ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ
azadi ka amrit mahotsav

ਤੇਲ ਮਾਰਕੀਟਿੰਗ ਕੰਪਨੀਆਂ (ਓਐੱਮਸੀ) ਨੇ ਈ20 ਪੈਟਰੋਲ ਵਿੱਚ ਨਮੀ ਅਤੇ ਕਲੋਰਾਈਡ ਦੀ ਮੌਜੂਦਗੀ ਦੀ ਜਾਂਚ ਕੀਤੀ: 500 ਪੀਪੀਐੱਮ ਕਲੋਰਾਈਡ ਅਤੇ ਨਮੀ ਦੀ ਮੌਜੂਦਗੀ ਦੇ ਦਾਅਵਿਆਂ ਦੀ ਪੁਸ਼ਟੀ ਨਹੀਂ ਹੋਈ

प्रविष्टि तिथि: 08 AUG 2026 11:20AM by PIB Chandigarh

ਈ20 ਪੈਟਰੋਲ ਵਿੱਚ ਨਮੀ ਅਤੇ ਕਲੋਰਾਈਡ ਦੀ ਮੌਜੂਦਗੀ ਨਾਲ ਜੁੜੀਆਂ ਹਾਲੀਆ ਮੀਡੀਆ ਰਿਪੋਰਟਾਂ ਦੇ ਮੱਦੇਨਜ਼ਰ, ਤੇਲ ਮਾਰਕੀਟਿੰਗ ਕੰਪਨੀਆਂ ਨੇ ਈ20 ਪੈਟਰੋਲ ਦੀ ਪੂਰੀ ਸਪਲਾਈ ਚੇਨ ਨੂੰ ਕਵਰ ਕਰਦੇ ਹੋਏ ਦੇਸ਼ ਵਿਆਪੀ ਡੂੰਘੀ ਜਾਂਚ ਕੀਤੀ। ਜਾਂਚ ਦੇ ਨਤੀਜੇ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਈਂਧਣ ਦੀ ਗੁਣਵੱਤਾ ਨਿਰਧਾਰਿਤ ਸੀਮਾ ਦੇ ਅੰਦਰ ਹੀ ਬਣੀ ਹੋਈ ਹੈ। ਕੁਝ ਦਾਅਵਿਆਂ ਦੇ ਉਲਟ, ਵਿਗਿਆਨਕ ਰੂਪ ਨਾਲ ਤਿਆਰ ਕੀਤੇ ਗਏ ਵਿਆਪਕ ਬੇਤਰਤੀਬ ਜਾਂਚਾਂ ਦੇ ਅਧਾਰ ’ਤੇ ਮਿਲੇ ਸਬੂਤ ਦੱਸਦੇ ਹਨ ਕਿ ਈਂਧਣ ਦੇ ਖ਼ਰਾਬ ਹੋਣ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਚਿੰਤਾ ਦਾ ਕੋਈ ਕਾਰਨ ਨਹੀਂ ਹੈ।

ਓਐੱਮਸੀ ਆਪਣੇ ਸਾਰੇ ਸਤਿਕਾਰਯੋਗ ਗਾਹਕਾਂ ਨੂੰ ਭਰੋਸਾ ਦਿਵਾਉਣਾ ਚਾਹੁੰਦਾ ਹੈ ਕਿ ਅਸੀਂ ਈਂਧਣ ਦੀ ਗੁਣਵੱਤਾ ਨੂੰ ਸਰਵਉੱਚ ਤਰਜੀਹ ਦਿੰਦੇ ਹਾਂ ਅਤੇ ਵਾਹਨ ਦੀ ਕਾਰਗੁਜ਼ਾਰੀ ਜਾਂ ਉਪਭੋਗਤਾ ਦੇ ਭਰੋਸੇ ਨੂੰ ਸੰਭਾਵੀ ਤੌਰ ’ਤੇ ਪ੍ਰਭਾਵਿਤ ਕਰਨ ਵਾਲੇ ਕਿਸੇ ਵੀ ਮੁੱਦੇ ਨੂੰ ਵਿਗਿਆਨਕ ਜਾਂਚ ਅਤੇ ਸੁਧਾਰਾਤਮਕ ਕਾਰਵਾਈ ਰਾਹੀਂ ਤੁਰੰਤ ਹੱਲ ਕੀਤਾ ਜਾਂਦਾ ਹੈ।

ਭਾਰਤ ਸਰਕਾਰ ਨੇ ਪੈਟਰੋਲ ਮਿਸ਼ਰਨ ਵਿੱਚ ਵਰਤੇ ਜਾਂਦੇ ਇਥੇਨੌਲ ਲਈ ਕਲੋਰਾਈਡ ਦੇ ਸਖ਼ਤ ਮਾਪਦੰਡ ਨਿਰਧਾਰਿਤ ਕੀਤੇ ਹਨ ਅਤੇ ਪੂਰੀ ਸਪਲਾਈ ਚੇਨ ਵਿੱਚ ਪਾਲਣਾ ਯਕੀਨੀ ਬਣਾਉਣ ਲਈ ਉੱਚ-ਆਵਿਰਤੀ ਨਿਗਰਾਨੀ ਪ੍ਰਣਾਲੀ ਸਥਾਪਿਤ ਕੀਤੀ ਹੈ। ਰਿਫਾਇਨਰੀਆਂ, ਡਿਸਟਿਲਰੀਆਂ, ਡੀਪੂਆਂ/ਟਰਮੀਨਲਾਂ ਅਤੇ ਖੁਦਰਾ ਦੁਕਾਨਾਂ ਸਮੇਤ ਸਪਲਾਈ ਚੇਨ ਦੇ ਕਈ ਬਿੰਦੂਆਂ ’ਤੇ ਕਲੋਰਾਈਡ ਦੀ ਨਿਗਰਾਨੀ ਕੀਤੀ ਜਾ ਰਹੀ ਹੈ, ਜਿਸ ਨਾਲ ਇਹ ਯਕੀਨੀ ਹੁੰਦਾ ਹੈ ਕਿ ਪੂਰੀ ਸਪਲਾਈ ਚੇਨ ਵਿੱਚ ਗੁਣਵੱਤਾ ਦਾ ਨਿਰੰਤਰ ਰੱਖ-ਰਖਾਅ ਹੋ ਰਿਹਾ ਹੈ।

ਪਹਿਲਾਂ ਤੋਂ ਸਥਾਪਿਤ ਗੁਣਵੱਤਾ ਭਰੋਸਾ ਪ੍ਰੋਟੋਕੋਲ ਤੋਂ ਇਲਾਵਾ, ਤੇਲ ਮਾਰਕੀਟਿੰਗ ਕੰਪਨੀਆਂ ਨੇ ਹਰੇਕ ਰਿਟੇਲ ਆਊਟਲੇਟ ’ਤੇ ਰੋਜ਼ਾਨਾ 8-12 ਵਾਰ ਪਾਣੀ ਦੇ ਪ੍ਰਵੇਸ਼ ਅਤੇ ਘਣਤਾ ਦੀ ਜਾਂਚ ਕਰਕੇ ਨਿਗਰਾਨੀ ਨੂੰ ਹੋਰ ਮਜ਼ਬੂਤ ਕੀਤਾ ਹੈ। ਮੋਬਾਈਲ ਈਂਧਣ ਗੁਣਵੱਤਾ ਜਾਂਚ ਲੈਬਾਰਟਰੀਆਂ ਨੂੰ ਵੀ ਵੱਖ-ਵੱਖ ਥਾਵਾਂ ’ਤੇ ਤਾਇਨਾਤ ਕੀਤਾ ਗਿਆ ਹੈ, ਅਤੇ ਉੱਚਤਮ ਗੁਣਵੱਤਾ ਭਰੋਸਾ ਮਾਪਦੰਡਾਂ ਨੂੰ ਯਕੀਨੀ ਬਣਾਉਣ ਲਈ ਜਾਂਚ ਨਤੀਜਿਆਂ ਦੀ ਸੁਤੰਤਰ ਰੂਪ ਵਿੱਚ ਈਂਧਣ ਲੈਬਾਰਟਰੀਆਂ ਵੱਲੋਂ ਪੁਸ਼ਟੀ ਕੀਤੀ ਜਾ ਰਹੀ ਹੈ।

ਸਪਲਾਈ ਚੇਨ ਵਿੱਚ ਲਾਗੂ ਕੀਤੇ ਗਏ ਇਨ੍ਹਾਂ ਬਹੁ-ਆਯਾਮੀ ਅਤੇ ਉੱਨਤ ਜਾਂਚ ਪ੍ਰੋਟੋਕੋਲ ਨੇ ਸਾਡੇ ਉੱਚਤਮ ਈਂਧਣ ਗੁਣਵੱਤਾ ਮਾਪਦੰਡਾਂ ਨੂੰ ਪ੍ਰਮਾਣਿਤ ਕੀਤਾ ਹੈ।

  1. ਰਿਫਾਇਨਰੀ ਤੋਂ ਪ੍ਰਾਪਤ ਐੱਮਐੱਸ.: ਪੈਟਰੋਲ ਵਿੱਚ ਕਲੋਰਾਈਡ ਦਾ ਅਸਲ ਪੱਧਰ 1 ਪੀਪੀਐੱਮ ਦੀ ਸੀਮਾ ਦੇ ਅੰਦਰ ਹੈ।

ਵੱਖ-ਵੱਖ ਰਿਫਾਇਨਰੀਆਂ ਵਿੱਚ ਬੇਤਰਤੀਬ ਰੂਪ ਨਾਲ ਚੁਣੇ ਗਏ 100 ਤੋਂ ਵੱਧ ਪੈਟਰੋਲ ਸੈਂਪਲਾਂ ਦੇ ਜਾਂਚ ਤੋਂ ਪੁਸ਼ਟੀ ਹੁੰਦੀ ਹੈ ਕਿ ਕਲੋਰਾਈਡ ਦੀ ਮਾਤਰਾ ਲਗਾਤਾਰ ਘੱਟ ਬਣੀ ਹੋਈ ਹੈ, ਅਤੇ ਸਾਰੇ ਸੈਂਪਲਾਂ ਵਿੱਚ ਇਹ 1 ਪੀਪੀਐੱਮ ਜਾਂ ਉਸ ਤੋਂ ਘੱਟ ਪਾਈ ਗਈ ਹੈ। ਇਹ ਭਾਰਤ ਦੀ ਮਜ਼ਬੂਤ ਰਿਫਾਇਨਿੰਗ ਅਤੇ ਵੰਡ ਪ੍ਰਕਿਰਿਆ ਵਿੱਚ ਸ਼ਾਮਲ ਗੁਣਵੱਤਾ ਜਾਂਚ ਦੀ ਨਿਰੰਤਰ ਪ੍ਰਭਾਵਸ਼ੀਲਤਾ ਨੂੰ ਦਰਸਾਉਂਦਾ ਹੈ।

  1. ਡਿਸਟਿਲਰੀ ਤੋਂ ਪ੍ਰਾਪਤ ਸ਼ੁੱਧ ਇਥੇਨੌਲ: 

ਡਿਸਟਿਲਰੀਆਂ ਵੱਲੋਂ ਸਪਲਾਈ ਕੀਤੇ ਗਏ ਇਥੇਨੌਲ - ਜੋ ਮੁੱਖ ਮਿਸ਼ਰਨ ਘਟਕ ਹੈ - ਵਿੱਚ ਵੀ ਕਲੋਰਾਈਡ ਦਾ ਪੱਧਰ ਨਿਰਧਾਰਿਤ ਮਾਪਦੰਡਾਂ ਤੋਂ ਕਾਫ਼ੀ ਹੇਠਾਂ ਦਰਜ ਕੀਤਾ ਗਿਆ ਹੈ, ਜੋ ਉਤਪਾਦਨ ਪੜਾਅ ਵਿੱਚ ਮਜ਼ਬੂਤ ਗੁਣਵੱਤਾ ਨਿਯੰਤਰਣ ਪ੍ਰਣਾਲੀ ਨੂੰ ਦਰਸਾਉਂਦਾ ਹੈ।

ਓਐੱਮਸੀ ਅਤੇ ਸੀਐੱਚਟੀ ਦੇ ਮੈਂਬਰਾਂ ਵਾਲੀ ਇੱਕ ਸਮਰਪਿਤ ਟਾਸਕ ਫੋਰਸ ਨੇ ਪਿਛਲੇ 10 ਦਿਨਾਂ ਵਿੱਚ ਦੇਸ਼ ਭਰ ਦੀਆਂ 80 ਡਿਸਟਿਲਰੀਆਂ ਤੋਂ ਇਥੇਨੌਲ ਦੇ ਸੈਂਪਲਾਂ ਦੀ ਜਾਂਚ ਕੀਤੀ ਹੈ ਅਤੇ ਸਾਰੇ ਸੈਂਪਲਾਂ ਵਿੱਚ ਕਲੋਰਾਈਡ ਦੀ ਮਾਤਰਾ 3 ਪੀਪੀਐੱਮ ਤੋਂ ਘੱਟ ਪਾਈ ਗਈ ਹੈ।

 

  1. ਓਐੱਮਸੀ ਦੇ ਮਾਰਕੀਟਿੰਗ ਬੁਨਿਆਦੀ ਢਾਂਚੇ ਦੇ ਮਾਧਿਅਮ ਨਾਲ ਵੰਡਿਆ ਗਿਆ ਇਥੇਨੌਲ ਮਿਸ਼ਰਿਤ ਐੱਮਐੱਸ (ਈ20):

ਡਿਪੂ/ਟੈਂਕ ਟਰੱਕ: ਡੀਪੂਆਂ ਅਤੇ ਟਰਮੀਨਲਾਂ ’ਤੇ ਜਾਂਚੇ ਗਏ ਇਥੇਨੌਲ ਅਤੇ ਈ20 ਦੇ ਸੈਂਪਲਾਂ ਵਿੱਚ ਕਲੋਰਾਈਡ ਦੀ ਮਾਤਰਾ ਨਿਰਧਾਰਿਤ ਸੀਮਾ ਦੇ ਅੰਦਰ ਪਾਈ ਗਈ ਹੈ। ਇਸ ਪੱਧਰ ’ਤੇ ਨਿਯਮਿਤ ਨਿਗਰਾਨੀ ਨਾਲ ਇਹ ਯਕੀਨੀ ਹੁੰਦਾ ਹੈ ਕਿ ਈਂਧਣ ਦੇ ਭੰਡਾਰਨ ਅਤੇ ਵੰਡ ਨੈੱਟਵਰਕ ਵਿੱਚ ਅੱਗੇ ਵਧਣ ਦੌਰਾਨ ਗੁਣਵੱਤਾ ਬਣੀ ਰਹੇ। ਦੇਸ਼ ਭਰ ਵਿੱਚ ਵੱਖ-ਵੱਖ ਓਐੱਮਸੀ ਟਰਮੀਨਲਾਂ ਤੋਂ ਇਕੱਠੇ ਕੀਤੇ ਗਏ 80 ਤੋਂ ਵੱਧ ਸੈਂਪਲਾਂ ਵਿੱਚ ਕਲੋਰਾਈਡ ਦੀ ਮਾਤਰਾ 3 ਪੀਪੀਐੱਮ ਤੋਂ ਘੱਟ ਪਾਈ ਗਈ।

  • ਖੁਦਰਾ ਦੁਕਾਨਾਂ (ਆਰਓ): 1000 ਤੋਂ ਵੱਧ ਸੈਂਪਲਾਂ ਦੇ ਗਹਿਨ ਨਿਗਰਾਨੀ ਪ੍ਰੋਗਰਾਮ ਦੇ ਤਹਿਤ, ਪਿਛਲੇ ਕੁੱਝ ਦਿਨਾਂ ਵਿੱਚ ਕਲੋਰਾਈਡ ਦੀ ਮਾਤਰਾ ਲਈ ਹੁਣ ਤੱਕ 160 ਜਾਂਚ ਰਿਪੋਰਟਾਂ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ ਅਤੇ ਪੱਧਰ 0-3 ਪੀਪੀਐੱਮ ਦੀ ਸੀਮਾ ਵਿੱਚ ਹੈ, ਜਦਕਿ ਦਾਅਵਿਆਂ ਵਿੱਚ ਇਸ ਨੂੰ ਕਈ ਸੌ ਪੀਪੀਐੱਮ ਦੱਸਿਆ ਗਿਆ ਸੀ। ਨਿਗਰਾਨੀ ਪ੍ਰਣਾਲੀ ਨੇ ਸਿਰਫ਼ ਚਾਰ ਅਜਿਹੇ ਮਾਮਲਿਆਂ ਦੀ ਪਛਾਣ ਕੀਤੀ ਹੈ ਜਿੱਥੇ ਕਲੋਰਾਈਡ ਦਾ ਪੱਧਰ ਵਧਿਆ ਹੋਇਆ ਪਾਇਆ ਗਿਆ। ਇਨ੍ਹਾਂ ਮਾਮਲਿਆਂ ਨੂੰ ਤੁਰੰਤ ਨਿਲੰਬਿਤ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਸਪਲਾਈ ਬਹਾਲ ਕਰਨ ਤੋਂ ਪਹਿਲਾਂ ਵਿਸਤ੍ਰਿਤ ਕਾਰਨ ਵਿਸ਼ਲੇਸ਼ਣ ਅਤੇ ਢੁਕਵੇਂ ਸੁਧਾਰਾਤਮਕ ਉਪਾਅ ਲਾਗੂ ਕੀਤੇ ਗਏ।

 

  1. ਜਲ ਪ੍ਰਵੇਸ਼ ਜਾਂਚ:

 ਲਗਭਗ 90,000 ਖੁਦਰਾ ਆਊਟਲੇਟਾਂ ’ਤੇ ਭੂਮੀਗਤ ਭੰਡਾਰਨ ਟੈਂਕਾਂ ਦਾ ਲਾਜ਼ਮੀ ਨਿਰੀਖਣ ਅਤੇ ਨਿਗਰਾਨੀ ਸ਼ੁਰੂ ਹੋ ਗਈ ਹੈ। ਖੁਦਰਾ ਆਊਟਲੇਟਾਂ ਵਿੱਚ ਸਥਿਤ ਭੂਮੀਗਤ ਟੈਂਕਾਂ ਦਾ ਰੋਜ਼ਾਨਾ 8-12 ਵਾਰ ਨਿਰੀਖਣ ਕੀਤਾ ਜਾ ਰਿਹਾ ਹੈ ਅਤੇ ਹੁਣ ਤੱਕ ਪਾਣੀ ਦੇ ਪ੍ਰਵੇਸ਼ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ।

ਉਪਰੋਕਤ ਜਾਂਚਾਂ ਦਾ ਸਾਰਣੀਬੱਧ ਸਾਰ ਸੀਐੱਚਟੀ ਦੀ ਅਧਿਕਾਰਤ ਵੈੱਬਸਾਈਟ www.cht.gov.in ’ਤੇ ਉਪਲਬਧ ਹੈ। ਜਿਵੇਂ-ਜਿਵੇਂ ਹੋਰ ਜਾਂਚ ਦੇ ਨਤੀਜੇ ਉਪਲਬਧ ਹੋਣਗੇ, ਇਸ ਨੂੰ ਅੱਪਡੇਟ ਕੀਤਾ ਜਾਵੇਗਾ।

ਤੇਲ ਮਾਰਕੀਟਿੰਗ ਕੰਪਨੀਆਂ ਉਪਭੋਗਤਾਵਾਂ ਨੂੰ ਭਰੋਸਾ ਦਿਵਾਉਣਾ ਚਾਹੁੰਦੀਆਂ ਹਨ ਕਿ ਈਂਧਣ ਦੀ ਗੁਣਵੱਤਾ ਉਨ੍ਹਾਂ ਦੀ ਸਰਬਉੱਚ ਤਰਜੀਹ ਹੈ। ਸਪਲਾਈ ਚੇਨ ਵਿੱਚ ਗੁਣਵੱਤਾ ਦੀ ਨਿਰੰਤਰ ਨਿਗਰਾਨੀ ਕੀਤੀ ਜਾਂਦੀ ਹੈ, ਅਤੇ ਜਿੱਥੇ ਵੀ ਕੋਈ ਕਮੀ ਪਾਈ ਜਾਂਦੀ ਹੈ, ਉੱਥੇ ਤੁਰੰਤ ਅਤੇ ਫ਼ੈਸਲਾਕੁਨ ਸੁਧਾਰਾਤਮਕ ਕਾਰਵਾਈ ਸ਼ੁਰੂ ਕੀਤੀ ਜਾਂਦੀ ਹੈ।

ਉਪਰੋਕਤ ਦੇ ਅਧਾਰ ’ਤੇ ਉਪਭੋਗਤਾਵਾਂ ਨੂੰ ਈ20 ਪੈਟਰੋਲ ਦੀ ਵਰਤੋਂ ਆਤਮਵਿਸ਼ਵਾਸ ਨਾਲ ਜਾਰੀ ਰੱਖਣੀ ਚਾਹੀਦੀ ਹੈ, ਕਿਉਂਕਿ ਓਐੱਮਸੀ ਨੈੱਟਵਰਕ ਦੇ ਮਾਧਿਅਮ ਨਾਲ ਸਪਲਾਈ ਕੀਤਾ ਜਾਣ ਵਾਲਾ ਈਂਧਣ ਨਿਰਧਾਰਿਤ ਗੁਣਵੱਤਾ ਮਾਪਦੰਡਾਂ ਦੇ ਅਨੁਕੂਲ ਹੈ ਅਤੇ ਮਜ਼ਬੂਤ ਗੁਣਵੱਤਾ ਭਰੋਸਾ ਅਤੇ ਨਿਗਰਾਨੀ ਪ੍ਰਣਾਲੀਆਂ ਵੱਲੋਂ ਸਮਰਪਿਤ ਹੈ, ਜਿਨ੍ਹਾਂ ਨੂੰ ਸਪਲਾਈ ਚੇਨ ਦੇ ਹਰ ਪੜਾਅ ਵਿੱਚ ਉਪਭੋਗਤਾ ਹਿੱਤਾਂ ਦੀ ਰੱਖਿਆ ਲਈ ਡਿਜ਼ਾਈਨ ਕੀਤਾ ਗਿਆ ਹੈ।

**********

ਟੀਐੱਮ


(रिलीज़ आईडी: 2296944) आगंतुक पटल : 7
इस विज्ञप्ति को इन भाषाओं में पढ़ें: Odia , English , Urdu , Marathi , हिन्दी , Manipuri , Assamese , Gujarati , Tamil , Telugu , Kannada , Malayalam