ਗ੍ਰਹਿ ਮੰਤਰਾਲਾ
azadi ka amrit mahotsav

ਭਾਰਤ ਸਰਕਾਰ ਨੇ ਈ-ਵੀਜ਼ਾ ਧਾਰਕ ਵਿਦੇਸ਼ੀ ਨਾਗਰਿਕਾਂ ਦੇ ਭਾਰਤ ਪ੍ਰਵੇਸ਼ ਨੂੰ ਪਹੁੰਚਯੋਗ ਬਣਾਉਣ ਲਈ 11 ਅਤੇ ਇੰਟਰਨੈਸ਼ਨਲ ਪੋਰਟਸ ਨੂੰ ਸੂਚਿਤ ਕੀਤਾ


ਹੁਣ ਈ-ਵੀਜ਼ਾ ਧਾਰਕ ਵਿਦੇਸ਼ੀਆਂ ਦੇ ਪ੍ਰਵੇਸ਼ ਲਈ ਇੰਟਰਨੈਸ਼ਨਲ ਪੋਰਟਸ ਦੀ ਕੁੱਲ ਸੰਖਿਆ ਵਧ ਕੇ 88 ਹੋ ਗਈ ਹੈ

11 ਹੋਰ ਇੰਟਰਨੈਸ਼ਨਲ ਪੋਰਟਸ ਦੇ ਜੁੜਨ ਨਾਲ ਇਲੈਕਟ੍ਰੌਨਿਕ ਵੀਜ਼ਾ ਦਾ ਆਕਰਸ਼ਣ ਅਤੇ ਉਪਯੋਗਤਾ ਹੋਰ ਵਧ ਗਈ ਹੈ; ਭਾਰਤ ਲਗਭਗ 95% ਈ-ਵੀਜ਼ਾ ਅਰਜ਼ੀਆਂ 72 ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ ਪ੍ਰੋਸੈੱਸ ਕਰ ਦਿੰਦਾ ਹੈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇ ਮਾਰਗਦਰਸ਼ਨ ਅਤੇ ਕੇਂਦਰ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਦੀ ਅਗਵਾਈ ਵਿੱਚ ਸਰਕਾਰ ਨੇ ਪਿਛਲੇ ਕੁਝ ਵਰ੍ਹਿਆਂ ਵਿੱਚ ਕਾਨੂੰਨੀ ਵਿਦੇਸ਼ੀ ਯਾਤਰੀਆਂ ਦੀ ਸੁਵਿਧਾ ਲਈ ਵੀਜ਼ਾ ਵਿਵਸਥਾ ਨੂੰ ਉਦਾਰ, ਸੁਚਾਰੂ ਅਤੇ ਸਰਲ ਬਣਾਉਣ ਲਈ ਕਈ ਮਹੱਤਵਪੂਰਨ ਪਹਿਲਕਦਮੀਆਂ ਕੀਤੀਆਂ ਹਨ

Posted On: 10 AUG 2026 5:43PM by PIB Chandigarh

ਈ-ਵੀਜ਼ਾ ਧਾਰਕ ਵਿਦੇਸ਼ੀ ਨਾਗਰਿਕਾਂ ਦੇ ਭਾਰਤ ਪ੍ਰਵੇਸ਼ ਨੂੰ ਪਹੁੰਚਯੋਗ ਬਣਾਉਣ ਲਈ ਭਾਰਤ ਸਰਕਾਰ ਨੇ 11 ਅਤੇ ਅੰਤਰਰਾਸ਼ਟਰੀ ਪੋਰਟ ਜੋੜਨ ਦੀ ਸੂਚਨਾ ਜਾਰੀ ਕੀਤੀ ਹੈ। ਨਵੇਂ ਜੋੜੇ ਗਏ 11 ਅੰਤਰਰਾਸ਼ਟਰੀ ਪੋਰਟਸ ਵਿੱਚ 09 ਲੈਂਡ ਪੋਰਟਸ ਅਤੇ 02 ਹਵਾਈ ਅੱਡੇ ਸ਼ਾਮਲ ਹਨ। 11 ਨਵੇਂ ਅੰਤਰਰਾਸ਼ਟਰੀ ਪੋਰਟਸ ਜੋੜੇ ਜਾਣ ਨਾਲ ਇਲੈਕਟ੍ਰੌਨਿਕ ਵੀਜ਼ਾ ਹੋਰ ਵੀ ਆਕਰਸ਼ਕ ਅਤੇ ਉਪਯੋਗੀ ਹੋ ਗਿਆ ਹੈ। ਖਾਸ ਗੱਲ ਇਹ ਹੈ ਕਿ ਭਾਰਤ ਲਗਭਗ 95% ਈ-ਵੀਜ਼ਾ 72 ਘੰਟੇ ਤੋਂ ਵੀ ਘੱਟ ਸਮੇਂ ਵਿੱਚ ਜਾਰੀ ਕਰ ਦਿੰਦਾ ਹੈ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇ ਮਾਰਗਦਰਸ਼ਨ ਅਤੇ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਦੀ ਅਗਵਾਈ ਵਿੱਚ ਸਰਕਾਰ ਨੇ ਪਿਛਲੇ ਕੁਝ ਵਰ੍ਹਿਆਂ ਵਿੱਚ ਕਾਨੂੰਨੀ ਵਿਦੇਸ਼ੀ ਯਾਤਰੀਆਂ ਦੀ ਸੁਵਿਧਾ ਲਈ ਵੀਜ਼ਾ ਵਿਵਸਥਾ ਨੂੰ ਉਦਾਰ, ਸੁਚਾਰੂ ਅਤੇ ਸਰਲ ਬਣਾਉਣ ਲਈ ਕਈ ਮਹੱਤਵਪੂਰਨ ਪਹਿਲਕਦਮੀਆਂ ਕੀਤੀਆਂ ਹਨ ਅਤੇ ਅੰਦਰੂਨੀ ਸੁਰੱਖਿਆ ਨੂੰ ਵਧਾਉਣ ਲਈ ਤਕਨੀਕੀ ਬੁਨਿਆਦੀ ਢਾਂਚੇ ਨੂੰ ਵੀ ਮਜ਼ਬੂਤੀ ਪ੍ਰਦਾਨ ਕੀਤੀ ਹੈ।

ਨਵੇਂ ਜੋੜੇ ਗਏ 11 ਅੰਤਰਰਾਸ਼ਟਰੀ ਪੋਰਟਸ ਤੋਂ ਬਾਅਦ ਹੁਣ ਈ-ਵੀਜ਼ਾਧਾਰਕ ਵਿਦੇਸ਼ੀ ਨਾਗਰਿਕਾਂ ਦੇ ਪ੍ਰਵੇਸ਼ ਦੀ ਸੁਵਿਧਾ ਪ੍ਰਦਾਨ ਕਰਨ ਵਾਲੇ ਅੰਤਰਰਾਸ਼ਟਰੀ ਪੋਰਟਸ ਦੀ ਕੁੱਲ ਸੰਖਿਆ ਵਧ ਕੇ 88 ਹੋ ਗਈ ਹੈ, ਜਿਸ ਵਿੱਚ 37 ਹਵਾਈ ਅੱਡੇ, 38 ਪੋਰਟਸ ਅਤੇ 13 ਲੈਂਡ ਪੋਰਟਸ ਸ਼ਾਮਲ ਹਨ।

ਵਰਤਮਾਨ ਵਿੱਚ ਈ-ਵੀਜ਼ਾਧਾਰਕ ਵਿਦੇਸ਼ੀ ਨਾਗਰਿਕਾਂ ਦੇ ਭਾਰਤ ਵਿੱਚ ਪ੍ਰਵੇਸ਼ ਲਈ ਉਪਲਬਧ ਅੰਤਰਰਾਸ਼ਟਰੀ ਪੋਰਟਸ ਦੀ ਸੂਚੀ:

ਸੀਰੀਅਲ ਨੰਬਰ

ਏਅਰਪੋਰਟਸ

ਬੰਦਰਗਾਹਾਂ

ਲੈਂਡਪੋਰਟਸ

  1.  

ਅਹਿਮਦਾਬਾਦ

ਅਗਾਟੀ

ਰਕਸੌਲ

  1.  

ਅੰਮ੍ਰਿਤਸਰ

ਅਲੰਗ

ਰੂਪੈਦੀਹਾ

  1.  

ਬਾਗਡੋਗਰਾ

ਬੇਦੀ ਬੰਦਰ

ਦਰੰਗਾ

  1.  

ਭੋਗਪੁਰਮ

ਭਾਵਨਗਰ

ਜੋਗਬਾਨੀ

  1.  

ਬੰਗਲੁਰੂ

ਕਲਕਤਾ

ਅਗਰਤਲਾ (ਨਵਾਂ ਸ਼ਾਮਲ ਕੀਤਾ ਗਿਆ)

  1.  

ਭੂਵਨੇਸ਼ਵਰ

ਚੇਨੱਈ

ਦਰੰਗਾ (ਨਵਾਂ ਸ਼ਾਮਲ ਕੀਤਾ ਗਿਆ)

  1.  

ਕਲਕੱਤਾ

ਕੋਚੀਨ

ਗੇਡੇ (ਨਵਾਂ ਸ਼ਾਮਲ ਕੀਤਾ ਗਿਆ)

  1.  

ਚੰਡੀਗੜ੍ਹ

ਕੁਡਲੋਰ

ਘੋਜਾਦੰਗਾ (ਨਵਾਂ ਸ਼ਾਮਲ ਕੀਤਾ ਗਿਆ)

  1.  

ਚੇਨੱਈ

ਦਹੇਜ

ਹਰਿਦਾਸਪੁਰ (ਨਵਾਂ ਸ਼ਾਮਲ ਕੀਤਾ ਗਿਆ)

  1.  

ਕੋਚੀਨ

ਧਮਰਾ

ਜੈਗਾਓਂ (ਨਵਾਂ ਸ਼ਾਮਲ ਕੀਤਾ ਗਿਆ)

  1.  

ਕੋਇੰਬਟੂਰ

ਹਲਦੀਆ

ਦਾਵਕੀ  (ਨਵਾਂ ਸ਼ਾਮਲ ਕੀਤਾ ਗਿਆ)

  1.  

ਦਿੱਲੀ

ਹਜ਼ੀਰਾ

ਮੋਰੇਹ (ਨਵਾਂ ਸ਼ਾਮਲ ਕੀਤਾ ਗਿਆ)

  1.  

ਗਯਾ

ਕਾਕੀਨਾਡਾ

ਅਟਾਰੀ (ਰੋਡ) (ਨਵਾਂ ਸ਼ਾਮਲ ਕੀਤਾ ਗਿਆ)

  1.  

ਗੋਆ  (ਦਾਬੋਲਿਮ)

ਐਨੋਰ- ਕਾਮਰਾਜਰ

 

  1.  

ਗੋਆ (ਮੋਪਾ)

ਕਾਂਡਲਾ

 

  1.  

ਗੁਵਾਹਾਟੀ

ਕਰਾਈਕਲ

 

  1.  

ਹੈਦਰਾਬਾਦ

ਕੱਟੂਪੱਲੀ

 

  1.  

ਇੰਦੌਰ

ਕੋਲਕਾਤਾ

 

  1.  

ਜੈਪੁਰ

ਕੋਲਮ

 

  1.  

ਕੰਨੂਰ

ਕ੍ਰਿਸ਼ਨਾਪਟਨਮ

 

  1.  

ਕੋਲਕਾਤਾ

ਮਾਂਡਵੀ

 

  1.  

ਲਖਨਊ

ਮੋਰਮੁਗਾਓ

 

  1.  

ਮਦੁਰਾਈ

ਮੁੰਬਈ

 

  1.  

ਮੰਗਲੌਰ

ਮੁੰਦਰਾ

 

  1.  

ਮੁੰਬਈ

ਨਾਗਾਪਟੀਨਮ

 

  1.  

ਨਾਗਪੁਰ

ਨਵਾਂ ਮੰਗਲੌਰ

 

  1.  

ਨਵੀਂ ਮੁੰਬਈ

ਨਹਾਵਾ ਸ਼ੇਵਾ

 

  1.  

ਪੋਰਟ ਬਲੇਅਰ

ਪਾਰਾਦੀਪ

 

  1.  

ਪੁਣੇ

ਪਿਪਾਵਾਵ

 

  1.  

ਸੂਰਤ

ਪੋਰਬੰਦਰ

 

  1.  

ਤਿਰੂਵਨੰਤਪੁਰਮ

ਪੋਰਟ ਬਲੇਅਰ

 

  1.  

ਤ੍ਰਿਚੀ

ਸਿੱਕਾ

 

  1.  

ਵਾਰਾਣਸੀ

ਟੁਨਾ ਟੇਕਰਾ

 

  1.  

ਵਿਜੇਵਾੜਾ

ਟੂਟੀਕੋਰਿਨ

 

  1.  

ਵਿਸ਼ਾਖਾਪਟਨਮ

ਵੱਲਾਰਪਦਮ

 

  1.  

ਭੋਪਾਲ (ਨਵਾਂ ਸ਼ਾਮਲ ਕੀਤਾ ਗਿਆ)

ਵਿਸ਼ਾਖਾਪਟਨਮ

 

  1.  

ਤਿਰੂਪਤੀ

(ਨਵਾਂ ਸ਼ਾਮਲ ਕੀਤਾ ਗਿਆ)

ਵਿਝਿੰਜਮ-ਕੋਵਲਮ

 

  1.  

 

ਵਿਝਿੰਜਮ

 

ਕੁੱਲ

37

38

13

 

ਈ-ਵੀਜ਼ਾ

ਭਾਰਤੀ ਵੀਜ਼ਾ ਵਿਵਸਥਾ, ਖਾਸ ਕਰਕੇ ਟੂਰਿਸਟ ਵੀਜ਼ਾ, ਨੂੰ ਅਸਾਨ ਅਤੇ ਉਦਾਰ ਬਣਾਉਣ ਲਈ ਇੱਕ ਮਹੱਤਵਪੂਰਨ ਕਦਮ ਹੈ ਈ-ਵੀਜ਼ਾ ਸੁਵਿਧਾ ਦੀ ਸ਼ੁਰੂਆਤ। ਇਲੈਕਟ੍ਰੌਨਿਕ ਟ੍ਰੌਵਲ ਅਥਾਰਾਈਜ਼ੇਸ਼ਨ (ਈਟੀਏ) ਦੇ ਨਾਲ ਈ-ਵੀਜ਼ਾ ਸੁਵਿਧਾ ਸਾਲ 2014 ਵਿੱਚ 43 ਦੇਸ਼ਾਂ ਦੇ ਨਾਗਰਿਕਾਂ ਲਈ ਸ਼ੁਰੂ ਕੀਤੀ ਗਈ ਸੀ, ਜੋ ਵਰਤਮਾਨ ਵਿੱਚ 172 ਦੇਸ਼ਾਂ ਦੇ ਨਾਗਰਿਕਾਂ ਨੂੰ ਉਪਲਬਧ ਹੈ।

ਈ-ਵੀਜ਼ਾ ਵਰਤਮਾਨ ਵਿੱਚ ਹੇਠ ਲਿਖੀਆਂ 17 ਉਪ-ਸ਼੍ਰੇਣੀਆਂ ਵਿੱਚ ਉਪਲਬਧ ਹੈ:

ਸੀਰੀਅਲ ਨੰਬਰ

ਸ਼੍ਰੇਣੀ

  1.  

ਟੂਰਿਸਟ

  1.  

ਪਰਬਤਾਰੋਹਣ

  1.  

 

ਬੀ-1

ਬੀ-2

(ਕਾਰੋਬਾਰੀ ਵੀਜ਼ਾ)

ਬੀ-3

ਬੀ-4

ਬੀ-5

ਬੀ-6

  1.  
  1.  
  1.  
  1.  
  1.  
  1.  

ਐੱਮ-1

ਐੱਮ-2  (ਮੈਡੀਕਲ ਵੀਜ਼ਾ)

ਐੱਮ-3

ਐੱਮ-4

  1.  
  1.  
  1.  
  1.  

ਐੱਸ-1

ਐੱਸ-2 (ਸਟੂਡੈਂਟ ਵੀਜ਼ਾ)

  1.  
  1.  

ਆਵਾਜਾਈ

  1.  

X-1  (ਫੁਟਕਲ)

  1.  

ਗਰੁੱਪ ਵਿਜ਼ਟਰ ਵੀਜ਼ਾ (ਕਰੂਜ਼)

 

ਜ਼ਿਕਰਯੋਗ ਹੈ ਕਿ ਭਾਰਤ ਲਗਭਗ 78% ਵੀਜ਼ਾ ਇਲੈਕਟ੍ਰੌਨਿਕ ਵੀਜ਼ਾ ਦੇ ਰੂਪ ਵਿੱਚ ਜਾਰੀ ਕਰਦਾ ਹੈ।

***

ਆਰਕੇ/ਆਰਆਰ/ਪੀਆਰ/ਪੀਐੱਸ/ਬਲਜੀਤ


(Release ID: 2297675) ਵਿਜ਼ੀਟਰ ਕਾਊਂਟਰ : 78