) ਦੀ ਸੀਨੀਅਰ ਅਗਵਾਈ, ਸਰਕਾਰ ਦੇ ਸੀਨੀਅਰ ਅਧਿਕਾਰੀਆਂ ਅਤੇ ਸਬੰਧਿਤ ਖੇਤਰ ਦੇ ਮਾਹਿਰ ਇਕੱਠੇ ਆਏ। ਬੈਂਕਿੰਗ ਅਤੇ ਵਿੱਤੀ ਖੇਤਰ ਲਈ ਉਭਰਦੇ ਮੌਕਿਆਂ ਅਤੇ ਰਣਨੀਤਕ ਤਰਜੀਹਾਂ ‘ਤੇ ਵਿਚਾਰ-ਵਟਾਂਦਰਾ ਕਰਨ ਲਈ ਪਲੈਟਫਾਰਮ ਸਾਂਝਾ ਕੀਤਾ।
ਇਹ ਸੰਮੇਲਨ ਜਨਤਕ ਖੇਤਰਾਂ ਦੇ ਉਪਕ੍ਰਮਾਂ (ਪੀਐੱਸਬੀ) ਅਤੇ ਨਿਜੀ ਖੇਤਰ ਦੇ ਵਿੱਤੀ ਸੰਸਥਾਨਾਂ (ਪੀਐੱਫਆਈ) ਲਈ ਮੌਕਿਆਂ ਦੇ ਪ੍ਰਮੁੱਖ ਖੇਤਰਾਂ ਨੂੰ ਕਵਰ ਕਰਨ ਵਾਲੇ ਸੱਤ ਵਿਸ਼ਿਆਂ ਦੇ ਆਲੇ-ਦੁਆਲੇ ਤਿਆਰ ਕੀਤਾ ਗਿਆ ਹੈ। ਇਸ ਵਿੱਚ ਵਿਚਾਰ-ਵਟਾਂਦਰੇ ਦਾ ਉਦੇਸ਼ ਵਿਵਹਾਰਕ ਰਣਨੀਤੀਆਂ ਅਤੇ ਸਮਾਧਾਨਾਂ ਦੀ ਪਛਾਣ ਕਰਨਾ ਹੈ। ਇਨਾਂ ਨੂੰ ਅੱਗੇ ਵਧਾਇਆ ਜਾ ਸਕਦਾ ਹੈ ਅਤੇ ਸੰਸਥਾਨਾਂ ਵਿੱਚ ਵਿਸਤਾਰਿਤ ਕੀਤਾ ਜਾ ਸਕਦਾ ਹੈ।

ਪਹਿਲੇ ਦਿਨ, ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਅਤੇ ਵਿੱਤੀ ਸੇਵਾ ਵਿਭਾਗ ਦੇ ਸਕੱਤਰ ਨੇ ਸੰਮੇਲਨ ਨੂੰ ਸੰਬੋਧਨ ਕੀਤਾ।
ਕੇਂਦਰੀ ਵਿੱਤ ਮੰਤਰੀ ਨੇ ਬੈਂਕਿੰਗ ਖੇਤਰ, ਵਿੱਤੀ ਸਮਾਵੇਸ਼ ਅਤੇ ਕ੍ਰੈਡਿਟ ਨੂੰ ਅੱਗੇ ਵਧਾਉਣ ਲਈ ਦੋ ਦਿਨਾਂ ਸੰਮੇਲਨ ਵਿੱਚ ਵਿਚਾਰ-ਵਟਾਂਦਰੇ ਲਈ ਪਛਾਣੇ ਗਏ ਸੱਤ ਵਿਸ਼ਿਆਂ ਦੇ ਮਹੱਤਵ ਬਾਰੇ ਦੱਸਿਆ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇਤਿਹਾਸਿਕ ਤੌਰ ‘ਤੇ ਘੱਟ ਗੈਰ-ਪ੍ਰਦਰਸ਼ਨਸ਼ੀਲ ਸੰਪਤੀਆਂ (ਐੱਨਪੀਏ) ਦਾ ਪੱਧਰ ਬੈਂਕਿੰਗ ਖੇਤਰ ਨੂੰ ਸੁਧਾਰਾਂ ਦੇ ਅਗਲੇ ਪੜਾਅ ਨੂੰ ਅੱਗੇ ਵਧਾਉਣ ਲਈ ਮਜ਼ਬੂਤ ਸਥਿਤੀ ਵਿੱਚ ਰੱਖਦਾ ਹੈ।

ਨੌਜਵਾਨਾਂ ਲਈ ਬੈਂਕਿੰਗ ਵਿਸ਼ੇ ‘ਤੇ ਵਿੱਤ ਮੰਤਰੀ ਨੇ ਕਿਹਾ ਕਿ ਬੈਂਕਿੰਗ ਦੇ ਭਵਿੱਖ ਵਿੱਚ ਭਾਰਤ ਦੇ ਨੌਜਵਾਨਾਂ ਦੀਆਂ ਉਮੀਦਾਂ ਦਿਖਾਈ ਦੇਣੀਆਂ ਚਾਹੀਦੀਆਂ ਹਨ, ਕਿਉਂਕਿ ਭਾਰਤ ਦੀ 29 ਪ੍ਰਤੀਸ਼ਤ ਆਬਾਦੀ 15 ਤੋਂ 29 ਸਾਲ ਦੀ ਉਮਰ ਦੇ ਦਰਮਿਆਨ ਹੈ।
ਵਿੱਤੀ ਸੁਰੱਖਿਆ ਮੰਤਰਾਲੇ (ਡੀਐੱਫਐੱਸ) ਦੇ ਸਕੱਤਰ ਨੇ ਸੰਮੇਲਨ ਦੇ ਉਦੇਸ਼ਾਂ ਅਤੇ ਵਿਚਾਰ-ਵਟਾਂਦਰੇ ਨੂੰ ਠੋਸ ਅਤੇ ਲਾਗੂ ਕਰਨ ਯੋਗ ਨਤੀਜਿਆਂ ਵਿੱਚ ਬਦਲਣ ਦੇ ਮਹੱਤਵ ਬਾਰੇ ਦੱਸਿਆ। ਉਨ੍ਹਾਂ ਨੇ ਜਨਤਕ ਖੇਤਰ ਦੇ ਉਪਕ੍ਰਮਾਂ (ਪੀਐੱਸਬੀ) ਅਤੇ ਨਿਜੀ ਵਿੱਤੀ ਸੰਸਥਾਨਾਂ (ਪੀਐੱਫਆਈ) ਲਈ ਉਭਰਦੇ ਮੌਕਿਆਂ ਦਾ ਪੂਰਵ ਅਨੁਮਾਨ ਲਗਾਉਣ, ਸੰਸਥਾਗਤ ਸਮਰੱਥਾਵਾਂ ਨੂੰ ਮਜ਼ਬੂਤ ਕਰਨ, ਵੱਖ-ਵੱਖ ਸੰਸਥਾਨਾਂ ਵਿੱਚ ਸਫਲ ਦ੍ਰਿਸ਼ਟੀਕੋਣਾਂ ਤੋਂ ਸਿੱਖਣ ਅਤੇ ਆਰਥਿਕ ਵਿਕਾਸ ਦੇ ਅਗਲੇ ਪੜਾਅ ਨੂੰ ਸਮਰਥਨ ਦੇਣ ਲਈ ਆਪਣੇ ਸਮੂਹਿਕ ਅਨੁਭਵ ਦਾ ਲਾਭ ਚੁੱਕਣ ਦੀ ਜ਼ਰੂਰਤ ‘ਤੇ ਬਲ ਦਿੱਤਾ।

ਪਹਿਲੇ ਦਿਨ ਸੱਤ ਵਿਸ਼ਿਆਂ ਵਿੱਚੋਂ ਚਾਰ ‘ਤੇ ਵਿਸਤ੍ਰਿਤ ਵਿਚਾਰ-ਵਟਾਂਦਰਾ ਕੀਤਾ ਗਿਆ: ਡਿਪੌਜ਼ਿਟ ਮੋਬਿਲਾਈਜ਼ੇਸ਼ਨ, ਨੌਜਵਾਨਾਂ ਲਈ ਬੈਂਕਿੰਗ, ਨਿਵੇਸ਼ ਚੱਕਰ ਦਾ ਸਮਰਥਨ ਕਰਨਾ ਅਤੇ ਗਲੋਬਲ ਸਮਰੱਥਾ ਕੇਂਦਰ (ਜੀਸੀਸੀ)। ਚਰਚਾਵਾਂ ਵਿੱਚ ਗ੍ਰਾਹਕਾਂ ਦੇ ਨਾਲ ਡੂੰਘੇ ਜੁੜਾਅ ਰਾਹੀਂ ਡਿਪੌਜ਼ਿਟ ਅਧਾਰ ਨੂੰ ਮਜ਼ਬੂਤ ਕਰਨ ਦੇ ਉਪਾਵਾਂ ਬਾਰੇ ਜਾਣਕਾਰੀ ਦਿੱਤੀ ਗਈ। ਦੇਸ਼ ਦੇ ਨੌਜਵਾਨਾਂ ਦੀਆਂ ਉਮੀਦਾਂ ਅਤੇ ਵਿੱਤੀ ਜ਼ਰੂਰਤਾਂ ਦੇ ਅਨੁਰੂਪ ਬੈਂਕਿੰਗ ਪ੍ਰਸਤਾਵ ਵਿਕਸਿਤ ਕਰਨਾ; ਬਦਲਦੇ ਨਿਵੇਸ਼ ਚੱਕਰ ਦਾ ਸਮਰਥਨ ਕਰਨ ਲਈ ਸੰਸਥਾਗਤ ਸਮਰੱਥਾਵਾਂ ਅਤੇ ਵਿੱਤ ਪੋਸ਼ਣ ਸਮਾਧਾਨਾਂ ਨੂੰ ਉਤਸ਼ਾਹਿਤ ਕਰਨਾ; ਅਤੇ ਜਨਤਕ ਖੇਤਰ ਦੇ ਬੈਂਕਾਂ ਅਤੇ ਨਿਜੀ ਵਿੱਤੀ ਸੰਸਥਾਨਾਂ ਨੂੰ ਵਧਦੇ ਜੀਸੀਸੀ ਈਕੋਸਿਸਟਮ ਵਿੱਚ ਉਭਰਦੇ ਮੌਕਿਆਂ ਦਾ ਲਾਭ ਚੁੱਕਣ ਲਈ ਤਿਆਰ ਕਰਨਾ।
ਵਿਚਾਰ-ਵਟਾਂਦਰੇ ਵਿੱਚ ਮਾਹਿਰ ਬੁਲਾਰਿਆਂ ਦੇ ਆਪਣੇ ਦ੍ਰਿਸ਼ਟੀਕੋਣਾਂ ਨੂੰ ਸਾਂਝਾ ਕੀਤਾ। ਇਨ੍ਹਾਂ ਵਿੱਚ ਜੇਐੱਸਡਬਲਿਊ ਦੇ ਸਮੂਹ ਮੁੱਖ ਅਧਿਕਾਰੀ ਸ਼੍ਰੀ ਸ਼ੇਸ਼ਗਿਰੀ ਰਾਓ ਐੱਮਵੀਐੱਸ ਨੇ ਨਿਵੇਸ਼ ਚੱਕਰ ਦੇ ਸਮਰਥਨ ‘ਤੇ ਅਤੇ ਜੀਸੀਸੀ ਉੱਦਮ ਪਰਿਵਰਤਨ ਮਾਹਿਰ ਸ਼੍ਰੀ ਤਨਯ ਕੇਡਿਯਾਲ ਨੇ ਬਦਲਦੇ ਜੀਸੀਸੀ ਈਕੋਸਿਸਟਮ ‘ਤੇ ਆਪਣੇ ਵਿਚਾਰ ਰੱਖੇ।

ਨੌਜਵਾਨਾਂ ਲਈ ਬੈਂਕਿੰਗ ਵਿਸ਼ੇ ‘ਤੇ ਹੋਈ ਚਰਚਾ ਦੇ ਤਹਿਤ, ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੇ ਯੁਵਾ ਮਾਮਲੇ ਵਿਭਾਗ ਦੇ ਰਾਸ਼ਟਰੀ ਮੰਚ ‘ਮੇਰਾ ਯੁਵਾ ਭਾਰਤ’ (ਐੱਮਵਾਈ ਭਾਰਤ) ਦਾ ਵਿਆਪਕ ਯੁਵਾ ਸ਼ਮੂਲੀਅਤ ਲਈ ਉਪਯੋਗ ਕਰਨ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਇਆ ਗਿਆ। ਐੱਮਵਾਈ ਭਾਰਤ ਦੀ ਸੀਈਓ ਡਾ, ਪ੍ਰਿਯੰਕਾ ਸ਼ੁਕਲਾ ਨੇ ਮਾਹਿਰ ਬੁਲਾਰਿਆਂ ਦੇ ਰੂਪ ਵਿੱਚ ਹਿੱਸਾ ਲਿਆ ਅਤੇ ਯੁਵਾ ਸੰਪਰਕ ‘ਤੇ ਆਪਣੇ ਵਿਚਾਰ ਸਾਂਝੇ ਕੀਤੇ। 26 ਲੱਖ ਤੋਂ ਵੱਧ ਰਜਿਸਟਰਡ ਉਪਯੋਗਕਰਤਾਵਾਂ ਅਤੇ ਇੱਕ ਵਿਆਪਕ ਸੰਪਰਕ ਨੈੱਟਵਰਕ ਦੇ ਨਾਲ, ਐੱਮਵਾਈ ਭਾਰਤ ਨੌਜਵਾਨਾਂ ਨੂੰ ਰਸਮੀ ਵਿੱਤੀ ਪ੍ਰਣਾਲੀ ਨਾਲ ਜੋੜਨ ਅਤੇ ਸਿੱਖਿਆ ਵਿੱਤ, ਉੱਦਮਤਾ, ਇੰਟਰਨਸ਼ਿਪ ਅਤੇ ਵਿੱਤੀ ਖੇਤਰ ਵਿੱਚ ਕਰੀਅਰ ਨਾਲ ਸਬੰਧਿਤ ਮੌਕਿਆਂ ਬਾਰੇ ਉਨ੍ਹਾਂ ਦੀ ਜਾਗਰੂਕਤਾ ਵਧਾਉਣ ਵਿੱਚ ਮਦਦ ਕਰ ਸਕਦਾ ਹੈ।
ਦੂਜੇ ਦਿਨ, ਚਰਚਾ ਵਿੱਚ ਬਾਕੀ ਤਿੰਨ ਵਿਸ਼ਿਆਂ ਨੂੰ ਸ਼ਾਮਲ ਕੀਤਾ ਜਾਵੇਗਾ: ਖੇਤੀਬਾੜੀ ਅਤੇ ਬਾਗਬਾਨੀ ਮੁੱਲ ਲੜੀ ਬੁਨਿਆਦੀ ਢਾਂਚਾ, ਤਰਜੀਹ ਖੇਤਰ ਲੈਂਡਿੰਗ ਅਤੇ ਕ੍ਰੈਡਿਟ ਕਾਰਡ ਕਾਰੋਬਾਰ ਦੀ ਪੁਨਰਕਲਪਨਾ। ਇਸ ਤੋਂ ਬਾਅਦ ਸਾਰੇ ਸੱਤ ਥੀਮੈਟਿਕ ਸਮੂਹਾਂ ਤੋਂ ਉਭਰਨ ਵਾਲੀਆਂ ਵਿਵਹਾਰਕ ਰਣਨੀਤੀਆਂ ਅਤੇ ਨਵੇਂ ਸਮਾਧਾਨਾਂ ‘ਤੇ ਪੇਸ਼ਕਾਰੀਆਂ ਦਿੱਤੀਆਂ ਜਾਣਗੀਆਂ।
ਇਹ ਸੰਮੇਲਨ ਬੈਂਕਿੰਗ ਖੇਤਰ ਦੁਆਰਾ ਹਾਸਲ ਕੀਤੀ ਗਈ ਤਰੱਕੀ ਨੂੰ ਅੱਗੇ ਵਧਾਉਣ ਅਤੇ ਉਭਰਦੇ ਮੌਕਿਆਂ ਲਈ ਤਿਆਰ ਹੋਣ ਦੇ ਉਦੇਸ਼ ਨਾਲ ਸਰਕਾਰ, ਜਨਤਕ ਖੇਤਰ ਦੇ ਬੈਂਕਾਂ ਅਤੇ ਨਿਜੀ ਵਿੱਤੀ ਸੰਸਥਾਨਾਂ ਦੇ ਸਮੂਹਿਕ ਯਤਨ ਨੂੰ ਦਰਸਾਉਂਦਾ ਹੈ। ਵਿਚਾਰ-ਵਟਾਂਦਰੇ ਦਾ ਟੀਚਾ ਸੰਸਥਾਗਤ ਸਮਰੱਥਾਵਾਂ ਅਤੇ ਮੁਕਾਬਲੇਬਾਜ਼ੀ ਨੂੰ ਮਜ਼ਬੂਤ ਕਰਨਾ ਅਤੇ ਜਨਤਕ ਖੇਤਰ ਦੇ ਬੈਂਕਾਂ ਅਤੇ ਨਿਜੀ ਵਿੱਤੀ ਸੰਸਥਾਨਾਂ ਨੂੰ ਭਾਰਤ ਦੀਆਂ ਵਧਦੀਆਂ ਵਿਕਾਸ ਉਮੀਦਾਂ ਅਤੇ 2047 ਤੱਕ ਵਿਕਸਿਤ ਭਾਰਤ ਦੇ ਸਫਰ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਸਹਿਯੋਗ ਕਰਨ ਲਈ ਤਿਆਰ ਕਰਨਾ ਹੈ।

**********
ਐੱਸਆਰ/ਏਡੀ/ਏਕੇ
(रिलीज़ आईडी: 2300868)
आगंतुक पटल : 4