ਗ੍ਰਹਿ ਮੰਤਰਾਲਾ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 80ਵੇਂ ਸੁਤੰਤਰਤਾ ਦਿਵਸ ਦੇ ਮੌਕੇ ‘ਤੇ ਲਾਲ ਕਿਲ੍ਹੇ ਦੀ ਫ਼ਸੀਲ ਤੋਂ ਆਪਣੇ ਸੰਬੋਧਨ ਵਿੱਚ ਕਿਹਾ- ਇੱਕ ਸੁਰੱਖਿਅਤ ਭਾਰਤ ਦਾ ਨਿਰਮਾਣ ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਹੈ
ਹਥਿਆਰਬੰਦ ਨਕਸਲੀਆਂ ਨੂੰ ਤਾਂ ਹਰਾ ਦਿੱਤਾ ਗਿਆ ਹੈ, ਲੇਕਿਨ ਨਕਸਲੀ ਸੋਚ ਅਜੇ ਵੀ ਬਣੀ ਹੋਈ ਹੈ
ਸਾਨੂੰ ਇਸ ਨਕਸਲੀ ਸੋਚ ਦੀ ਪਛਾਣ ਕਰਨੀ ਹੋਵੇਗੀ, ਅਜਿਹੇ ਤੱਤਾਂ ਨੂੰ ਅਲੱਗ-ਥਲੱਗ ਕਰਨਾ ਹੋਵੇਗਾ ਅਤੇ ਦੇਸ਼ ਦੀ ਯੁਵਾ ਪੀੜ੍ਹੀ ਨੂੰ ਵਿਕਸਿਤ ਰਾਸ਼ਟਰ ਦੇ ਨਿਰਮਾਣ ਦੀ ਮੁੱਖਧਾਰਾ ਨਾਲ ਜੋੜਨਾ ਹੋਵੇਗਾ
प्रविष्टि तिथि:
15 AUG 2026 9:58PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 80ਵੇਂ ਸੁਤੰਤਰਤਾ ਦਿਵਸ ਦੇ ਮੌਕੇ ‘ਤੇ ਲਾਲ ਕਿਲ੍ਹੇ ਦੀ ਫ਼ਸੀਲ ਤੋਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਇੱਕ ਸੁਰੱਖਿਅਤ ਭਾਰਤ ਦਾ ਨਿਰਮਾਣ ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਨੇ ਕਿਹਾ ਕਿ ਹਥਿਆਰਬੰਦ ਨਕਸਲੀਆਂ ਨੂੰ ਤਾਂ ਹਰਾ ਦਿੱਤਾ ਗਿਆ ਹੈ, ਲੇਕਿਨ ਨਕਸਲੀ ਸੋਚ ਅਜੇ ਵੀ ਬਣੀ ਹੋਈ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਨੂੰ ਇਸ ਨਕਸਲੀ ਸੋਚ ਦੀ ਪਛਾਣ ਕਰਨੀ ਹੋਵੇਗੀ, ਅਜਿਹੇ ਤੱਤਾਂ ਨੂੰ ਅਲੱਗ-ਥਲੱਗ ਕਰਨਾ ਹੋਵੇਗਾ ਅਤੇ ਦੇਸ਼ ਦੀ ਯੁਵਾ ਪੀੜ੍ਹੀ ਨੂੰ ਵਿਕਸਿਤ ਰਾਸ਼ਟਰ ਬਣਾਉਣ ਦੀ ਮੁੱਖਧਾਰਾ ਨਾਲ ਜੋੜਨਾ ਹੋਵੇਗਾ।
ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਨਕਸਲਵਾਦ ਅਤੇ ਮਾਓਵਾਦ ਨੇ ਲੱਖਾਂ ਨੌਜਵਾਨਾਂ ਦਾ ਭਵਿੱਖ ਬਰਬਾਦ ਕਰ ਦਿੱਤਾ ਹੈ। ਚਾਰ ਦਹਾਕਿਆਂ ਤੱਕ ਨਕਸਲਵਾਦ ਨੇ ਦੇਸ਼ ਦੇ ਵੱਡੇ ਹਿੱਸਿਆਂ ਅਤੇ ਆਬਾਦੀ ਦੇ ਇੱਕ ਵੱਡੇ ਹਿੱਸੇ ਨੂੰ ਆਪਣੀ ਪਕੜ ਵਿੱਚ ਰੱਖਿਆ ਅਤੇ ਉਨ੍ਹਾਂ ਨੂੰ ਬੰਦੂਕ ਦੇ ਡਰ ਵਿੱਚ ਰੱਖਿਆ। ਇਸ ਨੇ ਸੰਵਿਧਾਨ ਨੂੰ ਤਾਰ-ਤਾਰ ਕਰ ਦਿੱਤਾ ਅਤੇ ਦੇਸ਼ ਦੇ ਆਮ ਨਾਗਰਿਕਾਂ ਦੀ ਰੱਖਿਆ ਕਰਨ ਦੀ ਕੋਸ਼ਿਸ਼ ਵਿੱਚ ਸਾਡੇ 3,500 ਤੋਂ ਵੱਧ ਪੁਲਿਸ ਅਤੇ ਸੁਰੱਖਿਆ ਕਰਮਚਾਰੀਆਂ ਨੇ ਸਰਬਉੱਚ ਬਲੀਦਾਨ ਦਿੱਤਾ।
ਪ੍ਰਧਾਨ ਮੰਤਰੀ ਨੇ ਅੱਜ ਕਿਹਾ, ਉਨ੍ਹਾਂ ਨੂੰ ਖੁਸ਼ੀ ਹੈ ਕਿ ਨਕਸਲੀ-ਮਾਓਵਾਦੀ ਹਿੰਸਾ ਹੁਣ ਸ਼ਾਇਦ ਆਪਣੇ ਸਾਹ ਵੀ ਨਹੀਂ ਲੈ ਪਾ ਰਹੀ ਹੈ। ਜਿਨ੍ਹਾਂ ਥਾਵਾਂ ‘ਤੇ ਕਦੇ ਨਕਸਲੀ ਬੰਦੂਕਾਂ ਚਲਾਉਂਦੇ ਸਨ ਅਤੇ ਜਿੱਥੇ ਦੀ ਮਿੱਟੀ ਕਦੇ ਖੂਨ ਨਾਲ ਸਣੀ ਹੁੰਦੀ ਸੀ, ਅੱਜ ਉਨ੍ਹਾਂ ਨਕਸਲ ਪ੍ਰਭਾਵਿਤ ਇਲਾਕਿਆਂ ਵਿੱਚ ਵਿਕਾਸ, ਭਰੋਸੇ ਅਤੇ ਕੋਸ਼ਿਸ਼ਾਂ ਦਾ ਤਿਰੰਗਾ ਸ਼ਾਨ ਨਾਲ ਲਹਿਰਾ ਰਿਹਾ ਹੈ ਕਿਉਂਕਿ ਇਹ ਇਲਾਕੇ ਨਕਸਲ-ਮੁਕਤ ਹੋ ਰਹੇ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਹਥਿਆਰਬੰਦ ਨਕਸਲੀਆਂ ਨੂੰ ਤਾਂ ਹਰਾ ਦਿੱਤਾ ਗਿਆ ਹੈ, ਲੇਕਿਨ ਨਕਸਲੀ ਸੋਚ ਅਜੇ ਵੀ ਬਣੀ ਹੋਈ ਹੈ। ਇਹ ਤਾਕਤਾਂ ਮੌਕੇ ਦੀ ਤਲਾਸ਼ ਵਿੱਚ ਹਨ। ਉਹ ਹਿੰਸਾ ਅਤੇ ਅਰਾਜਕਤਾ ਦੇ ਰਸਤੇ ਲੱਭ ਰਹੀਆਂ ਹਨ ਅਤੇ ਸਮਾਜ ਨੂੰ ਗਲਤ ਰਸਤੇ ‘ਤੇ ਲੈ ਜਾਣ ਲਈ ਤਰ੍ਹਾਂ-ਤਰ੍ਹਾਂ ਦੇ ਹੱਥਕੰਡੇ ਆਪਣਾ ਰਹੀਆਂ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਨੂੰ ਇਸ ਨਕਸਲੀ ਸੋਚ ਦੀ ਪਛਾਣ ਕਰਨੀ ਹੋਵੇਗੀ। ਸਾਨੂੰ ਅਜਿਹੇ ਤੱਤਾਂ ਨੂੰ ਅਲੱਗ-ਥਲੱਗ ਕਰਨਾ ਹੋਵੇਗਾ ਅਤੇ ਦੇਸ਼ ਦੀ ਯੁਵਾ ਪੀੜ੍ਹੀ ਨੂੰ ਇੱਕ ਵਿਕਸਿਤ ਰਾਸ਼ਟਰ ਬਣਾਉਣ ਦੀ ਮੁੱਖਧਾਰਾ ਨਾਲ ਜੋੜਨਾ ਹੋਵੇਗਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਕ ਸੁਰੱਖਿਅਤ ਭਾਰਤ ਦਾ ਨਿਰਮਾਣ ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਹੈ। ਭਾਵੇਂ ਚੁਣੌਤੀ ਸਾਡੀਆਂ ਸਰਹੱਦਾਂ ਦੇ ਅੰਦਰ ਤੋਂ ਆਵੇ ਜਾਂ ਸਰਹੱਦ ਦੇ ਪਾਰ ਤੋਂ, ਭਾਰਤ ਹਰ ਸਥਿਤੀ ਲਈ ਤਿਆਰ ਹੈ। ਅੱਜ ਯੁੱਧ ਦਾ ਸਰੂਪ ਬਦਲ ਰਿਹਾ ਹੈ। ਹੁਣ ਇਸ ਗੱਲ ਦੀ ਕੋਈ ਗਰੰਟੀ ਨਹੀਂ ਹੈ ਕਿ ਯੁੱਧ ਸਿਰਫ਼ ਯੁੱਧ ਦੇ ਮੈਦਾਨ ਵਿੱਚ ਜਾਂ ਸਰਹੱਦ ‘ਤੇ ਹੀ ਲ਼ੜਿਆ ਜਾਵੇਗਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਮੈਂ ਲਾਲ ਕਿਲ੍ਹੇ ਤੋਂ ਇਹ ਐਲਾਨ ਕਰ ਰਿਹਾ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਅਸੀਂ ਇੱਕ ਮਜ਼ਬੂਤ ਨਾਗਰਿਕ ਸੁਰੱਖਿਆ ਨੈੱਟਵਰਕ ਬਣਾਵਾਂਗੇ। ਅਸੀਂ ਆਪਣੇ ਨਾਗਰਿਕਾਂ ਅਤੇ ਨਾਗਰਿਕ ਸੁਰੱਖਿਆ ਕਰਮਚਾਰੀਆਂ ਨੂੰ ਆਧੁਨਿਕ ਸਿਸਟਮ ਅਤੇ ਤਕਨੀਕਾਂ ਨਾਲ ਲੈਸ ਕਰਾਂਗੇ ਅਤੇ ਉਨ੍ਹਾਂ ਨੂੰ ਤਿਆਰੀ ਦੇ ਸਮਕਾਲੀ ਤਰੀਕਿਆਂ ਤੋਂ ਜਾਣੂ ਕਰਾਵਾਂਗੇ।
*****
ਆਰਕੇ/ਆਰਆਰ/ਪੀਆਰ/ਪੀਐੱਸ/ਏਕੇ
(रिलीज़ आईडी: 2300505)
आगंतुक पटल : 2