ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਨੈਸ਼ਨਲ ਏਆਈ ਸਕਿੱਲਿੰਗ ਪਹਿਲਕਦਮੀ ਦੇ ਪਹਿਲੇ ਪੜਾਅ ਲਈ 60,253 ਲੋਕਾਂ ਨੇ ਰਜਿਸਟਰ ਕਰਵਾਇਆ;
ਵਿਦਿਆਰਥੀਆਂ ਨੂੰ ਉਦਯੋਗ ਨਾਲ ਸਬੰਧਿਤ ਜ਼ਰੂਰੀ ਏਆਈ ਹੁਨਰ ਪ੍ਰਦਾਨ ਕਰਨ ਲਈ IICT ਅਤੇ ਨਿਜੀ ਖੇਤਰ ਦੇ ਸਾਝੇਦਾਰਾਂ ਨੇ ਮਿਲ ਕੇ ਪਾਠਕ੍ਰਮ ਤਿਆਰ ਕੀਤੇ
प्रविष्टि तिथि:
12 AUG 2026 2:10PM by PIB Chandigarh
ਨੈਸ਼ਨਲ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਸਕਿੱਲਿੰਗ ਪਹਿਲਕਦਮੀ ਦੇ ਪਹਿਲੇ ਪੜਾਅ ਵਿੱਚ ਹੁਣ ਤੱਕ ਕੁੱਲ 60,253 ਵਿਅਕਤੀਆਂ ਨੇ ਅਰਜ਼ੀਆਂ ਦਿੱਤੀਆਂ ਹਨ ਅਤੇ ਰਜਿਸਟਰ ਕਰਵਾਇਆ ਹੈ।
ਇਸ ਪ੍ਰੋਗਰਾਮ ਦੇ ਪਹਿਲੇ ਪੜਾਅ ਦੇ 2 ਮਾਡਿਊਲ ਪੂਰੇ ਕਰਨ ਵਾਲੇ ਲੋਕਾਂ ਦੀ ਕੁੱਲ ਗਿਣਤੀ 4620 ਹੈ ਅਤੇ ਸਾਰੇ 4 ਮਾਡਿਊਲ ਪੂਰੇ ਕਰਨ ਵਾਲੀਆਂ ਦੀ ਗਿਣਤੀ 552 ਹੈ।
ਪ੍ਰੋਗਰਾਮ ਦੇ ਪਹਿਲੇ ਪੜਾਅ ਵਿੱਚ ਚਾਰ ਮਾਡਿਊਲ ਸ਼ਾਮਲ ਹਨ ਜਿਨ੍ਹਾਂ ਦੀ ਕੁੱਲ ਮਿਆਦ 33 ਘੰਟੇ ਹੈ ਅਤੇ ਇਨ੍ਹਾਂ ਨੂੰ 2 ਲਰਨਿੰਗ ਪਲੈਟਫਾਰਮਾਂ ਰਾਹੀਂ ਪੜ੍ਹਾਈਆਂ ਜਾਂਦਾ ਹੈ। ਪਹਿਲੇ ਪੜਾਅ ਦੇ ਮਾਡਿਊਲਾਂ ਸਬੰਧੀ ਜਾਣਕਾਰੀ ਇਸ ਤਰ੍ਹਾਂ ਹੈ:-
ਪਲੈਟਫਾਰਮ 1:
ਮਾਡਿਊਲ 1: ਏਆਈ ਅਸੈਂਸ਼ੀਅਲਸ- ਰੋਜ਼ਾਨਾ ਉਤਪਾਦਕਤਾ ਵਧਾਉਣ, ਡੇਟਾ ਨੂੰ ਇਕਜੁੱਟ ਕਰਨ ਅਤੇ ਕੰਟੈਂਟ ਬਣਾਉਣ ਲਈ ਪ੍ਰੈਕਟਿਕਲ ਸਕਿੱਲਸ ਸਿੱਖਣਾ।
ਮਾਡਿਊਲ 2: ਪ੍ਰੌਂਪਟਿੰਗ ਅਸੈਂਸ਼ੀਅਲਸ- ਪ੍ਰੋਫੈਸ਼ਨਲ ਪ੍ਰੌਂਪਟ ਲਿਖਣ ਦਾ ਤਰੀਕਾ (ਫਰੇਮਵਰਕ)।
ਪਲੈਟਫਾਰਮ 2:
ਮਾਡਿਊਲ 3: ਜੈਨਰੇਟਿਵ ਏਆਈ ਦੀ ਜਾਣ-ਪਛਾਣ – ਲਾਰਜ ਲੈਂਗਵੇਜ ਮਾਡਲ (ਐੱਲਐੱਲਐੱਮ) ਅਤੇ ਬੁਨਿਆਦੀ ਸਿਧਾਂਤਾਂ ਅਤੇ ਜ਼ਿੰਮੇਵਾਰ ਏਆਈ ਸਬੰਧੀ ਦਿਸ਼ਾ-ਨਿਰਦੇਸ਼ਾਂ ਨੂੰ ਸਮਝਣਾ।
ਮਾਡਿਊਲ 4: ਜੈਨਰੇਟਿਵ ਏਆਈ ਲੀਡਰ - ਵਰਕਫਲੋ ਆਟੋਮੇਸ਼ਨ ਅਤੇ ਰਣਨੀਤਕ Gen ਏਆਈ ਸੰਗਠਨਾਤਮਕ ਬਦਲਾਅ ਵਿੱਚ ਮੁਹਾਰਤ ਹਾਸਲ ਕਰਨਾ।
ਦੂਜੇ ਪੜਾਅ ਦਾ ਜਾਣਕਾਰੀ ਨੂੰ ਅੰਤਿਸ ਰੂਪ ਦਿੱਤਾ ਜਾ ਰਿਹਾ ਹੈ ਜਿਸ ਵਿੱਚ ਪਾਠਕ੍ਰਮ, ਮਾਡਿਊਲ ਅਤੇ ਕੋਰਸ ਦੀ ਮਿਆਦ ਸ਼ਾਮਲ ਹੈ।
ਬੁਨਿਆਦੀ ਸਿਧਾਂਤਾਂ ਅਤੇ ਪ੍ਰੈਕਟਿਕਲ ਏਆਈ ਸਕਿੱਲਸ ਸਿਖਾਉਣ ਲਈ IICT ਅਤੇ ਨਿਜੀ ਖੇਤਰ ਦੇ ਸਾਂਝੇਦਾਰਾਂ ਨੇ ਮਿਲ ਕੇ ਪਾਠਕ੍ਰਮ ਡਿਜ਼ਾਈਨ ਅਤੇ ਵਿਕਸਿਤ ਕੀਤੇ ਹਨ। ਐਡਵਾਂਸ ਸਕਿੱਲਿੰਗ ਦਾ ਹਿੱਸਾ IICT ਦੁਆਰਾ ਸੰਯੁਕਤ ਸਰਟੀਫਿਕੇਸ਼ਨ ਲਈ ਚਲਾਇਆ ਜਾਂਦਾ ਹੈ।
ਸਰਕਾਰ ਦੀ ਭੂਮਿਕਾ ਰਣਨੀਤਕ ਦਿਸ਼ਾ ਦੇਣ ਅਤੇ IICT ਦੁਆਰਾ ਪ੍ਰੋਗਰਾਮ ਨੂੰ ਲਾਗੂ ਕਰਨ ਵਿੱਚ ਸਹਾਇਤਾ ਕਰਦੀ ਰਹੀ ਹੈ। ਇਸ ਦਾ ਉਦੇਸ਼ AI ਸਾਖਰਤਾ ਵਧਾਉਣਾ ਅਤੇ ਵਿਦਿਆਰਥੀਆਂ ਨੂੰ ਉਦਯੋਗ ਸਬੰਧਿਤ ਜ਼ਰੂਰੀ ਡਿਜੀਟਲ ਹੁਨਰ ਦੇਣਾ ਹੈ।
ਇਹ ਜਾਣਕਾਰੀ ਸੂਚਨਾ ਅਤੇ ਪ੍ਰਸਾਰਣ ਅਤੇ ਸੰਸਦੀ ਮਾਮਲੇ ਰਾਜ ਮੰਤਰੀ ਡਾ. ਐੱਲ. ਮੁਰੂਗਨ ਨੇ ਅੱਜ ਲੋਕ ਸਭਾ ਵਿੱਚ ਐਡਵੋਕੇਟ ਗੋਵਾਲ ਕਾਗੜਾ ਪਡਵੀ (Adv Gowaal Kagada Padavi) ਦੇ ਸਵਾਲ ਦੇ ਲਿਖਤੀ ਜਵਾਬ ਵਿੱਚ ਦਿੱਤੀ।
****
ਮਹੇਸ਼ ਕੁਮਾਰ/ਵਿਵੇਕ ਵਿਸ਼ਵਾਸ਼/ਬਲਜੀਤ ਸਿੰਘ
(रिलीज़ आईडी: 2298891)
आगंतुक पटल : 7