ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ
azadi ka amrit mahotsav

NIELIT ਨੇ ਸਾਈਬਰ ਕੁਸ਼ਤੀ 2026 ਲਾਂਚ ਕੀਤਾ: ਰਾਸ਼ਟਰੀ ਸਾਈਬਰ ਸੁਰੱਖਿਆ ਅਤੇ AI ਹੈਕਾਥੌਨ ਵਿੱਚ ਪਤਾ ਲਗਾਉਣ ਦੀ ਗਤੀ ਦੀ ਬਜਾਏ ਫੈਸਲਾ ਲੈਣ ਦੀ ਸਮਰੱਥਾ ਦੀ ਜਾਂਚ ਕਰੇਗਾ


ਹੈਕਾਥੌਨ ਦਾ ਫਾਈਨਲ ਰਾਉਂਡ ਤੀਜੀ ਸਾਈਬਰ ਸੁਰੱਖਿਆ, ਡਿਜੀਟਲ ਫੌਰੈਂਸਿਕਸ ਅਤੇ ਇੰਟੈਲੀਜੈਂਸ (NCCDFI 2026) 'ਤੇ ਰਾਸ਼ਟਰੀ ਕਾਨਫਰੰਸ (NCCDFI 2026) ਵਿਖੇ ਆਯੋਜਿਤ ਕੀਤਾ ਜਾਵੇਗਾ

प्रविष्टि तिथि: 16 AUG 2026 12:17PM by PIB Chandigarh

ਭਾਰਤ ਸਰਕਾਰ ਦੇ ਇਲੈਕਟ੍ਰੌਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ (MeitY) ਦੇ ਅਧੀਨ ਰਾਸ਼ਟਰੀ ਇਲੈਕਟ੍ਰੌਨਿਕਸ ਅਤੇ ਸੂਚਨਾ ਤਕਨਾਲੋਜੀ ਸੰਸਥਾ (NIELIT) ਨੇ 15 ਅਗਸਤ ਨੂੰ 'ਸਾਈਬਰ ਕੁਸ਼ਤੀ 2026' ਦੀ ਸ਼ੁਰੂਆਤ ਕੀਤੀ ਇਹ ਇੱਕ ਰਾਸ਼ਟਰੀ ਸਾਈਬਰ ਸੁਰੱਖਿਆ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ (AI) ਹੈਕਾਥੌਨ ਹੈ ਜੋ ਸਾਈਬਰ ਸੁਰੱਖਿਆ ਮੁਲਾਂਕਣ ਵਿੱਚ ਮਨੁੱਖੀ ਸਮਝ ਅਤੇ ਫੈਸਲਾ ਲੈਣ ਦੀਆਂ ਸਮਰੱਥਾਵਾਂ ਦੀ ਜਾਂਚ ਕਰਨ ਅਤੇ ਪਛਾਣ ਕਰਨ ਲਈ ਤਿਆਰ ਕੀਤਾ ਗਿਆ ਹੈ

ਇਸ ਹੈਕਾਥੌਨ ਦਾ ਰਸਮੀ ਤੌਰ ‘ਤੇ ਉਦਘਾਟਨ NIELIT ਦੇ ਡਾਇਰੈਕਟਰ ਜਨਰਲ ਅਤੇ NIELIT ਡੀਮਡ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ (ਡਾ.) ਐੱਮ.ਐੱਮ. ਤ੍ਰਿਪਾਠੀ ਦੁਆਰਾ ਕੀਤਾ ਗਿਆ ਇਸਨੂੰ ਸਾਈਬਰ ਸੁਰੱਖਿਆ, ਡਿਜੀਟਲ ਫੌਰੈਂਸਿਕ ਅਤੇ ਇੰਟੈਲੀਜੈਂਸ (NCCDFI 2026) 'ਤੇ ਨੈਸ਼ਨਲ ਕਾਨਫਰੰਸ ਦੇ ਇੱਕ ਅਧਿਕਾਰਤ ਸਮਾਨਾਂਤਰ ਤਕਨੀਕੀ ਟ੍ਰੈਕ ਵਜੋਂ ਲਾਂਚ ਕੀਤਾ ਗਿਆ ਸੀ ਇਹ ਮੁਕਾਬਲਾ ਰਾਸ਼ਟਰੀ ਸੁਰੱਖਿਆ ਡੇਟਾਬੇਸ (NSD) ਦੇ ਅਧੀਨ ਸੂਚਨਾ ਸਾਂਝੀ ਕਰਨ ਅਤੇ ਵਿਸ਼ਲੇਸ਼ਣ ਕੇਂਦਰ (ISAC ਫਾਉਂਡੇਸ਼ਨ) ਦੇ ਸਹਿਯੋਗ ਨਾਲ ਆਯੋਜਿਤ ਕੀਤਾ ਜਾ ਰਿਹਾ ਹੈ, ਜਿਸ ਵਿੱਚ CERT-IN ਨਾਲੇਜ ਪਾਰਟਨਰ ਵਜੋਂ ਸ਼ਾਮਲ ਹੈ

ਸਾਈਬਰ ਕੁਸ਼ਤੀ 2026 ਲਈ ਰਜਿਸਟ੍ਰੇਸ਼ਨ 15 ਅਗਸਤ ਨੂੰ ਸ਼ੁਰੂ ਹੋਈ ਸੀ ਅਤੇ ਇਹ 10 ਸਤੰਬਰ, 2026 ਤੱਕ ਖੁੱਲ੍ਹੀ ਰਹੇਗੀ ਇਸ  ਵਿੱਚ ਹਿੱਸਾ ਲੈਣਾ ਮੁਫ਼ਤ ਹੈ ਅਤੇ ਤਿੰਨ ਲੋਕਾਂ ਦੀਆਂ ਟੀਮਾਂ ਵਿੱਚ ਵਿਦਿਆਰਥੀਆਂ ਅਤੇ ਸੁਤੰਤਰ ਖੋਜਕਰਤਾਵਾਂ ਲਈ ਖੁੱਲ੍ਹੀ ਹੈ

ਅਜਿਹੀ ਹੈਕਾਥੌਨ ਜੋ ਸਿਰਫ਼ ਕਮੀਆਂ ਨੂੰ ਲੱਭਣ 'ਤੇ ਹੀ ਨਹੀਂ, ਸਗੋਂ ਸਹੀ ਫੈਸਲੇ ਲੈਣ 'ਤੇ ਕੇਂਦ੍ਰਿਤ ਹੈ

ਸਾਈਬਰ ਸੁਰੱਖਿਆ ਨਾਲ ਜੁੜੇ ਆਮ ਮੁਕਾਬਲਿਆਂ ਦੇ ਉਲਟ, ਜੋ ਮੁੱਖ ਤੌਰ 'ਤੇ ਕਮੀਆਂ ਨੂੰ ਲੱਭਣ ਜਾਂ "ਕੈਪਚਰ ਫਲੈਗ" (CTF) ਚੁਣੌਤੀਆਂ 'ਤੇ ਕੇਂਦ੍ਰਿਤ ਹੁੰਦੇ ਹਨ, ਸਾਈਬਰ ਕੁਸ਼ਤੀ 2026 ਨੂੰ ਭਾਗੀਦਾਰਾਂ ਦੀ ਸਾਈਬਰ ਸੁਰੱਖਿਆ ਫੈਸਲਿਆਂ ਨਾਲ ਜੁੜੇ ਫੈਸਲਿਆਂ ਦਾ ਮੁਲਾਂਕਣ ਕਰਨ, ਉਨ੍ਹਾਂ ਨੂੰ ਤਰਜੀਹ ਦੇਣ ਅਤੇ ਬਚਾਅ ਕਰਨ ਦੀ ਯੋਗਤਾ ਦੀ ਜਾਂਚ ਕਰਨ ਲਈ ਤਿਆਰ ਕੀਤਾ ਗਿਆ ਹੈ

ਹਿੱਸਾ ਲੈਣ ਵਾਲੀ ਹਰੇਕ ਟੀਮ ਨੂੰ ਇੱਕੋ ਜਿਹਾ ਅਤੇ ਜਾਣ-ਬੁੱਝ ਕੇ ਅਧੂਰਾ ਛੱਡਿਆ ਗਿਆ, "ਸੁਰੱਖਿਆ ਮੁਲਾਂਕਣ ਪੈਕੇਜ" ਮਿਲੇਗਾ ਇਸ ਵਿੱਚ AI-ਅਧਾਰਿਤ ਤਿਆਰ ਕੀਤੀ ਜਾਣਕਾਰੀ, ਸਥਿਰ ਵਿਸ਼ਲੇਸ਼ਣ-ਨਤੀਜੇ, ਨਿਰਭਰਤਾ ਅਤੇ ਸੀਕ੍ਰੇਟਸ ਸਕੈਨ, ਆਰਕੀਟੈਕਚਰ ਦਸਤਾਵੇਜ਼, ਸੋਰਸ ਕੋਡ ਅਤੇ ਐਪਲੀਕੇਸ਼ਨ ਲੌਗ ਸ਼ਾਮਲ ਹੋਣਗੇ

ਪੈਕੇਜ ਵਿੱਚ ਗਲਤ, ਡੁਪਲੀਕੇਟ ਅਤੇ ਤੱਥਾਂ ਦੇ ਨਤੀਜੇ ਸ਼ਾਮਲ ਹੋਣਗੇ, ਜਦਕਿ ਕੁਝ ਅਸਲ ਕਮਜ਼ੋਰੀਆਂ ਨੂੰ ਜਾਣ-ਬੁੱਝ ਕੇ ਛੱਡ ਦਿੱਤਾ ਜਾਵੇਗਾ ਟੀਮਾਂ ਨੂੰ ਇੱਕ ਸਹੀ ਅਤੇ ਤਰਜੀਹੀ ਸੁਰੱਖਿਆ ਮੁਲਾਂਕਣ ਪੇਸ਼ ਕਰਨਾ ਚਾਹੀਦਾ ਹੈ ਅਤੇ ਲਏ ਗਏ ਫੈਸਲਿਆਂ ਦਾ ਬਚਾਅ ਕਰਨਾ ਚਾਹੀਦਾ ਹੈ ਮੁਕਾਬਲਾ ਭਾਗੀਦਾਰਾਂ ਨੂੰ ਨਾ ਸਿਰਫ਼ ਅਸਲ ਮੁੱਦਿਆਂ ਦੀ ਪਛਾਣ ਕਰਨ ਲਈ ਸਗੋਂ ਗਲਤ ਸਿੱਟਿਆਂ ਨੂੰ ਸਹੀ ਢੰਗ ਨਾਲ ਖਾਰਜ ਕਰਨ ਲਈ ਵੀ ਇਨਾਮ ਦੇਵੇਗਾ

ਇਸ ਮੌਕੇ 'ਤੇ ਬੋਲਦੇ ਹੋਏ, NIELIT ਦੇ ਡਾਇਰੈਕਟਰ ਜਨਰਲ, ਪ੍ਰੋ. (ਡਾ.) ਐੱਮ.ਐੱਮ. ਤ੍ਰਿਪਾਠੀ ਨੇ ਕਿਹਾ, "ਸੁਰੱਖਿਆ ਦੇ ਕੰਮ ਦਾ ਸਭ ਤੋਂ ਔਖਾ ਹਿੱਸਾ ਹੁਣ ਬਦਲ ਗਿਆ ਹੈ ਇੱਕ ਪੀੜ੍ਹੀ ਤੱਕ, ਸਭ ਤੋਂ ਔਖਾ ਕੰਮ ਸਮੱਸਿਆ ਦਾ ਪਤਾ ਲਗਾਉਣਾ ਹੁੰਦਾ ਸੀ ਅੱਜ, ਮਸ਼ੀਨਾਂ ਕਿਸੇ ਵੀ ਟੀਮ ਦੇ ਪੜ੍ਹਣ ਦੀ ਰਫ਼ਤਾਰ ਨਾਲੋਂ ਕਿਤੇ ਵੱਧ ਤੇਜ਼ੀ ਨਾਲ ਨਤੀਜੇ ਦਿੰਦੀਆਂ ਹਨ ਪਰ ਉਹ ਅਜੇ ਵੀ ਭਰੋਸੇਯੋਗਤਾ ਨਾਲ ਇਹ ਨਹੀਂ ਦੱਸ ਸਕਦੀਆਂ ਕਿ ਕਿਹੜੇ ਨਤੀਜੇ ਅਸਲੀ ਹਨ, ਕਿਹੜੇ ਸਭ ਤੋਂ ਮਹੱਤਵਪੂਰਨ ਹਨ, ਅਤੇ ਕਿਹੜੇ ਸਭ ਤੋਂ ਪਹਿਲਾਂ ਠੀਕ ਕੀਤੇ ਜਾਣੇ ਚਾਹੀਦੇ ਹਨ ਇਹੋ ਸਹੀ ਫੈਸਲਾ ਲੈਣ ਦੀ ਯੋਗਤਾ  ਸਾਡੇ ਸੰਸਥਾਨਾਂ ਨੂੰ ਵਿਕਸਿਤ ਕਰਨੀ ਹੈ ਅਤੇ ਇਹ ਮੁਕਾਬਲਾ ਇਸੇ ਯੋਗਤਾ ਦੀ ਪਰਖ ਕਰਦਾ ਹੈ"

ਕਿਉਂਕਿ ਸਾਰੀਆਂ ਟੀਮਾਂ ਨੂੰ ਇੱਕੋ ਸਮੇਂ ਟੂਲ ਨਾਲ ਤਿਆਰ ਕੀਤੀ ਜਾਣਕਾਰੀ ਪ੍ਰਦਾਨ ਕੀਤੀ ਜਾਵੇਗੀ, ਇਸ ਲਈ ਇਸ ਮੁਕਾਬਲੇ ਦਾ ਫਾਰਮੈੱਟ ਅਜਿਹਾ ਰੱਖਿਆ ਗਿਆ ਹੈ ਜਿਸ ਨਾਲ ਮਹਿੰਗੇ ਸੁਰੱਖਿਆ ਸਾਧਨਾਂ ਦਾ ਲਾਭ ਘੱਟ ਤੋਂ ਘੱਟ ਹੋਵੇ ਨਾਲ ਹੀ, ਭਾਗੀਦਾਰ ਆਪਣੀ ਪਸੰਦ ਦੇ ਕਿਸੇ ਵੀ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਟੂਲ ਦੀ ਵਰਤੋਂ ਕਰਨ ਲਈ ਵੀ ਸੁਤੰਤਰ ਹੋਣਗੇ

ਪ੍ਰੋਫੈਸਰ (ਡਾ.) ਤ੍ਰਿਪਾਠੀ ਨੇ ਅੱਗੇ ਕਿਹਾ, "ਦੇਸ਼ ਦੇ ਕਿਸੇ ਵੀ ਹਿੱਸੇ ਦੇ ਕਾਲਜ ਦਾ ਵਿਦਿਆਰਥੀ ਇੱਕ ਕਾਰਪੋਰੇਟ ਟੀਮ ਨਾਲ ਪੂਰੀ ਤਰ੍ਹਾਂ ਬਰਾਬਰੀ 'ਤੇ ਮੁਕਾਬਲਾ ਕਰ ਸਕਦਾ ਹੈ ਇਹ ਜਾਣ-ਬੁੱਝ ਕੇ ਕੀਤਾ ਗਿਆ ਹੈ ਅਸੀਂ ਇਸ ਨੂੰ ਆਜ਼ਾਦੀ ਦਿਵਸ 'ਤੇ ਲਾਂਚ ਕਰ ਰਹੇ ਹਾਂ ਕਿਉਂਕਿ ਤੇਜ਼ੀ ਨਾਲ ਸਮਰੱਥ ਹੁੰਦੀਆਂ ਮਸ਼ੀਨਾਂ ਦੇ ਇਸ ਯੁੱਗ ਵਿੱਚ, ਆਜ਼ਾਦੀ ਦਾ ਇੱਕ ਖਾਸ ਅਰਥ ਹੈ: ਜੋ ਵਸਤੂ ਤੁਹਾਨੂੰ ਦਿੱਤੀ ਗਈ ਹੈ, ਉਸ ਦੀ ਜਾਂਚ ਕਰਨ, ਇਸ ਨਾਲ ਅਸਹਿਮਤ ਹੋਣ ਅਤੇ ਸਪਸ਼ਟ ਤੌਰ 'ਤੇ ਇਹ ਦੱਸਣ ਦਾ ਆਤਮ-ਵਿਸ਼ਵਾਸ ਕਿ ਅਜਿਹਾ ਕਿਉਂ ਹੈ"

ਤਿੰਨ ਰਾਉਂਡ : ਅਖਾੜਾ, ਦੰਗਲ ਅਤੇ ਕੇਸਰੀ

  • ਸਾਈਬਰ ਕੁਸ਼ਤੀ 2026 ਤਿੰਨ ਪੜਾਵਾਂ ਵਿੱਚ ਆਯੋਜਿਤ ਕੀਤੀ ਜਾਵੇਗੀ:
  • ਰਾਉਂਡ 1 - ਅਖਾੜਾ: 15 ਸਤੰਬਰ, 2026 ਨੂੰ ਇੱਕ ਔਨਲਾਈਨ ਰਾਉਂਡ, ਜਿਸ ਵਿੱਚੋਂ 50 ਟੀਮਾਂ ਅੱਗੇ ਵਧਣਗੀਆਂ
  • ਰਾਉਂਡ 2 – ਦੰਗਲ: 24 ਸਤੰਬਰ, 2026 ਨੂੰ ਇੱਕ ਔਨਲਾਈਨ ਰਾਉਂਡ, ਜਿਸ ਵਿੱਚੋਂ 10 ਫਾਈਨਲਿਸਟ ਟੀਮਾਂ ਦੀ ਚੋਣ ਕੀਤੀ ਜਾਵੇਗੀ

ਫਾਈਨਲ ਰਾਉਂਡ- ਦ ਕੇਸਰੀ: 9 ਅਕਤੂਬਰ, 2026 ਨੂੰ ਡਾ. ਅੰਬੇਡਕਰ ਇੰਟਰਨੈਸ਼ਨਲ ਸੈਂਟਰ, ਨਵੀਂ ਦਿੱਲੀ ਵਿਖੇ ਆਹਮਣੇ-ਸਾਹਮਣੇ (ਇਨ-ਪਰਸਨ) ਆਯੋਜਿਤ ਕੀਤਾ ਜਾਵੇਗਾ, ਜਿੱਥੇ ਦਸ ਫਾਈਨਲਿਸਟ ਟੀਮਾਂ NCCDFI 2026 ਦੇ ਮੁੱਖ ਪੜਾਅ 'ਤੇ ਆਪਣੇ ਮੁਲਾਂਕਣ ਪੇਸ਼ ਕਰਨ ਅਤੇ ਬਚਾਅ ਕਰਨ ਤੋਂ ਪਹਿਲਾਂ ਨਿਗਰਾਨੀ ਹੇਠ ਕੰਮ ਕਰਨਗੀਆਂ

ਫਾਈਨਲ ਰਾਉਂਡ ਦੌਰਾਨ, ਟੀਮਾਂ ਦੀਆਂ ਪੇਸ਼ਕਾਰੀਆਂ ਦੇ ਨਾਲ-ਨਾਲ ਉਸੇ ਮੁਲਾਂਕਣ ਸਮੱਗਰੀ ਦਾ ਸਵੈਚਾਲਿਤ ਵਿਸ਼ਲੇਸ਼ਣ ਵੀ ਦਿਖਾਇਆ ਜਾਵੇਗਾ ਇਸ ਨਾਲ ਡੈਲੀਗੇਟਸ ਇਹ ਦੇਖ ਸਕਣਗੇ ਕਿ ਮਸ਼ੀਨ ਦੁਆਰਾ ਤਿਆਰ ਵਿਸ਼ਲੇਸ਼ਣ ਅਤੇ ਮਾਹਰ ਮਨੁੱਖੀ ਰਾਏ ਕਿੱਥੇ ਮੇਲ ਖਾਂਦੇ ਹਨ ਅਤੇ ਕਿੱਥੇ ਉਨ੍ਹਾਂ ਵਿੱਚ ਅੰਤਰ ਹੈ

ਮਾਨਤਾ ਅਤੇ ਪੁਰਸਕਾਰ

ਫਾਈਨਲਿਸਟਾਂ ਦਾ ਮੁਲਾਂਕਣ NIELIT ਅਤੇ ISAC ਦੁਆਰਾ ਸਾਂਝੇ ਤੌਰ 'ਤੇ ਗਠਿਤ ਇੱਕ ਉੱਘੀ ਜਿਊਰੀ ਦੁਆਰਾ ਕੀਤਾ ਜਾਵੇਗਾ ਇਸ ਜਿਊਰੀ ਵਿੱਚ ਸਰਕਾਰ, ਉਦਯੋਗ ਅਤੇ ਅਕਾਦਮਿਕ ਖੇਤਰ ਦੇ ਸੀਨੀਅਰ ਸਾਈਬਰ ਸੁਰੱਖਿਆ ਮਾਹਰ ਅਤੇ ਪ੍ਰੈਕਟੀਸ਼ਨਰ ਸ਼ਾਮਲ ਹੋਣਗੇ, ਜਿਸ ਵਿੱਚ ਰਾਸ਼ਟਰੀ ਸੁਰੱਖਿਆ ਡੇਟਾਬੇਸ (NSD) ਅਧੀਨ ਮਾਨਤਾ ਪ੍ਰਾਪਤ ਰਾਸ਼ਟਰੀ ਸਾਈਬਰ ਸੁਰੱਖਿਆ ਸਕਾਲਰਜ਼ ਵੀ ਸ਼ਾਮਲ ਹੋਣਗੇ

ਜੇਤੂ ਟੀਮ ਨੂੰ "ਸਾਈਬਰ ਕੇਸਰੀ 2026" ਦਾ ਖਿਤਾਬ ਅਤੇ ਇੱਕ ਰਵਾਇਤੀ ਗਦਾ ਦਿੱਤੀ ਜਾਵੇਗੀ ਰਨਰ-ਅਪ ਟੀਮਾਂ ਨੂੰ "ਰੁਸਤਮ" ਅਤੇ "ਪਹਿਲਵਾਨ" ਦੇ ਖਿਤਾਬ ਨਾਲ ਨਵਾਜਿਆ ਜਾਵੇਗਾ

ਰਾਉਂਡ 1 ਵਿੱਚ ਹਿੱਸਾ ਲੈਣ ਵਾਲਿਆਂ ਨੂੰ ਭਾਗੀਦਾਰੀ ਦਾ ਸਰਟੀਫਿਕੇਟ ਅਤੇ ਇੱਕ ਵਿਅਕਤੀਗਤ ਸਕੋਰਕਾਰਡ ਮਿਲੇਗਾ, ਜਦਕਿ ਰਾਉਂਡ 1 ਤੋਂ ਅੱਗੇ ਵਧਣ ਵਾਲੇ ਭਾਗੀਦਾਰਾਂ ਨੂੰ NSD ਮਾਨਤਾ ਕ੍ਰੈਡਿਟ ਪ੍ਰਾਪਤ ਹੋਣਗੇ ਸਭ ਤੋਂ ਵੱਧ ਸਿੱਖਿਆਦਾਇਕ ਗਲਤ ਜਵਾਬ ਲਈ ਇੱਕ ਵਿਸ਼ੇਸ਼ ਪੁਰਸਕਾਰ ਵੀ ਦਿੱਤਾ ਜਾਵੇਗਾ ਇਸ ਵਿੱਚ ਅਜਿਹੇ ਜਵਾਬ ਨੂੰ ਸਨਮਾਨਿਆ ਜਾਵੇਗਾ ਜਿਸ ਵਿੱਚ ਤਰਕ ਨੂੰ ਸਪਸ਼ਟ ਤੌਰ 'ਤੇ ਸਮਝਾਇਆ ਗਿਆ ਹੋਵੇ ਅਤੇ ਜਿਸ ਨਾਲ ਸਿੱਖਣ ਵਿੱਚ ਮਦਦ ਮਿਲੇ

ਨਿਯੰਤ੍ਰਿਤ ਅਤੇ ਸੁਰੱਖਿਅਤ ਮੁਕਾਬਲੇ ਦਾ ਵਾਤਾਵਰਣ

ਸਾਈਬਰ ਕੁਸ਼ਤੀ 2026 ਦੀਆਂ ਸਾਰੀਆਂ ਗਤੀਵਿਧੀਆਂ ਪ੍ਰਬੰਧਕਾਂ ਦੁਆਰਾ ਮੁਹੱਈਆ ਕਰਵਾਏ ਗਏ ਇੱਕ ਨਿਯੰਤ੍ਰਿਤ ਵਾਤਾਵਰਣ ਵਿੱਚ ਕੀਤੀਆਂ ਜਾਣਗੀਆਂ ਮੁਕਾਬਲੇ ਦੇ ਕਿਸੇ ਵੀ ਪੜਾਅ 'ਤੇ ਭਾਗੀਦਾਰਾਂ ਨੂੰ ਨਾ ਤਾਂ ਕਿਸੇ ਲਾਈਵ ਸਿਸਟਮ, ਤੀਜੀ-ਧਿਰ ਜਾਂ ਜਨਤਕ ਬੁਨਿਆਦੀ ਢਾਂਚੇ ਨਾਲ ਜੁੜਨ ਲਈ ਕਿਹਾ ਜਾਵੇਗਾ ਅਤੇ ਨਾ ਹੀ ਇਜਾਜ਼ਤ ਦਿੱਤੀ ਜਾਵੇਗੀ

NCCDFI 2026 ਬਾਰੇ

ਸਾਈਬਰ ਸੁਰੱਖਿਆ, ਡਿਜੀਟਲ ਫੌਰੈਂਸਿਕਸ ਅਤੇ ਇੰਟੈਲੀਜੈਂਸ (NCCDFI) 'ਤੇ ਰਾਸ਼ਟਰੀ ਕਾਨਫਰੰਸ ਇੱਕ ਬਹੁ-ਅਨੁਸ਼ਾਸਨੀ ਪਲੈਟਫਾਰਮ ਹੈ ਜੋ ਸਰਕਾਰ, ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ, ਨਿਆਂਪਾਲਿਕਾ, ਉਦਯੋਗ, ਅਕਾਦਮਿਕ ਖੇਤਰ, ਖੋਜਕਰਤਾਵਾਂ ਅਤੇ ਵਿਦਿਆਰਥੀਆਂ ਨੂੰ ਇਕੱਠੇ ਕਰਦਾ ਹੈ NCCDFI ਦਾ ਤੀਜਾ ਐਡੀਸ਼ਨ NIELIT ਦੁਆਰਾ 9-10 ਅਕਤੂਬਰ 2026 ਨੂੰ ਡਾ. ਅੰਬੇਡਕਰ ਇੰਟਰਨੈਸ਼ਨਲ ਸੈਂਟਰ, ਨਵੀਂ ਦਿੱਲੀ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ

NIELIT ਬਾਰੇ

ਨੈਸ਼ਨਲ ਇੰਸਟੀਟਿਊਟ ਆਫ਼ ਇਲੈਕਟ੍ਰੌਨਿਕਸ ਐਂਡ ਇਨਫਰਮੇਸ਼ਨ ਟੈਕਨੋਲੋਜੀ (NIELIT), ਭਾਰਤ ਸਰਕਾਰ ਦੇ ਇਲੈਕਟ੍ਰੌਨਿਕਸ ਐਂਡ ਇਨਫਰਮੇਸ਼ਨ ਟੈਕਨੋਲੋਜੀ ਮੰਤਰਾਲੇ (MeitY) ਅਧੀਨ ਇੱਕ ਖੁਦਮੁਖਤਿਆਰ ਵਿਗਿਆਨਕ ਸੰਸਥਾ ਹੈ, ਜੋ ਹੁਨਰ ਵਿਕਾਸ ਅਤੇ ਡਿਜੀਟਲ ਸਸ਼ਕਤੀਕਰਣ ਦੇ ਖੇਤਰ ਵਿੱਚ ਇੱਕ ਮੋਹਰੀ ਰਹੀ ਹੈ

56 NIELIT ਕੇਂਦਰਾਂ, 700 ਤੋਂ ਵੱਧ ਸਬੰਧਿਤ ਸੰਸਥਾਵਾਂ ਅਤੇ 8,000 ਤੋਂ ਵੱਧ ਸੁਵਿਧਾ ਕੇਂਦਰਾਂ ਰਾਹੀਂ ਆਪਣੀ ਵਿਆਪਕ ਮੌਜੂਦਗੀ ਦੇ ਨਾਲ, NIELIT ਨੇ E&ICT ਖੇਤਰ ਵਿੱਚ ਉੱਭਰ ਰਹੀਆਂ ਤਕਨਾਲੋਜੀਆਂ ਵਿੱਚ ਲੱਖਾਂ ਵਿਦਿਆਰਥੀਆਂ ਨੂੰ ਹੁਨਰਮੰਦ ਅਤੇ ਪ੍ਰਮਾਣਿਤ ਕੀਤਾ ਹੈ

ਸਿੱਖਿਆ ਮੰਤਰਾਲੇ ਨੇ NIELIT ਨੂੰ ਇੱਕ ਵਿਸ਼ੇਸ਼ ਸ਼੍ਰੇਣੀ ਦੇ ਤਹਿਤ "ਡੀਮਡ ਯੂਨੀਵਰਸਿਟੀ" ਦਾ ਦਰਜਾ ਦਿੱਤਾ ਹੈ ਇਸਦਾ ਮੁੱਖ ਕੈਂਪਸ ਰੋਪੜ (ਪੰਜਾਬ) ਵਿੱਚ ਸਥਿਤ ਹੈ ਅਤੇ ਇਸਦੇ 11 ਕੈਂਪਸ ਆਈਜ਼ੌਲ, ਅਗਰਤਲਾ, ਕਾਲੀਕਟ, ਛਤਰਪਤੀ ਸੰਭਾਜੀਨਗਰ, ਗੋਰਖਪੁਰ, ਇੰਫਾਲ, ਈਟਾਨਗਰ, ਅਜਮੇਰ, ਕੋਹਿਮਾ, ਪਟਨਾ ਅਤੇ ਸ੍ਰੀਨਗਰ ਵਿਖੇ ਸਥਿਤ ਹਨ ਇਸਦਾ ਮਿਸ਼ਨ ਡਿਜੀਟਲ ਤਕਨਾਲੋਜੀਆਂ ਦੀ ਵਰਤੋਂ ਕਰਕੇ E&ICT ਖੇਤਰ ਵਿੱਚ ਉੱਚ ਸਿੱਖਿਆ ਵਿੱਚ ਕ੍ਰਾਂਤੀਕਾਰੀ ਤਬਦੀਲੀ ਲਿਆਉਣਾ ਹੈ

ISAC ਫਾਊਂਡੇਸ਼ਨ ਅਤੇ ਰਾਸ਼ਟਰੀ ਸੁਰੱਖਿਆ ਡੇਟਾਬੇਸ ਬਾਰੇ

ਸੂਚਨਾ ਸਾਂਝਾਕਰਨ ਅਤੇ ਵਿਸ਼ਲੇਸ਼ਣ ਕੇਂਦਰ (ISAC ਫਾਉਂਡੇਸ਼ਨ) ਭਾਰਤ ਵਿੱਚ ‘ਸੈਕਸ਼ਨ 8’ ਸੰਗਠਨ ਵਜੋਂ ਕੰਮ ਕਰਨ ਵਾਲਾ ਇੱਕ ਰਜਿਸਟਰਡ, ਗੈਰ ਲਾਭਕਾਰੀ ਸਾਈਬਰ ਸੁਰੱਖਿਆ ਫਾਉਂਡੇਸ਼ਨ ਹੈ ਇਹ ਸਾਈਬਰ ਸੁਰੱਖਿਆ, AI ਅਤੇ ਪੇਸ਼ੇਵਰ ਨੈਤਿਕਤਾ 'ਤੇ ਕੇਂਦ੍ਰਿਤ ਹੈ

ਰਾਸ਼ਟਰੀ ਸੁਰੱਖਿਆ ਡੇਟਾਬੇਸ (NSD) ਸੂਚਨਾ ਸੁਰੱਖਿਆ ਨਾਲ ਜੁੜੇ ਪੇਸ਼ੇਵਰਾਂ ਲਈ ਇੱਕ ਪੇਸ਼ੇਵਰ ਮਾਨਤਾ ਅਤੇ ਪ੍ਰਮਾਣੀਕਰਣ ਪ੍ਰੋਜੈਕਟ ਹੈ

ਭਾਰਤ ਸਰਕਾਰ ਦਾ CERT-In ਇਸ ਦਾ ਨਾਲੇਜ ਪਾਰਟਨਰ ਹੈ

 

****

ਵਿਨੋਦ ਕੁਮਾਰ/ਕਨਿਸ਼ਕ ਸ਼ਰਮਾ/ਏਕੇ
 


(रिलीज़ आईडी: 2300268) आगंतुक पटल : 4
इस विज्ञप्ति को इन भाषाओं में पढ़ें: English , Gujarati , Malayalam , Urdu , हिन्दी , Marathi , Tamil